ਭਾਗ 10 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਜਿੰਨਾਂ ਕਿਸੇ ਦੇ ਨੇੜੇ ਹੋਵਾਂਗਾ, ਉਹੀ ਸਾਡੇ ਭੇਤ ਜਾਂਣਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਦੇ ਮਾਪਿਆਂ ਨੂੰ ਪੁੱਤਰ ਦੇ ਵਿਆਹ ਹੋਏ,ਪਿਛੋਂ ਪਤਾ ਲੱਗਾ। ਉਨਾਂ ਨੇ ਸਾਰੇ ਪਿੰਡ ਨੂੰ ਰੋਟੀ ਬਖ਼ਸ਼ ਦਿੱਤੀ। ਸਬ ਨੂੰ ਚੂਲੇ ਨਿਉਂਦਾ ਦੇ ਦਿੱਤਾ। ਕੜਾਹੀ ਚਾੜ੍ਹ ਦਿੱਤੀ ਸੀ। ਪੁੱਤਰ ਦਾ ਵਿਆਹ ਪਿੰਡ ਹੋਇਆ ਜਾਂ ਕਨੇਡਾ, ਕੀ ਫ਼ਰਕ ਪੈਂਦਾ ਹੈ? ਮਾਪਿਆਂ ਨੇ ਸਰੀਕੇ ਦਾ ਮੂੰਹ ਰੱਖਣਾਂ ਸੀ। ਅੱਗਲੇ ਦ...ਾ ਖਿਲਾਇਆ ਹੋਇਆ ਮੋੜਨਾਂ ਸੀ। ਘਰ ਦਾ ਗੁਜ਼ਾਰਾ ਮਸਾ ਹੁੰਦਾ ਸੀ। ਬੈਂਕ ਦਾ ਕਰਜ਼ਾ ਲੈ ਕੇ, ਦੱਬ ਲਿਆ ਸੀ। ਪਰ ਸਰੀਕੇ ਦਾ ਆੜ ਮੋੜਨਾ ਬਹੁਤ ਜਰੂਰੀ ਸੀ। ਵਿਆਹ ਕਿਥੇ ਹੋਇਆ ਹੈ? ਲੋਕਾਂ ਨੇ ਵੀ ਕੀ ਲੈਣਾਂ ਹੈ? ਜਿਹੜਾ ਵਿਆਹ ਅੱਖਾਂ ਮੂਹਰੇ ਹੁੰਦਾ ਹੈ। ਉਸ ਨੂੰ ਕਿਹੜਾ ਕੋਈ ਦੇਖਦਾ ਹੈ? ਵਿਆਹ ਗੁਰਦੁਆਰੇ ਸਾਹਿਬ ਹੁੰਦਾ ਹੈ। ਲੋਕ ਪੈਲਸ ਵਿੱਚ ਸ਼ਰਾਬੀ ਹੋਏ, ਲਿੱਟ ਰਹੇ ਹੁੰਦੇ ਹਨ। ਬੰਦੇ ਲਈ ਖਾਂਣਾਂ-ਪੀਣਾਂ ਹੀ ਮੁੱਖ ਰਹਿ ਗਿਆ ਹੈ। ਜਿਥੇ ਖਾਂਣ ਨੂੰ ਮਿਲਦਾ ਹੈ। ਫਿਰ ਤਾਂ ਉਸ ਦੀ ਕੋਈ ਜਾਤ ਵੀ ਨਹੀਂ ਪੁੱਛਦਾ। ਲੋਕਾਂ ਨੇ ਚੈਨ ਕੇ ਘਰ ਨਿਉਂਦਾ ਖਾਂਣਾ ਸੀ। ਖਾਂਣਾ ਤਾਂ ਬਹਿਰਿਆ ਨੇ ਬਣਾਂਇਆਂ ਸੀ। ਉਦਾਂ ਅਜੇ ਵੀ ਗਰੀਬ ਲੋਕਾਂ ਨੂੰ ਨੀਚ ਜਾਤ ਕਹਿ ਕੇ ਫਿਟਕਾਰਿਆ ਜਾਂਦਾ ਹੈ। ਕੀ ਬਹਿਰਿਆ ਦੀ ਵੀ ਕਦੇ ਜਾਤ ਪੁੱਛੀ ਹੈ? ਕਈ ਤਾਂ ਹੋਟਲਾ ਉਤੇ ਕੰਮ ਕਰਨ ਵਾਲੇ, ਪੈਰਾਂ ਤੇ ਤੇੜ ਦੇ ਕੱਪੜਿਆਂ ਤੋਂ ਨੰਗੇ ਹੁੰਦੇ ਹਨ। ਨੀਕਰ ਤੇ ਘੱਸਿਆ ਹੋਇਆ ਝੱਗਾ ਪਾ ਕੇ, ਕੰਮ ਕਰਦੇ ਹਨ। ਲੋਕਾਂ ਨੂੰ ਪਰੋਸਿਆ ਥਾਲ ਚੰਗਾ ਲੱਗਦਾ ਹੈ। ਬੰਦਾ ਕਿੰਨਾ ਮਤਲੱਬੀ ਹੋ ਗਿਆ ਹੈ। ਆਪਦਾ ਲੋਟ ਦੇਖਦਾ ਹੈ।
ਚੈਨ ਕੇ ਘਰ ਵੱਲ ਨੂੰ ਲੋਕ, ਬੰਦੇ ਬੁੜੀਆਂ, ਬੱਚੇ ਤੁਰੇ ਆ ਰਹੇ ਸਨ। ਹੱਥਾਂ ਵਿੱਚ ਡੋਲੀ ਫੜੇ ਹੋਏ ਸਨ। ਦਾਲ ਸਬਜ਼ੀ ਘਰ ਵੀ ਲੈ ਕੇ ਜਾਂਣੀ ਸੀ। ਜੋ ਘਰ ਸਨ। ਉਨਾਂ ਦੀ ਦਾਲ ਰੋਟੀ ਪੁਆ ਕੇ, ਲੈ ਕੇ ਜਾਂਣੀ ਸੀ। ਘਰ ਦਾ ਅੰਦਰ ਬਾਹਰ, ਰਿਸ਼ਤੇਦਾਰਾਂ, ਲੋਕਾਂ ਨਾਲ ਭਰ ਗਿਆ ਸੀ। ਵਿਆਹ ਵਾਲਾ ਘਰ ਹੋਵੇ। ਉਹ ਵੀ ਪੰਜਾਬੀਆਂ ਦਾ, ਗਿੱਧਾ ਨਾਂ ਪਾਵੇ। ਐਸਾ ਨਹੀਂ ਹੋ ਸਕਦਾ। ਲੋਕ ਵੀ ਕਮਾਲ ਦੇ ਹਨ। ਬਹੁਤ ਵੱਡੇ ਜਿਗਰੇ ਵਾਲੇ ਹਨ। ਸੁਖ ਵਿੱਚ ਝੱਟ ਇੱਕਠੇ ਹੋ ਜਾਂਦੇ ਹਨ। ਸੁਖ ਵਿੱਚ ਹੱਸਦੇ ਹਨ। ਜੇ ਕੋਈ ਬਿਮਾਰ ਹੋ ਜਾਵੇ, ਮਰ ਜਾਵੇ, ਦੁੱਖ ਵਿੱਚ ਵੀ ਆਉਂਦੇ ਹਨ। ਦੁੱਖੀ ਬੰਦੇ ਦੇ ਨਾਲ ਰੋਂਦੇ ਹਨ। ਅੱਜ ਚੈਨ ਦੇ ਘਰ ਖੁਸ਼ੀ ਦਾ ਦਿਨ ਸੀ। ਲੋਕ ਡਰਾਮਾਂ ਬਹੁਤ ਸੋਹਣਾਂ ਕਰ ਲੈਂਦੇ ਹਨ। ਜਿਸ ਸਮਾਜ ਵਾਲੇ, ਬਹੁਤੇ ਆਪਣਿਆ ਬੱਚਿਆਂ, ਮਾਪਿਆਂ ਦੀ ਪਰਵਾਹ ਨਹੀਂ ਕਰਦੇ। ਉਨਾਂ ਨੂੰ ਲੋਕਾਂ ਦੀ ਬਹੁਤ ਫ਼ਿਕਰ ਹੁੰਦੀ। ਇਥੇ ਹੀ ਦੇਖ ਲਵੋ। ਸਕੇ ਇੱਕਲੋਤੇ ਪੁੱਤਰ ਨੇ, ਕਨੇਡੀਅਨ ਕੁੜੀ ਨਾਲ ਵਿਆਹ ਕਰਾਉਣ ਲਈ, ਆਪਦੀ ਜੇਬ ਬਚਾਉਣ ਲਈ. ਮਾਪਿਆ ਨੂੰ ਵਿਆਹ ਦੀ ਤਰੀਕ ਨਹੀ ਦੱਸੀ। ਇਧਰ ਮੰਮੀ ਡੈਡੀ ਨੂੰ ਵੀ, ਐਸੇ ਵਿਆਹ ਦੀ ਖੁਸ਼ੀ ਚੜ੍ਹੀ ਹੋਈ ਸੀ। ਲੋਕਾਂ ਨੂੰ ਉਸ ਤੋਂ ਵੀ ਵੱਧ ਖੁਸ਼ੀ ਸੀ। ਕੀ ਸੱਚੀ-ਮੂਚੀ ਖੁਸ਼ੀ, ਇਸ ਨੂੰ ਕਹਿੰਦੇ ਹਨ? ਕੀ ਖੁਸ਼ੀ ਇਸ ਤਰਾਂ ਦੀ ਹੁੰਦੀ ਹੈ। ਸੁਣਤੋਂ ਸੁਣਤੀ ਗੱਲ ਸੁਣ ਕੇ, ਖੁਸੀ ਨਾਲ ਮਨ ਨੱਚਣ ਲੱਗ ਜਾਂਦਾ ਹੋਣਾ ਹੈ। ਇਸੇ ਲਈ ਤਾਂ ਗਿੱਧਾ ਮਗ ਗਿਆ ਸੀ। ਹਰ ਕੋਈ ਜ਼ੋਰੋ-ਜੋਰ ਨੱਚ ਰਿਹਾ ਸੀ। ਇੰਨਾਂ ਦਾ ਕਾਰਜ਼ ਜਿਉਂ ਪੂਰਾ ਹੋ ਗਿਆ ਸੀ। ਪੁੱਤਰ ਨੇ ਵਿਆਹ ਵਿੱਚ ਮਾਂ-ਪਿਉ ਨੂੰ ਸਰੀਕ ਨਹੀਂ ਕੀਤਾ ਸੀ। ਮਾਂ ਦੇ ਮੂਹੋਂ ਇਹੀ ਨਿੱਕਲਿਆ ਸੀ, " ਭਾਗਾਂ ਵਾਲਿਆ ਦੇ ਹੋ ਗਏ ਕਾਰਜ਼ ਪੂਰੇ। "
ਮਾਂਪੇ ਬੱਚੇ ਲਈ ਖ਼ਰਚਾ ਕਰਨ ਲੱਗੇ ਜੇਬ ਨਹੀਂ ਦੇਖਦੇ। ਸਾਰੀ ਉਮਰ ਕਮਾਂਈਆਂ, ਬੱਚਿਆਂ ਲਈ ਕਰਦੇ ਹਨ। ਆਪਣੀਆਂ ਇੱਛਾਵਾਂ ਮਾਰ ਕੇ, ਬੱਚਿਆਂ ਨੂੰ ਹਰ ਚੀਜ਼ ਖਾਂਣ ਵਾਲੀ, ਖਿੰਡਾਂਉਣੇ ਲੈ ਕੇ ਦਿੱਤੇ ਜਾਂਦੇ ਹਨ। ਤਿਲ ਫੁਲ ਜੋੜਿਆ ਸਬ ਜਵਾਨ ਹੋਏ, ਬੱਚਿਆਂ ਨੂੰ ਦੇ ਦਿੰਦੇ ਹਨ। ਔਲਾਦ ਇੱਕ ਹੋਵੇ, ਜਾਂ 5 ਹੋਣ। ਕੋਈ ਮਾਪਿਆਂ ਨੂੰ ਸੰਭਾਲਣ ਲਈ ਤਿਆਰ ਨਹੀਂ ਹੁੰਦਾ। ਉਹੀ ਮਾਂ-ਬਾਪ ਬੋਝ ਬੱਣ ਜਾਂਦੇ ਹਨ। ਜਿੰਨਾਂ ਨੇ ਸਾਰੀ ਉਮਰ ਬੱਚਿਆ ਦਾ ਬੋਝ, ਸਾਰੀ ਉਮਰ ਢੋਇਆ ਹੈ। ਆਪਣਿਆਂ ਦਾ ਰਵੀਆਂ ਛੇਤੀ ਸਮਝ ਲੱਗ ਜਾਂਦਾ ਹੈ। ਲੋਕ ਵੀ ਐਸਾ ਹੀ ਕਰਦੇ ਹਨ। ਬੇਗਾਨਾਂ ਵੀ ਕੋਈ ਕਿਸੇ ਦਾ ਕੁੱਝ ਨਹੀਂ ਲੱਗਦਾ। ਹਰ ਕੋਈ ਆਪਦੀਆਂ ਲੋੜਾ ਨੂੰ ਜੁੜਦਾ ਹੈ। ਕੰਮ ਮੁੱਕਦੇ ਹੀ ਕੰਨੀ ਖਿਸਕਾ ਲੈਂਦਾ ਹੈ। ਗੁਰਦੁਆਰੇ ਸਾਹਿਬ ਵਿੱਚ 100 ਕੁ ਬੁਜ਼ਰੱਗ ਔਰਤਾਂ-ਮਰਦ ਹਰ ਰੋਜ਼ ਆਉਣ ਵਾਲੇ ਹਨ। ਉਥੇ ਹੀ ਦੋਨੇਂ ਸਮੇਂ ਲੰਗਰ ਛੱਕਦੇ ਹਨ। ਕਿਸੇ ਦੀ ਧੀਆਂ ਪੁੱਤਰਾਂ ਨਾਲ ਨਹੀਂ ਪੁਗਦੀ। ਇਹ ਮਾਂਪੇ ਸਾਰੀ ਉਮਰ, ਤਾਂ ਔਲਾਦ ਮੂਹਰੇ ਕੰਮ ਕਰਦੇ ਰਹੇ ਹਨ। ਹੁਣ ਕਿਉਂ ਲੋਕਾਂ ਨੂੰ ਤਮਾਸ਼ਾਂ ਦਿਖਾਉਣ ਲਈ, ਹੱਥ ਖੜ੍ਹੇ ਕਰ ਗਏ ਹਨ? ਗੁਰਦੁਆਰੇ ਸਾਹਿਬ ਵਿੱਚ ਵੀ ਭਾਂਡੇ ਮਾਜ਼ਦੇ ਹਨ। ਘਰ ਵਿੱਚ ਕੰਮ ਨਹੀਂ ਕਰਦੇ। ਉਵੇ ਦੇ ਧੀਆਂ ਪੁੱਤਰ ਹਨ। ਉਹ ਬਾਹਰ ਦੇ ਲੋਕਾਂ ਨੂੰ ਬੁਲਾ ਕੇ, ਪਾਰਟੀਆਂ ਕਰਦੇ ਹਨ। ਲੋਕਾਂ ਦੀਆਂ, ਜੁੱਤੀਆਂ ਚੱਟਦੇ ਹਨ। ਮਾਂ-ਬਾਪ ਨੂੰ ਨਹੀਂ ਪੁੱਛਦੇ। ਉਨਾਂ ਦੀ ਊਚ-ਨੀਚ ਗੱਲ ਬਰਦਾਸਤ ਨਹੀਂ ਹੁੰਦੀ। ਨਿਗਾ ਮਾਰ ਕੇ ਦੇਖੀਏ। ਸਾਡੀ ਕਿਹਦੇ ਨਾਲ ਟੁੱਟੀ ਹੈ? ਕੌਣ-ਕੌਣ ਵੈਰੀ ਬੱਣਿਆ ਹੈ? ਉਹੀ ਹਨ, ਜੋ ਸਾਡੇ ਆਪਣੇ ਸਨ। ਉਹੀ ਸਾਡੇ ਭੇਤ ਜਾਂਣਦੇ ਸਨ। ਜਿੰਨਾਂ ਕਿਸੇ ਦੇ ਨੇੜੇ ਹੋਵਾਂਗਾ। ਉਨੀ ਛੇਤੀ ਮਨ ਅੱਕਦਾ ਹੈ। ਜੀਅ ਭਰ ਜਾਂਦਾ ਹੈ। ਜਦੋਂ ਬਹੁਤਾ ਰੱਜੇ ਹੋਏ ਵਾਂਗ ਸਾਹ ਨਹੀਂ ਆਉਂਦਾ। ਆਫ਼ਰ ਜਾਂਦੇ ਹਾਂ। ਉਦੋਂ ਖੁੱਲੀ ਹਵਾ ਚਾਹੀਦੀ ਹੈ।
ਧੀਆਂ-ਪੁੱਤਰ, ਮੰਮੀ-ਡੈਡੀ ਦੀ ਕਿੰਨੀ ਕੁ ਇੱਜ਼ਤ ਕਰਦਾ ਹੈ? ਇਸ ਨਾਲ ਮਾਪਿਆ ਨੂੰ ਫ਼ਰਕ ਨਹੀਂ ਪੈਂਦਾ। ਉਨਾਂ ਦਾ ਪੁੱਤਰ ਚੈਨ ਕਨੇਡਾ ਵਾਲਾ ਬੱਣ ਗਿਆ ਸੀ। ਕੁੱਝ ਤਾਂ ਚੰਗਾ ਕੀਤਾ ਸੀ। ਮਾਂਪੇ ਹੂਬੇ ਨਹੀਂ ਸਮਾਉਂਦੇ ਹਨ। ਪੁੱਤ-ਕੁਪੁੱਤ ਬੱਣ ਜਾਂਦੇ ਹਨ। ਮਾਂਪੇ-ਕੁਮਾਂਪੇ ਨਹੀਂ ਬੱਣਦੇ। ਮਾਂਪੇ ਕਦੇ, ਆਪਣੇ ਬੱਚਿਆ ਤੋਂ ਅੱਲਗ ਨਹੀਂ ਹੁੰਦੇ। ਬੱਚੇ ਮਾਂਪਿਆਂ ਦੀਆਂ ਅੱਖਾਂ ਦੇ ਤਾਰੇ ਹੁੰਦੇ ਹਨ। ਸਬ ਤੋਂ ਜ਼ਿਆਦਾ, ਆਪਦੇ ਬੱਚੇ ਪਿਆਰੇ ਹੁੰਦੇ ਹਨ।

Comments

Popular Posts