ਸੋਹਣੀ ਅੱਕਲ ਵਾਲਾ ਰੱਬ ਜੱਗਤ ਨੂੰ ਸ਼ੁਰੂ ਤੋਂ ਜਾਂਨਣ ਵਾਲਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
10/06/2013. 296

ਰੱਬ ਦੇ ਭਗਤ ਬੰਦੇ ਨੂੰ ਸਦਾ ਰਹਿੱਣ ਵਾਲਾ ਸੁਖ, ਮਨ ਦੀ ਸ਼ਾਂਤੀ, ਦੁਨੀਆਂ ਦੇ ਸਾਰੇ ਭੰਡਾਰ, ਚੀਜ਼ਾਂ ਮਿਲ ਜਾਂਦੀਆਂ। ਸੂਝ, ਸੋਹਣੀ ਸੁਰਤ, ਚੰਗੇ ਬਿਚਾਰ, ਫੁਰਨੇ ਸੋਚ ਕੇ, ਰੱਬ ਤੋਂ ਸਾਰੀਆਂ ਚੀਜ਼ਾਂ, ਹਾਂਸਲ ਕਰਨ ਦੇ ਤਰੀਕੇ ਆ ਜਾਂਦੇ ਹਨ। ਉਚਾ ਗਿਆਨ, ਸਰੀਰ ਨੂੰ ਲੰਬੇ ਸਮੇਂ ਤੱਕ, ਕਸ਼ਟ ਦੇ ਕੇ, ਭੁੱਖੇ-ਥਿਆਏ ਸਮਾਧੀ ਲਾ ਕੇ ਰੱਖਣਾਂ, ਰੱਬ ਵਿੱਚ ਸੁਰਤ ਟਿੱਕਣੀ ਆ ਜਾਂਦੇ ਹਨ। ਪਵਿੱਤਰ ਸਬ ਤੋਂ ਉਚੀ ਰੱਬ ਦੀ ਵਿੱਦਿਆ ਅੱਕਲ ਨਾਲ, ਤਨ-ਮਨ ਧੋ ਕੇ ਬਹੁਤ ਪਵਿੱਤਰ ਹੋ ਜਾਂਦੇ ਹਨ। ਚਾਰਿ ਪਦਾਰਥ ਇਹ ਹਨ। ਧਰਮ-ਪ੍ਰਮਾਤਮਾ ਦੇ ਭਾਂਣੇ ਵਿੱਚ ਚਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾਂ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿੱਖਿਆ ਨਾਲ ਚਲਣਾਂ ਹੈ। ਮਨ ਦੀਆਂ ਖੁਸ਼ੀਆਂ ਅੰਨਚਾਰਿ ਪਦਾਰਥ ਇਹ ਹਨ। ਧਰਮ-ਪਰਮਾਤਮਾ ਦੇ ਭਾਣੇ ਵਿੱਚ ਚਲਣ ਦਾ ਗੁਣ। ਅਰਥ-ਸੰਸਾਰੀ ਲੋੜਾਂ ਪੂਰੀਆਂ ਕਰਨਾਂ ਹੈ। ਕਾਮ-ਬੰਦੇ ਦੀ ਸਰੀਰ ਸ਼ਕਤੀ ਹੈ। ਮੋਖ-ਸ਼ਬਦ ਗੁਰੂ ਦੀ ਸਿਖਿਆ ਨਾਲ ਚਲਣਾਂ ਹੈ। ਮਨ ਦੀਆਂ ਖੁਸ਼ੀਆਂ ਅੰਨਦ ਮਿਲ ਜਾਂਦੇ ਹਨ। ਸਾਰੀ ਸ੍ਰਿਸਟੀ ਵਿੱਚ ਰਹਿੰਦਾ ਹੋਇਆ ਵੀ ਦੁਨੀਆਂ ਦੇ ਮੋਹ-ਪਿਆਰ ਵਿੱਚ ਨਹੀਂ ਫਸਦਾ। ਮਾਂਣ ਨਹੀਂ ਕਰਦਾ। ਪਰਾਇਆ ਜਿਹਾ ਹੋ ਕੇ ਰਹਿੰਦਾ ਹੈ। ਸੋਹਣੀ ਅੱਕਲ ਵਾਲਾ ਰੱਬ ਜੱਗਤ ਨੂੰ ਸ਼ੁਰੂ ਤੋਂ ਜਾਂਨਣ ਵਾਲਾ ਹੈ।

ਪ੍ਰਮਾਤਮਾਂ ਬ੍ਰਹਿਮੰਡ ਨੂੰ, ਇਕੋ ਜਿਹਾ ਬਰਾਬਰ ਦੇਖਦਾ ਹੈ। ਇਹ ਸਾਰੇ ਫ਼ਲ, ਉਸ ਬੰਦੇ ਦੇ ਮੂੰਹ ਵਿੱਚ ਆ ਜਾਂਦੇ ਹਨ। ਜੋ ਬੰਦਾ ਇਸ ਰੱਬੀ ਬਾਣੀ ਦੇ ਖ਼ਜ਼ਾਨੇ, ਸ਼ਬਦਾਂ ਦੇ ਭੰਡਾਰ ਨੂੰ ਚੇਤੇ ਕਰਕੇ, ਇਕੱਠਾ ਕਰਦਾ ਹੈ। ਸਾਰੀ ਦੁਨੀਆਂ ਵਿੱਚੋਂ ਉਸ ਦੀ ਹੀ ਮੁੱਕਤੀ ਹੁੰਦੀ ਹੈ। ਰੱਬ ਗੋਬਿੰਦ ਦੇ ਕੰਮ ਗੁਣ, ਰੱਬ ਦੀ ਅਵਾਜ਼ ਰੱਬੀ ਗੁਰਬਾਣੀ ਦੇ ਵਿੱਚ ਹੈ। ਸਿਮ੍ਰਿਤੀਆਂ ਸਾਸਤਰ ਬੇਦ ਬਿਆਨ ਕਰ ਰਹੇ ਹਨ। ਸਾਰੀਆਂ ਗੱਲਾ ਦਾ ਨਿਚੋੜ, ਸਿਰਫ਼ ਭਗਵਾਨ ਦਾ ਨਾਂਮ ਹੈ। ਰੱਬ ਦਾ ਨਾਂਮ ਭਗਤ ਦੇ ਹਨ ਵਿੱਚ ਹੁੰਦਾ ਹੈ। ਰੱਬ ਦੀ ਭਗਤੀ ਕਰਨ ਵਾਲਿਆਂ ਨਾਲ ਰਲ ਕੇ, ਭਗਤੀ ਕਰਨ ਨਾਲ, ਕਰੋੜਾ ਪਾਪ ਮਿਟ ਜਾਂਦੇ ਹਨ। ਰੱਬ ਤੇ ਭਗਤਾਂ ਦੀ ਮੇਹਰਬਾਨੀ ਹੋ ਜਾਵੇ। ਜੰਮਦੂਰ ਤੋਂ ਡਰਨ ਦਾ ਫ਼ਿਕਰ ਮੁੱਕ ਜਾਂਦਾ ਹੈ। ਜਿਸ ਬੰਦੇ ਦੇ ਮੱਥੇ ਉਤੇ, ਰੱਬ ਦਾ ਨਾਂਮ ਜੱਪਣ ਦੇ ਲੇਖ ਲਿਖੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਕੋਲ, ਉਹ ਆਸਰਾ ਲੈਣ ਆਉਂਦੇ ਹਨ।

ਜਿਸ ਦੇ ਹਿਰਦੇ ਵਿੱਚ ਰੱਬ ਜਾਗ ਜਾਂਦਾ ਹੈ। ਉਹ ਸੁਣਕੇ, ਰੱਬ ਨਾਲ ਪਿਆਰ ਲੈਂਦਾ ਹੈ। ਉਸ ਬੰਦੇ ਨੂੰ ਰੱਬ ਚੇਤੇ ਆਉਂਦਾ ਹੈ। ਜੰਨਣ-ਮਰਨੇ ਦਾ ਦਰਦ, ਪੀੜਾਂ ਰੱਬ ਮੁੱਕਾ ਦਿੰਦਾ ਹੈ। ਬਹੁਤ ਪਾਪੀ, ਮਾੜੇ ਸਰੀਰਾਂ ਨੂੰ ਅੱਖ ਝੱਪਕੇ ਨਾਲ ਪਵਿੱਤਰ ਕਰ ਦਿੰਦਾ ਹੈ। ਰੱਬ ਦੀ ਪ੍ਰਸੰਸਾ ਪਵਿੱਤਰ ਹੈ। ਰੱਬੀ ਬਾਣੀ ਮਿੱਠੀ ਅੰਮ੍ਰਿੰਤ ਰਸ ਦਾ ਸੁਆਦ ਦਿੰਦੀ ਹੈ। ਜਦੋਂ ਮਨ ਨੂੰ ਪਿਆਰੀ ਲੱਗਦੀ ਹੈ। ਜਿਸ ਦੇ ਹਿਰਦੇ ਵਿੱਚ ਇੱਕ ਰੱਬ ਦਾ ਨਾਂਮ ਵੱਸਿਆ ਹੋਇਆ ਹੈ। ਉਸ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਵਹਿਮ ਦੂਰ ਭੱਜ ਜਾਂਦੇ ਹਨ। ਉਸੇ ਦਾ ਨਾਂਮ ਰੱਬ ਦਾ ਭਗਤ ਹੈ। ਜਿਸ ਦੇ ਕੰਮ ਪਵਿੱਤਰ ਹਨ। ਸਤਿਗੁਰ ਨਾਨਕ ਜੀ ਦੀ, ਰੱਬੀ ਬਾਣੀ ਦੇ ਨਾਂਮ ਦਾ ਗੁਣ ਇਹ ਹੈ। ਇਹ ਸੁਖਾਂ ਦਾ ਭੰਡਾਰ ਹੈ।

ਸੁਖਮਨੀ ਬਾਣੀ ਦੇ ਅਰਥ ਹੋਏ ਹਨ। ਪਿਆਰੇ ਪਾਠਕੋ, ਗੁਰਬਾਣੀ ਪੜ੍ਹੋਗੇ ਤਾਂ ਇਹ ਛੋਟੀਆਂ-ਛੋਟੀਆਂ ਕਾਵਿਤਾਵਾਂ ਆਪੇ ਲਿਖਣੀਆਂ ਜਾਂਣਗੀਆਂ। ਆਪਾਂ ਤਾਂ ਸ਼ਬਦਾਂ ਦੇ ਸਮੁੰਦਰ ਵਿੱਚ ਡੁੱਬਕੀ ਲਾਈ ਹੈ। ਚਾਰੇ ਪਾਸੇ ਅੱਖਰ ਹੀ ਅੱਖਰ ਹਨ। ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ। ਪਾਣੀ, ਧਰਤੀ, ਅਕਾਸ਼ ਹਰ ਥਾਂ ਉਤੇ, ਭਗਵਾਨ ਜੀ ਦੁਨੀਆਂ ਨੂੰ ਬਣਾਉਣ, ਚਲਾਉਣ ਵਾਲੇ ਸਿਰਜਣਹਾਰ, ਤੂੰ ਸਪੂਰਨ ਹਾਜ਼ਰ ਹੈ। ਸਤਿਗੁਰ ਨਾਨਕ ਪ੍ਰਭੂ ਜੀ ਤੂੰ ਆਪ ਹੀ ਇੱਕੋ-ਇਕ, ਬੇਅੰਤ ਤਰਾਂ ਦੇ ਅਕਾਰਾਂ, ਜੀਵਾਂ, ਕੱਣ-ਕੱਣ, ਪੱਤੇ-ਪੱਤੇ ਵਿੱਚ ਹੈ।

ਪੂਰੇ ਚੰਦ ਪੂਰਨਮਾਸ਼ੀ ਤੋਂ ਅੱਗਲੇ, ਪਹਿਲੇ ਦਿਨ ਤੋਂ ਇੱਕੋ-ਇਕ ਪ੍ਰਮਾਤਮਾਂ ਦਾ ਧਿਆਨ ਧਰ ਕੇ, ਯਾਦ ਕਰਕੇ ਸਿਰ ਝੁੱਕਾਉਂਦਾ ਹਾਂ। ਰੱਬ, ਗੋਬਿੰਦ, ਪਿਆਰੇ ਪਾਲਣ ਵਾਲੇ ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਉਸ ਹਰੀ ਪ੍ਰਮਾਤਮਾਂ ਦਾ ਆਸਰਾ ਲਿਆ ਹੈ। ਉਸ ਦੀ ਓਟ ਤੱਕ ਕੇ, ਜਿਉਂਦੇ ਹਾਂ। ਉਸ ਹਰੀ ਪ੍ਰਮਾਤਮਾਂ ਦਾ ਆਸਰਾ ਲਿਆ ਹੈ। ਉਸ ਦੀ ਓਟ ਤੱਕ ਕੇ ਜਿਉਂਦਾ ਹਾਂ। ਜਿਸ ਰੱਬ ਦੀ ਉਮੀਦ ਤੱਕ ਕੇ, ਮੁੱਕਤੀ ਤੇ ਖੁਸ਼ੀ ਮਿਲਦੀ ਹੈ। ਸਾਰੇ ਕੰਮ ਹੁੰਦੇ ਹਨ। ਚਾਰੇ ਪਾਸੇ, ਦਸੀਂ ਪਾਸੀਂ ਘੁੰਮ ਕੇ ਦੇਖ ਲਿਆ ਹੈ। ਰੱਬ ਤੋਂ ਬਗੈਰ ਹੋਰ ਕੋਈ ਨਹੀਂ ਹੈ। ਬੇਦ, ਪੁਰਾਨ, ਸਿਮ੍ਰਿਤੀਆਂ ਨੂੰ ਸੁਣ ਕੇ ਸੋਚ ਲਈਏ। ਬੰਦੇ ਨੂੰ ਮਾੜੇ ਕੰਮਾਂ ਵਿੱਚ ਫਸੇ ਹੋਏ ਨੂੰ, ਡਰ ਤੋਂ ਬਚਾਉਣ ਵਾਲਾ ਅੰਨਦ ਖੁਸ਼ੀਆਂ ਦਾ ਸੋਮਾਂ ਪ੍ਰਮਾਤਮਾਂ ਹੈ। ਭਗਵਾਨ ਹੀ ਜੀਵਾਂ ਵਿੱਚ ਹੋ ਕੇ ਭੁਗਤਣ ਵਾਲਾ ਹੈ। ਸਬ ਨੂੰ ਦਾਨ ਦੇਣ ਵਾਲਾ ਵੀ ਰੱਬ ਹੀ ਹੈ। ਉਸ ਬਗੈਰ ਹੋਰ ਕੋਈ ਨਹੀਂ ਹੈ।

ਬੰਦੇ ਜੋ ਵੀ ਮੰਗੇਗਾ, ਉਹੀ ਮਿਲ ਜਾਵੇਗਾ। ਸਤਿਗੁਰ ਨਾਨਕ ਜੀ ਦੇ, ਕੰਮਾਂ ਦੀ ਪ੍ਰਸੰਸਾ ਕਰੀ ਚਲੀਏ। ਪ੍ਰਮਾਤਮਾਂ ਗੋਬਿੰਦ ਦੇ ਗੁਣਾਂ ਦੀ ਪ੍ਰਸੰਸਾ, ਹਰ ਰੋਜ਼ ਕਰੀ ਚੱਲੀਏ। ਇੱਕੋ-ਇਕ ਪ੍ਰਮਾਤਮਾਂ ਨੂੰ, ਬੇਅੰਤ ਬਾਰ ਯਾਦ ਕਰਕੇ ਸਿਰ ਝੁੱਕਾਈਏ। ਪ੍ਰਭ ਹਰੀ ਦਾ ਆਸਰਾ ਲਈਏ। ਉਸ ਚਰਨੀ ਪੈ ਜਾਈਏ। ਸਤਿਗੁਰ ਨਾਨਕ ਰੱਬ ਦੇ ਪਿਆਰੇ ਭਗਤਾਂ ਨਾਲ ਰਲ-ਮਿਲ ਕੇ, ਮਨ ਦੇ ਵਹਿਮ ਮੁੱਕ ਜਾਂਦੇ ਹਨ। ਦੂਜਿਆਂ ਨਾਲ ਮੋਹ ਮੁੱਕ ਜਾਂਦਾ ਹੈ। ਹਰ ਰੋਜ਼ ਆਪਣੇ ਔਗੁਣ ਛੱਡੀ ਚੱਲ, ਪੂਰਨਮਾਸ਼ੀ ਤੋਂ ਦੂਜੇ, ਦੂਜ ਵਾਲੇ ਦਿਨ ਮਾੜੀ ਬੁੱਧੀ ਨਾਲ ਸੋਚਣਾ ਛੱਡੀਏ। ਸਤਿਗੁਰ ਜੀ ਦੀ ਚਾਕਰੀ, ਬਾਣੀ ਬਿਚਾਰ ਕੇ, ਹਰ ਰੋਜ਼ ਕਰੀਏ। ਰੱਬ ਦਾ ਕੀਮਤੀ ਨਾਂਮ ਰਤਨ ਸਰੀਰ ਤੇ ਹਿਰਦੇ ਵਿੱਚ ਰਹਿੰਦਾ ਹੈ। ਸਰੀਰਕ ਸ਼ਕਤੀਆਂ, ਕਾਂਮ ਗੁੱਸੇ, ਲਾਲਚ ਨੂੰ ਮਾਰ ਦਿੰਦਾ ਹੈ। ਸਾਰੇ ਨਿਰਾਸ਼ਾ ਵਾਲੇ ਬਿਚਾਰ ਮਰ ਗਏ ਹਨ। ਚੰਗਾ ਜਿਉਣ ਦਾ ਢੰਗ ਆ ਗਿਆ ਹੈ। ਸਾਰੇ ਮਨ ਦੇ ਝਗੜੇ ਮੁੱਕ ਗਏ ਹਨ। ਆਪਦੇ ਮਨ ਵਿੱਚ ਪ੍ਰਮਾਤਮਾਂ ਨੂੰ ਯਾਦ ਕਰੀਏ। ਰੱਬ ਦੀ ਭਗਤੀ ਆ ਜਾਂਦੀ ਹੈ। ਉਸ ਬੰਦੇ ਨੂੰ ਫ਼ੈਇਦਾ ਹੁੰਦਾ ਹੈ। ਸਾਰੇ ਘਾਟੇ ਮੁੱਕ ਜਾਂਦੇ ਹਨ। ਰੱਬ ਦੁ ਮਹਿਲ ਵਿੱਚ ਇੱਜ਼ਤ ਮਿਲਦੀ ਹੈ। ਜੋ ਪ੍ਰਭੂ ਦਾ ਨਾਂਮ ਰੱਬ-ਰੱਬ ਕਰਕੇ ਇੱਕਠਾ ਕਰਦੇ ਹਨ। ਉਹ ਸੱਚੇ ਰੱਬ ਵਾਲੇ ਸ਼ਾਹੂਕਾਰ, ਭਾਗਾਂ ਵਾਲੇ ਬੱਣ ਜਾਂਦੇ ਹਨ। ਉਠਦਿਆਂ ਬਹਿੰਦਿਆਂ ਪ੍ਰਭੂ ਨੂੰ ਯਾਦ ਕਈਏ। ਰੱਬ ਦੇ ਭਗਤਾਂ ਦੇ ਨਾਲ ਲੱਗ ਕੇ, ਰੱਬ ਦੀ ਪਿਆਰ ਪ੍ਰਸੰਸਾ ਕਰੀਏ। ਸਤਿਗੁਰ ਨਾਨਕ ਜੀ ਲਿਖਦੇ ਹਨ। ਐਸੇ ਬੰਦਿਆਂ ਦੀ ਮਾੜੇ ਬਿਚਾਰਾਂ ਵਾਲੀ ਮਤ ਮਰ ਗਈ ਹੈ। ਗੁਣਾਂ ਤੇ ਗਿਆਨ ਭਗਵਾਨ ਆ ਕੇ, ਮਨ ਵਿੱਚ ਬਸ ਗਿਆ ਹੈ ।

Comments

Popular Posts