ਸਤਿਗੁਰੂ ਨਾਨਕ ਜੀ, ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਮਾਲਕ ਆਪ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
15/06/2013. 302

ਪ੍ਰੇਮੀ ਰੱਬ ਦਾ ਪਿਆਰ ਦਾ ਸੁਣ ਕੇ. ਅੱਖਾਂ ਨੂੰ ਦਰਸ਼ਨ ਕਰਨ ਦੀ ਤਾਂਘ ਲੱਗ ਜਾਂਦੀ ਹੈ। ਸਤਿਗੁਰ ਨਾਨਕ ਜੀ ਦਿਆਲ ਹੋ ਕੇ, ਖੁਸ਼ ਹੋ ਗਏ ਹਨ। ਜਿੰਨਾਂ ਬੰਦਿਆਂ ਨੂੰ ਆਪਦੇ ਨਾਲ ਮੇਲ ਲਿਆ ਹੈ। ਉਹ ਅੰਨਦ ਰੱਬ ਦੇ ਨਾਂਮ ਵਿੱਚ ਟਿੱਕੇ ਰਹਿੰਦੇ ਹਨ। ਸਤਿਗੁਰ ਜੀ ਦਾਨਾਂ ਕਿਰਪਾਲੂ ਹੈ। ਜਿਸ ਦੇ ਕੋਲ ਹਰ ਸਮੇਂ ਤਰਸ ਕਰਨ ਦੀ ਨਜ਼ਰ ਹੈ। ਸਤਿਗੁਰ ਜੀ ਦਾ ਮਨ ਵਿੱਚ ਵੈਰ ਨਹੀਂ ਰੱਖਦਾ। ਉਹ ਸਬ ਨੂੰ ਇੱਕ ਆਪਦਾ ਹੀ ਰੂਪ ਦਿਸਦਾ ਹੈ। ਜੋ ਐਸੇ ਗੁਰੂ ਨਾਲ, ਜਿਸ ਨੂੰ ਕਿਸੇ ਨਾਲ ਵੈਰ ਨਹੀਂ ਹੈ। ਵੈਰ ਕਰਦੇ ਹਨ। ਉਹ ਕਦੇ ਸ਼ਾਂਤ ਨਹੀਂ ਹੁੰਦੇ। ਸਤਿਗੁਰ ਨਾਨਕ ਜੀ ਸਾਰਿਆ ਚੰਗਾ ਹੀ ਕਰਦਾ ਹੈ। ਉਸ ਦਾ ਮਾੜਾ ਕਾਹਤੋਂ ਹੋਵੇਗਾ। ਸਤਿਗੁਰ ਨਾਨਕ ਜੀ ਨੂੰ ਜੈਸਾ ਕੋਈ ਲੋਚਦਾ ਹੈ। ਆਸ ਕਰਦਾ ਹੈ। ਵੈਸੀ ਹੀ ਮਨੋਂ ਕਾਂਮਨਾਂ ਪੂਰੀ ਹੁੰਦੀ ਹੈ। ਸਤਿਗੁਰ ਨਾਨਕ ਜੀ ਸਾਰਾ ਕੁੱਝ ਮਨ ਦੀਆਂ ਜਾਂਣਦਾ ਹੈ।

ਉਸ ਤੋਂ ਕੁੱਝ ਨਹੀਂ ਲੁਕੋ ਸਕਦੇ। ਜਿਸ ਨੂੰ ਪ੍ਰਭੂ ਆਪ ਉਚਾ ਕਰਕੇ ਮਾਂਣ ਦਿੰਦਾ ਹੈ। ਉਸੇ ਨੂੰ ਹੀ ਵੱਡਾ ਸਮਝਣਾਂ ਚਾਹੀਦਾ ਹੈ। ਜੋ ਰੱਬ ਨੂੰ ਚੰਗਾ ਲੱਗਦਾ ਹੈ। ਉਸ ਬੰਦੇ ਜੀਵ ਨੂੰ ਪ੍ਰਭੂ ਮੁਆਫ਼ ਕਰ ਦਿੰਦਾ ਹੈ। ਜੋ ਮਾਲਕ ਦੀ ਮਰਜ਼ੀ ਹੋਵੇ, ਉਹੀ ਕਰਦਾ ਹੈ। ਜੋ ਉਸ ਵਰਗਾ ਬੱਣਨ ਦੀ ਆਪ ਕੋਸ਼ਸ਼ ਕਰਦਾ ਹੈ। ਉਹ ਬੰਦਾ ਬੇ ਸਮਝ ਹੈ। ਜਿਸ ਬੰਦੇ ਨੂੰ ਸਤਿਗੁਰ ਜੀ ਆਪ ਮਿਲਾਉਂਦਾ ਹੈ। ਉਹੀ ਰੱਬੀ ਗੁਣਾਂ ਨੂੰ ਗਾਉਂਦਾ ਹੈ। ਪ੍ਰਸੰਸਾ ਕਰਕੇ, ਹੋਰਾਂ ਨੂੰ ਸੁਣਾਉਂਦਾ ਹੈ। ਸਤਿਗੁਰ ਨਾਨਕ ਪ੍ਰਭ ਜੀ, ਸੱਚਾ ਸਦਾ ਰਹਿਣ ਵਾਲਾ, ਅਟੱਲ ਸਚਾਈ ਹੈ। ਜਿਸ ਨੇ ਇਹ ਸਮਝ ਲਿਆ ਹੈ। ਉਹ ਰੱਬ ਵਿੱਚ ਮਿਲ ਗਏ ਹਨ। ਭਗਵਾਨ ਸੱਚਾ ਮਾਲਕ ਸਦਾ ਰਹਿੱਣ ਵਾਲਾ ਹੈ। ਬਗੈਰ ਕਿਸੇ ਦੇ ਡਰ ਤੋਂ ਹੈ। ਕਿਸੇ ਨਾਲ ਦੁਸ਼ਮੱਣੀ ਨਹੀਂ ਕਰਦਾ। ਉਹ ਦਾ ਕੋਈ ਇੱਕ ਅਕਾਰ ਵੀ ਨਹੀਂ ਹੈ। ਸਬ ਵਿੱਚ ਹਾਜ਼ਰ ਹੈ। ਜਿਸ ਨੇ ਇੱਕ ਹਿਰਦੇ, ਇੱਕ ਦਿਲ ਨੂੰ ਟਿੱਕਾ ਕੇ, ਇੱਕ ਰੱਬ ਨੂੰ ਯਾਦ ਕੀਤਾ ਹੈ। ਉਸ ਦਾ ਹੰਕਾਂਰ ਲਹਿ ਗਿਆ ਹੈ। ਜਿਸ ਰੱਬ ਦੇ ਪਿਆਰੇ ਨੇ, ਉਸ ਨੂੰ ਜੱਪਿਆ, ਚੇਤੇ ਕੀਤਾ ਹੈ। ਉਨਾਂ ਰੱਬ ਦੇ ਪਿਆਰਿਆ ਦੀ ਜੈ-ਜੈ ਕਾਰ ਹੈ। ਲੋਕ, ਪ੍ਰਲੋਕ ਵਿੱਚ ਉਪਮਾਂ ਕਰਾਉਂਦੇ ਹਨ। ਸਬ ਵੱਡਿਆਈ ਕਰਦੇ ਹਨ।

ਜੇ ਕੋਈ ਬੰਦਾ, ਸਤਿਗੁਰ ਨਾਨਕ ਜੀ ਦੇ ਬਾਰੇ, ਮਾੜੇ ਬੋਲ-ਬੋਲਦਾ ਹੈ। ਉਸ ਨੂੰ ਲੋਕ ਦੁਰਕਾਰਦੇ ਹੋਏ, ਉਸ ਨੂੰ ਲਾਹਨਤਾਂ ਪਾਉਂਦੇ ਹਨ। ਸਤਿਗੁਰ ਨਾਨਕ ਜੀ ਆਪ ਹੀ ਰੱਬ ਹੈ। ਆਪ ਹੀ ਰਾਖਾ ਬੱਣ ਕੇ, ਰੱਖਣ ਵਾਲਾ ਹੈ। ਉਹ ਭਾਗਾਂ ਵਾਲਾ ਧੰਨ ਊਚੀ ਪੱਦਵੀ ਵਾਲਾ ਹੈ। ਜੋ ਸਤਿਗੁਰ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਉਸ ਨੂੰ ਹਮੇਸ਼ਾਂ, ਹਰ ਸਮੇਂ ਸਿਰ ਝੁਕਾਉਂਦਾ ਹਾਂ। ਸਤਿਗੁਰ ਨਾਨਕ ਪ੍ਰਭੂ ਜੀ, ਦੁਨੀਆਂ ਬੱਣਾਉਣ ਵਾਲੇ ਨੂੰ, ਜਿਸ ਬੰਦੇ ਨੇ ਯਾਦ ਕੀਤਾ ਹੈ। ਉਸ ਤੋਂ ਜਾਨ ਵਾਰਦਾ ਹਾਂ। ਪ੍ਰਭੂ ਨੇ, ਆਪ ਹੀ ਧਰਤੀ, ਅਕਾਸ਼ ਉਸਾਰੇ ਹਨ। ਆਪ ਹੀ ਦੁਨੀਆਂ ਉਤੇ ਜੀਵ ਪੈਦਾ ਕੀਤੇ ਹਨ। ਆਪ ਹੀ ਰੱਬ ਖਾਂਣ ਨੂੰ ਮੂੰਹ ਵਿੱਚ ਅੰਨ-ਜਲ ਦਿੰਦਾ ਹੈ। ਸਾਰੇ ਪਾਸੇ ਆਪ ਹੀ ਰੱਬ ਦਿਸਦਾ ਹੈ। ਆਪ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾਂ ਹੈ। ਬੰਦੇ, ਤੂੰ ਸਤਿਗੁਰ ਨਾਨਕ ਜੀ ਨੂੰ, ਯਾਦ ਕਰ, ਸਾਰੇ ਬੰਧਨਾਂ, ਪਾਪਾਂ ਤੋਂ ਬਚਾ ਲੈਂਦਾਂ ਹੈ।

ਪ੍ਰਭੂ ਜੀ ਤੂੰ ਆਪ ਸੱਚਾ, ਸਦਾ ਰਹਿੱਣ ਵਾਲਾ ਮਾਲਕ ਹੈ। ਤੈਨੂੰ ਸੱਚੇ ਨੂੰ ਸੱਚ ਹੀ ਚੰਗਾ ਲੱਗਦਾ ਹੈ। ਸੱਚੇ ਪ੍ਰਭੂ, ਜੋ ਬੰਦੇ ਤੇਰੀ ਪ੍ਰਸੰਸਾ ਕਰਦੇ ਹਨ। ਤਿੰਨਾਂ ਦੇ ਜੰਮਦੂਰ ਨੇੜੇ ਵੀ ਨਹੀਂ ਲੱਗਦੇ। ਉਨਾਂ ਦੇ ਮੁੱਖ, ਰੱਬ ਦੇ ਮਹਿਲ ਵਿੱਚ ਸੋਹਣੇ, ਪਵਿੱਤਰ ਲੱਗਦੇ ਹਨ। ਜਿੰਨਾਂ ਨੇ ਮਨ ਵਿੱਚ ਸੱਚੇ ਰੱਬ ਨੂੰ ਯਾਦ ਕਰਦੇ ਹਨ। ਜੋ ਜੀਵ, ਬੰਦੇ ਵਿਕਾਰ ਦੇ ਕੰਮ ਤੇ ਪਾਪ ਕਰਦੇ ਹਨ। ਉਨਾਂ ਨੂੰ ਫਿਰ ਜਨਮ-ਮਰਨ ਲਈ ਭੇਜਿਆ ਜਾਂਦਾ ਹੈ। ਜੋ ਮਨ ਵਿੱਚ ਮਾੜੀ ਸੋਚਦੇ ਹਨ। ਬੇਅੰਤ ਦਰਦ, ਮਸੀਬਤਾਂ ਸਹਿੰਦੇ ਹਨ। ਵਿਕਾਰ ਦੇ ਕੰਮ ਤੇ ਪਾਪ ਕਰਨ ਵਾਲਿਆਂ ਨੂੰ ਦਰਗਾਹ ਵਿੱਚ ਬੇਇੱਜ਼ਤ ਹੋਣਾਂ ਪੈਂਦਾ ਹੈ। ਉਸ ਨੂੰ ਫੱਟਕਾਰਾਂ ਪੈਂਦੀਆਂ ਹਨ। ਵਿਕਾਰ ਦੇ ਕੰਮਾਂ ਨਾਲ ਉਨਾਂ ਨੂੰ ਵੀ ਵਿਕਾਰ, ਵਾਧੂ ਸਮਝਿਆ ਜਾਂਦਾ ਹੈ। ਸਤਿਗੁਰ ਜੀ ਧਰਮ-ਕਰਮ ਦੀ ਜ਼ਮੀਨ ਹੈ। ਇਥੇ ਜਿਹੋ-ਜਿਹਾ ਬੀਜ ਪਵੇਗਾ, ਤੈਸੀ ਹੀ ਫ਼ਸਲ ਮਿਲੇਗੀ। ਜਿਸ ਤਰਾਂ ਮਨ ਕਰਕੇ, ਸਤਿਗੁਰ ਜੀ ਨੂੰ ਚੇਤੇ ਕੀਤਾ ਜਾਵੇਗਾ। ਉਵੇਂ ਹੀ ਪਿਆਰ ਮਿਲੇਗਾ। ਸਤਿਗੁਰ ਜੀ ਨੂੰ ਪਿਆਰ ਕਰਨ ਵਾਲੇ ਭਗਤ, ਗੁਰਬਾਣੀ ਦਾ ਮਿੱਠਾਂ ਰਸ ਪੜ੍ਹਦੇ, ਗਾਉਂਦੇ, ਬੋਲਦੇ ਹਨ। ਵੈਸਾ ਹੀ ਮਿੱਠਾਂ ਰਸ ਰੱਬ ਤੋਂ ਲੈਂਦੇ ਹਨ। ਉਨਾਂ ਦੇ ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਰੱਬ ਦੇ ਦਰਘਰ ਵਿੱਚ ਮੁੱਖ ਸੋਹਣੇ, ਪਵਿੱਤਰ ਲੱਗਦੇ ਹਨ। ਸਬ ਥਾਂਈ ਇੱਜ਼ਤ ਮਿਲਦੀ ਹੈ। ਕਈਆਂ ਦੇ ਮਨ ਵਿੱਚ ਬੇਈਮਾਨੀ ਹੈ। ਉਹ ਹਰ ਰੋਜ਼ ਬੇਈਮਾਨੀ ਕਰਦੇ ਹਨ। ਉਹ ਜੈਸਾ ਫ਼ਲ ਬੀਜਦੇ ਹਨ। ਉਹੀ ਤੈਸਾ ਖਾਂਦੇ ਹਨ। ਸਤਿਗੁਰ ਜੀ ਜਦੋਂ ਧਿਆਨ ਦੇ ਕੇ ਪੱਰਖ਼ਦੇ ਹਨ। ਸਾਰੇ ਡਰਾਮੇ ਵਾਲੇ, ਪਾਪੀ, ਮਾੜੇ ਕੰਮਾਂ ਵਾਲੇ ਦਿਸ ਜਾਂਦੇ ਹਨ। ਜਿਹੋ ਜਿਹਾ ਮਨ ਵਿੱਚ ਧਾਰਦੇ ਹਾਂ। ਉਹੋ ਜਿਹਾ ਫ਼ਲ ਮਿਲਦਾ ਹੈ। ਰੱਬ ਵੱਲੋ, ਉਹੋ ਜਿਹੇ ਬੱਣਾਂ ਦਿੱਤੇ ਜਾਂਦੇ ਹਨ। ਸਤਿਗੁਰ ਨਾਨਕ ਜੀ, ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਮਾਲਕ ਆਪ ਹੈ। ਹਰ ਰੋਜ਼ ਰੱਬ, ਇਹ ਸਾਰੇ ਕੰਮ, ਖੇਡਾਂ ਕਰ-ਕਰਕੇ ਦੇਖਦਾ ਹੈ।

Comments

Popular Posts