ਭਾਗ 6 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨਧੀ ਨੇ, ਮਾਂ ਦੀ ਸੇਜ ਸੰਭਾਲ ਲਈ ਸੀ
ਧੀ ਨੇ, ਮਾਂ ਦੀ ਸੇਜ ਸੰਭਾਲ ਲਈ ਸੀ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਔਰਤਾਂ-ਮਰਦਾਂ ਨੂੰ ਜੇ ਇੱਕ ਦੂਜੇ ਤੱਕ ਮਤਲੱਬ ਨਾਂ ਹੋਵੇ। ਕੋਈ ਕਿਸੇ ਦੇ ਲਾਗੇ ਨਾਂ ਲੱਗੇ। ਕੋਈ ਕਿਸੇ ਨੂੰ ਬਰਦਾਸਤ ਨਹੀਂ ਕਰਦਾ। ਹਰ ਕੋਈ ਇਕੱਲਾ ਬੱਣਕੇ ਰਹਿ ਗਿਆ ਹੈ। ਹਰ ਕੋਈ, ਦੁਨੀਆਂ ਉਤੇ ਇਕੱਲਾ ਹੀ ਤਾਂ ਹੈ। ਜਦੋਂ ਜਵਾਨੀ ਵਿੱਚ ਬਾਹਾਂ ਵਿੱਚ ਦਮ ਹੁੰਦਾ ਹੈ। ਕੋਲ ਚਾਰ ਪੈਸੇ ਹੁੰਦੇ ਹਨ। ਮੱਲੋਮੱਲੀ ਯਾਰ ਬੱਣ ਜਾਂਦੇ ਹਨ। ਬੁੱਢਾਪੇ ਵਿੱਚ ਸ਼ਕਤੀ ਤੇ ਪੈਸਾ ਦੋਂਨੇ ਨਹੀਂ ਹੁੰਦੇ। ਸਬ ਸਾਕ ਛੱਡ ਜਾਂਦੇ ਹਨ। ਜਿੰਨਾਂ ਕੋਲ ਬੁੱਢਾਪੇ ਵਿੱਚ ਪੈਸਾ ਹੁੰਦਾ ਹੈ। ਉਨਾਂ ਦੀ ਜਾਨ ਸੌਖੀ ਰਹਿੰਦੀ ਹੈ। ਪੈਸੇ ਜਾਇਦਾਦ, ਤਾਂ ਧੀਆਂ ਪੁੱਤਰਾ ਐਸੇ ਵੰਡਾ ਲੈਦੇ ਹਨ। ਜਿਵੇਂ ਆਪ ਕਮਾਂਈ ਕੀਤੀ ਹੁੰਦੀ ਹੈ। ਅੱਜ ਕੱਲ ਦੇ ਬੱਚਿਆਂ ਧੀਆਂ ਪੁੱਤਰਾਂ ਦੇ ਉਤੇ, ਜ਼ਕੀਨ ਮੱਤ ਕਰਨਾਂ। ਕਈ ਤਾਂ ਐਸੇ ਕਲਜੁਗੀ ਹਨ। ਮਾਪਿਆਂ ਨੂੰ ਵੀ ਲਾਲਮ ਕਰ ਦਿੰਦੇ ਹਨ। ਘਰ ਦੀ ਵੰਡ-ਵੰਡਾਈ ਕਰਨ ਸਮੇਂ ਮਾਪਿਆ ਤੇ ਸਕੇ ਭੈਣ ਭਰਾਵਾਂ ਨੂੰ ਪੰਚਾਇਤ ਤੇ ਅਦਾਲਤ ਵਿੱਚ ਖਿੱਚ ਲੈਂਦੇ ਹਨ। ਕਿਸੇ ਦਾ ਸਹਾਰਾ ਨਾਂ ਤੱਕੋ। ਆਪਦਾ ਜੀਵਨ ਚਲਾਉਣ ਲਈ, ਆਪ ਬੰਦੋ ਵਸਤ ਕਰੋ। ਕਿਸੇ ਉਤੇ ਅੱਖਾਂ ਮੀਚ ਕੇ, ਜ਼ਕੀਨ ਨਾਂ ਕਰੋ। ਦੁਨੀਆਂ ਸਿਰੇ ਦੀ ਠੱਗ ਹੈ। ਸਰੀਫ਼ ਬੰਦਾ ਇੱਕ ਨਹੀਂ ਲੱਭੇਗਾ। ਸਬ ਇੱਕ ਦੂਜੇ ਨੂੰ ਥੁੱਕ ਲਾਉਣ ਨੂੰ ਫਿਰਦੇ ਹਨ। ਹਰ ਕੋਈ ਆਪਦਾ ਫ਼ੈਇਦਾ ਦੇਖਦਾ ਹੈ।

ਬਹੁਤੇ ਮਰਦ ਹੈਵਾਨ ਹਨ। ਮਰਦ ਵੀ ਔਰਤ ਦੇ ਦੁਆਲੇ ਹੋਏ ਰਹਿੰਦੇ ਹਨ। ਔਰਤ-ਔਰਤ ਦੀ ਵੀ ਦੁਸ਼ਮੱਣ ਹੈ। ਜੇ ਔਰਤ-ਔਰਤ ਦੀ ਸੌਤਨ ਨਾਂ ਬੱਣੇ, ਦੂਜੀ ਔਰਤ ਘਰ ਵਿੱਚ ਨਹੀਂ ਆ ਸਕਦੀ। ਜੇ ਔਰਤ ਸੱਸਾਂ ਵਾਲੀਆਂ ਘੱਤੀਤਾਂ ਨਾਂ ਕਰੇ। ਨੂੰਹਾਂ ਵੀ ਧੀਆਂ ਜਰੂਰ ਬੱਣ ਜਾਂਣਗੀਆਂ। ਘੱਟ ਤੋਂ ਘੱਟ ਐਡਾ ਵੈਰ ਨਹੀਂ ਪਵੇਗਾ। ਪਰ ਚੈਨ ਦੇ ਘਰ ਸਹਮਣੇ ਵਾਲੇ ਘਰ ਵਿੱਚ, ਤਾਂ ਧੀ, ਮਾਂ ਦੀ ਦੁਸ਼ਮੱਣ ਬੱਣ ਗਈ ਸੀ। ਧੀ ਨੇ ਮਾਂ ਦੀ ਜਗਾ ਲੈ ਲਈ ਸੀ। ਧੀ ਨੇ, ਮਾਂ ਦੀ ਸੇਜ ਸੰਭਾਲ ਲਈ ਸੀ। ਮਾਂ ਦੀ ਘਰੋਂ ਬਾਹਰ ਨਿੱਕਲਣ ਦੀ ਨੌਬਤ ਆ ਗਈ ਸੀ। ਉਹੀ ਹੋਇਆ, ਜਿਵੇਂ ਪਿੰਡਾ ਵਿੱਚ ਵਾਧੂ ਬੰਦੇ ਨੂੰ, ਤੂੜੀ ਵਾਲੇ ਵਾੜ ਦਿੰਦੇ ਹਨ। ਇਸ ਔਰਤ ਕੋਲ ਵੀ, ਕਿਤੇ ਹੋਰ ਜਾਂਣ ਦੀ ਥਾਂ ਨਹੀਂ ਹੋਣੀ। ਇਸੇ ਲਈ ਬਾਹਰਲੇ ਕੰਮਰੇ ਵਿੱਚ ਰਹਿੱਣ ਲੱਗ ਗਈ ਹੋਣੀ ਹੈ। ਜ਼ਿਆਦਾਤਰ ਇਹੀ ਹੁੰਦਾ ਹੈ। ਜਦੋਂ ਨਵਾਂ ਸਾਥੀ ਲੱਭਦਾ ਹੈ। ਤਾਂਹੀ ਪਹਿਲੇ ਨੂੰ ਛੱਡਿਆ ਜਾਂਦਾ ਹੈ। ਇਸੇ ਲਈ ਪਿੰਡਾਂ ਨਾਲੋ, ਕਨੇਡਾ, ਅਮਰੀਕਾ ਵਿੱਚ, ਜੋੜੀ ਵਿਆਹੇ ਹੋੲੁ ਟੁੱਟ ਰਹੇ ਹਨ। ਬਹੁਤੇ ਮਰਦ ਹੀ ਇੱਕ ਤੋਂ ਵੱਧ ਜ਼ਨਾਨੀਆਂ ਵਿਅਹੁਦੇ ਤੇ ਨਜ਼ਾਇਜ਼ ਰੱਖਦੇ ਹਨ। ਔਰਤਾਂ ਬਹੁਤ ਘੱਟ ਹੁੰਦੀਆਂ ਹਨ। ਜੋ ਤੀਜਾ ਚੌਥਾ ਵਿਆਹ ਕਰਾਉਣ। ਜੋ ਔਰਤ ਇੱਕ ਮਰਦ ਦੇ ਨਹੀਂ ਵੱਸ ਸਕੀ। ਉਹ ਜਾਂਣ ਜਾਏ, ਸਬ ਮਰਦ, ਐਸੇ ਹੀ ਹੁੰਦੇ ਹਨ। ਪਿਉ, ਭਰਾ, ਪਤੀ, ਪੁੱਤਰ ਜਿਧਰ ਮਰਜ਼ੀ ਨਿਗਾ, ਫੇਰ ਕੇ ਦੇਖ ਲਵੋ। ਸਬ ਆਪੋ-ਆਪਣੀ ਤਾਕਤ ਦਿਖਾਉਂਦੇ। ਪਰ ਉਸੇ ਨੂੰ ਜੋ ਬਰਦਾਸਤ ਕਰਦੀਆਂ ਹਨ। ਸੱਪ ਦੀ ਪੂਛ ਉਤੇ, ਕੋਈ ਪੈਰ ਧਰ ਦੇਵੇ। ਉਹ ਉਦੋਂ ਹੀ ਫੜ ਖਿਲਾਰ ਕੇ, ਬਦਲਾ ਲੈਣ ਲਈ ਡੰਗ ਮਾਰਦਾ ਹੈ। ਔਰਤ ਨੂੰ ਆਪਦੀ ਸੁਰੱਖਿਆਂ ਕਿਵੇਂ ਤੇ ਕਦੋਂ ਕਰਨੀ ਆਵੇਗੀ। ਜੇ ਕੋਈ ਮੈਨੂੰ ਟੋਕਰ ਮਾਰਦਾ ਹੈ। ਮੈਂ ਡਿੱਗਦੀ, ਢਹਿੰਦੀ ਨ੍ਹੀਂ ਹਾਂ। ਚਟਾਂਨ ਦੀ ਤਰਾਂ ਮਜ਼ਬੂਰ ਬੱਣਦੀ ਜਾਂਦੀ ਹੈ। ਹੋਰ ਸ਼ਕਤੀ ਮਿਲਦੀ ਹੈ। ਸਰੀਰ ਦੀ ਤਾਕਤ ਇੱਕਮੁੱਠ ਹੋ ਜਾਂਦੀ ਹੈ। ਅੱਗੇ ਲਈ ਸੁਰਤ ਵੀ ਆ ਜਾਂਦੀ ਹੈ। ਆਪਦੇ ਦੁਸ਼ਮੱਣ ਆਪ ਨਾਂ ਬੱਣਾਵੋ। ਪਰ ਦੁਨੀਆਂ ਨੂੰ ਐਸਾ ਕਰਨ ਤੋਂ ਬਗੈਰ, ਰੋਟੀ ਹਜ਼ਮ ਨਹੀਂ ਹੁੰਦੀ। ਜੇ ਦੁਸ਼ਮੱਣ ਪੈਦਾ ਹੋ ਰਹੇ ਹਨ। ਕਦੇ ਵੀ ਉਨਾਂ ਨੂੰ ਕੰਮਜ਼ੋਰ ਨਾਂ ਸਮਝੋ। ਬਾਰ ਰੋਕਣ ਲਈ, ਸਕੀਮ ਸੋਚ ਕੇ ਰੱਖੋ। ਦੂਜੀਆਂ ਔਰਤਾਂ ਤੇ ਮਰਦਾਂ ਅੱਗੇ ਝੁੱਕਣਾਂ ਛੱਡ ਦਿਉ।

ਘਰ ਪਿਉ-ਧੀ ਨੇ ਤਿੰਨ ਬੱਚੇ ਪੈਦਾ ਕਰ ਲਏ ਸਨ। ਬਲਾਤਕਾਰ ਇੱਕ ਦਿਨ, ਦੋ ਦਿਨ, ਹਫ਼ਤਾ, ਮਹੀਨਾਂ, ਸਾਲ ਹੋ ਸਕਦਾ ਹੈ। ਲਗਾਤਾਰ ਹਰ ਬਾਰ, ਮਰਦ-ਔਰਤ ਨਾਲ ਧੱਕਾ ਨਹੀਂ ਕਰ ਸਕਦਾ। ਜੋ ਚੀਜ਼ ਬਾਰ-ਬਾਰ ਕਰਦੇ ਹਨ। ਉਸ ਵਿੱਚੋ ਰਸ ਆਉਂਦਾ ਹੈ। ਕੋੜੀ ਮਿਰਚ ਬੰਦਾ, ਦੂਜੀ ਬਾਰ ਮੂੰਹ ਉਤੇ ਨਹੀਂ ਰੱਖਦਾ। ਦਾਲ ਵਿੱਚ ਲੂਣ ਵੱਧ ਪੈ ਜਾਵੇ। ਕੋਈ ਖਾਂਦਾ ਨਹੀਂ ਹੈ। ਹੈਰਾਨੀ ਹੁੰਦੀ ਜੇ ਕੋਈ ਕਹੇ, 35 ਸਾਲ ਬਲਾਤਕਾਰ ਹੀ ਹੁੰਦਾ ਰਿਹਾ ਹੈ। ਕੁੱਝ ਤਾਂ ਹੈ, ਜੋ ਲੋਕ ਇੱਕ ਦੂਜੇ ਦਾ ਬੋਝ ਸਹਿੰਦੇ ਹਨ। ਰਿਸ਼ਤੇ, ਸ਼ਕਲ, ਰੰਗ, ਰੂਪ, ਉਮਰ ਤੇ ਅੱਕਲ ਵੀ ਨਹੀਂ ਦੇਖਦੇ। ਰੱਬ ਨੇ ਵੀ ਚੰਗਾ ਪਰਦਾ ਰੱਖਿਆ ਹੈ। ਬੰਦੇ ਦੇ ਅੰਦਰ ਦੀ ਗੱਲ ਦਾ ਭੇਤ ਨਹੀਂ ਪਾ ਸਕਦੇ। ਵੈਸੇ ਹੀ ਲੋਕ ਕਹਿੰਦੇ ਹਨ, " ਮੈਂ ਉਸ ਬੰਦੇ ਨੂੰ ਜਾਂਣਦਾ ਹਾਂ। " ਕੋਈ, ਕਿਸੇ ਨੂੰ ਜਾਂਣ ਹੀ ਨਹੀਂ ਸਕਦਾ। ਲੋਕ ਤਾਂ ਸਿਰਫ਼ ਪਹਿਰਾਵੇ ਨੂੰ ਜਾਂਣਦੇ ਹਨ। ਇਹ ਨਹੀਂ ਕੋਈ ਜਾਂਣਦਾ। ਉਸ ਦੀਆਂ ਕੀ ਕਰਤੂਤਾਂ ਹਨ? ਜਿਸ ਦਿਨ ਪਤਾ ਲੱਗਦਾ ਹੈ। ਦੇਰ ਹੋ ਚੁੱਕੀ ਹੁੰਦੀ ਹੈ। ਬੰਦਾ ਸਿਰ ਪਿੱਟਦਾ ਰਹਿ ਜਾਂਦਾ ਹੈ। ਇਸ ਧੀ ਨੂੰ, ਤਾਂ ਪਤਾ ਸੀ। ਇਹ ਮੇਰੀ ਮਾਂ ਦਾ ਖ਼ਸਮ ਹੈ। ਇਸ ਨੂੰ ਗੱਲ਼ਤੀ ਵੀ ਨਹੀਂ ਕਹਿ ਸਕਦੇ। ਗੱਲ਼ਤੀ ਦੋ-ਤਿੰਨ ਕੁ ਬਾਰ ਹੋ ਸਕਦੀ ਹੈ। ਗੱਲ਼ਤੀ ਮੁਆਫ਼ ਵੀ ਕੀਤੀ ਜਾਂਦੀ ਹੈ।

ਧੀ ਘਰ ਦੇ ਅੰਦਰ ਹੀ ਰਹਿੰਦੀ ਸੀ। ਇੰਨਾ ਦਾ ਵਿਆਹ ਕਿਤੇ ਨਹੀਂ ਹੋਇਆ ਸੀ। ਕੋਰਟ-ਮੈਰੀਜ਼ ਨਹੀਂ ਹੋਈ ਸੀ। ਸਾਰੇ ਬੱਚੇ ਘਰ ਹੀ ਪੈਦਾ ਹੋ ਰਹੇ ਸਨ। ਅੱਜ ਕੱਲ ਬਹੁਤ ਸਾਰੇ ਬੱਚੇ, ਪਤਾ ਨਹੀਂ ਕਿਉਂ, ਡਾਕਟਰ ਅਪ੍ਰੇਸ਼ਨ ਨਾਲ ਪੈਦਾ ਕਰ ਰਹੇ ਹਨ। ਬਗੈਰ ਕਿਸੇ ਦੁਵਾਈ ਬੂਟੀ ਦੇ, ਕੁੜੀ ਹੀ ਔਖੀ-ਸੌਖੀ ਇਕੱਲੀ ਬੱਚਾ ਪੈਦਾ ਕਰ ਲੈਂਦੀ ਸੀ। ਪਿਉ ਬੱਣਿਆ ਖ਼ਸਮ ਬੱਚਾ ਜੰਮਣ ਸਮੇਂ, ਬੱਚੇ ਦੀ ਗਰਦਨ ਨੂੰ ਹੱਥ ਪਾ ਕੇ, ਖਿੱਚ ਲੈਂਦਾ ਸੀ। ਤਿੰਨ ਬੱਚਿਆਂ ਪਿਛੋਂ, ਇੱਕ ਹੋਰ ਬੱਚੇ ਨੇ ਜਨਮ ਲਿਆ। ਉਹ ਜੰਮਣ ਸਾਰ ਮਰ ਗਿਆ। ਹੱਥ ਕਿਤੇ ਗੱਲ਼ਤ ਥਾਂ ਪੈ ਗਿਆ। ਘੰਡੀ ਦੱਬੀ ਗਈ। ਹੁਣ ਇਸ ਨੂੰ ਦੱਬਣਾਂ, ਫੂਕਣਾਂ ਕਿਥੇ ਸੀ? ਧੀ ਦੇ ਖ਼ਸਮ ਨੇ, ਨਵ ਜੰਮਿਆ, ਮਰਿਆ ਬੱਚਾ ਦੇਖ ਕੇ, ਘਰ ਦੀ ਚਿਮਨੀ ਵਿੱਚ ਸਿੱਟ ਕੇ ਫੂਕ ਦਿੱਤਾ। ਇਸ ਨੂੰ ਫੈਇਰ ਪਲੇਸ ਵੀ ਕਹਿੰਦੇ ਹਨ। ਇਸ ਵਿੱਚ ਬਹੁਤੀ ਠੰਡ ਨੂੰ ਲੱਕੜੀਆਂ ਬਾਲ ਕੇ, ਘਰ ਨੂੰ ਗਰਮ ਕੀਤਾ ਜਾਂਦਾ ਹੈ। ਇਸ ਗੱਲ ਨੂੰ ਲੈ ਕੇ, ਆਸ਼ਕ ਬੱਣੇ, ਪਿਉ-ਧੀ ਵਿੱਚ ਬਹੁਤ ਜੰਗ ਛਿੜ ਗਈ।

Comments

Popular Posts