ਛੇਤੀ ਤੋਂ ਛੇਤੀ, ਆਪਦਾ ਰੱਬ ਮਨਾ ਲਵੋ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਨਾਨਕ ਦੁਖੀਆ ਸਭੁ ਸੰਸਾਰੁ ਬੰਦੇ ਜੀਵ ਦੁਖੀ ਹਨ। ਤਾਂਹੀ ਤਾਂ ਰੱਬ ਨੂੰ ਯਾਦ ਕਰਨਾਂ ਹੈ। ਦੁਖੀ ਲੋਕਾਂ ਤੇ ਤਰਸ ਕਰਕੇ, ਰੱਬ ਭਵਜਲ ਤਾਰ ਦਿੰਦਾ ਹੈ। ਜੇ ਉਸ ਅੱਗੇ ਤਰਲਾ ਪਿਆਰੇ ਪਾਠਕ ਜੀ. ਬਹੁਤ ਖੁਸ਼ੀ ਹੋਈ ਤੁਹਾਨੂੰ ਬਾਣੀ ਯਾਦ ਹੈ। ਜੇ ਬਾਣੀ ਧਿਆਨ ਨਾਲ ਪੜ੍ਹੀ ਹੁੰਦੀ। ਰੱਬ ਬਾਰੇ ਇਹ ਸੁਆਲ ਕਰਨ ਦੀ ਜਰੂਰਤ ਨਹੀਂ ਸੀ। ਇਹ ਲਈਨਾਂ ਪੜ੍ਹੋ, ਪਤਾ ਲੱਗ ਜਾਵੇਗਾ। ਨਾਨਕ ਜੀ ਨੇ, ਕਿਹਦੇ-ਕਿਹਦੇ ਲਈ ਕਿਉਂ ਕਿਹਾ ਹੈ?
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ਪਰਸ ਰਾਮੁ ਰੋਵੈ ਘਰਿ ਆਇਆ ਅਜੈ ਸੁ ਰੋਵੈ ਭੀਖਿਆ ਖਾਇ ਐਸੀ ਦਰਗਹ ਮਿਲੈ ਸਜਾਇ ਰੋਵੈ ਰਾਮੁ ਨਿਕਾਲਾ ਭਇਆ ਸੀਤਾ ਲਖਮਣੁ ਵਿਛੁੜਿ ਗਇਆ ਰੋਵੈ ਦਹਸਿਰੁ ਲੰਕ ਗਵਾਇ ਜਿਨਿ ਸੀਤਾ ਆਦੀ ਡਉਰੂ ਵਾਇ ਰੋਵਹਿ ਪਾਂਡਵ ਭਏ ਮਜੂਰ ਜਿਨ ਕੈ ਸੁਆਮੀ ਰਹਤ ਹਦੂਰਿ ਰੋਵੈ ਜਨਮੇਜਾ ਖੁਇ ਗਇਆ ਏਕੀ ਕਾਰਣਿ ਪਾਪੀ ਭਇਆ ਰੋਵਹਿ ਸੇਖ ਮਸਾਇਕ ਪੀਰ ਅੰਤਿ ਕਾਲਿ ਮਤੁ ਲਾਗੈ ਭੀੜ ਰੋਵਹਿ ਰਾਜੇ ਕੰਨ ਪੜਾਇ ਘਰਿ ਘਰਿ ਮਾਗਹਿ ਭੀਖਿਆ ਜਾਇ ਰੋਵਹਿ ਕਿਰਪਨ ਸੰਚਹਿ ਧਨੁ ਜਾਇ ਪੰਡਿਤ ਰੋਵਹਿ ਗਿਆਨੁ ਗਵਾਇ ਬਾਲੀ ਰੋਵੈ ਨਾਹਿ ਭਤਾਰੁ ਨਾਨਕ ਦੁਖੀਆ ਸਭੁ ਸੰਸਾਰੁ ਮੰਨੇ ਨਾਉ ਸੋਈ ਜਿਣਿ ਜਾਇ ਅਉਰੀ ਕਰਮ ਲੇਖੈ ਲਾਇ ੧॥ {ਪੰਨਾ 953-954}
ਨਾਨਕ ਜੀ ਲਿਖ ਰਹੇ ਹਨ। ਦੁਨੀਆਂ ਸਾਰੀ ਦੁਖੀ ਹੈ। ਰੱਬ ਦਾ ਨਾਮ ਲੈਣ ਵਾਲੇ ਜਿੱਤ ਜਾਂਦੇ ਹਨ। ਦੁਨੀਆਂ ਦਾ ਹੋਰ ਕੋਈ ਕੰਮ ਰੱਬ ਦੇ ਹਿਸਾਬ- ਕੰਮਾਂ ਵਿੱਚ ਨਹੀਂ ਗਿੱਣਿਆਂ ਜਾਂਦਾ। ਨਾਨਕ ਜੀ ਸਬ ਦੇ ਸਾਂਝੇ ਹਨ। ਉਨਾਂ ਨੇ ਹਰ ਤਰਾਂ ਦੇ ਮਨੁੱਖਾ ਦੀ ਗੱਲ ਕੀਤੀ ਹੈ। ਸਾਰੀਆਂ ਗੱਲਾਂ ਲੋਕਾਂ ਤੇ ਰੱਬ ਬਾਰੇ ਕੀਤੀਆਂ ਹਨ। ਲੋਕਾਂ ਦੇ ਜੀਵਨ ਬਾਰੇ ਦੱਸ ਕੇ, ਅੰਤ ਵਿੱਚ ਹਰ ਬਾਰ ਇਹੀ ਲਿਖਦੇ ਹਨ। ਆਪਦਾ ਰੱਬ ਮਨ ਅੰਦਰੋਂ ਜਗਾ। ਜੋ ਤੇਰੇ ਤੇ ਹਰ ਕਿਸੇ ਦੇ ਅੰਦਰ ਬੈਠਾ ਹੈ। ਮੰਦਰਾਂ ਤੇ ਪੂਜਾਰੀਆਂ ਵਿੱਚ ਰੱਬ ਨਹੀਂ ਹੈ। ਕਿਸੇ ਬੰਦੇ ਦਾ ਦਿਲ ਦੁੱਖੀ ਨਹੀਂ ਕਰਨਾਂ ਹੈ। ਜੋ ਸੱਚੀ ਕਿਰਤ ਕਰਦਾ ਹੈ। ਉਸ ਵਿੱਚ ਰੱਬ ਜਾਗ ਪਿਆ ਹੈ। ਉਹ ਆਪ ਰੱਬ ਹੈ। ਉਸ ਨੂੰ ਮੇਰਾ ਵੀ ਸਿਰ ਝੁੱਕਦਾ ਹੈ। ਉਹ ਸ਼ੈਤਾਨ ਹੈ। ਜੋ ਲੋਕਾਂ ਦਾ ਹੱਕ ਖੋਹਦਾ ਹੈ। ਤਾਂਹੀ ਤਾਂ ਉਸ ਸ਼ਕਤੀ ਕਰਕੇ, ਅਸੀਂ ਬੋਲ ਸਕਦੇ ਹਾਂ। ਉਹ ਮਰਦਾ ਨਹੀਂ ਹੈ। ਉਸ ਦਾ ਅੰਤ ਨਹੀਂ ਹੁੰਦਾ। ਉਹ ਰੱਬ ਸਾਡਾ ਮਨ ਹੈ। ਮਨ ਨੂੰ ਕਿਸੇ ਨੇ ਦੇਖਿਆ ਨਹੀਂ ਹੈ। ਉਸ ਦਾ ਕੋਈ ਅਕਾਰ ਨਹੀਂ ਹੈ। ਰੰਗ ਨਹੀਂ ਹੈ। ਸਭ ਕੈ ਮਧਿ ਸਗਲ ਤੇ ਉਦਾਸ
ਦੁੱਖਾਂ. ਮਸੀਬਤਾਂ ਨੂੰ ਭੱਜਾਉਣ ਤੇ ਖੁਸ਼ੀਆਂ ਸੁਖਾਂ ਵਾਲੀ ਜਿੰਦਗੀ ਜਿਉਣ ਦਾ ਇੱਕੋ ਤਰੀਕਾ ਹੈ। ਛੇਤੀ ਤੋਂ ਛੇਤੀ, ਆਪਦਾ ਰੱਬ ਮਨਾ ਲਵੋ। ਜਿਸ ਨੇ ਪੈਂਦਾ ਕੀਤਾ। ਉਹੀ ਹਰ ਵਸਤੂ, ਖੁਸ਼ੀਆਂ ਦੇ ਸਕਦਾ ਹੈ। ਕੋਈ ਪੰਡਤ ਸਾਧ ਹੱਥ ਦੇਖ ਕੇ, ਕਿਸਮਤ ਨਹੀਂ ਬਦਲ ਸਕਦਾ। ਜਿਸ ਰੱਬ ਨੂੰ ਦੁੱਖਾਂ. ਮਸੀਬਤਾਂ ਵਿੱਚ ਯਾਦ ਕਰਦੇ ਹਾਂ। ਜੇ ਉਸ ਨੂੰ ਨਿੱਤ ਚੇਤੇ ਕਰੀਏ। ਕਦੇ ਦੁੱਖਾਂ. ਮਸੀਬਤਾਂ ਦਾ ਆਉਣਾ ਬਹੁਤ ਦੂਰ ਦੀ ਗੱਲ ਹੈ। ਮਹਿਸੂਸ ਵੀ ਨਹੀਂ ਹੋਣਗੇ। ਜੋ ਵੀ ਜਿੰਦਗੀ ਵਿੱਚ ਵਾਪਰਦਾ ਹੈ। ਉਸ ਵਿੱਚ ਸਾਡੀ ਬਹੁਤ ਭਲਾਈ ਹੀ ਹੈ। ਕਈ ਬਾਰ ਠੋਕਰ ਖਾ ਕੇ ਡਿੱਗਣ ਤੋਂ ਬੱਚ ਜਾਂਦੇ ਹਾਂ। ਪੈਰ ਹੀ ਜਖ਼ਮੀ ਹੁੰਦਾ ਹੈ। ਮੂੰਹ ਮੱਥਾਂ ਫੁਟਣੋਂ ਬਚ ਜਾਂਦਾ ਹੈ। ਕਦੇ ਵੀ ਕਿਸੇ ਬਾਰੇ ਬੁਰਾ ਨਾਂ ਸੋਚੀਏ। ਰੱਬ ਬਾਰੇ ਤਾਂ ਬਿਲਕੁਲ ਬੁਰਾ ਨਹੀਂ ਕਹਿੱਣਾਂ। ਕਿਉਂਕਿ ਹਰ ਜੀਵ-ਬੰਦਾ,ਔਰਤ, ਮੈਂ ਆਪ ਰੱਬ ਹਾਂ। ਜੋ ਆਪਦੇ ਗੁਣ-ਔਗੁਣ ਆਪੇ ਲੱਭਣ ਲੱਗ ਜਾਂਦੇ ਹਨ। ਦੁਨੀਆਂ ਦੀ ਕੋਈ ਸ਼ਕਤੀ ਉਸ ਨੂੰ ਹਰਾ ਨਹੀਂ ਸਕਦੀ। ਸਫ਼ਲਤਾਂ, ਉਸ ਦੇ ਪੈਰ ਚੁੰਮਦੀ ਹੈ। ਹਰ ਚੀਜ਼ ਸਾਨੂੰ ਆਪ ਨੂੰ ਮੇਹਨਤ ਕਰਕੇ, ਹਾਂਸਲ ਕਰਨੀ ਪੈਣੀ ਹੈ। ਆਪੇ ਮੂੰਹ ਵਿੱਚ ਬੁਰਕੀ ਵੀ ਨਹੀਂ ਪੈਂਦੀ।

Comments

Popular Posts