ਭਗਤ ਸਤਿਗੁਰ ਜੀ ਦੇ ਕੋਲ ਬਹਿੰਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
30/06/2013. 314

ਤੂੰ ਪ੍ਰਭੂ ਜੀ ਦੁਨੀਆਂ ਨੂੰ ਬੱਣਾਉਣ ਵਾਲਾ, ਸਾਰਾ ਕੁੱਝ ਆਪ ਸਮਝਦਾ ਹੈ। ਜੋ ਜੀਵਾਂ ਦੇ ਮਨ ਵਿੱਚ ਹੁੰਦਾ ਹੈ। ਤੂੰ ਪ੍ਰਭੂ ਜੀ ਦੁਨੀਆਂ ਨੂੰ ਬੱਣਾਉਣ ਵਾਲਾ, ਆਪ ਹੀ ਦੁਨੀਆਂ ਦੇ ਕੰਮਾਂ ਦਾ ਹਿਸਾਬ ਜਾਂਣਦਾ ਹੈ। ਜੋ ਵੀ ਦੁਨੀਆਂ ਵਿੱਚ ਵਰਤ ਰਿਹਾ ਹੈ। ਜੋ ਵੀ ਦੁਨੀਆਂ ਉਤੇ ਹੁੰਦਾ ਹੈ। ਤੇਰਾ ਕਰਕੇ ਹੀ ਹੁੰਦਾ ਹੈ। ਸਾਰਾ ਬ੍ਰਹਿਮੰਡ ਤੂੰ ਬਣਾਇਆ ਹੈ। ਤੂੰ ਪ੍ਰਭੂ ਹਰ ਜ਼ਰੇ-ਜ਼ਰੇ ਵਿੱਚ ਹੈ। ਸੱਚੇ ਮਾਲਕ ਇਹ ਤੇਰੀ ਆਪਦੀ ਮੋਜ਼, ਚੋਜ਼ ਹਨ। ਦਿਲ, ਹਿਰਦੇ ਨੂੰ ਪੱਕਾਂ ਕਰਕੇ ਰੱਖੀਏ, ਸਤਿਗੁਰ ਜੀ ਦੇ ਭਗਤਾਂ ਦੇ ਕੋਲ ਰਹਿ ਕੇ ਚੰਗੇ ਗੁਣ ਹਾਂਸਲ ਕਰ ਲਈਏ। ਕਿਉਂ ਸਾਹ ਲੈਂਦੇ ਹੋਏ, ਐਸਾ ਪ੍ਰਭੂ ਚੇਤੇ ਭਲਾਈਏ? ਬੈਠਦੇ ਉਠਦੇ ਹੋਏ ਰੱਬ ਯਾਦ ਕਰੀਏ। ਮੌਤ ਤੇ ਜੀਵਨ ਫ਼ਿਕਰ ਭੁੱਲ ਗਿਆ। ਇਹ ਮਨ ਰੱਬ ਦੇ ਹੁਕਮ ਵਿੱਚ ਚਲਦਾ ਹੈ। ਜਿਵੇ ਤੈਨੂੰ ਚੰਗਾ ਲੱਗਦਾ ਹੈ। ਉਵੇਂ ਹੀ ਪ੍ਰਭੂ ਜੀ ਰੱਖੀ ਰੱਖ ਤੂੰ, ਸਤਿਗੁਰ ਨਾਨਕ ਜੀ, ਰੱਬੀ ਗੁਰਬਾਣੀ ਦੇ ਨਾਂਮ ਦੀ ਦਾਤ ਦੇਵੋ। ਮਨ ਮਰਜ਼ੀ ਕਰਨ ਵਾਲਾ, ਰੱਬ ਦੀ ਦਰਗਾਹ ਨਹੀਂ ਜਾਂਣਦਾ। ਕਦੇ ਅੱਗੇ ਲੰਘਣ ਦੀ ਕੋਸ਼ਸ਼ ਕਰਦਾ ਹੈ। ਕਦੇ ਪਿਛੇ ਰਹਿ ਜਾਂਦਾ ਹੈ। ਇਧਰ-ਉਧਰ ਭੱਟਕਦਾ ਹੈ। ਜੇ ਉਨਾਂ ਨੂੰ ਦਰਗਾਹ, ਰੱਬੀ ਸੰਗਤ ਵਿੱਚ ਨਾਲ ਜਾਂਣ ਲਈ ਵੀ ਕਹੀਏ। ਤਾਂ ਕਿਵੇਂ ਦਰਗਾਹ ਵਿੱਚ ਪਹੁੰਚ ਸਕਦਾ ਹੈ?

ਸਤਿਗੁਰ ਨਾਨਕ ਜੀ ਦੀ ਦਰਗਾਹ, ਕੋਈ ਹੀ ਕਰੋੜਾ ਵਿੱਚੋਂ ਇੱਕ ਪਹਿਚਾਣ ਸਕਦਾ ਹੈ। ਜੋ ਸਦਾ ਰੱਬ ਨਾਲ ਮਨ ਜੋੜ ਕੇ, ਪ੍ਰਭੂ ਨੂੰ ਯਾਦ ਕਰਦਾ ਰਹੇ। ਸਤਿਗੁਰ ਨਾਨਕ ਜੀ ਆਪਦੀ ਮੇਹਰਬਾਨੀ ਕਰਕੇ, ਦੂਜਿਆਂ ਪਾਸਿਆਂ ਤੋਂ, ਆਪ ਹੀ ਮੋੜ ਲੈਂਦੇ ਹਨ। ਉਹੀ ਚਾਕਰੀ ਕੀਤੀ ਹੋਈ ਸਿਰੇ ਲੱਗਦੀ ਹੈ। ਸਤਿਗੁਰ ਜੀ, ਜਿਸ ਨਾਲ ਮਨੋਂ ਖੁਸ਼ ਹੋ ਜਾਂਣ। ਸਤਿਗੁਰ ਜੀ ਦਾ ਜਦੋਂ ਸੇਵਕ ਉਤੇ ਮਨ ਰੀਝ ਜਾਂਦਾ ਹੈ। ਪਾਪ, ਮਾੜੇ ਕੰਮ ਨਾ਼ਸ ਹੋ ਜਾਂਦੇ ਹਨ। ਸਤਿਗੁਰ ਜੀ ਦੀ ਸਿੱਖਿਆ ਦਿੱਤੀ ਨੂੰ ਭਗਤ ਕੰਨਾਂ ਨਾਲ, ਧਿਆਨ ਦੇ ਕੇ, ਸੁਣਦੇ ਹਨ। ਸਤਿਗੁਰ ਜੀ ਦਾ ਹੁਕਮ ਜਿਸ ਨੇ ਸਵੀਕਾਰ ਕਰ ਲਿਆ ਹੈ। ਉਨਾਂ ਨੂੰ ਪ੍ਰਭੂ ਦਾ ਪ੍ਰੇਮ ਪਹਿਲਾਂ ਤੋਂ ਵੱਧ, ਹੋਰ-ਹੋਰ ਵਧੀ ਜਾਂਦਾ ਹੈ। ਸਤਿਗੁਰ ਜੀ ਦੇ ਭਗਤਾਂ ਦੇ ਲੱਛਣ, ਜੀਵਨ ਜਿਉਣ ਦਾ ਤਰੀਕਾ ਅਨੋਖਾ ਹੈ। ਸਤਿਗੁਰ ਜੀ ਦੇ ਰੱਬੀ ਗੁਰਬਾਣੀ ਦੇ ਸ਼ਬਦ ਨਾਲ ਮਨ ਤ੍ਰਿਪਤ ਹੁੰਦਾ ਹੈ। ਸਤਿਗੁਰ ਜੀ ਨੂੰ ਜਿੰਨਾਂ ਬੰਦਿਆਂ ਨੇ, ਮਾੜੇ ਬੋਲ ਬੋਲੇ ਹਨ। ਉਨਾਂ ਨੂੰ ਕੋਈ ਟਿੱਕਾਣਾਂ ਨਹੀਂ ਲੱਭਦਾ। ਬੀਤ ਗਿਆ ਸਮਾਂ ਮੁੜ ਕੇ ਪਿਛੇ ਨਹੀਂ ਮੁੜਦਾ, ਹੱਥੋਂ ਚਲਾ ਜਾਂਦਾ ਹੈ। ਉਹ ਸਤਿਗੁਰ ਜੀ ਦੇ ਚਰਨਾਂ ਨਾਲ ਨਹੀਂ ਜੁੜ ਸਕਦੇ। ਸਤਿਗੁਰ ਜੀ ਦੇ, ਕੰਮਾਂ ਦੀ ਜੋ ਨਿੰਦਾ ਕਰਦੇ ਹਨ। ਉਨਾਂ ਨੂੰ ਹੋਰ-ਹੋਰ ਦਰਦ, ਪੀੜਾ, ਮੁਸ਼ਕਲਾਂ ਆਉਂਦੀਆਂ ਹਨ। ਸਤਿਗੁਰ ਜੀ, ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦੇ। ਨਿੰਦਾ ਕਰਨ ਵਾਲਿਆਂ ਨੂੰ ਵੀ ਆਪਦੇ ਨਾਲ ਮਿਲਾ ਲੈਂਦਾ ਹੈ। ਸਤਿਗੁਰ ਨਾਨਕ ਜੀ ਜਿੰਨਾਂ ਨੂੰ ਸਹਮਣੇ ਦਿਸ ਪੈਂਦੇ ਹਨ। ਉਨਾਂ ਨੂੰ ਰੱਬ ਦੇ ਮਹਿਲ ਵਿਚ ਲੇਖਾ ਦੇਣ ਤੋਂ ਬਚਾ ਲੈਂਦੇ ਹਨ। ਮਨ ਮਰਜ਼ੀ ਕਰਨ ਵਾਲੇ, ਗਿਆਨ ਤੋਂ ਬਗੈਰ ਹਨ। ਬੇਸਮਝੀ ਕਰਕੇ, ਮਾੜੀ ਬੱਧੀ ਵਾਲੇ ਹੰਕਾਂਰੀ ਹਨ। ਮਨ ਅੰਦਰ ਗੁੱਸਾ ਹੈ। ਜਿਸ ਦੇ ਪਿਛੇ ਲੱਗ ਕੇ, ਜੂਏ ਵਿੱਚ ਅੱਕਲ ਨੂੰ ਦਾਅ ਉਤੇ ਲਾ ਕੇ, ਭੁੱਲ ਗਿਆ ਹੈ। ਉਹ ਝੂਠ, ਪਾਪ, ਵਿਕਾਰ ਕੰਮ ਕਰਦਾ ਹੈ। ਉਹ ਕਿਸੇ ਦੀ ਗੱਲ ਕਿਵੇਂ ਸੁਣ ਸਕਦਾ ਹੈ? ਕਿਸੇ ਨੂੰ ਗੱਲ ਕਿਵੇਂ ਦੱਸ ਸਕਦਾ ਹੈ?

ਜਿਵੇਂ ਗਿਆਨ ਹੀਣ ਅੱਖਾਂ ਤੋਂ ਨਾਂ ਦੇਖਣ ਵਾਲਾ, ਨਾ ਸੁਣਨ ਵਾਂਗ, ਬੋਲੇ ਬੰਦੇ ਨਾਲ ਗੱਲਾਂ ਕਰੇ। ਕੁਰਾਹੇ ਪਏ ਰਹਿੰਦੇ ਹਨ। ਮਨ ਮਗਰ ਲੱਗਣ ਵਾਲਾ, ਗਿਆਨ ਹੀਣ ਅੱਖਾਂ ਤੋਂ ਦੇਖ ਨਹੀਂ ਸਕਦਾ। ਰੱਬੀ ਗਿਆਨ ਨਹੀਂ ਲੈ ਸਕਦਾ। ਜੰਮਦਾ, ਮਰਦਾ ਰਹਿੰਦਾ ਹੈ। ਸਤਿਗੁਰ ਜੀ ਨੂੰ ਮਿਲਣ ਤੋਂ ਬਗੈਰ ਕਿਤੇ ਹੋਰ ਤੇ ਦਰਗਾਹ ਵਿੱਚ ਥਾਂ ਨਹੀਂ ਮਿਲਦੀ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਪਿਛਲੇ ਜਨਮ ਦੀ ਖੱਟੀ ਕਮਾਂਈ ਧੁਰ, ਜਨਮ ਤੋਂ ਲਿਖੀ ਗਈ ਹੈ। ਜਿੰਨਾਂ ਦੇ ਮਨ ਪੱਥਰ ਵਰਗੇ ਸਖ਼ਤ ਹਨ। ਉਹ ਸਤਿਗੁਰ ਜੀ ਕੋਲ ਰੱਬੀ ਬਾਣੀ ਸੁਣ, ਪੜ੍ਹਨ, ਬਿਚਾਰਨ ਲਈ ਨਹੀਂ ਬੈਠਦੇ। ਸਤਿਗੁਰ ਜੀ ਦਰਬਾਰ ਵਿੱਚ ਰੱਬ ਦੇ ਗੁਣਾਂ ਦੀਆਂ ਗੱਲਾਂ ਹੁੰਦੀਆਂ ਹਨ। ਵਿਕਾਰ ਕੰਮ ਕਰਨ ਵਾਲਿਆਂ ਦੇ ਮਨ ਉਦਾਸ ਹੋ ਜਾਂਦੇ ਹਨ। ਉਹ ਚਲਾਕੀਆਂ ਕਰਕੇ, ਧੋਖੇ ਨਾਲ ਕੰਮ ਕਰ ਲੈਂਦੇ ਹਨ। ਫਿਰ ਵਿਕਾਰ ਕੰਮ ਕਰਨ ਵਾਲਿਆਂ ਦੇ ਕੋਲ ਜਾ ਕੇ, ਬੈਠ ਜਾਂਦੇ ਹਨ। ਸੱਚ ਦੇ ਵਿੱਚ ਝੂਠ ਮਿਲ ਨਹੀਂ ਸਕਦਾ। ਬਿਚਾਰ ਕੇ ਦੇਖ ਲਵੋ। ਝੂਠੇ ਵਿਕਾਰ ਕੰਮ ਕਰਨ ਵਾਲਿਆਂ ਦੇ ਨਾਲ, ਝੂਠੇ ਵਿਕਾਰ ਬੰਦੇ ਰਲ ਜਾਂਦੇ ਹਨ। ਭਗਤ ਸਤਿਗੁਰ ਜੀ ਦੇ ਕੋਲ ਬਹਿੰਦੇ ਹਨ।

Comments

Popular Posts