ਰੱਬ ਦੇ ਨਾਮ ਦੀ, ਮਨ ਅੰਦਰੋਂ ਧਿਆਨ ਦੇ ਕੇ, ਪਛਾਣ ਕਰੀਏ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
08/06/2013. 294
ਬੇਦ ਪੁਰਾਨ ਸਿੰਮ੍ਰਿਤੀਆਂ ਲਿਖਤਾਂ, ਅੱਖਰਾਂ,  ਚੰਦਰਮਾਂ, ਸੂਰਜ, ਤਾਰੇ ਵਿੱਚ ਰੱਬ ਹੈ। ਭਗਵਾਨ ਦੀ ਰੱਬੀ ਬਾਣੀ ਹੀ, ਹਰ ਬੰਦੇ ਵਿੱਚ ਬੋਲਦੀ ਹੈ। ਪ੍ਰਮਾਤਮਾਂ ਆਪ ਸਥਿਰ ਹੈ। ਆਪ ਟਿੱਕਿਆ ਹੋਇਆ ਹੈ। ਪੱਕੇ ਇਰਾਦੇ ਵਾਲਾ ਹੈ। ਸਾਰੀਆਂ ਸ਼ਕਤੀਆਂ ਵਰਤ ਕੇ, ਦੁਨੀਆਂ ਨੂੰ ਚਲਾ ਕੇ, ਖੇਡਾ-ਖੇਡ ਕਰ ਰਿਹਾ ਹੈ। ਰੱਬ ਦੇ ਗੁਣਾਂ, ਕੰਮਾਂ ਬਾਰੇ ਅੰਨਦਾਜ਼ਾ ਨਹੀਂ ਲਾ ਸਕਦੇ। ਬਹੁਤ ਜ਼ਿਆਦਾ ਤੇ ਬੇਅੰਤ ਕੀਮਤੀ ਹਨ। ਖ੍ਰੀਦ ਨਹੀਂ ਸਕਦੇ। ਸਾਰਿਆਂ ਜੀਵਾਂ ਵਿੱਚ ਰੱਬ ਦਾ ਪ੍ਰਕਾਸ਼ ਹੈ। ਰੱਬ ਦੀ ਜੋਤ ਜਗਦੀ ਹੈ। ਰੱਬ ਤਾਂਣੇ-ਪੇਟੇ ਨਾਲ, ਕੱਪੜੇ ਬੁਣੇ ਵਾਂਗ ਰੱਬ ਜੀਵਾਂ ਵਿੱਚ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਦਿਆ ਨਾਲ ਸਾਰੇ ਵਹਿਮ ਡਰ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ। ਜਿੰਨਾਂ ਬੰਦਿਆਂ ਦੇ ਮਨ ਵਿੱਚ ਗੁਰਬਾਣੀ ਤੇ ਰੱਬ ਲਈ, ਜ਼ਕੀਨ ਬੱਣ ਗਿਆ ਹੈ।
ਰੱਬ ਨੂੰ ਪਿਆਰ ਕਰਨ ਵਾਲੇ ਭਗਤ, ਹਰ ਜਗਾ, ਸਾਰਿਆਂ ਜੀਵਾਂ, ਬੰਦਿਆਂ ਵਿੱਚ ਪ੍ਰਭੂ ਨੂੰ ਦੇਖਦੇ ਹਨ। ਰੱਬ ਨੂੰ ਪਿਆਰ ਕਰਨ ਵਾਲੇ, ਭਗਤਾਂ ਦੇ ਮਨ ਵਿੱਚ ਧਰਮ ਦੇ ਸਾਰੇ ਖਿਆਲ ਬੱਣਦੇ ਹਨ। ਰੱਬ ਨੂੰ ਪਿਆਰ ਕਰਨ ਵਾਲੇ, ਭਗਤਾ ਸਾਰੀਆਂ ਸ਼ੁੱਧ ਗੱਲਾਂ ਹੀ ਸੁਣਦੇ ਹਨ। ਰੱਬ ਹਰ ਥਾਂ ਉਤੇ ਹੈ। ਉਸ ਨਾਲ ਰੰਗੇ ਰਹਿੰਦੇ ਹਨ। ਜਿਸ ਨੇ ਰੱਬ ਨੂੰ ਜਾਂਣ ਲਿਆ ਹੈ। ਉਸ ਦਾ ਜੀਵਨ ਇਸ ਤਰਾਂ ਦਾ ਬੱਣ ਜਾਂਦਾ ਹੈ। ਰੱਬ ਨੂੰ ਪਿਆਰ ਕਰਨ ਵਾਲf ਭਗਤ, ਸੱਚੀ ਗੱਲ ਕਰਦਾ ਹੈ। ਜਿਹੜਾ-ਜਿਹੜਾ ਵੀ ਰੱਬ ਦਾ ਭਾਂਣਾਂ ਵਰਤ ਰਿਹਾ ਹੈ। ਉਸ ਵਿੱਚ ਸੁਖ ਰਹਿੰਦਾ ਹੈ। ਦੁਨੀਆਂ ਦਾਰੀ ਦੇ ਕੰਮ ਕਰਨ, ਜੀਵਾਂ ਦੁਆਰਾ ਕੰਮ ਕਰਾਉਣ ਵਾਲੇ ਰੱਬ ਹੀ ਜਾਂਣਦਾ ਹੈ। ਸਰੀਰ ਦੇ ਅੰਦਰ ਬਾਹਰ, ਆਪ ਪ੍ਰਭੂ ਰਹਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਅੱਖੀ ਦੇਖ ਕੇ, ਸਾਰੀ ਦੁਨੀਆਂ ਮੋਹਤ ਹੋ ਕੇ, ਪਿਆਰ ਕਰਦੀ ਹੈ।
ਰੱਬ ਆਪ ਤੇ ਸਾਰਾ ਕੁੱਝ ਸਦਾ ਲਈ ਸੱਚਾ ਰਹਿੱਣ ਵਾਲਾ ਹੈ। ਉਸ ਰੱਬ ਤੋਂ ਸਾਰੀ ਦੁਨੀਆਂ ਪੈਦਾ ਹੋਈ ਹੈ। ਜੇ ਰੱਬ ਚਾਹੇ, ਤਾਂ ਦੁਨੀਆਂ ਵਸਾਉਂਦਾ ਹੈ। ਜੇ ਰੱਬ ਚਾਹੇ, ਤਾਂ ਆਪ ਹੀ ਇਕੱਲਾ, ਹਰ ਥਾਂ ਉਤੇ ਹੋ ਜਾਂਦਾ ਹੈ। ਰੱਬ ਨੇ ਦੁਨੀਆਂ ਨੂੰ ਬਹੁਤ ਤਰਾਂ ਦੇ ਢੰਗਾਂ ਨਾਲ ਰੱਚਿਆ ਹੈ।  ਦੱਸ ਨਹੀਂ ਸਕਦੇ। ਜਿਸ ਨੂੰ ਰੱਬ ਚਾਹੇ, ਤਾਂ ਆਪਦੇ ਨਾਲ ਮਿਲਾ ਲੈਂਦਾ ਹੈ। ਰੱਬ ਕਿੰਨਾਂ ਦੂਰ, ਕਿੰਨਾਂ ਨੇੜੇ ਹੈ? ਰੱਬ ਆਪ ਹੀ ਸਾਰੇ ਪਾਸੇ ਪੂਰਾ ਹੈ। ਮਨ ਦੀਆਂ ਜਾਂਨਣ ਵਾਲਾ ਰੱਬ, ਜਿਸ ਨੂੰ ਚਾਹੇ ਮਨ ਦੇ ਅੰਦਰ ਦਾ ਭੇਤ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਨੂੰ ਆਪ ਹੀ ਅੱਕਲ ਦੇ ਦਿੰਦੇ ਹਨ।
ਸਾਰੇ ਜੀਵਾਂ, ਬੰਦਿਆਂ ਵਿੱਚ ਰੱਬ ਆਪ ਹੈ। ਸਾਰਿਆ ਦੀਆਂ ਅੱਖਾਂ ਵਿੱਚੋਂ ਰੱਬ ਆਪ ਦੇਖ ਰਿਹਾ ਹੈ। ਸਾਰੀ ਸ੍ਰਿਸਟੀ ਵਿੱਚ ਰੱਬ ਦਾ ਸਰੀਰ ਹੈ। ਆਪਦੇ ਆਪ ਹੀ ਰੱਬ ਸੁਣ ਰਿਹਾ ਹੈ। ਜੰਮਣਾਂ-ਮਰਨਾਂ ਰੱਬ ਨੇ, ਇੱਕ ਤਮਾਸ਼ਾਂ ਰੱਚਿਆ ਹੈ। ਆਪਦੇ ਹੀ ਭਾਂਣੇ ਵਿੱਚ ਧੰਨ, ਮੋਹ ਬੱਣਾਂ ਦਿੱਤਾ ਹੈ। ਰੱਬ ਸਬ ਦੇ ਅੰਦਰ ਹੈ। ਪਰ ਧੰਨ, ਮੋਹ ਵਿੱਚ ਨਹੀਂ ਫਸਦਾ। ਜਿਹੜਾ ਕੁੱਝ ਵੀ ਬੋਲਣਾਂ ਹੈ। ਆਪ ਹੀ ਬੋਲਦਾ ਹੈ। ਰੱਬ ਦੇ ਹੁਕਮ ਵਿੱਚ, ਜੀਵ ਬੰਦਾ, ਬਨਸਪਤੀ ਜੰਮਦੇ-ਮਰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਚਾਹੇ ਤਾਂ ਆਪਦੇ ਨਾਲ ਮਿਲਾ ਲੈਂਦੇ ਹਨ। ਜੋ ਕੁੱਝ ਰੱਬ ਦੇ ਹੁਕਮ ਦੁਆਰਾ, ਰੱਬ ਆਪ ਕਰਦਾ ਹੈ।
ਉਹ ਜੀਵਾਂ ਲਈ ਬੁਰਾ ਨਹੀਂ ਹੋ ਸਕਦਾ। ਉਸ ਤੋਂ ਬਗੈਰ, ਕਿਸੇ ਨੇ ਦੱਸੋਂ ਕੀ ਕੀਤਾ ਹੈ? ਰੱਬ ਆਪ ਵਧੀਆ ਹੈ। ਉਸ ਦਾ ਕੰਮ ਚੰਗਾ ਹੈ। ਆਪਦੇ ਕੰਮ, ਆਪ ਦੀਆਂ ਗੱਲਾਂ-ਸਕੀਮਾਂ ਰੱਬ ਆਪ ਜਾਂਣਦਾ ਹੈ। ਰੱਬ ਆਪ ਸੱਚਾ ਰਹਿੱਣ ਵਾਲਾ ਹੈ। ਸਾਰੀ ਦੁਨੀਆਂ ਸੱਚੀ ਰਹਿੱਣ ਵਾਲੀ ਹੈ। ਸਾਰੀ ਦੁਨੀਆਂ ਵਿੱਚ ਤਾਂਣੇ ਪੇਟੇ ਵਾਂਗ ਰੱਚਿਆ ਹੋਇਆ ਹੈ। ਉਹ ਰੱਬ ਦੇ ਅਕਾਰ, ਰੂਪ, ਰੰਗ, ਸ਼ਕਤੀਆਂ ਕੰਮਾਂ, ਗੁਣਾਂ ਦਾ ਕੋਈ ਹਿਸਾਬ ਨਹੀਂ ਹੈ। ਉਸ ਰੱਬ ਬਾਰੇ ਸਾਰਾ ਕੁੱਝ ਚੰਗੀ ਤਰਾਂ ਦੱਸ ਨਹੀ ਹੋ ਸਕਦਾ। ਉਸ ਰੱਬ ਦੇ ਬਰਾਬਰ ਦਾ ਕੋਈ ਦੂਜਾ ਹੋਵੇ, ਤਾਂ ਰੱਬ ਦਾ ਭੇਤ ਪਾ ਸਕੇ। ਰੱਬ ਦਾ ਹੁਕਮ, ਸਾਰੇ ਬ੍ਰਹਿਮੰਡ, ਜੀਵਾਂ, ਬੰਦਿਆਂ ਨੂੰ ਸਵੀਕਾਰ ਹੁੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ, ਮੇਹਰਬਾਨੀ ਨਾਲ ਸਮਝ ਪੈਂਦੀ ਹੈ।
ਜਿਸ ਨੇ ਪ੍ਰਮਾਤਮਾਂ ਨੂੰ ਸਮਝ ਲਿਆ ਹੈ। ਉਹ ਹਰ ਸਮੇਂ, ਅੰਨਦ ਵਿੱਚ ਰਹਿੰਦੇ ਹਨ। ਜਿਸ ਨੂੰ ਰੱਬ ਆਪ ਆਪਣੇ ਵਿੱਚ ਮਿਲਾਉਣਾ ਚਹੁੰਦਾ ਹੈ। ਆਪ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ। ਭਗਵਾਨ ਧੰਨ ਵਾਲਾ, ਚੰਗੇ ਖਾਨਦਾਨ ਵਾਲਾ ਉਚਾ, ਇੱਜ਼ਤਾਂ ਦੇਣ ਵਾਲਾ ਹੈ। ਉਸ ਦਾ ਜਿਉਣਾਂ ਸਫ਼ਲ ਹੈ। ਜਿਸ ਦੇ ਮਨ ਵਿੱਚ ਪ੍ਰਮਾਤਮਾਂ ਯਾਦ ਹੈ। ਉਹ ਬੰਦਾ ਭਾਗਾਂ ਵਾਲਾ, ਕਿਸਮਤ ਵਾਲਾ ਪਵਿੱਤਰ ਸਬ ਕਾਸੇ ਵਾਲਾ ਹੈ। ਜਿਸ ਦੀ ਮੇਹਰਬਾਨੀ ਨਾਲ, ਸਾਰੀ ਦੁਨੀਆਂ ਭਵਜਲ ਤਰ ਜਾਂਦੀ ਹੈ। ਉਸ ਬੰਦੇ ਦਾ ਦੁਨੀਆਂ ਉਤੇ, ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ। ਉਸ ਬੰਦੇ ਦੇ ਕੋਲ ਰਹਿੱਣ ਨਾਲ ਰੱਬ ਯਾਦ ਆਉਂਦਾ ਹੈ। ਉਹ ਬੰਦਾ ਭਗਤ ਆਪ ਨੂੰ ਤੇ ਦੁਨੀਆਂ ਨੂੰ ਵਿਕਾਰਾਂ, ਮਾੜੇ ਕੰਮਾਂ ਤੋਂ ਬਚਾ ਕੇ, ਜੀਵਨ ਦੀ ਗਤੀ ਕਰਾ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ, ਐਸੇ ਭਗਤ ਬੰਦੇ ਅੱਗੇ, ਹਰ ਸਮੇਂ ਸਿਰ ਝੁੱਕਦਾ ਹੈ।

Comments

Popular Posts