ਰੱਬ ਦੇ ਭਗਤਾਂ ਦੀ ਹਰ ਤਰਾਂ ਦੀ ਤੋਟ, ਭੁੱਖ ਮੁੱਕ ਗਈ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
29/06/2013. 313
ਸਤਿਗੁਰ ਜੀ ਦੇ ਭਗਤ ਲਈ ਸੌਣਾਂ ਤੇ ਜਾਗਣਾਂ, ਦੁਨੀਆਂ ਦੇ ਕੰਮਾਂ ਵਿੱਚ ਸਚੇਤ ਹੋਣਾਂ ਤੇ ਜਾਂ ਧਿਆਨ ਨਾਂ ਦੇਣਾਂ ਕੋਈ ਫ਼ਰਕ ਨਹੀਂ ਰੱਖਦਾ। ਜਿਸ ਨੂੰ ਰੱਬ ਹਰ ਸਾਹ ਲੈਂਦਿਆਂ, ਕਿਸੇ ਵੀ ਸਮੇਂ ਭੁੱਲਦਾ ਨਹੀਂ ਹੈ। ਉਹੀ ਸਾਰੇ ਗੁਣਾਂ ਦੇ ਮਾਲਕ ਬੱਣਦੇ ਹਨ। ਚੰਗੇ ਭਾਗਾਂ ਨਾਲ ਸਤਿਗੁਰ ਜੀ ਮਿਲਦੇ ਹਨ। ਦਿਨ ਰਾਤ ਰੱਬੀ ਬਾਣੀ ਵੱਲ ਸੁਰਤ ਲੱਗ ਜਾਂਦੀ ਹੈ। ਮੈਂ ਐਸੇ ਭਗਤਾ ਵਿੱਚ ਰਹਾਂ, ਰੱਬ ਦੇ ਦਰਘਰ ਵਿੱਚ ਪ੍ਰਵਾਨ ਹੋ ਜਾਂਵਾਂ। ਸੌਣ ਲੱਗੇ ਵੀ, ਰੱਬ ਦੀ ਪ੍ਰਸੰਸਾ ਵਿੱਚ ਧੰਨ-ਧੰਨ ਕਰਨ, ਜੋ ਜਾਗਣ ਵੇਲੇ ਵੀ, ਵੱਡਿਆਈ ਕਰਦੇ ਰਹਿੱਣ। ਉਨਾਂ ਦੇ ਮੁੱਖ ਪਵਿੱਤਰ ਹਨ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਜੋ ਹਿਰਦੇ ਵਿੱਚ ਸੰਭਾਲਦੇ ਹਨ। ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ ਜੱਪੀਏ। ਬੇਅੰਤ ਨਾਂਮ ਖ਼ਜ਼ਨਾਂ ਮਿਲ ਜਾਦਾ ਹੈ। ਵਿਕਾਰ ਕੰਮਾਂ ਵਿੱਚ ਫਸੇ ਬੰਦੇ ਨੂੰ, ਝਮੇਲਿਆ ਤੋਂ ਰੱਬ ਬਾਹਰ ਕਰ ਦਿੰਦਾ ਹੈ। ਰੱਬ ਦਾਤਾਂ ਦੇਣ ਵਾਲਾ, ਐਸਾ ਦਾਨ ਕਰ ਦਿੰਦਾ ਹੈ।  ਉਹ ਵੱਡੇ ਭਾਗਾਂ ਵਾਲੇ ਬਹੁਤ ਪ੍ਰਸੰਸਾ ਦੇ ਕਾਬਲ ਧੰਨ ਧੰਨ ਸ਼ਾਹੂਕਾਰ ਹਨ। ਜੋ ਰੱਬ ਦੇ ਨਾਂਮ ਦਾ ਜੱਪ, ਸੁਣ, ਗਾ ਕੇ,  ਸੌਦਾ ਖ੍ਰੀਦਦੇ ਹਨ।
ਸਤਿਗੁਰ ਜੀ ਦੇ ਭਗਤ ਰੱਬੀ ਬਾਣੀ ਜੱਪਣ, ਬਿਚਾਰਨ ਆਉਂਦੇ ਹਨ। ਜੋ ਦੁਨੀਆਂ ਤੋਂ ਪਾਰ ਕਰ ਸਕਦਾ ਹੈ। ਸਤਿਗੁਰ ਨਾਨਕ ਜੀ ਦੀ ਜਿਸ ਉਤੇ, ਮੇਹਰਬਾਨੀ ਹੁੰਦੀ ਹੈ। ਉਹੀ ਦੁਨੀਆਂ ਨੂੰ ਬੱਣਾਉਣ ਵਾਲੇ ਪ੍ਰਭੂ ਨੂੰ ਯਾਦ ਕਰਦੇ ਹਨ। ਸਤਿਗੁਰ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ ਉਹੀ ਹਨ। ਜੋ ਸੱਚੇ ਪ੍ਰਮਾਤਮਾਂ ਨੂੰ ਯਾਦ ਕਰਦੇ ਹਨ। ਜਿੰਨਾਂ ਭਗਤਾਂ ਨੇ ਸਤਿਗੁਰ ਪ੍ਰਭੂ ਜੀ ਨੂੰ ਮਨ ਵਿਚੋਂ ਦੇਖਿਆ ਹੈ। ਉਨਾਂ ਨੂੰ ਮਨ ਵਿਚੋਂ ਰੱਬ ਲੱਭਿਆ ਹੈ। ਉਨਾਂ ਨੇ ਦੁਖੀ ਕਰਨ ਵਾਲੇ ਮੌਤ ਦੇ ਡਰ ਨੂੰ ਕਾਬੂ ਕਰ ਲਿਆ ਹੈ। ਪ੍ਰਭੂ ਜੀ ਸਾਰਿਆਂ ਤੋਂ ਊਚਾ, ਸੂਚਾ, ਸਕਤੀ ਵਾਲਾ ਹੈ। ਜੋ ਉਸ ਭਗਵਾਨ ਨੂੰ ਜੱਪਦਾ ਹੈ। ਉਹ ਰੱਬ ਵਰਗੇ ਹੋ ਜਾਂਦੇ ਹਨ। ਸੂਚਾ ਸੱਚਾ ਪਿਆਰਾ ਪ੍ਰਭੂ ਜੀ, ਜੋ ਉਸੇ ਨੂੰ ਮਿਲਦਾ ਹੈ। ਜੋ ਉਸ ਦੀ ਯਾਦ ਵਿੱਚ ਲੱਗਦੇ ਹਨ। ਜੀਵਨ ਨੂੰ ਮੁੱਕਤ ਕਰ ਲੈਂਦੇ ਹਨ। ਸਤਿਗੁਰ ਜੀ ਤੋਂ ਬਗੈਰ ਮਨ ਨੂੰ ਸ਼ਾਤੀ ਨਹੀਂ ਆਉਂਦੀ। ਮਨ ਮੁੜ-ਮੁੜ ਕੇ, ਜੀਵਾਂ ਦੀ ਜੂਨ ਵਿੱਚ ਦੁਨੀਆਂ ਉਤੇ ਘੁੰਮਦਾ ਹੈ। ਜਦੋਂ ਰੱਬ ਆਪ ਤਰਸ ਕਰਦਾ ਹੈ, ਸਤਿਗੁਰ ਜੀ ਆਪ ਆ ਕੇ ਮਿਲਦੇ ਹਨ। ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਦੀ ਪ੍ਰਸੰਸਾ, ਤੂੰ ਸਿਫ਼ਤ ਕਰੀ ਚੱਲ। ਗਰਭ ਵਿੱਚ ਬਾਰ-ਬਾਰ ਪੈਣ ਦਾ ਦਰਦ ਮੁੱਕ ਜਾਵੇਗਾ। ਮੇਰਾ ਮਨ ਕਰਦਾ ਹੈ, ਆਪਦੇ ਸਤਿਗੁਰ ਜੀ ਵੱਡਿਆਈ, ਬਹੁਤ ਤਰਾਂ ਨਾਲ ਕਰਾਂ ॥ ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨਾਲ, ਰੱਬੀ ਗੁਣ ਆ ਗਏ ਹਨ। ਜਿਸ ਨੇ ਮੇਰਾ ਜੀਵਨ ਸੋਹਣਾਂ ਬੱਣਾਂ ਦਿੱਤਾ ਹੈ। ਮੇਰੀ ਰਸਨਾ, ਜੀਭ ਉਸ ਦੀ ਸਿਫ਼ਤ ਕਰਦੀ ਰੱਜਦੀ, ਥੱਕਦੀ ਨਹੀਂ ਹੈ।  ਪਿਆਰੇ ਨਾਲ ਮਨ ਜੋੜ ਲਿਆ ਹੈ। ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਦੀ ਜਿੰਦ-ਜਾਨ ਨੂੰ ਭੁੱਖ ਤ੍ਰਿਸ਼ਨਾਂ ਲੱਗੀ ਹੈ। ਮਨ ਰੱਬ ਦੇ ਸ਼ਬਦਾਂ ਅੰਮ੍ਰਿਤ ਵਰਗੇ ਗੁਣਾਂ ਦਾ ਅੰਨਦ ਲੈਂਦਾ ਹੈ।
ਰੱਬ ਨੂੰ ਸੱਚ, ਸੱਚਾ ਸਹੀ ਅਸਲੀ ਮਾਲਕ ਸਮਝੀਏ। ਜਿਸ ਨੇ ਦਿਨ-ਚਾਨਣ ਤੇ ਰਾਤ- ਹਨੇਰੇ ਦਾ ਫ਼ਰਕ ਬੱਣਾ ਦਿਤਾ ਹੈ। ਸਤਿਗੁਰ ਰੱਬ ਜੀ ਪਵਿੱਤਰ ਤੇ ਸੱਚਾ ਹੈ। ਹਰ ਸਮੇਂ ਸੱਚ-ਅਸਲੀ ਸੱਚੇ, ਪਵਿੱਤਰ ਪ੍ਰਭੂ ਦੀ ਪ੍ਰਸੰਸਾ ਕਰੀਏ। ਸਿਫ਼ਤ ਕਰਾਉਣ ਵਾਲਾ ਆਪ ਰੱਬ ਅਸਲੀ ਸੱਚਾ ਹੈ। ਉਸ ਸਹੀ ਸੱਚੇ ਪ੍ਰਭੂ ਦੀ ਵੱਡਿਆਈ ਕਰੀਏ। ਜਿਸ ਦਾ ਮੁੱਲ ਨਹੀਂ ਦੇ ਸਕਦੇ। ਜਿਸ ਨੂੰ ਸਪੂਰਨ ਸਤਿਗੁਰ ਜੀ ਮਿਲ ਪੈਂਦੇ ਹਨ। ਤਾਂ ਰੱਬ ਸਹਮਣੇ ਦਰਸ਼ਨ ਦਿੰਦਾ ਹੈ। ਸਤਿਗੁਰ ਜੀ ਦੇ ਭਗਤਾਂ ਪਿਆਰਿਆਂ ਨੇ, ਜਿਹੜਿਆਂ ਨੇ, ਰੱਬੀ ਬਾਣੀ ਦੀ ਵੱਡਿਆਈ ਕੀਤੀ ਹੈ। ਭਗਤਾਂ ਦੀ ਹਰ ਤਰਾਂ ਦੀ ਤੋਟ, ਭੁੱਖ ਮੁੱਕ ਗਈ ਹੈ। ਮੈਂ ਸਰੀਰ ਤੇ ਦਿਲ, ਹਿਰਦੇ ਵਿੱਚੋਂ ਹੀ ਲੱਭਦਿਆਂ, ਲੱਭਦਿਆਂ, ਜਿਸ ਨੂੰ ਲੱਭਦਾ ਸੀ, ਉਹੀ ਭਗਵਾਨ ਲੱਭ ਲਿਆ ਹੈ। ਸਤਿਗੁਰ ਜੀ ਵਿਚੋਲਾ, ਰੱਬ ਮਿਲਾਉਣ ਵਾਲਾ ਮਿਲ ਗਿਆ ਹੈ। ਜਿਸ ਨੇ ਗੁਰਬਾਣੀ ਨਾਲ ਜੋੜ ਕੇ, ਰੱਬ ਨਾਲ ਮਿਲਾ ਦਿੱਤਾ ਹੈ। ਜਿਸ ਬੰਦੇ ਨੇ ਧੰਨ, ਮੋਹ ਨਾਲ ਪਿਆਰ ਪਾ ਲਿਆ ਹੈ। ਉਸ ਨੂੰ ਰੱਬੀ ਗਿਆਨ ਨਾਂ ਦਿੱਸਦਾ ਹੈ। ਨਾਂ ਸੁਣਦਾ ਹੈ। ਅੱਖਾਂ, ਕੰਨ ਬੰਦ ਹੋ ਗਏ ਹਨ। ਰੱਬੀ ਗੁਰਬਾਣੀ ਦਾ ਗਿਆਨ ਨਹੀਂ ਸੁਣਦਾ। ਦੁਨੀਆਂ ਦੀਆਂ ਵਿਕਾਰ ਗੱਲਾਂ, ਨਿੰਦਿਆ, ਚੁਗਲੀਆਂ ਸੁਣਦਾ ਹੈ। ਸਤਿਗੁਰ ਜੀ ਦੇ ਭਗਤ ਪਿਆਰੇ, ਰੱਬੀ ਗੁਰਬਾਣੀ ਵਿੱਚ ਗਿਆਨ, ਗੁਣਾਂ ਵਿੱਚ ਸੁਰਤ ਰੱਖਦੇ ਹਨ। ਰੱਬ ਦੀ ਰੱਬੀ ਗੁਰਬਾਣੀ ਦਾ ਨਾਂਮ ਸੁਣ ਕੇ, ਪ੍ਰਭੂ ਦੇ ਨਾਂਮ ਦੇ ਗਿਆਨ, ਗੁਣਾਂ ਨੂੰ ਜੀਵਨ ਢਾਲ ਲੈਂਦੇ ਹਨ। ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਹੀ ਹੁਕਮ ਕਰਕੇ, ਜੀਵਾਂ ਤੋਂ ਕਰਵਾ ਰਿਹਾ ਹੈ। ਸਤਿਗੁਰ ਨਾਨਕ ਪ੍ਰਭ ਜੀ ਦਾ ਹੀ, ਜੀਵ, ਬੰਦਾ ਬੋਲਾਇਆ, ਹੋਇਆ ਬੋਲਦਾ ਹੈ।

Comments

Popular Posts