ਸਪੂਰਨ ਸਤਿਗੁਰ ਜੀ ਹੱਥ ਧਰ ਕੇ, ਸਾਰੇ ਗੁਣ ਦੇ ਕੇ ਪੂਰਾ ਕਰ ਦਿੱਤਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
24/06/2013. 309
ਪ੍ਰਭੂ ਜੀ ਕਹਿ ਰਹੇ ਹਨ। ਉਸ ਨੂੰ ਅੱਖਾਂ ਨਾਲ ਵੀ ਨਾਂ ਦੇਖੋ। ਜੋ ਬੰਦੇ ਰੱਬ ਨੂੰ ਛੱਡ ਕੇ, ਦੂਜੇ  ਪਾਸੇ ਮਨ ਲਗਾਉਂਦੇ ਹਨ। ਉਨਾਂ ਦੇ ਭਾਗਾਂ ਵਿੱਚ ਜਨਮ ਵੇਲੇ ਹੀ ਬਾਣਉਣ ਵਾਲੇ ਰੱਬ ਨੇ, ਕਰਮਾਂ ਵਿੱਚ ਲਿਖਿਆ ਹੈ। ਉਸ ਕੋਲ ਹੋਰ ਕੋਈ ਬਚਾ ਕਰਨ ਦਾ ਢੰਗ ਨਹੀਂ ਹੈ। ਸਤਿਗੁਰ ਨਾਨਕ ਜੀ ਦੀ ਬਾਣੀ ਨੂੰ ਜੱਪੀਏ, ਉਸ ਨੂੰ ਕੋਈ ਛੂਹ ਕੇ ਨੁਕਸਾਨ ਨਹੀਂ ਪਹੁੰਚਾ ਸਕਦਾ। ਸਤਿਗੁਰ ਨਾਨਕ ਜੀ ਦੀ ਬਾਣੀ ਨੂੰ, ਬੰਦੇ ਤੂੰ ਜੱਪ। ਉਹ ਉਚਾ ਬੱਣ ਜਾਂਦਾ ਹੈ। ਉਸ ਨੂੰ ਕੋਈ ਛੂਹ ਕੇ ਨੁਕਸਾਨ ਨਹੀਂ ਪਹੁੰਚਾ ਸਕਦਾ। ਰੱਬ ਦਾ ਨਾਂਮ ਯਾਦ ਕਰਨ ਵਾਲਿਆਂ ਦੀ ਬਹੁਤ ਵੱਡੀ ਪ੍ਰਸੰਸਾ ਹੈ। ਹਰ ਰੋਜ਼ ਹੋਰ-ਹੋਰ ਰੰਗ ਫੜਦੀ ਹੈ। ਜੋ ਬੰਦਾ ਮਨ ਲਾ ਕੇ, ਸਤਿਗੁਰ ਜੀ ਦੀ ਬਾਣੀ ਪੜ੍ਹਨਮ ਸੁਣਨ ਬਿਚਾਰਨ ਲੱਗ ਗਿਆ ਹੈ। ਉਸ ਬੰਦੇ ਦੀ  ਬਹੁਤ ਉਪਮਾਂ ਹੋਈ ਹੈ। ਉਸ ਅੱਗੇ ਸਾਰੀ ਦੁਨੀਆਂ ਝੁੱਕਦੀ ਹੈ। ਉਸ ਦੇ ਸਾਰੇ ਪੈਰੀ ਪੈਂਦੇ ਹਨ। ਸਾਰੇ ਪਾਸੇ ਉਸ ਦੀ ਵਹੁ-ਵਹੁ ਕਹਿ ਕੇ, ਉਸਤੱਤ ਹੁੰਦੀ ਹੈ। ਉਸ ਬੰਦੇ ਅੱਗੇ, ਸਾਰੀ ਸ੍ਰਿਸਟੀ, ਜੀਵ ਝੁੱਕਦੇ ਹਨ। ਜਿਸ ਦੇ ਸਿਰ ਉਤੇ ਸਪੂਰਨ ਸਤਿਗੁਰ ਜੀ ਹੱਥ ਧਰ ਕੇ, ਸਾਰੇ ਗੁਣ ਦੇ ਕੇ ਪੂਰਾ ਕਰ ਦਿੱਤਾ ਹੈ। ਸਤਿਗੁਰ ਨਾਨਕ ਜੀ ਦੀ ਉਪਮਾਂ, ਹਰ ਰੋਜ਼ ਹੋਰ-ਹੋਰ ਰੰਗ ਫੜਦੀ ਹੈ ਉਹ ਉਚਾ ਬੱਣ ਜਾਂਦਾ ਹੈ। ਸਤਿਗੁਰ ਜੀ ਦੀ ਕੋਈ ਬਰਾਬਰੀ ਨਹੀਂ ਸਕਦਾ। ਸਤਿਗੁਰ ਨਾਨਕ ਪ੍ਰਭੂ ਜੀ ਜਿਸ ਬੰਦੇ ਨੂੰ, ਮਨ ਵਿੱਚ ਹਾਜ਼ਰ ਦਿਸਦਾ ਹੈ। ਹਰ ਸਮੇਂ ਯਾਦ ਰਹਿੰਦਾ ਹੈ। ਉਸ ਦੀ ਰੱਬ ਆਪੇ ਰੱਬ ਲਾਜ਼ ਰੱਖਦਾ ਹੈ।
ਸਰੀਰ ਕਿਲ੍ਹਾ ਵਾਂਗ ਵਗਲਿਆ ਹੋਇਆ ਹੈ। ਜਿਸ ਵਿੱਚ ਬੇਅੰਤ ਤਰਾਂ ਦੀਆਂ ਹੱਟੀਆਂ ਹਨ। ਜੋ ਸਤਿਗੁਰ ਜੀ ਦਾ ਪਿਆਰਾ ਬੱਣ ਕੇ, ਰੱਬ ਦਾ ਨਾਂਮ ਸੰਭਾਲਦਾ ਹੈ। ਪ੍ਰਭੂ ਦੇ ਨਾਾਂਮ ਦਾ ਖ਼ਜ਼ਾਨਾਂ ਹਾਂਸਲ ਕਰੀਏ। ਹੀਰੇ ਦੇ ਜੇਵਰ ਹਨ।ਜੋ ਸਰੀਰ ਨੂੰ ਛੱਡ ਕੇ, ਹੋਰ ਪਾਸੇ ਰੱਬ ਦੇ ਧੰਨ ਨਾਂਮ ਨੂੰ ਭਾਲਦੇ ਹਨ। ਉਹ ਬੇਸਮਝ ਹਨ।' ਭਲੇਖੇ ਵਿੱਚ ਬੰਦਾ ਉਜਾੜਾਂ ਵਿੱਚ ਰੱਬ ਭਾਲਦਾ ਹੈ। ਜਿਵੇਂ ਹਿਰਨ ਝਾੜੀਆਂ ਵਿੱਚੋਂ ਹਿਰਨ ਕਸਤੂਰੀ ਖ਼ੁਬੂ ਭਾਲਦਾ ਫਿਰਦਾ ਹੈ। ਉਹ ਤਾਂ ਹਿਰਨ ਦਾ ਅੰਦਰ ਹੈ। ਜੋ ਸਪੂਰਨ ਸਤਿਗੁਰ ਜੀ ਨੂੰ ਮਾੜਾ ਬੋਲਦਾ ਹੈ। ਉਹ ਦੁਨੀਆਂ ਉਤੇ ਮਸੀਬਤਾਂ ਸਹਿੰਦਾ ਹੈ। ਨਰਕ ਦਰਦਾਂ ਮਸੀਬਤਾਂ ਦਾ ਖੂਹ ਹੈ। ਉਥੇ ਨਿੰਦਕ ਨੂੰ ਖੂਹ ਵਿੱਚ ਥੱਕ ਦਿੱਤਾ ਜਾਂਦਾ ਹੈ। ਉਸ ਦੀਆਂ ਚੀਕਾਂ, ਰੌਲਾਂ, ਮਿੰਨਤਾਂ ਕੋਈ ਨਹੀਂ ਸੁਣਦਾ। ਉਹ ਦੁੱਖੀ ਹੋ ਕੇ ਰੋਂਦਾ ਹੈ। ਉਸ ਨੇ ਇਹ ਦੁਨੀਆਂ ਤੇ ਪ੍ਰਲੋਕ ਵਿਚੋਂ ਇੱਜ਼ਤ ਗੁਆ ਲੇ, ਲਾਭ ਤੇ ਜੋ ਕੋਲ ਸੀ। ਉਹ ਵੀ ਗੁਆ ਲਿਆ ਹੈ। ਕੋਹਲੂ ਦੇ ਬੱਲਦ ਵਾਂਗ, ਹਰ ਰੋਜ਼ ਸਵੇਰੇ ਉਠ ਕੇ, ਰੱਬ ਤੋਂ ਤਸੀਹੇ ਸਹਿੰਦਾ ਹੈ। ਜਦੋਂ ਉਹੀ ਨਿੰਦਾ ਸ਼ੁਰੂ ਕਰ ਦਿੰਦਾ ਹੈ। ਹਰ ਰੋਜ਼ ਰੱਬ ਸਾਰਾ ਕੁੱਝ ਦੇਖਦਾ ਸੁਣਦਾ ਹੈ। ਉਸ ਤੋਂ ਲੁੱਕਿਆ ਹੋਇਆ ਕੋਈ ਨਹੀਂ ਹੈ। ਜੋ ਵੀ ਬੀਜ ਬੀਜਦਾ ਹੈ। ਉਹੀ ਫਸਲ ਪੈਦਾ ਹੋਵੇਗੀ। ਕੰਮ ਬੰਦਾ ਕਰਦਾ ਹੈ। ਉਸੇ ਦਾ ਫ਼ਲ ਜਰੂਰ ਉਹੀ ਮਿਲਦਾ ਹੈ। ਜੋ ਕਿਸੇ ਨੇ ਪਿਛਲੇ ਜਨਮ ਵਿੱਚ ਕੀਤਾ ਹੈ। ਜਿਹੜੇ ਬੰਦੇ ਉਤੇ ਰੱਬ ਮੇਹਰਬਾਨ ਹੁੰਦਾ ਹੈ। ਉਹ ਸਤਿਗੁਰ ਜੀ ਦੀ ਚਾਕਰੀ ਗੁਲਾਮੀ ਕਰਦਾ ਹੈ। ਸਤਿਗੁਰ ਜੀ ਦੀ ਗੁਰਬਾਣੀ ਪੜ੍ਹਨ, ਸੁਣਨ ਬਿਚਾਰਨ ਲਿਖਣ ਦੁਆਰਾ, ਬੰਦਾ ਗੁਣ ਹਾਂਸਲ ਕਰਕੇ, ਵਿਕਾਰਾਂ ਤੋਂ ਬਚ ਜਾਂਦਾ ਹੈ। ਜਿਵੇਂ ਲੋਹਾ ਲੱਕੜੀ ਨਾਲ ਤਰ ਜਾਂਦਾ ਹੈ। ਉਹ ਚੰਗੇ ਕਰਮਾਂ ਵਾਲੀਆਂ, ਖ਼ਸਮ, ਪਤੀ ਵਾਲੀਆਂ ਹਨ। ਜਿੰਨਾਂ ਭਗਤਾਂ ਨੂੰ ਪ੍ਰਭੂ ਮਿਲ ਗਿਆ ਹੈ। ਉਸ ਦੇ ਮਨ ਅੰਦਰ ਸਤਿਗੁਰ ਨਾਨਕ ਜੀ ਦੀ ਜੋਤ ਜਗ ਪੈਂਦੀ ਹੈ। ਜੋ ਉਸ ਨਾਲ ਲਿਵ ਜੋੜ ਲੈਂਦੇ ਹਨ। ਉਸ ਦੇ ਮਨ ਅੰਦਰ ਸਤਿਗੁਰ ਨਾਨਕ ਜੀ ਦੀ ਜੋਤ ਜਗ ਪੈਂਦੀ ਹੈ। ਜੋ ਉਸ ਨਾਲ ਲਿਵ ਜੋੜ ਲੈਂਦੇ ਹਨ।
ਇਹ ਸਾਰਾ ਸਰੀਰ ਧਰਮ ਦੀ ਤਰਾਂ ਹੈ। ਜਿਸ ਵਿੱਚ ਪ੍ਰਮਾਤਮਾਂ ਦੀ ਜੋਤ ਜਗ ਰਹੀ ਹੈ। ਗੁੱਝੇ ਰਤਨ ਲਾਲ ਛੁੱਪੇ ਹੋਏ ਹਨ। ਸਤਿਗੁਰ ਜੀ ਦਾ ਭਗਤ ਹੀ ਮਨ ਅੰਦਰੋਂ ਕੇ ਕੱਢ ਸਕਦਾ ਹੈ। ਜਦੋਂ ਰੱਬ ਨੂੰ ਸਾਰੀ ਦੁਨੀਆਂ ਵਿੱਚ ਦੇਖਦਾ ਹੈ। ਤਾਂ ਰੱਬ ਤਾਣੇ ਪੇਟੇ ਵਾਂਗ ਰਲਿਆ ਦਿਸਦਾ ਹੈ। ਇੱਕ ਰੱਬ ਨੂੰ ਦੇਖਦੇ ਹਨ। ਇੱਕ ਮੰਨਦੇ ਹਨ। ਇੱਕਨਾਂ ਨੇ, ਸਰੋਤੇ ਬਣ ਕੇ ਸੁਣਿਆ ਹੀ ਹੈ। ਤੂੰ ਵੀ ਸਤਿਗੁਰ ਨਾਨਕ ਜੀ ਦੀ ਰੱਬੀ ਬਾਣੀ ਦੀ ਉਸਤਤ ਕਰ, ਰੱਬ ਤੇਰੇ ਕੰਮ ਨੂੰ ਮਨਜ਼ੂਰ ਕਰੇਗਾ।

Comments

Popular Posts