ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੧ Page 301 of 1430

ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ
Thoo Sachaa Saahib Sach Hai Sach Sachaa Gosaaee ||
तू सचा साहिबु सचु है सचु सचा गोसाई



ਤੂੰ ਸਦਾ ਰਹਿੱਣ ਵਾਲਾ ਸੱਚਾ ਪ੍ਰਭੂ ਹੈ। ਇੱਕ ਤੂੰ ਹੀ ਸਦਾ ਰਹਿੱਣ ਵਾਲਾ, ਦੁਨੀਆਂ ਦਾ ਸੱਚਾ ਪਾਲਣ ਵਾਲਾ ਮਾਲਕ ਹੈ॥
You are True, O True Lord and Master. You are the Truest of the True, O Lord of the World.
13839 ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ



Thudhhuno Sabh Dhhiaaeidhee Sabh Lagai Thaeree Paaee ||
तुधुनो सभ धिआइदी सभ लगै तेरी पाई



ਦੁਨੀਆਂ ਦੇ ਸਾਰੇ ਜੀਵ, ਬੰਦੇ ਤੈਨੂੰ ਚੇਤੇ ਕਰਦੇ ਹਨ। ਸਾਰੇ ਤੇਰੇ ਚਰਨੀ ਲੱਗਦੇ ਹਨ॥
Everyone meditates on You; everyone falls at Your Feet.
13840 ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ



Thaeree Sifath Suaalio Saroop Hai Jin Keethee This Paar Laghaaee ||
तेरी सिफति सुआलिउ सरूप है जिनि कीती तिसु पारि लघाई



ਤੇਰੀ ਮਹਿਮਾਂ ਕਰਨੀ, ਪ੍ਰਭੂ ਦੀ ਸੋਹਣੀ ਭਗਤੀ ਹੈ। ਜਿਸ ਨੇ ਪ੍ਰਸੰਸਾ ਕੀਤੀ ਹੈ। ਉਨਾਂ ਦੀ ਗਤੀ ਹੋ ਗਈ ਹੈ॥
Your Praises are graceful and beautiful; You save those who speak them.
13841 ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ



Guramukhaa No Fal Paaeidhaa Sach Naam Samaaee ||
गुरमुखा नो फलु पाइदा सचि नामि समाई



ਰੱਬ ਨੂੰ ਪਿਆਰ ਕਰਨ ਵਾਲੇ, ਭਗਤਾਂ ਨੁੰ ਰੱਬ ਦਾ ਪਿਆਰ ਮਿਲ ਜਾਂਦਾ ਹੈ। ਰੱਬ ਦਾ ਪਿਆਰ ਮਿਲ ਕੇ, ਰੱਬ ਵਰਗੇ ਬੱਣ ਜਾਂਦੇ ਹਨ॥
You reward the Gurmukhs, who are absorbed in the True Name.
13842 ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ੧॥



Vaddae Maerae Saahibaa Vaddee Thaeree Vaddiaaee ||1||
वडे मेरे साहिबा वडी तेरी वडिआई ॥१॥

ਮੈਨੂੰ ਪਾਲਣ ਵਾਲੇ ਤੁੰ ਬਹੁਤ ਵੱਡਾ ਮੇਰਾ ਮਾਲਕ ਹੈ। ਤੇਰੇ ਗੁਣ ਵੀ ਬਹੁਤ ਜ਼ਿਆਦਾ ਹਨ। ਤੇਰੀ ਉਪਮਾਂ ਬਹੁਤ ਵੱਡੀ ਹੈ ||1||


My Great Lord and Master, great is Your glorious greatness. ||1||
13843 ਸਲੋਕ ਮਃ



Salok Ma 4 ||
सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Shalok, Fourth Mehl

13844 ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ



Vin Naavai Hor Salaahanaa Sabh Bolan Fikaa Saadh ||
विणु नावै होरु सलाहणा सभु बोलणु फिका सादु



ਰੱਬ ਦੇ ਨਾਂਮ ਤੋਂ ਬਗੈਰ, ਹੋਰ ਕਾਸੇ ਦੀ ਪ੍ਰਸੰਸਾ ਕਰਨੀ, ਸੁਆਦ ਕਿਸੇ ਕੰਮ ਦਾ ਨਹੀਂ ਹੈ॥
Without the Name, all other praise and speech is insipid and tasteless.
13845 ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ



Manamukh Ahankaar Salaahadhae Houmai Mamathaa Vaadh ||
मनमुख अहंकारु सलाहदे हउमै ममता वादु



ਰੱਬ ਨੂੰ ਨਾਂ ਮੰਨਣ ਵਾਲੇ ਹੰਕਾਂਰ, ਮੈਂ-ਮੈਂ ਦੀਆਂ ਗੱਲਾਂ ਦਾ ਰੌਲਾਂ ਪਾਈ ਰੱਖਦੇ ਹਨ॥
The self-willed manmukhs praise their own egos; their attachment to egotism is useless.
13846 ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ



Jin Saalaahan Sae Marehi Khap Jaavai Sabh Apavaadh ||
जिन सालाहनि से मरहि खपि जावै सभु अपवादु



ਜਿਸ ਦੁਨੀਆਂ ਦੀ ਪ੍ਰਸੰਸਾ ਕਰਦੇ। ਉਸ ਨੇ ਮਰ ਜਾਂਣਾਂ ਹੈ। ਸਾਰੇ ਬੋਲਿਆ ਹੋਇਆ ਬੇਕਾਰ ਹੈ। ਬੇਕਾਰ, ਖੱਪਣਾਂ ਹੈ॥
Those whom they praise, die; they all waste away in conflict.
13847 ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ੧॥



Jan Naanak Guramukh Oubarae Jap Har Har Paramaanaadh ||1||
जन नानक गुरमुखि उबरे जपि हरि हरि परमानादु ॥१॥


ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤ ਬੱਣ ਕੇ, ਤਰ ਜਾਂਦੇ ਹਨ। ਰੱਬ ਨੂੰ ਚੇਤੇ ਕਰਕੇ, ਰੱਬ ਦੇ ਘਰ ਦਾ ਅੰਨਦ ਮਿਲ ਕੇ, ਸਬ ਖੁਸ਼ੀਆਂ ਮਿਲ ਜਾਂਣ ਗੀਆਂ ||1||
Servant Sathigur Nanak, the Gurmukhs are saved, chanting the Name of the Lord, Har, Har, the Embodiment of Supreme Bliss. ||1||
13848 ਮਃ



Ma 4 ||
मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Fourth Mehl 4 ||

13849 ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ



Sathigur Har Prabh Dhas Naam Dhhiaaee Man Haree ||
सतिगुर हरि प्रभु दसि नामु धिआई मनि हरी

ਸਤਿਗੁਰ ਜੀ ਰੱਬ, ਪ੍ਰਭੂ ਦੀ ਮੈਨੂੰ ਗੁਰਬਾਣੀ ਸੁਣਾਂਉ, ਰੱਬ ਦਾ ਨਾਂਮ ਚੇਤੇ ਕਰ ਸਕਾਂ॥

Sathigur tell me of my Lord God, that I may meditate on the Naam within my mind.

13850 ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ੨॥



Naanak Naam Pavith Har Mukh Bolee Sabh Dhukh Pareharee ||2||
नानक नामु पवितु हरि मुखि बोली सभि दुख परहरी ॥२॥


ਸਤਿਗੁਰ ਨਾਨਕ ਜੀ ਦਾ ਨਾਂਮ ਸ਼ੁੱਧ ਨਿਰਮਲ ਹੈ। ਮੂੰਹ ਨਾਲ ਬੋਲਣ ਨਾਲ, ਸਾਰੇ ਦਰਦ ਦੂਰ ਕਰ ਦਿੰਦਾ ਹੈ ||2||


Sathigur Nanak , the Lord's Name is sacred and pure; chanting it, all my pain has been taken away. ||2||
13851 ਪਉੜੀ
Pourree ||
पउड़ी

ਪਉੜੀ

Pauree

13852 ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ



Thoo Aapae Aap Nirankaar Hai Niranjan Har Raaeiaa ||
तू आपे आपि निरंकारु है निरंजन हरि राइआ



ਤੂੰ ਆਪ ਹੀ ਆਪਣੇ ਆਪ ਵਿੱਚ ਅਕਾਰ ਤੋਂ ਬਗੈਰ ਹੋ ਕੇ ਸਬ ਵਿੱਚ ਹੈ। ਪ੍ਰਭੂ ਜੀ ਤੂੰ ਆਪ ਸਬ ਦਾ ਮਾਲਕ ਹੈ॥
You Yourself are the Formless Lord, the Immaculate Lord, our Sovereign King.
13853 ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ



Jinee Thoo Eik Man Sach Dhhiaaeiaa Thin Kaa Sabh Dhukh Gavaaeiaa ||
जिनी तू इक मनि सचु धिआइआ तिन का सभु दुखु गवाइआ



ਜਿਸ ਨੇ ਇੱਕ ਰੱਬ ਨੂੰ, ਇੱਕ ਮਨ ਹੋ ਕੇ ਯਾਦ ਕੀਤਾ ਹੈ। ਉਨਾਂ ਦਾ ਸਾਰਾ ਦਰਦ, ਮਸੀਬਤਾਂ ਮੁੱਕ ਗਿਆ ਹੈ॥
Those who meditate on You, O True Lord with one-pointed mind, are rid of all their pain.
13854 ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ



Thaeraa Sareek Ko Naahee Jis No Lavai Laae Sunaaeiaa ||
तेरा सरीकु को नाही जिस नो लवै लाइ सुणाइआ



ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਜਿਸ ਨੂੰ ਤੂੰ ਆਪਦੇ ਨਾਲ ਲਾ ਲੈਂਦਾ ਹੈ। ਉਸ ਨੂੰ ਪਤਾ ਲੱਗਦਾ ਹੈ॥
You have no equal, next to whom I might sit and speak of You.
13855 ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ



Thudhh Jaevadd Dhaathaa Thoohai Niranjanaa Thoohai Sach Maerai Man Bhaaeiaa ||
तुधु जेवडु दाता तूहै निरंजना तूहै सचु मेरै मनि भाइआ



ਤੇਰੇ ਵਰਗਾ ਦੇਣ ਵਾਲਾ ਮਾਲਕ ਤੂੰ ਹੀ ਹੈ। ਤੂੰਹੀਂ ਸੱਚਾ ਪ੍ਰਭੂ ਹੈ। ਮੇਰੇ ਮਨ ਨੂੰ ਪਸੰਦ ਆ ਗਿਆ ਹੈ॥
You are the only Giver as great as Yourself. You are Immaculate; O True Lord, you are pleasing to my mind.
13856 ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ੨॥



Sachae Maerae Saahibaa Sachae Sach Naaeiaa ||2||
सचे मेरे साहिबा सचे सचु नाइआ ॥२॥

ਮੇਰੇ ਸਚੇ ਮਾਲਕ ਜੀ, ਤੂੰ ਆਪ ਦੇ ਤੇਰੀ ਪ੍ਰਸੰਸਾ ਸਦਾ ਰਹਿੱਣ ਵਾਲੀ ਹੈ ||2||


My True Lord and Master, Your Name is the Truest of the True. ||2||
13857 ਸਲੋਕ ਮਃ



Salok Ma 4 ||
सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Shalok, Fourth Mehl 4 ॥

13858 ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ



Man Anthar Houmai Rog Hai Bhram Bhoolae Manamukh Dhurajanaa ||
मन अंतरि हउमै रोगु है भ्रमि भूले मनमुख दुरजना



ਹਿਰਦੇ ਵਿੱਚ ਹੰਕਾਂਰ ਦਾ ਬਿਮਾਰੀ ਹੈ। ਮਨ ਦੇ ਰੋਗੀ ਬੰਦੇ ਵਹਿਮ ਵਿੱਚ ਭੁੱਲੇ ਹੋਏ ਹਨ ॥
Deep within the mind is the disease of ego; the self-willed manmukhs, the evil beings, are deluded by doubt.
13859 ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ੧॥



Naanak Rog Gavaae Mil Sathigur Saadhhoo Sajanaa ||1||
नानक रोगु गवाइ मिलि सतिगुर साधू सजना ॥१॥


ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਨਾਲ ਮਿਲ ਕੇ, ਇਹ ਹੰਕਾਂਰ ਦੀ ਬਿਮਾਰੀ ਮਿਟਦੀ ਹੈ ||1||


Sathigur Nanak, this disease is eradicated, only when one meets the True Guru, our Holy Friend. ||1||
13860 ਮਃ
Ma 4 ||
मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Fourth Mehl 4

13861 ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ



Man Than Rathaa Rang Sio Guramukh Har Gunathaas ||
मनु तनु रता रंग सिउ गुरमुखि हरि गुणतासु



ਸਰੀਰ ਤੇ ਹਿਰਦਾ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆ, ਭਗਤਾਂ ਕੋਲ ਰੱਬੀ ਗੁਣਾਂ ਦਾ ਖ਼ਜ਼ਾਨਾਂ ਹੈ॥
The mind and body of the Gurmukh are imbued with the Love of the Lord, the Treasure of Virtue.
13862 ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ੨॥



Jan Naanak Har Saranaagathee Har Maelae Gur Saabaas ||2||
जन नानक हरि सरणागती हरि मेले गुर साबासि ॥२॥


ਸਤਿਗੁਰ ਨਾਨਕ ਪ੍ਰਭੂ ਜੀ ਦਾ ਆਸਰਾ ਲਿਆ ਹੈ। ਆਪ ਹੀ ਸਤਿਗੁਰ ਰੱਬ ਨਾਲ, ਸ਼ਾਬਾਸ਼ੇ ਦੇ ਕੇ, ਮਿਲਾ ਦਿੰਦਾ ਹੈ ||2||


Servant Sathigur Nanak has taken to the Sanctuary of the Lord. Hail to the Sathigur, who has united me with the Lord. ||2||
13863 ਪਉੜੀ
Pourree ||
पउड़ी

ਪਉੜੀ

Pauree

13864 ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ



Thoo Karathaa Purakh Aganm Hai Kis Naal Thoo Varreeai ||
तू करता पुरखु अगमु है किसु नालि तू वड़ीऐ



ਤੂੰ ਰੱਬ ਜੀ ਦੁਨੀਆਂ ਬੱਣਾਉਣ ਵਾਲਾਂ ਹੈ। ਕੋਈ ਤੇਰੇ ਅੰਤ-ਭੇਤ ਨਹੀਂ ਪਾ ਸਕਦਾ। ਕਿਸੇ ਦੀ ਪਕੜ ਵਿੱਚ ਨਹੀਂ ਆਉਂਦਾ ॥
You are the Personification of Creativity, the Inaccessible Lord. With whom should I compare You?
13865 ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ



Thudhh Jaevadd Hoe S Aakheeai Thudhh Jaehaa Thoohai Parreeai ||
तुधु जेवडु होइ सु आखीऐ तुधु जेहा तूहै पड़ीऐ



ਤੈਨੂੰ ਕਿਸੇ ਹੋਰ ਵਰਗਾ ਨਹੀਂ ਕਹਿ ਸਕਦੇ। ਤੇਰੇ ਵਰਗਾ ਤੂੰਹੀਂ ਹੈ॥
If there was anyone else as great as You, I would name him; You alone are like Yourself.
13866 ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ



Thoo Ghatt Ghatt Eik Varathadhaa Guramukh Paragarreeai ||
तू घटि घटि इकु वरतदा गुरमुखि परगड़ीऐ



ਤੂੰ ਪ੍ਰਮਾਤਮਾਂ ਸਾਰੇ ਜੀਵਾਂ, ਸਰੀਰਾਂ ਵਿੱਚ ਹੈ। ਰੱਬ ਨੂੰ ਪਿਆਰ ਕਰਨ ਵਾਲੇ ਭਗਤਾਂ ਨੂੰ, ਇਹ ਗੱਲ ਸਮਝ ਪੈਂਦੀ ਹੈ॥
You are the One, permeating each and every heart; You are revealed to the Gurmukh.
13867 ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ



Thoo Sachaa Sabhas Dhaa Khasam Hai Sabh Dhoo Thoo Charreeai ||
तू सचा सभस दा खसमु है सभ दू तू चड़ीऐ



ਤੂੰ ਸੱਚਾ ਪ੍ਰਭੂ ਸਾਰਿਆਂ ਦਾ ਖ਼ਸਮ ਹੈ। ਸਬ ਤੋਂ ਚੜ੍ਹਦਾ ਹੈ। ਬਹੁਤ ਸੋਹਣਾਂ ਹੈ॥
You are the True Lord and Master of all; You are the Highest of all.
13868 ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ੩॥



Thoo Karehi S Sachae Hoeisee Thaa Kaaeith Karreeai ||3||
तू करहि सु सचे होइसी ता काइतु कड़ीऐ ॥३॥

ਜੋ ਕੁੱਝ ਤੂੰ ਕਰਦਾ ਹੈ, ਉਹੀ ਹੁੰਦਾ ਹੈ। ਤਾਂ ਕਿਉਂ ਚਿੰਤਾ ਕਰੀਏ? ||3||


Whatever You do, O True Lord - that is what happens, so why should we grieve? ||3||
13869 ਸਲੋਕ ਮਃ



Salok Ma 4 ||
सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Shalok, Fourth Mehl:
13870 ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ



Mai Man Than Praem Piranm Kaa Athae Pehar Lagann ||
मै मनि तनि प्रेमु पिरम का अठे पहर लगंनि



ਮੇਰੇ ਸਰੀਰ ਤੇ ਹਿਰਦੇ ਨੂੰ, ਪਿਆਰੇ ਰੱਬ ਦਾ ਪਿਆਰ ਚੌਵੀ ਘੰਟੇ ਲੱਗਿਆ ਰਹੇ॥
My mind and body are imbued with the Love of my Beloved, twenty-four hours a day.
13871 ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ੧॥



Jan Naanak Kirapaa Dhhaar Prabh Sathigur Sukh Vasann ||1||
जन नानक किरपा धारि प्रभ सतिगुर सुखि वसंनि ॥१॥


ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਬੰਦੇ ਉਤੇ, ਮੇਹਰਬਾਨ ਹੁੰਦੇ ਹਨ। ਉਹ ਸੁਖੀ ਰਹਿੰਦੇ ਹਨ ||1||


Shower Your Mercy upon servant Sathigur Nanak, O God, that he may dwell in peace with the True Guru. ||1||
13872 ਮਃ
Ma 4 ||
मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Fourth Mehl 4

13873 ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ



Jin Andhar Preeth Piranm Kee Jio Bolan Thivai Sohann ||
जिन अंदरि प्रीति पिरम की जिउ बोलनि तिवै सोहंनि



ਜਿੰਨਾਂ ਅੰਦਰ ਰੱਬ ਦਾ ਪਿਆਰ ਬੱਣ ਗਿਆ ਹੈ। ਉਹ ਜਿਵੇਂ ਬਿਲਦੇ ਹਨ। ਉਵੇਂ ਸੋਹਣੇ ਲੱਗਦੇ ਹਨ॥
Those whose inner beings are filled with the Love of their Beloved, look beautiful as they speak.
13874 ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ੨॥



Naanak Har Aapae Jaanadhaa Jin Laaee Preeth Pirann ||2||
नानक हरि आपे जाणदा जिनि लाई प्रीति पिरंनि ॥२॥


ਸਤਿਗੁਰ ਨਾਨਕ ਪ੍ਰਭੂ ਜੀ ਆਪ ਹੀ, ਆਪਣੇ-ਆਪ ਹੀ ਜਾਂਣੀ-ਜਾਂਣ ਹੈ। ਜਿਸ ਨੇ ਪ੍ਰਭੂ ਨਾਲ ਪਿਆਰ ਲਾਇਆ ਹੈ ||2||
Sathigur Nanak, the Lord Himself knows all; the Beloved Lord has infused His Love. ||2||
13875 ਪਉੜੀ



Pourree ||
पउड़ी

ਪਉੜੀ

Pauree

13876 ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ



Thoo Karathaa Aap Abhul Hai Bhulan Vich Naahee ||
तू करता आपि अभुलु है भुलण विचि नाही



ਪ੍ਰਭੂ ਤੂੰ ਗੱਲ਼ਤੀ ਨਹੀਂ ਕਰਦਾ। ਪ੍ਰਮਾਤਮਾਂ ਤੂੰ ਆਪ ਹੀ ਭੁੱਲਦਾ ਨਹੀਂ ਹੈ।
Creator Lord, You Yourself are infallible; You never make mistakes.
13877 ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ



Thoo Karehi S Sachae Bhalaa Hai Gur Sabadh Bujhaahee ||
तू करहि सु सचे भला है गुर सबदि बुझाही

ਸੱਚੇ ਭਗਵਾਨ ਜੋ ਵੀ ਤੂੰ ਕਰਦਾ ਹੈ। ਭਲੇ ਲਈ ਕਰਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ, ਬਾਣੀ ਵਿੱਚੋਂ ਇਹ ਪਤਾ ਲੱਗਾ ਹੈ॥

Whatever You do is good, O True Lord; this understanding is obtained through the Word of the Sathigur's Shabad.

13878 ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ



Thoo Karan Kaaran Samarathh Hai Dhoojaa Ko Naahee ||
तू करण कारण समरथु है दूजा को नाही



ਤੂੰ ਸਾਰਾ ਕੁੱਝ ਕਰਨ ਦੀ ਸ਼ਕਤੀ ਵਾਲਾ ਹੈ। ਦੂਜਾ ਹੋਰ ਕੋਈ ਨਹੀਂ ਹੈ॥
You are the Cause of causes, the All-powerful Lord; there is no other at all.
13879 ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ



Thoo Saahib Agam Dhaeiaal Hai Sabh Thudhh Dhhiaahee ||
तू साहिबु अगमु दइआलु है सभि तुधु धिआही



ਤੂੰ ਮਾਲਕ ਕਿਰਪਾਲੂ ਹੈ। ਤੇਰੇ ਤੱਕ ਕੋਈ ਪਹੁੰਚ ਨਹੀਂ ਸਕਦਾ। ਸਾਰੇ ਤੈਨੂੰ ਜੱਪਦੇ ਹਨ ॥
Lord and Master, You are inaccessible and merciful. Everyone meditates on You.
13880 ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ੪॥



Sabh Jeea Thaerae Thoo Sabhas Dhaa Thoo Sabh Shhaddaahee ||4||
सभि जीअ तेरे तू सभस दा तू सभ छडाही ॥४॥

ਸਾਰੇ ਜੀਵ ਤੇਰੇ ਪੈਦਾ ਕੀਤੇ ਹਨ। ਤੂੰ ਸਾਰਿਆਂ ਪਾਲਣ ਵਾਲਾ ਹੈ। ਤੂੰਹੀਂ ਦੁਨੀਆਂ ਦੇ ਝਮੇਲਿਆਂ ਤੋਂ ਬਚਾਉਂਦਾ ਹੈ ||4||



All beings are Yours; You belong to all. You deliver all. ||4||
13881 ਸਲੋਕ ਮਃ



Salok Ma 4 ||
सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Shalok, Fourth Mehl 4

Comments

Popular Posts