ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੨ Page 292 of 1430
13342 ਜਹ ਆਪਿ ਰਚਿਓ ਪਰਪੰਚੁ ਅਕਾਰੁ



Jeh Aap Rachiou Parapanch Akaar ||
जह आपि रचिओ परपंचु अकारु



ਭਗਵਾਨ ਨੇ, ਇਸ ਦਿਸਣ ਵਾਲੇ ਸੰਸਾਰ ਨੂੰ ਆਪ ਬੱਣਾਇਆ ਹੈ॥
When He Himself fashioned the visible world of the creation,
13343 ਤਿਹੁ ਗੁਣ ਮਹਿ ਕੀਨੋ ਬਿਸਥਾਰੁ



Thihu Gun Mehi Keeno Bisathhaar ||
तिहु गुण महि कीनो बिसथारु



ਮਾਇਆ ਦਾ ਲਾਲਚ ਤਿੰਨ ਗੁਣਾਂ ਵਿੱਚ ਰੱਚਿਆ ਹੈ॥
He made the world subject to the three dispositions.
13344 ਪਾਪੁ ਪੁੰਨੁ ਤਹ ਭਈ ਕਹਾਵਤ



Paap Punn Theh Bhee Kehaavath ||
पापु पुंनु तह भई कहावत



ਜਦੋਂ ਲੋਕਾਂ ਵਿੱਚ ਗੱਲ ਚੱਲੀ ਇਹ ਪਾਪ ਹੈ, ਇਹ ਪੁੰਨ ਹੈ॥
Sin and virtue then began to be spoken of.
13345 Raag Gauri Sukhmanee Guru Arjan De

ਕੋਊ ਨਰਕ ਕੋਊ ਸੁਰਗ ਬੰਛਾਵਤ



Kooo Narak Kooo Surag Banshhaavath ||
कोऊ नरक कोऊ सुरग बंछावत



ਕੋਈ ਦੁੱਖ, ਦਰਦ, ਕੋਈ ਸੁਖ, ਅੰਨਦ ਪੈ ਗਏ। ਮੰਗਣ ਲੱਗ ਗਏ॥
Some have gone to hell, and some yearn for paradise.
13346 ਆਲ ਜਾਲ ਮਾਇਆ ਜੰਜਾਲ



Aal Jaal Maaeiaa Janjaal ||
आल जाल माइआ जंजाल



ਦੁਨੀਆਂ ਦੇ ਕੰਮ ਧੰਦੇ, ਧੰਨ ਪਿਆਰ ਸਾਰੇ ਜ਼ੰਜਾਲ ਹਨ॥
Worldly snares and entanglements of Maya,
13347 ਹਉਮੈ ਮੋਹ ਭਰਮ ਭੈ ਭਾਰ



Houmai Moh Bharam Bhai Bhaar ||
हउमै मोह भरम भै भार



ਬੰਦੇ ਵਿੱਚ ਹੰਕਾਂਰ, ਮੈ-ਮੈਂ, ਪਿਆਰ, ਵਹਿਮ ਹਨ॥
Egotism, attachment, doubt and loads of fear;
13348 ਦੂਖ ਸੂਖ ਮਾਨ ਅਪਮਾਨ



Dhookh Sookh Maan Apamaan ||
दूख सूख मान अपमान



ਦਰਦ, ਅੰਨਦ, ਇੱਜ਼ਤ, ਬੇਇੱਜ਼ਤ ਹਨ॥
Pain and pleasure, honor and dishonor
13349 ਅਨਿਕ ਪ੍ਰਕਾਰ ਕੀਓ ਬਖਯਾਨ



Anik Prakaar Keeou Bakhyaan ||
अनिक प्रकार कीओ बख्यान



ਬੇਅੰਤ ਤਰਾਂ ਨਾਲ ਗੱਲਾਂ ਕਰਨ ਲੱਗ ਗਏ॥
These came to be described in various ways.
13350 ਆਪਨ ਖੇਲੁ ਆਪਿ ਕਰਿ ਦੇਖੈ



Aapan Khael Aap Kar Dhaekhai ||
आपन खेलु आपि करि देखै



ਰੱਬ ਆਪਦੀ ਦੁਨੀਆਂ ਬੱਣਾਂ ਕੇ, ਆਪ ਹੀ ਦੇਖਦਾ ਹੈ॥
He Himself creates and beholds His own drama.
13351 ਖੇਲੁ ਸੰਕੋਚੈ ਤਉ ਨਾਨਕ ਏਕੈ ੭॥



Khael Sankochai Tho Naanak Eaekai ||7||
खेलु संकोचै तउ नानक एकै ॥७॥


ਸਤਿਗੁਰ ਨਾਨਕ ਪ੍ਰਭੂ ਜੀ, ਇੱਕੋ ਆਪ ਹੀ ਦੁਨੀਆਂ ਦਾ ਪਸਾਰਾ ਕਰ ਰਿਹਾ ਹੈ। ਆਪ ਹੀ ਖਤਮ ਕਰ ਦਿੰਦਾ ਹੈ। ਸਬ ਪਾਸੇ ਆਪ ਹੀ ਹੈ ||7||

God winds up the drama, and then, Sathigur Nanak, He alone remains. ||7||

13352 ਜਹ ਅਬਿਗਤੁ ਭਗਤੁ ਤਹ ਆਪਿ
Jeh Abigath Bhagath Theh Aap ||
जह अबिगतु भगतु तह आपि



ਇਹ ਦੁਨੀਆਂ ਵਿੱਚ ਨਾ ਦਿਸਣ ਵਾਲਾ ਰੱਬ, ਭਗਤ ਵਿੱਚ ਆਪ ਹੀ ਹੈ॥
Wherever the Eternal Lord's devotee is, He Himself is there.
13353 ਜਹ ਪਸਰੈ ਪਾਸਾਰੁ ਸੰਤ ਪਰਤਾਪਿ



Jeh Pasarai Paasaar Santh Parathaap ||
जह पसरै पासारु संत परतापि



ਰੱਬ ਤੇ ਭਗਤਾਂ ਦੀ ਮਹਿਮਾਂ ਕਰਕੇ, ਇਹ ਦੁਨੀਆਂ ਪੈਦਾ ਹੋਈ ਹੈ॥
He unfolds the expanse of His creation for the glory of His Saint.
13354 ਦੁਹੂ ਪਾਖ ਕਾ ਆਪਹਿ ਧਨੀ



Dhuhoo Paakh Kaa Aapehi Dhhanee ||
दुहू पाख का आपहि धनी



ਭਗਤ ਤੇ ਮਾਇਆ ਦੇ ਲਾਲਚੀ ਬੰਦਿਆਂ ਵਿੱਚ ਰੱਬ ਆਪ ਹੀ ਹੈ॥
He Himself is the Master of both worlds.
13355 ਉਨ ਕੀ ਸੋਭਾ ਉਨਹੂ ਬਨੀ



Oun Kee Sobhaa Ounehoo Banee ||
उन की सोभा उनहू बनी



ਰੱਬ ਦੇ ਨਾਂਮ ਦੀ ਵੱਡਿਆਈ, ਪ੍ਰਭੂ ਆਪ ਹੀ ਜਾਂਣਦਾ ਹੈ॥
His Praise is to Himself alone.
13356 ਆਪਹਿ ਕਉਤਕ ਕਰੈ ਅਨਦ ਚੋਜ



Aapehi Kouthak Karai Anadh Choj ||
आपहि कउतक करै अनद चोज



ਆਪ ਹੀ ਰੱਬ ਦੁਨੀਆਂ ਨੂੰ ਬੱਣਾਉਂਦਾ ਹੈ। ਕੌਤਕ, ਹੈਰਾਨੀ ਜੰਨਕ ਖੇਡ-ਤਮਾਸ਼ੇ ਕਰ ਰਿਹਾ ਹੈ॥
He Himself performs and plays His amusements and games.
13357 ਆਪਹਿ ਰਸ ਭੋਗਨ ਨਿਰਜੋਗ



Aapehi Ras Bhogan Nirajog ||
आपहि रस भोगन निरजोग



ਆਪ ਹੀ ਬੰਦਿਆ, ਜੀਵਾਂ ਵਿੱਚੋਂ ਦੀ ਹੋ ਕੇ, ਰੱਬ ਦੁਨੀਆਂ ਦਾ ਅੰਨਦ ਮਾਂਣ ਦਾ ਹੈ। ਇਸ ਤੋਂ ਆਪ ਹੀ ਦੂਰ ਹੈ॥
He Himself enjoys pleasures, and yet He is unaffected and untouched.
13358 ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ



Jis Bhaavai This Aapan Naae Laavai ||
जिसु भावै तिसु आपन नाइ लावै



ਜਿਸ ਨੂੰ ਚਾਹੇ, ਆਪਣਾ ਨਾਂਮ ਜੱਪਾਉਂਦਾ ਹੈ॥
He attaches whomever He pleases to His Name.
13359 ਜਿਸੁ ਭਾਵੈ ਤਿਸੁ ਖੇਲ ਖਿਲਾਵੈ



Jis Bhaavai This Khael Khilaavai ||
जिसु भावै तिसु खेल खिलावै



ਜਿਸ ਨੂੰ ਚਾਹੇ, ਦੁਨੀਆਂ ਦਾ ਅੰਨਦ ਮਾਂਣਨ ਲਈ ਧੰਨ, ਪਿਆਰ ਵਿੱਚ ਉਲਝਾ ਦਿੰਦਾ ਹੈ॥
He causes whomever He pleases to play in His play.
13360 ਬੇਸੁਮਾਰ ਅਥਾਹ ਅਗਨਤ ਅਤੋਲੈ



Baesumaar Athhaah Aganath Atholai ||
बेसुमार अथाह अगनत अतोलै



ਬੇਅੰਤ, ਬਹੁਤ, ਅੱਣਗਿਣਤ, ਜਿਸ ਨੂੰ ਤੋਲਿਆ, ਮਾਪਿਆ ਨਹੀਂ ਜਾ ਸਕਦਾ। ਕੰਮਾਂ ਦਾਤਾਂ, ਸ਼ਕਤੀਆਂ ,ਗੁਣਾ, ਗਿਆਨ ਮਾਲਕ ਪ੍ਰਭੂ ਤੂੰ ਹੈ॥
He is beyond calculation, beyond measure, uncountable and unfathomable.
13361 ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ੮॥੨੧॥



Jio Bulaavahu Thio Naanak Dhaas Bolai ||8||21||
जिउ बुलावहु तिउ नानक दास बोलै ॥८॥२१॥


ਸਤਿਗੁਰ ਨਾਨਕ ਪ੍ਰਭੂ ਜੀ, ਜਿਵੇਂ ਤੂੰ ਮੂੰਹ ਵਿੱਚੋਂ ਕਹਾਉਣਾਂ ਚਹੁੰਦਾ ਹੈ। ਉਵੇਂ ਹੀ ਬੰਦਾ ਬੋਲਦਾ ਹੈ ||8||21||

As You inspire him to speak, Lord, so does servant Sathigur Nanak speak. ||8||21||

13362 ਸਲੋਕੁ
Salok ||
सलोकु

ਸਲੋਕੁ

Shalok

13363 ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ



Jeea Janth Kae Thaakuraa Aapae Varathanehaar ||
जीअ जंत के ठाकुरा आपे वरतणहार



ਜੀਵਾਂ, ਜਾਨਵਰਾਂ ਦੇ ਮਾਲਕ ਪ੍ਰਭੂ ਜੀ, ਆਪ ਹੀ ਸਾਰੇ ਪਾਸੇ, ਆਪ ਹੀ ਸ੍ਰਿਸਟੀ ਵਿੱਚ ਹਾਜ਼ਰ ਹੈ॥
Lord and Master of all beings and creatures, You Yourself are prevailing everywhere.
13364 ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ੧॥



Naanak Eaeko Pasariaa Dhoojaa Keh Dhrisattaar ||1||
नानक एको पसरिआ दूजा कह द्रिसटार ॥१॥


ਇਕੋ ਹੀ ਸਤਿਗੁਰ ਨਾਨਕ ਪ੍ਰਭੂ ਜੀ, ਸਾਰੀ ਦੁਨੀਆਂ ਵਿੱਚ ਵਿਚਰ ਰਿਹਾ ਹੈ। ਦੂਜਾ ਹੋਰ ਕੋਣ ਦੇਖਣ ਵਿੱਚ ਆਉਂਦਾ ਹੈ? ||1||

Sathigur Nanak, The One is All-pervading; where is any other to be seen? ||1||

13365 ਅਸਟਪਦੀ
Asattapadhee ||
असटपदी

ਅਸਟਪਦੀ

Ashtapadee

13366 ਆਪਿ ਕਥੈ ਆਪਿ ਸੁਨਨੈਹਾਰੁ



Aap Kathhai Aap Sunanaihaar ||
आपि कथै आपि सुननैहारु



ਆਪ ਹੀ ਬਿਆਨ ਕਰ ਰਿਹਾ ਹੈ। ਆਪ ਹੀ ਕਥਾ ਨੂੰ ਸੁਣ ਰਿਹਾ ਹੈ॥
He Himself is the speaker, and He Himself is the listener.
13367 ਆਪਹਿ ਏਕੁ ਆਪਿ ਬਿਸਥਾਰੁ



Aapehi Eaek Aap Bisathhaar ||
आपहि एकु आपि बिसथारु



ਆਪ ਹੀ ਆਪ ਸਬ ਦੁਨੀਆਂ ਦੇ ਜ਼ਰੇ-ਜ਼ਰੇ ਵਿੱਚ ਹਾਜ਼ਰ ਰਹਿੰਦਾ ਹੈ॥
He Himself is the One, and He Himself is the many.
13368 ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ



Jaa This Bhaavai Thaa Srisatt Oupaaeae ||
जा तिसु भावै ता स्रिसटि उपाए



ਜੇ ਪ੍ਰਮਾਤਮਾਂ ਤੈਨੂੰ ਚੰਗਾ ਲੱਗਆ, ਤਾਂ ਬ੍ਰਹਿਮੰਡ ਜਗਤ ਰੱਚਿਆ ਹੈ॥
When it pleases Him, He creates the world.
13369 ਆਪਨੈ ਭਾਣੈ ਲਏ ਸਮਾਏ



Aapanai Bhaanai Leae Samaaeae ||
आपनै भाणै लए समाए



ਆਪਦੇ ਹੁਕਮ ਵਿੱਚ ਸਮਾਂ ਲੈਂਦਾਂ ਹੈ॥
As He pleases, He absorbs it back into Himself.
13370 ਤੁਮ ਤੇ ਭਿੰਨ ਨਹੀ ਕਿਛੁ ਹੋਇ



Thum Thae Bhinn Nehee Kishh Hoe ||
तुम ते भिंन नही किछु होइ



ਤੇਰੇ ਤੋਂ ਅੱਲਗ ਕੋਈ ਵੀ ਕੁੱਝ ਨਹੀਂ ਹੈ॥
Without You, nothing can be done.
13371 ਆਪਨ ਸੂਤਿ ਸਭੁ ਜਗਤੁ ਪਰੋਇ



Aapan Sooth Sabh Jagath Paroe ||
आपन सूति सभु जगतु परोइ



ਆਪ ਇੱਕ ਧਾਗੇ ਦੀ ਲੜੀ ਵਿੱਚ ਜਗਤ ਨੂੰ ਸੰਭਾਲਿਆ ਹੋਇਆ ਹੈ॥
Upon Your thread, You have strung the whole world.
13372 ਜਾ ਕਉ ਪ੍ਰਭ ਜੀਉ ਆਪਿ ਬੁਝਾਏ



Jaa Ko Prabh Jeeo Aap Bujhaaeae ||
जा कउ प्रभ जीउ आपि बुझाए



ਜਿਸ ਨੂੰ ਰੱਬ ਅੱਕਲ ਦਿੰਦਾ ਹੈ। ਉਹ ਰੱਬ ਨੂੰ ਬੁੱਝ ਲੈਂਦਾ ਹੈ॥
One whom God Himself inspires to understand
13373 ਸਚੁ ਨਾਮੁ ਸੋਈ ਜਨੁ ਪਾਏ



Sach Naam Soee Jan Paaeae ||
सचु नामु सोई जनु पाए



ਸੱਚੇ ਰੱਬ ਦਾ ਨਾਂਮ ਉਹੀ ਜੀਵ, ਬੰਦਾ ਪਾ ਸਕਦਾ ਹੈ॥
That person obtains the True Name.
13374 ਸੋ ਸਮਦਰਸੀ ਤਤ ਕਾ ਬੇਤਾ



So Samadharasee Thath Kaa Baethaa ||
सो समदरसी तत का बेता



ਉਹ ਪ੍ਰਭੂ ਸਾਰਿਆ ਨੂੰ ਇਕੋ ਨਜ਼ਰ ਨਾਲ ਦੇਖਦਾ ਹੈ॥
He looks impartially upon all, and he knows the essential reality.
13375 ਨਾਨਕ ਸਗਲ ਸ੍ਰਿਸਟਿ ਕਾ ਜੇਤਾ ੧॥



Naanak Sagal Srisatt Kaa Jaethaa ||1||
नानक सगल स्रिसटि का जेता ॥१॥


ਸਤਿਗੁਰ ਨਾਨਕ ਪ੍ਰਭੂ ਜੀ ਦੁਨੀਆਂ ਨੂੰ ਜਿੱਤਣ, ਮੋਹਣ ਵਾਲਾ ਹੈ ||1||
Sathigur Nanak, he conquers the whole world. ||1||

13376 ਜੀਅ ਜੰਤ੍ਰ ਸਭ ਤਾ ਕੈ ਹਾਥ



Jeea Janthr Sabh Thaa Kai Haathh ||
जीअ जंत्र सभ ता कै हाथ



ਜੀਵ, ਜਾਨਵਰ ਸਾਰੇ ਰੱਬ ਦੀ ਮੇਹਰ ਨਾਲ ਦੁਨੀਆਂ ਉਤੇ ਰਹਿ ਰਹੇ ਹਨ॥
All beings and creatures are in His Hands.
13377 ਦੀਨ ਦਇਆਲ ਅਨਾਥ ਕੋ ਨਾਥੁ



Dheen Dhaeiaal Anaathh Ko Naathh ||
दीन दइआल अनाथ को नाथु



ਗਰੀਬਾ ਉਤੇ ਤਰਸ ਕਰਨ ਵਾਲਾ ਹੈ। ਬੇ ਸਹਾਰਾ ਨੂੰ ਸਹਾਰਾ ਦਿੰਦਾ ਹੈ॥
He is Merciful to the meek, the Patron of the patronless.
13378 ਜਿਸੁ ਰਾਖੈ ਤਿਸੁ ਕੋਇ ਮਾਰੈ



Jis Raakhai This Koe N Maarai ||
जिसु राखै तिसु कोइ मारै



ਕਿਸ ਨੂੰ ਭਗਵਾਨ ਜਿਉਂਦਾ ਰੱਖਣਾ ਚਹੁੰਦਾ ਹੈ। ਉਸ ਨੂੰ ਕੋਈ ਮਾਰ ਨਹੀਂ ਸਕਦਾ॥
No one can kill those who are protected by Him.
13379 ਸੋ ਮੂਆ ਜਿਸੁ ਮਨਹੁ ਬਿਸਾਰੈ



So Mooaa Jis Manahu Bisaarai ||
सो मूआ जिसु मनहु बिसारै



ਉਹ ਮਰਿਆ ਹੋਇਆ ਬੰਦਾ ਹੈ। ਜਿਸ ਨੂੰ ਰੱਬ ਭੁੱਲ ਜਾਦਾ ਹੈ॥
One who is forgotten by God, is already dead.
13380 ਤਿਸੁ ਤਜਿ ਅਵਰ ਕਹਾ ਕੋ ਜਾਇ



This Thaj Avar Kehaa Ko Jaae ||
तिसु तजि अवर कहा को जाइ



ਉਸ ਰੱਬ ਨੂੰ ਛੱਡ ਕੇ, ਹੋਰ ਕਿਧਰ ਨੂੰ ਕੋਈ ਜਾਵੇ॥
Leaving Him, where else could anyone go?
13381 ਸਭ ਸਿਰਿ ਏਕੁ ਨਿਰੰਜਨ ਰਾਇ



Sabh Sir Eaek Niranjan Raae ||
सभ सिरि एकु निरंजन राइ



ਸਾਰਿਆ ਜੀਵਾਂ ਬੰਦਿਆਂ ਦਾ ਆਸਰਾ ਇੱਕ ਪ੍ਰਮਾਤਮਾਂ ਹੀ ਮਾਲਕ ਹੈ॥
Over the heads of all is the One, the Immaculate King.
13382 ਜੀਅ ਕੀ ਜੁਗਤਿ ਜਾ ਕੈ ਸਭ ਹਾਥਿ



Jeea Kee Jugath Jaa Kai Sabh Haathh ||
जीअ की जुगति जा कै सभ हाथि



ਜੀਵਾਂ ਨੂੰ ਪੈਦਾ ਕਰਨ, ਪਾਲਣ, ਚਲਾਉਣ ਦਾ ਤਰੀਕਾ ਰੱਬ ਕੋਲ ਹੈ॥
The ways and means of all beings are in His Hands.
13383 ਅੰਤਰਿ ਬਾਹਰਿ ਜਾਨਹੁ ਸਾਥਿ



Anthar Baahar Jaanahu Saathh ||
अंतरि बाहरि जानहु साथि



ਪ੍ਰਭੂ ਨੂੰ ਸਰੀਰ ਤੇ ਦੁਨੀਆਂ ਦੇ ਵਿੱਚ ਤੇ ਬਾਹਰ ਹਾਜ਼ਰ ਸਮਝੀਏ॥
Inwardly and outwardly, know that He is with you.
13384 ਗੁਨ ਨਿਧਾਨ ਬੇਅੰਤ ਅਪਾਰ



Gun Nidhhaan Baeanth Apaar ||
गुन निधान बेअंत अपार



ਰੱਬ ਕੋਲ ਬਹੁਤ, ਬੇਅੰਤ, ਬਹੁਤ ਜ਼ਿਆਦਾ ਗੁਣ ਦੇ ਭੰਡਾਰ ਹਨ॥
He is the Ocean of excellence, infinite and endless.
13385 ਨਾਨਕ ਦਾਸ ਸਦਾ ਬਲਿਹਾਰ ੨॥



Naanak Dhaas Sadhaa Balihaar ||2||
नानक दास सदा बलिहार ॥२॥


ਸਤਿਗੁਰ ਨਾਨਕ ਪ੍ਰਭੂ ਜੀ ਤੋਂ ਭਗਤ ਹਰ ਸਮੇਂ ਸਦਕੇ ਹੁੰਦੇ ਹਨ ||2||

Sathigur Slave Nanak is forever a sacrifice to Him. ||2||

13386 ਪੂਰਨ ਪੂਰਿ ਰਹੇ ਦਇਆਲ
Pooran Poor Rehae Dhaeiaal ||
पूरन पूरि रहे दइआल



ਰੱਬ ਹਰ ਤਰਾਂ, ਹਰ ਪਾਸੇ ਸਪੂਰਨ ਹਾਜ਼ਰ ਤੇ ਮੇਹਰਬਾਨ ਹੈ॥
The Perfect, Merciful Lord is pervading everywhere.
13387 ਸਭ ਊਪਰਿ ਹੋਵਤ ਕਿਰਪਾਲ



Sabh Oopar Hovath Kirapaal ||
सभ ऊपरि होवत किरपाल



ਸਾਰੇ ਜੀਵਾਂ ਦੇ ਉਤੇ ਤਰਸ ਕਰਦਾ ਹੈ॥
His kindness extends to all.
13388 ਅਪਨੇ ਕਰਤਬ ਜਾਨੈ ਆਪਿ



Apanae Karathab Jaanai Aap ||
अपने करतब जानै आपि



ਆਪਦੇ ਕੰਮ ਰੱਬ ਆਪ ਹੀ ਜਾਂਣਦਾ ਹੈ॥
He Himself knows His own ways.
13389 ਅੰਤਰਜਾਮੀ ਰਹਿਓ ਬਿਆਪਿ



Antharajaamee Rehiou Biaap ||
अंतरजामी रहिओ बिआपि



ਰੱਬ ਮਨ ਦੀਆਂ ਬੁੱਝਣ ਵਾਲਾ, ਸਾਰੇ ਥਾਂਈਂ ਜੀਵਾਂ ਵਿੱਚ ਹੈ॥
The Inner-knower, the Searcher of hearts, is present everywhere.
13390 ਪ੍ਰਤਿਪਾਲੈ ਜੀਅਨ ਬਹੁ ਭਾਤਿ



Prathipaalai Jeean Bahu Bhaath ||
प्रतिपालै जीअन बहु भाति



ਜੀਵਾਂ ਨੂੰ ਕਈ ਤਰੀਕਿਆ ਨਾਲ ਪਾਲਦਾ ਹੈ॥
He cherishes His living beings in so many ways.
13391 ਜੋ ਜੋ ਰਚਿਓ ਸੁ ਤਿਸਹਿ ਧਿਆਤਿ



Jo Jo Rachiou S Thisehi Dhhiaath ||
जो जो रचिओ सु तिसहि धिआति



ਜਿਹੜੇ-ਜਿਹੜੇ ਜੀਵ ਪੈਦਾ ਹੋਏ ਹਨ। ਉਹ ਰੱਬ ਨੂੰ ਚੇਤੇ ਕਰਦੇ ਹਨ॥
That which He has created meditates on Him.
13392 ਜਿਸੁ ਭਾਵੈ ਤਿਸੁ ਲਏ ਮਿਲਾਇ



Jis Bhaavai This Leae Milaae ||
जिसु भावै तिसु लए मिलाइ



ਜਿਸ ਨੂੰ ਚਾਹੇ, ਉਸ ਨੂੰ ਰੱਬ ਆਪਦੇ ਨਾਲ ਰਲਾ ਲੈਂਦਾ ਹੈ॥
Whoever pleases Him, He blends into Himself.
13393 ਭਗਤਿ ਕਰਹਿ ਹਰਿ ਕੇ ਗੁਣ ਗਾਇ



Bhagath Karehi Har Kae Gun Gaae ||
भगति करहि हरि के गुण गाइ



ਉਹ ਬੰਦੇ ਭਗਤੀ ਕਰਦੇ ਹਨ। ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ॥
They perform His devotional service and sing the Glorious Praises of the Lord.
13394 ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ



Man Anthar Bisvaas Kar Maaniaa ||
मन अंतरि बिस्वासु करि मानिआ



ਜਿਸ ਬੰਦੇ ਨੇ, ਪ੍ਰੇਮ ਨਾਲ ਹਿਰਦੇ ਅੰਦਰ ਰੱਬ ਨੂੰ ਜ਼ਕੀਨ ਕਰਕੇ, ਹਾਜ਼ਰ ਸਮਝ ਕੇ, ਯਾਦ ਕੀਤਾ ਹੈ॥
With heart-felt faith, they believe in Him.
13395 ਕਰਨਹਾਰੁ ਨਾਨਕ ਇਕੁ ਜਾਨਿਆ ੩॥



Karanehaar Naanak Eik Jaaniaa ||3||
करनहारु नानक इकु जानिआ ॥३॥


ਉਸ ਬੰਦੇ ਨੇ, ਦੁਨੀਆਂ ਚਲਾਉਣ ਵਾਲੇ, ਇਕੋ ਸਤਿਗੁਰ ਨਾਨਕ ਪ੍ਰਭੂ ਜੀ ਨੂੰ ਪਛਾਂਣ ਲਿਆ ਹੈ ||3||


Sathigur Nanak, they realize the One, the Creator Lord. ||3||
13396 ਜਨੁ ਲਾਗਾ ਹਰਿ ਏਕੈ ਨਾਇ
Jan Laagaa Har Eaekai Naae ||
जनु लागा हरि एकै नाइ



ਜੋ ਬੰਦਾ ਇੱਕ ਰੱਬ ਦੇ ਨਾਂਮ ਨੂੰ ਯਾਦ ਕਰਦਾ ਹੈ॥
The Lord's humble servant is committed to His Name.
13397 ਤਿਸ ਕੀ ਆਸ ਬਿਰਥੀ ਜਾਇ



This Kee Aas N Birathhee Jaae ||
तिस की आस बिरथी जाइ



ਉਸ ਬੰਦੇ ਦੀ ਉਮੀਦ ਖ਼ਾਲੀ ਨਹੀਂ ਜਾਂਦੀ। ਹਰ ਆਸ ਪੂਰੀ ਹੁੰਦੀ ਹੈ॥
His hopes do not go in vain.
13398 ਸੇਵਕ ਕਉ ਸੇਵਾ ਬਨਿ ਆਈ



Saevak Ko Saevaa Ban Aaee ||
सेवक कउ सेवा बनि आई



ਰੱਬ ਨੂੰ ਪਿਆਰ ਕਰਨ ਵਾਲੇ ਬੰਦੇ ਨੂੰ, ਰੱਬ ਦਾ ਪਿਆਰ ਜਾਗ ਪਿਆ ਹੈ। ਉਹ ਭਗਤੀ ਕਰਨ ਲੱਗ ਗਿਆ ਹੈ॥
The servant's purpose is to serve;
13399 ਹੁਕਮੁ ਬੂਝਿ ਪਰਮ ਪਦੁ ਪਾਈ



Hukam Boojh Param Padh Paaee ||
हुकमु बूझि परम पदु पाई



ਰੱਬ ਦਾ ਭਾਂਣਾਂ ਮੰਨ ਕੇ, ਪਵਿੱਤਰ ਸੂਚਾ ਗੁਣਾਂ ਵਾਲਾ ਜੀਵਨ ਮਿਲ ਜਾਂਦਾ ਹੈ॥
Obeying the Lord's Command, the supreme status is obtained.
13400 ਇਸ ਤੇ ਊਪਰਿ ਨਹੀ ਬੀਚਾਰੁ



Eis Thae Oopar Nehee Beechaar ||
इस ते ऊपरि नही बीचारु



ਉਸ ਨੂੰ ਰੱਬ ਦੇ ਨਾਂਮ ਨੂੰ ਯਾਦ ਕਰਨ ਤੋਂ ਬਗੈਰ, ਹੋਰ ਕੁੱਝ ਨਹੀਂ ਸੁਝਦਾ॥
Beyond this, he has no other thought.
13401 ਜਾ ਕੈ ਮਨਿ ਬਸਿਆ ਨਿਰੰਕਾਰੁ



Jaa Kai Man Basiaa Nirankaar ||
जा कै मनि बसिआ निरंकारु



ਜਿੰਨਾਂ ਦੇ ਮਨ ਵਿੱਚ ਪ੍ਰਮਾਤਮਾਂ ਵੱਸਦਾ ਹੈ॥
Within his mind, the Formless Lord abides.
13402 ਬੰਧਨ ਤੋਰਿ ਭਏ ਨਿਰਵੈਰ



Bandhhan Thor Bheae Niravair ||
बंधन तोरि भए निरवैर



ਉਹ ਮਾਇਆ ਤੇ ਵਿਕਾਰਾਂ ਨੂੰ ਛੱਡ ਕੇ, ਸੁਰਖ਼ਰੂ, ਅਜਾਦ ਹੋ ਗਏ ਹਨ॥
His bonds are cut away, and he becomes free of hatred.
13403 ਅਨਦਿਨੁ ਪੂਜਹਿ ਗੁਰ ਕੇ ਪੈਰ



Anadhin Poojehi Gur Kae Pair ||
अनदिनु पूजहि गुर के पैर

ਦਿਨ ਰਾਤ ਸਤਿਗੁਰ ਪ੍ਰਭੂ ਜੀ ਚਰਨਾਂ ਦਾ ਧਿਅਨ ਧਰੀਏ॥



Night and day, he worships the Feet of the Sathigur.
13404 ਇਹ ਲੋਕ ਸੁਖੀਏ ਪਰਲੋਕ ਸੁਹੇਲੇ



Eih Lok Sukheeeae Paralok Suhaelae ||
इह लोक सुखीए परलोक सुहेले



ਇਹ ਦੁਨੀਆਂ ਤੇ ਮਰਨ ਪਿਛੋਂ ਅੰਨਦ ਤੇ ਖੁਸ਼ੀਆਂ ਮਿਲਦੀਆਂ ਹਨ॥
He is at peace in this world, and happy in the next.
13405 ਨਾਨਕ ਹਰਿ ਪ੍ਰਭਿ ਆਪਹਿ ਮੇਲੇ ੪॥


Naanak Har Prabh Aapehi Maelae ||4||
नानक हरि प्रभि आपहि मेले ॥४॥


ਸਤਿਗੁਰ ਨਾਨਕ ਪ੍ਰਭੂ ਜੀ ਆਪ ਹੀ ਆਪਦੇ ਨਾਲ ਮਿਲਾਪ ਕਰਾਉਂਦੇ ਹਨ॥
Sathigur Nanak, the Lord God unites him with Himself. ||4||

Comments

Popular Posts