ਭਾਗ 113 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਵੱਸੇ-ਵੱਸਾਏ ਘਰ ਬੱਚਿਆਂ ਸਣੇ ਮਿਲ ਰਹੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਆਮ ਜਿੰਦਗੀ ਵਿੱਚ ਤਾਂ ਸਾਧ ਤੁਰੇ ਹੀ ਫਿਰਦੇ ਹਨ। ਫੇਸਬੁੱਕ ਉਤੇ ਵੀ ਮਨਚਲੇ ਆਸ਼ਕ ਸਾਧ ਬਹੁਤ ਹਨ। ਇੰਨਾਂ ਸਾਧਾਂ ਦੇ ਚੋਲੇ ਨਹੀਂ ਪਾਏ ਹੋਏ। ਇਹ ਤਾਂ ਰੰਗ ਬਰੰਗੀਆਂ ਟੀ-ਸ਼ਰਟਾ ਪਾਉਂਦੇ ਹਨ। ਫੇਸਬੁੱਕ ਉਤੇ, ਇੰਨਾਂ ਵਿੱਚ ਇਹ ਮਨਚਲੇ ਆਸ਼ਕ ਸਾਧ ਮਰਦ ਹੀ ਨਹੀਂ ਹਨ। ਔਰਤਾਂ ਵੀ ਹਨ। ਇਹ ਐਸੇ ਮਨਚਲੇ ਆਸ਼ਕ ਸਾਧ ਹਨ। ਜੋ ਫੇਸਬੁੱਕ ਉਤੇ ਫੋਟੋ ਤੇ ਲਿਖਤਾਂ ਲੱਗਦੀਆਂ ਹਨ। ਉਨਾਂ ਰਾਹੀ ਤੁਹਾਡੇ ਤੱਕ ਪਹੁੰਚਦੇ ਹਨ। ਫੋਟੋ ਤਾਂ ਸਬ ਚੰਗੀਆਂ ਹੀ ਲਗਾਉਂਦੇ ਹਨ। ਕਈ ਮਨਚਲੇ ਆਸ਼ਕ , ਫੇਸਬੁੱਕ ਵਾਲੇ ਸਾਧ ਫੋਟੋ ਲੱਗਦੇ ਹੀ, ਤੁਹਾਨੂੰ ਮੋਹਣ ਲਈ, ਥੱਮ ਅੱਪ ਕਰਦੇ ਰਹਿੰਦੇ ਹਨ। ਉਵੇਂ ਹੀ ਲਿਖਤਾਂ ਨਾਲ ਕਰਦੇ ਹਨ। ਕਈਆਂ ਦੇ ਸੈਲਰ ਫੋਨ ਵਿੱਚ ਪੰਜਾਬੀ ਵੀ ਨਹੀਂ ਪੜ੍ਹ ਹੁੰਦੀ। ਉਨਾਂ ਦੇ ਸੈਲਰ ਫੋਨ ਵਿੱਚ ਪੰਜਾਬੀ ਨਹੀਂ ਦਿਸ ਸਕਦੀ ਹੈ। ਉਹ ਪੰਜਾਬੀ ਬਗੈਰ ਪੜ੍ਹੇ, ਥੱਮ ਅੱਪ ਰਦੇ ਹਨ। ਜਿਵੇਂ ਗੁਰਜੋਤ ਦੇ ਸੈਲਰ ਫੋਨ ਵਿੱਚ ਪੰਜਾਬੀ ਪੜ੍ਹ ਹੀ ਨਹੀਂ ਹੁੰਦੀ। ਉਹ ਐਵੇਂ ਹੀ ਕੁੜੀਆਂ ਦੀਆਂ ਲਿਖਤਾਂ ਉਤੇ ਥੱਮ ਅੱਪ ਕਰਦਾ ਰਹਿੰਦਾ ਹੈ। ਅੱਜ ਕੱਲ ਜੱਗੀ ਦੀਆਂ ਲਿਖਤਾਂ ਪਿਛੇ ਪਿਆ ਹੈ। ਉਸ ਦੀ ਰਚਨਾਂ, ਫੇਸਬੁੱਕ ਪੇਜ਼ ਉਤੇ. ਲੱਗਦੀ ਬਆਦ ਵਿੱਚ ਹੈ। ਜੋਤ ਉਦੋਂ ਹੀ ਥੱਮ ਅੱਪ ਕਰ ਦਿੰਦਾ ਹੈ। ਇਹ ਜੋ ਇਸ ਨੂੰ ਬਗੈਰ ਪੜ੍ਹੇ, ਮੱਖਣ ਲਗਾ ਰਿਹਾ ਹੈ। ਉਸ ਨੂੰ ਗੁਰਜੋਤ ਨੂੰ ਥੁੱਕ ਜਰੂਰ ਲਾਉਣ ਦਾ ਮੌਕਾ ਵੀ ਮਿਲ ਹੀ ਗਿਆ। ਜੱਸੋ ਮਾਨ ਕੋਮਲ ਵੱਲ, ਵੈਨਕੂਵਰ ਵੱਲ ਨੂੰ ਜਾਂਣ ਦੇ ਰਸਤੇ ਟੁੱਟੇ ਹੋਏ ਹਨ। ਜੱਗੀ ਦੀਆ ਲਿਖਤਾਂ ਨੂੰ ਬਗੈਰ ਪੜ੍ਹੇ, ਸ਼ਾਬਾਸ਼ੇ ਦੇਣ ਦਾ ਜੋਤ ਡਰਾਇਵਰ ਨੂੰ  ਫ਼ੈਇਦਾ ਹੋ ਗਿਆ। ਇੱਕ ਹੋਰ ਜਗਾ ਟਿੱਕਾਣਾਂ ਮਿਲ ਗਿਆ ਹੈ। ਬੰਦੇ ਦਾ ਬੜਾ ਚੰਗਾ ਭਾਗ ਹੈ। ਜੋਤ ਨੂੰ ਵੱਸੇ-ਵੱਸਾਏ ਘਰ ਬੱਚਿਆਂ ਸਣੇ ਮਿਲ ਰਹੇ ਹਨ। ਅੱਗਲੀ ਨੂੰ ਕਮਾਂ ਕੇ ਦੇਣ ਵਾਲਾ ਖ਼ਸਮ ਵੀ ਹੈ। ਵਿਆਹੀ ਹੋਈ, ਨਾਲ ਯਾਰੀ ਨਾਲ ਦਾ ਇਹੀ ਤਾਂ ਫ਼ੈਇਦਾ ਹੈ। ਕੋਈ ਸਿਰ ਦਰਦੀ ਨਹੀਂ ਹੈ। ਸਬ ਕੁੱਝ ਗ਼ਲੀ ਦੇ ਘਰ ਹੈ।
ਕਨੇਡਾ ਵਿੱਚ ਹੜ ਆਏ ਕਰਕੇ, ਸੜਕਾਂ ਟੁੱਟ ਗਈਆਂ। ਇਸੇ ਲਈ ਜ਼ਿਆਦਾ ਟਰੱਕ ਖੜ੍ਹੇ ਹਨ। ਜੋਤ ਨੇ ਜੱਗੀ ਦੇ ਘਰ ਡੇਰੇ ਲਾਏ ਹਨ। ਜੱਗੀ ਦਾ ਪਤੀ ਦਿਨੇ, ਕਦੇ ਰਾਤ ਨੂੰ ਕੰਮ ਕਰਨ ਜਾਂਦਾ ਹੈ। ਜੱਗੀ ਤੇ ਜੋਤ ਨੂੰ ਮੋਜ਼ ਬੱਣ ਜਾਂਦੀ ਹੈ। ਕੁਆਰੀ ਕੁੜੀ, ਤਾਂ ਮੁੰਡੇ ਨਾਲ ਇਸ਼ਕ ਕਰਦੀ, ਲੋਕਾਂ ਤੋਂ ਡਰੀ ਜਾਂਦੀ ਹੈ। ਮਾਪਿਆਂ ਰਿਸ਼ਤੇਦਾਰਾਂ ਤੋਂ ਇਸ਼ਕ ਛੁੱਪਾਈ ਜਾਂਦੀ ਹੈ। ਜੱਗੀ ਦਾ ਪਤੀ ਕੰਮ ਉਤੇ ਹੁੰਦਾ ਹੈ। ਜਾਂ ਸੁੱਤਾ ਰਹਿੰਦਾ ਹੈ। ਜਿਆਕ ਸਕੂਲ ਚਲੇ ਜਾਂਦੇ ਹਨ। ਚਾਰ ਦਿਵਾਰੀ ਵਿੱਚ ਇਸ ਨੂੰ ਕਿਹਦਾ ਖ਼ਤਰਾ ਹੈ? ਜੇ ਘਰ ਦਾ ਬੰਦਾ ਹੀ ਚੋਰਾਂ, ਯਾਰਾਂ ਨਾਲ ਮਿਲ ਜਾਵੇ। ਉਸ ਨੂੰ ਕੋਈ ਬਾਹਰ ਦਾ ਬੰਦਾ ਕਿਵੇਂ ਬਚਾ ਸਕਦਾ ਹੈ? ਜੇ ਬਹੂ, ਬੇਟੀ ਘਰ ਵਿੱਚ ਹੀ ਯਾਰ ਸੱਦਣ ਲੱਗ ਜਾਵੇ। ਉਹ ਖ਼ਸਮ ਤੇ ਮਾਪਿਆ ਤੋਂ ਕਿਥੇ ਡਰਦੀ ਹੈ। ਇਹੋ ਜਿਹੀ ਜਿਸ ਨੇ ਘਰ ਯਾਰ ਸੱਦਿਆ ਹੋਵੇ। ਉਤੋਂ ਦੀ ਕੋਈ ਆ ਜਾਵੇ। ਆਪੇ ਖੂਨ ਹੋ ਜਾਂਣਗੇ। ਫਿਰ ਮੀਡੀਏ ਵਾਲੇ ਲਿਖਦੇ ਹਨ। ਜੋਤ ਵਰਗੇ ਯਾਰ ਤੋਂ ਪਤੀ-ਪੁੱਤਰ ਮਰਵਾ ਦਿੱਤੇ। ਹੁਣ ਮੀਡੀਏ ਨੂੰ, ਵਿਚਲੀ ਗੱਲ ਦਾ ਕੀ ਪਤਾ? ਪਤਨੀ ਜਾਂ ਮਾਂ ਨੂੰ ਯਾਰ ਨਾਲ ਦੇਖ ਲਿਆ। ਜੋਤ ਵਰਗਾ ਆਪਦੀ ਜਾਨ ਬਚਾਉਣ ਦਾ ਮਾਰਾ, ਪਤੀ-ਪੁੱਤਰ ਘੂਗਾ ਚਿੱਤ ਕਰਗਿਆ। ਐਸੀਆਂ ਜੇ ਜੇਲ ਵਿੱਚ ਵੀ ਚੱਲੀਆਂ ਜਾਂਦੀਆਂ ਹਨ। ਉਨਾਂ ਲਈ ਪੁਲੀਸ ਵਾਲੇ ਵੀ ਬਥੇਰੇ ਯਾਰ ਮਿਲ ਜਾਂਦੇ ਹਨ। ਜਿਸ ਦੀ ਲਹਿ ਗਈ ਲੋਈ। ਕੀ ਕਰੂਗਾ ਕੋਈ। ਜੋਤ ਵਰਗੇ ਨੇ ਫੇਸਬੁੱਕ ਉਤੇ ਹੋਰ ਘੂਗੀ ਨਾਲ ਗੂਟਕੂ-ਘੂ ਕਰਨ ਲੱਗ ਜਾਣਾਂ ਹੈ। ਜ਼ਨਾਨੀਆਂ ਤਾਂ ਸੌਣ ਦੇ ਮੋਰਾਂ ਵਾਂਗ, ਜੋਤ ਦੀ ਫੇਸਬੁੱਕ ਪੇਜ਼ ਉਤੇ.ਪਹਿਲਾਂ ਪਾਉਂਦੀਆਂ ਫਿਰਦੀਆਂ ਹਨ।
ਇਹ ਲੋਕ ਆਪਦੇ ਅੰਦਰ ਕਿਉਂ ਨਹੀਂ ਝਾਂਤੀ ਮਾਰਦੇ। ਆਪਦੇ ਮਨ ਵਿੱਚ ਹੀ ਸਾਧ ਬੈਠਾ ਹੈ। ਪਤੀ ਵੀ ਸਾਧ ਹੀ ਹੈ। ਖ਼ਾਸ ਕਰਕੇ, ਵਿਆਹੀਆਂ ਹੋਈਆਂ ਔਰਤਾਂ ਦਾ, ਦੂਜੇ ਮਰਦਾਂ ਵੱਲ ਬਹੁਤ ਧਿਆਨ ਰਹਿੰਦਾ ਹੈ। ਪਰ ਮਰਦ ਸੋਚਦੇ ਹਨ। ਅਸੀਂ ਹੀ ਦੂਜੀਆਂ ਔਰਤਾਂ ਦੀ ਆਸ਼ਕੀ ਕਰਦੇ ਹਾਂ। ਆਪਦੇ ਪਤੀ ਨੂੰ ਚਾਹ ਦੀ ਘੁੱਟ ਨਹੀਂ ਬਣਾਂ ਕੇ ਦਿੰਦੀਆਂ। ਸਾਧਾਂ ਨੂੰ ਬਦਾਮ ਕਾਜੂ ਪਾ ਕੇ. ਔਰਤਾਂ ਦੁੱਧ ਦਿੰਦੀਆਂ ਹਨ। ਸਾਧ ਹੀ ਨਹੀਂ, ਆਂਢ-ਗੁਆਂਢ ਦੇ ਛੱੜਿਆਂ ਦੀ ਵੀ ਬਹੁਤ ਸੇਵਾ ਕਰਦੀਆਂ ਹਨ। ਪਰਿਵਾਰਾਂ ਵਾਲੇ ਮਰਦਾਂ ਨਾਲੋਂ , ਇਹ ਸਾਧ, ਛੜੇ ਹੱਟੇ ਕੱਟੇ ਹੁੰਦੇ ਹਨ। ਤਾਂਹੀ ਤਾਂ ਬਹੁਤੇ ਡਰਾਇਵਰ, ਛੱੜੇ ਤੇ ਸਾਧ ਵਿਆਹ ਨਹੀਂ ਕਰਾਉਂਦੇ। ਇੰਨਾ ਦਾ ਕੋਈ ਟਿੱਕਾਣਾ ਵੀ ਨਹੀਂ ਹੁੰਦਾ। ਜਿਥੇ ਜਾਂਦੇ ਹਨ। ਉਥੇ ਹੀ ਚੰਗੀ ਰਹਾਇਸ਼ ਦੇਖ ਕੇ, ਕਿਸੇ ਨਾਂ ਕਿਸੇ ਘਰ ਵਿੱਚ ਵੜ ਜਾਂਦੇ ਹਨ। ਲੋਕ ਜਾਂਣਦੇ ਹੋਏ ਵੀ, ਕਿ ਐਸੇ ਲੋਕ ਅੱਖ ਦੂਜੇ ਦੇ ਮਾਲ ਉਤੇ ਰੱਖਦੇ ਹਨ। ਫਿਰ ਵੀ ਜਾਂਣ ਬੁੱਝ ਕੇ, ਲੋਕ ਲੁੱਟ ਹੁੰਦੇ ਹਨ। ਹਰ ਕੋਈ ਇਹੀ ਕਹਿੰਦਾ ਹੈ, " ਇਹ ਸਾਡੇ ਵਾਲੇ, ਬਾਬੇ ਹਨ। ਇਹ ਕਰਨੀ ਵਾਲੇ ਹਨ। ਨਾਂਮ ਦੀ ਬਹੁਤ ਕਮਾਂਈ ਕਰਦੇ ਹਨ। ਬਹੁਤ ਪਹੁੰਚੇ ਹੋਏ ਹਨ। " ਇੰਨਾਂ ਨੂੰ ਕੋਈ ਪੁੱਛੇ, ਬਈ ਕਿਥੇ ਕੁ ਪਹੁੰਚੇ ਗਏ ਹਨ? ਤੁਹਾਨੂੰ ਤਾਂ ਪਿਛੇ ਛੱਡ ਗਏ ਹਨ। ਸਾਧਾਂ ਤੇ ਹੋਰਾਂ ਲੋਕਾਂ ਦਾ ਬਹੁਤ ਹਿਸਾਬ ਕਿਤਾਬ ਰੱਖਦੇ ਹੋ। ਕੀ ਕਦੇ ਆਪਦੇ ਬਾਰੇ ਸੋਚਿਆ ਹੈ? ਕਿ ਤੁਸੀਂ ਕਿਹੜਾ ਨਾਂਮ ਜੱਪਦੇ ਹੋ? ਆਪ ਕਿਥੇ ਖੜ੍ਹੇ ਹੋ?
ਇੱਕ ਮਨਚਲੇ ਆਸ਼ਕ ਸਾਧ ਝੰਜ਼ਰਾਂ ਵੀ ਪਾਉਂਦਾ ਹੈ ਇਹ ਸਾਧ ਜ਼ਨਾਨੀਆਂ ਵਾਂਗ ਬਾਂਹਾਂ ਊਚੀਆਂ ਚੱਕ ਕੇ, ਗੋੱਦਾਂ ਵੀ ਪਾਉਂਦਾ ਹੈ। ਗੇੜਾ ਦੇ ਕੇ, ਨੱਚਦਾ ਵੀ ਹੈ। ਫੋਟੋਆਂ, ਕਿਤੇ ਨੋਟਾਂ ਦੀ ਗੱਡੀ ਚੱਕੀ ਬੈਠਾ ਹੈ। ਕਿਸੇ ਬੇਸਮਝ ਨੇ, ਬੱਚਿਆ ਦੇ ਮੂੰਹੋਂ, ਨਿਵਾਲਾ ਖੋ ਕੇ, ਇੱਕਠੀ ਕਰੇ ਇਸ ਨੂੰ ਦਿੱਤੀ ਹੋਈ ਹੈ। ਲੋਕ ਬੜੇ ਲਾਈ ਲੱਗ ਹਨ। ਕਹਿੰਦੇ, " ਇਹ ਗੁਰਦਾਸ ਮਾਨ ਦਾ ਪੀਰ ਹੈ। ਹੁਣ ਇੰਨਾਂ ਲੋਕਾਂ ਨੇ ਵੀ ਗੁਰਦਾਸ ਮਾਨ ਵਾਂਗ ਨੱਚਣ, ਗਾਉਣ ਲੱਗਣਾਂ ਹੋਣਾਂ ਹੈ। ਗੁਰਦਾਸ ਮਾਨ ਨੇ ਇਹ ਰੱਬ ਲੱਭਾ ਹੈ। ਤਾਂ ਕੀ ਲੋਕਾਂ ਨੇ ਵੀ ਉਵੇਂ ਹੀ ਭੇਡ ਚਾਲ ਕਰਨੀ ਹੈ?
ਸਾਧਾਂ, ਪੀਰਾਂ ਦੇ ਤਲੇ ਚੱਟਣ ਵਾਲਿਆ ਦੀ ਬਥੇਰੀ ਭੀੜ ਹੈ। ਉਹ ਆਪ ਤਾਂ ਗੁੰਮਰਾਹ ਹੋਏ ਹਨ। ਦੂਜਿਆਂ ਨੂੰ ਕਰਾਹੇ ਪਾਉਦੇ ਹਨ। ਜਿਹੜਾ ਬੰਦਾ ਕਿਸੇ ਕੁੜੀ ਦੇ ਇਸ਼ਕ ਵਿੱਚ, ਪੀਲੇ, ਖੱਟੇ ਕੱਪੜੇ ਪਾ ਕੇ, ਜੋਗੀ ਬੱਣ ਜਾਂਦਾ ਹੈ। ਉਹ ਛੱੜਾ ਤਾਂਹੀ ਰਹਿ ਜਾਂਦਾ ਹੈ। ਹੋਰ ਬਥੇਰੀਆਂ ਔਰਤਾਂ ਮਨੋ-ਕਾਂਮਨਾਂ ਪੂਰੀਆਂ ਕਰਾਉਣ ਆਉਣ ਲੱਗ ਜਾਂਦੀਆਂ ਹਨ। ਐਸ ਰਾਂਝੇ, ਮਜ਼ਨੂੰ, ਸਾਧ ਨੂੰ ਵਿਆਹ ਦੀ ਲੋੜ ਨਹੀਂ ਪੈਦੀ। ਲੋਕ ਐਸੇ ਕੰਜ਼ਰ ਦੀ ਪੂਜਾ ਕਰਦੇ ਹਨ। ਦੁੱਧ ਚੂੰਗਣ ਨੂੰ ਮੱਝਾਂ, ਝੋਟੀਆਂ ਥੱਲੇ ਛੱਡ ਦਿੰਦੇ ਹਨ। ਖੀਰਾਂ, ਪੂਰੀਆਂ ਉਸ ਨੂੰ ਖਿਲਾਉਂਦੇ ਹਨ। ਮੱਥੇ ਟੇਕਦੇ ਹਨ। ਪੰਜਾਬ ਇੱਕ ਧੋਤੀ ਲਾ ਕੇ, ਰਹਿੰਦਾ ਹੀ ਨੰਗਾ ਹੈ। ਉਸ ਨੇ ਗੁਰੂਆਂ ਦੀਆਂ ਮਾਤਾ ਦੀਆਂ, ਧੋਤੀ ਲਾ ਕੇ, ਆਪਦੀਆਂ ਅੱਧ ਨੰਗੇ ਦੀਆਂ, ਫੋਟੋ ਇਕੋ ਥਾਂ, ਆਪਦੇ ਬਣਾਏ ਮੰਦਰ ਵਿੱਚ ਲਗਾਈਆਂ ਹਨ। ਉਸ ਦੀ ਫੇਸਬੁੱਕ ਸਾਈਡ ਵੀ ਹੈ। ਲੋਕ ਉਸੇ ਨੂੰ ਰੱਬ ਸਮਝੀ ਬੈਠੇ ਹਨ। ਜੋ ਫਿਲਮੀ, ਬਜ਼ਾਰੂ ਜ਼ਨਾਨੀਆਂ ਵਾਂਗ, ਆਪਦੇ ਅੱਧ ਨੰਗੇ ਸਰੀਰ ਦੀ ਪ੍ਰਦਸ਼ਨੀ ਕਰਦਾ ਹੈ। ਲੋਕ ਨੰਗ ਧੱੜਗੇ ਸਾਧ ਦੀ ਵਾਹ-ਵਾਹ ਕਰਦੇ ਹਨ।

Comments

Popular Posts