ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੯ Page 309 of 1430
Siri Guru Sranth Sahib 309 of 1430
SATWINDER KAUR SATTI·SUNDAY, JUNE 25, 2017
14129 ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥
Oue Agai Kusattee Gur Kae Fittakae J Ous Milai This Kusatt Outhaahee ||
ओइ अगै कुसटी गुर के फिटके जि ओसु मिलै तिसु कुसटु उठाही ॥
ਸਤਿਗੁਰ ਜੀ ਦੇ ਫਿਟਕਾਰੇ ਬੰਦਿਆਂ ਨੂੰ ਅੱਗੇ ਵੀ ਜਗਾ ਨਹੀਂ ਮਿਲਦੀ। ਉਸ ਦੇ ਸਾਥੀ ਨੂੰ ਵੀ ਦੁੱਖ ਸਹਿਣੇ ਪੈਂਦੇ ਹਨ॥
They have already become like lepers; cursed by the Sathigur, whoever meets them is also afflicted with leprosy.
14130 ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥
Har Thin Kaa Dharasan Naa Karahu Jo Dhoojai Bhaae Chith Laahee ||
हरि तिन का दरसनु ना करहु जो दूजै भाइ चितु लाही ॥
ਪ੍ਰਭੂ ਜੀ ਕਹਿ ਰਹੇ ਹਨ। ਉਸ ਨੂੰ ਅੱਖਾਂ ਨਾਲ ਵੀ ਨਾਂ ਦੇਖੋ। ਜੋ ਬੰਦੇ ਰੱਬ ਨੂੰ ਛੱਡ ਕੇ, ਦੂਜੇ ਪਾਸੇ ਮਨ ਲਗਾਉਂਦੇ ਹਨ॥
Lord, I pray that I may not even catch sight of those, who focus their consciousness on the love of duality.
14131 ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥
Dhhur Karathai Aap Likh Paaeiaa This Naal Kihu Chaaraa Naahee ||
धुरि करतै आपि लिखि पाइआ तिसु नालि किहु चारा नाही ॥
ਉਨਾਂ ਦੇ ਭਾਗਾਂ ਵਿੱਚ ਜਨਮ ਵੇਲੇ ਹੀ ਬਾਣਉਣ ਵਾਲੇ ਰੱਬ ਨੇ ਕਰਮਾਂ ਵਿੱਚ ਲਿਖਿਆ ਹੈ। ਉਸ ਕੋਲ ਹੋਰ ਕੋਈ ਬਚਾ ਕਰਨ ਦਾ ਢੰਗ ਨਹੀਂ ਹੈ॥
That which the Creator pre-ordained from the very beginning - there can be no escape from that.
14132 ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥
Jan Naanak Naam Araadhh Thoo This Aparr Ko N Sakaahee ||
जन नानक नामु अराधि तू तिसु अपड़ि को न सकाही ॥
ਸਤਿਗੁਰ ਨਾਨਕ ਜੀ ਦੀ ਬਾਣੀ ਨੂੰ ਜਪੀਏ, ਜੱਪਣ ਵਾਲੇ ਦੇ ਗੁਣਾਂ ਵਰਗਾ ਕੋਈ ਬਣ ਨਹੀਂ ਸਕਦਾ। ਉਸ ਦੇ ਕੋਈ ਨੇੜੇ ਲੱਗ ਕੇ ਨੁਕਸਾਨ ਨਹੀਂ ਕਰ ਸਕਦਾ। ਰੱਬ ਦਾ ਨਾਮ ਖੋਹ ਨਹੀਂ ਪਹੁੰਚਾ ਸਕਦਾ॥
Servant Sathigur Nanak, worship and adore the Naam, the Name of the Lord; no one can equal it.
14133 ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥
Naavai Kee Vaddiaaee Vaddee Hai Nith Savaaee Charrai Charraahee ||2||
नावै की वडिआई वडी है नित सवाई चड़ै चड़ाही ॥२॥
ਰੱਬ ਦਾ ਨਾਮ ਦੀ ਬਹੁਤ ਵੱਡੀ ਪ੍ਰਸੰਸਾ ਹੈ। ਹਰ ਰੋਜ਼ ਹੋਰ-ਹੋਰ ਰੱਬੀ ਗੁਣਾਂ ਦਾ ਰੰਗ ਫੜਦੀ ਹੈ ||2||
Great is the greatness of His Name; it increases, day by day. ||2||
14134 ਮਃ ੪ ॥
Ma 4 ||
मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਜੀ ਦੀ ਗੁਰਬਾਣੀ ਹੈ ਮਹਲਾ 4 ॥
Sathigur Guru Ram Das Fourth Fourth Mehl 4 ॥
14135 ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥
J Honadhai Guroo Behi Ttikiaa This Jan Kee Vaddiaaee Vaddee Hoee ||
जि होंदै गुरू बहि टिकिआ तिसु जन की वडिआई वडी होई ॥
ਜੋ ਬੰਦਾ ਮਨ ਲਾ ਕੇ, ਸਤਿਗੁਰ ਜੀ ਦੀ ਬਾਣੀ ਪੜ੍ਹਨ ਸੁਣਨ ਬਿਚਾਰਨ ਲੱਗ ਗਿਆ ਹੈ। ਉਸ ਬੰਦੇ ਦੀ ਬਹੁਤ ਉਪਮਾਂ ਹੋਈ ਹੈ॥
Great is the greatness of that humble being, whom the Sathigur Himself anointed in His Presence.
14136 ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥
This Ko Jagath Niviaa Sabh Pairee Paeiaa Jas Varathiaa Loee ||
तिसु कउ जगतु निविआ सभु पैरी पइआ जसु वरतिआ लोई ॥
ਉਸ ਬੰਦੇ ਦੀ ਬਹੁਤ ਉਪਮਾਂ ਹੋਈ ਹੈ। ਉਸ ਦੇ ਸਾਰੀ ਦੁਨੀਆ ਝੁਕਦੀ ਨੇੜੇ ਲਗਦੀ ਹੈ। ਉਸ ਦੇ ਸਾਰੇ ਪੈਰੀਂ ਪੈਂਦੇ ਭਾਵ ਉਹਦੇ ਵਾਂਗ ਰੱਬੀ ਗੁਣ ਧਾਰਨ ਕਰਦੇ ਹਨ। ਸਾਰੇ ਪਾਸੇ ਰੱਬ ਦੇ ਨਾਮ ਕਰਕੇ ਉਸ ਜੱਪਣ ਵਾਲੇ ਦੀ ਵਹੁ-ਵਹੁ ਕਹਕੇ, ਉਸਤਤ ਹੁੰਦੀ ਹੈ॥
All the world comes and bows to him, falling at his feet. His praises spread throughout the world.
14137 ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥
This Ko Khandd Brehamandd Namasakaar Karehi Jis Kai Masathak Hathh Dhhariaa Gur Poorai So Pooraa Hoee ||
तिस कउ खंड ब्रहमंड नमसकारु करहि जिस कै मसतकि हथु धरिआ गुरि पूरै सो पूरा होई ॥
ਜਿਸ ਦੇ ਸਿਰ ਉੱਤੇ ਸੰਪੂਰਨ ਸਾਰੇ ਗੁਣਾਂ ਵਾਲੇ ਸਤਿਗੁਰ ਜੀ ਹੱਥ ਧਰ ਕੇ, ਸਾਰੇ ਗੁਣ ਦੇ ਕੇ ਪੂਰਾ ਕਰਕੇ ਆਪਣੇ ਵਰਗਾ ਕਰ ਲਿਆ ਹੈ॥
The galaxies and solar systems bow in reverence to him; the Perfect Sathigurhas placed His hand upon his head, and he has become perfect
14138 ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥
Gur Kee Vaddiaaee Nith Charrai Savaaee Aparr Ko N Sakoee ||
गुर की वडिआई नित चड़ै सवाई अपड़ि को न सकोई ॥
ਸਤਿਗੁਰ ਨਾਨਕ ਜੀ ਦੀ ਬਹੁਤ ਉਪਮਾ, ਪ੍ਰਸੰਸਾ ਹੈ। ਹਰ ਰੋਜ਼ ਹੋਰ-ਹੋਰ ਰੰਗ ਫੜਦੀ ਹੈ। ਸਤਿਗੁਰ ਜੀ ਦੀ ਕੋਈ ਬਰਾਬਰੀ ਨਹੀਂ ਸਕਦਾ। ਸਤਿਗੁਰ ਜੀ ਦੇ ਗੁਣਾਂ ਵਰਗਾ ਕੋਈ ਬਣ ਨਹੀਂ ਸਕਦਾ। ਉਸ ਦੇ ਕੋਈ ਨੇੜੇ ਲੱਗ ਕੇ ਨੁਕਸਾਨ ਨਹੀਂ ਕਰ ਸਕਦਾ॥
The glorious greatness of the Sathigur increases day by day; no one can equal it.
14139 ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥
Jan Naanak Har Karathai Aap Behi Ttikiaa Aapae Paij Rakhai Prabh Soee ||3||
जनु नानकु हरि करतै आपि बहि टिकिआ आपे पैज रखै प्रभु सोई ॥३॥
ਸਤਿਗੁਰ ਨਾਨਕ ਪ੍ਰਭੂ ਜੀ ਜਿਸ ਬੰਦੇ ਵਿੱਚ ਹਾਜਰ ਹੋ ਗਿਆ, ਮਨ ਵਿੱਚ ਹਾਜ਼ਰ ਦਿਸਦਾ ਹੈ। ਜਿਸ ਨੂੰ ਹਰ ਸਮੇਂ ਰੱਬ ਯਾਦ ਰਹਿੰਦਾ ਹੈ। ਉਸ ਦੀ ਰੱਬ ਆਪੇ ਰੱਬ ਲਾਜ ਰੱਖਦਾ ਹੈ ||3||
Servant Sathigur Nanak, the Creator Lord Himself established him; God preserves his honor. ||3||
14140 ਪਉੜੀ ॥
Pourree ||
पउड़ी ॥
ਪਉੜੀ ॥
Pauree ॥
14141 ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥
Kaaeiaa Kott Apaar Hai Andhar Hattanaalae ||
काइआ कोटु अपारु है अंदरि हटनाले ॥
ਸਰੀਰ ਕਿਲ੍ਹੇ ਵਾਂਗ ਵਗਲਿਆ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ, ਬੇਅੰਤ ਤਰਾਂ ਦੇ ਗੁਣਾਂ ਦੇ ਡੰਡਾਰ ਹਨ॥
The human body is a great fortress, with its shops and streets within.
14142 ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥
Guramukh Soudhaa Jo Karae Har Vasath Samaalae ||
गुरमुखि सउदा जो करे हरि वसतु समाले ॥
ਜੋ ਬੰਦਾ ਗੁਰੂ ਜੀ ਦਾ ਪਿਆਰਾ ਬਣ ਕੇ, ਰੱਬ ਦੇ ਨਾਮ ਦੇ ਸੌਦੇ ਦੀ ਚੀਜ਼ ਖ਼ਜ਼ਾਨਾ ਕੋਲ ਸੰਭਾਲ ਕੇ ਰੱਖੇ ॥
The Sathigur's Gurmukh who comes to trade gathers the cargo of the Lord's Name.
14143 ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥
Naam Nidhhaan Har Vanajeeai Heerae Paravaalae ||
नामु निधानु हरि वणजीऐ हीरे परवाले ॥
ਪ੍ਰਭੂ ਦਾ ਖ਼ਜ਼ਾਨਾ ਨਾਮ ਹੀਰੇ ਦੇ ਜ਼ੇਵਰ ਹਾਸਲ ਕਰੇ॥
He deals in the treasure of the Lord's Name, the jewels and the diamonds.
14144 ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥
Vin Kaaeiaa J Hor Thhai Dhhan Khojadhae Sae Moorr Baethaalae ||
विणु काइआ जि होर थै धनु खोजदे से मूड़ बेताले ॥
ਜੋ ਸਰੀਰ ਨੂੰ ਛੱਡ ਕੇ, ਹੋਰ ਪਾਸੇ ਰੱਬ ਦੇ ਨਾਮ ਧੰਨ ਨੂੰ ਭਾਲਦੇ ਹਨ। ਉਹ ਬੇਸਮਝ ਭੂਤਨਿਆਂ ਹਨ॥
Those who search for this treasure outside of the body, in other places, are foolish demons.
14145 ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥
Sae Oujharr Bharam Bhavaaeeahi Jio Jhaarr Mirag Bhaalae ||15||
से उझड़ि भरमि भवाईअहि जिउ झाड़ मिरगु भाले ॥१५॥
ਭੁਲੇਖੇ ਵਿੱਚ ਬੇਸਮਝ ਬੰਦਾ ਉਜਾੜਾਂ ਵਿੱਚ ਰੱਬ ਭਾਲਦਾ ਹੈ। ਜਿਵੇਂ ਹਿਰਨ ਝਾੜੀਆਂ ਵਿੱਚੋਂ ਹਿਰਨ ਕਸਤੂਰੀ ਖ਼ੁਸ਼ਬੂ ਭਾਲਦਾ ਫਿਰਦਾ ਹੈ। ਰੱਬ ਦੇ ਸਰੀਰ ਵਿੱਚ ਹੋਣ ਵਾਂਗ ਕਸਤੂਰੀ ਖ਼ੁਸ਼ਬੂ ਤਾਂ ਹਿਰਨ ਦਾ ਅੰਦਰ ਹੈ॥
They wander around in the wilderness of doubt, like the deer who searches for the musk in the bushes. ||15||
14146 ਸਲੋਕ ਮਃ ੪ ॥
Salok Ma 4 ||
सलोक मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ ਸਲੋਕ ਮਹਲਾ 4 ॥
Sathigur Guru Ram Das Fourth Shalok, Fourth Mehl 4 ॥
14147 .ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥
Jo Nindhaa Karae Sathigur Poorae Kee S Aoukhaa Jag Mehi Hoeiaa ||
जो निंदा करे सतिगुर पूरे की सु अउखा जग महि होइआ ॥
ਜੋ ਸੰਪੂਰਨ ਸਤਿਗੁਰ ਜੀ ਨੂੰ ਗ਼ਲਤ, ਮਾੜਾ ਬੋਲਦਾ ਹੈ। ਉਹ ਦੁਨੀਆ ਉੱਤੇ ਮੁਸੀਬਤਾਂ ਦੁਖ ਸਹਿੰਦਾ ਹੈ। ॥
One who slanders the Perfect True Sathigur, shall have difficulty in this world.
14148 ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥
Narak Ghor Dhukh Khoohu Hai Outhhai Pakarr Ouhu Dtoeiaa ||
नरक घोरु दुख खूहु है ओथै पकड़ि ओहु ढोइआ ॥
ਨਰਕ ਦਰਦਾਂ ਮੁਸੀਬਤਾਂ ਦਾ ਖੂਹ ਹੈ। ਉੱਥੇ ਨਿੰਦਕ ਨੂੰ ਖੂਹ ਵਿੱਚ ਸਿੱਟ ਦਿੱਤਾ ਜਾਂਦਾ ਹੈ॥
He is caught and thrown into the most horrible hell, the well of pain and suffering.
14149 ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥
Kook Pukaar Ko N Sunae Ouhu Aoukhaa Hoe Hoe Roeiaa ||
कूक पुकार को न सुणे ओहु अउखा होइ होइ रोइआ ॥
ਉਸ ਦੀਆਂ ਚੀਕਾਂ, ਰੌਲ਼ਾਂ, ਮਿੰਨਤਾਂ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੋਂਦਾ ਹੈ॥
No one listens to his shrieks and cries; he cries out in pain and misery.
14150 ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥
Oun Halath Palath Sabh Gavaaeiaa Laahaa Mool Sabh Khoeiaa ||
ओनि हलतु पलतु सभु गवाइआ लाहा मूलु सभु खोइआ ॥
ਉਸ ਨੇ ਇਹ ਦੁਨੀਆ ਤੇ ਪਰਲੋਕ ਵਿਚੋਂ ਇੱਜ਼ਤ ਗੁਆ ਕੇ, ਲਾਭ ਤੇ ਜੋ ਕੋਲ ਸੀ, ਉਹ ਵੀ ਗੁਆ ਲਿਆ ਹੈ॥
He totally loses this world and the next; he has lost all of his investment and profit.
14151 ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥
Ouhu Thaelee Sandhaa Baladh Kar Nith Bhalakae Outh Prabh Joeiaa ||
ओहु तेली संदा बलदु करि नित भलके उठि प्रभि जोइआ ॥
ਕੋਹਲੂ ਦੇ ਬੱਲਦ ਵਾਂਗ ਹਰ ਰੋਜ਼ ਸਵੇਰੇ ਉਠ ਕੇ, ਮਰਨ ਪਿਛੋਂ ਕੰਮ ਨਾ ਆਉਣ ਵਾਲੇ ਵਿਕਾਰ ਦੁਨੀਆਂ ਕੰਮਾਂ ਵਿੱਚ ਫੱਸਿਆ ਤਸੀਹੇ ਸਹਿੰਦਾ ਹੈ॥
He is like the ox at the oil-press; each morning when he rises, God places the yoke upon him.
14152 ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥
Har Vaekhai Sunai Nith Sabh Kishh Thidhoo Kishh Gujhaa N Hoeiaa ||
हरि वेखै सुणै नित सभु किछु तिदू किछु गुझा न होइआ ॥
ਹਰ ਰੋਜ਼ ਰੱਬ ਸਾਰਾ ਕੁੱਝ ਦੇਖਦਾ ਸੁਣਦਾ ਹੈ। ਉਸ ਤੋਂ ਲੁੱਕਿਆ ਹੋਇਆ ਕੋਈ ਨਹੀਂ ਹੈ॥
The Lord always sees and hears everything; nothing can be concealed from Him.
14153 ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥
Jaisaa Beejae So Lunai Jaehaa Purab Kinai Boeiaa ||
जैसा बीजे सो लुणै जेहा पुरबि किनै बोइआ ॥
ਉਹੀ ਫਸਲ ਪੈਦਾ ਹੋਵੇਗੀ। ਕੰਮ ਬੰਦਾ ਕਰਦਾ ਹੈ। ਉਸੇ ਦਾ ਫਲ ਜ਼ਰੂਰ ਉਹੀ ਮਿਲਦਾ ਹੈ। ਜੋ ਕਿਸੇ ਨੇ ਪਿਛਲੇ ਜਨਮ ਵਿੱਚ ਕੀਤਾ ਹੈ॥
As you plant, so shall you harvest, according to what you planted in the past.
14154 ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥
Jis Kirapaa Karae Prabh Aapanee This Sathigur Kae Charan Dhhoeiaa ||
जिसु क्रिपा करे प्रभु आपणी तिसु सतिगुर के चरण धोइआ ॥
ਜਿਹੜੇ ਬੰਦੇ ਉੱਤੇ ਰੱਬ ਮਿਹਰਬਾਨ ਹੁੰਦਾ ਹੈ। ਉਹ ਸਤਿਗੁਰ ਜੀ ਦੀ ਚਾਕਰੀ ਗੁਰਬਾਣੀ ਨਾਲ ਹਿਰਦਾ ਸਾਫ਼ ਕਰਦਾ ਹੈ॥
One who is blessed by God's Grace washes the feet of the True Sathigur.
14155 ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥
Gur Sathigur Pishhai Thar Gaeiaa Jio Lohaa Kaath Sangoeiaa ||
गुर सतिगुर पिछै तरि गइआ जिउ लोहा काठ संगोइआ ॥
ਗੁਰੂ ਸਤਿਗੁਰ ਜੀ ਦੀ ਮਗਰ ਲੱਗ ਕੇ, ਗੁਰਬਾਣੀ ਪੜ੍ਹਨ, ਸੁਣਨ ਬੀਚਾਰਨ ਲਿਖਣ ਦੁਆਰਾ, ਬੰਦਾ ਗੁਣ ਹਾਸਲ ਕਰਕੇ, ਵਿਕਾਰਾਂ ਤੋਂ ਬਚ ਜਾਂਦਾ ਹੈ। ਜਿਵੇਂ ਲੋਹਾ ਲੱਕੜੀ ਨਾਲ ਤਰ ਜਾਂਦਾ ਹੈ॥
He is carried across by the Sathigur, the True Sathigur, like iron which is carried across by wood.
14156 ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥
Jan Naanak Naam Dhhiaae Thoo Jap Har Har Naam Sukh Hoeiaa ||1||
जन नानक नामु धिआइ तू जपि हरि हरि नामि सुखु होइआ ॥१॥
ਬੰਦੇ ਸਤਿਗੁਰ ਨਾਨਕ ਜੀ ਦੀ ਰੱਬੀ ਗੁਰਬਾਣੀ ਜੱਪ ਕੇ, ਤੂੰ ਰੱਬ ਨੂੰ ਹਰਿ ਹਰਿ ਕਹਿ ਕੇ ਯਾਦ ਕਰਕੇ ਸੁਖੀ ਹੋ ਜਾਈਦਾ ਹੈ॥
Servant Sathigur Nanak, meditate on the Naam, the Name f the Lord; chanting the Name of the Lord, Har, Har, peace is obtained. ||1||
14157 ਮਃ ੪ ॥
Ma 4 ||
मः ४ ॥
ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਜੀ ਦੀ ਬਾਣੀ ਹੈ ਮਹਲਾ 4 ॥
Sathigur Guru Ram Das Fourth Fourth Mehl 4 ॥
14158 ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥
Vaddabhaageeaa Sohaaganee Jinaa Guramukh Miliaa Har Raae ||
वडभागीआ सोहागणी जिना गुरमुखि मिलिआ हरि राइ ॥
ਉਹ ਚੰਗੇ ਕਰਮਾਂ ਵਾਲੀਆਂ ਸੋਹਾਗਣ ਪਤੀ ਵਾਲੀਆਂ ਹਨ। ਜਿੰਨਾ ਭਗਤਾਂ ਗੁਰੂ ਵਰਗੀਆਂ ਨੂੰ ਪ੍ਰਭੂ ਮਿਲ ਗਿਆ ਹੈ॥
Very fortunate is the soul-bride, who, as Gurmukh, meets the Lord, her King.
14159 ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥
Anthar Joth Pragaaseeaa Naanak Naam Samaae ||2||
अंतर जोति प्रगासीआ नानक नामि समाइ ॥२॥
Her inner being is illiminated with His Divine Light;
ਪ੍ਰਭੂ ਮਿਲ ਗਿਆ ਹੈ। ਗੁਰੂ ਮੁਖਿ ਸਰੂਪ ਵਾਲਿਆਂ ਬੰਦਿਆਂ ਦੇ ਮਨ ਅੰਦਰ ਰੱਬ ਦੀ ਜੋਤ ਜੱਗ ਕੇ ਪ੍ਰਕਾਸ਼ ਹੋ ਕਿ ਸਤਿਗੁਰ ਨਾਨਕ ਜੀ ਦੀ ਦੇ ਨਾਮ ਵਿੱਚ ਲਿਵ ਜੋੜ ਲੈਂਦੇ ਹਨ॥
||2||Sathigur Nanak, she is absorbed in His Name. ||2||
14160 ਪਉੜੀ ॥
Pourree ||
पउड़ी ॥
ਪਉੜੀ ॥
Pauree ॥
14161 ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥
Eihu Sareer Sabh Dhharam Hai Jis Andhar Sachae Kee Vich Joth ||
इहु सरीरु सभु धरमु है जिसु अंदरि सचे की विचि जोति ॥
ਇਹ ਸਾਰਾ ਸਰੀਰ ਧਰਮ ਦੀ ਤਰਾਂ ਹੈ। ਜਿਸ ਵਿੱਚ ਪ੍ਰਮਾਤਮਾਂ ਦੀ ਜੋਤ ਜਗ ਰਹੀ ਹੈ॥
This body is the home of Dharma; the Divine Light of the True Lord is within it.
14162 ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥
Guhaj Rathan Vich Luk Rehae Koee Guramukh Saevak Kadtai Khoth ||
गुहज रतन विचि लुकि रहे कोई गुरमुखि सेवकु कढै खोति ॥
ਸਰੀਰ ਦੀ ਜੋਤ ਗੁੱਝੇ ਰਤਨ, ਲਾਲ-ਗੁਣ, ਸ਼ਬਦ ਛੁਪੇ ਹੋਏ ਹਨ। ਸਤਿਗੁਰ ਜੀ ਦਾ ਭਗਤ ਗੁਰੂ ਮੁਖਿ ਸਰੂਪ ਹੀ ਮਨ ਅੰਦਰੋਂ ਲੱਭ ਕੇ ਬਾਹਰ ਕੱਢ ਸਕਦਾ ਹੈ॥
Hidden within it are the jewels of mystery; how rare is that Gurmukh, that selfless servant, who digs them out.
14163 ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥
Sabh Aatham Raam Pashhaaniaa Thaan Eik Raviaa Eiko Outh Poth ||
सभु आतम रामु पछाणिआ तां इकु रविआ इको ओति पोति ॥
ਸਾਰੀ ਦੁਨੀਆ ਵਿੱਚ ਰੱਬ ਮਨ ਅੰਦਰੋਂ ਦੇਖ ਲੱਭ ਲਿਆ ਹੈ, ਰੱਬ ਤਾਣੇ ਪੇਟੇ ਵਾਂਗ ਰਲਿਆ ਦਿਸਦਾ ਹੈ॥
When someone realizes the All-pervading Soul, then he sees the One and Only Lord permeating, through and through.
14164 ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥
Eik Dhaekhiaa Eik Manniaa Eiko Suniaa Sravan Saroth ||
इकु देखिआ इकु मंनिआ इको सुणिआ स्रवण सरोति ॥
ਇੱਕ ਰੱਬ ਨੂੰ ਦੇਖਦੇ ਹਨ। ਇੱਕ ਮੰਨਦੇ ਹਨ। ਇਕਨਾਂ ਨੇ ਸਰੋਤੇ ਬਣ ਕੇ ਸੁਣਿਆ ਹੀ ਹੈ॥
He sees the One, he believes in the One, and with his ears, he listens only to the One

Comments

Popular Posts