ਭਾਗ 13 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ


ਜਿਵੇਂ ਪਤੀ ਕਹੇ, ਅੱਖਾਂ ਬੰਦਾ ਕਰਕੇ, ਕਰੀ ਜਾਈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਜੇ ਕੰਨਾਂ ਨਾਲ ਲੋਕਾਂ ਦੀਆਂ ਗੱਲਾਂ ਸੁਣਨੋਂ ਹੱਟ ਜਾਈਏ। ਦਿਮਾਗ ਉਤੇ ਭਾਰ ਵੀ ਨਹੀਂ ਪਵੇਗਾ। ਕੰਨ ਆਪਦੇ ਬਾਰੇ, ਤਾਂ ਕੁੱਝ ਸੁਣਨਾਂ ਨਹੀਂ ਚਹੁੰਦੇ ਹਨ। ਲੋਕਾਂ ਦੀਆਂ ਬੁਰ ਆਂਈਆਂ ਸੁਣਨ ਨੂੰ ਕੰਨ ਖੜ੍ਹੇ ਹੋ ਜਾਂਦੇ ਹਨ। ਸਾਰਾ ਦਿਨ ਰਾਤ ਹੋਰਾਂ ਦੀਆ ਗੱਲਾ ਸੁਣਦੇ ਰਹਿੱਣਗੇ। ਜਿਸ ਦੀਆਂ ਗੱਲਾਂ ਹਨ। ਉਸ ਨਾਲ ਚਾਹੇ ਜਾਂਣ ਪਛਾਂਣ ਹੀ ਨਾਂ ਹੋਵੇ। ਸਬ ਲੋਕਾਂ ਦੀਆਂ ਅੱਖਾਂ ਪਰਾਏ ਧੰਨ ਤੇ ਰੂਪ, ਹੁਸਨ ਉਤੇ ਜਾਂਦੀਆਂ ਹਨ। ਜਦੋਂ ਜਾਨਵਰ ਕੋਲੋ ਦੀ ਲੰਘ ਜਾਵੇ, ਬੰਦੇ ਦਾ ਧਿਆਨ ਬਹੁਤ ਘੱਟ, ਉਨਾਂ ਉਤੇ ਜਾਂਦਾ। ਜਦੋਂ ਬੰਦਾ ਕੋਲੋ ਦੀ ਲੰਘਦਾ ਹੈ, ਤਾਂ ਸਬ ਪੁੱਛ ਦੇ ਹਨ। ਇਹ ਕੌਣ ਹੈ? ਕੀ ਬੰਦੇ ਨੂੰ ਦਿਸਦਾ ਨਹੀਂ ਹੈ, ਇਹ ਕੌਣ ਹੈ? ਬੰਦਾ ਹੀ ਹੈ। ਹਰ ਕੋਈ ਠੀਕ ਹੀ ਪੁੱਛਦਾ ਹੈ। ਸਾਰੀ ਉਮਰ ਬੰਦਾ, ਬੰਦਾ ਹੀ ਨਹੀਂ ਬੱਣਦਾ। ਦਿਲਚਸਪੀ ਦੂਜੇ ਬੰਦੇ ਵਿੱਚ ਹੀ ਰਹਿੰਦੀ ਹੈ। ਆਪਦੇ ਵੱਲ, ਸਾਰੀ ਉਮਰ ਧਿਆਨ ਨਹੀਂ ਦਿੰਦਾ। ਸੁਰਤ ਦੂਜੇ ਉਤੇ ਟਿੱਕੀ ਹੈ।

ਚੈਨ ਦੀ ਜਿਸ ਦਿਨ ਸੁਹਾਗ ਰਾਤ ਸੀ। ਪ੍ਰੀਤ ਨੂੰ ਚੈਨ ਵਿੱਚੋਂ ਰੱਬ ਦਿਸਦਾ ਸੀ। ਪਤੀ ਨੂੰ ਪ੍ਰਮੇਸਵਰ ਹੀ ਕਹਿੰਦੇ ਹਨ। ਕੁੱਝ ਘਰ ਵਾਲਿਆਂ ਨੇ ਵੀ ਸਮਝਾ ਕੇ ਭੇਜਿਆ ਸੀ। ਉਸ ਦੀ ਮਾਂ ਨੇ ਕਿਹਾ ਸੀ, " ਕੋਈ ਬਚਪੱਨਾਂ ਨਾਂ ਕਰੀ। ਜਿਵੇਂ ਪਤੀ ਕਹੇ, ਅੱਖਾਂ ਬੰਦਾ ਕਰਕੇ, ਕਰੀ ਜਾਈ। ਉਸ ਦੀ ਹਰ ਗੱਲ ਮੰਨਣੀ ਹੈ। " ਕੋਲ ਭਰਜਾਈ ਬੈਠੀ ਸੀ। ਉਸ ਨੇ ਕਿਹਾ, " ਸਾਡੇ ਵੱਲ ਹੀ ਦੇਖ ਲੈ। ਜਿਵੇਂ ਅਸੀਂ ਕਰਦੀਆਂ ਹਾਂ। ਉਵੇਂ ਹੀ ਕਰਨਾਂ ਹੈ। ਪਤੀ ਮੂਹਰੇ ਜਬ਼ਾਨ ਨਹੀਂ ਖੋਲਣੀ। ਜੇ ਉਸ ਦੀ ਕੋਈ ਗੱਲ਼ਤੀ ਵੀ, ਤੂੰ ਫੜ ਲਵੇ। ਤੂੰ ਅੱਖਾਂ ਬੰਦ ਕਰਕੇ, ਅਣਦੇਖਿਆ ਕਰਨਾਂ ਹੈ। ਉਹ ਚਾਹੇ ਸਿਰ ਵਿੱਚ ਗੱਲੀਂਆਂ ਕਰ ਦੇਵੇ। ਤੂੰ ਸੀ ਨਹੀਂ ਕਰਨੀ। ਸਾਰਾ ਕੰਮ ਪਿਆਰ ਨਾਲ ਕਰਨਾਂ ਹੈ। ਰਸੋਈ ਵਿੱਚ, ਭਾਂਡਿਆਂ ਵਿੱਚ, ਭਾਡੇ ਮਾਰ ਕੇ, ਭੰਨਣ ਨਾਂ ਲੱਗ ਜਾਂਵੀ। ਤੇਰੇ ਕੋਲੋ, ਰਸੋਈ ਵਿੱਚ ਕੰਮ ਕਰਦੀ ਤੋਂ, ਕੋਈ ਭਾਂਡਾ ਨਹੀਂ ਟੁੱਟਣਾਂ ਚਾਹੀਦਾ। ਮਾੜਾ ਸ਼ੰਗਨ ਹੁੰਦਾ ਹੈ। ਪ੍ਰੀਤ ਨੇ ਕਿਹਾ," ਮੈਂ ਤਾਂ ਸੋਚਦੀ ਸੀ। ਸੌਹੁਰੇ ਘਰ ਖਾਂਣ ਹੁੰਢਾਉਣ ਕੁੜੀਆ ਜਾਂਦੀ ਹਨ। ਸੋਹਣੇ ਕੱਪੜੇ ਪਾਉਣ ਨੂੰ ਮਿਲਦੇ ਹਨ। ਮੁੰਡਾ ਗੱਲਾਂ ਕਰਨ ਨੂੰ, ਕੋਲ ਬੈਠਣ ਮਿਲ ਜਾਵੇਗਾ। ਤੁਸੀਂ ਤਾਂ ਮੇਰਾ ਡਰਾ-ਡਰਾ ਕੇ, ਦਿਲ ਕੱਢ ਦਿੱਤਾ ਹੈ। ਲੱਗਦਾ ਹੈ, ਮੈਂ ਬਲੀ ਦਾ ਬੱਕਰਾ ਬੱਣਨ ਜਾ ਰਹੀ ਹਾਂ। ਛੋਟੀ ਭਾਬੀ ਤੂੰ ਦੱਸ, ਕੀ ਤੂੰ ਵੀ ਇਸੇ ਤਰਾਂ ਕਰਦੀ ਹੈ? ਕੀ ਤੂੰ ਵੀਰੇ ਤੋਂ ਬਹੁਤ ਡਰਦੀ ਹੈ? " ਉਸ ਦੀ ਛੋਟੀ ਭਾਬੀ ਨੇ ਸੱਜੀ ਅੱਖ ਦੱਬਦੀ ਹੋਈ ਨੇ ਕਿਹਾ, " ਮੌਕਾ ਦੇਖੀਦਾ ਹੈ। ਥੋੜਾਂ ਚਿਰ ਹਾਂ ਵਿੱਚ ਹਾਂ ਮਿਲਾਉਣੀ ਪੈਂਦੀ ਹੈ। ਪਿਛੋਂ ਤਾਂ ਅੱਗਲਾ ਆਪ ਵੀ ਮਗਰ ਲੱਗਿਆ ਫਿਰਦਾ ਹੈ। ਮੇਰੇ ਕੋਲੋ, ਤਾਂ ਤੂੰ ਵੀ ਪੁੱਛ ਕੇ, ਗੱਲ ਕਰਦੀ ਹੈਂ। ਪਤੀ ਦੇ ਬਹੁਤਾ ਮਗਰ ਨਹੀਂ ਲੱਗੀਦਾ। ਪਿਛੇ ਹੱਟ ਕੇ ਰਹੇਗੀ। ਤਾਂਹੀ ਪੁੱਛ ਹੋਵੇਗੀ। ਮਰਦ ਐਸੇ ਹੀ ਹੁੰਦੇ ਹਨ। ਜਿਹੜੀ ਚੀਜ਼ ਸੌਖੀ ਮਿਲ ਜਾਂਦੀ ਹੈ। ਉਸ ਵੱਲੋਂ ਧਿਆਨ ਹਟਾ ਲੈਂਦੇ ਹਨ। ਗੁਆਂਢਣ ਕਦੇ-ਕਦੇ ਦਿਖਾਈ ਦਿੰਦੀ ਹੈ। ਅੱਡੀਆਂ ਚੱਕ-ਚੱਕ ਕੇ, ਉਧਰ ਹੀ ਦੇਖੀ ਜਾਂਦੇ ਹਨ। ਆਪਦੀ ਜ਼ਨਾਨੀ ਚਾਹੇ ਬੁੱਕਲ ਵਿੱਚ ਹੋਵੇ, ਬੰਦੇ ਦੀ ਸੁਰਤ ਦੂਜੀ ਕਿਸੇ ਔਰਤ ਕੋਲ ਤੁਰੀ ਫਿਰਦੀ ਹੈ। " ਪ੍ਰੀਤ ਨੂੰ ਕੁੱਝ ਸਮਝ ਨਹੀਂ ਲੱਗਦੀ ਸੀ। ਜਿਸ ਦੇ ਉਸ ਨੂੰ ਮਗਰ ਲਗਾਉਣ ਲੱਗੇ ਹਨ। ਉਸ ਦੀਆਂ ਸਿਫ਼ਤਾਂ ਕਰ ਰਹੀਆਂ ਹਨ। ਜਾਂ ਉਸ ਦੀਆਂ ਮਾੜੀਆਂ ਕਰਤੂਤਾਂ ਦੱਸ ਰਹੀਆਂ ਹਨ। ਪ੍ਰੀਤ ਦਾ ਡੈਡੀ ਵੀ ਆ ਗਿਆ ਸੀ। ਉਸ ਦੀ ਅਜੇ ਬਾਕੀ ਰਹਿੰਦੀ ਸੀ। ਉਸ ਨੇ ਕਿਹਾ, " ਪ੍ਰੀਤ ਕੰਨ ਖੋਲ ਕੇ ਸੁਣ ਲੈ, ਮੈਨੂੰ ਕੋਈ ਉਲਾਭਾ ਨਾਂ ਆਵੇ। ਸੌਹੁਰੇ ਘਰੋਂ ਰੁਸ ਕੇ ਨਹੀਂ ਆਉਣਾਂ। ਇੱਕ ਬਾਰ ਵਿਆਹ ਕਰ ਦਿੱਤਾ। ਸਾਡੀ ਜੁੰਮੇਬਾਰੀ ਖ਼ਤਮ ਹੋ ਗਈ। ਜੇ ਮਿਲਣ ਆਉਣਾ ਹੈ। ਚਾਹੇ ਦੂਜੇ ਦਿਨ ਆ ਜਾਵੀ। ਪਤੀ ਦੇ ਨਾਲ ਆਉਣਾ ਹੇ। ਇਕੱਲੀ ਨੇ, ਨਹੀਂ ਆਉਣਾਂ। " ਪ੍ਰੀਤ ਦਾ ਹਾਸਾ ਨਿੱਕਲਦਾ ਮਸਾਂ ਬਚਿਆ। ਬਈ ਗਾਂ ਨੂੰ ਪੱਕੇ ਕਿੱਲੇ ਨਾਲ ਬੰਨਣ ਲਈ, ਕਿਵੇਂ ਗੱਲਾਂ ਦੇ ਲਪੇਟੇ ਮਾਰ ਰਹੇ ਹਨ। ਉਸ ਨੂੰ ਪਤਾ ਸੀ। ਰੋਣ ਦਾ ਕੋਈ ਚਾਨਸ ਹੀ ਨਹੀਂ ਸੀ। ਮੈਨੂੰ ਕਿਸੇ ਨੇ ਗਲ਼ੇ ਨਹੀਂ ਲਗਾਉਣਾਂ। ਸਾਰੇ ਘਰੋਂ ਕੱਢਣ ਦਾ ਚੰਗੀ ਤਰਾਂ ਪ੍ਰਬੰਦ ਕਰ ਰਹੇ ਸਨ। ਬਈ ਜੇ ਇਸ ਨੂੰ, ਇਸ ਵੇਲੇ ਪੁਚਕਾਰਿਆ, ਤਾਂ ਕਿਤੇ ਘਰ ਹੀ ਮੁੜ ਕੇ ਨਾਂ ਆ ਜਾਵੇ। ਸਾਰੇ ਆਪੋ-ਆਪਣੀ ਮੱਤ ਦੇ ਕੇ ਚਲੇ ਗਏ। ਹੁਣ ਵੱਡਾ ਭਰਾ ਆਸਰਾ ਦੇਣ ਆ ਗਿਆ ਸੀ। ਉਸ ਨੇ ਕਿਹਾ, " ਪ੍ਰੀਤ ਆਪਣਾਂ ਭੈਣ ਭਰਾ ਦਾ ਪਿਆਰ ਯਾਦ ਰੱਖੀ। ਕਦੇ ਵੀ ਲੋੜ ਪਈ। ਮੈਨੂੰ ਇੱਕ ਅਵਾਜ਼ ਦੇ ਦੇਵੀ। ਮੈਂ ਤੇਰੇ ਨਾਲ ਹਾਂ। " ਛੋਟੇ ਨੇ ਕਿਹਾ, " ਜੇ ਮੇਰੀ ਮੰਨੇ ਵਿਆਹ ਹੀ ਨਾਂ ਕਰਾ। ਵਿਆਹ ਕਰਾਉਣ ਵਿੱਚ ਬਹੁਤ ਜੱਬ ਹਨ। ਜਾਨ ਬੜੀ ਬੁਰੀ ਤਰਾਂ ਫਸ ਜਾਂਦੀ ਹੈ। ਤੰਗ ਪਿੰਜਰੇ ਵਾਲਾ ਕੰਮ ਹੈ। "

ਪ੍ਰੀਤ ਦਾ ਪਤੀ ਆਪ ਵੀ ਸ਼ਰਾਬੀ ਸੀ। ਉਸ ਨੇ ਪ੍ਰੀਤ ਨੂੰ ਕੂੰਗੜੀ ਬੈਠੀ ਦੇਖ ਕੇ ਕਿਹਾ, " ਤੂੰ ਮੇਰੇ ਕੋਲੋ ਡਰਦੀ ਹੈਂ ਜਾਂ ਸੰਗਦੀ ਹੈਂ। " ਪ੍ਰੀਤ ਨੀਵੀ ਪਾਈ ਬੈਠੀ ਰਹੀ। ਉਸ ਦੀ ਕਿਸੇ ਗੱਲ ਦਾ ਜੁਆਬ ਨਹੀਂ ਦਿੱਤਾ। ਉਹ ਆਪ ਹੀ ਪ੍ਰੀਤ ਦੇ ਨਾਲ ਲੱਗ ਕੇ ਬੈਠ ਗਿਆ ਸੀ। ਪ੍ਰੀਤ ਨੂੰ ਦੋਨੇਂ ਬਾਹਾਂ ਨਾਲ ਗੱਲਵੱਕੜੀ ਪਾ ਲਈ ਸੀ। ਪ੍ਰੀਤ ਦਾ ਸਾਰਾ ਸਰੀਰ ਕੰਬ ਗਿਆ ਸੀ। ਚੈਨ ਨੇ, ਇੱਕ ਝੱਟਕੇ ਨਾਲ ਹੀ, ਉਸ ਦੀ ਚੂੰਨੀ ਲਾਹ ਦਿੱਤੀ। ਚੈਨ ਨੇ ਕਿਹਾ, " ਹੁਣ ਤੇਰਾ ਮੂੰਹ ਦਿੱਸਿਆ ਹੈ। ਤੂੰ ਬਹੁਤ ਖੂਬਸੂਰਤ ਹੈ। ਉਸ ਦਿਨ ਤਾਂ ਤੇਰੇ ਕੱਪੜੇ ਦੇਖ ਕੇ ਹੀ, ਤੈਨੂੰ ਪਸੰਦ ਕਰ ਲਿਆ ਸੀ। " ਪ੍ਰੀਤ ਨੇ ਕਿਹਾ, " ਮੈਂ ਤਾਂ ਤੇਰੇ ਵੱਲ ਦੇਖਿਆ ਹੀ ਨਹੀਂ ਸੀ। ਤੂੰ ਮੇਰੀ ਮਾਂ ਨੂੰ ਪਸੰਦ ਸੀ। " ਚੈਨ ਨੇ ਮਜ਼ਾਕ ਕੀਤਾ। ਉਸ ਨੇ ਕਿਹਾ, " ਫਿਰ ਤਾਂ ਤੇਰੀ ਬੇਬੇ ਵੀ, ਮੇਰੇ ਉਤੇ ਆਸ਼ਕ ਹੋ ਗਈ ਹੈ। " ਪ੍ਰੀਤ ਨੂੰ ਸਾਰੇ ਘਰ ਵਾਲਿਆ ਵੱਲੋਂ, ਪੱਕੀ ਹਦਾਇਤ ਸੀ। ਹਰ ਗੱਲ ਪਤੀ ਦੀ ਮੰਨਣਦੀ ਹੈ। ਮੂਹਰੇ ਨਹੀਂ ਬੋਲਣਾਂ। ਉਹ ਤਾਂ ਵੀ ਚੁਪ ਰਹੀ। ਜਦੋਂ ਚੈਨ ਨੇ ਆਪਦੇ ਵਾਲੇ ਗਲਾਸ ਵਿੱਚਲੀ ਸ਼ਰਾਬ, ਉਸ ਦੇ ਮੂੰਹ ਨੂੰ ਲਾ ਦਿੱਤੀ। ਇਸ ਨੇ ਪ੍ਰੀਤ ਨੂੰ ਕੋਈ ਤੇਜ਼ ਨਸ਼ਾ ਦੇ ਦਿੱਤਾ ਸੀ। ਪਤਾ ਨਹੀਂ ਕੈਸਾ ਨਸ਼ਾ ਸੀ। ਵਿਆਹ ਵਾਲੇ ਦਿਨ ਥੱਕੀ ਵੀ ਹੋਈ ਸੀ। ਸੁਹਾਗ ਰਾਤ ਨੂੰ ਉਹ ਹੋਸ਼ ਵਿੱਚ ਨਹੀਂ ਸੀ। ਚੈਨ ਨੇ ਉਸ ਨੂੰ ਜਾਂਣ ਕੇ, ਨਸ਼ਾ ਦੇ ਦਿੱਤਾ ਸੀ। ਪ੍ਰੀਤ ਨੂੰ ਬਗੈਰ ਦੱਸੇ, ਬੇਹੋਸ਼ੀ ਵਿੱਚ, ਬਗੈਰ ਕੱਪੜਿਆਂ ਤੋਂ, ਉਸ ਦੀਆਂ ਫੋਟੋ ਖਿੱਚ ਲਈਆਂ ਸਨ। ਪ੍ਰੀਤ ਨੂੰ ਭੋਰਾ ਵੀ ਵਿੜਕ ਨਹੀਂ ਆਈ ਸੀ। ਨਸ਼ੇ ਪੀਣ ਨਾਲ ਹੋਸ਼, ਤਾਂ ਗੁੰਮ ਹੁੰਦੇ ਹੀ ਹਨ। ਬੰਦੇ ਦੇ ਸਰੀਰ ਉਤੇ, ਮਾੜਾ ਅਸਰ ਹੁੰਦਾ ਹੈ। ਸਾਰਾ ਸਰੀਰ ਗਲ਼ ਜਾਂਦਾ ਹੈ। ਹੋਰ ਬਹੁਤ ਨੁਕਸਾਨ ਹੁੰਦੇ ਹਨ। ਪ੍ਰੀਤ ਤੋਂ ਦੂਜੇ ਦਿਨ ਉਠਿਆ ਨਹੀਂ ਜਾਂਦਾ ਸੀ। ਮੱਥਾ ਦੁੱਖਦਾ ਸੀ। ਸਾਰਾ ਸਿਰ ਘੁਮ ਰਿਹਾ ਸੀ। ਉਸ ਨੂੰ ਚੱਕਰ ਆ ਰਹੇ ਸਨ। ਦਿਮਾਗ ਨੂੰ ਚੜ੍ਹ ਗਿਆ ਸੀ।


Comments

Popular Posts