ਭਾਗ 3 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਕੀ ਇਸੇ ਦਾ ਦੂਜਾ ਨਾਂਮ ਵਿਆਹ, ਪਿਆਰ ਹੈ?
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਬਹੁਤੇ ਲੋਕ ਮਰਦ-ਔਰਤ ਦੇ ਮਿਲਣ ਨੂੰ ਪਿਆਰ ਕਹਿੰਦੇ ਹਨ। ਧੀ-ਪੁੱਤਰ ਦਾ ਪਿਆਰ ਵੱਖਰਾ ਨਸ਼ਾ ਕਰਦਾ। ਬਹੁਤਿਆਂ ਨੂੰ ਭੈਣ-ਭਰਾਵਾਂ, ਮਾਪਿਆਂ ਤੇ ਹੋਰ ਰਿਸ਼ਤਿਆਂ ਦਾ, ਪਿਆਰ ਬੱਚਪਨ ਵਿੱਚ ਵੱਧ ਹੁੰਦਾ ਹੈ। ਉਦੋਂ ਇੱਕ ਦੂਜੇ ਤੋਂ ਜਰੂਰਤ ਪੈਂਦੀ ਰਹਿੰਦੀ ਹੈ। ਵੱਡੇ ਹੋਣ ਨਾਲ ਫ਼ਾਸਲੇ ਵੱਧਣ ਲੱਗ ਜਾਂਦੇ ਹਨ। ਪੈਸਾ ਰਿਸ਼ਤਿਆਂ ਵਿੱਚ ਵੰਡੀਆਂ ਪਾ ਦਿੰਦਾ ਹੈ। ਵੰਡੀਆਂ ਪਾਉਣ ਲਈ ਹੀ ਤਾਂ ਲੜ ਕੇ, ਪਿਆਰ ਦੀ ਜਗਾ, ਨਫ਼ਰਤ ਬੱਣਾਉਂਦੇ ਹਨ। ਵੱਡੇ ਹੋਣ ਨਾਲ, ਆਪਦੇ ਕੋਲ ਸਬ ਕੁੱਝ ਹਾਂਸਲ ਕਰਨ ਲਈ, ਪੈਸਾ ਆ ਜਾਂਦਾ ਹੈ। ਅਸੀਂ ਉਸ ਦੇ ਲਾਗੇ ਲੱਗਦੇ ਹਾਂ। ਜਿਸ ਤੱਕ ਜਰੂਰਤ ਹੋਵੇ। ਪਿਆਰ ਦਾ ਮਤਲੱਬ ਹੈ। ਜਿਸ ਨੂੰ ਦੇਖ ਕੇ, ਜਿਸ ਕੋਲ ਰਹਿ ਕੇ, ਮਨ ਖੁਸ਼ ਹੁੰਦਾ ਹੈ। ਇਕ ਸਮਾਂ ਹੁੰਦਾ ਹੈ। ਉਸ ਨੂੰ ਦੇਖ-ਦੇਖ ਕੇ, ਜਿਉਂਦੇ ਹਾਂ। ਉਹ ਥੋੜਾਂ ਜਿਹਾ ਪਰੇ ਹੱਟ ਜਾਵੇ। ਅੱਖਾਂ ਮੂਹਰੇ ਹਨੇਰ ਆ ਜਾਂਦਾ ਹੈ। ਉਸ ਤੋਂ ਬਗੈਰ ਜਿਉਣਾ ਮੁਸ਼ਕਲ ਹੋ ਜਾਂਦਾ ਹੈ। ਇੰਨੇ ਪਿਆਰੇ ਨਾਲ ਨਫ਼ਰਤ ਕਿਵੇਂ ਹੋ ਜਾਂਦੀ ਹੈ? ਬੰਦਾ ਅੱਖਾਂ ਵਿੱਚ ਕਿਉਂ ਰੜਕਣ ਲੱਗ ਜਾਂਦਾ ਹੈ? ਪਿਆਰੇ ਨੂੰ ਲੋਕ ਅੱਖਾਂ ਮੂਹਰੇ ਦੇਖ ਕੇ ਜ਼ਰਦੇ ਨਹੀਂ ਹਨ।
ਕੀ ਉਹ ਪਿਆਰਾ ਹੈ ਵੀ ਸੀ? ਜਾਂ ਕੰਮ ਕੱਢਣ ਨੂੰ, ਪਿਆਰਾ ਬੱਣਾਇਆ ਹੋਇਆ ਸੀ। ਲੋਕਾਂ ਦੇ ਦਿਲ ਕੈਸੇ ਹਨ। ਜਿਸ ਨੂੰ, " ਪਿਆਰਾ-ਪਿਆਰਾ" ਕਹਿ ਕੇ, ਬਹੁਤ ਲਾਡ ਲਡਾਏ ਹਨ। ਉਸ ਦਾ ਮੂੰਹ ਵੀ ਚੱਟਿਆ ਹੈ। ਉਸੇ ਬੰਦੇ ਤੋਂ ਕਿਵੇਂ ਮੂੰਹ ਫੇਰ ਲੈਂਦੇ ਹਨ? ਕਹਿੰਦੇ ਹਨ, " ਮੈਂ ਤੇਰੇ ਮੱਥੇ ਨਹੀਂ ਲੱਗਣਾਂ। ਮੈਂ ਤੈਨੂੰ ਜਾਂਣਦਾ ਨਹੀਂ ਹਾਂ। ਮੇਰੀ ਅੱਖਾ ਤੋਂ ਪਰੇ ਹੋ ਜਾ। " ਤੇਰੇ ਨਾਲ ਬਹੁਤ ਨਫ਼ਰਤ ਹੈ। ਇਹ ਸਾਰੀਆਂ ਵੱਡੇ ਹੋਣ ਦੀਆਂ ਨਿਸ਼ਾਨੀਆਂ ਹਨ। ਜਾਂ ਪਿਆਰ ਨੂੰ ਲੁਕੋਉਣ ਲਈ, ਬੰਦੇ ਨੂੰ ਭੁੱਲਾਉਣ ਲਈ ਨਫ਼ਰਤ ਦਿਖਾਈ ਜਾਂਦੀ ਹੈ। ਜੇ ਕਿਸੇ ਨਾਲ ਲੜ ਪਈਏ। ਜੁਦਾਈ ਕੱਟਣੀ ਸੌਖੀ ਹੋ ਜਾਂਦੀ ਹੈ। ਪਿਆਰ ਵਿੱਚ ਨਫ਼ਰਤ ਕਿਵੇਂ ਬੱਣ ਜਾਂਦੀ ਹੈ? ਕੀ ਲੋਕ ਇੰਨੇ ਮਤਲੱਬੀ ਹਨ। ਹੁਸਨ ਹੁੰਢਾਉਣ ਵੇਲੇ, ਪੈਸਾ ਲੈਣ ਤੇ ਕੰਮ ਵੇਲੇ, ਪੈਰਾਂ ਦੇ ਤਲੇ ਚੱਟਣ ਲੱਗ ਜਾਂਦੇ ਹਨ। ਹੁਸਨ ਹੁੰਢਾ ਲਿਆ, ਪੈਸੇ ਮਿਲ ਗਏ, ਕੰਮ ਹੋ ਗਿਆ ਫਿਟਕਾਰਨ ਲੱਗ ਜਾਂਦੇ ਹਨ। ਪੈਸੇ, ਕੰਮ ਤੇ ਹੁਸਨ ਬਹੁਤ ਜਰੂਰੀ ਤੇ ਪਿਆਰੇ ਹੋ ਗਏ ਹਨ। ਬੰਦੇ ਦੀ ਕੋਈ ਇੱਜ਼ਤ ਨਹੀਂ ਹੈ। ਸਬ ਲੁੱਟ-ਮਾਰ ਕਰਨ ਦੇ ਢੰਗ ਹਨ। ਦੁਨੀਆਂ ਪੂਰੀ ਸਿਰੇ ਦੀ ਠੱਗ ਹੈ। ਠੱਗਣ ਦੇ ਬਹੁਤ ਢੰਗ ਲੱਭ ਲੈਂਦੇ ਹਨ।
ਚੈਨ ਦਾ ਰਿਸ਼ਤਾ, ਉਸ ਦੇ ਦੋਸਤ ਦੀ ਪਤਨੀ ਨੇ ਕਰਾਇਆ ਸੀ। ਉਹ ਚੈਨ ਲਈ ਆਪਦੇ ਨਾਲ ਪੜ੍ਹਦੀ ਸਹੇਲੀ ਪ੍ਰੀਤ ਦਾ, ਰਿਸ਼ਤਾ ਲੈ ਕੇ ਆਈ ਸੀ। ਜਦੋਂ ਚੈਨ ਤੇ ਪ੍ਰੀਤ ਦਾ ਵਿਆਹ ਹੋਇਆ। ਦੋਂਨਾਂ ਵਿੱਚ ਬਹੁਤ ਪਿਆਰ ਬੱਣ ਗਿਆ ਸੀ। ਬਹੁਤ ਜ਼ਕੀਨ ਬੱਝ ਗਿਆ ਸੀ। ਪਿਆਰ ਜਿਉਂ ਹੋ ਗਿਆ ਸੀ। ਵਿਆਹ ਤੋਂ ਪਹਿਲਾਂ, ਜਦੋਂ ਇੱਕ ਦੂਜੇ ਨੂੰ ਦਿਖਾਏ ਸੀ। ਉਸ ਦਿਨ ਚੈਨ ਨਾਲ ਤਾਂ ਦੋਸਤ ਤੇ ਉਸ ਦੀ ਪਤਨੀ ਸਨ। ਪ੍ਰੀਤ ਨਾਲ ਉਸ ਦੇ ਨੇੜੇ ਦੇ ਰਿਸ਼ਤੇਦਾਰ 10 ਬੰਦੇ ਸਨ। ਗੁਰਦੁਆਰੇ ਖੜ੍ਹਾ ਕੇ ਝਾਤ ਪੁਆ ਦਿੱਤੀ ਸੀ। ਦੋਂਨਾਂ ਨੇ, ਇੱਕ ਦੂਜੇ ਨੂੰ ਦੁਆ-ਸਲਾਮ, ਫਤਿਹ ਵੀ ਨਹੀਂ ਬੁਲਾਈ ਸੀ। ਜਿਵੇਂ ਮੰਡੀ ਵਿੱਚੋਂ ਡੰਗਰ ਖ੍ਰੀਦਣ ਸਮੇਂ ਨਿਘਾ ਥਾਂਈ ਕੱਢ ਕੇ, ਪੱਸ਼ੂ ਝੱਟ-ਪੱਟ ਖ੍ਰੀਦਦੇ ਹਨ। ਉਨਾਂ ਕੋਲ ਹੋਰ ਕੁੱਝ ਪੱਰਖਣ ਦਾ ਸਮਾਂ ਨਹੀਂ ਹੁੰਦਾ। ਛੇਤੀ ਹੁੰਦੀ ਹੈ। ਕਿਤੇ ਕੋਈ ਹੋਰ ਵਪਾਰੀ ਨਾਂ ਆ ਪਵੇ। ਉਵੇਂ ਹੀ ਪਹਿਲੀ ਨਜ਼ਰੇ ਹੀ ਲੜਕਾ-ਲੜਕੀ ਇੱਕ ਦੂਜੇ ਨੂੰ ਪਸੰਦ ਆ ਗਏ ਸਨ। ਇੱਕ ਦੂਜੇ ਨੂੰ ਹਾਮੀ ਭਰਦੇ ਹੀ, ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆ। ਵਿਆਹ ਇਸ ਤਰਾ ਫਟਾ-ਫੱਟ ਰੱਖ ਲਿਆ ਸੀ, ਜਿਵੇਂ ਦੁਨੀਆਂ ਉਤੇ ਸਬ ਤੋਂ ਵੱਧ ਜਰੂਰੀ ਹੋਵੇ। ਫਿਰ ਪਤਾ ਨਹੀਂ ਮੌਕਾ ਲੱਗੇਗਾ ਜਾਂ ਦੁਨੀਆਂ ਮੁੱਕ ਜਾਵੇਗੀ। ਹਫ਼ਤੇ ਵਿੱਚ ਵਿਆਹ ਹੋ ਗਿਆ ਹੈ। ਬਹੁਤੇ ਦੋਸਤਾਂ, ਰਿਸ਼ਤੇਦਾਰਾਂ ਨੂੰ ਵੀ ਸੱਦਣ ਦਾ ਸਮਾਂ ਨਹੀਂ ਲੱਗਾ। ਬਹੁਤੀ ਕਾਹਲੀ ਸੀ। ਮੁੰਡੇ ਦੀ ਰੋਟੀ ਪੱਕਦੀ ਕਰਨੀ ਸੀ। ਅੱਗਲਿਆ ਨੇ, ਧੀ ਤੋਰ ਕੇ, ਸਿਰ ਤੋਂ ਮਣਾਂ-ਮੂੰਹੀਂ ਭਾਰ ਲਹੁਉਣਾਂ ਸੀ। ਸੁਖ ਦੀ ਨੀਂਦ ਸੌਣਾਂ ਸੀ। ਦੁਲਹਨ ਨੂੰ ਵੀ ਹਾਰ ਸ਼ਿੰਗਾਰ ਦਾ ਸ਼ੌਕ ਸੀ।
ਵਿਆਹ ਪਿਛੋਂ, ਜਦੋਂ ਦੋਂਨੇ ਇਕਾਂਤ ਵਿੱਚ ਮਿਲੇ ਸਨ। ਪਹਿਲੀ ਬਾਰ ਹੀ ਦੋਂਨਾਂ ਨੂੰ, ਇੱਕ ਦੂਜੇ ਦੇ ਨਜ਼ਦੀਕ ਹੋਣ ਨਾਲ, ਇੰਨਾਂ ਪਿਆਰ ਹੋ ਗਿਆ। ਇੱਕ ਦੂਜੇ ਨੂੰ ਦੇਖਦੇ ਹੀ ਪਿਆਰ ਦਾ ਮੰਤਰ ਚਲ ਗਿਆ। ਐਸਾ ਪਿਆਰ ਬਹੁਤਿਆਂ ਦਾ ਹੁੰਦਾ ਹੈ। ਪਹਿਲਾਂ ਨਾਂ ਜਾਂਣ, ਨਾਂ ਪਹਿਚਾਂਣ, ਬੱਣ ਜਾਂਦਾ ਹੈ। ਦਿਲ ਦਾ ਮਹਿਮਾਨ। ਚੈਨ ਤੇ ਪ੍ਰੀਤ ਨੇ ਇੱਕ ਦੂਜੇ ਨੂੰ ਕਦੇ ਦੇਖਿਆ ਵੀ ਨਹੀਂ ਸੀ। ਰਾਤ ਨੂੰ ਧੂੰਦਲੇ ਚਾਨਣ ਵਿੱਚ ਵੀ, ਮੂੰਹਾਂ ਦੇ ਚਮਕਾਰੇ ਐਸੇ ਪਏ। ਪਿਆਰ ਵਿੱਚ ਬੇਹੋਸ਼ ਹੋ ਗਏ। ਇਹ ਪਿਆਰ ਸੀ, ਜਾਂ ਮਰਦ-ਔਰਤ ਨੂੰ ਮਿਲਣ ਦੀ ਹੱਵਸ ਸੀ। ਜੋ ਇੱਕ ਦੂਜੇ ਨਾਲ ਬਗੈਰ ਕੋਈ ਗੱਲ ਕੀਤੇ। ਹਾਲ-ਚਾਲ ਪੁੱਛੇ, ਝੱਟ ਇੱਕ ਦੂਜੇ ਦੇ ਗਲ਼ੇ ਨਾਲ ਲੱਗ ਗਏ। ਬਗੈਰ ਕੋਈ ਹਾਮੀ ਭਰੇ, ਕੱਪੜੇ ਉਤਾਰਨ ਲੱਗ ਗਏ। ਇੱਕ ਦੂਜੇ ਨੂੰ ਨੰਗਾ ਕਰਨਾਂ, ਹੱਵਸ ਮਿਟਾਉਣਾਂ, ਕੀ ਇਸੇ ਦਾ ਦੂਜਾ ਨਾਂਮ ਵਿਆਹ, ਪਿਆਰ ਹੈ? ਐਸਾ ਵਿਆਹ, ਪਿਆਰ ਸਾਡੇ ਬਾਪੂ ਦਾਦੇ ਨੇ, ਤਾਂ ਕੀਤਾ ਹੀ ਹੈ। ਹੋਰ ਕਿਹਨੇ-ਕਿਹਨੇ ਕੀਤਾ ਹੈ? ਕੀ ਇਹ ਧੱਕਾ ਹੈ ਜਾਂ ਅੰਨਦ ਹੈ? ਜੇ ਧੱਕਾ ਹੋਵੇ, ਤਾਂ ਅੱਗਲੀ ਰੌਲਾ ਪਾ ਦੇਵੇ। ਲੋਕਾਂ ਨੂੰ ਤਾਂ ਬਾਹਰ ਸਾਹ ਵੀ ਨਹੀਂ ਸੁਣਦਾ। ਕਈ ਤਾਂ ਕੰਨ ਲਾ-ਲਾ ਕੇ ਵਿੜਕਾਂ ਲੈਂਦੇ ਹਨ। ਬਿਚਾਰੇ ਮੰਜਿਆਂ ਦੀਆਂ ਚੂਲਾਂ ਜਰੂਰ ਚੂਕਦੀਆਂ ਸੁਣਦੀਆਂ ਹਨ। ਵੰਗਾ ਝੰਜ਼ਾਰਾਂ ਦੀ ਦੁਹਾਈ ਸੁਣਦੀ ਹੈ।

Comments
Post a Comment