ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੨ Page 302 of 1430
13882 ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ



Sun Saajan Praem Sandhaesaraa Akhee Thaar Lagann ||

सुणि साजन प्रेम संदेसरा अखी तार लगंनि



ਪ੍ਰੇਮੀ ਰੱਬ ਦਾ ਪਿਆਰ ਦਾ ਸੁਣ ਕੇ. ਅੱਖਾਂ ਨੂੰ ਦਰਸ਼ਨ ਕਰਨ ਦੀ ਤਾਂਘ ਲੱਗ ਜਾਂਦੀ ਹੈ॥

Listen, O my Friend, to my message of love; my eyes are fixed upon You.

13883 ਗੁਰਿ ਤੁਠੈ ਸਜਣੁ ਮੇਲਿਆ ਜਨ ਨਾਨਕ ਸੁਖਿ ਸਵੰਨਿ ੧॥



Gur Thuthai Sajan Maeliaa Jan Naanak Sukh Savann ||1||

गुरि तुठै सजणु मेलिआ जन नानक सुखि सवंनि ॥१॥


ਸਤਿਗੁਰ ਨਾਨਕ ਜੀ ਦਿਆਲ ਹੋ ਕੇ, ਖੁਸ਼ ਹੋ ਗਏ ਹਨ। ਜਿੰਨਾਂ ਬੰਦਿਆਂ ਨੂੰ ਆਪਦੇ ਨਾਲ ਮੇਲ ਲਿਆ ਹੈ। ਉਹ ਅੰਨਦ ਰੱਬ ਦੇ ਨਾਂਮ ਵਿੱਚ ਟਿੱਕੇ ਰਹਿੰਦੇ ਹਨ ||1||


The Guru was pleased - He united servant Sathigur Nanak with his friend, and now he sleeps in peace. ||1||
13884 ਮਃ
Ma 4 ||
मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Fourth Mehl 4

13885 ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ



Sathigur Dhaathaa Dhaeiaal Hai Jis No Dhaeiaa Sadhaa Hoe ||

सतिगुरु दाता दइआलु है जिस नो दइआ सदा होइ


ਸਤਿਗੁਰ ਜੀ ਦਾਨਾਂ ਕਿਰਪਾਲੂ ਹੈ। ਜਿਸ ਦੇ ਕੋਲ ਹਰ ਸਮੇਂ ਤਰਸ ਕਰਨ ਦੀ ਨਜ਼ਰ ਹੈ॥
The True Sathigur is the Merciful Giver; He is always compassionate.

13886 ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ



Sathigur Andharahu Niravair Hai Sabh Dhaekhai Breham Eik Soe ||

सतिगुरु अंदरहु निरवैरु है सभु देखै ब्रहमु इकु सोइ


ਸਤਿਗੁਰ ਜੀ ਦਾ ਮਨ ਵਿੱਚ ਵੈਰ ਨਹੀਂ ਰੱਖਦਾ। ਉਹ ਸਬ ਨੂੰ ਇੱਕ ਆਪਦਾ ਹੀ ਰੂਪ ਦਿਸਦਾ ਹੈ॥
Sathigur The True Guru has no hatred within Him; He beholds the One God everywhere.

13887 ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਕੋਇ



Niravairaa Naal J Vair Chalaaeidhae Thin Vichahu Thisattiaa N Koe ||

निरवैरा नालि जि वैरु चलाइदे तिन विचहु तिसटिआ कोइ



ਜੋ ਐਸੇ ਗੁਰੂ ਨਾਲ, ਜਿਸ ਨੂੰ ਕਿਸੇ ਨਾਲ ਵੈਰ ਨਹੀਂ ਹੈ। ਵੈਰ ਕਰਦੇ ਹਨ। ਉਹ ਕਦੇ ਸ਼ਾਂਤ ਨਹੀਂ ਹੁੰਦੇ॥

Anyone who directs hate against the One who has no hate, shall never be satisfied within.

13888 ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ



Sathigur Sabhanaa Dhaa Bhalaa Manaaeidhaa This Dhaa Buraa Kio Hoe ||

सतिगुरु सभना दा भला मनाइदा तिस दा बुरा किउ होइ


ਸਤਿਗੁਰ ਨਾਨਕ ਜੀ ਸਾਰਿਆ ਚੰਗਾ ਹੀ ਕਰਦਾ ਹੈ। ਉਸ ਦਾ ਮਾੜਾ ਕਾਹਤੋਂ ਹੋਵੇਗਾ?॥
Sathigur The True Guru wishes everyone well; how can anything bad happen to Him?

13889 ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ



Sathigur No Jaehaa Ko Eishhadhaa Thaehaa Fal Paaeae Koe ||

सतिगुर नो जेहा को इछदा तेहा फलु पाए कोइ


ਸਤਿਗੁਰ ਨਾਨਕ ਜੀ ਨੂੰ ਜੈਸਾ ਕੋਈ ਲੋਚਦਾ ਹੈ। ਆਸ ਕਰਦਾ ਹੈ। ਵੈਸੀ ਹੀ ਮਨੋਂ ਕਾਂਮਨਾਂ ਪੂਰੀ ਹੁੰਦੀ ਹੈ॥
Sathigur As one feels towards the True Guru, so are the rewards he receives.

13890 ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਹੋਇ ੨॥



Naanak Karathaa Sabh Kishh Jaanadhaa Jidhoo Kishh Gujhaa N Hoe ||2||

नानक करता सभु किछु जाणदा जिदू किछु गुझा होइ ॥२॥


ਸਤਿਗੁਰ ਨਾਨਕ ਜੀ ਸਾਰਾ ਕੁੱਝ ਮਨ ਦੀਆਂ ਜਾਂਣਦਾ ਹੈ। ਉਸ ਤੋਂ ਕੁੱਝ ਨਹੀਂ ਲੁਕੋ ਸਕਦੇ ||2||


Sathigur Nanak, the Creator knows everything; nothing can be hidden from Him. ||2||
13891 ਪਉੜੀ
Pourree ||

पउड़ी

Pauree

ਪਉੜੀ

13892 ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ



Jis No Saahib Vaddaa Karae Soee Vadd Jaanee ||

जिस नो साहिबु वडा करे सोई वड जाणी



ਜਿਸ ਨੂੰ ਪ੍ਰਭੂ ਆਪ ਉਚਾ ਕਰਕੇ ਮਾਂਣ ਦਿੰਦਾ ਹੈ। ਉਸੇ ਨੂੰ ਹੀ ਵੱਡਾ ਸਮਝਣਾਂ ਚਾਹੀਦਾ ਹੈ॥

One who has been made great by his Lord and Master - know him to be great

13893 ਜਿਸੁ ਸਾਹਿਬ ਭਾਵੈ ਤਿਸੁ ਬਖਸਿ ਲਏ ਸੋ ਸਾਹਿਬ ਮਨਿ ਭਾਣੀ



Jis Saahib Bhaavai This Bakhas Leae So Saahib Man Bhaanee ||

जिसु साहिब भावै तिसु बखसि लए सो साहिब मनि भाणी



ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਸ ਬੰਦੇ ਜੀਵ ਨੂੰ ਪ੍ਰਭੂ ਮੁਆਫ਼ ਕਰ ਦਿੰਦਾ ਹੈ। ਜੋ ਮਾਲਕ ਦੀ ਮਰਜ਼ੀ ਹੋਵੇ, ਉਹੀ ਕਰਦਾ ਹੈ॥

By His Pleasure, the Lord and Master forgives those who are pleasing to His Mind.

13894 ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ



Jae Ko Ous Dhee Rees Karae So Moorr Ajaanee ||

जे को ओस दी रीस करे सो मूड़ अजाणी



ਜੋ ਉਸ ਵਰਗਾ ਬੱਣਨ ਦੀ ਆਪ ਕੋਸ਼ਸ਼ ਕਰਦਾ ਹੈ। ਉਹ ਬੰਦਾ ਬੇ ਸਮਝ ਹੈ। ॥

One who tries to compete with Him is a senseless fool.

13895 ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ



Jis No Sathigur Maelae S Gun Ravai Gun Aakh Vakhaanee ||

जिस नो सतिगुरु मेले सु गुण रवै गुण आखि वखाणी


ਜਿਸ ਬੰਦੇ ਨੂੰ ਸਤਿਗੁਰ ਜੀ ਆਪ ਮਿਲਾਉਂਦਾ ਹੈ। ਉਹੀ ਰੱਬੀ ਗੁਣਾਂ ਨੂੰ ਗਾਉਂਦਾ ਹੈ। ਪ੍ਰਸੰਸਾ ਕਰਕੇ, ਹੋਰਾਂ ਨੂੰ ਸੁਣਾਉਂਦਾ ਹੈ॥
One who is united with the Lord by the True Sathigur, sings His Praises and speaks His Glories.

13896 ਨਾਨਕ ਸਚਾ ਸਚੁ ਹੈ ਬੁਝਿ ਸਚਿ ਸਮਾਣੀ ੫॥



Naanak Sachaa Sach Hai Bujh Sach Samaanee ||5||

नानक सचा सचु है बुझि सचि समाणी ॥५॥


ਸਤਿਗੁਰ ਨਾਨਕ ਪ੍ਰਭ ਜੀ, ਸੱਚਾ ਸਦਾ ਰਹਿਣ ਵਾਲਾ, ਅਟੱਲ ਸਚਾਈ ਹੈ। ਜਿਸ ਨੇ ਇਹ ਸਮਝ ਲਿਆ ਹੈ। ਉਹ ਰੱਬ ਵਿੱਚ ਮਿਲ ਗਏ ਹਨ॥
Sathigur Nanak, the True Lord is True; one who understands Him is absorbed in Truth. ||5||

13897 ਸਲੋਕ ਮਃ



Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Shalok, Fourth Mehl 4

13898 ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ



Har Sath Niranjan Amar Hai Nirabho Niravair Nirankaar ||

हरि सति निरंजन अमरु है निरभउ निरवैरु निरंकारु



ਭਗਵਾਨ ਸੱਚਾ ਮਾਲਕ ਸਦਾ ਰਹਿੱਣ ਵਾਲਾ ਹੈ। ਬਗੈਰ ਕਿਸੇ ਦੇ ਡਰ ਤੋਂ ਹੈ। ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦਾ। ਉਹ ਦਾ ਕੋਈ ਇੱਕ ਅਕਾਰ ਵੀ ਨਹੀਂ ਹੈ। ਸਬ ਵਿੱਚ ਹਾਜ਼ਰ ਹੈ॥

The Lord is true, immaculate and eternal; He has no fear, hatred or form.

13899 ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ



Jin Japiaa Eik Man Eik Chith Thin Lathhaa Houmai Bhaar ||

जिन जपिआ इक मनि इक चिति तिन लथा हउमै भारु



ਜਿਸ ਨੇ ਇੱਕ ਹਿਰਦੇ, ਇੱਕ ਦਿਲ ਨੂੰ ਟਿੱਕਾ ਕੇ, ਇੱਕ ਰੱਬ ਨੂੰ ਯਾਦ ਕੀਤਾ ਹੈ। ਉਸ ਦਾ ਹੰਕਾਂਰ ਲਹਿ ਗਿਆ ਹੈ॥

Those who chant and meditate on Him, who single-mindedly focus their consciousness on Him, are rid of the burden of their ego.

13900 ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ



Jin Guramukh Har Aaraadhhiaa Thin Santh Janaa Jaikaar ||

जिन गुरमुखि हरि आराधिआ तिन संत जना जैकारु



ਜਿਸ ਰੱਬ ਦੇ ਪਿਆਰੇ ਨੇ, ਉਸ ਨੂੰ ਜੱਪਿਆ, ਚੇਤੇ ਕੀਤਾ ਹੈ। ਉਨਾਂ ਰੱਬ ਦੇ ਪਿਆਰਿਆ ਦੀ ਜੈ-ਜੈ ਕਾਰ ਹੈ। ਲੋਕ, ਪ੍ਰਲੋਕ ਵਿੱਚ ਉਪਮਾਂ ਕਰਾਉਂਦੇ ਹਨ। ਸਬ ਵੱਡਿਆਈ ਕਰਦੇ ਹਨ॥

Those Gurmukhs who worship and adore the Lord - hail to those Saintly beings!

13901 ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ



Koee Nindhaa Karae Poorae Sathiguroo Kee This No Fitt Fitt Kehai Sabh Sansaar ||

कोई निंदा करे पूरे सतिगुरू की तिस नो फिटु फिटु कहै सभु संसारु


ਜੇ ਕੋਈ ਬੰਦਾ, ਸਤਿਗੁਰ ਨਾਨਕ ਜੀ ਦੇ ਬਾਰੇ, ਮਾੜੇ ਬੋਲ-ਬੋਲਦਾ ਹੈ। ਉਸ ਨੂੰ ਲੋਕ ਦੁਰਕਾਰਦੇ ਹੋਏ, ਉਸ ਨੂੰ ਲਾਹਨਤਾਂ ਪਾਉਂਦੇ ਹਨ॥
If someone slanders the Perfect True Sathigur, he will be rebuked and reproached by the whole world.

13902 ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ



Sathigur Vich Aap Varathadhaa Har Aapae Rakhanehaar ||

सतिगुर विचि आपि वरतदा हरि आपे रखणहारु


ਸਤਿਗੁਰ ਨਾਨਕ ਜੀ ਆਪ ਹੀ ਰੱਬ ਹੈ। ਆਪ ਹੀ ਰਾਖਾ ਬੱਣ ਕੇ, ਰੱਖਣ ਵਾਲਾ ਹੈ॥
The Lord Himself abides within the True Sathigur. He Himself is His Protector.

13903 ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ



Dhhan Dhhann Guroo Gun Gaavadhaa This No Sadhaa Sadhaa Namasakaar ||

धनु धंनु गुरू गुण गावदा तिस नो सदा सदा नमसकारु

ਉਹ ਭਾਗਾਂ ਵਾਲਾ ਧੰਨ ਊਚੀ ਪੱਦਵੀ ਵਾਲਾ ਹੈ। ਜੋ ਸਤਿਗੁਰ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਉਸ ਨੂੰ ਹਮੇਸ਼ਾਂ, ਹਰ ਸਮੇਂ ਸਿਰ ਝੁਕਾਉਂਦਾ ਹਾਂ॥



Blessed, Blessed is the Sathigur, who sings the Glories of God. Unto Him, I bow forever and ever in deepest reverence.

13904 ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ੧॥



Jan Naanak Thin Ko Vaariaa Jin Japiaa Sirajanehaar ||1||

जन नानक तिन कउ वारिआ जिन जपिआ सिरजणहारु ॥१॥


ਸਤਿਗੁਰ ਨਾਨਕ ਪ੍ਰਭੂ ਜੀ, ਦੁਨੀਆਂ ਬੱਣਾਉਣ ਵਾਲੇ ਨੂੰ, ਜਿਸ ਬੰਦੇ ਨੇ ਯਾਦ ਕੀਤਾ ਹੈ। ਉਸ ਤੋਂ ਜਾਨ ਵਾਰਦਾ ਹਾਂ॥
Servant Sathigur Nanak is a sacrifice to those who have meditated on the Creator Lord. ||1||

13905 ਮਃ



Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Fourth Mehl 4 ॥

13906 ਆਪੇ ਧਰਤੀ ਸਾਜੀਅਨੁ ਆਪੇ ਆਕਾਸੁ



Aapae Dhharathee Saajeean Aapae Aakaas ||

आपे धरती साजीअनु आपे आकासु



ਪ੍ਰਭੂ ਨੇ, ਆਪ ਹੀ ਧਰਤੀ, ਅਕਾਸ਼ ਉਸਾਰੇ ਹਨ॥

He Himself made the earth; He Himself made the sky.

13907 ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ



Vich Aapae Janth Oupaaeian Mukh Aapae Dhaee Giraas ||

विचि आपे जंत उपाइअनु मुखि आपे देइ गिरासु



ਆਪ ਹੀ ਦੁਨੀਆਂ ਉਤੇ ਜੀਵ ਪੈਦਾ ਕੀਤੇ ਹਨ। ਆਪ ਹੀ ਰੱਬ ਖਾਂਣ ਨੂੰ ਮੂੰਹ ਵਿੱਚ ਅੰਨ-ਜਲ ਦਿੰਦਾ ਹੈ॥

He Himself created the beings there, and He Himself places food in their mouths.

13908 ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ



Sabh Aapae Aap Varathadhaa Aapae Hee Gunathaas ||

सभु आपे आपि वरतदा आपे ही गुणतासु



ਸਾਰੇ ਪਾਸੇ ਆਪ ਹੀ ਰੱਬ ਦਿਸਦਾ ਹੈ। ਆਪ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾਂ ਹੈ॥

He Himself is All-pervading; He Himself is the Treasure of Excellence.

13909 ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ੨॥



Jan Naanak Naam Dhhiaae Thoo Sabh Kilavikh Kattae Thaas ||2||

जन नानक नामु धिआइ तू सभि किलविख कटे तासु ॥२॥


ਬੰਦੇ, ਤੂੰ ਸਤਿਗੁਰ ਨਾਨਕ ਜੀ ਨੂੰ, ਯਾਦ ਕਰ, ਸਾਰੇ ਬੰਧਨਾਂ, ਪਾਪਾਂ ਤੋਂ ਬਚਾ ਲੈਂਦਾਂ ਹੈ ||2||


servant Nanak, meditate on the Naam, the Name of the Lord; He shall take away all your sinful mistakes. ||2||
13910 ਪਉੜੀ
Pourree ||

पउड़ी

ਪਉੜੀ

Pauree

13911 ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ



Thoo Sachaa Saahib Sach Hai Sach Sachae Bhaavai ||

तू सचा साहिबु सचु है सचु सचे भावै



ਪ੍ਰਭੂ ਜੀ ਤੂੰ ਆਪ ਸੱਚਾ, ਸਦਾ ਰਹਿੱਣ ਵਾਲਾ ਮਾਲਕ ਹੈ। ਤੈਨੂੰ ਸੱਚੇ ਨੂੰ ਸੱਚ ਹੀ ਚੰਗਾ ਲੱਗਦਾ ਹੈ॥

You, O True Lord and Master, are True; the Truth is pleasing to the True One.

13912 ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਆਵੈ



Jo Thudhh Sach Salaahadhae Thin Jam Kankar Naerr N Aavai ||

जो तुधु सचु सलाहदे तिन जम कंकरु नेड़ि आवै



ਸੱਚੇ ਪ੍ਰਭੂ, ਜੋ ਬੰਦੇ ਤੇਰੀ ਪ੍ਰਸੰਸਾ ਕਰਦੇ ਹਨ। ਤਿੰਨਾਂ ਦੇ ਜੰਮਦੂਰ ਨੇੜੇ ਵੀ ਨਹੀਂ ਲੱਗਦੇ॥

The Messenger of Death does not even approach those who praise You, O True Lord.

13913 ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ



Thin Kae Mukh Dhar Oujalae Jin Har Hiradhai Sachaa Bhaavai ||

तिन के मुख दरि उजले जिन हरि हिरदै सचा भावै



ਉਨਾਂ ਦੇ ਮੁੱਖ, ਰੱਬ ਦੇ ਮਹਿਲ ਵਿੱਚ ਸੋਹਣੇ, ਪਵਿੱਤਰ ਲੱਗਦੇ ਹਨ। ਜਿੰਨਾਂ ਨੇ ਮਨ ਵਿੱਚ ਸੱਚੇ ਰੱਬ ਨੂੰ ਯਾਦ ਕਰਦੇ ਹਨ॥

Their faces are radiant in the Court of the Lord; the Lord is pleasing to their hearts.

13914 ਕੂੜਿਆਰ ਪਿਛਾਹਾ ਸਟੀਅਨਿ ਕੂੜੁ ਹਿਰਦੈ ਕਪਟੁ ਮਹਾ ਦੁਖੁ ਪਾਵੈ



Koorriaar Pishhaahaa Satteean Koorr Hiradhai Kapatt Mehaa Dhukh Paavai ||

कूड़िआर पिछाहा सटीअनि कूड़ु हिरदै कपटु महा दुखु पावै



ਜੋ ਜੀਵ, ਬੰਦੇ ਵਿਕਾਰ ਦੇ ਕੰਮ ਤੇ ਪਾਪ ਕਰਦੇ ਹਨ। ਉਨਾਂ ਨੂੰ ਫਿਰ ਜਨਮ-ਮਰਨ ਲਈ ਭੇਜਿਆ ਜਾਂਦਾ ਹੈ। ਜੋ ਮਨ ਵਿੱਚ ਮਾੜੀ ਸੋਚਦੇ ਹਨ। ਬੇਅੰਤ ਦਰਦ, ਮਸੀਬਤਾਂ ਸਹਿੰਦੇ ਹਨ॥

The false ones are left behind; because of the falsehood and deceit in their hearts, they suffer in terrible pain.

13915 ਮੁਹ ਕਾਲੇ ਕੂੜਿਆਰੀਆ ਕੂੜਿਆਰ ਕੂੜੋ ਹੋਇ ਜਾਵੈ ੬॥



Muh Kaalae Koorriaareeaa Koorriaar Koorro Hoe Jaavai ||6||

मुह काले कूड़िआरीआ कूड़िआर कूड़ो होइ जावै ॥६॥

ਵਿਕਾਰ ਦੇ ਕੰਮ ਤੇ ਪਾਪ ਕਰਨ ਵਾਲਿਆਂ ਨੂੰ ਦਰਗਾਹ ਵਿੱਚ ਬੇਇੱਜ਼ਤ ਹੋਣਾਂ ਪੈਂਦਾ ਹੈ। ਉਸ ਨੂੰ ਫੱਟਕਾਰਾਂ ਪੈਂਦੀਆਂ ਹਨ। ਵਿਕਾਰ ਦੇ ਕੰਮਾਂ ਨਾਲ ਉਨਾਂ ਨੂੰ ਵੀ ਵਿਕਾਰ, ਵਾਧੂ ਸਮਝਿਆ ਜਾਂਦਾ ਹੈ ||6||


Black are the faces of the false; the false remain just false. ||6||
13916 ਸਲੋਕ ਮਃ



Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Shalok, Fourth Mehl 4

13917 ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ



Sathigur Dhharathee Dhharam Hai This Vich Jaehaa Ko Beejae Thaehaa Fal Paaeae ||

सतिगुरु धरती धरम है तिसु विचि जेहा को बीजे तेहा फलु पाए


ਸਤਿਗੁਰ ਜੀ ਧਰਮ-ਕਰਮ ਦੀ ਜ਼ਮੀਨ ਹੈ। ਇਥੇ ਜਿਹੋ-ਜਿਹਾ ਬੀਜ ਪਵੇਗਾ, ਤੈਸੀ ਹੀ ਫ਼ਸਲ ਮਿਲੇਗੀ। ਜਿਸ ਤਰਾਂ ਮਨ ਕਰਕੇ, ਸਤਿਗੁਰ ਜੀ ਨੂੰ ਚੇਤੇ ਕੀਤਾ ਜਾਵੇਗਾ। ਉਵੇਂ ਹੀ ਪਿਆਰ ਮਿਲੇਗਾ॥
The True Sathigur is the field of Dharma; as one plants the seeds there, so are the fruits obtained.

13918 ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ



Gurasikhee Anmrith Beejiaa Thin Anmrith Fal Har Paaeae ||

गुरसिखी अम्रितु बीजिआ तिन अम्रित फलु हरि पाए


ਸਤਿਗੁਰ ਜੀ ਨੂੰ ਪਿਆਰ ਕਰਨ ਵਾਲੇ ਭਗਤ, ਗੁਰਬਾਣੀ ਦਾ ਮਿੱਠਾਂ ਰਸ ਪੜ੍ਹਦੇ, ਗਾਉਂਦੇ, ਬੋਲਦੇ ਹਨ। ਵੈਸਾ ਹੀ ਮਿੱਠਾਂ ਰਸ ਰੱਬ ਤੋਂ ਲੈਂਦੇ ਹਨ॥
The Sathigur's Sikhs plant ambrosial nectar, and obtain the Lord as their ambrosial fruit.

13919 ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ



Ounaa Halath Palath Mukh Oujalae Oue Har Dharageh Sachee Painaaeae ||

ओना हलति पलति मुख उजले ओइ हरि दरगह सची पैनाए



ਉਨਾਂ ਦੇ ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਰੱਬ ਦੇ ਦਰਘਰ ਵਿੱਚ ਮੁੱਖ ਸੋਹਣੇ, ਪਵਿੱਤਰ ਲੱਗਦੇ ਹਨ। ਸਬ ਥਾਂਈ ਇੱਜ਼ਤ ਮਿਲਦੀ ਹੈ॥

Their faces are radiant in this world and the next; in the Court of the Lord, they are robed with honor.

13920 ਇਕਨ੍ਹ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ



Eikanhaa Andhar Khott Nith Khott Kamaavehi Ouhu Jaehaa Beejae Thaehaa Fal Khaaeae ||

इकन्हा अंदरि खोटु नित खोटु कमावहि ओहु जेहा बीजे तेहा फलु खाए



ਕਈਆਂ ਦੇ ਮਨ ਵਿੱਚ ਬੇਈਮਾਨੀ ਹੈ। ਉਹ ਹਰ ਰੋਜ਼ ਬੇਈਮਾਨੀ ਕਰਦੇ ਹਨ। ਉਹ ਜੈਸਾ ਫ਼ਲ ਬੀਜਦੇ ਹਨ। ਉਹੀ ਤੈਸਾ ਖਾਂਦੇ ਹਨ॥

Some have cruelty in their hearts - they constantly act in cruelty; as they plant, so are the fruits which they eat.

13921 ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ



Jaa Sathigur Saraaf Nadhar Kar Dhaekhai Suaavageer Sabh Ougharr Aaeae ||

जा सतिगुरु सराफु नदरि करि देखै सुआवगीर सभि उघड़ि आए


ਸਤਿਗੁਰ ਜੀ ਜਦੋਂ ਧਿਆਨ ਦੇ ਕੇ ਪੱਰਖ਼ਦੇ ਹਨ। ਸਾਰੇ ਡਰਾਮੇ ਵਾਲੇ, ਪਾਪੀ, ਮਾੜੇ ਕੰਮਾਂ ਵਾਲੇ ਦਿਸ ਜਾਂਦੇ ਹਨ॥
When the True Sathigur, the Tester, observes with His Glance, the selfish ones are all exposed.

13922 ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ



Oue Jaehaa Chithavehi Nith Thaehaa Paaein Oue Thaeho Jaehae Dhay Vajaaeae ||

ओइ जेहा चितवहि नित तेहा पाइनि ओइ तेहो जेहे दयि वजाए



ਜਿਹੋ ਜਿਹਾ ਮਨ ਵਿੱਚ ਧਾਰਦੇ ਹਾਂ। ਉਹੋ ਜਿਹਾ ਫ਼ਲ ਮਿਲਦਾ ਹੈ। ਰੱਬ ਵੱਲੋ, ਉਹੋ ਜਿਹੇ ਬੱਣਾਂ ਦਿੱਤੇ ਜਾਂਦੇ ਹਨ ॥

As one thinks, so does he receive, and so does the Lord make him known.

13923 ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ੧॥



Naanak Dhuhee Siree Khasam Aapae Varathai Nith Kar Kar Dhaekhai Chalath Sabaaeae ||1||

नानक दुही सिरी खसमु आपे वरतै नित करि करि देखै चलत सबाए ॥१॥


ਸਤਿਗੁਰ ਨਾਨਕ ਜੀ, ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਮਾਲਕ ਆਪ ਹੈ। ਹਰ ਰੋਜ਼ ਰੱਬ, ਇਹ ਸਾਰੇ ਕੰਮ, ਖੇਡਾਂ ਕਰ-ਕਰਕੇ ਦੇਖਦਾ ਹੈ ||1||


Sathigur Nanak, the Lord and Master is pervading at both ends; He continually acts, and beholds His own play. ||1||

Comments

Popular Posts