ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੦੮ Page 308 of 1430
14096 ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ



Jin Ko Aap Dhaee Vaddiaaee Jagath Bhee Aapae Aan Thin Ko Pairee Paaeae ||

जिन कउ आपि देइ वडिआई जगतु भी आपे आणि तिन कउ पैरी पाए



ਜਿਸ ਨੂੰ ਭਗਵਾਨ ਆਪ ਉਪਮਾਂ ਕਰਕੇ, ਵੱਡਾ ਕਰਦਾ ਹੈ। ਆਪ ਹੀ ਉਨਾਂ ਦੇ ਕੋਲੇ ਦੁਨੀਆਂ ਆ ਕੇ ਚਰਨੀ ਲੱਗ ਜਾਂਦੀ ਹੈ। ਭਾਵ ਕੋਲੋ ਆ ਕੇ, ਗੁਣ ਲੈ ਕੇ, ਉਨਾਂ ਵਰਗੇ ਬੱਣਨਾਂ ਚਹੁੰਦੀ ਹੈ।॥

The Lord Himself bestows glorious greatness; He Himself causes the world to come and fall at their feet.

14097 ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ



Ddareeai Thaan Jae Kishh Aap Dhoo Keechai Sabh Karathaa Aapanee Kalaa Vadhhaaeae ||

डरीऐ तां जे किछु आप दू कीचै सभु करता आपणी कला वधाए



ਘਰਾਉਣਾਂ ,ਡਰਨਾਂ ਤਾਂ ਹੁੰਦਾ ਹੈ। ਜੇ ਬੰਦਾ ਆਪ ਕੁੱਝ ਕਰਦਾ ਹੈ। ਰੱਬ ਦੁਨੀਆਂ ਨੂੰ ਆਪ ਹੀ ਆਪਣੀ ਖੇਡ ਦਿਖਾਉਂਦਾ ਹੈ॥

We should only be afraid, if we try to do things by ourselves; the Creator is increasing His Power in every way.

14098 ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ



Dhaekhahu Bhaaee Eaehu Akhaarraa Har Preetham Sachae Kaa Jin Aapanai Jor Sabh Aan Nivaaeae ||

देखहु भाई एहु अखाड़ा हरि प्रीतम सचे का जिनि आपणै जोरि सभि आणि निवाए



ਇਸ ਨੂੰ ਦੇਖ ਲਵੋ, ਇਹ ਸੱਚੇ ਪ੍ਰਮਾਤਮਾਂ ਦੀ ਸ੍ਰਿਸਟੀ ਰੱਬ ਦਾ ਖੇਡ ਦਾ ਮੈਦਾਨ ਹੈ। ਰੱਬ ਨੇ ਆਪਦੇ ਜ਼ੋਰ ਨਾਲ ਸਾਰੇ ਝੁੱਕਾ ਦਿੱਤੇ ਹਨ॥

Behold, O Siblings of Destiny: this is the Arena of the Beloved True Lord; His power brings everyone to bow in humility.

14099 ਆਪਣਿਆ ਭਗਤਾ ਕੀ ਰਖ ਕਰੇ ਹਰਿ ਸੁਆਮੀ ਨਿੰਦਕਾ ਦੁਸਟਾ ਕੇ ਮੁਹ ਕਾਲੇ ਕਰਾਏ



Aapaniaa Bhagathaa Kee Rakh Karae Har Suaamee Nindhakaa Dhusattaa Kae Muh Kaalae Karaaeae ||

आपणिआ भगता की रख करे हरि सुआमी निंदका दुसटा के मुह काले कराए



ਰੱਬ ਆਪਦੇ ਪਿਆਰੇ ਸੇਵਕਾਂ ਦੀ ਇੱਜ਼ਤ ਰੱਖਦਾਂ ਹੈ। ਮਾਂੜੀਆਂ ਗੱਲਾਂ ਕਰਨ ਵਾਲਿਆ ਦੇ ਮੂੰਹ ਕਾਲੇ ਕਰਾ ਦਿੰਦਾ ਹੈ ॥

The Lord, our Lord and Master, preserves and protects His devotees; He blackens the faces of the slanderers and evil-doers.

14100 ਸਤਿਗੁਰ ਕੀ ਵਡਿਆਈ ਨਿਤ ਚੜੈ ਸਵਾਈ ਹਰਿ ਕੀਰਤਿ ਭਗਤਿ ਨਿਤ ਆਪਿ ਕਰਾਏ



Sathigur Kee Vaddiaaee Nith Charrai Savaaee Har Keerath Bhagath Nith Aap Karaaeae ||

सतिगुर की वडिआई नित चड़ै सवाई हरि कीरति भगति नित आपि कराए


ਸਤਿਗੁਰ ਨਾਨਕ ਜੀ ਦੀ ਉਪਮਾਂ ਹਰ ਰੋਜ਼ ਵੱਧਦੀ ਜਾਂਦੀ ਹੈ। ਰੱਬ ਆਪ ਆਪਦੇ ਪਿਆਰਿਆਂ ਨਾਂਮ ਜੱਪਾਉਂਦਾ ਹੈ॥
The glorious greatness of the True Sathigur increases day by day; the Lord inspires His devotees to continually sing the Kirtan of His Praises.

14101 ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ



Anadhin Naam Japahu Gurasikhahu Har Karathaa Sathigur Gharee Vasaaeae ||

अनदिनु नामु जपहु गुरसिखहु हरि करता सतिगुरु घरी वसाए


ਦਿਨ ਰਾਤ ਗੁਰਬਾਣੀ ਦਾ ਜਾਪ ਕਰੀਏ। ਸਤਿਗੁਰ ਪ੍ਰਭੂ ਜੀ ਨੂੰ ਸਰੀਰ ਮਨ ਵਿੱਚ ਵਸਾ ਲਈਏ॥
GurSikhs, chant the Naam, the Name of the Lord, night and day; through the True Sathigur , the Creator Lord will come to dwell within the home of your inner being.

14102 ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ



Sathigur Kee Baanee Sath Sath Kar Jaanahu Gurasikhahu Har Karathaa Aap Muhahu Kadtaaeae ||

सतिगुर की बाणी सति सति करि जाणहु गुरसिखहु हरि करता आपि मुहहु कढाए


ਸਤਿਗੁਰ ਨਾਨਕ ਜੀ ਦੀ ਗੁਰਬਾਣੀ ਨੂੰ, ਸੱਚੇ ਰੱਬ ਦੀ ਪ੍ਰਸੰਸਾ ਕਰਕੇ ਜਾਂਣੀਏ। ਗੁਰੂ ਦੇ ਪਿਆਰਿਉ, ਰੱਬ ਆਪ ਹੀ ਸਤਿਗੁਰ ਜੀ ਦੇ ਮੁੱਖੋ ਕੱਢਾਈ ਹੈ॥
GurSikhs, know that the Bani, the Word of the True Sathigur, is true, absolutely true. The Creator Lord Himself causes the Guru to chant it.

14103 ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ



Gurasikhaa Kae Muh Oujalae Karae Har Piaaraa Gur Kaa Jaikaar Sansaar Sabhath Karaaeae ||

गुरसिखा के मुह उजले करे हरि पिआरा गुर का जैकारु संसारि सभतु कराए


ਸਤਿਗੁਰ ਜੀ, ਆਪਦੇ ਪਿਆਰਿਆਂ ਦੇ ਮੁੱਖ ਨਿਰਮਲ ਕਰ ਦਿੰਦੇ ਹਨ। ਰੱਬ ਪਿਆਰਾ, ਸਤਿਗੁਰ ਜੀ ਦੀ ਪ੍ਰਸੰਸਾ ਸਾਰੇ ਸੰਸਾਰ ਤੋਂ ਕਰਾਉਂਦਾ ਹੈ॥
The Beloved Lord makes the faces of His GurSikhs radiant; He makes the whole world applaud and acclaim the Sathigur.

14104 ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ



Sach Saevehi Sach Vananj Laihi Gun Kathheh Niraarae ||

सचु सेवहि सचु वणंजि लैहि गुण कथह निरारे


ਸਤਿਗੁਰ ਜੀ ਦੀ ਗੁਰਬਾਣੀ ਸੱਚੀ ਨੂੰ ਜੱਪੀਏ, ਸੌਦਾ ਇੱਕਠ ਕਰੀਏ। ਵੱਡਮੂਲੇ ਰੱਬ ਪਿਆਰੇ ਦੇ ਕੰਮਾਂ ਦੀ ਪ੍ਰਸੰਸਾ ਕਰੀਏ॥
I serve the True One, and deal in the True One; I chant Your Wondrous Praises.

14109 ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ



Saevak Bhaae Sae Jan Milae Gur Sabadh Savaarae ||

सेवक भाइ से जन मिले गुर सबदि सवारे


ਉਹੀ ਭਗਤ ਹਨ। ਜੋ ਰੱਬ ਨੂੰ ਮਿਲਦੇ ਹਨ। ਸਤਿਗੁਰ ਜੀ ਗੁਰਬਾਣੀ ਨੇ ਆਪ ਭਗਤ ਬਣਾਏ ਹਨ॥
Those humble beings who serve the Lord with love meet Him; they are adorned with the Word of the Sathigur's Shabad.

14110 ਤੂ ਸਚਾ ਸਾਹਿਬੁ ਅਲਖੁ ਹੈ ਗੁਰ ਸਬਦਿ ਲਖਾਰੇ ੧੪॥



Thoo Sachaa Saahib Alakh Hai Gur Sabadh Lakhaarae ||14||

तू सचा साहिबु अलखु है गुर सबदि लखारे ॥१४॥


ਪ੍ਰਮਾਤਮਾਂ ਜੀ ਤੂੰ ਸੱਚਾ ਸਦਾ ਰਹਿੱਣ ਵਾਲਾ ਮਾਲਕ ਹੈ। ਤੈਨੂੰ ਕੋਈ ਸਮਝ ਨਹੀਂ ਸਕਦਾ। ਸਤਿਗੁਰ ਨਾਨਕ ਜੀ ਗੁਰਬਾਣੀ ਦੇ ਲਿਖੇ ਸ਼ਬਦਾ ਨੂੰ ਸਮਝ ਕੇ ਅੱਕਲ ਆਉਂਦੀ ਹੈ ||14||

My True Lord and Master, You are unknowable; through the Word of the Sathigur's Shabad, You are known. ||14||

14111 ਸਲੋਕ ਮਃ
Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਸਲੋਕ ਮਹਲਾ 4
Sathigur Guru Ram Das Fourth Shalok, Fourth Mehl

14112 ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਹੋਵੀ ਭਲਾ



Jis Andhar Thaath Paraaee Hovai This Dhaa Kadhae N Hovee Bhalaa ||

जिसु अंदरि ताति पराई होवै तिस दा कदे होवी भला



ਜਿਸ ਦੇ ਮਨ ਵਿੱਚ ਦੂਜੇ ਬੰਦੇ ਲਈ ਮਾੜੀ ਸੋਚ ਹੋਵੇ। ਉਸ ਦਾ ਚੰਗਾ ਕਿਵੇਂ ਹੋ ਸਕਦਾ ਹੈ?॥

One whose heart is filled with jealousy of others, never comes to any good.

14113 ਓਸ ਦੈ ਆਖਿਐ ਕੋਈ ਲਗੈ ਨਿਤ ਓਜਾੜੀ ਪੂਕਾਰੇ ਖਲਾ



Ous Dhai Aakhiai Koee N Lagai Nith Oujaarree Pookaarae Khalaa ||

ओस दै आखिऐ कोई लगै नित ओजाड़ी पूकारे खला



ਉਸ ਦੀ ਕੋਈ ਨਹੀਂ ਸੁਣਦਾ। ਉਹ ਇੱਕਲਾ ਹੀ ਆਪਣੇ ਆਪ ਨਾਲ, ਸੁੰਨੀਆਂ ਥਾਵਾਂ ਉਤੇ, ਬੋਲਦਾ ਰਹਿੰਦਾ ਹੈ॥

No one pays any attention to what he says; he is just a fool, crying out endlessly in the wilderness.

14114 ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ



Jis Andhar Chugalee Chugalo Vajai Keethaa Karathiaa Ous Dhaa Sabh Gaeiaa ||

जिसु अंदरि चुगली चुगलो वजै कीता करतिआ ओस दा सभु गइआ



ਜਿਸ ਦੇ ਮਨ ਵਿੱਚ ਦੂਜੇ ਦੀਆਂ, ਬੁਰੀਆਂ ਝੂਠੀਆਂ ਗੱਲਾਂ ਹੀ ਭਸਰਦੀਆਂ ਹਨ। ਉਸ ਦਾ ਜੋ ਕੰਮ ਕੀਤਾ ਜਾਂ ਰੱਬ ਦਾ ਨਾਂਮ ਜੱਪਿਆ ਹੁੰਦਾ ਹੈ। ਸਾਰਾ ਹੋਇਆ, ਸਾਰਾ ਕੰਮ ਵਿਗੜ ਜਾਂਦਾ ਹੈ॥

One whose heart is filled with malicious gossip, is known as a malicious gossip; everything he does is in vain.

14115 ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਸਕੈ ਓਸ ਦਾ ਕਾਲਾ ਭਇਆ



Nith Chugalee Karae Anehodhee Paraaee Muhu Kadt N Sakai Ous Dhaa Kaalaa Bhaeiaa ||

नित चुगली करे अणहोदी पराई मुहु कढि सकै ओस दा काला भइआ



ਹਰ ਰੋਜ਼, ਬੁਰੀਆਂ ਝੂਠੀਆਂ, ਦੂਜਿਆਂ ਦੀਆਂ ਗੱਲਾਂ ਕਰਦਾ ਹੈ। ਤਾਂਹੀਂ ਕਿਸੇ ਨੂੰ ਮੂੰਹ ਦਿਖਾਉਣ ਜੋਗਾ ਨਹੀਂ ਰਹਿੰਦਾ। ਉਸ ਦਾ ਮੂੰਹ ਕਾਲਾ ਹੁੰਦਾ ਹੈ॥

Night and day, he continually gossips about others; his face has been blackened, and he cannot show it to anyone.

14116 ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ



Karam Dhharathee Sareer Kalijug Vich Jaehaa Ko Beejae Thaehaa Ko Khaaeae ||

करम धरती सरीरु कलिजुग विचि जेहा को बीजे तेहा को खाए



ਸਰੀਰ ਦੀ ਧਰਤੀ ਵਿੱਚ ਕੰਮ ਬੀਜ ਹੈ। ਜੈਸਾ ਕੰਮ ਕਰਾਂਗੇ, ਤੈਸੀ ਹੀ ਸਫ਼ਲਤਾ ਦਾ ਫ਼ਲ ਮਿਲੇਗਾ ॥

The body is the field of action, in this Dark Age of Kali Yuga; as you plant, so shall you harvest.

14117 ਗਲਾ ਉਪਰਿ ਤਪਾਵਸੁ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ



Galaa Oupar Thapaavas N Hoee Vis Khaadhhee Thathakaal Mar Jaaeae ||

गला उपरि तपावसु होई विसु खाधी ततकाल मरि जाए



ਗੱਲਾਂ ਕਰਨ ਨਾਲ ਨਬੇੜਾ ਨਹੀਂ ਹੁੰਦਾ। ਜ਼ਹਿਰ ਖਾ ਕੇ, ਬੰਦਾ ਉਦੋਂ ਹੀ ਮਰ ਜਾਂਦਾ ਹੈ। ਮਿਠਾਂ ਬੋਲਣ ਨਾਲ ਬਚ ਨਹੀਂ ਸਕਦਾ॥

Justice is not passed on mere words; if someone eats poison, he dies.

14118 ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ



Bhaaee Vaekhahu Niaao Sach Karathae Kaa Jaehaa Koee Karae Thaehaa Koee Paaeae ||

भाई वेखहु निआउ सचु करते का जेहा कोई करे तेहा कोई पाए



ਦੁਨੀਆਂ ਬੱਣਾਉਣ ਵਾਲ ਦਾ ਫੈਸਲਾਂ ਦੇਖੋ। ਜੈਸਾ ਕੋਈ ਕਰਦਾ ਹੈ। ਤੈਸਾ ਵੀ ਉਸ ਨੂੰ ਮਿਲ ਜਾਂਦਾ ਹੈ॥

Siblings of Destiny, behold the justice of the True Creator; as people act, so they are rewarded.

14119 ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ੧॥



Jan Naanak Ko Sabh Sojhee Paaee Har Dhar Keeaa Baathaa Aakh Sunaaeae ||1||

जन नानक कउ सभ सोझी पाई हरि दर कीआ बाता आखि सुणाए ॥१॥


ਸਤਿਗੁਰ ਨਾਨਕ ਜੀ ਦੀ ਜਿਸ ਬੰਦੇ ਨੂੰ ਸੋਜੀ ਆ ਜਾਂਦੀ ਹੈ। ਉਹ ਰੱਬ ਦੇ ਦਰਬਾਰ ਦੀਆਂ ਬੋਲ ਕੇ. ਹੋਰਾ ਨੂੰ ਦੱਸਦੇ ਹਨ ||1||


The Lord has bestowed total understanding upon servant Sathigur Nanak; he speaks and proclaims the words of the Lord's Court. ||1||
14120 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl 4

14121 ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਈ ਨਾਹੀ



Hodhai Parathakh Guroo Jo Vishhurrae Thin Ko Dhar Dtoee Naahee ||

होदै परतखि गुरू जो विछुड़े तिन कउ दरि ढोई नाही


ਸਤਿਗੁਰ ਜੀ ਦੇ ਸਹਮਣੇ ਹੁੰਦੇ ਹੋਏ, ਜੇ ਕੋਈ ਪਰੇ ਹੀ ਰਹੇ। ਉਸ ਨੂੰ ਦਰਗਾਹ ਵਿੱਚ ਵੀ ਥਾਂ ਨਹੀਂ ਮਿਲਦੀ॥
Those who separate themselves from the Sathigur, in spite of His Constant Presence - they find no place of rest in the Court of the Lord.

14122 ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ



Koee Jaae Milai Thin Nindhakaa Muh Fikae Thhuk Thhuk Muhi Paahee ||

कोई जाइ मिलै तिन निंदका मुह फिके थुक थुक मुहि पाही



ਜੇ ਕੋਈ ਹੋਰ ਵੀ ਉਨਾਂ ਦੇ ਨਾਲ ਰਲ ਕੇ, ਮਾੜੇ ਬੋਲ ਬੋਲਦਾ ਹੈ। ਉਸ ਦਾ ਵੀ ਮੂੰਹ ਫਿਕਾ ਹੋ ਜਾਂਦਾ ਹੈ। ਹੈ। ਬੋਲ-ਬੋਲ ਕੇ ਆਪਦੇ ਹੀ ਮੂੰਹ ਉਤੇ ਥੁਕ ਪਾਈ ਜਾਂਦੇ ਹਨ॥

If someone goes to meet with those dull-faced slanderers, he will find their faces covered with spit.

14123 ਜੋ ਸਤਿਗੁਰਿ ਫਿਟਕੇ ਸੇ ਸਭ ਜਗਤਿ ਫਿਟਕੇ ਨਿਤ ਭੰਭਲ ਭੂਸੇ ਖਾਹੀ



Jo Sathigur Fittakae Sae Sabh Jagath Fittakae Nith Bhanbhal Bhoosae Khaahee ||

जो सतिगुरि फिटके से सभ जगति फिटके नित भ्मभल भूसे खाही


ਜਪ ਬੰਦੇ ਸਤਿਗੁਰ ਜੀ ਦੇ ਦੁਰਕਾਰੇ ਹੋਏ ਹਨ। ਉਸ ਨੂੰ ਦੁਨੀਆਂ ਵਾਲੇ ਵੀ ਫਿਟਕਾਰਦੇ ਹਨ। ਉਹ ਹਰ ਰੋਜ਼ ਭੱਟਕ ਕੇ ਆਪਦਾ ਜੀਵਨ ਖ਼ਰਾਬ ਕਰਦਾ ਹੈ॥
Those who are cursed by the True Sathigur, are cursed by all the world. They wander around endlessly.

14124 ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ



Jin Gur Gopiaa Aapanaa Sae Laidhae Dtehaa Firaahee ||

जिन गुरु गोपिआ आपणा से लैदे ढहा फिराही


ਜਿਸ ਨੇ ਆਪਦੇ ਸਤਿਗੁਰ ਜੀ ਨਿੰਦਿਆ ਹੈ। ਉਹ ਢਾਹਾਂ ਮਾਰਦੇ ਫਿਰਦੇ ਹਨ॥
Those who do not publicly affirm their Sathigur wander around, moaning and groaning.

14125 ਤਿਨ ਕੀ ਭੁਖ ਕਦੇ ਉਤਰੈ ਨਿਤ ਭੁਖਾ ਭੁਖ ਕੂਕਾਹੀ



Thin Kee Bhukh Kadhae N Outharai Nith Bhukhaa Bhukh Kookaahee ||

तिन की भुख कदे उतरै नित भुखा भुख कूकाही


ਨਿੰਦਕਾਂ ਦੀ ਨੀਅਤ, ਭੁੱਖ ਕਦੇ ਨਹੀਂ ਭਰਦੀ, ਉਹ ਭੁੱਖਾ-ਭੁੱਖਾ ਕਰਦਾ ਕੂਕਦਾ ਹੈ॥
Their hunger shall never depart; afflicted by constant hunger, they cry out in pain.

14126 ਓਨਾ ਦਾ ਆਖਿਆ ਕੋ ਨਾ ਸੁਣੈ ਨਿਤ ਹਉਲੇ ਹਉਲਿ ਮਰਾਹੀ



Ounaa Dhaa Aakhiaa Ko N Sunai Nith Houlae Houl Maraahee ||

ओना दा आखिआ को ना सुणै नित हउले हउलि मराही



ਉਨਾਂ ਦੇ ਕਹੇ ਉਤੇ ਕੋਈ ਜ਼ਕੀਨ ਨਹੀਂ ਕਰਦਾ। ਉਹ ਹਰ ਰੋਜ਼ ਹੋਲੇ ਹੋਣ ਲਈ ਖੱਪਦੇ ਰਹਿੰਦੇ ਹਨ॥

No one hears what they have to say; they live in constant fear and terror, until they finally die.

14127 ਸਤਿਗੁਰ ਕੀ ਵਡਿਆਈ ਵੇਖਿ ਸਕਨੀ ਓਨਾ ਅਗੈ ਪਿਛੈ ਥਾਉ ਨਾਹੀ



Sathigur Kee Vaddiaaee Vaekh N Sakanee Ounaa Agai Pishhai Thhaao Naahee ||

सतिगुर की वडिआई वेखि सकनी ओना अगै पिछै थाउ नाही


ਜੋ ਸਤਿਗੁਰ ਜੀ ਦੀ ਪ੍ਰਸੰਸਾ ਦੇਖ ਕੇ ਜ਼ਰ ਨਹੀ ਸਕਦੇ। ਉਨਾਂ ਨੂੰ ਇਸ ਦੁਨੀਆਂ ਤੇ ਅੱਗਲੀ ਦੁਨੀਆਂ ਵਿੱਚ ਥਾਂ ਨਹੀਂ ਮਿਲਦੀ।
They cannot bear the glorious greatness of the True Sathigur, and they find no place of rest, here or hereafter.

14128 ਜੋ ਸਤਿਗੁਰਿ ਮਾਰੇ ਤਿਨ ਜਾਇ ਮਿਲਹਿ ਰਹਦੀ ਖੁਹਦੀ ਸਭ ਪਤਿ ਗਵਾਹੀ



Jo Sathigur Maarae Thin Jaae Milehi Rehadhee Khuhadhee Sabh Path Gavaahee ||

जो सतिगुरि मारे तिन जाइ मिलहि रहदी खुहदी सभ पति गवाही


ਜੋ ਬੰਦੇ ਸਤਿਗੁਰ ਜੀ ਨੇ ਆਪ ਤੋਂ ਦੂਰ ਰੱਖੇ ਹਨ। ਜੋ ਬੰਦੇ ਉਨਾਂ ਨਾਲ ਮਿਲ ਜਾਂਦੇ ਹਨ। ਆਪਦੇ ਕੋਲੋ ਵੀ ਬਚਦੀ ਇੱਜ਼ਤ ਗੁਆ ਲੈਂਦੇ ਹਨ॥
Those who go out to meet with those who have been cursed by the True Sathigur , lose all remnants of their honor.

14129 ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ



Oue Agai Kusattee Gur Kae Fittakae J Ous Milai This Kusatt Outhaahee ||

ओइ अगै कुसटी गुर के फिटके जि ओसु मिलै तिसु कुसटु उठाही


ਸਤਿਗੁਰ ਜੀ ਦੇ ਫਿਟਕਾਰੇ ਬੰਦਿਆਂ ਨੂੰ ਅੱਗੇ ਵੀ ਜਗਾ ਨਹੀਂ ਮਿਲਦੀ। ਜੋ ਉਸ ਦਾ ਸੰਗੀ ਬੱਣਦਾ ਹੈ। ਉਸ ਪਿਛੇ, ਉਸ ਨੂੰ ਵੀ ਦੁੱਖ ਸਹਿੱਣੇ ਪੈਂਦੇ ਹਨ॥
They have already become like lepers; cursed by the Sathigur, whoever meets them is also afflicted with leprosy.

Comments

Popular Posts