ਸਾਰਾ ਕਨੇਡਾ ਹੜ ਦੇ ਘੇਰੇ ਵਿੱਚ ਆਉਣ ਵਾਲਾ ਹੈ

ਪ੍ਰਧਾਂਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਰ ਵਿੱਚ ਪੂਰੇ ਹੜ ਵਾਲੇ ਸ਼ਹਿਰਾਂ ਨੂੰ ਦੇਖਿਆ

ਰੱਬ ਰਾਖਾ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਸਾਰਾ ਹਫ਼ਤਾ ਹੈਵੀ ਰੇਨ ਪੈਣੀ ਹੈ। ਹੋਰ ਪਾਣੀ ਬਹੁਤ ਤੇਜ ਆ ਰਿਹਾ ਹੈ। ਬੰਨ ਖੋਲਣ ਲੱਗੇ ਹਨ। ਘਰ ਹੀ ਹਾ। ਹੜ੍ਹ ਮੇਰੇ ਘਰ ਤੋਂ 10 ਕਿਮੀਟਰ ਦੀ ਦੂਰੀ ਤੱਕ ਆ ਗਿਆ ਹੈ। ਪਾਣੀ ਦੀ 100 ਕਿਲੋਮੀਰਟ ਦੀ ਸਪੀਡ ਹੈ। 10 ਮਿੰਟ ਦਾ ਰਾਸਤਾ ਹੈ। ਐਡੀ ਸਪੀਡ ਨਾਲ ਪਾਣੀ ਆ ਰਿਹਾ ਹੈ। ਜੇ ਕੋਈ ਬੰਨ ਟੁੱਟ ਗਿਆ। ਸਬ ਤਬਾਹ ਹੋ ਜਾਵੇਗਾ। ਰੱਬ ਭਲੀ ਕਰੇ। ਦੋ ਦਰਿਆ ਕੈਲਗਰੀ ਦੀ ਅਬਾਦੀ ਦੇ ਵਿੱਚਕਾਰ ਹਨ। ਅਜੇ ਤੱਕ ਬਹੁਤ ਜਾਨਾਂ ਬੱਚੀਆਂ ਹੋਈਆਂ ਹਨ। ਸਾਰਾ ਕਨੇਡਾ ਹੜ ਦੇ ਘੇਰੇ ਵਿੱਚ ਆਉਣ ਵਾਲਾ ਹੈ। ਜੇ ਸੱਤੀ ਹੜ ਵਿੱਚ ਡੁੱਬਗੀ, ਰਚਨਾਵਾਂ ਲੱਭ ਕੇ, ਬੁੱਕ ਪਬਲਿਸ਼ ਕਰ ਦਿਉ।

ਕੈਲਗਰੀ ਮੇਅਰ ਸਵੇਰ ਦਾ ਆਪ, ਟੀਵੀ ਉਤੇ ਖ਼ਬਰਾਂ ਦੇ ਰਿਹਾ ਹੈ। ਸਾਡਾ ਕਨੇਡਾ ਦਾ ਪ੍ਰਧਾਂਨ ਮੰਤਰੀ ਸਟੀਫਨ ਹਰਪਰ, ਹਿਲਥ ਮਿਨਸਟਰ ਤੇ ਹੋਰ ਵੀ ਮਿਨਸਟਰ ਹੜ ਵਾਲੀ ਜਗਾ ਉਤੇ ਪਹੁੰਚੇ ਹਨ। ਪ੍ਰਧਾਂਨ ਮੰਤਰੀ ਸਟੀਫਨ ਹਰਪਰ ਨੇ ਤੁਰ ਕੇ, ਹੈਲੀਕਾਪਰ ਵਿੱਚ ਪੂਰੇ ਹੜ ਵਾਲੇ ਸ਼ਹਿਰਾਂ ਨੂੰ ਦੇਖਿਆ। ਕਨੇਡੀਅਨ ਬਹੁਤ ਦੋਸਤੀ ਕਰਨ ਦੇ ਸੁਭਾਅ ਵਾਲੇ ਹਨ। ਜਾਨ ਲਾ ਕੇ ਵੀ ਹੋਰਾਂ ਦੀ ਮਦੱਦ ਕਰਦੇ ਹਨ। ਡਰੋ ਨਾਂ,ਪਾਣੀ ਕਦੇ ਵੀ ਗੰਦਾ ਨਹੀਂ ਹੁੰਦਾ, ਨਿਤਾਰ ਕੇ ਪੀ ਸਕਦੇ ਹਾਂ। ਜੇ ਬਿੱਜਲੀ ਹੈ, ਤਾਂ ਉਬਾਲ ਕੇ ਪੀਣ ਵਿੱਚ ਕੋਈ ਹਰਜ਼ ਨਹੀਂ ਹੈ। ਮਿੱਟੀ ਵਿੱਚ ਉਗੀਆਂ ਸਬਜ਼ੀਆਂ ਤੋਂ ਮਾੜਾ ਪਾਣੀ ਨਹੀਂ ਹੁੰਦਾ। ਇਹ ਸਰਕਲ ਇਸੇ ਤਰਾ ਚੱਲਦਾ ਰਹਿੰਦਾ ਹੈ। ਕੈਲਗਰੀ ਤੇ ਬਾਕੀ ਹੜ ਵਾਲੀਆ ਥਾਵਾਂ ਉਤੇ, ਪੁਲੀਸ ਘੋੜਿਆਂ ਉਤੇ, ਸਾਇਕਲਾਂ ਉਤੇ. ਕਿਸ਼ਤੀਆਂ ਉਤੇ ਵੀ, ਹੈਲੀਕਾਪਟਰ ਵਿੱਚ ਗਸ਼ਤ ਕਰ ਰਹੇ ਹਨ। 200 ਬੰਦੇ ਕਿਸ਼ਤੀਆਂ ਨਾਲ ਘਰਾ ਵਿੱਚੋਂ ਬਾਹਰ ਕੀਤੇ ਹਨ। ਸੈਕੜੇ ਫੌਜੀ ਨੌਜਵਾਨ ਵੱਡੀਆਂ ਗੱਡੀਆਂ ਟੈਕਾਂ ਵਿੱਚ ਆ ਗਈ ਹੈ। ਸਾਰੀ ਰਾਤ ਹੜ ਦੇ ਪਾਣੀ ਦੀ ਨੌਕਰੀ ਉਤੇ ਡੱਟੇ ਰਹਿੱਣਗੇ। ਪੁਲੀਸ ਔਫ਼ੀਸਰ 24 ਘੰਟਿਆਂ ਤੋਂ ਉਤੇ ਕੰਮ ਕਰ ਰਹੇ ਹਨ। ਹੜ ਵਿੱਚ ਕਮੀ ਨਹੀਂ ਆਈ ਹੈ। ਅਜੇ ਹੋਰ ਪਾਣੀ ਆ ਰਿਹਾ ਹੈ। ਕੈਨਮੋਰ ਦਾ ਡੈਮ ਉਪਰ ਤੱਕ ਹੋ ਗਿਆ ਹੈ। ਉਸ ਨੂੰ ਖੋਲਣ ਲੱਗੇ ਹਨ। ਆਵਾਜਾਈ ਬੰਦ ਹੋਣ ਦੇ ਬਾਵਜੂਦ ਵੀ, ਲੋਕ ਫੋਟੋਆ ਖਿਚਣ ਲਈ, ਫਿਲਮ ਮੂਵੀਆਂ ਬੱਣਾਉਣ ਨੂੰ ਸਾਇਕਲਾਂ ਉਤੇ. ਦੋਂਨੇਂ ਦਰਿਆਵਾਂ ਉਤੇ, ਪਰਿਵਾਰ ਸਮੇਤ ਪਹੁੰਚੇ ਹੋਏ ਹਨ। ਪਾਣੀ ਚਾਰੇ ਪਾਸੇ ਸ਼ੜਕਾਂ ਘਰਾਂ, ਉਚੀਆਂ ਬਿਲਡਿੰਗਾਂ ਵਿੱਚ ਵੜਿਆ ਫਿਰਦਾ ਹੈ। ਉਚੀਆਂ ਬਿਲਡਿੰਗਾਂ ਦੀਆਂ ਇਲੇਵੇਟਰ-ਲਿਫਟ ਬੰਦ ਹਨ। ਮਿੱਟੀ ਖੁਰ ਕੇ, ਦਰਿਆਵਾਂ ਵਿੱਚ ਡਿੱਗੀ ਜਾ ਰਹੀ ਹੈ। ਉਸੇ ਕਰਕੇ ਸ਼ੜਕਾਂ ਵੀ ਟੁੱਟ ਰਹੀਆਂ ਹਨ। ਬਹੁਤੀ ਸ਼ੜਕਾਂ ਦਰਿਆਵਾਂ ਦੇ ਨਾਲ-ਨਾਲ ਚੱਲ ਰਹੀਆਂ ਹਨ। ਪਹਾੜੀ ਇਲਾਕੇ ਵਿੱਚ ਪਾਣੀ, ਸੜਕਾਂ, ਪਹਾੜ ਤਿੰਨੇ ਬਰਾਬਰ ਚਲਦੇ ਹਨ। ਬਹੁਤ ਖ਼ਤਰੇ ਵਾਲੀ ਗੱਲ ਹੈ। ਜੇ ਕਨੇਡਾ ਦੇ ਪਹਾੜ ਵੀ ਖਿਲਕਣ ਲੱਗ ਗਏ। ਇੱਕ ਮਰਦ, ਔਰਤ ਦੀ ਲਾਸ਼ਾਂ ਮਿਲੀਆਂ ਹਨ। ਪਾਣੀ ਆਉਣ ਪਿਛੋਂ ਵੀ ਲੋਕ ਘਰਾਂ ਵਿੱਚੋ, ਕੱਢੇ ਹਨ। ਕਈ ਘਰਾਂ ਵਿੱਚ ਹੀ ਲੁੱਕ ਗਏ। ਕਿਸ਼ਤੀਆਂ ਨਾਲ ਘਰਾ ਵਿੱਚੋਂ ਬਾਹਰ ਕੀਤੇ ਹਨ। ਜੋ ਜਿੱਦੀ ਹੋਣ ਕਰਕੇ, ਘਰ ਨਹੀਂ ਛੱਡਣਾਂ ਚਹੁੰਦੇ ਹਨ। ਤਾਂਹੀ ਉਨਾਂ ਵਿੱਚੋਂ ਹੀ ਮਰੇ ਹਨ। 7 ਬੰਦਿਆਂ ਦੀਆਂ ਰਿਡ ਡੀਅਰ, ਲਾਸ਼ਾਂ ਪਾਣਿ ਵਿਚੋਂ ਲੱਭੀਆਂ ਹਨ। ਉਨਾਂ ਦੀਆਂ ਜੇਬਾਂ ਵਿੱਚ ਕੋਈ ਸ਼ਨਾਖ਼ਤੀ ਕਾਡ ਨਹੀਂ ਸਨ। ਪਤਾ ਨਹੀਂ ਉਹ ਕੌਣ ਹਨ? ਖੂਨ ਟੈਸਟ ਕਰਕੇ ਕੇ, ਲੱਭ ਲੈਣਗੇ।

ਚੀਜ਼ਾ ਭਲਾਈਆਂ ਨਹੀ ਲੱਭਣੀਆਂ, ਦਾਣਾਂ ਪਾਣੀ ਇਕੱਠਾ ਕਰ ਲਵੋ। ਫ਼ਲ, ਸਬਜ਼ੀਆਂ ਸੌਦੇ ਵਾਲੀਆਂ, ਵੱਡੀਆਂ ਕਨੇਡੀਅਨ ਦੁਕਾਨਾਂ, ਜੋ ਦੋ-ਚਾਰ, ਕਿੱਲਿਆਂ ਦੀ ਜਗਾ ਵਿੱਚ ਹਨ। ਸਬ ਖਾਲ਼ੀ ਹੋ ਗਈਆਂ ਹਨ। 2-2 ਘੰਟੇ ਲਈਨ ਵਿੱਚ ਲੱਗ ਕੇ, ਲੋਕ ਸਮਾਨ ਖ੍ਰੀਦ ਰਹੇ ਹਨ। ਲੋਕਾਂ ਨੇ, ਖਾਂਣਾਂ ਇਕੱਠਾ ਕਰਨਾਂ ਸ਼ੁਰੂ ਕਰ ਦਿੱਤਾ ਹੈ। ਵਾਕਿਆ ਹੀ ਸ਼ੜਕਾਂ ਟੁੱਟ ਗਈਆਂ ਹਨ। ਹੋਰ ਗਰੋਸਰੀ ਫ਼ਲ, ਸਬਜ਼ੀਆਂ ਸੌਦੇ ਕਿਥੋਂ ਦੀ ਆਉਣੇ ਹਨ। ਲੋਕ ਤਾਂ ਪਾਣੀ ਨੂੰ ਹੀ ਟੁੱਟ ਕੇ ਪੈ ਗਏ। ਦੇਖਦੇ-ਦੇਖਦੇ ਦੁਕਾਂਨਾਂ ਤੋਂ ਪੀਣ ਵਾਲਾ, ਪਾਣੀ ਵੀ ਮੁੱਕ ਗਿਆ। ਪਟਰੌਲ ਪੰਪਾਂ ਤੋਂ ਤੇਲੈਸ, ਡੀਜ਼ਲ ਮੁੱਕ ਰਿਹਾ ਹੈ। ਜੋ ਸੁੱਤੇ ਰਹਿ ਗਏ। ਜਿੰਨਾਂ ਨੇ ਇਹ ਸਬ ਅਜੇ ਨਹੀਂ ਖ੍ਰੀਦਿਆ, ਉਨਾਂ ਲਈ ਕਾਲ ਪੈ ਗਿਆ।

ਉਤਰਾਖੰਡ, ਹੇਮਕੁੰਡ ਵਿੱਚ ਰੱਬ ਹੀ ਜਾਂਣਦਾ ਹੈ। ਪਾਣੀ ਵਿੱਚ ਰੁੜਕੇ, ਖਾਂਈਆਂ ਵਿੱਚ ਡਿੱਗ ਕੇ ਕਿੰਨੇ ਮਰ ਗਏ ਹਨ? ਜ਼ੇ ਵੀ ਕਾਈਆਂ ਵਿੱਚ ਧੱਕੇ ਖਾਂਦੇ ਫਿਰਦੇ ਹੋਣੇ ਹਨ। ਉਥੇ ਕਿਹਨੇ ਦੇਖਣ ਜਾਂਣਾ ਹੈ? ਕਿਹਨੇ ਲਾਸਾਂ ਦੀ ਭਾਲ ਕਰਨੀ ਹੈ? ਆਪੇ ਭੁੱਖੇ ਮਰ ਜਾਣਗੇ। ਇਹੀ ਸੋਚਦੇ ਹਨ। ਜੰਨ ਸੰਖਿਆ ਘਟੇਗੀ। ਉਥੇ ਰਾਤ ਨੂੰ ਇੰਨੀ ਠੰਡ ਹੋ ਜਾਂਦੀ ਹੈ। ਰਜਾਈਆਂ ਨਾਲ ਵੀ ਨਿਘ ਨਹੀਂ ਆਉਂਦਾ। ਜੋ ਲੋਕ ਉਥੋਂ, ਦੋ ਚਾਰ ਦਿਨਾਂ ਲਾ ਕੇ ਆਏ ਹਨ। ਉਹ ਟੀਵੀ ਉਤੇ ਦੱਸ ਰਹੇ ਹਨ। ਦਿਖਾ ਰਹੇ ਹਨ। ਉਨਾਂ ਦਾ ਮਾਸ ਲਹਿ ਗਿਆ ਹੈ। ਕਿਸੇ ਧਰਮੀ ਤੇ ਮਨਮੋਹਣ ਸਿੰਘ ਨੇ, ਉਥੇ ਉਤਰਾਖੰਡ ਵਿੱਚ ਫਸੇ ਲੋਕਾਂ ਦੀ ਸਾਰ ਨਹੀਂ ਲਈ। ਕੁਰਸੀਆਂ ਤੇ ਜੰਨਤਾਂ ਦਾ ਖ਼ਜ਼ਾਨਾਂ ਫੜੀ ਬੈਠੇ ਹਨ।

ਸਾਡੇ ਲੋਕਲ ਗੁਰਦੁਆਰੇ ਵਾਲਿਆ ਦੇ ਕੰਨ ਉਤੇ ਜੂੰ ਨਹੀਂ ਸਰਕੀ। ਇਥੋਂ ਕਿਹੜਾ, ਕੋਈ ਮੁਨਾਫ਼ਾ ਹੋਣਾਂ ਹੈ? ਚੰਦਾ ਇਕੱਠਾ ਨਹੀਂ ਹੋਣਾਂ। ਇਹ ਤਾਂ ਰੇਡੀਉ ਉਤੇ ਚੰਦਾ ਇਕੱਠਾ ਕਰਨ ਜਾਂਣਦੇ ਹਨ। ਸੁਨਾਮੀ ਵੇਲੇ, ਇੱਕ ਨਹੀ ਚਾਰ-ਚਾਰ ਰੇਡੀਉ ਸਟੇਸ਼ਨ ਉਤੇ ਚੰਦਾ ਇਕੱਠਾ ਕਿਤਾ ਹੈ। ਜਦੋਂ ਪਿਛਲੀ ਬਾਰ ਸੁਨਾਮੀ ਆਈ ਸੀ। ਉਦੋ ਜੋ ਗੁਰਦੁਆਰੇ ਦਾ ਅਵਤਾਰ ਕਲੇਰ ਪ੍ਰਧਾਨ ਸੀ। ਉਦੋਂ ਸੁਨਾਮੀ ਆਈ ਸੀ। ਉਸ ਨੇ ਰੇਡੀਉ ਉਤੇ ਕਹਾਇਆ ਸੀ, " ਜਦੋਂ ਲੋਕ ਦੇ ਚੰਦੇ 1000 ਡਾਲਰ ਹੋਈ ਜਾਵੇ, ਹਰ 1000 ਡਾਲਰ ਪਿਛੇ, ਮੇਰਾ 1000 ਡਾਲਰ ਲਿਖ ਲਿਆ ਕਰੋ। " ਲੋਕਾਂ ਵੱਲੋ ਚੰਦਾ 50-100 ਦੇਕੇ, 60 ਹਜ਼ਾਰ ਡਾਲਰ ਹੋਏ ਹਨ। 60 ਹਜ਼ਾਰ ਡਾਲਰ ਹੋਏ ਸਨ। ਰੱਬ ਜਾਂਣੇ, ਪ੍ਰਧਾਨ ਨੇ ਬਰਾਬਰ 60 ਹਜ਼ਾਰ ਡਾਲਰ ਦਿੱਤੇ ਵੀ ਸਨ। ਗੁਰਦੁਆਰੇ ਦੀ ਗੋਲਕ ਵਿੱਚੋਂ ਦੇ ਦਿੱਤੇ ਹੋਣੇ ਹਨ। ਹੁਣ ਆਪਦੇ ਕੈਲਗਰੀ ਦੀ ਇਹ ਹਾਲਤ ਹੈ। ਸਬ ਅੰਦਰੀ ਵੜ ਗਏ ਹਨ। ਮੈਂ ਕਈਆਂ ਨੂੰ ਫੋਨ ਵੀ ਕੀਤੇ ਹਨ। ਕੋਈ ਜੁਆਬ ਨਹੀਂ ਆਇਆ।

ਪਤਾ ਨਹੀ ਕਦੋਂ ਮਾੜਾ ਸਮਾਂ ਆ ਜਾਵੇ। ਅੱਜ ਦਸ ਲੱਖ ਡਾਲਰਾਂ ਦੇ ਘਰ ਵਾਲੇ, ਖਾਲੀ ਹੱਥ ਘਰੋਂ ਸੜਕ ਉਤੇ ਆ ਗਏ ਹਨ। ਪਰ ਜਾਂਨਾਂ ਬਚ ਗਈਆਂ ਹਨ। ਦੋਸਤੋ ਗੋਲ ਬਿਸਤਰਾ ਤਿਆਰ ਰੱਖਣਾਂ ਚਾਹੀਦਾ ਹੈ। ਜਿਸ ਵਿੱਚ ਅੰਦਰ ਪਾਉਣ ਵਾਲੇ ਕੱਪੜੇ ਨੀਕਰਾ ਤੇ ਪਾਉਣ ਵਾਲੇ ਦੋ ਕੱਪੜੇ, ਹੋਰ ਜਰੂਰੀ ਚੀਜ਼ਾਂ ਤੇ ਕੈਸ਼ ਪੈਸੇ ਹੋਣੇ ਚਾਹੀਦੇ ਹਨ। ਜਿੰਨਾਂ ਨੇ ਕੱਲ ਘਰ ਛੱਡੇ ਹਨ। ਖਾਲੀ ਹੱਥ ਘਰੋਂ ਨਿੱਕਲ ਗਏ ਹਨ। ਉਨਾਂ ਲਈ ਖਾਂਣੇ ਦੇ ਨਾਲ, ਕੱਪੜੇ ਬਦਲਣ, ਦੰਦਾ ਦਾ ਪੇਸਟ ਤੇ ਬਰਸ਼, ਵਾਲਾਂ ਵਾਲੀਆਂ ਕੰਘੀਆਂ ਦੇ ਨੂੰ ਦੇਣ ਲਈ, ਦੂਜੇ ਲੋਕ ਮਦੱਦ ਕਰ ਰਹੇ ਹਨ। ਲਿਥਬ੍ਰਿਜ, ਮੈਡੀਸਨ ਹੈਟ, ਸਕੈਚਵੰਨ ਵਿੰਨੀਪੈਗ ਵੱਲ ਵੀ ਹੜ ਦਾ ਪਾਣੀ ਜਾ ਰਿਹਾ ਹੈ। ਉਥੋ ਦੇ ਲੋਕਾਂ ਨੂੰ ਸੁਰਿਖੱਤ ਥਾਂ ਉਤੇ ਚਲੇ ਜਾਂਣਾ ਜਰੂਰੀ ਹੈ। ਪਾਣੀ ਨਾਲ ਮਰਨਾਂ ਬਹੁਤ ਔਖਾ ਹੈ। ਬਚਾ ਦੇ ਢੰਗ ਸੋਚੇ ਜਾਂਣ। ਖਾਣ-ਪੀਣ ਦਾ ਪ੍ਰਬੰਦ ਵੀ ਕਰਨਾਂ ਚਾਹੀਦਾ ਹੈ। ਪਾਣੀ ਦੇ ਜ਼ੋਰ ਨਾਲ ਦਰਖੱਤ ਟੁੱਟ ਰਹੇ ਹਨ। ਕਾਰਾਂ ਪਾਣੀ ਵਿੱਚ ਰੁੜ ਰਹੇ ਹਨ। ਲੋਕਾ ਦੇ ਘਰਾ ਦਾ ਸਮਾਨ ਰੁੜ ਕੇ ਆ ਰਿਹਾ ਹੈ।

Comments

Popular Posts