ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਬੰਦੇ ਉਤੇ, ਮੇਹਰਬਾਨ ਹੁੰਦੇ ਹਨ। ਉਹ ਸੁਖੀ ਰਹਿੰਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
14/06/2013. 301

ਤੂੰ ਸਦਾ ਰਹਿੱਣ ਵਾਲਾ ਸੱਚਾ ਪ੍ਰਭੂ ਹੈ। ਇੱਕ ਤੂੰ ਹੀ ਸਦਾ ਰਹਿੱਣ ਵਾਲਾ, ਦੁਨੀਆ ਦਾ ਸੱਚਾ ਪਾਲਣ ਵਾਲਾ ਮਾਲਕ ਹੈ। ਦੁਨੀਆਂ ਦੇ ਸਾਰੇ ਜੀਵ, ਬੰਦੇ ਤੈਨੂੰ ਚੇਤੇ ਕਰਦੇ ਹਨ। ਸਾਰੇ ਤੇਰੇ ਚਰਨੀ ਲੱਗਦੇ ਹਨ। ਤੇਰੀ ਮਹਿਮਾਂ ਕਰਨੀ, ਪ੍ਰਭੂ ਦੀ ਸੋਹਣੀ ਭਗਤੀ ਹੈ। ਜਿਸ ਨੇ ਪ੍ਰਸੰਸਾ ਕੀਤੀ ਹੈ। ਉਨਾਂ ਦੀ ਗਤੀ ਹੋ ਗਈ ਹੈ। ਰੱਬ ਨੂੰ ਪਿਆਰ ਕਰਨ ਵਾਲੇ, ਭਗਤਾਂ ਨੁੰ ਰੱਬ ਦਾ ਪਿਆਰ ਮਿਲ ਜਾਂਦਾ ਹੈ। ਰੱਬ ਦਾ ਪਿਆਰ ਮਿਲ ਕੇ, ਰੱਬ ਵਰਗੇ ਬੱਣ ਜਾਂਦੇ ਹਨ। ਮੈਨੂੰ ਪਾਲਣ ਵਾਲੇ ਤੁੰ ਬਹੁਤ ਵੱਡਾ ਮੇਰਾ ਮਾਲਕ ਹੈ। ਤੇਰੇ ਗੁਣ ਵੀ ਬਹੁਤ ਜ਼ਿਆਦਾ ਹਨ। ਤੇਰੀ ਉਪਮਾਂ ਬਹੁਤ ਵੱਡੀ ਹੈ। ਰੱਬ ਦੇ ਨਾਂਮ ਤੋਂ ਬਗੈਰ, ਹੋਰ ਕਾਸੇ ਦੀ ਪ੍ਰਸੰਸਾ ਕਰਨੀ, ਸੁਆਦ ਕਿਸੇ ਕੰਮ ਦਾ ਨਹੀਂ ਹੈ। ਰੱਬ ਨੂੰ ਨਾਂ ਮੰਨਣ ਵਾਲੇ ਹੰਕਾਂਰ, ਮੈਂ-ਮੈਂ ਦੀਆਂ ਗੱਲਾਂ ਦਾ ਰੌਲਾਂ ਪਾਈ ਰੱਖਦੇ ਹਨ। ਜਿਸ ਦੁਨੀਆਂ ਦੀ ਪ੍ਰਸੰਸਾ ਕਰਦੇ। ਉਸ ਨੇ ਮਰ ਜਾਂਣਾਂ ਹੈ। ਸਾਰੇ ਬੋਲਿਆ ਹੋਇਆ ਬੇਕਾਰ ਹੈ। ਬੇਕਾਰ, ਖੱਪਣਾਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤ ਬੱਣ ਕੇ ਤਰ ਜਾਂਦੇ ਹਨ। ਰੱਬ ਨੂੰ ਚੇਤੇ ਕਰਕੇ, ਰੱਬ ਦੇ ਘਰ ਦਾ ਅੰਨਦ ਮਿਲ ਕੇ, ਸਬ ਖੁਸ਼ੀਆਂ ਮਿਲ ਜਾਂਣ ਗੀਆਂ। ਸਤਿਗੁਰ ਜੀ ਰੱਬ, ਪ੍ਰਭੂ ਦੀ ਮੈਨੂੰ ਗੁਰਬਾਣੀ ਸੁਣਾਂਉ, ਰੱਬ ਦਾ ਨਾਂਮ ਚੇਤੇ ਕਰ ਸਕਾਂ। ਤੂੰ ਆਪ ਹੀ ਆਪਣੇ ਆਪ ਵਿੱਚ ਅਕਾਰ ਤੋਂ ਬਗੈਰ ਹੋ ਕੇ ਸਬ ਵਿੱਚ ਹੈ। ਪ੍ਰਭੂ ਜੀ ਤੂੰ ਆਪ ਸਬ ਦਾ ਮਾਲਕ ਹੈ।

ਜਿਸ ਨੇ ਇੱਕ ਰੱਬ ਨੂੰ, ਇੱਕ ਮਨ ਹੋ ਕੇ ਯਾਦ ਕੀਤਾ ਹੈ। ਉਨਾਂ ਦਾ ਸਾਰਾ ਦਰਦ, ਮਸੀਬਤਾਂ ਮੁੱਕ ਗਿਆ ਹੈ। ਪ੍ਰਭੂ ਜੀ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਜਿਸ ਨੂੰ ਤੂੰ ਆਪਦੇ ਨਾਲ ਲਾ ਲੈਂਦਾ ਹੈ। ਉਸ ਨੂੰ ਪਤਾ ਲੱਗਦਾ ਹੈ। ਤੇਰੇ ਵਰਗਾ ਦੇਣ ਵਾਲਾ ਮਾਲਕ ਤੂੰ ਹੀ ਹੈ। ਤੂੰਹੀਂ ਸੱਚਾ ਪ੍ਰਭੂ ਹੈ। ਮੇਰੇ ਮਨ ਨੂੰ ਪਸੰਦ ਆ ਗਿਆ ਹੈ। ਮੇਰੇ ਸਚੇ ਮਾਲਕ ਜੀ, ਤੂੰ ਆਪ ਦੇ ਤੇਰੀ ਪ੍ਰਸੰਸਾ ਸਦਾ ਰਹਿੱਣ ਵਾਲੀ ਹੈ। ਹਿਰਦੇ ਵਿੱਚ ਹੰਕਾਂਰ ਦਾ ਬਿਮਾਰੀ ਹੈ। ਮਨ ਦੇ ਰੋਗੀ ਬੰਦੇ ਵਹਿਮ ਵਿੱਚ ਭੁੱਲੇ ਹੋਏ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਭਗਤਾਂ ਨਾਲ ਮਿਲ ਕੇ, ਇਹ ਹੰਕਾਂਰ ਦੀ ਬਿਮਾਰੀ ਮਿਟਦੀ ਹੈ।

ਸਰੀਰ ਤੇ ਹਿਰਦਾ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆ, ਭਗਤਾਂ ਕੋਲ ਰੱਬੀ ਗੁਣਾਂ ਦਾ ਖ਼ਜ਼ਾਨਾਂ ਹੈ। ਤੂੰ ਰੱਬ ਜੀ ਦੁਨੀਆਂ ਬੱਣਾਉਣ ਵਾਲਾਂ ਹੈ। ਕੋਈ ਤੇਰੇ ਅੰਤ-ਭੇਤ ਨਹੀਂ ਪਾ ਸਕਦਾ। ਕਿਸੇ ਦੀ ਪਕੜ ਵਿੱਚ ਨਹੀਂ ਆਉਂਦਾ। ਤੈਨੂੰ ਕਿਸੇ ਹੋਰ ਵਰਗਾ ਨਹੀਂ ਕਹਿ ਸਕਦੇ। ਤੈਨੂੰ ਕਿਸੇ ਹੋਰ ਵਰਗਾ ਨਹੀਂ ਕਹਿ ਸਕਦੇ। ਤੇਰੇ ਵਰਗਾ ਤੂੰਹੀਂ ਹੈ। ਤੂੰ ਪ੍ਰਮਾਤਮਾਂ ਸਾਰੇ ਜੀਵਾਂ, ਸਰੀਰਾਂ ਵਿੱਚ ਹੈ। ਰੱਬ ਨੂੰ ਪਿਆਰ ਕਰਨ ਵਾਲੇ ਭਗਤਾਂ ਨੂੰ, ਇਹ ਗੱਲ ਸਮਝ ਪੈਂਦੀ ਹੈ। ਤੂੰ ਸੱਚਾ ਪ੍ਰਭੂ ਸਾਰਿਆਂ ਦਾ ਖ਼ਸਮ ਹੈ। ਸਬ ਤੋਂ ਚੜ੍ਹਦਾ ਹੈ। ਬਹੁਤ ਸੋਹਣਾਂ ਹੈ। ਜੋ ਕੁੱਝ ਤੂੰ ਕਰਦਾ ਹੈ, ਉਹੀ ਹੁੰਦਾ ਹੈ। ਤਾਂ ਕਿਉਂ ਚਿੰਤਾ ਕਰੀਏ? ਮੇਰੇ ਸਰੀਰ ਤੇ ਹਿਰਦੇ ਨੂੰ, ਪਿਆਰੇ ਰੱਬ ਦਾ ਪਿਆਰ ਚੌਵੀ ਘੰਟੇ ਲੱਗਿਆ ਰਹੇ। ਸਤਿਗੁਰ ਨਾਨਕ ਪ੍ਰਭੂ ਜੀ, ਜਿਸ ਬੰਦੇ ਉਤੇ, ਮੇਹਰਬਾਨ ਹੁੰਦੇ ਹਨ। ਉਹ ਸੁਖੀ ਰਹਿੰਦੇ ਹਨ।

ਜਿੰਨਾਂ ਅੰਦਰ ਰੱਬ ਦਾ ਪਿਆਰ ਬੱਣ ਗਿਆ ਹੈ। ਉਹ ਜਿਵੇਂ ਬਿਲਦੇ ਹਨ। ਉਵੇਂ ਸੋਹਣੇ ਲੱਗਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਆਪ ਹੀ, ਆਪਣੇ-ਆਪ ਹੀ ਜਾਂਣੀ-ਜਾਂਣ ਹੈ। ਜਿਸ ਨੇ ਪ੍ਰਭੂ ਨਾਲ ਪਿਆਰ ਲਾਇਆ ਹੈ। ਪ੍ਰਭੂ ਤੂੰ ਗੱਲ਼ਤੀ ਨਹੀਂ ਕਰਦਾ। ਪ੍ਰਮਾਤਮਾਂ ਤੂੰ ਆਪ ਹੀ ਭੁੱਲਦਾ ਨਹੀਂ ਹੈ। ਸੱਚੇ ਭਗਵਾਨ ਜੋ ਵੀ ਤੂੰ ਕਰਦਾ ਹੈ। ਭਲੇ ਲਈ ਕਰਦਾ ਹੈ। ਸਤਿਗੁਰ ਨਾਨਕ ਜੀ ਦੀ ਰੱਬੀ, ਬਾਣੀ ਵਿੱਚੋਂ ਇਹ ਪਤਾ ਲੱਗਾ ਹੈ। ਤੂੰ ਸਾਰਾ ਕੁੱਝ ਕਰਨ ਦੀ ਸ਼ਕਤੀ ਵਾਲਾ ਹੈ। ਦੂਜਾ ਹੋਰ ਕੋਈ ਨਹੀਂ ਹੈ। ਸਾਰੇ ਜੀਵ ਤੇਰੇ ਪੈਦਾ ਕੀਤੇ ਹਨ। ਤੂੰ ਸਾਰਿਆਂ ਪਾਲਣ ਵਾਲਾ ਹੈ। ਤੂੰਹੀਂ ਦੁਨੀਆਂ ਦੇ ਝਮੇਲਿਆਂ ਤੋਂ ਬਚਾਉਂਦਾ ਹੈ।

Comments

Popular Posts