ਭਾਗ 12 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਬਹੁਤੇ ਬੰਦੇ ਪਾਣੀ ਵਿੱਚ ਡੁਬਣ ਦੇ 10 ਮਿੰਟ ਪਿਛੋਂ, ਮਰ ਜਾਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਕਦੇ ਬਰਫ਼ ਤੇ ਕਦੇ ਹਰਿਆਲੀ ਨਾਲ ਲੱਦੇ, ਹਿਮਾਲਿਆ ਦੀ ਧਾਰਾ ਵਿੱਚ, ਇੰਦ੍ਰਦਯੁਮਨਸਰ ਕੋਲ ਹੇਮਕੁੰਡ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਜਾਂਮੇ ਵਿੱਚ ਭਗਤੀ ਕੀਤੀ ਹੈ। ਸਰੋਵਰ ਦੇ ਕਿਨਾਰੇ ਸੰਨ 1926 ਈਸਵੀ ਵਿੱਚ ਗੁਰਦੁਆਰਾ ਸਾਹਿਬ ਬੱਣਿਆ ਹੈ। ਸ੍ਰੀ ਹੇਮਕੁੰਟ ਸਾਹਿਬ ਦਾ ਅਸਥਾਨ ਉੱਤਰ ਪ੍ਰਦੇਸ਼ ਵਿਚ ਹਰਿਦੁਆਰ, ਸ਼੍ਰੀਨਗਰ, ਗੜ੍ਹਵਾਲ, ਜੋਸ਼ੀ ਮੱਠ, ਰਿਸ਼ੀਕੇਸ਼, ਗੋਬਿੰਦਘਾਟ, ਗੋਬਿੰਦ ਧਾਮ ਤੋਂ ਉਪਰ ਸਮੁੰਦਰ ਦੀ ਸਤਹ ਤੋਂ 10500 ਫੁੱਟ ਦੀ ਉੱਚਾਈ ਉਤੇ ਹੈ। ਬਹੁਤ ਧੁੱਪ ਵੀ ਲੱਗਦੀ ਹੈ। ਮੀਂਹ ਵੀ ਪੈਣ ਲੱਗ ਜਾਂਦਾ ਹੈ। ਕਦੇ ਠੰਡ ਲਗਦੀ ਹੈ। ਸੰਗਤਾਂ ਉਥੇ ਜਾ ਕੇ ਠੰਡੇ ਪਾਣੀ ਵਿੱਚ ਇਸ਼ਨਾਨਾ ਕਰਦੀਆਂ ਹਨ। ਮਈ ਮਹੀਨੇ ਅਖ਼ੀਰ ਵਿੱਚ, ਭਗਤ, ਸੰਤ, ਸੰਗਤਾਂ ਇਧਰ ਦੇ ਦਰਸ਼ਨਾਂ ਨੂੰ ਚਾਲੇ ਪਾ ਲੈਂਦੇ ਹਨ। ਸਾਰਾ ਰਸਤਾ ਪਹਾੜੀ ਤੇ ਪਾਣੀ ਦੇ ਝਰਾਨਿਆ ਵਾਲਾ ਹੈ। ਆਲੇ ਦੁਆਲੇ ਦਰੱਖਤਾਂ, ਫਲਾਂ, ਫੁੱਲਾਂ ਕੁਦਰਤੀ ਨਜ਼ਾਰੇ ਹਨ। ਗੋਬਿੰਦ ਘਾਟ ਤੋਂ ਗੋਬਿੰਦ ਧਾਮ ਦੀ 12 ਕਿਲੋਮੀਟਰ ਪੈਦਲ ਪਹਾੜੀ ਯਾਤਰਾ ਹੈ। 7 ਕਿਲੋਮੀਟਰ ਦੀ ਪਹਾੜੀ ਯਾਤਰਾ ਚੜ੍ਹਾਈ ਉਤੇ ਗੁਰਦੁਆਰਾ ਹੇਮਕੁੰਟ ਸਾਹਿਬ ਸਥਿਤ ਹੈ। 1160 ਪੌੜੀਆਂ ਰਾਹੀਂ ਵੀ ਚੜ੍ਹ ਕੇ ਪਹੁੰਚਿਆ ਜਾਂਦਾ ਹੈ। ਜਿੰਨਾਂ ਤੋਂ ਤੁਰ ਨਹੀਂ ਹੁੰਦਾ। ਉਹ ਕਿਰਾਏ ਦੇ, ਚਾਰ ਪੈਰਾਂ ਵਾਲੇ ਪੱਸ਼ੂ ਖ਼ਚਰਾਂ ਉਤੇ ਬੈਠ ਜਾਂਦੇ ਹਨ। ਕਈ ਬੰਦੇ ਵੀ ਕਿਰਾਏ ਲਈ, ਬੱਚਿਆਂ ਦੇ ਬਜ਼ੁਰਗਾ ਨੂੰ ਪਿੱਠ ਉਤੇ ਬੈਠਾ ਲੈਂਦੇ ਹਨ। ਸੰਗਤਾਂ ਸ਼ਬਦ ਕੀਰਤਨ, ਜਾਪ ਕਰਦੀਆਂ, ਜੈਕਾਰੇ ਲਗਾਉਂਦੀਆਂ ਹੌਸਲੇ ਬੁਲੰਦ ਰੱਖਦੀਆਂ। ਬਹੁਤ ਉਤਸ਼ਾਹ ਬੱਣਦਾ ਹੈ। ਸੰਗਤਾਂ ਜਾ ਕੇ, ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਦੀਆਂ ਹਨ। ਮੇਰੇ ਪਾਪਾ ਕੋਲ ਟਰੱਕ ਸਨ। ਗੁਰੂ ਦੀ ਕਿਰਪਾ ਨਾਲ, ਹੇਮਕੁੰਡ ਸਾਹਿਬ, ਗੋਬਿਦ ਧਾਂਮ, ਹਰ ਸਾਲ ਇੱਕ ਬਾਰ ਜਰੂਰ ਜਾਂਦੇ ਸਨ। ਮੁਫ਼ਤ ਵਿੱਚ, ਸੰਗਤ ਲੈ ਕੇ ਜਾਂਦੇ ਸੀ।

ਚੈਨ ਦੇ ਮੰਮੀ ਡੈਡੀ ਵੀ ਹੇਮਕੁੰਡ ਗਏ ਹੋਏ ਸਨ। ਉਹ ਅਜੇ ਥੱਲੇ ਹੀ ਸਨ। ਜਦੋਂ ਪਾਣੀ ਦਾ ਹੜ ਪੂਰੇ ਜ਼ੋਰ ਨਾਲ ਆਇਆ। ਲੋਕ ਤੇ ਗੱਡੀਆਂ ਪਾਣੀ ਵਿੱਚ ਰੁੜਨ ਦੀਆਂ ਖ਼ਬਰਾਂ ਸੁਣੀਆਂ। ਹੇਮਕੁੰਡ ਸਾਹਿਬ, ਗੋਬਿੰਦ ਧਾਂਮ ਵਿੱਚ ਪਾਣੀ ਦਾ ਹੜ ਆਇਆ ਹੈ। 16 ਜੂਨ ਤੋਂ ਪਿਛੋਂ ਦਿਨ, 17 ਜੂਨ 2013 ਦਿਨ ਚੜ੍ਹਨ ਤੋਂ ਪਹਿਲਾਂ ਹੀ ਪਾਣੀ ਗੁਰਦੁਆਰਾ ਸਾਹਿਬ ਤੱਕ ਆ ਗਿਆ। ਕੁੱਝ ਕੰਮਰੇ ਰੁੜ ਗਏ ਹਨ। ਉਚੀ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਸਰੂਪ ਲੈ ਗਏ ਹਨ। ਬਹੁਤ ਲੋਕ ਤੇ ਗੱਡੀਆਂ ਲਾਪਤਾ ਹਨ। ਬਹੁਤ ਮਸੀਬਤ ਵਿੱਚ ਫਸ ਗਏ ਹਨ। ਲੋਕ ਦਹਿਲੇ ਹੋਏ ਹਨ। ਕੋਈ ਪੱਕੀ ਗਿੱਣਤੀ ਨਹੀਂ ਹੈ। ਮਰਨ ਵਾਲਿਆ ਦੀ ਕਿਤੇ ਵੀ, ਪੱਕੀ ਗਿੱਣਤੀ, ਕਦੇ ਹੋਈ ਵੀ ਨਹੀਂ ਹੈ। ਉਧਰ ਦੀਆਂ ਸ਼ੜਕਾਂ ਵੀ ਬਹੁਤ ਖ਼ਰਾਬ ਹਨ। ਪਹਾੜ ਖਿਸਕ ਰਹੇ ਹਨ। ਹੇਮਕੁੰਡ ਸਾਹਿਬ, ਗੋਬਿੰਦ ਧਾਂਮ ਦੇ ਲੋਕਾਂ ਨਾਲੋਂ ਸੰਪਰਕ ਟੁੱਟ ਗਿਆ। ਪੇਪਰਾਂ ਵਾਲੇ ਹੀ ਖ਼ਬਰਾਂ ਲਾ ਰਹੇ ਹਨ। ਅੱਜ ਸਰਕਾਰ ਫੌਜ਼ ਤੇ ਹੈਲੀਕਾਪਰ ਕਿਥੇ ਹਨ? ਆਪ ਹੀ ਸਰਕਾਰ ਦੀ ਪ੍ਰਸੰਸਾ ਕਰੀ ਜਾਂਦੇ ਹਨ। ਕੋਈ ਕਹਿੰਦਾ, " ਸਰਕਾਰ ਹੈਲੀਕਾਪਰ ਹੁਣ, ਇੱਕ-ਦੋ ਦਿਨ ਪਿਛੋਂ ਭੇਜ ਰਹੇ ਹਨ। ਬਹੁਤ ਸ਼ਲਾਗਾ ਜੋਗ ਚੰਗੀ ਗੱਲ ਹੈ। ਜੋ ਪਹਾੜਾਂ ਉਤੇ ਜਿਉਂਦੇ ਬੈਠੇ ਹਨ। ਉਹ ਬਚ ਜਾਂਣਗੇ। ਜੇ ਇਹੀ ਹੋਰ ਦੇਸ਼ ਵਿੱਚ ਹੋਇਆ ਹੁੰਦਾ। ਖ਼ਬਰਾਂ ਵਿੱਚ ਲੱਗਣ ਤੋਂ ਪਹਿਲਾਂ, ਰੈਡ ਕਰੌਸ ਤੇ ਹੋਰ ਦੇਸ਼ ਦੀਆਂ ਫੋਜ਼ਾ ਵੀ ਆ ਜਾਂਣੀਆਂ ਸਨ। ਇੰਨਾਂ ਨੂੰ ਕੋਈ ਪੁੱਛੇ, ਪਾਣੀ ਵਿੱਚ ਡੁੱਬਦੇ ਸਾਰ, ਬੰਦੇ ਦੀ ਐਸੀ ਬਸ ਹੁੰਦੀ ਹੈ। ਬਚਣਾ ਮੁਸ਼ਕਲ ਹੈ। ਬੰਦਾ ਪੈਰਾਂ ਵਿੱਚੋਂ ਨਿੱਕਲ ਜਾਵੇ, ਕਿਤੇ ਪੈਰ ਨਹੀਂ ਲੱਗਦੇ। ਆਪ ਨੂੰ ਐਸੀ ਮਸੀਬਤ ਨੂੰ ਆਪਦੇ ਉਤੇ ਲਾ ਕੇ ਦੇਖੀਏ। ਨਾਂ ਕਿ ਦੂਜੇ ਦਾ ਦਮ ਦੇਖੀਏ। ਆਪੇ ਸੋਚੋ ਆਪ ਨੂੰ ਪਾਂਣੀ ਵਿੱਚ ਕਿਵੇਂ, ਕਿੰਨਾਂ ਚਿਰ ਜਿਉਂਦਾ ਰੱਖ ਸਕਦੇ ਹੋ? ਜੇ ਆਪਦੇ ਉਤੇ ਪੈ ਗਈ। ਕੀ ਹਾਲਤ ਹੋਵੇਗੀ? ਕਿੰਨੇ ਚਿਰ ਵਿੱਚ ਪਾਣੀ ਵਿੱਚ ਬੰਦਾ ਮਰ ਜਾਂਦਾ ਹੈ? ਸਰਕਾਰ ਫੌਜ਼ ਕਦੋ ਹੜ ਵਾਲਿਆਂ ਕੋਲ ਪਹੁੰਚੇ ਹਨ? ਕੀ ਤੁਹਾਨੂੰ ਪਤਾ ਹੈ? ਜਿੰਨਾਂ ਨੂੰ ਤਰਨਾਂ ਨਹੀਂ ਆਉਂਦਾ।.ਉਹ ਬਹੁਤੇ ਬੰਦੇ ਪਾਣੀ ਵਿੱਚ ਡੁਬਣ ਦੇ 10 ਮਿੰਟ ਪਿਛੋਂ, ਮਰ ਜਾਦੇ ਹਨ। ਤਰਨ ਵਾਲੇ ਵੀ ਬਹੁਤਾ ਚਿਰ ਨਹੀਂ ਤਰ ਸਕਦੇ। ਜੇ ਕਿਸੇ ਚੀਜ਼ ਦਾ ਆਸਰਾ ਮਿਲ ਜਾਵੇ। ਉਸ ਉਤੇ ਆਸਰਾ ਮਿਲ ਜਾਵੇ, ਜਾਨ ਬੱਚ ਜਾਂਦੀ। ਕੈਲਗਰੀ ਇੱਕ ਬੰਦਾ ਹੈ। ਜੋ ਅਮਰੀਕਾ ਰਾਹੀਂ ਕਨੇਡਾ ਆ ਰਿਹਾ ਸੀ। ਕਿਸ਼ਤੀ ਉਲਟ ਗਈ। ਸਬ ਮਰ ਗਏ। ਇਸ ਬੰਦੇ ਦਾ ਨਾਂਮ ਗੁਰਦੇਵ ਹੈ। ਇਹ 7 ਦਿਨ ਪਾਣੀ ਵਿੱਚ ਹੀ ਕਾਸੇ ਦਾ ਸਹਾਰਾ ਲੈ ਕੇ ਬੇਠਾ ਰਿਹਾ, 7 ਦਿਨਾਂ ਪਿਛੋਂ, ਇੱਕ ਹੈਲੀਕਾਪਟਰ ਗਸ਼ਤ ਤੇ ਗਿਆ। ਉਨਾਂ ਨੇ ਦੇਖ ਲਿਆ। ਉਹ ਚੱਕ ਕੇ ਲੈ ਆਏ। ਅੱਜ ਵੀ ਜਿਉਂਦਾ ਹੈ। ਪਰ ਸ਼ਰਾਬ ਦੇ ਹੜ ਵਿਚ ਡੁਬਾ ਹੋਇਆ ਹੈ। ਜਿਸ ਦੀ ਵਧੀ ਹੈ। ਉਹ ਮਰ ਵੀ ਨਹੀਂ ਸਕਦਾ। ਜਿਸ ਦੀ ਮੌਤ ਆ ਗਈ। ਮੌਤ ਮੂੰਹਰੇ ਕੋਈ ਨਹੀਂ ਅੱੜਦਾ, ਖੜ੍ਹਦਾ। ਸਮਾਂ ਕੋਈ ਵੀ ਬੁਰਾ ਨਹੀ ਹੈ। ਇੱਕ ਬੰਦੇ ਦੇ ਮਾੜੇ ਕੰਮ, ਕਈਆਂ ਨੂੰ ਨਾਲ ਹੀ ਡੋਬ ਦਿੰਦੇ ਹਨ। ਕਈ ਸਮੇਂ ਤੇ ਹੱਥ ਦੇ ਕੇ, ਡੁਬਦੇ ਨੂੰ ਬਚਾ ਲੈਂਦੇ ਹਨ। ਕੀੜਾ ਵੀ ਪਾਣੀ, ਅੱਗ ਵਿੱਚ ਮਰਦਾ ਦਿਸੇ। ਉਸ ਨੂੰ ਵੀ ਜਰੂਰ ਬਚਾਉ। ਕੁੱਝ ਨਹੀਂ ਪਤਾ ਕਦੋਂ ਮੌਤ ਆ ਜਾਂਣੀ ਹੈ। ਇਹ ਦੁਨੀਆਂ ਸੁਪਨਾ ਹੈ। ਜਿੱਦਣ ਤੋਂ ਲਈਨ ਤੇ ਨਾਂ ਹੋਏ, ਸਮਝਣਾਂ ਸਾਡਾ ਵੀ ਭੋਗ ਪੈ ਗਿਆ।

ਬਹੁਤਾ ਜਿਉਂ ਕੇ ਬੰਦੇ ਨੇ ਕਰਨਾਂ ਹੀ ਕੀ ਹੈ? ਹਰ ਰੋਜ਼ ਉਹੀ ਕੱਚੇ-ਪੱਕੇ ਜਿਹੇ ਕੰਮ ਹੁੰਦੇ ਹਨ। ਸਾਂਮ ਨੂੰ ਬੈਠ ਕੇ ਸੋਚੀਏ। ਇਹ ਸਬ ਦਾ ਕੀ ਲਾਭ ਹੈ? ਕੁੱਝ ਹੱਥ ਨਹੀਂ ਹੁੰਦਾ। ਕਈ ਤਾਂ ਕੌਲਿਆ ਨਾਲ ਲੱਗ ਕੇ ਸਮਾਂ ਗੁਜ਼ਾਰਦੇ ਹਨ। ਡੱਕਾ ਦੂਹਰਾ ਨਹੀਂ ਕਰਦੇ। ਕਈਆਂ ਦਾ ਵਿਹਲੇ ਬੈਠਿਆਂ ਦਾ ਸਮਾਂ ਨਹੀਂ ਗੁਜ਼ਰਦਾ। ਜੋ ਦੁਨੀਆਂ ਉਤੇ ਕੰਮ ਵਿੱਚ ਰੁੱਝੇ ਹਨ। ਉਨਾਂ ਲਈ ਸਮਾਂ ਥੋੜਾ ਪੈ ਜਾਂਦਾ ਹੈ। ਉਹ ਸਮਾਂ ਥੱਮਣਾਂ ਚਹੁੰਦੇ ਹਨ। ਹੋਰ ਕੰਮ ਨੱਜਿੱਠਣਾਂ ਚਹੁੰਦੇ ਹਨ। ਜਿੰਨੇ ਜੋਗੇ ਹਾਂ। ਮਿਲ ਕੇ ਸਬ ਦੀ ਸਹਾਇਤਾ ਕਰੀਏ। ਜੇ ਇੱਕ ਦੂਜੇ ਦੀ ਮਦੱਦ ਨਾਂ ਕਰੀਏ। 36 ਪਦਾਰਥ ਖਾਂਣ ਨੂੰ ਨਹੀਂ ਮਿਲ ਸਕਦੇ। ਰਲ-ਮਿਲ ਕੇ, ਬੰਦਾ-ਬੰਦੇ ਦਾ ਸਹਾਰਾ, ਦਾਰੂ ਹੁੰਦਾ ਹੈ। ਬੰਦਿਆਂ ਵਿੱਚ ਹੀ ਰੱਬ ਹੈ। ਇੱਕ ਸਰਕਾਰ ਜਾਂ ਬੰਦੇ ਦੀ ਹੀ ਨਹੀਂ, ਸਾਨੂੰ ਪੂਰੇ ਜਹਾਂਨ ਦੀ ਲੋੜ ਪੈਂਦੀ ਰਹਿੰਦੀ ਹੈ। ਫਿਰ ਦੇਸ਼ਾਂ ਪ੍ਰਦੇਸ਼ਾ ਵਿੱਚ ਰੋਜ਼ੀ ਲਈ, ਭੱਟਕਣ ਦੀ ਕੀ ਲੋੜ ਹੈ? ਕੀ ਘਰ ਅੰਦਰ ਬੈਠਿਆਂ ਨੂੰ ਰੋਟੀ ਮਿਲ ਜਾਵੇਗੀ? ਕੀ ਤੁਸੀਂ ਸਬ ਕਾਸੇ ਦਾ, ਰੋਟੀ, ਕੱਪੜੇ, ਮਕਾਂਨ ਦਾ, ਆਪੇ ਹੀ ਸਾਰੀ ਜਾਂਦੇ ਹੋ? ਰੱਬ ਦਾ ਮਜ਼ਾਕ ਬਣਾਉਣਾਂ ਛੱਡ ਦਿਉ। ਜਿਸ ਦਿਨ ਬੁਰੇ ਦਿਨਾਂ ਵਿੱਚ ਫਸੇ, ਆਪੇ ਰੱਬ ਦਾ ਭੇਤ ਜਾਂਣ ਜਾਵੋਗੇ।

Comments

Popular Posts