ਹਜ਼ਾਰਾਂ ਅੱਕਲਾਂ ਨਾਲ ਵੀ ਐਸਾ ਸਤਿਗੁਰ ਰੱਬ ਨਹੀਂ ਮਿਲ ਸਕਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
01/06/2013. 287
ਜੋ ਭਗਤ ਪੂਰੇ ਜ਼ਕੀਨ ਨਾਲ ਸਤਿਗੁਰ ਜੀ ਭਰੋਸਾ ਜਿੱਤ ਲੈਂਦਾ ਹੈ। ਗੁਰੂ ਦਾ ਹੁਕਮ ਮੰਨਦਾ ਹੈ। ਉਹ ਭਗਤ ਰੱਬ ਭਗਵਾਨ ਨੂੰ ਜਾਂਣ ਲੈਂਦਾ ਹੈ। ਸਤਿਗੁਰ ਜੀ ਉਹੀ ਹੈ, ਜਿਸ ਦੇ ਮਨ ਵਿੱਚ ਪ੍ਰਮਾਤਮਾਂ ਦਾ ਨਾਂਮ ਹੈ। ਬੇਅੰਤ ਬਾਰੀ, ਮੁੜ-ਮੁੜ ਕੇ, ਸਤਿਗੁਰ ਉਤੋਂ ਸਦਕੇ ਜਾਈਏ। ਸਾਰੇ ਖ਼ਜ਼ਾਨਿਆਂ ਦਾ, ਬੰਦਿਆਂ, ਜੀਵਾਂ ਸਬ ਕਾਸੇ ਦਾ ਮਾਲਕ ਹੈ। ਚੌਵੀ ਘੰਟੇ ਰੱਬ ਦੇ ਨਾਲ ਲਿਵ ਜੋੜੀ ਰੱਖਦਾ ਹੈ। ਪ੍ਰਭੂ ਜੀ ਤੂੰ ਹੀ ਇਕ ਰੱਬ ਹਰ ਪਾਸੇ ਹੈ। ਕੋਈ ਭੁਲੇਖਾ ਨਹੀਂ ਹੈ। ਸਤਿਗੁਰ ਰੱਬ ਵਿੱਚ ਬੰਦੇ, ਜੀਵ ਜੁੜੇ ਹੋਏ ਹਨ। ਬੰਦਿਆਂ, ਜੀਵਾਂ ਵਿੱਚ ਸਤਿਗੁਰ ਭਗਵਾਨ ਜੁੜਿਆ ਹੈ। ਹਜ਼ਾਰਾਂ ਅੱਕਲਾਂ ਨਾਲ ਵੀ, ਐਸਾ ਸਤਿਗੁਰ ਰੱਬ ਨਹੀਂ ਮਿਲ ਸਕਦਾ। ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ, ਐਸਾ ਸਤਿਗੁਰ ਬਹੁਤ ਚੰਗੀ ਕਿਸਮਤ ਨਾਲ ਮਿਲਦਾ ਹੈ।
ਸਤਿਗੁਰ ਜੀ ਨੂੰ ਅੱਖੀ ਦੇਖਣ ਨਾਲ, ਜੀਵਨ ਵਿਕਾਰਾਂ ਤੋਂ ਬਚ ਕੇ, ਸੁ਼ਖੀ ਹੋ ਜਾਂਦਾ ਹੈ। ਬੰਦਾ ਪਵਿੱਤਰ ਹੋ ਜਾਂਦਾ ਹੈ। ਸਤਿਗੁਰ ਜੀ ਦੇ ਪੈਰ ਛੂਹਿਆ, ਹੰਕਾਂਰ ਛੱਡ ਕੇ, ਨੀਵੀ ਮੱਤ ਕਰਨ ਨਾਲ. ਬੰਦੇ ਦੀ ਪਵਿੱਤਰ, ਊਚੀ, ਸੂਚਾ ਜੀਵਨ ਬੱਣ ਜਾਂਦਾ ਹੈ। ਸਤਿਗੁਰ ਜੀ ਦੇ ਪਿਅਰਿਆਂ, ਭਗਤਾਂ ਵਿੱਚ ਰਹਿ ਕੇ, ਰੱਬੀ ਬਾਣੀ ਬਾਣੀ ਦਾ ਕੀਰਤਨ ਗਾਈਏ। ਉਸ ਬੰਦੇ, ਭਗਤ ਦੀ ਰੱਬ ਦੇ ਘਰ ਵਿੱਚ ਪਹੁੰਚ ਹੋ ਜਾਂਦੀ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਾਣੀ ਦਾ ਕੀਰਤਨ, ਕਥਾ ਸੁਣ ਕੇ, ਕੰਨ ਰੱਜ ਜਾਂਦੇ ਹਨ। ਹਿਰਦੇ ਨੂੰ ਸਬਰ ਆ ਜਾਂਦਾ ਹੈ। ਜਾਨ ਅੰਨਦ, ਖੁਸ਼ੀਆਂ ਮਾਂਣਦੀ ਹੈ। ਸਤਿਗੁਰ ਜੀ ਜਿਸ ਬੰਦੇ ਵੱਲ ਦੇਖਦੇ ਹਨ। ਹਿਰਦੇ ਨੂੰ ਸਬਰ ਆ ਜਾਂਦਾ ਹੈ। ਜਾਨ ਅੰਨਦ, ਖੁਸ਼ੀਆਂ ਮਾਂਣਦੀ ਹੈ। ਸਪੂਰਨ ਸਤਿਗੁਰ ਜੀ ਦਾ ਉਪਦੇਸ਼ ਦਾ ਰਹਿੱਣ ਵਾਲਾ ਸੱਚਾ ਹੈ। ਉਹ ਰੱਬ ਦਾ ਰੂਪ ਭਗਤ ਬੱਣ ਜਾਂਦਾ ਹੈ। ਸਤਿਗੁਰ ਜੀ ਵਿੱਚ ਅਨੇਕਾਂ ਕੰਮ ਕਰਨ ਦੀ ਸ਼ਕਤੀ ਹੈ। ਗੁਣਾਂ ਦਾ ਅੰਨਦਾਜ਼ਾ ਨਹੀਂ ਲੱਗਾ ਸਕਦੇ। ਮੁੱਲ ਨਹੀਂ ਲਾ ਸਕਦੇ। ਸਪੂਰਨ ਸਤਿਗੁਰ ਜੀ ਦਾ ਉਪਦੇਸ਼ ਦਾ ਰਹਿੱਣ ਵਾਲਾ ਸੱਚਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਪਿਆਰ ਕਰਦੇ ਹਨ। ਉਸ ਨੂੰ ਆਪਦੇ ਨਾਲ ਮਿਲਾ ਲੈਂਦੇ ਹਨ।
ਜੀਭ ਇੱਕ ਹੈ, ਰੱਬ ਦੇ ਕੰਮਾਂ ਦੀ ਪ੍ਰਸੰਸਾ ਬੇਅੰਤ ਕਰਨ ਵਾਲੀ ਹੈ। ਸੱਚਾ ਸਪੂਰਨ ਰੱਬ ਪਵਿੱਤਰ ਵਿਚਾਰਾਂ ਵਾਲਾ ਹੈ। ਗੱਲਾਂ ਨਾਲ ਰੱਬ ਤੱਕ ਨਹੀ ਜਾ ਸਕਦੇ। ਰੱਬ ਤੱਕ ਕੋਈ ਪਹੁੰਚ ਨਹੀਂ ਸਕਦਾ। ਉਸ ਦੇ ਆਰ-ਪਾਰ, ਕਿੱਡਾ ਕੁ ਹੈ। ਬਾਰੇ, ਹਿਸਾਬ ਨਹੀਂ ਲਾ ਸਕਦਾ। ਕੋਈ ਵਿਕਾਰ, ਗਿਆਨ ਇੰਦ੍ਰੀਆਂ ਦਾ ਅਸਰ ਨਹੀਂ ਹੈ। ਰੱਬ ਉਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਹੈ। ਰੱਬ ਕੋਈ ਭੋਜਨ ਨਹੀਂ ਖਾਂਦਾ, ਕਿਸੇ ਨਾਲ ਦੁਸਮੱਣੀ ਨਹੀਂ ਕਰਦਾ ਹੈ। ਅੰਨਦ ਦੇਣ ਵਾਲਾ ਹੈ। ਰੱਬ ਦੇ ਕੰਮਾਂ ਬਾਰੇ ਅੰਨਦਾਜ਼ਾ ਨਹੀਂ ਲਗਾ ਸਕਦੇ। ਬੇਅੰਤ ਰੱਬ ਨੂੰ ਪਿਆਰ ਕਰਨ ਵਾਲੇ, ਰੱਬ ਨੂੰ ਹਰ ਸਮੇਂ ਰੋਜ਼ ਚੇਤੇ ਕਰਦੇ ਹਨ। ਰੱਬ ਦੇ ਪਿਆਰੇ ਚਰਨਾਂ ਨੂੰ, ਆਉਣ ਦੀ ਆਹਟ ਨੂੰ ਮਨ ਵਿੱਚ ਮਹਿਸੂਸ ਕਰਦੇ ਰਹੀਏ। ਯਾਦ ਰੱਖੀਏ। ਆਪਣੇ ਸਤਿਗੁਰ ਪ੍ਰਭੂ ਉਤੇ, ਹਰ ਸਮੇਂ ਕੁਰਬਾਨ ਜਾਈਏ। ਐਸੇ ਸਤਿਗੁਰ ਨਾਨਕ ਪ੍ਰਭੂ ਜੀ ਹਨ। ਜਿਸ ਦੀ ਕਿਰਪਾ ਨਾਲ ਰੱਬ ਨੂੰ ਚੇਤੇ ਕੀਤਾ ਜਾਂਦਾ ਹੈ।
ਰੱਬੀ ਪਿਆਰ ਦਾ ਕੋਈ ਵਿਰਲਾ ਹੀ, ਮਿੱਠੇ ਰਸ ਦਾ ਅੰਨਦ ਮਾਂਣ ਸਕਦਾ ਹੈ। ਰੱਬੀ ਬਾਣੀ ਦਾ ਮਿੱਠਾ ਰਸ ਜੋ ਪੀਂਦਾ ਹੈ, ਉਹੀ ਮੁੱਕਤ ਹੋ ਜਾਂਦਾ ਹੈ। ਉਹ ਬੰਦਾ ਕਦੇ ਮਰਦਾ ਨਹੀਂ ਹੈ। ਜਿਸ ਨੂੰ ਹਿਰਦੇ ਵਿੱਚ ਸਾਰੇ ਗੁਣਾਂ ਵਾਲਾ ਰੱਬ ਦਿਸਦਾ ਹੈ। ਉਹ ਚੌਵੀ ਘੰਟੇ ਰੱਬ ਨੂੰ ਚੇਤੇ ਕਰਦਾ ਹੈ। ਭਗਤ ਨੂੰ ਪਵਿੱਤਰ ਸੱਚੀ ਮੱਤ ਦਿੰਦਾ ਹੈ। ਐਸਾ ਭਗਤ ਧੰਨ ਤੇ ਪਿਆਰ ਨਾਲ ਨਹੀਂ ਜੁੜਦਾ। ਹਿਰਦੇ ਵਿੱਚ ਇਕੋ ਰੱਬ ਨੂੰ ਯਾਦ ਕਰਦਾ ਹੈ। ਰੱਬੀ ਬਾਣੀ ਨਾਲ ਭਗਤ ਦੇ ਮਨ ਵਿੱਚ ਗੁਣਾਂ, ਗਿਆਨ ਦਾ ਚਾਨਣ ਹੋ ਜਾਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਵਹਿਮ, ਪਿਆਰ, ਦਰਦ ਸਬ ਮਿਟ ਜਾਂਦੇ ਹਨ। ਤੱਪਦੇ ਅਸ਼ਾਂਤ ਮਨ ਨੂੰ ਸਕੂਨ, ਮਿਲ ਜਾਂਦਾ ਹੈ। ਮਨ ਸੁਖੀ ਹੋ ਗਿਆ ਹੈ। ਸੱਜਣੋਂ ਉਸ ਦੇ ਸਾਰੇ ਦਰਦ ਦੂਰ ਹੋ ਜਾਂਦੇ ਹਨ। ਜੰਮਣ ਮਰਨ ਦੇ ਸਾਰੇ ਫ਼ਿਕਰ ਮੁੱਕ ਜਾਂਦੇ ਹਨ। ਰੱਬ ਦੇ ਭਗਤਾਂ ਦੇ ਬਚਨ ਸੱਚੇ ਸਹੀ ਹੁੰਦੇ ਹਨ। ਡਰ ਮੁੱਕ ਗਏ ਹਨ। ਨਿਡਰ ਹੋ ਕੇ ਰਹਿੰਦੇ ਹਨ। ਸਾਰੇ ਰੋਗ ਹਿਰਦੇ ਵਿੱਚ ਮੁੱਕ ਗਏ ਹਨ। ਜਿਸ ਗੁਰੂ ਲੜ ਲੱਗੇ ਹਾਂ। ਉਸ ਨੇ ਤਰਸ ਕੀਤਾ ਹੈ। ਭਗਤਾਂ ਵਿੱਚ ਬੈਠ ਕੇ, ਰੱਬ ਦੇ ਨਾਂਮ ਯਾਦ ਕਰੀਏ। ਮਨ ਨੂੰ ਸ਼ਾਂਤੀ ਮਿਲ ਗਈ ਹੈ। ਸਾਰੇ ਵਹਿਮ, ਮਿਟ ਗਏ ਹਨ। ਸਤਿਗੁਰ ਨਾਨਕ ਪ੍ਰਭੂ ਜੀ ਦੇ ਪਵਿੱਤਰ ਗੁਣਾਂ ਨੂੰ ਕੰਨੀ ਸੁਣਿਆ ਹੈ।
ਰੱਬ ਆਪ ਹੀ ਵਿਕਾਰ ਧੰਨ, ਦੌਲਤ, ਮੋਹ ਤੋਂ ਦੂਰ ਵੀ ਹੈ। ਆਪ ਹੀ ਲੋਕਾਂ ਵਿੱਚ ਰਹਿ ਕੇ, ਧੰਨ, ਮੋਹ ਦੇ ਲਾਲਚੀ ਵੀ ਹੈ। ਰੱਬ ਨੇ ਆਪਦੇ ਗੁਣਾਂ, ਰੂਪ ਪ੍ਰਗਟ ਕੇ, ਸਾਰੀ ਸ੍ਰਿਸਟੀ ਨੂੰ ਮੋਹਤ ਕੀਤਾ ਹੈ। ਰੱਬ ਨੇ ਆਪਣੇ ਚੋਜ਼ ਕੌਤਕ ਆ ਬੱਣਾਏ ਹੋਏ ਹਨ। ਆਪਦੇ ਗੁਣਾਂ, ਗਿਆਨ, ਸ਼ਕਤੀਆਂ ਤੇ ਆਪਦੇ ਬਾਰੇ ਰੱਬ ਆਪ ਹੀ ਜਾਂਣਦਾ ਹੈ। ਰੱਬ ਤੋਂ ਬਗੈਰ, ਹੋਰ ਕੋਈ ਦੂਜਾ ਨਹੀਂ ਹੈ। ਸਾਰੇ ਪਾਸੇ ਇਕੋ ਰੱਬ ਬਰਾਬਰ ਹੈ। ਪ੍ਰਭੂ ਸਾਰੀਆਂ ਜੀਵਾਂ, ਬੰਦਿਆ ਸਨ ਵਿੱਚ ਤਾਣੇ, ਪੇਟੇ ਵਾਂਗ ਮਿਲਿਆ ਰਹਿੰਦਾ ਹੈ। ਸਤਿਗੁਰ ਪ੍ਰਭੂ ਜੀ, ਰੱਬੀ ਬਾਣੀ ਬਿਚਾਰਨ ਨਾਲ ਮਨ ਵਿੱਚ ਮਨ ਵਿੱਚ ਦਿਸਣ ਲੱਗ ਜਾਂਦਾ ਹੈ। ਰੱਬ ਨੇ ਦੁਨੀਆਂ ਬੱਣਾਂ ਕੇ ਆਪਦੀ ਸ਼ਕਤੀ ਵਰਤਾਈ ਹੈ। ਸਤਿਗੁਰ ਨਾਨਕ ਪ੍ਰਭੂ ਜੀ ਉਤੋਂ, ਬੇਅੰਤ ਬਾਰ ਆਪਣਾਂ-ਆਪ ਕੁਰਬਾਨ ਕਰਦੇ ਹਾਂ।

Comments

Popular Posts