ਰੱਬ ਆਪਦੇ ਪਿਆਰੇ ਸੇਵਕਾਂ ਦੀ ਇੱਜ਼ਤ ਰੱਖਦਾਂ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
24/06/2013. 308

ਜਿਸ ਨੂੰ ਭਗਵਾਨ ਆਪ ਉਪਮਾਂ ਕਰਕੇ, ਵੱਡਾ ਕਰਦਾ ਹੈ। ਆਪ ਹੀ ਉਨਾਂ ਦੇ ਕੋਲੇ ਦੁਨੀਆਂ ਆ ਕੇ ਚਰਨੀ ਲੱਗ ਜਾਂਦੀ ਹੈ। ਭਾਵ ਕੋਲੋ ਆ ਕੇ, ਗੁਣ ਲੈ ਕੇ, ਉਨਾਂ ਵਰਗੇ ਬੱਣਨਾਂ ਚਹੁੰਦੀ ਹੈ। ਘਰਾਉਣਾਂ ,ਡਰਨਾਂ ਤਾਂ ਹੁੰਦਾ ਹੈ। ਜੇ ਬੰਦਾ ਆਪ ਕੁੱਝ ਕਰਦਾ ਹੈ। ਰੱਬ ਦੁਨੀਆਂ ਨੂੰ ਆਪ ਹੀ ਆਪਣੀ ਖੇਡ ਦਿਖਾਉਂਦਾ ਹੈ। ਇਸ ਨੂੰ ਦੇਖ ਲਵੋ, ਇਹ ਸੱਚੇ ਪ੍ਰਮਾਤਮਾਂ ਦੀ ਸ੍ਰਿਸਟੀ ਰੱਬ ਦਾ ਖੇਡ ਦਾ ਮੈਦਾਨ ਹੈ। ਰੱਬ ਨੇ ਆਪਦੇ ਜ਼ੋਰ ਨਾਲ ਸਾਰੇ ਝੁੱਕਾ ਦਿੱਤੇਰੱਬ ਆਪਦੇ ਪਿਆਰੇ ਸੇਵਕਾਂ ਦੀ ਇੱਜ਼ਤ ਰੱਖਦਾਂ ਹੈ। ਮਾਂੜੀਆਂ ਗੱਲਾਂ ਕਰਨ ਵਾਲਿਆ ਦੇ ਮੂੰਹ ਕਾਲੇ ਕਰਾ ਦਿੰਦਾ ਹੈ ਹਨ। ਸਤਿਗੁਰ ਨਾਨਕ ਜੀ ਦੀ ਉਪਮਾਂ ਹਰ ਰੋਜ਼ ਵੱਧਦੀ ਜਾਂਦੀ ਹੈ। ਰੱਬ ਆਪ ਆਪਦੇ ਪਿਆਰਿਆਂ ਨਾਂਮ ਜੱਪਾਉਂਦਾ ਹੈ। ਦਿਨ ਰਾਤ ਗੁਰਬਾਣੀ ਦਾ ਜਾਪ ਕਰੀਏ। ਸਤਿਗੁਰ ਪ੍ਰਭੂ ਜੀ ਨੂੰ ਸਰੀਰ ਮਨ ਵਿੱਚ ਵਸਾ ਲਈਏ। ਸਤਿਗੁਰ ਨਾਨਕ ਜੀ ਦੀ ਗੁਰਬਾਣੀ ਨੂੰ, ਸੱਚੇ ਰੱਬ ਦੀ ਪ੍ਰਸੰਸਾ ਕਰਕੇ ਜਾਂਣੀਏ। ਗੁਰੂ ਦੇ ਪਿਆਰਿਉ, ਰੱਬ ਆਪ ਹੀ ਸਤਿਗੁਰ ਜੀ ਦੇ ਮੁੱਖੋ ਕੱਢਾਈ ਹੈ। ਸਤਿਗੁਰ ਜੀ, ਆਪਦੇ ਪਿਆਰਿਆਂ ਦੇ ਮੁੱਖ ਨਿਰਮਲ ਕਰ ਦਿੰਦੇ ਹਨ। ਰੱਬ ਪਿਆਰਾ, ਸਤਿਗੁਰ ਜੀ ਦੀ ਪ੍ਰਸੰਸਾ ਸਾਰੇ ਸੰਸਾਰ ਤੋਂ ਕਰਾਉਂਦਾ ਹੈ। ਸਤਿਗੁਰ ਜੀ ਦੀ ਗੁਰਬਾਣੀ ਸੱਚੀ ਨੂੰ ਜੱਪੀਏ, ਸੌਦਾ ਇੱਕਠ ਕਰੀਏ। ਵੱਡਮੂਲੇ ਰੱਬ ਪਿਆਰੇ ਦੇ ਕੰਮਾਂ ਦੀ ਪ੍ਰਸੰਸਾ ਕਰੀਏ।

ਉਹੀ ਭਗਤ ਹਨ। ਜੋ ਰੱਬ ਨੂੰ ਮਿਲਦੇ ਹਨ। ਸਤਿਗੁਰ ਜੀ ਗੁਰਬਾਣੀ ਨੇ ਆਪ ਭਗਤ ਬਣਾਏ ਹਨ। ਪ੍ਰਮਾਤਮਾਂ ਜੀ ਤੂੰ ਸੱਚਾ ਸਦਾ ਰਹਿੱਣ ਵਾਲਾ ਮਾਲਕ ਹੈ। ਤੈਨੂੰ ਕੋਈ ਸਮਝ ਨਹੀਂ ਸਕਦਾ। ਸਤਿਗੁਰ ਨਾਨਕ ਜੀ ਗੁਰਬਾਣੀ ਦੇ ਲਿਖੇ ਸ਼ਬਦਾ ਨੂੰ ਸਮਝ ਕੇ ਅੱਕਲ ਆਉਂਦੀ ਹੈ। ਜਿਸ ਦੇ ਮਨ ਵਿੱਚ ਦੂਜੇ ਬੰਦੇ ਲਈ ਮਾੜੀ ਸੋਚ ਹੋਵੇ। ਉਸ ਦਾ ਚੰਗਾ ਕਿਵੇਂ ਹੋ ਸਕਦਾ ਹੈ? ਉਸ ਦੀ ਕੋਈ ਨਹੀਂ ਸੁਣਦਾ। ਉਹ ਇੱਕਲਾ ਹੀ ਆਪਣੇ ਆਪ ਨਾਲ, ਸੁੰਨੀਆਂ ਥਾਵਾਂ ਉਤੇ, ਬੋਲਦਾ ਰਹਿੰਦਾ ਹੈ। ਜਿਸ ਦੇ ਮਨ ਵਿੱਚ ਦੂਜੇ ਦੀਆਂ, ਬੁਰੀਆਂ ਝੂਠੀਆਂ ਗੱਲਾਂ ਹੀ ਭਸਰਦੀਆਂ ਹਨ। ਉਸ ਦਾ ਜੋ ਕੰਮ ਕੀਤਾ ਜਾਂ ਰੱਬ ਦਾ ਨਾਂਮ ਜੱਪਿਆ ਹੁੰਦਾ ਹੈ। ਸਾਰਾ ਹੋਇਆ, ਸਾਰਾ ਕੰਮ ਵਿਗੜ ਜਾਂਦਾ ਹੈ। ਹਰ ਰੋਜ਼, ਬੁਰੀਆਂ ਝੂਠੀਆਂ, ਦੂਜਿਆਂ ਦੀਆਂ ਗੱਲਾਂ ਕਰਦਾ ਹੈ। ਤਾਂਹੀਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਉਸ ਦਾ ਮੂੰਹ ਕਾਲਾ ਹੁੰਦਾ ਹੈ।

ਸਰੀਰ ਦੀ ਧਰਤੀ ਵਿੱਚ ਕੰਮ ਬੀਜ ਹੈ। ਜੈਸਾ ਕੰਮ ਕਰਾਂਗੇ, ਤੈਸੀ ਹੀ ਸਫ਼ਲਤਾ ਦਾ ਫ਼ਲ ਮਿਲੇਗਾ। ਗੱਲਾਂ ਕਰਨ ਨਾਲ ਨਬੇੜਾ ਨਹੀਂ ਹੁੰਦਾ। ਜ਼ਹਿਰ ਖਾ ਕੇ, ਬੰਦਾ ਉਦੋਂ ਹੀ ਮਰ ਜਾਂਦਾ ਹੈ। ਮਿਠਾਂ ਬੋਲਣ ਨਾਲ ਬਚ ਨਹੀਂ ਸਕਦ।

ਦੁਨੀਆਂ ਬੱਣਾਉਣ ਵਾਲ ਦਾ ਫੈਸਲਾਂ ਦੇਖੋ। ਜੈਸਾ ਕੋਈ ਕਰਦਾ ਹੈ। ਤੈਸਾ ਵੀ ਉਸ ਨੂੰ ਮਿਲ ਜਾਂਦਾ ਹੈ। ਸਤਿਗੁਰ ਨਾਨਕ ਜੀ ਦੀ ਜਿਸ ਬੰਦੇ ਨੂੰ ਸੋਜੀ ਆ ਜਾਂਦੀ ਹੈ। ਉਹ ਰੱਬ ਦੇ ਦਰਬਾਰ ਦੀਆਂ ਬੋਲ ਕੇ. ਹੋਰਾ ਨੂੰ ਦੱਸਦੇ ਹਨ। ਸਤਿਗੁਰ ਜੀ ਦੇ ਸਹਮਣੇ ਹੁੰਦੇ ਹੋਏ, ਜੇ ਕੋਈ ਪਰੇ ਹੀ ਰਹੇ। ਉਸ ਨੂੰ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ। ਜਪ ਬੰਦੇ ਸਤਿਗੁਰ ਜੀ ਦੇ ਦੁਰਕਾਰੇ ਹੋਏ ਹਨ। ਉਸ ਨੂੰ ਦੁਨੀਆਂ ਵਾਲੇ ਵੀ ਫਿਟਕਾਰਦੇ ਹਨ। ਉਹ ਹਰ ਰੋਜ਼ ਭੱਟਕ ਕੇ ਆਪਦਾ ਜੀਵਨ ਖ਼ਰਾਬ ਕਰਦਾ ਹੈ। ਜਿਸ ਨੇ ਆਪਦੇ ਸਤਿਗੁਰ ਜੀ ਨਿੰਦਿਆ ਹੈ। ਉਹ ਢਾਹਾਂ ਮਾਰਦੇ ਫਿਰਦੇ ਹਨ। ਨਿੰਦਕਾਂ ਦੀ ਨੀਅਤ, ਭੁੱਖ ਕਦੇ ਨਹੀਂ ਭਰਦੀ, ਉਹ ਭੁੱਖਾ-ਭੁੱਖਾ ਕਰਦਾ ਕੂਕਦਾ ਹੈ। ਉਨਾਂ ਦੇ ਕਹੇ ਉਤੇ ਕੋਈ ਜ਼ਕੀਨ ਨਹੀਂ ਕਰਦਾ। ਉਹ ਹਰ ਰੋਜ਼ ਹੋਲੇ ਹੋਣ ਲਈ ਖੱਪਦੇ ਰਹਿੰਦੇ ਹਨ। ਜੋ ਸਤਿਗੁਰ ਜੀ ਦੀ ਪ੍ਰਸੰਸਾ ਦੇਖ ਕੇ ਜ਼ਰ ਨਹੀ ਸਕਦੇ। ਉਨਾਂ ਨੂੰ ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਥਾਂ ਨਹੀਂ ਮਿਲਦੀ। ਜੋ ਬੰਦੇ ਸਤਿਗੁਰ ਜੀ ਨੇ ਆਪ ਤੋਂ ਦੂਰ ਰੱਖੇ ਹਨ। ਜੋ ਬੰਦੇ ਉਨਾਂ ਨਾਲ ਮਿਲ ਜਾਂਦੇ ਹਨ। ਆਪਦੇ ਕੋਲੋ ਵੀ ਬਚਦੀ ਇੱਜ਼ਤ ਗੁਆ ਲੈਂਦੇ ਹਨ। ਸਤਿਗੁਰ ਜੀ ਦੇ ਫਿਟਕਾਰੇ ਬੰਦਿਆਂ ਨੂੰ ਅੱਗੇ ਵੀ ਜਗਾ ਨਹੀਂ ਮਿਲਦੀ। ਜੋ ਉਸ ਦਾ ਸੰਗੀ ਬੱਣਦਾ ਹੈ। ਉਸ ਪਿਛੇ, ਉਸ ਨੂੰ ਵੀ ਦੁੱਖ ਸਹਿੱਣੇ ਪੈਂਦੇ ਹਨ।

Comments

Popular Posts