ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੪ Page 304 of 1430
13959 ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ



Sach Sachaa Sabh Dhoo Vaddaa Hai So Leae Jis Sathigur Ttikae ||

सचु सचा सभ दू वडा है सो लए जिसु सतिगुरु टिके


ਸੱਚਾ ਰੱਬ ਸਤਿਗੁਰ ਜੀ ਸਾਰਿਆ ਵੱਡਾ, ਬਲਵਾਨ ਸ਼ਕਤੀ ਸ਼ਾਲੀ ਹੈ। ਉਹੀ ਹਾਂਸਲ ਕਰ ਸਕਦਾ ਹੈ। ਜਿਸ ਨੇ ਸਤਿਗੁਰ ਜੀ ਦਾ ਆਸਰਾ ਲਿਆ ਹੈ॥
The True Lord is truly the greatest of all; he alone obtains Him, who is anointed by the Sathigur.

13960 ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ



So Sathigur J Sach Dhhiaaeidhaa Sach Sachaa Sathigur Eikae ||

सो सतिगुरु जि सचु धिआइदा सचु सचा सतिगुरु इके


ਸਤਿਗੁਰ ਜੀ, ਸੱਚੇ ਪਵਿੱਤਰ ਪ੍ਰਭੂ ਨੂੰ ਯਾਦ ਕਰਦੇ ਹਨ। ਰੱਬ ਤੇ ਸਤਿਗੁਰੁ ਇੱਕ ਰੂਪ ਹੈ॥
He is the True Sathigur, who meditates on the True Lord. The True Lord and the True Sathigur are truly One.

13961 ਸੋਈ ਸਤਿਗੁਰੁ ਪੁਰਖੁ ਹੈ ਜਿਨਿ ਪੰਜੇ ਦੂਤ ਕੀਤੇ ਵਸਿ ਛਿਕੇ



Soee Sathigur Purakh Hai Jin Panjae Dhooth Keethae Vas Shhikae ||

सोई सतिगुरु पुरखु है जिनि पंजे दूत कीते वसि छिके


ਸਤਿਗੁਰ ਜੀ ਉਹ ਅਕਾਲ ਪੁਰਖੁ ਹੈ। ਜਿਸ ਨੇ ਪੰਜੇ ਸਰੀਰ ਦੇ ਦੁਸ਼ਮੱਣ ਕਾਬੂ ਕੀਤੇ ਹਨ॥
He is the True Sathigur, the Primal Being, who has totally conquered his five passions.

13962 ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ



J Bin Sathigur Saevae Aap Ganaaeidhae Thin Andhar Koorr Fitt Fitt Muh Fikae ||

जि बिनु सतिगुर सेवे आपु गणाइदे तिन अंदरि कूड़ु फिटु फिटु मुह फिके


ਜੋ ਸਤਿਗੁਰ ਜੀ ਦੀ ਚਾਕਰੀ ਨਹੀਂ ਕਰਦੇ। ਆਪਦੇ ਹੀ ਗੁਣ ਗਾਉਂਦੇ ਹਾਂ। ਉਨਾਂ ਦੇ ਅੰਦਰ ਵਿਕਾਰ ਮਾੜੇ ਕੰਮ, ਪਾਪ ਹਨ। ਉਨਾਂ ਦੇ ਮੂੰਹ ਉਤੇ ਹੌਸਲਾ, ਰੌਣਕ, ਖੁਸੀ ਨਹੀਂ ਹੈ। ਉਨਾਂ ਦੇ ਮੂੰਹ ਫਿਕੇ ਤੇ ਫਿਟ ਗਏ ਹਨ।
One who does not serve the True Sathigur, and who praises himself, is filled with falsehood within. Cursed, cursed is his ugly face.

13963 ਓਇ ਬੋਲੇ ਕਿਸੈ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ੮॥



Oue Bolae Kisai N Bhaavanee Muh Kaalae Sathigur Thae Chukae ||8||

ओइ बोले किसै भावनी मुह काले सतिगुर ते चुके ॥८॥


ਆਪਦੇ ਹੀ ਗੁਣ ਗਾਉਣ ਵਾਲੇ ਜੋ ਬੋਲਦੇ ਹਨ। ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ। ਜੋ ਸਤਿਗੁਰ ਜੀ ਨੇ ਆਪ ਭੁੱਲਾ ਦਿੱਤੇ ਹਨ। ਲੋਕ, ਪ੍ਰਲੋਕ ਵਿੱਚ, ਉਨਾਂ ਦੇ ਮੂੰਹ ਉਤੇ ਫਿਟਕਾਰਾਂ ਪੈਂਦੀਆ ਹਨ ||8||


His words are not pleasing to anyone; his face is blackened, and he is separated from the True Sathigur. ||8||
13964 Salok Ma 4 ||
सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Sathigur Ram Das Shalok, Fourth Mehl 4

13965 ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ



Har Prabh Kaa Sabh Khaeth Hai Har Aap Kirasaanee Laaeiaa ||

हरि प्रभ का सभु खेतु है हरि आपि किरसाणी लाइआ



ਸਾਰਾ ਦੁਨੀਆਂ ਰੱਬ ਹਰੀ ਦੀ ਜ਼ਮੀਨ ਹੈ। ਰੱਬ ਨੇ ਸਬ ਜੀਵਾਂ, ਬੰਦਿਆਂ ਨੂੰ ਉਪਜ, ਪੈਦਾਵਾਰ ਕਰਨ ਲਾਇਆ ਹੈ॥

Everyone is the field of the Lord God; the Lord Himself cultivates this field.

13966 ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ


ਸਤਿਗੁਰ ਨਾਨਕ ਜੀ ਨੇ, ਆਪਦੇ ਪਿਆਰੇ ਭਗਤਾਂ ਅੰਦਰ ਨਾਂਮ ਦੀ ਅਸਲੀ ਖੇਤੀ ਉਗਾਈ ਹੈ। ਨਾਸਤਿਕ ਬੰਦਿਆਂ ਨੇ, ਜੋ ਕੋਲ ਸੀ। ਉਹ ਵੀ ਖੋ ਦਿੱਤੇ ਹੈ॥
Sathigur's Guramukh Bakhas Jamaaeean Manamukhee Mool Gavaaeiaa ||

गुरमुखि बखसि जमाईअनु मनमुखी मूलु गवाइआ



The Gurmukh grows the crop of forgiveness, while the self-willed manmukh loses even his roots.

13967 ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ



Sabh Ko Beejae Aapanae Bhalae No Har Bhaavai So Khaeth Jamaaeiaa ||

सभु को बीजे आपणे भले नो हरि भावै सो खेतु जमाइआ



ਹਰ ਬੰਦਾ ਆਪਦੇ ਲਾਭ ਲਈ, ਪੈਦਾਵਾਰ ਕਰਦਾ ਹੈ। ਜੇ ਰੱਬ ਨੂੰ ਚੰਗਾ ਲੱਗੇ, ਉਹੀ ਬੀਜ ਦੀ ਪੈਦਾਵਾਰ ਹੁੰਦੀ ਹੈ॥

They all plant for their own good, but the Lord causes to grow only that field with which He is pleased.

13968 ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ



Gurasikhee Har Anmrith Beejiaa Har Anmrith Naam Fal Anmrith Paaeiaa ||

गुरसिखी हरि अम्रितु बीजिआ हरि अम्रित नामु फलु अम्रितु पाइआ


ਸਤਿਗੁਰ ਨਾਨਕ ਜੀ ਨੇ, ਆਪਦੇ ਪਿਆਰੇ ਭਗਤਾਂ ਅੰਦਰ, ਮਿੱਠੇ ਰਸ ਦੇ ਬੀਜ ਦੀ ਪੈਦਾਵਾਰ ਕੀਤੀ ਹੈ। ਨਾਂਮ ਗੁਰਬਾਣੀ ਦਾ ਮਿੱਠਾ ਰਸ ਦਿੱਤਾ ਹੈ॥
The Sathigur's GurSikh plants the seed of the Lord's Ambrosial Nectar, and obtains the Lord's Ambrosial Naam as his Ambrosial Fruit.

13969 ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ



Jam Choohaa Kiras Nith Kurakadhaa Har Karathai Maar Kadtaaeiaa ||

जमु चूहा किरस नित कुरकदा हरि करतै मारि कढाइआ

ਜੰਮਦੂਤ-ਚੂਹਾ ਹਰ ਸਮੇਂ ਜਿੰਦਗੀ ਨੂੰ ਖਾਂਦਾ ਹੈ। ਸਤਿਗੁਰ ਰੱਬ ਭਗਤਾਂ ਅੰਦਰੋ ਜੰਮਦੂਤ ਡਰ ਦੂਰ ਕਰ ਦਿੰਦੇ ਹਨ॥

The mouse of Death is continually gnawing away at the crop, but the Creator Lord Sathigur has beaten it off and driven it away.

13970 ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ



Kirasaanee Janmee Bhaao Kar Har Bohal Bakhas Jamaaeiaa ||

किरसाणी जमी भाउ करि हरि बोहल बखस जमाइआ



ਖੇਤੀ ਕਰਨ ਵਾਂਗ, ਰੱਬ ਦੇ ਨਾਂਮ ਦੀ ਖੇਤੀ ਵੀ ਪਿਆਰ ਨਾਲ ਪੈਦਾ ਹੁੰਦੀ ਹੈ। ਰੱਬ ਨੇ ਮੇਹਰਬਾਨੀ ਕਰਕੇ, ਐਨੀ ਪੈਦਾਵਾਰ ਕੀਤੀ, ਵੱਡਾ ਢੇਰਾ ਲੱਗ ਗਿਆ॥

The farm was successful, by the Love of the Lord, and the crop was produced by God's Grace.

13971 ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ



Thin Kaa Kaarraa Andhaesaa Sabh Laahioun Jinee Sathigur Purakh Dhhiaaeiaa ||

तिन का काड़ा अंदेसा सभु लाहिओनु जिनी सतिगुरु पुरखु धिआइआ

ਉਨਾਂ ਦੇ ਫ਼ਿਕਰ, ਝੋਰਾ ਸਬ ਸਤਿਗੁਰੁ ਮੁੱਕਾ ਦਿੰਦੇ ਹਨ। ਜਿੰਨਾਂ ਨੇ ਉਸ ਸਤਿਗੁਰੁ ਜੀ ਦੀ, ਗੁਰਬਾਣੀ ਨੂੰ ਯਾਦ ਕੀਤਾ ਹੈ॥



He has removed all the burning and anxiety of those, who have meditated on the True Sathigur, the Primal Being.

13972 ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ੧॥



Jan Naanak Naam Araadhhiaa Aap Thariaa Sabh Jagath Tharaaeiaa ||1||

जन नानक नामु अराधिआ आपि तरिआ सभु जगतु तराइआ ॥१॥


ਜਿਸ ਨੇ ਸਤਿਗੁਰ ਨਾਨਕ ਜੀ ਦੀ, ਗੁਰਬਾਣੀ ਨੂੰ ਜੱਪਿਆ ਹੈ। ਉਹ ਆਪ ਨੂੰ ਤੇ ਆ।ਪਦੇ ਨਾਲ ਵਾਲਿਆ ਨੂੰ, ਵਿਕਾਰ ਮਾੜੇ ਕੰਮ, ਪਾਪ ਬਚਉਂਦਾ ਹੈ ||1||

Servant Sathigur Nanak, one who worships and adores the Naam, the Name of the Lord, swims across, and saves the whole world as well. ||1||

13973 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Ram Das Fourth Mehl 4

13974 ਸਾਰਾ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ



Saaraa Dhin Laalach Attiaa Manamukh Horae Galaa ||

सारा दिनु लालचि अटिआ मनमुखि होरे गला

ਪੂਰੇ ਚੌਵੀ ਘੰਟੇ, ਵਿਕਾਰ ਮਾੜੇ ਕੰਮ, ਪਾਪ ਦੇ ਲਾਲਚ ਵਿੱਚ, ਮਨ ਮਰਜ਼ੀ ਕਰਨ ਵਾਲਾ ਬੰਦਾ, ਇਧਰ-ਉਧਰ ਦੀਆਂ ਫਿਕੀਆਂ, ਫਜ਼ੂਲ ਹੀ ਗੱਲਾਂ ਕਰਦਾ ਹੈ॥



The self-willed manmukh is occupied with greed all day long, although he may claim otherwise.

13975 ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ



Raathee Ooghai Dhabiaa Navae Soth Sabh Dtilaa ||

राती ऊघै दबिआ नवे सोत सभि ढिला



ਰਾਤ ਥੱਕੇ ਹੋਏ ਨੂੰ ਨੀਂਦ ਘੇਰ ਲੈਂਦੀ ਹੈ। ਸਰੀਰ ਦੇ ਨੌ ਮੂੰਹਾਂ ਰਾਹੀ, ਸਬਰ ਟੁੱਟੇ ਵਾਂਗ ਦੇਖਦਾ, ਸੁਣਦਾ, ਖਾਂਦਾ, ਕਾਂਮ ਕਰਦਾ ਹੈ॥

At night, he is overcome by fatigue, and all his nine holes are weakened.

13976 ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ



Manamukhaa Dhai Sir Joraa Amar Hai Nith Dhaevehi Bhalaa ||

मनमुखा दै सिरि जोरा अमरु है नित देवहि भला


ਮਨ ਮਰਜ਼ੀ ਕਰਨ ਵਾਲੇ ਬੰਦਿਆ ਉਤੇ, ਮਨ, ਔਰਤ ਮਗਰ ਲੱਗ ਕੇ, ਦੁਨੀਆਂ ਦੇ ਕੰਮਾਂ ਦਾ ਲਾਲਚ ਹੁੰਦਾ ਹੈ। ਆਪਦੇ ਜਾਂਣੀ ਚੰਗਾ ਕੰਮ ਕਰਦੇ ਹਨ॥
Over the head of the manmukh is the order of the manmukh, he ever holds out his promises of goodness.

13977 ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ



Joraa Dhaa Aakhiaa Purakh Kamaavadhae Sae Apavith Amaedhh Khalaa ||

जोरा दा आखिआ पुरख कमावदे से अपवित अमेध खला


ਮਨ, ਔਰਤ ਮਗਰ ਲੱਗ ਕੇ, ਉਵੇਂ ਹੀ ਨਾਸਤਿਕ ਬੰਦੇ ਕਰਦੇ ਹਨ। ਬੇਸਮਝ, ਬੇਅੱਕਲ ਹੁੰਦੇ ਹਨ॥
Those men who act according to the orders of manmukh are impure, filthy and foolish.

13978 ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ



Kaam Viaapae Kusudhh Nar Sae Joraa Pushh Chalaa ||

कामि विआपे कुसुध नर से जोरा पुछि चला



ਸਰੀਰਕ ਸ਼ਕਤੀ ਪਿਛੇ ਲੱਗ ਕੇ, ਬੰਦਾ ਨੀਚ ਆਚਰਨ, ਮਨ ਕਾਂਮ ਵਿੱਚ ਮਸਤ ਰਹਿੰਦਾ ਹੈ॥

Those impure men are engrossed in sexual desire; they consult their women and walk accordingly.

13979 ਸਤਿਗੁਰ ਕੈ ਆਖਿਐ ਜੋ ਚਲੈ ਸੋ ਸਤਿ ਪੁਰਖੁ ਭਲ ਭਲਾ



Sathigur Kai Aakhiai Jo Chalai So Sath Purakh Bhal Bhalaa ||

सतिगुर कै आखिऐ जो चलै सो सति पुरखु भल भला


ਸਤਿਗੁਰ ਨਾਨਕ ਜੀ ਦੇ ਹੁਕਮ ਵਿੱਚ ਜੋ ਤੁਰਦੇ ਹਨ। ਉਹ ਚੰਗੇ ਭਾਗਾਂ ਵਾਲੇ ਬੰਦੇ ਹਨ॥
One who walks as the True Sathigur tells him to, is the true man, the best of the best.

13980 ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ



Joraa Purakh Sabh Aap Oupaaeian Har Khael Sabh Khilaa ||

जोरा पुरख सभि आपि उपाइअनु हरि खेल सभि खिला

ਮਨਮੁਖ, ਗੁਰਸਿਖ, ਔਰਤ-ਮਰਦ ਆਪ ਰੱਬ ਨੇ ਪੈਦਾ ਕੀਤੇ ਹਨ। ਰੱਬ ਆਪਦੇ ਚੋਜ਼ ਕਰ ਕੇ, ਖੇਡ ਦੇਖ ਰਿਹਾ ਹੈ॥



He Himself created all women and men; the Lord Himself plays every play.

13981 ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ੨॥



Sabh Thaeree Banath Banaavanee Naanak Bhal Bhalaa ||2||

सभ तेरी बणत बणावणी नानक भल भला ॥२॥


ਇਹ ਸਬ ਤੇਰੀ ਸਤਿਗੁਰ ਨਾਨਕ ਜੀ ਦੁਨੀਆਂ ਬੱਣਾਈ ਹੋਈ ਹੈ। ਸਾਰੀ ਚੰਗੀ ਭਲੀ ਹੈ ||2||


You created the entire creation; Sathigur Nanak, it is the best of the best. ||2||
13982 ਪਉੜੀ
Pourree ||

पउड़ी

ਪਉੜੀ

Pauree

13983 ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ



Thoo Vaeparavaahu Athhaahu Hai Athul Kio Thuleeai ||

तू वेपरवाहु अथाहु है अतुलु किउ तुलीऐ



ਤੂੰ ਕਿਸੇ ਦੀ ਪਰਵਾਹ ਨਹੀਂ ਕਰਦਾ। ਮਰਜੀ ਕਰਦਾ ਹੈ। ਬੇਅੰਤ, ਬਹੁਤ ਵੱਣਾ, ਗੁਣਾਂ ਤੇ ਗਿਆ ਵਾਲਾ ਹੇ। ਤੇਰਾ ਕੋਈ ਜੋਖ਼ ਕੇ, ਹਿਸਾਬ ਨਹੀਂ ਲਾ ਸਕਦਾ॥

You are carefree, unfathomable and immeasurable; how can You be measured?

13984 ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ



Sae Vaddabhaagee J Thudhh Dhhiaaeidhae Jin Sathigur Mileeai ||

से वडभागी जि तुधु धिआइदे जिन सतिगुरु मिलीऐ


ਉਹ ਕਰਮਾਂ ਵਾਲੇ ਹਨ, ਜੋ ਤੇਨੂੰ ਨੂੰ ਚੇਤੇ ਕਰਦੇ। ਸਤਿਗੁਰ ਨਾਨਕ ਜੀ ਜਿੰਨਾਂ ਨੂੰ ਆਪਦੇ ਨਾਲ ਜੋੜ ਲੈਂਦੇ ਹਨ॥
Those who have met the True Sathigur and who meditate on You are very fortunate.

13985 ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ



Sathigur Kee Baanee Sath Saroop Hai Gurabaanee Baneeai ||

सतिगुर की बाणी सति सरूपु है गुरबाणी बणीऐ


ਸਤਿਗੁਰ ਨਾਨਕ ਜੀ ਦੀ ਇਹ ਰੱਬੀ ਗੁਰਬਾਣੀ ਰੱਬ ਦਾ ਰੂਪ, ਪ੍ਰਭੂ ਦੇ ਗੁਣਾਂ ਤੇ ਗਿਆਨ, ਸ਼ਕਤੀ ਦੀ ਉਪਮਾ ਹੈ। ਇਸੇ ਰੱਬੀ ਗੁਰਬਾਣੀ ਵਰਗੇ ਜੀਵਨ ਵਿੱਚ ਬੱਣੀਏ ॥
The Word of the True Guru's Bani is the embodiment of Truth; through Gurbani, one becomes perfect.

13986 ਸਤਿਗੁਰ ਕੀ ਰੀਸੈ ਹੋਰਿ ਕਚੁ ਪਿਚੁ ਬੋਲਦੇ ਸੇ ਕੂੜਿਆਰ ਕੂੜੇ ਝੜਿ ਪੜੀਐ



Sathigur Kee Reesai Hor Kach Pich Boladhae Sae Koorriaar Koorrae Jharr Parreeai ||

सतिगुर की रीसै होरि कचु पिचु बोलदे से कूड़िआर कूड़े झड़ि पड़ीऐ


ਸਤਿਗੁਰ ਨਾਨਕ ਜੀ ਦੀ ਰੀਸ ਨਾਲ ਕਈ, ਕੋਲੋ ਕੱਚੀ-ਪਿੱਲੀ ਬਾਣੀ ਬੋਲਦੇ ਹਨ। ਉਹ ਆਪੇ ਵਿਕਾਰ ਹੋ ਕੇ ਮੁੱਕ ਜਾਂਦੇ ਹਨ॥
Jealously emulating the True Sathigur , some others may speak of good and bad, but the false are destroyed by their falsehood.

13987 ਓਨ੍ਹ੍ਹਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ੯॥



Ounhaa Andhar Hor Mukh Hor Hai Bikh Maaeiaa No Jhakh Maradhae Karreeai ||9||

ओन्हा अंदरि होरु मुखि होरु है बिखु माइआ नो झखि मरदे कड़ीऐ ॥९॥

ਉਨਾਂ ਦੇ ਮਨ ਵਿੱਚ ਕੁੱਝ ਹੋਰ ਤੇ ਮੂੰਹ ਵਿੱਚੋਂ ਕੁੱਝ ਹੋਰ ਬੋਲਦੇ ਹਨ। ਜ਼ਹਿਰ ਵਰਗੇ ਧੰਨ-ਮੋਹ ਦੇ ਲਾਲਚ ਵਿੱਚ, ਬੇਕਾਰ ਕੰਮ ਕਰਦੇ ਹਨ ||9||


Deep within them is one thing, and in their mouths is another; they suck in the poison of Maya, and then they painfully waste away. ||9||
13988 ਸਲੋਕ ਮਃ



Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Sathigur Ram Das Shalok, Fourth Mehl 4

13989 ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ



Sathigur Kee Saevaa Niramalee Niramal Jan Hoe S Saevaa Ghaalae ||

सतिगुर की सेवा निरमली निरमल जनु होइ सु सेवा घाले


ਸਤਿਗੁਰ ਨਾਨਕ ਜੀ ਚਾਕਰੀ ਪਵਿੱਤਰ ਕਰ ਦਿੰਦੀ ਹੈ। ਪਵਿੱਤਰ ਬੰਦਾ ਹੀ ਗੁਰਬਾਣੀ ਪੜ੍ਹ, ਬਿਚਾਰ ਕੇ, ਸਤਿਗੁਰ ਨਾਨਕ ਜੀ ਦੀ ਔਖੀ ਗੁਲਾਮੀ ਕਰ ਸਕਦਾ ਹੈ ॥
Service to the True Sathigur is immaculate and pure; those humble beings who are pure perform this service.

13990 ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ



Jin Andhar Kapatt Vikaar Jhooth Oue Aapae Sachai Vakh Kadtae Jajamaalae ||

जिन अंदरि कपटु विकारु झूठु ओइ आपे सचै वखि कढे जजमाले



ਜਿੰਨਾਂ ਦੇ ਮਨ ਵਿੱਚ ਝੂਠ ਵਾਧੂ ਮਾੜੇ ਕੰਮ, ਵਾਧੂ ਦੀਆ ਕੱਚੀਆਂ ਗੱਲਾਂ ਜੋ ਝੂਠ ਹਨ। ਐਸੇ ਬੰਦਿਆਂ ਨੂੰ ਪ੍ਰਭੂ ਅੱਡ ਕਰ ਦਿੰਦੇ ਹਨ॥

Those who have deceit, corruption and falsehood within - the True Lord Himself casts them out like lepers.

13991 ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਲਭਨੀ ਕਿਤੈ ਥਾਇ ਭਾਲੇ



Sachiaar Sikh Behi Sathigur Paas Ghaalan Koorriaar N Labhanee Kithai Thhaae Bhaalae ||

सचिआर सिख बहि सतिगुर पासि घालनि कूड़िआर लभनी कितै थाइ भाले


ਰੱਬ ਦੇ ਪਿਆਰੇ ਸਿੱਖ ਸਤਿਗੁਰ ਕੋਲ ਬੈਠ ਕੇ, ਗੁਰਬਾਣੀ ਨੂੰ ਪੜ੍ਹਦੇ, ਗਾਉਂਦੇ, ਬਿਚਾਰਦੇ ਹਨ। ਜੋ ਬੇਸਮਝ ਹਨ। ਉਹ ਲੱਭੇ ਵੀ ਕਿਸੇ ਥਾਂ ਉਤੇ ਨਹੀਂ ਲੱਭਦੇ॥
The truthful Sikhs sit by the True Sathigur's side and serve Him. The false ones search, but find no place of rest.

13992 ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ



Jinaa Sathigur Kaa Aakhiaa Sukhaavai Naahee Thinaa Muh Bhalaerae Firehi Dhay Gaalae ||

जिना सतिगुर का आखिआ सुखावै नाही तिना मुह भलेरे फिरहि दयि गाले


ਜਿੰਨਾਂ ਨੂੰ ਸਤਿਗੁਰ ਜੀ ਦੇ ਬਚਨ, ਗੁਰਬਾਣੀ ਚੰਗੀ ਨਹੀ ਲੱਗਦੀ। ਉਨਾ ਦੇ ਮੂੰਹ ਭਿਸ਼ਟ ਗਏ ਹਨ। ਖ਼ਸਮ ਪ੍ਰਭੂ ਵੱਲੋਂ ਫਿਟੇ, ਗਲੇ ਫਿਰਦੇ ਹਨ॥
Those who are not pleased with the Words of the True Sathigur their faces are cursed, and they wander around, condemned by God.

13993 ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ



Jin Andhar Preeth Nehee Har Kaeree Sae Kicharak Vaeraaeean Manamukh Baethaalae ||

जिन अंदरि प्रीति नही हरि केरी से किचरकु वेराईअनि मनमुख बेताले


ਜਿਸ ਦੇ ਮਨ ਵਿੱਚ ਰੱਬ ਲਈ ਪਿਆਰ ਨਹੀਂ ਹੈ। ਉਨਾਂ ਨੂੰ ਕਦੋਂ ਤੱਕ ਬਹਿਲਾ ਸਕਦੇ ਹਾਂ। ਮਨ ਮਰਜ਼ੀ ਕਰਨ ਵਾਲੇ ਝੱਲੇ ਹੋ ਕੇ, ਭੂਤ ਬਣੇ ਹੋਏ ਹਨ॥
Those who do not have the Love of the Lord within their hearts - how long can those demonic, self-willed manmukhs be consoled?

13994 ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ



Sathigur No Milai S Aapanaa Man Thhaae Rakhai Ouhu Aap Varathai Aapanee Vathh Naalae ||

सतिगुर नो मिलै सु आपणा मनु थाइ रखै ओहु आपि वरतै आपणी वथु नाले


ਸਤਿਗੁਰ ਨਾਨਕ ਜੀ ਨੂੰ ਜੋ ਬੰਦਾ ਪੜ੍ਹ, ਲਿਖ ਕੇ ਮਿਲਦਾ ਹੈ। ਉਹ ਆਪਦੇ ਹਿਰਦੇ ਨੂੰ ਡੋਲਣ ਨਹੀਂ ਦਿੰਦਾ। ਉਹ ਰੱਬ ਦੇ ਨਾਂਮ ਨੂੰ ਆਪ ਬਾਣੀ ਪੜ੍ਹਦਾ, ਗਾਉਂਦਾ, ਲਿਖਦਾ, ਬਿਚਾਰਦਾ ਹੈ॥
Sathigur One who meets the True Guru, keeps his mind in its own place; he spends only his own assets.

13995 ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ੧॥



Jan Naanak Eikanaa Gur Mael Sukh Dhaevai Eik Aapae Vakh Kadtai Thagavaalae ||1||

जन नानक इकना गुरु मेलि सुखु देवै इकि आपे वखि कढै ठगवाले ॥१॥


ਸਤਿਗੁਰ ਨਾਨਕ ਜੀ ਪ੍ਰਭੂ ਜੀ ਇਕਨਾਂ ਬੰਦਿਆਂ ਨੂੰ, ਆਪਦੇ ਨਾਲ ਮੇਲ ਕੇ ਅੰਨਦ ਦਿੰਦੇ ਹਨ। ਜੋ ਇੱਕ ਠੱਗ ਹਨ। ਉਨਾਂ ਨੂੰ ਸਤਿਗੁਰ ਜੀ ਵੱਖ ਕਰਕੇ, ਦੁਨੀਆਂ ਵਿੱਚੋਂ ਅੱਲਗ ਦਿਖਾ ਦਿੰਦਾ ਹੈ ||1||


Servant Sathigur Nanak, some are united with the Sathigur to some, the Lord grants peace, while others - deceitful cheats - suffer in isolation. ||1||

Comments

Popular Posts