ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੧੦ Page 310 of 1430
14166 ਸਲੋਕ ਮਃ



Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Shalok, Fourth Mehl:

14167 ਸਭਿ ਰਸ ਤਿਨ ਕੈ ਰਿਦੈ ਹਹਿ ਜਿਨ ਹਰਿ ਵਸਿਆ ਮਨ ਮਾਹਿ



Sabh Ras Thin Kai Ridhai Hehi Jin Har Vasiaa Man Maahi ||

सभि रस तिन कै रिदै हहि जिन हरि वसिआ मन माहि



ਸਾਰੇ ਦੁਨੀਆਂ ਭਰ ਦੇ ਰਸ, ਉਸ ਦੇ ਮਨ ਵਿੱਚ ਹਨ। ਜਿਸ ਦੇ ਮਨ ਵਿੱਚ ਰੱਬ ਜਾਗ ਗਿਆ ਹੈ॥

All joy is in the hearts of those, within whose minds the Lord abides.

14168 ਹਰਿ ਦਰਗਹਿ ਤੇ ਮੁਖ ਉਜਲੇ ਤਿਨ ਕਉ ਸਭਿ ਦੇਖਣ ਜਾਹਿ



Har Dharagehi Thae Mukh Oujalae Thin Ko Sabh Dhaekhan Jaahi ||

हरि दरगहि ते मुख उजले तिन कउ सभि देखण जाहि



ਰੱਬ ਦੇ ਦਰਗਰ ਵਿੱਚ, ਉਨਾਂ ਨੂੰ ਸਤਿਕਾਰ ਮਿਲਦਾ ਹੈ। ਉਨਾਂ ਦੇ ਸਾਰੇ ਦਰਸ਼ਨ ਕਰਦੇ ਹਨ॥

In the Court of the Lord, their faces are radiant, and everyone goes to see them.

14169 ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ



Jin Nirabho Naam Dhhiaaeiaa Thin Ko Bho Koee Naahi ||

जिन निरभउ नामु धिआइआ तिन कउ भउ कोई नाहि



ਜਿਸ ਬੰਦੇ ਨੇ, ਨਿਡਰ ਰੱਬ ਨੂੰ ਯਾਦ ਕੀਤਾ ਹੈ। ਉਸ ਨੂੰ ਕੋਈ ਡਰ ਨਹੀਂ ਹੈ॥

Those who meditate on the Name of the Fearless Lord have no fear.

14170 ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ



Har Outham Thinee Saraeviaa Jin Ko Dhhur Likhiaa Aahi ||

हरि उतमु तिनी सरेविआ जिन कउ धुरि लिखिआ आहि



ਰੱਬ ਨੂੰ ਉਸ ਨੇ ਯਾਦ ਕੀਤਾ ਹੈ। ਜਿਸ ਦੇ ਜਨਮ ਵੇਲੇ ਤੋਂ ਕਰਮਾਂ ਵਿੱਚ ਲਿਖਿਆ ਹੈ॥

Those who have such pre-destined destiny remember the Sublime Lord.

14171 ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ



Thae Har Dharagehi Painaaeeahi Jin Har Vuthaa Man Maahi ||

ते हरि दरगहि पैनाईअहि जिन हरि वुठा मन माहि



ਰੱਬ ਦੀ ਦਰਗਾਹ ਵਿੱਚ ਉਨਾਂ ਨੂੰ ਮਾਂਣ ਮਿਲਦਾ ਹੈ। ਜਿਸ ਨੂੰ ਮਨ ਵਿੱਚ ਰੱਬ ਦਿਸਦਾ ਹੈ॥

Those, within whose minds the Lord abides, are robed with honor in the Court of the Lord.

14172 ਓਇ ਆਪਿ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭੁ ਜਗਤੁ ਛਡਾਹਿ



Oue Aap Tharae Sabh Kuttanb Sio Thin Pishhai Sabh Jagath Shhaddaahi ||

ओइ आपि तरे सभ कुट्मब सिउ तिन पिछै सभु जगतु छडाहि



ਉਹ ਆਪ ਪਰਿਵਾਰ ਸਣੇ ਭਵਜਲ ਤਰ ਗਏ ਹਨ। ਉਨਾਂ ਪਿਛੇ ਸਾਰਾ ਜੱਗ ਤਰ ਗਿਆ ਹੈ॥

They are carried across, along with all their family, and the whole world is saved along with them.

14173 ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ੧॥



Jan Naanak Ko Har Mael Jan Thin Vaekh Vaekh Ham Jeevaahi ||1||

जन नानक कउ हरि मेलि जन तिन वेखि वेखि हम जीवाहि ॥१॥


ਬੰਦੇ ਨੂੰ ਸਤਿਗੁਰ ਨਾਨਕ ਜੀ ਨਾਲ ਮਿਲਾ ਦੇ, ਪ੍ਰਭੂ ਜੀ ਉਸ ਦੇ ਦਰਸ਼ਨ ਦੇਖ ਕੇ ਅਸੀਂ ਵੀ ਜਿਉਂ ਸਕੀਏ ||1||
Lord, please unite servant Sathigur Nanak with Your humble servants; beholding them, beholding them, I live. ||1||

14174 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl 4

14175 ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ



Saa Dhharathee Bhee Hareeaavalee Jithhai Maeraa Sathigur Baithaa Aae ||

सा धरती भई हरीआवली जिथै मेरा सतिगुरु बैठा आइ


ਉਹ ਧਰਤੀ ਨੂੰ ਭਾਗ ਲੱਗ ਜਾਂਦੇ ਹਨ। ਜਿਥੇ ਸਤਿਗੁਰ ਜੀ ਆ ਕੇ ਬੈਠੇ ਹਨ। ਧਰਤੀ ਹਰੀ ਹੋ ਗਈ ਹੈ॥
That land, where my True Sathigur comes and sits, becomes green and fertile.

14176 ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ



Sae Janth Bheae Hareeaavalae Jinee Maeraa Sathigur Dhaekhiaa Jaae ||

से जंत भए हरीआवले जिनी मेरा सतिगुरु देखिआ जाइ

ਉਹ ਜੀਵਾਂ ਬੰਦਿਆਂ ਦੇ ਮਨ ਖੁਸ਼ੀ ਨਾਲ ਅੰਨਦ ਹੋ ਗਏ ਹਨ। ਜਿਸ ਨੇ ਮੇਰੇ ਸਤਿਗੁਰੁ ਜੀ ਦੇ ਦਰਸ਼ਨ ਕੀਤੇ ਹਨ॥



Those beings who go and behold my True Sathigur are rejuvenated.

14177 ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ



Dhhan Dhhann Pithaa Dhhan Dhhann Kul Dhhan Dhhan S Jananee Jin Guroo Janiaa Maae ||

धनु धंनु पिता धनु धंनु कुलु धनु धनु सु जननी जिनि गुरू जणिआ माइ

ਉਹ ਪਿਤਾ ਧੰਨ ਬਹੁਤ ਵੱਡੇ ਭਾਗਾਂ ਵਾਲਾ ਹੈ। ਉਹ ਖਾਂਨਦਾਨ ਤੇ ਮਾਂ ਧੰਨ ਬਹੁਤ ਵੱਡੇ ਭਾਗਾਂ ਵਾਲਾ ਹੈ। ਜਿਸ ਨੇ ਮਾਂ ਨੇ ਸਤਿਗੁਰ ਨੂੰ ਜਨਮ ਦਿੱਤਾ ਹੈ॥



Blessed, blessed is the father; blessed, blessed is the family; blessed, blessed is the mother, who gave birth to the Sathigur.

14178 ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ

Dhhan Dhhann Guroo Jin Naam Araadhhiaa Aap Thariaa Jinee Ddithaa Thinaa Leae Shhaddaae ||

धनु धंनु गुरू जिनि नामु अराधिआ आपि तरिआ जिनी डिठा तिना लए छडाइ


ਸਤਿਗੁਰ ਧੰਨ-ਧੰਨ ਹੈ। ਬਹੁਤ ਵੱਡੇ ਭਾਗਾਂ ਵਾਲਾ ਹੈ। ਜਿਸ ਨੇ, ਰੱਬੀ ਬਾਣੀ ਨੂੰ ਜੱਪਿਆ ਹੈ। ਉਹ ਆਪ ਭਵਜਲ ਤਰ ਗਿਆ ਹੈ। ਜਿੰਨਾਂ ਨੇ, ਉਸ ਦਾ ਦਰਸ਼ਨ ਕੀਤਾ ਹੈ। ਉਹ ਵੀ ਦੁਨੀਆਂ ਤੋਂ ਛੁੱਟ ਗਏ ਹਨ॥
Blessed, blessed is the Sathigur , who worships and adores the Naam; He saves Himself, and emancipates those who see Him.

14179 ਹਰਿ ਸਤਿਗੁਰੁ ਮੇਲਹੁ ਦਇਆਕਰਿ ਜਨੁ ਨਾਨਕੁ ਧੋਵੈ ਪਾਇ ੨॥



Har Sathigur Maelahu Dhaeiaa Kar Jan Naanak Dhhovai Paae ||2||

हरि सतिगुरु मेलहु दइआ करि जनु नानकु धोवै पाइ ॥२॥


ਤਰਸ ਕਰਕੇ ਮੈਨੂੰ ਸਤਿਗੁਰ ਨਾਨਕ ਮਿਲਾ ਲਵੋ। ਮੈ ਪ੍ਰਭੂ ਸਤਿਗੁਰ ਜੀ ਪੈਰ ਧੋ ਕੇ ਪੀਵਾਂਗਾ ||2||

Lord, be kind, and unite me with the True Sathigur. That servant Sathigur Nanak may wash His feet. ||2||

14180 ਪਉੜੀ
Pourree ||

पउड़ी

ਪਉੜੀ

Pauree

14181 ਸਚੁ ਸਚਾ ਸਤਿਗੁਰੁ ਅਮਰੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ



Sach Sachaa Sathigur Amar Hai Jis Andhar Har Our Dhhaariaa ||

सचु सचा सतिगुरु अमरु है जिसु अंदरि हरि उरि धारिआ


ਪਵਿੱਤਰ ਸੂਚਾ, ਸਦਾ ਰਹਿੱਣ ਵਾਲਾ ਸੱਚਾ ਸਤਿਗੁਰ ਜੀ ਹੈ। ਜਿਸ ਨੇ ਪ੍ਰਭੂ ਦਾ ਰੂਪ ਮਨ ਵਿੱਚ ਬੱਣਾਇਆ ਹੋਇਆ ਹੈ॥
Truest of the True is the Immortal True Sathigur, He has enshrined the Lord deep within His heart.

14182 ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ



Sach Sachaa Sathigur Purakh Hai Jin Kaam Krodhh Bikh Maariaa ||

सचु सचा सतिगुरु पुरखु है जिनि कामु क्रोधु बिखु मारिआ


ਪਵਿੱਤਰ ਸੱਚਾ, ਸੂਚਾ ਸਤਿਗੁਰ ਅਕਾਲ ਪੁਰਖ ਦੁਨੀਆਂ ਦਾ ਮਾਲਕ ਹੈ। ਜਿਸ ਨੇ ਕਾਂਮ, ਗੁੱਸੇ ਵਰਗੇ ਜ਼ਹਿਰ ਨੂੰ ਕਾਬੂ ਕੀਤਾ ਹੈ॥
Truest of the True is the True Sathigur , the Primal Being, who has conquered sexual desire, anger and corruption.

14183 ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ



Jaa Ddithaa Pooraa Sathiguroo Thaan Andharahu Man Saadhhaariaa ||

जा डिठा पूरा सतिगुरू तां अंदरहु मनु साधारिआ


ਜਿਸ ਨੇ ਸਤਿਗੁਰ ਜੀ ਦੀ ਗੁਰਬਾਣੀ ਨੂੰ ਬਿਚਾਰਿਆ, ਪੜ੍ਹਿਆ ਹੈ। ਉਸ ਨੇ ਆਪਦਾ ਮਨ ਸੁਧਾਰ ਲਿਆ ਹੈ॥
When I see the Perfect True Sathigur, then deep within, my mind is comforted and consoled.

14184 ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ



Balihaaree Gur Aapanae Sadhaa Sadhaa Ghum Vaariaa ||

बलिहारी गुर आपणे सदा सदा घुमि वारिआ


ਮੈਂ ਆਪਦੇ ਸਤਿਗੁਰ ਜੀ ਤੋਂ ਕੁਰਬਾਨ ਜਾਂਦਾਂ ਹਾਂ। ਹਰ ਸਮੇਂ ਆਪਣੀ ਜਾਨ ਵਾਰਦਾਂ ਹਾਂ॥
I am a sacrifice to my True Sathigur, I am devoted and dedicated to Him, forever and ever.

14185 ਗੁਰਮੁਖਿ ਜਿਤਾ ਮਨਮੁਖਿ ਹਾਰਿਆ ੧੭॥



Guramukh Jithaa Manamukh Haariaa ||17||

गुरमुखि जिता मनमुखि हारिआ ॥१७॥


ਸਤਿਗੁਰ ਜੀ ਦੀ ਰੱਬੀ ਗੁਰਬਾਣੀ ਨੂੰ, ਬਿਚਾਰਨ ਵਾਲਾ ਬੰਦਾ ਸਫ਼ਲਤਾਂ ਪਾ ਲੈਂਦਾ ਹੈ। ਮਰਜ਼ੀ ਕਰਕੇ, ਮਨ ਮਗਰ ਲੱਗਣ ਵਾਲਾ, ਹਾਰ ਜਾਂਦਾ ਹੈ ||17||

Sathigur's Gurmukh wins the battle of life whereas a self-willed manmukh loses it. ||17||

14186 ਸਲੋਕ ਮਃ
Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Shalok, Fourth Mehl 4

14187 ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ



Kar Kirapaa Sathigur Maelioun Mukh Guramukh Naam Dhhiaaeisee ||

करि किरपा सतिगुरु मेलिओनु मुखि गुरमुखि नामु धिआइसी


ਮੇਹਰਬਾਨੀ ਕਰਕੇ, ਸਤਿਗੁਰ ਜੀ ਨੂੰ ਰੱਬ ਨੇ ਮਿਲਾਇਆ ਹੈ। ਉਹ ਭਗਤ ਰੱਬ ਦੀ ਬਾਣੀ ਬੋਲਦਾ, ਗਾਉਂਦਾ ਹੈ॥
By His Grace He leads us to meet the True Sathigur, hen as Gurmukh, we chant the Lord's Name, and meditate on it.

14188 ਸੋ ਕਰੇ ਜਿ ਸਤਿਗੁਰ ਭਾਵਸੀ ਗੁਰੁ ਪੂਰਾ ਘਰੀ ਵਸਾਇਸੀ



So Karae J Sathigur Bhaavasee Gur Pooraa Gharee Vasaaeisee ||

सो करे जि सतिगुर भावसी गुरु पूरा घरी वसाइसी

ਉਹੀ ਕਰਦਾ ਹੈ, ਜੋ ਸਤਿਗੁਰ ਜੀ ਭਲਾ ਲੱਗਦਾ ਹੈ। ਸਪੂਰਨ ਸਤਿਗੁਰ ਜੀ ਸਰੀਰ, ਮਨ ਵਿੱਚ ਵੱਸਦਾ ਹੈ॥

We do that which pleases the True Sathigur. the Perfect Guru comes to dwell in the home of the heart.

14189 ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ



Jin Andhar Naam Nidhhaan Hai Thin Kaa Bho Sabh Gavaaeisee ||

जिन अंदरि नामु निधानु है तिन का भउ सभु गवाइसी



ਜਿਸ ਦੇ ਮਨ ਅੰਦਰ ਰੱਬ ਦੇ, ਪਵਿੱਤਰ ਨਾਂਮ ਦਾ ਭੰਡਾਰ ਹੈ। ਉਸ ਦਾ ਡਰ ਸਾਰਾ ਮੁੱਕ ਜਾਂਦਾ ਹੈ॥

Those who have the treasure of the Naam deep within - all their fears are removed.

14190 ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ



Jin Rakhan Ko Har Aap Hoe Hor Kaethee Jhakh Jhakh Jaaeisee ||

जिन रखण कउ हरि आपि होइ होर केती झखि झखि जाइसी



ਜਿਸ ਬੰਦੇ ਨੂੰ ਰਾਖੀ ਰੱਬ ਆਪ ਕਰਦਾ ਹੈ। ਹੋਰ ਲੋਕ ਖੱਪਦੇ ਰਹਿੱਣ, ਲੋਕ ਕੁੱਝ ਨਹੀਂ ਵਿਗਾੜ ਸਕਦੇ॥

They are protected by the Lord Himself; others struggle and fight against them, but they only come to death.

14191 ਜਨ ਨਾਨਕ ਨਾਮੁ ਧਿਆਇ ਤੂ ਹਰਿ ਹਲਤਿ ਪਲਤਿ ਛੋਡਾਇਸੀ ੧॥

Jan Naanak Naam Dhhiaae Thoo Har Halath Palath Shhoddaaeisee ||1||

जन नानक नामु धिआइ तू हरि हलति पलति छोडाइसी ॥१॥


ਬੰਦੇ ਤੂੰ ਸਤਿਗੁਰ ਜੀ ਰੱਬੀ ਗੁਰਬਾਣੀ ਨੂੰ ਜੱਪਿਆ ਕਰ, ਤੇਰੀ ਇਹ ਦੁਨੀਆਂ ਤੇ ਪ੍ਰਲੋਕ ਵਿੱਚ, ਬਚਾ ਨਾਲ ਇੱਜ਼ਤ ਰਹਿ ਜਾਵੇਗੀ ||1||

Servant Sathigur Nanak, meditate on the Naam; the Lord shall deliver you, here and hereafter. ||1||

14192 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl

14193 ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ



Gurasikhaa Kai Man Bhaavadhee Gur Sathigur Kee Vaddiaaee ||

गुरसिखा कै मनि भावदी गुर सतिगुर की वडिआई


ਸਤਿਗੁਰ ਜੀ ਦੇ ਭਗਤਾਂ ਦੇ ਮੂੰਹੋ, ਸਤਿਗੁਰ ਜੀ ਦੀ ਪ੍ਰਸੰਸਾ ਚੰਗੀ ਲੱਗਦੀ ਹੈ॥
The glorious greatness of the Sathigur the True Sathigur is pleasing to the GurSikh's mind.

14194 ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ



Har Raakhahu Paij Sathiguroo Kee Nith Charrai Savaaee ||

हरि राखहु पैज सतिगुरू की नित चड़ै सवाई

ਰੱਬ ਸਤਿਗੁਰੂ ਜੀ ਦੀ ਇੱਜ਼ਤ ਰੱਖਦਾ ਹੈ। ਹਰ ਰੋਜ਼ ਨਵੀਂ ਰੰਗਤ ਚੜ੍ਹਦੀ ਜਾਂਦੀ ਹੈ॥



The Lord preserves the honor of the True Sathigur, which increases day by day.

14195 ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ



Gur Sathigur Kai Man Paarabreham Hai Paarabreham Shhaddaaee ||

गुर सतिगुर कै मनि पारब्रहमु है पारब्रहमु छडाई

The Supreme Lord God is in the Mind of the ਸਤਿਗੁਰ ਨਾਨਕ ਜੀ

ਗੁਰੂ ਸਤਿਗੁਰ ਜੀ ਦੇ ਮਨ ਵਿੱਚ ਪ੍ਰਮਾਤਮਾਂ ਹੈ। ਭਗਵਾਨ ਬਚਾ ਲੈਂਦਾ ਹੈ॥



Sathigur , the True Sathigur the Supreme Lord God saves Him.

14196 ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ



Gur Sathigur Thaan Dheebaan Har Thin Sabh Aan Nivaaee ||

गुर सतिगुर ताणु दीबाणु हरि तिनि सभ आणि निवाई


ਗੁਰੂ ਸਤਿਗੁਰ ਜੀ ਸ਼ਕਤੀ ਸ਼ਾਲੀ ਹੈ। ਰੱਬ ਨੇ ਸਾਰੇ, ਉਸ ਕੋਲ ਆਣ ਨਿਵਾਏ ਹਨ॥
The Lord is the Power and Support of the Sathigur, the True Guru; all come to bow before Him.

14197 ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ



Jinee Ddithaa Maeraa Sathigur Bhaao Kar Thin Kae Sabh Paap Gavaaee ||

जिनी डिठा मेरा सतिगुरु भाउ करि तिन के सभि पाप गवाई


ਜਿਸ ਨੇ ਮੇਰੇ ਸਤਿਗੁਰ ਜੀ ਦੇ, ਪ੍ਰੇਮ ਨਾਲ ਦਰਸ਼ਨ ਕੀਤੇ ਹਨ। ਉਸ ਦੇ ਸਾਰੇ ਮਾੜੇ ਕੰਮ ਖ਼ਤਮ ਹੋ ਗਏ ਹਨ॥
Those who have gazed lovingly upon my True Sathigur, all their sins are taken away.

14198 ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ



Har Dharageh Thae Mukh Oujalae Bahu Sobhaa Paaee ||

हरि दरगह ते मुख उजले बहु सोभा पाई



ਰੱਬ ਦੇ ਮਹਿਲ ਵਿੱਚ ਮੁੱਖ ਪਵਿੱਤਰ ਦਿਸਦੇ ਹਨ। ਬਹੁਤ ਵੱਡਅਦਈ ਮਿਲਦੀ ਹੈ॥

Their faces are radiant in the Court of the Lord, and they obtain great glory.

14199 ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ੨॥



Jan Naanak Mangai Dhhoorr Thin Jo Gur Kae Sikh Maerae Bhaaee ||2||

जनु नानकु मंगै धूड़ि तिन जो गुर के सिख मेरे भाई ॥२॥


ਮੇਰੇ ਵੀਰੋ ਮੈਂ ਸਤਿਗੁਰ ਨਾਨਕ ਜੀ ਦੇ ਗੁਰੁ ਪਿਆਰੇ ਭਗਤਾਂ ਦੀ, ਚਰਨ ਧੂੜ ਮੰਗਦਾਂ ਹਾਂ ||2||


Servant Sathig, Nanak begs for the dust of the feet of those GurSikhs, O my Siblings of Destiny. ||2||
14200 ਪਉੜੀ
Pourree ||

पउड़ी

ਪਉੜੀ

Pauree

14201 ਹਉ ਆਖਿ ਸਲਾਹੀ ਸਿਫਤਿ ਸਚੁ ਸਚੁ ਸਚੇ ਕੀ ਵਡਿਆਈ



Ho Aakh Salaahee Sifath Sach Sach Sachae Kee Vaddiaaee ||

हउ आखि सलाही सिफति सचु सचु सचे की वडिआई

ਮੈਂ ਬੋਲ ਕੇ, ਵੱਡਿਆਈ ਪ੍ਰਸੰਸਾ ਕਰਦਾਂ ਰਹਾਂ। ਪਵਿੱਤਰ ਸੂਚਾ, ਸੱਚੇ, ਸੱਚੇ ਸਦਾ ਰਹਿੱਣ ਵਾਲਾ, ਸੱਚੇ ਸਤਿਗੁਰ ਰੱਬ ਜੀ ਦੀ ਉਪਮਾਂ ਹੈ ॥



I chant the Praises and Glories of the True One. True is the glorious greatness of the True Lord.

14202 ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਪਾਈ



Saalaahee Sach Salaah Sach Sach Keemath Kinai N Paaee ||

सालाही सचु सलाह सचु सचु कीमति किनै पाई



ਸੱਚੇ ਰੱਬ ਦੀ ਵੱਡਿਆਈ ਕਰੀਏ। ਪ੍ਰਸੰਸਾ ਸੱਚੇ-ਸੂਚੇ ਪਵਿੱਤਰ ਪ੍ਰਭੂ ਦੀ ਕਰੀਏ। ਉਸ ਦੇ ਗੁਣਾ ਦਾ ਕੋਈ ਮੁੱਲ ਨਹੀਂ ਦੇ ਸਕਦਾ॥

I praise the True Lord, and the Praises of the True Lord. His worth cannot be estimated.

14203 ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ



Sach Sachaa Ras Jinee Chakhiaa Sae Thripath Rehae Aaghaaee ||

सचु सचा रसु जिनी चखिआ से त्रिपति रहे आघाई



ਸਹੀਂ ਸੱਚੇ-ਸੂਚੇ ਪਵਿੱਤਰ ਪ੍ਰਭੂ ਦੇ ਨਾਂਮ ਦਾ, ਮਿੱਠਾਂ ਅੰਨਦ ਜਿਸ ਨੇ ਲਿਆ ਹੈ। ਉਹ ਰੱਜੇ ਰਹਿੰਦੇ ਹਨ॥

Those who have tasted the true essence of the True Lord, remain satisfied and fulfilled.

14204 ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ



Eihu Har Ras Saeee Jaanadhae Jio Goongai Mithiaaee Khaaee ||

इहु हरि रसु सेई जाणदे जिउ गूंगै मिठिआई खाई

ਇਹ ਪ੍ਰਭੂ ਦੇ ਨਾਂਮ ਦਾ ਮਿੱਠਾਂ ਅੰਨਦ ਉਹੀ ਜਾਂਣਦਾ ਹੈ। ਜੋ ਪੀਂਦਾ ਹੈ। ਜਿਵੇਂ ਗੂੰਗੇ ਨੂੰ ਮਿਠਿਆਈ ਦੇ ਮਿੱਠੇ ਦਾ ਸੁਆਦ ਆਉਂਦਾ ਹੈ। ਦੱਸ ਨਹੀਂ ਸਕਦਾ॥



They know this essence of the Lord, but they say nothing, like the mute who tastes the sweet candy, and says nothing.

14205 ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ੧੮॥



Gur Poorai Har Prabh Saeviaa Man Vajee Vaadhhaaee ||18||

गुरि पूरै हरि प्रभु सेविआ मनि वजी वाधाई ॥१८॥


ਸਪੂਰਨ ਸਤਿਗੁਰ ਜੀ ਨਾਲ, ਰੱਬ ਦਾ ਨਾਂਮ ਸਿਮਰਨ ਕੀਤਾ ਹੈ। ਹਿਰਦੇ ਵਿੱਚ ਅੰਨਦ ਹੋ ਗਿਆ ਹੈ ||18||


The Perfect Sathigur serves the Lord God; His vibration vibrates and resounds in the mind. ||18||
14206 ਸਲੋਕ ਮਃ
Salok Ma 4 ||

सलोक मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl

Comments

Popular Posts