ਪ੍ਰਮਾਤਮਾਂ ਦੇ ਨਾਂਮ ਨਾਲ ਦੁਨੀਆਂ ਨੂੰ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
26/06/2013. 311

ਜਿੰਨਾ ਦੇ ਸਰੀਰ ਅੰਦਰ ਜਖ਼ਮ ਫੋੜਾ ਹੈ। ਉਹੀ ਦਰਦ ਤਕਲੀਫ਼ ਨੂੰ ਜਾਂਣਦੇ ਹਨ। ਉਵੇਂ ਹੀ ਰੱਬ ਨੂੰ ਪਿਆਰ ਕਰਨ ਵਾਲੇ, ਵਿਛੋੜੇ ਨੂੰ ਜਾਂਣਦੇ ਹਨ। ਮੈਂ ਉਨਾਂ ਤੋਂ ਸਦਕੇ ਜਾਂਦਾ ਹਾਂ। ਪ੍ਰਭੂ ਜੀ ਮੈਨੂੰ ਕੋਈ ਐਸਾ ਦੋਸਤ ਮਰਦ ਮਿਲਾਦੇ। ਮੈਂ ਉਸ ਨੂੰ ਆਪਦਾ ਸਿਰ ਭੇਟ ਕਰ ਦੇਵਾ। ਜੋ ਸਤਿਗੁਰ ਜੀ ਦੀ ਦੱਸੀ ਹੋਈ, ਸਿੱਖਿਆ ਉਤੇ ਜੀਵਨ ਬਤੀਤ ਕਰਦੇ ਹਨ। ਮੈਂ ਉਨਾਂ ਚਾਕਰ ਸੇਵਾਦਾਰ ਹਾਂ। ਜੋ ਰੱਬ ਦੇ ਗੂੜੇ ਪਿਆਰ ਵਿੱਚ ਰੰਗੇ ਹੋਏ ਹਨ। ਉਨਾਂ ਨੇ ਸਰੀਰ ਨੂੰ ਪ੍ਰਭੂ ਪ੍ਰੇਮ ਦੇ ਰੰਗ ਨਾਲ ਮਸਤ ਰਹਿੰਦੇ ਹਨ। ਸਤਿਗੁਰ ਨਾਨਕ ਜੀ ਮੇਹਰਬਾਨੀ ਕਰਕੇ, ਸਤਿਗੁਰ ਜੀ ਨਾਲ ਮਿਲਾਵੋਂ। ਉਸ ਦਾ ਮੁੱਲ ਸਿਰ ਵੱਟੇ ਖ੍ਰੀਦ ਲਵਾਂ। ਤਨ-ਮਨ ਵਿੱਚ ਬਹੁਤ ਪਾਪ, ਮਾੜੇ ਕੰਮ, ਬਿਚਾਰ ਹਨ। ਕਿਵੇਂ ਭਗਤੋਂ ਪਵਿੱਤਰ ਹੋ ਸਕਦੇ ਹਾਂ। ਸਤਿਗੁਰ ਜੀ ਦੀ ਬਾਣੀ ਨਾਲ ਜੁੜ ਕੇ, ਭਗਤ ਗੁਣ ਹਾਂਸਲ ਕਰਦੇ ਹਨ। ਹੰਕਾਂਰ, ਮੈਂ-ਮੈਂ ਨੂੰ ਮਨ ਵਿੱਚੋਂ ਕੱਢ ਦਿੰਦੇ ਹਨ। ਜੋ ਸੱਚੇ ਰੱਬ ਨੂੰ ਪ੍ਰੇਮ ਦੇ ਸੌਦੇ ਨਾਲ ਹਾਂਸਲ ਕਰਦੇ ਹਨ। ਫਿਰ ਸੱਚੇ ਰੱਬ ਦੀ ਪ੍ਰਪਤੀ ਦੀ ਵਸਤੂ ਮਿਲਦੀ ਹੈ।

ਭੋਰਾ ਵੀ ਹਾਨੀ ਨਹੀਂ ਹੁੰਦੀ। ਲਾਭ ਹੀ ਹੂੰਦਾ ਹੈ। ਭਗਵਾਨ ਪਿਆਰਾ ਲੱਗਣ ਲੱਗ ਜਾਂਦਾ ਹੈ। ਸਤਿਗੁਰ ਨਾਨਕ ਜੀ ਨਾਲ ਪ੍ਰੇਮ ਪਿਆਰ ਦਾ ਵਪਾਰ ਉਹੀ ਹਾਂਸਲ ਕਰਦੇ ਹਨ। ਜਿੰਨਾਂ ਦੇ ਜਨਮ ਤੋਂ ਲਿਖਿਆ ਉਕਰਿਆ ਹੋਇਆ ਹੈ। ਉਸੇ ਦੀ ਸਿਫ਼ਤ ਕਰਨੀ ਹੈ। ਸੱਚੇ ਦੀ ਪ੍ਰਸੰਸਾ ਕਰਨ ਨਾਲ, ਸਹੀ ਸੱਚਾ ਭਗਵਾਨ ਬਹੁਤ ਅਨੋਖਾਂ ਖ਼ਸਮ, ਮਾਲਕ ਹੈ। ਸੱਚੇ ਰੱਬ ਨੂੰ ਚੇਤੇ ਕਰੀਏ। ਸੱਚੇ ਰੱਬ ਮਨ ਵਿੱਚ ਰਹਿੰਦਾ ਹੈ। ਸਹੀ ਸੱਚਾ ਰੱਬ ਹੀ, ਸਬ ਕਾਸੇ ਦੀ ਸੰਭਾਲ ਕਰਦਾ ਹੈ। ਸੱਚੇ ਰੱਬ ਨੂੰ ਚੇਤੇ ਕਰੀਏ। ਸੱਚੇ ਰੱਬ ਮਨ ਵਿੱਚ ਰਹਿੰਦਾ ਹੈ। ਸਹੀ ਸੱਚਾ ਰੱਬ ਹੀ, ਸਬ ਕਾਸੇ ਦੀ ਸੰਭਾਲ ਕਰਦਾ ਹੈ। ਜਿੰਨਾਂ ਨੇ ਸਹੀ ਸੱਚਾ ਰੱਬ ਯਾਦ ਕੀਤਾ ਹੈ। ਉਹ ਸਹੀ ਸੱਚਾ ਰੱਬ ਨਾਲ ਮਿਲ ਗਏ ਹਨ। ਜਿੰਨਾਂ ਨੇ ਸਹੀ ਸੱਚਾ ਰੱਬ ਨੂੰ ਯਾਦ ਨਹੀਂ ਕੀਤਾ ਹੈ। ਉਹ ਮਨਮੱਤੇ, ਬੇਸਮਝ, ਭੂਤਨੇ ਹਨ। ਉਹ ਮੂੰਹ ਵਿੱਚੋ ਬਕਵਾਸ ਦੀਆਂ ਫਾਲਤੂ ਗੱਲਾਂ ਕਰਦੇ ਹਨ। ਜਿਵੇਂ ਸ਼ਰਾਬ ਪੀਤੀ ਵਾਲੇ ਬੇਹੋਸ਼ੀ ਵਿੱਚ ਕਰਦੇ ਹਨ। ਜੀਵ, ਔਰਤਾਂ ਬੰਦੇ ਤਾਂ ਹੀ ਸੁਚੱਜੇ ਹੋ ਸਕਦੇ ਹਨ। ਜੇ ਪਤੀ ਪ੍ਰਭੂ ਨੂੰ ਭਾਅ ਜਾਵੇ। ਗਉੜੀ ਰਾਗਿ ਦੀ ਰੱਬੀ ਬਾਣੀ ਦੱਸ ਰਹੀ ਹੈ। ਜੀਵ, ਔਰਤਾਂ ਬੰਦੇ ਤਾਂ ਹੀ ਸੁਚੱਜੇ ਹੋ ਸਕਦੇ ਹਨ। ਜੇ ਪਤੀ ਪ੍ਰਭੂ ਨੂੰ ਭਾਅ ਜਾਵੇ।

ਬੰਦਾ ਸਤਿਗੁਰੂ ਪ੍ਰਭੂ ਦੇ ਹੁਕਮ ਨੂੰ ਜੀਵਨ ਵਿੱਚ ਕਬੂਲ ਕਰ ਲਵੇ। ਰੱਬੀ ਗੁਰਬਾਣੀ ਦਾ ਨਾਂਮ ਸਾਥ ਦੇਣ ਵਾਲਾ ਖ਼ਸਮ ਹੈ। ਹਰ ਸਮੇਂ ਯਾਦ ਕਰੀਏ। ਜਿਵੇਂ ਮਜੀਠੇ ਨੂੰ ਉਬਾਲਣ ਨਾਲ, ਗੂੜਾ ਰੰਗ ਲੱਗਦਾ ਹੈ। ਉਹ ਸੱਚੇ ਰੱਬ ਨੂੰ ਪਿਆਰ ਵਿੱਚ ਆਪਦਾ ਮਨ ਦੇ ਦਿੰਦੇ ਹਨ। ਰੱਬ ਨਾਲ ਗੂੜਾ ਪ੍ਰੇਮ ਕਰਕੇ, ਉਸ ਦੀ ਯਾਦ ਵਿੱਚ ਘੁੱਲ ਮਿਲ ਜਾਂਦੇ ਹਨ। ਝੂ੍ਠ, ਧੋਖਾ, ਫਰੇਬ ਲੁੱਕੇ ਨਹੀਂ ਰਹਿੰਦੇ। ਭਾਵੇਂ ਸੱਚ ਦੇ ਨਾਲ ਲਗਾ ਕੇ ਰੱਖ ਦੇਈਏ। ਮਨ ਵਿੱਚ ਠੱਗੀਆਂ ਦੀ ਬੁੱਧੀ ਰੱਖਣ ਵਾਲੇ, ਝੂਠੀ ਪ੍ਰਸੰਸਾ ਕਰਦੇ ਹਨ। ਝੂਠ ਨਾਲ ਪਿਆਰ ਬੱਣਿਆ ਹੈ। ਸਤਿਗੁਰ ਨਾਨਕ ਜੀ ਆਪ ਹੀ ਸੱਚਾ ਪ੍ਰਮਾਤਮਾਂ ਹੈ। ਆਪ ਹੀ ਮੇਹਰ ਕਰਦਾ ਹੈ। ਸਤਿਗੁਰ ਦੇ ਭਗਤਾਂ ਵਿੱਚ ਰੱਬ ਦਿ ਪ੍ਰਸੰਸਾ ਹੁੰਦੀ ਹੈ। ਸਤਿਗੁਰ ਜੀ ਤੇ ਭਗਤਾਂ ਕੋਲੋ ਪਿਆਰ ਪੈਦਾ ਹੁੰਦਾ ਹੈ। ਉਹ ਬੰਦੇ, ਭਗਤ ਜੋ ਭਗਵਾਨ ਦੀ ਵੱਡਿਆਈ ਦੀ ਉਪਮਾਂ ਕਰਦੇ ਹਨ। ਬਹੁਤ ਵੱਡਾ, ਅਹਿਸਾਨ ਦਾ ਕੰਮ ਕਰਦੇ ਹਨ। ਜੋ ਪ੍ਰਮਾਤਮਾਂ ਦਾ ਨਾਂਮ ਚੇਤੇ ਕਰਾਉਂਦੇ ਹਨ। ਜੋ ਪ੍ਰਮਾਤਮਾਂ ਦਾ ਨਾਂਮ ਸੁਣਾਂਉਂਦੇ ਹਨ। ਪ੍ਰਮਾਤਮਾਂ ਦੇ ਨਾਂਮ ਨਾਲ ਦੁਨੀਆਂ ਨੂੰ ਵਿਕਾਰ ਕੰਮਾਂ ਤੋਂ ਬਚਾ ਲੈਂਦੇ ਹਨ।

ਸਤਿਗੁਰ ਜੀ ਦੇ ਦਰਸ਼ਨ ਹਰ ਕੋਈ ਚਹੁੰਦਾ ਹੈ। ਨੌ ਖੰਡਾਂ ਦੇ ਜੀਵ, ਬੰਦੇ ਸਤਿਗੁਰ ਜੀ ਦੇ ਅੱਗੇ ਝੁੱਕਦੇ ਹਨ। ਤੂੰ ਰੱਬ ਜੀ ਆਪ ਨੂੰ ਸਤਿਗੁਰ ਜੀ ਵਿੱਚ ਹਾਜ਼ਰ ਕੀਤਾ ਹੈ।ਸਤਿਗੁਰ ਜੀ ਨੂੰ ਆਪ ਹੀ ਜ਼ਾਹਰ ਕੀਤਾ ਹੈ। ਸਤਿਗੁਰ ਜੀ ਨੂੰ ਬਣਾਉਣ ਵਾਲੇ ਪ੍ਰਭੂ ਜੀ, ਭਗਵਾਨ ਜੀ ਤੂੰ ਆਪ ਹੀ ਆਪਦੀ ਪੂਜਾ, ਪ੍ਰਸੰਸਾ, ਮੰਨਤ ਕਰਾਉਂਦਾ ਹੈ। ਜੇ ਕੋਈ ਸਤਿਗੁਰ ਜੀ ਨੂੰ ਭੁੱਲਾ ਕੇ, ਦੂਰ ਹੋ ਜਾਂਦਾ ਹੈ। ਉਸ ਦਾ ਮੂੰਹ ਕਾਲਾ ਹੁੰਦਾ ਹੈ। ਜੰਮਦੂਤ ਤੋਂ ਮਾਰ ਪੈਂਦੀ ਹੈ। ਉਸ ਨੂੰ ਲੋਕ, ਪ੍ਰਲੋਕ ਵਿੱਚ ਥਾਂ, ਇੱਜ਼ਤ ਨਹੀਂ ਮਿਲਦੀ। ਸਤਿਗੁਰ ਜੀ ਦੇ ਭਗਤਾਂ ਨੇ ਦੱਸਿਆ ਹੈ।

Comments

Popular Posts