ਸਤਿਗੁਰ ਨਾਨਕ ਪ੍ਰਭੂ ਜੀ ਇਕਨਾਂ ਬੰਦਿਆਂ ਨੂੰ, ਆਪਦੇ ਨਾਲ ਮੇਲ ਕੇ ਅੰਨਦ ਦਿੰਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
18/06/2013. 304

ਸੱਚਾ ਰੱਬ ਸਤਿਗੁਰ ਜੀ ਸਾਰਿਆ ਵੱਡਾ, ਬਲਵਾਨ ਸ਼ਕਤੀ ਸ਼ਾਲੀ ਹੈ। ਉਹੀ ਹਾਂਸਲ ਕਰ ਸਕਦਾ ਹੈ। ਜਿਸ ਨੇ ਸਤਿਗੁਰ ਜੀ ਦਾ ਆਸਰਾ ਲਿਆ ਹੈ। ਸਤਿਗੁਰ ਜੀ, ਸੱਚੇ ਪਵਿੱਤਰ ਪ੍ਰਭੂ ਨੂੰ ਯਾਦ ਕਰਦੇ ਹਨ। ਰੱਬ ਤੇ ਸਤਿਗੁਰੁ ਇੱਕ ਰੂਪ ਹੈ। ਸਤਿਗੁਰ ਜੀ ਉਹ ਅਕਾਲ ਪੁਰਖੁ ਹੈ। ਜਿਸ ਨੇ ਪੰਜੇ ਸਰੀਰ ਦੇ ਦੁਸ਼ਮੱਣ ਕਾਬੂ ਕੀਤੇ ਹਨ। ਜੋ ਸਤਿਗੁਰ ਜੀ ਦੀ ਚਾਕਰੀ ਨਹੀਂ ਕਰਦੇ। ਆਪਦੇ ਹੀ ਗੁਣ ਗਾਉਂਦੇ ਹਾਂ। ਉਨਾਂ ਦੇ ਅੰਦਰ ਵਿਕਾਰ ਮਾੜੇ ਕੰਮ, ਪਾਪ ਹਨ। ਉਨਾਂ ਦੇ ਮੂੰਹ ਉਤੇ ਹੌਸਲਾ, ਰੌਣਕ, ਖੁਸੀ ਨਹੀਂ ਹੈ। ਉਨਾਂ ਦੇ ਮੂੰਹ ਫਿਕੇ ਤੇ ਫਿਟ ਗਏ ਹਨ। ਆਪਦੇ ਹੀ ਗੁਣ ਗਾਉਣ ਵਾਲੇ ਜੋ ਬੋਲਦੇ ਹਨ। ਉਹ ਕਿਸੇ ਨੂੰ ਚੰਗੇ ਨਹੀਂ ਲੱਗਦੇ। ਜੋ ਸਤਿਗੁਰ ਜੀ ਨੇ ਆਪ ਭੁੱਲਾ ਦਿੱਤੇ ਹਨ। ਲੋਕ, ਪ੍ਰਲੋਕ ਵਿੱਚ, ਉਨਾਂ ਦੇ ਮੂੰਹ ਉਤੇ ਫਿਟਕਾਰਾਂ ਪੈਂਦੀਆ ਹਨ। ਸਾਰਾ ਦੁਨੀਆਂ ਰੱਬ ਹਰੀ ਦੀ ਜ਼ਮੀਨ ਹੈ। ਰੱਬ ਨੇ ਸਬ ਜੀਵਾਂ, ਬੰਦਿਆਂ ਨੂੰ ਉਪਜ, ਪੈਦਾਵਾਰ ਕਰਨ ਲਾਇਆ ਹੈ। ਸਤਿਗੁਰ ਨਾਨਕ ਜੀ ਨੇ, ਆਪਦੇ ਪਿਆਰੇ ਭਗਤਾਂ ਅੰਦਰ ਨਾਂਮ ਦੀ ਅਸਲੀ ਖੇਤੀ ਉਗਾਈ ਹੈ। ਨਾਸਤਿਕ ਬੰਦਿਆਂ ਨੇ, ਜੋ ਕੋਲ ਸੀ। ਉਹ ਵੀ ਖੋ ਦਿੱਤੇ ਹੈ।

ਹਰ ਬੰਦਾ ਆਪਦੇ ਲਾਭ ਲਈ, ਪੈਦਾਵਾਰ ਕਰਦਾ ਹੈ। ਜੇ ਰੱਬ ਨੂੰ ਚੰਗਾ ਲੱਗੇ ਉਹੀ, ਬੀਜ ਦੀ ਪੈਦਾਵਾਰ ਹੁੰਦੀ ਹੈ। ਸਤਿਗੁਰ ਨਾਨਕ ਜੀ ਨੇ, ਆਪਦੇ ਪਿਆਰੇ ਭਗਤਾਂ ਅੰਦਰ, ਮਿੱਠੇ ਰਸ ਦੇ ਬੀਜ ਦੀ ਪੈਦਾਵਾਰ ਕੀਤੀ ਹੈ। ਨਾਂਮ ਦੀ ਗੁਰਬਾਣੀ ਦਾ ਮਿੱਠੇ ਰਸ ਦਿੱਤਾ ਹੈ। ਜੰਮਦੂਤ-ਚੂਹਾ ਹਰ ਸਮੇਂ ਜਿੰਦਗੀ ਨੂੰ ਖਾਂਦਾ ਹੈ। ਸਤਿਗੁਰ ਰੱਬ ਭਗਤਾਂ ਅੰਦਰੋ ਜੰਮਦੂਤ ਡਰ ਦੂਰ ਕਰ ਦਿੰਦੇ ਹਨ। ਖੇਤੀ ਕਰਨ ਵਾਂਗ, ਰੱਬ ਦੇ ਨਾਂਮ ਦੀ ਖੇਤੀ ਵੀ ਪਿਆਰ ਨਾਲ ਪੈਦਾ ਹੁੰਦੀ ਹੈ। ਰੱਬ ਨੇ ਮੇਹਰਬਾਨੀ ਕਰਕੇ, ਐਨੀ ਪੈਦਾਵਾਰ ਕੀਤੀ, ਵੱਡਾ ਢੇਰਾ ਲੱਗ ਗਿਆ। ਉਨਾਂ ਦੇ ਫ਼ਿਕਰ, ਝੋਰਾ ਸਬ ਸਤਿਗੁਰੁ ਮੁੱਕਾ ਦਿੰਦੇ ਹਨ। ਜਿੰਨਾਂ ਨੇ ਉਸ ਸਤਿਗੁਰੁ ਜੀ ਦੀ, ਗੁਰਬਾਣੀ ਨੂੰ ਯਾਦ ਕੀਤਾ ਹੈ। ਜਿਸ ਨੇ ਸਤਿਗੁਰ ਨਾਨਕ ਜੀ ਦੀ, ਗੁਰਬਾਣੀ ਨੂੰ ਜੱਪਿਆ ਹੈ। ਉਹ ਆਪ ਨੂੰ ਤੇ ਆ।ਪਦੇ ਨਾਲ ਵਾਲਿਆ ਨੂੰ, ਵਿਕਾਰ ਮਾੜੇ ਕੰਮ, ਪਾਪ ਬਚਉਂਦਾ ਹੈ। ਪੂਰੇ ਚੌਵੀ ਘੰਟੇ, ਵਿਕਾਰ ਮਾੜੇ ਕੰਮ, ਪਾਪ ਦੇ ਲਾਲਚ ਵਿੱਚ, ਮਨ ਮਰਜ਼ੀ ਕਰਨ ਵਾਲਾ ਬੰਦਾ, ਇਧਰ-ਉਧਰ ਦੀਆਂ ਫਿਕੀਆਂ, ਫਜ਼ੂਲ ਹੀ ਗੱਲਾਂ ਕਰਦਾ ਹੈ। ਰਾਤ ਥੱਕੇ ਹੋਏ ਨੂੰ ਨੀਂਦ ਘੇਰ ਲੈਂਦੀ ਹੈ। ਸਰੀਰ ਦੇ ਨੌ ਮੂੰਹਾਂ ਰਾਹੀ, ਸਬਰ ਟੁੱਟੇ ਵਾਂਗ ਦੇਖਦਾ, ਸੁਣਦਾ, ਖਾਂਦਾ, ਕਾਂਮ ਕਰਦਾ ਹੈ। ਮਨ ਮਰਜ਼ੀ ਕਰਨ ਵਾਲੇ ਬੰਦਿਆ ਉਤੇ, ਮਨ, ਔਰਤਾਂ ਮਗਰ ਲੱਗ ਕੇ, ਦੁਨੀਆਂ ਦੇ ਕੰਮਾਂ ਦਾ ਲਾਲਚ ਹੁੰਦਾ ਹੈ। ਆਪਦੇ ਜਾਂਣੀ ਚੰਗਾ ਕੰਮ ਕਰਦੇ ਹਨ। ਮਨ ਮਗਰ ਲੱਗ ਕੇ, ਉਵੇਂ ਹੀ ਨਾਸਤਿਕ ਬੰਦੇ ਕਰਦੇ ਹਨ। ਬੇਸਮਝ, ਬੇਅੱਕਲ ਹੁੰਦੇ ਹਨ। ਸਰੀਰਕ ਸ਼ਕਤੀ ਪਿਛੇ ਲੱਗ ਕੇ, ਬੰਦਾ ਨੀਚ ਆਚਰਨ, ਮਨ ਕਾਂਮ ਵਿੱਚ ਮਸਤ ਰਹਿੰਦਾ ਹੈ। ਸਤਿਗੁਰ ਨਾਨਕ ਜੀ ਦੇ ਹੁਕਮ ਵਿੱਚ ਜੋ ਤੁਰਦੇ ਹਨ। ਉਹ ਚੰਗੇ ਭਾਗਾਂ ਵਾਲੇ ਬੰਦੇ ਹਨ।

ਮਨਮੁਖ, ਗੁਰਸਿਖ, ਔਰਤ-ਮਰਦ ਆਪ ਰੱਬ ਨੇ ਪੈਦਾ ਕੀਤੇ ਹਨ। ਰੱਬ ਆਪਦੇ ਚੋਜ਼ ਕਰ ਕੇ, ਖੇਡ ਦੇਖ ਰਿਹਾ ਹੈ। ਇਹ ਸਬ ਤੇਰੀ ਸਤਿਗੁਰ ਨਾਨਕ ਜੀ ਦੁਨੀਆਂ ਬੱਣਾਈ ਹੋਈ ਹੈ। ਸਾਰੀ ਚੰਗੀ ਭਲੀ ਹੈ। ਉਹ ਕਰਮਾਂ ਵਾਲੇ ਹਨ, ਜੋ ਤੇਨੂੰ ਨੂੰ ਚੇਤੇ ਕਰਦੇ। ਸਤਿਗੁਰ ਨਾਨਕ ਜੀ ਜਿੰਨਾਂ ਨੂੰ ਆਪਦੇ ਨਾਲ ਜੋੜ ਲੈਂਦੇ ਹਨ। ਸਤਿਗੁਰ ਨਾਨਕ ਜੀ ਦੀ ਇਹ ਰੱਬੀ ਗੁਰਬਾਣੀ ਰੱਬ ਦਾ ਰੂਪ, ਪ੍ਰਭੂ ਦੇ ਗੁਣਾਂ ਤੇ ਗਿਆਨ, ਸ਼ਕਤੀ ਦੀ ਉਪਮਾ ਹੈ। ਇਸੇ ਰੱਬੀ ਗੁਰਬਾਣੀ ਵਰਗੇ ਜੀਵਨ ਵਿੱਚ ਬੱਣੀਏ। ਸਤਿਗੁਰ ਨਾਨਕ ਜੀ ਦੀ ਰੀਸ ਨਾਲ ਕਈ, ਕੋਲੋ ਕੱਚੀ-ਪਿੱਲੀ ਬਾਣੀ ਬੋਲਦੇ ਹਨ। ਉਹ ਆਪੇ ਵਿਕਾਰ ਹੋ ਕੇ ਮੁੱਕ ਜਾਂਦੇ ਹਨ। ਉਨਾਂ ਦੇ ਮਨ ਵਿੱਚ ਕੁੱਝ ਹੋਰ ਤੇ ਮੂੰਹ ਵਿੱਚੋਂ ਕੁੱਝ ਹੋਰ ਬੋਲਦੇ ਹਨ। ਜ਼ਹਿਰ ਵਰਗੇ ਧੰਨ-ਮੋਹ ਦੇ ਲਾਲਚ ਵਿੱਚ, ਬੇਕਾਰ ਕੰਮ ਕਰਦੇ ਹਨ। ਸਤਿਗੁਰ ਨਾਨਕ ਜੀ ਚਾਕਰੀ ਪਵਿੱਤਰ ਕਰ ਦਿੰਦੀ ਹੈ। ਪਵਿੱਤਰ ਬੰਦਾ ਹੀ ਗੁਰਬਾਣੀ ਪੜ੍ਹ, ਬਿਚਾਰ ਕੇ, ਸਤਿਗੁਰ ਨਾਨਕ ਜੀ ਦੀ ਔਖੀ ਗੁਲਾਮੀ ਕਰ ਸਕਦਾ ਹੈ। ਜਿੰਨਾਂ ਦੇ ਮਨ ਵਿੱਚ ਝੂਠ ਵਾਧੂ ਮਾੜੇ ਕੰਮ, ਵਾਧੂ ਦੀਆ ਕੱਚੀਆਂ ਗੱਲਾਂ ਜੋ ਝੂਠ ਹਨ। ਐਸੇ ਬੰਦਿਆਂ ਨੂੰ ਪ੍ਰਭੂ ਅੱਡ ਕਰ ਦਿੰਦੇ ਹਨ। ਰੱਬ ਦੇ ਪਿਆਰੇ ਸਿੱਖ ਸਤਿਗੁਰ ਕੋਲ ਬੈਠ ਕੇ, ਗੁਰਬਾਣੀ ਨੂੰ ਪੜ੍ਹਦੇ, ਗਾਉਂਦੇ, ਬਿਚਾਰਦੇ ਹਨ। ਜੋ ਬੇਸਮਝ ਹਨ। ਉਹ ਲੱਭੇ ਵੀ ਕਿਸੇ ਥਾਂ ਉਤੇ ਨਹੀਂ ਲੱਭਦੇ। ਜਿੰਨਾਂ ਨੂੰ ਸਤਿਗੁਰ ਜੀ ਦੇ ਬਚਨ, ਗੁਰਬਾਣੀ ਚੰਗੀ ਨਹੀ ਲੱਗਦੀ। ਉਨਾ ਦੇ ਮੂੰਹ ਭਿਸ਼ਟ ਗਏ ਹਨ। ਖ਼ਸਮ ਪ੍ਰਭੂ ਵੱਲੋਂ ਫਿਟੇ, ਗਲੇ ਫਿਰਦੇ ਹਨ। ਜਿਸ ਦੇ ਮਨ ਵਿੱਚ ਰੱਬ ਲਈ ਪਿਆਰ ਨਹੀਂ ਹੈ। ਉਨਾਂ ਨੂੰ ਕਦੋਂ ਤੱਕ ਬਹਿਲਾ ਸਕਦੇ ਹਾਂ। ਮਨ ਮਰਜ਼ੀ ਕਰਨ ਵਾਲੇ ਝੱਲੇ ਹੋ ਕੇ, ਭੂਤ ਬਣੇ ਹੋਏ ਹਨ। ਸਤਿਗੁਰ ਨਾਨਕ ਜੀ ਨੂੰ ਜੋ ਬੰਦਾ ਪੜ੍ਹ, ਲਿਖ ਕੇ ਮਿਲਦਾ ਹੈ। ਉਹ ਆਪਦੇ ਹਿਰਦੇ ਨੂੰ ਡੋਲਣ ਨਹੀਂ ਦਿੰਦਾ। ਉਹ ਰੱਬ ਦੇ ਨਾਂਮ ਨੂੰ ਆਪ ਬਾਣੀ ਪੜ੍ਹਦਾ, ਗਾਉਂਦਾ, ਲਿਖਦਾ, ਬਿਚਾਰਦਾ ਹੈ। ਸਤਿਗੁਰ ਨਾਨਕ ਜੀ ਪ੍ਰਭੂ ਜੀ ਇਕਨਾਂ ਬੰਦਿਆਂ ਨੂੰ, ਆਪਦੇ ਨਾਲ ਮੇਲ ਕੇ ਅੰਨਦ ਦਿੰਦੇ ਹਨ। ਜੋ ਇੱਕ ਠੱਗ ਹਨ। ਉਨਾਂ ਨੂੰ ਸਤਿਗੁਰ ਜੀ ਵੱਖ ਕਰਕੇ, ਦੁਨੀਆਂ ਵਿੱਚੋਂ ਅੱਲਗ ਦਿਖਾ ਦਿੰਦਾ ਹੈ।



 

 

 

Comments

Popular Posts