ਭਾਗ 7 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਐਸੇ ਬੰਦੇ ਨੂੰ ਪਰਾਈਵੇਸੀ ਦੀ ਲੋੜ ਵੀ ਨਹੀਂ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬਾਪ ਨੇ ਘਰ ਦੇ ਥੱਲੇ, ਬੇਸਮਿੰਟ ਦੇ ਵੀ ਥੱਲੇ ਪੋਸ਼ਨ ਹੋਰ ਬਣਾਇਆ ਸੀ। ਜਿਸ ਦੀਆਂ ਕੰਧਾਂ ਲੋਹੇ ਦੀਆਂ ਸਨ। ਕੱਧਾਂ ਕੱਢ ਕੇ, ਕੰਮਰੇ ਨਹੀਂ ਬਣਾਏ ਸਨ। ਸਬ ਕੁੱਝ ਖੁੱਲਾ ਹੀ ਸੀ। ਦਿਨ ਰਾਤ ਬਾਰੇ ਕੁੱਝ ਵੀ ਪਤਾ ਨਹੀਂ ਲੱਗਦਾ ਸੀ। ਅੰਦਰ ਧੁੱਪ ਦੀਆਂ ਕਿਰਨਾਂ ਨਹੀਂ ਆਉਂਦੀਆਂ ਸਨ। ਉਹ ਜਗਾ ਭੋਰੇ ਵਾਂਗ ਸੀ। ਨਹਾਉਣ ਲਈ ਜਗਾ ਨਹੀਂ ਸੀ। ਰਸੋਈ ਵਿੱਚੋਂ ਪਾਣੀ ਭਰ ਕੇ, ਨਹਾਉਂਦੇ ਤੇ ਮੂੰਹਾ ਹੱਥ ਧੋਂਦੇ ਸਨ। ਬਾਪ ਨੇ, ਆਪਦੀ ਹੀ ਧੀ ਨੂੰ ਰੇਖਲ ਬੱਣਾ ਕੇ, ਉਥੇ ਰੱਖ ਲਿਆ ਸੀ। ਪਹਿਲੇ ਤਿੰਨ ਬੱਚੇ ਉਪਰ ਰੱਖ ਲਏ ਸਨ। ਥੱਲੇ ਕੰਧਾਂ ਨਾ ਹੋਣ ਕਰਕੇ, ਪਰਾਈਵੇਸੀ ਨਹੀਂ ਸੀ। ਵੈਸੇ ਤਾਂ ਐਸੇ ਬੰਦੇ ਨੂੰ ਪਰਾਈਵੇਸੀ ਦੀ ਲੋੜ ਵੀ ਨਹੀਂ ਸੀ। ਜੋ ਧੀ ਨਾਲ ਮੂੰਹ ਕਾਲਾ ਕਰ ਸਕਦਾ ਹੈ। ਧੀ ਨਾਲ ਬੱਣਾਏ, ਬੱਚਿਆ ਦੀ ਖੈਰ ਨਹੀਂ ਕੀਤੀ ਹੋਣੀ। ਸ਼ਇਦ ਇਸੇ ਕਰਕੇ, ਹੀ ਬੱਚਿਆਂ ਦੀ ਮਾਂ ਤੋਂ ਅੱਲਗ ਕਰ ਲਏ ਸਨ। ਉਸ ਨੇ ਆਪਦੀ ਪਤਨੀ ਨੂੰ ਦੱਸਿਆ ਸੀ। , " ਉਨਾਂ ਦੀ ਮਾਂ ਬੱਚੇ ਛੱਡ ਕੇ, ਕਿਤੇ ਚਲੀ ਗਈ ਹੈ। ਇੰਨਾਂ ਬੱਚਿਆਂ ਦਾ ਬਾਪ ਪਤਾ ਨਹੀਂ ਕੌਣ ਹੈ? ਉਸ ਕੁੜੀ ਦਾ ਚਾਲ-ਚੱਲਣ ਠੀਕ ਨਹੀਂ ਹੈ। ਤੇਰੀ ਧੀ, ਬੱਚੇ ਮੇਰੇ ਕੋਲ ਪਾਲਣ ਲਈ ਛੱਡ ਗਈ ਹੈ। " ਇਹ ਬੰਦਾ, ਪਤਨੀ ਦੀ ਗੱਲ ਨਾਂ ਸੁਣਦਾ ਸੀ। ਨਾਂ ਹੀ ਉਸ ਨੂੰ ਦਖ਼ਲ ਦੇਣ ਦਿੰਦਾ ਸੀ।

ਬੱਚਿਆਂ ਨੂੰ ਵੀ ਪਤਾ ਨਹੀਂ ਸੀ। ਉਨਾਂ ਦੀ ਮਾਂ ਅੱਲਗ ਕਿਉਂ ਹੋ ਗਈ ਹੈ? ਉਹ ਕਿਥੇ ਹੈ? ਜੋ ਉਨਾਂ ਬੱਚਿਆਂ ਨਾਲ ਕੁੱਤਾ ਰਹਿੰਦਾ ਸੀ। ਉਸ ਨੂੰ ਪਤਾ ਸੀ। ਉਹ ਥੱਲੇ ਨੂੰ ਜਾਂਣ ਵਾਲੇ, ਦਰ ਅੱਗੇ ਜਾ ਕੇ, ਬੈਠ ਜਾਂਦਾ ਸੀ। ਦਰਵਾਜ਼ੇ ਵਿੱਚ ਆਪਦੇ ਪੈਰ ਮਾਰਦਾ ਸੀ। ਇਹ ਮਰਦ ਕੁੜੀ ਦੇ ਪਿਉ-ਖ਼ਸਮ ਨੂੰ, ਜਦੋਂ ਲੋੜ ਹੁੰਦੀ ਸੀ। ਹੱਵਸ ਮਿਟਾਉਣੀ ਹੁੰਦੀ ਸੀ। ਉਦੋਂ ਉਸ ਕੋਲ ਚਲਾ ਜਾਂਦਾ ਸੀ। ਬਹੁਤ ਬਾਰ ਨਸ਼ੇ ਵਿੱਚ ਹੁੰਦਾ ਸੀ। ਧੀ ਦਾ ਯਾਰ ਬੱਣ ਕੇ, ਤਿੰਨ ਬੱਚੇ ਹੋਰ, ਭੋਰੇ ਵਿੱਚ ਪੈਦਾ ਕਰ ਲਏ। 6 ਬੱਚਿਆ ਵਿੱਚੋਂ ਕੋਈ ਵੀ ਸਕੂਲ ਨਹੀ ਗਇਆ। ਥੱਲੇ ਬੱਣੀ ਜਗਾ ਦੀ ਛੱਤ ਸਾਢੇ ਪੰਜ ਫੁੱਟ ਉਚੀ ਹੀ ਸੀ। ਸਾਰਿਆ ਦੇ ਸਰੀਰ ਵਿੱਚ ਕੁਬ ਪੈ ਗਏ ਸਨ। ਊਚਾ ਹੋਣ ਕਰਕੇ, ਪੁੱਤਰ ਦੇ ਸਰੀਰ ਵਿੱਚ ਡੇਢ ਫੁੱਟ ਦਾ ਕੁਬ ਪੈ ਗਿਆ ਸੀ। ਉਹ 24 ਸਾਲਾਂ ਦਾ ਹੋ ਗਿਆ ਸੀ। ਅਚਾਨਿਕ ਪਿਛੋਂ ਪੈਦਾ ਹੋਣ ਵਾਲਿਆ, ਬੱਚਿਆ ਵਿੱਚੋਂ ਇੱਕ ਕੁੜੀ ਬਹੁਤ ਬਿਮਾਰ ਹੋ ਗਈ। ਬੋਲਣੋ ਹੱਟ ਗਈ। ਬੇਸੁਰਤ ਹੋ ਕੇ ਦੌਰਾ ਪੈ ਗਿਆ। ਉਹ ਸੁੰਨ ਹੋ ਕੇ, ਕੌਮਾਂ ਵਿੱਚ ਚਲੀ ਗਈ। ਰੱਬ ਜਾਂਣੇ ਕੀ ਕਰਾਮਾਤ ਹੋਈ? ਉਹ ਮਰਦ, ਇਸ ਕੁੜੀ ਨੂੰ ਕਿਹੋ ਜਿਹਾ ਪਿਆਰ ਕਰਦਾ ਸੀ? ਸੱਚੀਂ-ਮੂਚੀ ਬਾਪ ਵਾਲਾ ਜਾਂ ਜਿਵੇਂ ਆਪਦੀ ਸਕੀ ਧੀ ਨੂੰ ਪਿਆਰ ਕਰਦਾ ਸੀ। ਦੋਂਨਾਂ ਨਾਲ, ਉਹੀ ਇਕੋ ਖੂਨ ਦਾ ਰਿਸ਼ਤਾ ਸੀ। ਸਰੀਰ ਨੂੰ ਜਾਂ ਧੀ ਨੂੰ ਪਿਆਰ ਕਰਦਾ ਸੀ। ਧੀ ਨਾਲ ਜੰਮੀ ਧੀ ਨੂੰ, ਉਹ ਬਚਾਉਣਾਂ ਚਹੁੰਦਾ ਸੀ।


ਉਸ ਨੇ, ਧੀ ਨਾਲ ਜੰਮੀ ਆਪਦੀ ਧੀ ਨੂੰ, ਹਸਪਤਾਲ ਦਾਖ਼ਲ ਕਰਾ ਦਿੱਤਾ। ਨਾਲ ਹੀ ਉਸ ਦੀ ਮਾਂ ਸੀ। ਉਸ ਦੀ ਸਾਰੀ ਚੰਮੜੀ ਖ਼ਰਾਬ ਹੋ ਚੁੱਕੀ ਸੀ। ਸਰੀਰ ਨੂੰ ਧੁੱਪ ਨਹੀ ਲੱਗਦੀ ਸੀ। ਡਾਕਟਰਾਂ ਨੂੰ ਸਮਝਣ ਵਿੱਚ ਦੇਣ ਨਹੀਂ ਲੱਗੀ। ਹਸਪਤਾਲ ਵਿੱਚ ਉਨਾਂ ਨੇ ਕੁੜੀ ਦੀ ਮਾਂ ਉਤੇ, ਉਸ ਦੀ ਇਸ ਹਾਲਤ ਦਾ, ਸਾਰਾ ਕਸੂਰ ਥੱਪ ਦਿੱਤਾ। ਹਸਪਤਾਲ ਵਿੱਚ ਪੁਲੀਸ ਸੱਦ ਕੇ, ਉਸ ਨੂੰ ਪੁਲੀਸ ਹਵਾਲੇ ਕਰ ਦਿੱਤਾ। ਪੁਲੀਸ ਵਾਲਿਆ ਨੇ ਵੀ ਉਹੀ ਕਿਹਾ, " ਬੱਚਿਆਂ ਦੀ ਸੰਭਾਲ ਮਾਂ ਨੇ ਕਰਨੀ ਹੁੰਦੀ ਹੈ। ਤੂੰ ਇਸ ਨੂੰ ਭੋਰੇ ਵਿੱਚ ਰੱਖੀ ਬੈਠ ਹੈ। ਨਾਂ ਇਸ ਦੇ ਜੰਮਣ ਬਾਰੇ ਨਾਂਮ ਦਰਜ ਕੀਤਾ ਹੈ। ਨਾਂ ਹੀ ਕਿਸੇ ਸਕੂਲ ਵਿੱਚ ਭੇਜੀ ਹੈ। ਹੁਣ ਇੰਨੀ ਬਿਮਾਰ ਹੋ ਗਈ ਹੈ। ਬਚਣ ਦੀ ਕੋਈ ਉਮੀਦ ਨਹੀਂ ਹੈ। ਇਸ ਦੀ ਇਸ ਹਾਲਤ ਕਰਨ ਕਰਕੇ, ਤੈਨੂੰ ਅਸੀਂ ਜੇਲ ਵਿੱਚ ਲਿਜਾਂਣਾਂ ਹੈ। " ਉਸ ਨੇ ਕਿਹਾ, " ਇਹ ਮੇਰਾ ਕਸੂਰ ਨਹੀਂ ਹੈ। ਮੇਰੇ ਬਾਪ ਨੇ ਮੈਨੂੰ ਬੰਦੀ ਬੱਣਾਂ ਕੇ ਰੱਖਿਆ ਹੋਇਆ ਹੈ। ਮੇਰੇ ਪਿਉ ਨੇ 13 ਸਾਲਾ ਦੀ ਨਾਲ ਸਬੰਧ ਬੱਣਾਏ ਸਨ। 48 ਸਾਲਾਂ ਦੀ ਤੱਕ, ਮੈਨੂੰ ਤੱਕ ਮੈਨੂੰ ਆਪਦੇ ਕਬਜ਼ੇ ਵਿੱਚ ਰੱਖਿਆ ਹੈ। 35 ਸਾਲਾਂ ਤੋਂ ਤਿੰਨ ਬੱਚਿਆਂ ਸਮੇਤ ਬੇਸਮਿੰਟ ਦੇ ਭੋਰੇ ਵਿੱਚ ਰੱਖਿਆ ਹੈ। ਬੇਸਮਿੰਟ ਹਵਾ ਵੀ ਨਹੀ ਸੀ। ਮੈਨੂੰ ਆਪਦੀ ਸਕੀ ਧੀ ਨੂੰ, ਮੇਰੇ ਹੀ ਪਿਉ ਨੇ 6 ਬੱਚਿਆ ਦੀ ਮਾਂ ਬੱਣਾਂ ਦਿੱਤਾ। ਉਨਾਂ ਦੀ ਹਾਲਤ ਵੀ ਇਹੀ ਹੈ। ਸਾਰੇ ਬਹੁਤ ਬਿਮਾਰ ਹਨ। ਚੰਮੜੀ ਸਬ ਦੀ ਖ਼ਰਾਬ ਹੈ। ਇੱਕ ਮੁੰਡੇ ਨੂੰ ਮਰਿਆ ਸਮਝ ਕੇ ਘਰ ਦੇ ਅੰਦਰ ਹੀ, ਚਿਮਨੀ ਵਿੱਚ ਫੂਕ ਦਿੱਤਾ। " ਬੰਦੇ ਉਤੇ ਪੁਲੀਸ ਵੱਲੋ ਚਾਰਜ਼ ਲੱਗਾਏ ਸਨ। 1 ਔਰਤ ਨੂੰ ਬੰਦ ਕਰਕੇ ਰੱਖਿਆ। 2 ਧੀ ਨਾਲ ਬਲਾਤਕਾਰ ਕੀਤਾ। 3 ਇੱਕ ਬੱਚੇ ਨੂੰ ਮਾਰ ਦਿੱਤਾ ਸੀ। ਕੱਤਲ ਦਾ ਕੇਸ ਪੈ ਗਿਆ। 4 ਸਾਰੇ ਪਰਿਵਾਰ ਦੀ ਅਜ਼ਾਦੀ ਖੋ ਲਈ ਗਈ। ਸਬ ਨੂੰ ਡਰਾ ਧਮਕਾ ਕੇ ਰੱਖਿਆ ਗਿਆ।

Comments

Popular Posts