ਸਤਿਗੁਰ ਜੀ ਦੇ ਕੰਮਾਂ ਦੀ, ਜੋ ਬੰਦੇ ਉਪਮਾਂ ਕਰਦੇ ਹਨ। ਆਪਦੇ ਪਿਆਰਿਆ ਨੂੰ ਉਹ ਆਪ ਬਚਾ ਲੈਂਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
19/06/2013. 305

ਜਿੰਨਾਂ ਦੇ ਮਨ ਵਿੱਚ ਪ੍ਰਭੂ ਪ੍ਰੇਮ ਦਾ ਭੰਡਾਰ ਹੈ। ਉਨਾ ਦੇ ਕੰਮ ਆਪ ਹੀ ਸਫ਼ਲ ਹੋ ਜਾਂਦੇ ਹਨ। ਉਹ ਲੋਕਾਂ ਦੀ ਝੇਪ-ਡਰ ਚੱਕ ਦਿੰਦੇ ਹਨ। ਰੱਬ ਉਨਾਂ ਦੇ ਅੰਦਰ ਹਾਜ਼ਰ ਹੋ ਜਾਦਾ ਹੈ। ਜਿਸ ਦੇ ਵੱਲ ਭਗਵਾਨ, ਪ੍ਰਭੂ ਆਪ ਹੈ। ਸਾਰੀ ਦੁਨੀਆਂ ਉਸ ਵੱਲ ਹੁੰਦੀ ਹੈ। ਲੋਕ ਉਸ ਨੂੰ ਅੱਖੀ ਦੇਖ ਕੇ ਪ੍ਰਸੰਸਾ ਕਰਦੇ ਹਨ। ਦੌਲਤ, ਵੱਡੇ ਰਾਜੇ, ਬਾਦਸ਼ਾਹ ਸਾਰੇ ਰੱਬ ਦੇ ਬਾਣੇ ਹਨ। ਉਹ ਵੀ ਰੱਬ ਨੂੰ ਸਿਰ ਝੁਕਾਉਂਦੇ ਹਨ। ਬੇਨਤੀਆ ਕਰਦੇ ਹਨ। ਸਪੂਰਨ ਸਤਿਗੁਰ ਜੀ ਦੀ ਉਪਮਾਂ ਬਹੁਤ ਵੱਡੀ ਹੈ। ਵੱਡੇ ਸਤਿਗੁਰ ਨੂੰ ਚੇਤੇ ਕਰਕੇ, ਬੇਅੰਤ ਅੰਨਦ ਮਿਲਦਾ ਹੈ। ਸਪੂਰਨ ਸਤਿਗੁਰ ਜੀ ਨੇ, ਜਿਸ ਨੂੰ ਰੱਬੀ ਬਾਣੀ ਦੀ ਦਾਤ ਦਿੱਤੀ ਹੈ। ਪੱਕੀ ਗੱਲ ਹੈ। ਉਹ ਹਰ ਰੋਜ਼ ਹੋਰ-ਹੋਰ ਦਾਨ ਦੇਈ ਜਾਂਦਾ ਹੈ। ਕੋਈ ਸਤਿਗੁਰ ਜੀ ਨੂੰ ਮਾੜਾ ਬੋਲਣ ਵਾਲਾ, ਸਤਿਗੁਰ ਜੀ ਦੀ ਪ੍ਰਸੰਸਾ ਦੇਖ ਨਹੀਂ ਸਕਦਾ। ਰੱਬ ਆਪ ਹੀ ਉਸ ਨੂੰ ਤਬਾਅ ਕਰ ਦਿੰਦਾ ਹੈ। ਸਤਿਗੁਰ ਜੀ ਦੇ ਕੰਮਾਂ ਦੀ, ਜੋ ਬੰਦੇ ਉਪਮਾਂ ਕਰਦੇ ਹਨ। ਆਪਦੇ ਪਿਆਰਿਆ ਨੂੰ ਉਹ ਆਪ ਬਚਾ ਲੈਂਦਾ ਹੈ।

ਤੂੰ ਪ੍ਰਭੂ ਜੀ ਐਸਾ ਮਾਲਕ ਹੈ। ਤੇਰੇ ਤੱਕ ਕੋਈ ਪਹੁੰਚ ਨਹੀਂ ਸਕਦਾ। ਤੂੰ ਮੇਹਰਬਾਨ, ਵੱਡਾ ਦਾਤਾ ਦਾਨ ਦੇਣ ਵਾਲਾ ਹੈ। ਤੇਰੇ ਜਿੱਡਾ, ਹੋਰ ਕੋਇ ਮੈਨੂੰ ਦਿਸਦਾ ਨਹੀਂ ਹੈ। ਤੂੰ ਬਹੁਤ ਸੁਚੱਜਾ ਹੈ। ਮੇਰੇ ਮਨ ਨੂੰ ਚੰਗਾ ਲੱਗਣ ਵਾਲਾ ਹੈ। ਪਰਿਵਾਰ ਦਾ ਪਿਆਰ, ਜੋ ਦਿਸਦਾ ਲੱਗਦਾ ਹੈ। ਸਾਰਾ ਮਰ ਮੁੱਕ ਜਾਣ ਵਾਲਾ ਹੈ। ਜਿਹੜੇ ਰੱਬ ਤੋਂ ਬਗੈਰ ਕਿਸੇ ਦੂਜੇ ਨਾਲ, ਧੰਨ, ਬੰਦੇ ਨਾਲ ਮਨ ਜੋੜਦੇ ਹਨ। ਉਹ ਸਬ ਕਿਸੇ ਕੰਮ ਦਾ ਨਹੀਂ ਹੈ। ਨਾਸ਼ ਹੋਣ ਵਾਲਾ ਬੇਕਾਰ ਹੈ। ਤੂੰ ਸਤਿਗੁਰ ਨਾਨਕ ਪ੍ਰਭੂ ਜੀ ਨੂੰ ਯਾਦ ਕਰ। ਬੇਸਮਝ ਬਗੈਰ ਉਸ ਪ੍ਰਭ ਸੱਚੇ ਤੋਂ ਰੁਲ ਕੇ, ਪਛਤਾਉਣਾਂ ਪੈਂਦਾ ਹੈ।

ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਨੂੰ, ਬੰਦਾ ਪਹਿਲਾਂ ਸੱਚਾ ਪਿਆਰ ਨਹੀਂ ਕਰਦਾ। ਪਿਛੋਂ ਪਛਤਾਉਣ ਦਾ ਕੋਈ ਲਾਭ ਨਹੀਂ ਹੁੰਦਾ। ਮਨ ਦੀ ਮੰਨਣ ਵਾਲਾ, ਅੱਧ ਵਿਚਾਲੇ ਭੱਟਕਦਾ ਫਿਰਦਾ ਹੈ। ਗੱਲਾਂ-ਬਾਤਾਂ ਨਾਲ ਅੰਨਦ ਨਹੀਂ ਮਿਲਦਾ। ਜਿਸ ਦੇ ਮਨ ਵਿੱਚ, ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਲਈ ਪ੍ਰੇਮ ਨਹੀਂ ਹੈ। ਉਹ ਬੇਕਾਰ ਹੀ ਦੁਨੀਆਂ ਉਤੇ ਮਰਦੇ ਜੰਮਦੇ ਹਨ। ਜਦੋਂ ਦੁਨੀਆਂ ਬੱਣਾਉਣ ਵਾਲਾ, ਮੇਰਾ ਪ੍ਰਭੂ ਤਰਸ ਕਰਦਾ ਹੈ। ਫਿਰ ਸਤਿਗੁਰ ਜੀ ਰੱਬ ਦਾ ਰੂਪ ਲੱਗਦਾ ਹੈ। ਫਿਰ ਉਹ, ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦਾ ਰਸ ਪੀਂਦਾ ਹੈ। ਉਸ ਦਾ ਫ਼ਿਕਰ, ਭੱਟਕਣਾਂ ਦਾ ਝੋਰਾ, ਵਹਿਮ ਮੁੱਕ ਜਾਂਦਾ ਹੈ। ਉਹ ਹਰ ਸਮੇਂ ਖੁਸ਼ ਰਹਿੰਦੇ ਹਨ। ਜੋ ਬੰਦੇ ਸਤਿਗੁਰ ਨਾਨਕ ਜੀ ਦੇ ਕੰਮਾਂ ਦੀ ਦਿਨ ਰਾਤ ਪ੍ਰਸੰਸਾ ਕਰਦੇ ਹਨ। ਜੋ ਸਤਿਗੁਰ ਜੀ ਦਾ ਸੱਚਾ ਸੇਵਕ ਕਹਾਉਂਦਾ ਹੈ। ਜੋ ਸਵੇਰੇ ਉਠ ਕੇ, ਰੱਬ ਨੂੰ ਯਾਦ ਕਰਦਾ ਹੈ। ਹਰ ਦਿਨ ਸਵੇਰੇ ਉਠ ਕੇ ਹਿੰਮਤ ਕਰਦਾ ਹੈ। ਨਹਾ ਕੇ, ਰੱਬੀ ਗੁਰਬਾਣੀ ਦੀ ਸ਼ਬਦ ਬਿਚਾਰ ਕਰਕੇ, ਮਨ ਦੇ ਮਾੜੇ ਬਿਚਾਰਾ ਨੂੰ ਸਾਫ਼ ਕਰਦਾ ਹੈ। ਅੰਮ੍ਰਿਤ ਸਰੋਵਰ ਵਿੱਚ ਇ਼ਸ਼ਨਾਨ ਕਰਦਾ ਹੈ। ਸਤਿਗੁਰ ਜੀ ਦੀ ਸਿੱਖਿਆ ਲੈ ਕੇ, ਰੱਬ ਹਰੀ ਦਾ ਨਾਂਮ ਚੇਤੇ, ਯਾਦ ਕਰਿ ਜਾਂਦਾ ਹੈ। ਬਿੰਦ ਵਿੱਚ ਦੀ ਮਾੜੇ ਪਾਪ ਧੋਤੇ ਜਾਂਦੇ ਹਨ। ਫਿਰ ਹਰ ਨਵੇਂ ਦਿਨ ਚੜ੍ਹਨ ਨਾਲ, ਰੱਬੀ ਗੁਰਬਾਣੀ ਦਾ ਕੀਰਤਨ ਕਰੇ। ਬੈਠਣ, ਉਠਣ ਸਮੇਂ, ਹਰ ਕੰਮ ਵੇਲੇ ਰੱਬ ਨਾਮ ਜੱਪੇ। ਜੋ ਪਿਆਰਾ ਭਗਤ ਬੱਣ ਕੇ, ਹਰ ਸਾਹ ਨਾਲ ਰੱਬ ਨੂੰ ਯਾਦ ਕਰਦਾ ਰਹਿੰਦਾ ਹੈ। ਉਹੀ ਬੰਦਾ ਸਤਿਗੁਰ ਜੀ ਨੂੰ ਪਿਆਰਾ ਲੱਗਦਾ ਹੈ। ਜਿਸ ਬੰਦੇ ਉਤੇ ਸਤਿਗੁਰ ਨਾਨਕ ਜੀ ਮੇਹਰਬਾਨ ਹੁੰਦੇ ਹਨ। ਉਸ ਨੂੰ ਰੱਬੀ ਬਾਣੀ ਦੀ ਸਿੱਖਿਆ ਦਿੰਦੇ ਹਨ। ਸਤਿਗੁਰ ਨਾਨਕ ਜੀ ਲਿਖ ਰਹੇ ਹਨ। ਰੱਬੀ ਬਾਣੀ ਪੜ੍ਹਨ ਵਾਲੇ ਭਗਤ ਦੀ ਧੂੜ, ਉਸ ਕੋਲ ਰਹਿੱਣ ਦੀ ਮੰਗ ਕਰੀਏ। ਜੋ ਆਪ ਰੱਬ ਦਾ ਨਾਂਮ ਬੋਲਦਾ ਹੈ। ਤੇ ਹੋਰਾਂ ਨੂੰ ਵੀ ਰੱਬ ਚੇਤੇ ਕਰਾਉਂਦਾ ਹੈ।

Comments

Popular Posts