ਜਿਸ ਵੱਲ ਆਪ ਰੱਬ ਦੁਨੀਆਂ ਨੂੰ ਬਣਾਉਣ ਵਾਲਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
27/06/2013. 312

ਸਤਿਗੁਰ ਜੀ ਬੰਦੇ ਮਿਲਦੇ ਹਨ। ਗੁਣਾ ਵਾਲੇ ਬੱਣ ਕੇ, ਗਰੂ ਦੀ ਵੱਡਿਆਈ ਕਰਦੇ ਹਨ। ਜਿੰਨਾਂ ਨੇ ਮਨ ਵਿੱਚ ਰੱਬ ਨਾਂਮ ਨੂੰ ਯਾਦ ਕਰ-ਕਰਕੇ ਸੰਭਾਲ ਲਿਆ ਹੈ। ਹੰਕਾਂਰ ਨੇ ਦੁਨੀਆਂ ਨੂੰ ਰੱਬ ਭੁੱਲਾ ਦਿੱਤਾ ਹੈ। ਅੱਕਲ ਧੰਨ ਦੇ ਜ਼ਹਿਰ ਵਿੱਚ ਵਾਧੂ ਦੀ ਫਸੀ ਹੋਈ ਹੈ। ਸਤਿਗੁਰ ਜੀ ਜਿਸ ਬੰਦੇ ਨੂੰ ਮਿਲਦੇ ਹਨ। ਉਸ ਉਤੇ ਪਿਰਪਾ ਹੋ ਜਾਂਦੀ ਹੈ। ਮਨ ਮਰਜ਼ੀ ਕਰਨ ਵਾਲਾ, ਵਿਕਾਰ ਕੰਮਾਂ ਵਿੱਚ ਲੱਗਿਆ ਹੋਇਆ। ਹਨੇਰੇ ਵਿੱਚ ਰਹਿੰਦਾ ਹੈ। ਸਤਿਗੁਰ ਨਾਨਕ ਜੀ ਉਸ ਬੰਦੇ ਨੂੰ, ਆਪਦੇ ਨਾਲ ਰਲਾ ਲੈਂਦੇ ਹਨ। ਜਿਸ ਨੂੰ ਰੱਬੀ ਗੁਰਬਾਣੀ ਦੇ ਅੱਖਰਾਂ ਨਾਲ ਪ੍ਰੇਮ ਬੱਣ ਜਾਂਦਾ ਹੈ। ਸੱਚੇ ਪ੍ਰਮਾਤਮਾਂ ਦੀ ਪ੍ਰਸੰਸਾ ਕਰਨੀ ਉਸੇ ਦੇ ਬਸ ਵਿੱਚ ਹੈ। ਜਪ ਮਨ ਲਾ ਕੇ ਪ੍ਰਭੂ ਨੂੰ ਪਿਆਰ ਕਰਦੇ ਹਨ। ਜੋ ਤਨ-ਮਨ ਨਾਲ ਇੱਕ ਮਨ ਹੋ ਕੇ, ਇੱਕ ਭਗਵਾਨ ਨੂੰ ਯਾਦ ਕਰਦੇ ਹਨ। ਉਨਾਂ ਸਰੀਰ ਕਦੇ ਡੋਲਦਾ, ਘਬਰਾਉਂਦਾ ਨਹੀ। ਉਹ ਬਹੁਤ ਪ੍ਰਸੰਸਾ ਦੇ ਕਾਬਲ, ਧਨੁ ਧਨੁ ਹਨ। ਉਹ ਬੰਦੇ ਜੀਭ ਨਾਲ ਰੱਬ ਦਾ ਨਾਂਮ ਪੀਂਦੇ ਹਨ। ਸੱਚੇ ਪ੍ਰਮਾਤਮਾਂ ਦੀ ਜਿਸ ਦੇ ਹਿਰਦੇ ਵਿੱਚ ਪ੍ਰੀਤ ਜਾਗਦੀ ਹੈ। ਉਨਾਂ ਨੂੰ ਰੱਬ ਦੇ ਦਰਬਾਰ ਵਿੱਚ ਇੱਜ਼ਤ ਮਿਲਦੀ ਹੈ। ਉਹ ਬਹੁਤ ਪ੍ਰਸੰਸਾ ਦੇ ਕਾਬਲ, ਧਨੁ ਧਨੁ ਹੋ ਕੇ ਜੀਵਨ ਸੁਮਾਰਦੇ ਹਨ। ਦਰਗਾਹ ਵਿੱਚ ਮੁੱਖ ਪਵਿੱਤਰ ਹੁੰਦੇ ਹਨ।

ਨਾਸਤਿਕ ਬੰਦਾ, ਸਤਿਗੁਰ ਅੱਗੇ ਜਾ ਕੇ, ਸਿਰ ਝੁੱਕਾਉਂਦਾ ਹੈ। ਹਿਰਦੇ ਵਿੱਚ ਮਾੜੀ ਸੋਚ ਹੈ। ਵਿਕਾਰ ਦੇ ਕੰਮ ਕਰਦਾ ਹੈ। ਜਦੋਂ ਸਤਿਗੁਰੁ ਗੁਰਬਾਣੀ ਵਿੱਚ ਬਾਰ-ਬਾਰ ਕਹਿੰਦੇ ਹਨ। ਮੇਰੇ ਵਿਰੋ ਉਠ ਕੇ ਸੁਚੇ ਹੋ ਜਾਵੋ। ਨਾਸਤਿਕ ਬੀ ਬਗਲਿਆਂ ਵਾਂਗ ਵਿੱਚ ਘੁੱਸ ਕੇ ਬੈਠ ਜਾਂਦੇ ਹਨ। ਸਤਿਗੁਰ ਜੀ ਆਪਦੇ ਪਿਆਰੇ ਭਗਤਾਂ ਦੇ ਮਨ ਵਿੱਚ ਰਹਿੰਦੇ ਹਨ। ਨਾਸਤਿਕ ਬੰਦੇ ਦੇਖ-ਦੇਖ ਕੇ ਬਾਹਰ ਕਰ ਦਿੱਤੇ ਜਾਂਦੇ ਹਨ। ਉਹ ਇਧਰ-ਉਧਰ, ਅੱਗੇ ਪਿਛੇ ਹੋ ਕੇ, ਮੂੰਹ ਬਥੇਰਾ ਲੁੱਕੋਉਂਦੇ ਹਨ। ਪਰ ਭਗਤਾਂ ਵਿੱਚ ਮਾੜੇ ਬਿਚਾਰਾਂ ਵਾਲੇ ਰਲਦੇ ਨਹੀਂ ਹਨ। ਨਾਸਤਿਕ ਬੰਦੇ ਭਗਤਾਂ ਵਾਲਾ ਖਾਣਾਂ, ਰੱਬ ਦਾ ਨਾਂਮ ਨਹੀਂ ਖਾਂਦੇ। ਉਹ ਭੇਡਾਂ ਵਾਂਗ ਕੂੜੇ ਨੂੰ ਲੱਭਦੇ ਹਨ। ਜੇ ਨਾਸਤਿਕ ਬੰਦੇ ਨੂੰ, ਭਗਤਾਂ ਵਾਲਾ ਖਾਣਾਂ ਰੱਬ ਦਾ ਨਾਂਮ ਦੇਣਾ ਚਾਹੀਏ। ਉਹ ਮੂੰਹ ਵਿੱਚੋ ਜ਼ਹਿਰ ਮਾੜੇ ਬਿਚਾਰ ਹੀ ਕੱਢਦੇ ਹਨ।

ਨਾਸਤਿਕ ਬੰਦੇ ਨਾਲ ਮਿਲਾਪ ਨਾਂ ਕਰਨਾਂ। ਉਹ ਦੁਨੀਆਂ ਬੱਣਾਉਣ ਵਾਲੇ ਨੇ ਆਪ ਮੁਰਦਾ ਕੀਤੇ ਹੋਏ ਹਨ। ਜਿਸ ਪ੍ਰਭੂ ਜੀ ਨੇ ਦੁਨੀਆਂ ਬੱਣਾਈ ਹੈ। ਉਹ ਬੱਣਾ ਕੇ ਦੇਖ਼ ਰਿਹਾ ਹੈ। ਸਤਿਗੁਰ ਨਾਨਕ ਦੀ ਗੁਰਬਾਣੀ ਨੂੰ ਯਾਰ ਕਰੀਏ। ਸਤਿਗੁਰ ਅਕਾਲ ਪੁਰਖ ਜੀ ਤੱਕ ਪਹੁੰਚਿਆਂ ਨਹੀਂ ਜਾ ਸਕਦਾ। ਜਿਸ ਨੇ ਰੱਬ ਨੂੰ ਮਨ ਵਿੱਚ ਰੱਖ ਕੇ, ਯਾਦ ਕੀਤਾ ਹੈ। ਸਤਿਗੁਰੂ ਜੀ ਵਰਗਾ, ਕੋਈ ਹੋਰ ਨਹੀਂ ਹੋ ਸਕਦਾ। ਜਿਸ ਵੱਲ ਆਪ ਰੱਬ ਦੁਨੀਆਂ ਨੂੰ ਬਣਾਉਣ ਵਾਲਾ ਹੈ। ਸਤਿਗੁਰੂ ਦੀ ਤਲਵਾਰ ਤੇ ਬਰਕੱਤ ਭਗਤੀ ਹੈ। ਜਿਸ ਨੇ ਮੌਤ ਦੇ ਡਰ ਨੂੰ ਮਾਰ ਦਿੱਤਾ ਹੈ। ਸਤਿਗੁਰੂ ਜੀ ਦੀ ਰਾਖੀ ਕਰਨ ਵਾਲਾ ਰੱਬ ਆਪ ਹੈ। ਸਤਿਗੁਰੂ ਜੀ ਦੀ ਗੁਰਬਾਣੀ ਨੂੰ ਬਿਚਾਰ ਕੇ, ਸਾਰੇ ਹੀ ਗੁਣਾਂ ਵਾਲੇ ਬੱਣ ਜਾਂਦੇ ਹਨ। ਜੋ ਬੰਦਾ ਸਪੂਰਨ ਸਤਿਗੁਰੂ ਬਾਰੇ ਮਾੜਾ ਸੋਚਦਾ ਹੈ। ਉਸ ਨੂੰ ਪੈਦਾ ਕਰਨ ਵਾਲਾ ਰੱਬ ਆਪ ਹੀ ਮਾਰ ਦਿੰਦਾ ਹੈ। ਇਹ ਸੱਚੇ ਰੱਬ ਦੇ ਘਰ ਦਾ ਕਨੂੰਨ ਹੈ। ਸਤਿਗੁਰ ਨਾਨਕ ਜੀ ਰੱਬੀ ਗੁਰਬਾਣੀ ਬਿਚਾਰ ਕੇ, ਬੰਦੇ ਨੂੰ ਪਤਾ ਲੱਗਦਾ ਹੈ। ਜੋ ਬੰਦੇ ਸੁੱਤੇ ਹੋਏ ਤੇ ਸੁੱਤੇ ਉਠ ਦੇ ਹੀ, ਪ੍ਰਭੂ ਦਾ ਨਾਂਮ ਜੱਪਦੇ ਹਨ। ਸਤਿਗੁਰ ਦੇ ਭਗਤ ਵਿਰਲੇ ਹੀ ਦੁਨੀਆਂ ਉਤੇ ਹਨ। ਜੋ ਰੱਬੀ ਗੁਰਬਾਣੀ ਬਿਚਾਰਦੇ ਹਨ। ਉਨਾਂ ਉਤੋਂ ਕੁਰਬਾਨ ਜਾਂਦਾ ਹਾਂ। ਜੋ ਦਿਨ ਰਾਤ ਸੱਚੇ ਰੱਬ ਦਾ ਨਾਂਮ ਜੱਪਦੇ ਹਨ। ਜਿਸ ਬੰਦੇ ਦੇ ਸਰੀਰ ਤੇ ਦਿਲ ਨੂੰ ਸੱਚਾ ਰੱਬ ਚੰਗਾ ਲੱਗਦਾ ਹੈ। ਉਹੀ ਰੱਬ ਦੇ ਮਹਿਲ ਵਿੱਚ ਜਾਂਦੇ ਹਨ। ਸਤਿਗੁਰ ਨਾਨਕ ਜੀ ਦਾ ਸੱਚਾ ਨਾਂਮ ਜੋ ਬੰਦਾ ਜੱਪਦਾ ਹੈ। ਉਸ ਨੂੰ ਸੱਚਾ ਸਦਾ ਰਹਿੱਣ ਵਾਲਾ, ਸੱਚਾ ਰੱਬ ਪਿਆਰਾ ਲੱਗਦਾ ਹੈ।

Comments

Popular Posts