ਰੱਬ ਨੂੰ ਕਦੇ ਭੁੱਲੀਏ ਨਾਂ, ਜੀਵਨ ਦੇ ਸਾਰੇ ਝੱਗੜੇ ਮੁੱਕ ਜਾਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
13/06/2013. 299

ਇੱਕੋ-ਇੱਕ ਭਗਵਾਨ ਜੱਪੀਏ। ਕੋਈ ਹੀ ਕਰੋੜਾ ਵਿਚੋਂ ਵਰਲਾ ਹੀ ਰੱਬ ਦੇ ਪਿਆਰ ਦਾ ਅੰਨਦ ਮਾਂਣਦਾ ਹੈ। ਭਗਵਾਨ ਦੇ ਪ੍ਰੇਮ ਨੂੰ ਗੱਲਾਂ ਨਾਲ ਨਹੀਂ ਪਛਾਂਣ ਸਕਦੇ। ਸਤਿਗੁਰ ਨਾਨਕ ਪ੍ਰਭੂ ਜੀ ਪਿਆਰ ਵਿੱਚ ਬਹੁਤ ਸਾਰਾ ਅੰਤ ਦਾ ਅੰਨਦ ਹੈ। ਏਕਾਦਸੀ ਪੂਰਨਮਾਸ਼ੀ ਤੋਂ ਪਿਛੋਂ ਇੱਕ ਤੇ ਦਸ, ਗਿਆਰਵੇਂ ਦਿਨ ਨੂੰ ਕਹਿੰਦੇ ਹਨ। ਪ੍ਰਮਾਤਮਾਂ ਨੂੰ ਨੇੜੇ ਵੇਖੀਏ। ਆਪਣੀਆ ਇੰਦਰੀਆਂ ਨੂੰ ਕਾਬੂ ਕਰਕੇ, ਰੱਬ ਦਾ ਨਾਂਮ ਸੁਣੀਏ। ਮਨ ਵਿੱਚ ਸਬਰ ਬੱਣਾ ਕੇ ਰੱਖਦਾ ਹੈ। ਸਾਰਿਆਂ ਜੀਵਾਂ ਉਤੇ ਦਿਆਲ ਰਹਿੰਦਾ ਹੈ। ਮਾੜੇ ਕੰਮਾਂ ਤੋਂ ਮਨ ਨੂੰ ਰੋਕ ਕੇ ਰੱਖਿਆ ਵਰਤ ਸਫ਼ਲ ਹੈ। ਰੱਬ ਦਾ ਨਾਂਮ ਟਿੱਕਾ ਕੇ, ਮਨ ਵਿੱਚ ਰੱਖੀਏ। ਸਰੀਰ ਤੇ ਹਿਰਦਾ ਪਵਿੱਤਰ, ਪ੍ਰਭੂ ਦਾ ਨਾਂਮ ਲੈ ਕੇ ਹੁੰਦੇ ਹਨ। ਸਾਰਿਆ ਜੀਵਾਂ, ਬੰਦਿਆਂ, ਪ੍ਰਕ੍ਰਿਰਤੀ ਵਿੱਚ ਗੁਣੀ-ਗਿਆਨੀ ਪ੍ਰਭੂ ਵੱਸਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ, ਗੁਰਬਾਣੀ ਦੇ ਗੁਣਾਂ ਦੇ ਸੋਹਲੇ ਗਾਈਏ। ਇਹੀ ਸਹੀ ਬੰਦੇ ਦਾ ਧਰਮ-ਕਰਮ ਹੈ। ਰੱਬ ਦੀ ਚਾਕਰੀ ਕਰਕੇ, ਮਾੜੀ ਬੁੱਧੀ ਦੂਰ ਹੋ ਗਈ ਹੈ। ਪ੍ਰਭੂ ਮੇਹਰਬਾਨ ਹੋ ਗਏ ਹਨ। ਰੱਬ ਤੇ ਉਸ ਦੇ ਪਿਆਰੇ ਮਿਲੇ ਹਨ। ਸਤਿਗੁਰ ਨਾਨਕ ਪ੍ਰਮਾਤਮਾਂ ਜੀ ਦੇ ਨਾਲ ਰਲ ਕੇ ਰਹੀਏ। ਰੱਬ ਨੂੰ ਕਦੇ ਭੁੱਲੀਏ ਨਾਂ, ਜੀਵਨ ਦੇ ਸਾਰੇ ਝੱਗੜੇ ਮੁੱਕ ਜਾਂਦੇ ਹਨ।

ਦੁਆਦਸੀ-ਪੂਰਨਮਾਸ਼ੀ ਤੋਂ ਪਿਛੋਂ ਦੋ ਤੇ ਦਸ ਬਾਰਵੇਂ ਦਿਨ ਨੂੰ ਕਹਿੰਦੇ ਹਨ। ਲੋੜ ਬੰਦਾਂ ਨੂੰ ਦਾਨ ਕਰਕੇ. ਰੱਬ ਦਾ ਨਾਂਮ ਜੱਪ ਕੇ, ਤਨ-ਮਨ ਦੀ ਮਾੜੀ ਸੋਚ ਦੀ, ਮੈਲ ਉਤਰ ਜਾਂਦੀ ਹੈ। ਰੱਬ ਨੂੰ ਪਿਆਰ, ਪ੍ਰੇਮ ਕਰੀਏ। ਮੈਂ-ਮੈਂ ਕਰਨਾਂ, ਹੰਕਾਂਰ ਛੱਡ ਦੇਈਏ। ਰੱਬੀ ਗੁਰਬਾਣੀ ਨੂੰ, ਭਗਵਾਨ ਦੇ ਪ੍ਰੇਮੀਆਂ ਨਾਲ ਬੈਠ ਕੇ, ਬੋਲ, ਜੱਪ, ਗਾਈਏ। ਹਿਰਦਾ ਰੱਜ ਜਾਂਦਾ ਹੈ। ਰੱਬੀ ਗੁਰਬਾਣੀ ਨਾਲ, ਪ੍ਰਮਾਤਮਾਂ ਦੇ ਨਾਲ ਲਿਵ ਲੱਗ ਜਾਂਦੀ ਹੈ। ਰੱਬੀ ਮਿੱਠੀ, ਠੰਡੀ, ਪਿਆਰੀ ਗੁਰਬਾਣੀ ਨਾਲ, ਤਨ-ਮਨ ਨੂੰ ਸ਼ਾਂਤੀ ਦਿੰਦੀ ਹੈ। ਮਨ ਪੰਜਾਂ ਤੱਤਾਂ ਵਿੱਚੋਂ ਸਤੋਂ ਅੰਸ਼ ਤੋਂ ਬੱਣਿਆ ਹੈ। ਰੱਬ ਦੇ ਨਾਮ ਮਿੱਠੇ ਸੁਆਦ ਨਾਲ ਖੁਸ਼ ਹੁੰਦਾ ਹੈ। ਸਪੂਰਨ ਸਤਿਗੁਰ ਜੀ ਕੋਲ ਹੀ, ਇਹ ਰੱਬੀ ਗੁਰਬਾਣੀ ਦਾ ਰਸ ਮਿਲਦਾ ਹੀ ਮਿਲਦਾ ਹੈ। ਸਤਿਗੁਰ ਨਾਨਕ ਪ੍ਰਭੂ ਨੂੰ ਜੀ ਜੱਪਿਆਂ, ਮੁੜ ਕੇ ਗਰਭ ਵਿੱਚ ਨਹੀਂ ਆਉਣਾਂ ਪੈਂਦਾ। ਬੰਦਾ ਧੰਨ ਨੂੰ ਕਮਾਉਣ, ਸੰਭਾਲਣ, ਦਾਨ ਕਰਨ ਵਿੱਚ ਫਸਿਆ ਹੋਇਆ ਹੈ। ਤਾਂਹੀ ਰੱਬ ਮਨਾਉਣ ਵਾਲ ਕਾਰਜ ਸਿਰੇ ਨਹੀਂ ਲੱਗਦਾ। ਮਾੜੇ ਕੰਮਾਂ, ਪਾਪਾਂ ਤੋਂ ਬਚਾਉਣ ਵਾਲਾ, ਹਿਰਦੇ ਵਿੱਚ ਰਹਿੰਦਾ ਹੈ। ਸਤਿਗੁਰ ਨਾਨਕ ਜੀ ਨੂੰ ਚੇਤੇ ਕਰਿਆ ਬਚ ਹੋ ਜਾਂਦਾ ਹੈ।

ਤ੍ਰਉਦਸੀ ਪੂਰਨਮਾਸ਼ੀ ਤੋਂ ਪਿਛੋਂ ਤਿੰਨ ਤੇ ਦਸ ਤੇਰਵੇਂ ਦਿਨ ਨੂੰ ਕਹਿੰਦੇ ਹਨ। ਬੰਦੇ ਦੀ ਜਿੰਦਗੀ ਤਿੰਨ ਦੁੱਖ ਹਨ। ਧੰਨ ਮੋਹ ਦੀ ਚਿੰਤਾ, ਭੁੱਖ, ਵਿਛੋੜਾ ਬੰਦੇ ਨੂੰ ਦੁੱਖੀ ਕਰਦੇ ਹਨ। ਇਸੇ ਲਈ ਲਾਲਚੀ ਹੋ ਕੇ, ਜਨਮ-ਮਰਨ ਦੇ ਚੱਕਰ ਵਿੱਚ ਪਿਆ ਹੈ। ਰੱਬ ਦਾ ਕੀਰਤਨ ਚਿਤ ਵਿੱਚ ਨਹੀਂ ਆਉਂਦਾ। ਬੰਦਾ ਅਨੰਦ ਦੇ ਜੀਵਨ ਵਿੱਚ, ਰੱਬ ਨੂੰ ਇੱਕ ਪਲ ਵੀ ਯਾਦ ਨਹੀਂ ਕਰਦਾ। ਸਰੀਰ ਨੂੰ ਗੁੱਸੇ ਖੁਸ਼ੀ ਵਿੱਚ ਜੋੜੀ ਬੈਠਾਂ ਹੈ। ਐਸਾ ਲੰਬਾ ਰੋਗ ਲੱਗਾ ਹੋਇਆ ਹੈ। ਜੋ ਵੱਸ ਵਿੱਚ ਨਹੀਂ ਆਉਂਦਾ। ਦਿਨ ਨੂੰ ਬਿਕਾਰ, ਬੇਅਰਥ ਵਿੱਚ ਹੀ ਦੁਨੀਆਂ ਪਿਛੇ ਭੱਜਦਾ, ਕੰਮ ਕਰਦਾ ਥੱਕ ਜਾਂਦਾ ਹੈ। ਸੁੱਤਾ ਪਿਆ ਚੱਜ ਨਾਲ ਨਹੀਂ ਸੌਦਾ, ਸੁੱਤਾ ਪਿਆ, ਕੰਮਾਂ ਦੀਆਂ ਗੱਲਾਂ ਕਰਕੇ ਬੋਲੀ ਜਾਂਦਾ ਹੈ। ਰੱਬ ਦਾ ਨਾਂਮ ਭੁੱਲ ਜਾਵੇ, ਇਹੀ ਹਾਲ ਹੁੰਦਾ ਹੈ। ਸਤਿਗੁਰ ਨਾਨਕ ਜੀ ਦਾ, ਆਸਰਾ ਲੈ ਲਈਏ, ਭਗਵਾਨ ਬਹੁਤ ਮੇਹਰਬਾਨ ਹੈ। ਚਾਰੇ ਪਾਸੇ, ਚੌਦਾ ਭਵਨਾਂ ਸਾਰੀ ਸ੍ਰਿਸਟੀ ਵਿੱਚ ਰੱਬ ਹਾਜ਼ਰ ਹੈ। ਸਤਿਗੁਰ ਨਾਨਕ ਜੀ ਦੇ ਲੜ ਲੱਗ ਕੇ ਕਾਸੇ ਦੀ ਕਮੀ ਨਹੀਂ ਰਹਿੰਦੀ। ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹੈ।

ਚਉਦਹਿ-ਪੂਰਨਮਾਸ਼ੀ ਤੋਂ ਪਿਛੋਂ ਚਾਰ ਤੇ ਦਸ ਚੌਉਦਵੇਂ ਦਿਨ ਨੂੰ ਕਹਿੰਦੇ ਹਨ। ਚਾਰੇ ਪਾਸੇ ਰੱਬ ਆਪ ਹੀ ਹੈ। ਸਾਰੀ ਦੁਨੀਆਂ ਨੂੰ, ਉਸੇ ਦਾ ਸਹਾਰਾ ਹੈ। ਉਹੀ ਜੰਮਦਾ ਪਾਲਦਾ ਹੈ। ਦਸੀ ਪਾਸੀ ਰੱਬ ਹੀ ਵੱਸਦਾ ਹੈ। ਧਰਤੀ, ਅਸਮਾਨ, ਸਾਰਿਆਂ ਵਿੱਚ ਰੱਬ ਦੇਖੀਏ। ਪਾਣੀ, ਧਰਤੀ, ਜੰਗਲ, ਪਹਾੜਾ, ਪਤਾਲ ਵਿੱਚ ਰੱਬ ਦੇਖੀਏ। ਮੇਹਰਬਾਨ ਪ੍ਰਮਾਤਮਾਂ, ਇੰਨਾਂ ਸਬ ਵਿੱਚ ਰਹਿੰਦਾ ਹੈ। ਰੱਬ ਦਿਸਦਾ ਨਹੀਂ ਹੈ। ਜੀਵਾਂ, ਬੰਦਿਆਂ, ਸਬ ਕਾਸੇ ਵਿੱਚੋਂ ਦੀ ਦਿਸ ਵੀ ਰਿਹਾ ਹੈ। ਸਤਿਗੁਰ ਨਾਨਕ ਜੀ ਨੂੰ ਪਿਆਰ ਕਰਨ ਵਾਲੇ, ਸਬ ਤੋਂ ਸ਼ਕਤੀ ਸ਼ਾਲੀ ਗਿਆਨ ਵਾਲੇ, ਰੱਬ ਨੂੰ ਜਾਂਣ ਲੈਂਦੇ ਹਨ।

Comments

Popular Posts