ਭਾਗ 15 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਹਰ ਗੱਲ ਅਸੀਂ ਰੱਬ ਤੇ ਸਰਕਾਰ ਉਤੇ ਛੱਡੀ ਹੈ



ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪਾਣੀ ਜੀਵਨ ਦਾਨ ਵੀ ਦਿੰਦਾ ਹੈ। ਇਹੀ ਜੀਵਨ ਤਹਿਸ਼-ਨਾਹਿਸ਼ ਕਰ ਦਿੰਦਾ ਹੈ। ਧਰਤੀ ਤੇ ਥੱਲ ਉਤੇ ਰਹਿੱਣ ਵਾਲੇ ਜੀਵਾਂ ਨੂੰ, ਇਸੇ ਪਾਣੀ ਤੋਂ ਬਹੁਤਾ ਖ਼ਤਰਾ ਹੈ। ਇਸੇ ਲਈ ਮੀਂਹ ਦੇ ਪਾਣੀ ਨੂੰ ਆਪ ਸੰਭਾਲਣਾਂ ਸਿਖ ਲਈਏ। ਆਪੋ ਆਪਣੇ ਘਰਾਂ-ਖੇਤਾਂ ਦੁਆਲੇ ਐਸਾ ਪ੍ਰਬੰਦ ਕਰੀਏ। ਮੀਂਹ ਦੇ ਪਾਣੀ ਨੂੰ ਇਕੱਠਾ ਕਰੀਏ। ਜਦੋਂ ਮੀਂਹ ਨਹੀਂ ਪੈਦਾਂ। ਉਹੀ ਪਾਣੀ ਵਰਤ ਸਕੀਏ। ਜਿਸ ਦਿਨ ਦਾ ਚੈਨ-ਪ੍ਰੀਤ ਦਾ ਵਿਆਹ ਹੋਇਆ ਸੀ। ਮੀਹ ਜ਼ੋਰਾ ਉਤੇ ਪੈ ਰਿਹਾ ਹੈ। ਲੋਕ ਕਹਿੰਦੇ ਨੇ, " ਜਿਸ ਨੇ ਦੁੱਧ ਵਾਲੇ ਭਾਂਡੇ ਦੀ, ਥੱਲੇ ਦੀ ਮਲਾਈ-ਘਰੋੜੀ ਖਾਂਦੀ ਹੋਵੇ। ਉਸ ਦੇ ਵਿਆਹ ਨੂੰ ਮੀਂਹ ਜਰੂਰ ਪੈਂਦਾ ਹੈ। " ਮੇਰੇ ਵਿਆਹ ਤੋਂ ਇੱਕ ਦਿਨ ਪਹਿਲਾਂ, 17 ਫਰਵਰੀ ਨੂੰ ਵੀ ਜ਼ੋਰਾਂ ਉਤੇ ਮੀਂਹ ਪੈ ਰਿਹਾ ਸੀ। ਮੈਨੂੰ ਸਾਰੀਆਂ ਭੂਆ, ਮਾਸੀਆਂ, ਮਾਮੀਆਂ, ਚਾਚੀ, ਤਾਈ ਕਹਿੱਣ ਲੱਗੀਆਂ, " ਪਰਨਾਲੇ ਥੱਲੇ ਮਾਂਹ ਦੱਬਦੇ ਦੇ, ਅਸੀਂ ਅੰਦਰ ਬਾਹਰ ਜਾਂਦੀਆਂ ਭਿੱਝਦੀਆਂ ਹਾਂ। ਆਪ ਵਿਹਲੀ ਹੋਈ ਬੈਠੀ ਹੈ। " ਇੱਕ ਤਾਂ ਮੇਰੇ ਹੱਥਾਂ ਉਤੇ, ਸ਼ਾਂਮ ਨੂੰ ਚਾਰ ਕੁ ਵਜੇ ਮਹਿੰਦੀ ਲਾ ਦਿੱਤੀ ਸੀ। ਦੂਜਾ ਘਰ ਦਾ ਵਿਹੜਾ ਪੱਕਾ ਸੀ। ਇੱਕ ਵਿਗੇ ਦੇ ਵਿਹੜੇ ਵਿੱਚ, ਚੱਪਾ ਥਾਂ ਕੱਚਾ ਨਹੀਂ ਸੀ। ਨਾਲ ਹੀ ਖੇਤ ਸੀ। ਮੈਂ ਕਿਹਾ, " ਕੰਧ ਤੋਂ ਬਾਹਰ ਮਾਂਹ ਦੱਬ ਸਕਦੇ ਹਾਂ। ਤਿੰਨ ਮਹੀਨਿਆ ਨੂੰ ਘਰ ਦੀ, ਮਾਹਾਂ ਦੀ ਫ਼ਸਲ ਹੋ ਜਾਵੇਗੀ। " ਫਿਰ ਵੀ ਔਰਤਾਂ ਨੇ ਮੇਰੇ ਨਾਲ, ਇੱਕ ਪਾਈਆ ਮਾਂਹ ਲਗਾ ਕੇ, ਪੱਕੀ ਥਾਂ ਉਤੇ, ਪਰਨਾਲੇ ਥੱਲੇ, ਰੱਖ ਦਿਤੇ। ਗੱਲ ਪੱਕੀ ਹੈ। ਮੀਂਹ ਹੱਟ ਗਿਆ। ਆਪਾਂ ਨੂੰ ਤਾਂ ਮੀਂਹ ਹਟਾਉਣ ਦਾ ਸੀ। ਵਿਹੜੇ ਵਿੱਚ ਮਾਂਹ ਹੀ ਮਾਂਹ ਖਿੰਡ ਗਏ ਸਨ। ਫਿਰ ਉਹੀ ਸਾਰੀਆਂ ਲੱਗ ਕੇ ਮਾਂਹ ਹੂੰਝਦੀਆਂ ਫਿਰਦੀਆਂ ਸੀ। ਲੋਕਾਂ ਦੀਆਂ ਚੌਲ ਪੁੰਨ ਕਰਕੇ, ਜੋੜੀਆਂ ਬੱਣਦੀਆਂ ਹਨ। ਮੈਂ ਮਾਂਹ ਪੁੰਨ ਕੀਤੇ ਸਨ। ਰੱਬ ਜਾਂਣੇ ਕਿਹੜੇ-ਕਿਹੜੇ ਜੀਵ ਦੇ ਮੂੰਹ ਵਿੱਚ ਪਏ ਹੋਣੇ ਹਨ? ਜੈਸੇ ਘਰ ਵਿੱਚੋਂ, ਮੈਂ ਆਈ ਸੀ। ਵੈਸਾ ਹੀ ਘਰ ਮੈਨੂੰ ਮਿਲ ਗਿਆ। ਰੱਬ ਨੇ, ਕੱਲਕੱਤੇ, ਕਨੇਡਾ ਤੇ ਪਿੰਡ, ਸਾਰਾ ਕੁੱਝ ਦਿੱਤਾ। ਉਸ ਦੀ ਬਹੁਤ ਕਿਰਪਾ ਹੈ। ਕਦੇ ਕਿਸੇ ਗੱਲ ਦੀ ਕਮੀ ਨਹੀਂ ਆਈ। ਮੇਹਨਤ ਕਰਦੇ ਰਹੀਏ। ਕਦੇ ਤੋਟ ਨਹੀਂ ਆਉਂਦੀ। ਕਿਸੇ ਅੱਗੇ ਹੱਥ ਨਹੀਂ ਅੱਡਣੇ ਪੈਂਦੇ। ਜਣੇ-ਖਣੇ ਤੋਂ ਮੂੰਹ ਪਾੜ ਕੇ ਮੰਗਣਾਂ ਨਹੀਂ ਪੈਦਾ। ਆਪਦੇ ਕੋਲ ਸਬ ਕੁੱਝ ਹੋਵੇ, ਮਨ ਦਾ ਸਕੂਨ ਆਪੇ ਬੱਣਿਆ ਰਹਿੰਦਾ ਹੈ। ਰੱਬ ਦੀ ਰਜ਼ਾ ਵਿੱਚ ਰਹੀਦਾ ਹੈ। ਮੈਂ ਕੱਚਾ ਦੁੱਧ ਵੀ ਬਹੁਤ ਪੀਤਾ ਹੈ। ਮੈਂ ਹੀ ਸਬ ਤੋਂ ਪਹਿਲਾਂ ਦੁੱਧ ਪੀ ਕੇ ਭੋਗ ਲਗਾਉਂਦੀ ਸੀ। ਜੋ ਵੱਡਾ, ਤੱਕੜਾ ਹੁੰਦਾ ਹੈ। ਉਹ ਜੋ ਵੀ ਚਾਹੇ ਕਰਦਾ ਹੈ। ਪਤੀਲੇ ਵੀ ਬਹੁਤ ਚੱਟੇ ਹਨ। ਕਾੜਨੀ ਦੇ ਦੁੱਧ ਦੇ ਥੱਲੇ, ਉਤੇ ਦੀ ਮਲਾਈ, ਘਰੋੜੀ ਬਹੁਤ ਖਾਦੀ ਹੈ। ਤਾਂਹੀਂ ਦਿਲ ਤੱਕੜਾ ਤੇ ਚੇਹਰੇ ਦਾ ਰੰਗ ਲਾਲ ਬੱਣਦਾ ਹੈ। ਅੱਜ ਕੱਲ ਦੁੱਧ ਤਾਂ ਡੈਅਰੀ ਵਿੱਚ ਪਾ ਦਿੰਦੇ ਹਨ। ਦੁੱਧ ਕਿਹਨੇ ਤੱਤਾ ਕਰਨਾਂ ਹੈ? ਕਾੜਨੀ ਦੇ ਉਤੋਂ ਮਲਾਈ ਤੇ ਘਰੋੜੀ ਕਿਹਨੇ ਖੁਰਚ ਕੇ ਖਾਂਣੀ ਹੈ? ਲੋਕਾਂ ਨੂੰ ਟੈਲੀਵੀਜ਼ਨ ਦੇ ਮੂਹਰੇ ਬੈਠਣ ਤੋਂ ਵਿਹਲ ਨਹੀਂ ਹੈ। ਚੈਨ ਵਰਗੇ ਨੇ ਮੱਝਾਂ ਨੂੰ ਪੱਠੇ ਕਿਥੇ ਪਾਉਣੇ ਹਨ। ਫਿਲਮਾਂ, ਟੀਵੀ ਦੇ ਡਰਾਮਿਆਂ ਤੋਂ ਵਿਹਲ ਲੱਗੇਗੀ, ਤਾਂ ਲਵੇਰੇ ਵਾਲੇ ਦੁੱਧਾਰੂ ਪੱਸ਼ੂ ਘਰ ਰੱਖੇ ਜਾਂਣਗੇ।

ਜਿਸ ਦਿਨ ਦੀ ਕਨੇਡਾ ਵਿੱਚ ਬਰਫ਼ ਪੈਣੋ ਹਟੀ ਹੈ। ਬਰਫ਼ ਤੋਂ ਮਸਾਂ ਰਾਹਤ ਮਿਲੀ ਸੀ। ਕਦੇ ਤਿਖੀ ਧੁੱਪ ਨਿੱਕਲ ਆਉਂਦੀ ਹੈ। ਜੀਵਾਂ ਜੰਤੂਆਂ ਨੂੰ ਪੀਣ ਲਈ ਪਾਣੀ ਨਹੀਂ ਲੱਭਦਾ। ਕਦੇ ਦਿਨ-ਰਾਤ ਮੀਂਹ ਪੈ ਰਿਹਾ ਹੈ। ਕਦੇ ਕਦੇ ਇੰਨੀ ਜ਼ੋਰ ਦੀ ਮੀਂਹ ਪੈਣ ਲੱਗ ਜਾਂਦਾ ਹੈ। ਮਨ ਵਿਚੋਂ ਆਪੇ ਹੀ ਪ੍ਰਾਥਨਾਂ ਨਿੱਕਲਦੀ ਹੈ। ਰੱਬ ਜੀਵਾਂ ਜੰਤੂਆਂ ਦਾ ਵੀ ਫ਼ਿਕਰ ਕਰ। ਜੋ ਮੀਂਹ ਤੋ ਡਰਦੇ ਪਤਾ ਨਹੀਂ ਕਿਥੇ ਛੁੱਪੇ ਬੈਠੇ ਹਨ। ਅਸੀਂ ਬੰਦੇ ਤਾਂ ਚੀਜ਼ਾਂ ਖ੍ਰੀਦ ਕੇ ਮਹਿੰਗੀਆਂ ਸਸਤੀਆਂ ਖਾ ਸਕਦੇ ਹਾਂ। ਪੱਛੀਆਂ, ਪੱਸ਼ੂਆਂ ਨੇ ਲੱਭ ਕੇ, ਇਧਰ- ਉਧਰੋਂ ਖਿਲਰਿਆ ਖਾਂਣਾਂ-ਦਾਣਾ ਚੁਗਣਾਂ ਹੈ। ਮੀਂਹ ਇੰਨਾਂ ਪੈ ਰਿਹਾ ਹੈ। ਘਰ ਦੇ ਦੁਆਲੇ ਚਾਰ ਪਰਨਾਲੇ ਹਨ। ਜੇ ਘਰ ਦੇ ਉਤੇ ਠੀਕ ਢਾਲ ਬੱਣਾਂ ਕੇ, ਪਰਨਾਲਾ ਨਾਂ ਲਾਇਆ ਜਾਵੇ। ਸਾਰਾ ਪਾਣੀ ਘਰ ਦੇ ਅੰਦਰ ਹੀ ਆ ਜਾਵੇ। ਆਪੇ ਸਬ ਕੁੱਝ ਰੁੜ ਜਾਵੇ। ਪਾਣੀ ਸੰਭਾਲਣ ਦੇ ਜ਼ਤਨ, ਆਪਣੇ ਆਪ ਕਰੀਏ। ਜਿਥੇ ਪਾਣੀ ਨਹੀਂ ਮਿਲਦਾ। ਮੀਂਹ ਦਾ ਹੀ ਪਾਣੀ ਸੰਭਾਲ ਲਿਆ ਜਾਵੇ। ਸੋਕੇ ਵਿੱਚ ਕਮੀ ਆ ਸਕਦੀ ਹੈ। ਕਈ ਸੋਚਦੇ ਹਨ। ਮੀਂਹ ਦਾ ਪਾਣੀ, ਪੀਣ ਦੇ ਜੋਗ ਨਹੀਂ ਹੈ। ਇਹੀ ਪਾਣੀ ਦਰਿਆਵਾਂ ਵਿੱਚ ਵਗਦਾ ਹੈ। ਧਰਤੀ ਵਿੱਚ ਸਿਮਦਾ ਹੈ। ਇਹੀ ਪਾਣੀ ਅਸੀਂ ਪੀਂਦੇ ਹਾਂ। ਇਹੀ ਪਾਣੀ ਫ਼ਸਲਾਂ ਨੂੰ ਲੱਗਦਾ ਹੈ। ਸਾਡੇ ਅੰਦਰ ਅੰਨ, ਸਬਜ਼ੀਆਂ ਫ਼ਲਾਂ ਰਾਹੀ ਜਾਂਦਾ ਹੈ। ਮੈਂ ਇੱਕ ਪਰਨਾਲੇ ਥੱਲੇ 20 ਕਿਲੋ ਵਾਲੀ ਬਾਲਟੀ ਰੱਖੀ ਸੀ। ਇੱਕ ਮਿੰਟ ਵਿੱਚ ਭਰ ਗਈ। ਪਰਨਾਲੇ ਥੱਲੇ ਦਾ ਪਾਣੀ ਨਿਰਮਲ ਜਲ ਸਾਫ਼ ਹੈ। ਮੈਂ ਸੋਚਿਆ ਕਾਰਾਂ ਨੂੰ ਖੜਾਂਉਣ ਵਾਲਾ ਗਰਾਜ਼ ਧੋ ਦੇਵਾਂ। ਘਰ ਦੇ ਮੂਹਰੇ, ਦੋ ਕਾਰਾਂ ਦੇ ਖੜ੍ਹਨ ਦੀ ਜਗਾ ਛੱਤੀ ਹੋਈ ਹੈ। ਜਦੋਂ ਮੈਂ ਇੱਕ ਬਾਲਟੀ ਗਰਾਜ਼ ਵਿੱਚ ਡੋਲ ਕੇ ਆਉਂਦੀ ਸੀ। ਦੂਜੀ ਭਰ ਜਾਂਦੀ ਸੀ। ਐਨਾਂ ਪਾਣੀ ਡੋਲਿਆ। ਬਗੈਰ ਝਾੜੂ ਮਾਰੇ, ਸਾਰੀ ਮਿੱਟੀ ਨਿੱਕਲ ਗਈ। ਦੋ ਬਾਰ ਕਾਰ ਲੈ ਕੇ, ਘਰ ਦਾ ਸਮਾਨ ਲੈਣ ਗਈ ਸੀ। ਮੀਂਹ ਕਾਰ ਉਤੇ ਪੈਣ ਨਾਲ ਹੀ, ਕਾਰ ਵੀ ਧੋਤੀ ਗਈ। ਬਾਹਰ ਗਾਰਡਨ ਵਿੱਚ ਪਦੀਨਾਂ, ਮੇਥੇ, ਧਨੀਆਂ, ਸਰੋ, ਪਾਲਕ, ਮਟਰ, ਛੋਲੇ, ਮੂਲੀਆਂ, ਸਬਜ਼ੀਆਂ ਦੀਆ ਵੇਲਾਂ ਬੀਜੇ ਸਨ। ਘਰ ਦੇ ਪਿਛੇ 30 X 40 ਫੁੱਟ ਜਗਾ ਇਸੇ ਲਈ ਰੱਖੀ ਹੈ। ਦੋ ਪਰਨਾਲਿਆ ਦਾ ਪਾਣੀ ਇਥੇ ਹੀ ਪੈਂਦਾ ਹੈ। ਧਰਤੀ ਵਿੱਚ ਲੋੜ ਤੋਂ ਵਾਧੂ, ਪਾਣੀ ਆਪੇ ਰਚੀ ਜਾਂਦਾ ਹੈ। ਇਹ ਮਹੀਨੇ ਵਿੱਚ ਗਿੱਠ ਤੋਂ ਊਚੇ ਦਿਸਦੇ ਹਨ। ਪਦੀਨਾਂ, ਮੇਥੇ ਤੇ ਛੋਲੇ ਇਕ ਬਾਰ ਤੋੜ ਲਏ ਹਨ। 28 ਸਾਲਾਂ ਤੋਂ ਕਨੇਡਾ ਵਿੱਚ ਘਰ ਦੇ ਪਿਛੇ ਇਹ ਸਬ ਬੀਜ ਦੀ ਹਾਂ। ਕਦੇ ਪਾਣੀ ਨਹੀਂ ਲਾਇਆ। ਰੱਬ ਮੀਂਹ ਨਾਲ ਸਿੰਝ ਦਿੰਦਾ ਹੈ।

ਕਿਆ ਰੱਬ ਦਾ ਕਮਾਲ ਹੈ। ਸਾਨੂੰ ਮੁਫ਼ਤ ਵਿੱਚ ਪਾਣੀ ਦੇ ਰਿਹਾ ਹੈ। ਸਾਡੇ ਕੋਲੋ, ਬਰਸਾਤ ਦਾ ਪਾਣੀ ਸੰਭਾਲਿਆ ਨਹੀਂ ਜਾਂਦਾ। ਤਾਂਹੀ ਹੜ ਆਉਂਦੇ ਹਨ। ਕਈਆ ਥਾਵਾਂ ਤੇ ਛੱਪੜ ਬੰਦ ਕਰ ਦਿੱਤੇ ਹਨ। ਜੇ ਤਲਾਬ ਬੱਣਾ ਕੇ, ਮੀਹ ਦੇ ਪਾਣੀ ਨੂੰ, ਇਕੱਠਾ ਕੀਤਾ ਜਾਵੇ। ਪਾਣੀ ਨੂੰ ਹੜ ਬੱਣਨ ਤੋਂ ਕਿਸੇ ਹੱਦ ਤੱਕ ਰੋਕਿਆ ਜਾ ਸਕਦਾ ਹੈ। ਹਰ ਗੱਲ ਅਸੀਂ ਰੱਬ ਤੇ ਸਰਕਾਰ ਉਤੇ ਛੱਡੀ ਹੈ। ਨਦੀਆਂ, ਦਰਿਆ ਸਬ ਰੱਬ ਆਸਰੇ ਚੱਲਦੇ ਹਨ। ਸਰਕਾਰਾਂ ਨੂੰ ਕੋਈ ਮੱਤਲੱਬ ਨਹੀਂ ਹੈ। ਜੇ ਕੋਈ ਕੰਡਾ ਖੁਰਕੇ ਟੁੱਟ ਗਿਆ। ਕੀ ਸਰਕਾਰ ਨੇ ਠੇਕਾ ਲਿਆ ਹੈ? ਸਾਰੇ ਪਾਸੇ ਸਮੁੰਦਰ ਨਹਿਰਾਂ ਦੁਆਲੇ.ਗਸ਼ਤ ਕਰਦੇ ਫਿਰਨ। ਜਦੋਂ ਹੜ ਦੇ ਪਾਣੀ ਨਾਲ, ਲੋਕ ਮਰ ਗਏ। ਪਿੰਡ ਸ਼ਹਿਰ ਰੁੜ ਗਏ। ਆਪੇ ਕਿਨਾਰੇ ਲੱਗ ਕੇ, ਕਿਨਾਰੇ, ਕੰਡੇ ਬੱਣ ਜਾਂਣਗੇ। ਸਰਕਾਰਾਂ ਬਾਂਦਰ ਵਾਂਗ, ਜੰਨਤਾ ਬਿੱਲੀਆਂ ਦਾ ਤਮਾਸ਼ਾ ਦੇਖ ਰਹੀ ਹੈ। ਬਾਂਦਰ ਦੀ ਤਰਾਂ ਬਿੱਲੀਆਂ ਦੇ ਹੱਥਾਂ ਵਿੱਚੋਂ ਰੋਟੀ ਭਾਵੇ ਖੋ ਲੈਣ। ਜਦੋਂ ਵੋਟਾਂ ਲੈਣੀਆਂ ਹੋਈਆਂ। ਲੋਕਾਂ ਨੂੰ ਸ਼ਰਾਬ, ਭੰਗ, ਡੋਡੇ ਦੇ ਕੇ, ਬੁਹੋਸ਼ ਕਰਕੇ ਲੈ ਲੈਣਗੇ।

ਇਹ ਤਾਂ ਲੋਕਾਂ ਨੂੰ ਵੀ ਚਾਹੀਦਾ ਹੈ। ਆਪੋ ਆਪਣੇ ਪਿੰਡਾਂ, ਖੇਤਾਂ ਕੋਲ ਵੱਗਦੇ ਨਹਿਰਾਂ, ਦਰਿਆਵਾਂ ਦੀ ਸਫ਼ਾਈ ਵੀ ਕਰਨ। ਉਨਾਂ ਦੇ ਕੰਡਿਆਂ ਦੀ ਆਪ ਰਾਖੀ ਕਰਨ। ਨਾਲ-ਨਾਲ ਹੋਰ ਮਿੱਟੀ ਲਗਉਣ। ਹੋ ਸਕੇ ਪੱਕੀਆਂ ਕੰਧਾਂ ਕੱਢਣ ਲਈ, ਸਰਕਾਰ ਉਤੇ ਜ਼ੋਰ ਪਾਉਣ। ਪਰ ਲੋਕ ਤਾਂ ਆਪਦੇ ਖੇਤ ਹੋਰ ਵੱਡੇ ਕਰਨ ਲਈ, ਨਹਿਰਾਂ, ਦਰਿਆਵਾਂ ਦੀ ਜਗਾ ਰੋਕੀ ਜਾਂਦੇ ਹਨ। ਕੰਡੇ ਢਾਹ ਕੇ, ਫ਼ਸਲਾਂ ਦੀ ਬਿਜਾਈ ਕਰੀ ਜਾਂਦੇ ਹਨ। ਕੁਦਰੱਤ ਨਾਲ ਖੇਡ ਕੇ, ਤਾਂਹੀ ਤਾਂ ਤਬਾਹੀ ਥੱਲੇ ਆਉਂਦੇ ਹਨ। ਨਹਿਰਾਂ, ਦਰਿਆਵਾਂ ਦੀ ਜਗਾ ਉਤੇ ਫੈਕਟਰੀਆਂ,ਹੋਟਲ, ਇਮਾਰਤਾਂ ਬਣਾਉਣ ਲੱਗ ਗਏ ਹਨ। ਜਦੋਂ ਨਹਿਰਾਂ, ਦਰਿਆਵਾਂ ਦਾ ਪਾਣੀ ਭਰ ਜਾਂਦਾ ਹੈ। ਪਾਣੀ ਕਿਧਰ ਨੂੰ ਜਾਵੇ। ਮੈਂ ਪਟਨੇ ਗੰਗਾ ਦੇਖੀ ਹੈ। ਸਾਰੀ ਗੰਗਾ ਸਿਆਲਾ ਵਿੱਚ ਸੁਕ ਜਾਂਦੀ ਹੈ। ਗੰਗਾ ਦੀ ਮਿੱਟੀ ਬਹੁਤ ਉਜਾਊ ਹੈ। ਜਿਥੋਂ ਦੀ ਦਰਿਆਵਾਂ ਕੁਦਰੱਤ ਪਾਣੀ ਦਾ ਵਹਾ ਵਹਿੰਦਾ ਹੈ। ਉਥੋ ਦੀ ਮਿੱਟੀ ਬਹੁਤ ਉਜਾਊ ਹੁੰਦੀ ਹੈ। ਪਟਨੇ ਦੇ ਮਜ਼ਦੂਰ ਲੋਕ, ਉਸ ਵਿੱਚ ਸਬਜ਼ੀਆਂ ਬੀਜਦੇ ਰਹੇ ਹਨ। ਹਰ ਸਬਜ਼ੀ ਗਰਮੀਆਂ ਵਾਲੀ ਤੋਰੀਆ ਕੱਦੂ, ਕਰੇਲੇ ਹੋਰ ਵੀ ਕਈ ਐਸੀਆਂ ਸਬਜ਼ੀਆਂ ਹੁੰਦੀਆਂ ਹਨ। ਜੋ ਕਦੇ ਪੰਜਾਬ ਵਿੱਚ ਸਬਜ਼ੀ ਦੇਖੀ ਹੀ ਨਹੀਂ ਸੀ। ਕੰਗਨ ਘਾਟ ਗੁਰਦੁਆਰਾ ਸਾਹਿਬ ਵੱਲੋ ਸਾਰਾ ਹਾਲ ਦਿਸਦਾ ਹੈ। ਕਿਨਾਰਾ ਕਿਤੇ ਬੰਨਿਆ ਹੀ ਨਹੀਂ ਹੈ। ਗੰਗਾ ਦੇ ਵਿੱਚ ਪਟਨੇ ਨੂੰ ਲੈ ਗਏ ਹਨ। ਗੰਗਾ ਵਿੱਚ ਲੋਕ ਝੂਗੀਆਂ ਪਾਈ ਬੈਠੇ ਹਨ। ਜਿਸ ਦਿਨ ਗੰਗਾ ਚੜੀ, ਪਾਣੀ ਨੇ ਤਾ ਆਪਦੇ ਵਹਾ ਵਾਲੀ ਥਾਂ ਵਿੱਚੋਂ ਦੀ ਵਹਿਣਾਂ ਹੈ। ਫਿਰ ਕਹਿੱਣਗੇ, ਫ਼ਸਲਾਂ, ਘਰ ਉਜੜ ਗਏ। ਗੰਗਾ ਤੇ ਸਰਕਾਰ ਦਾ ਕਸੂਰ ਹੈ। " ਹਰ ਕੋਈ ਆਪਦੇ ਸਹਮਣੇ ਵਾਲੇ ਕੰਮ ਨੂੰ ਠੀਕ ਕਰਨ ਦਾ ਜਤਨ ਕਰੇ। ਨੁਕਸਾਨ ਘੱਟ ਜਾਵੇਗਾ। ਜਿਉਣਾ ਸੌਖਾ ਹੋ ਜਾਵੇਗਾ।

Comments

Popular Posts