ਭਾਗ 1 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਦੂਜੇ ਬੰਦੇ ਨੂੰ ਬਦਲ ਨਹੀਂ ਸਕਦੇ, ਆਪ ਦੇ ਵਿੱਚ ਗੁਣ ਇਕਠੇ ਕਰੀਏ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪਿਆਰੇ ਪਾਠਕੋ ਆਪ ਸਬ ਦਾ ਧੰਨਵਾਦ ਜੀ। ਰਚਨਾਂ ਪੜ੍ਹਦੇ ਵੀ ਹੋ, ਦੱਸਦੇ ਵੀ ਹੋ, ਕੀ ਪੜ੍ਹਿਆ ਹੈ। ਤੁਸੀਂ ਹੀ ਲਿਖਾਉਂਦੇ ਹੋ। ਹੋਰ ਲਿਖ ਣ ਲਈ ਤੁਹਾਡਾ ਹੀ ਅਸ਼ੀਰਬਾਦ ਚਾਹੀਦਾ ਹੈ। ਰਚਨਾਂ ਛਾਪਣ ਵਾਲੇ, ਸੰਪਾਦਕ ਤੇ ਲਿਖਤਾ ਪੜ੍ਹਨ ਵਾਲੇ, ਪਾਠਕ ਮੇਰਾ ਢਾਸਣਾਂ ਹਨ। ਜੇ ਕੋਈ ਬੁਰਾ ਜਾਂ ਭਲਾ ਕਹੇ। ਪ੍ਰਸੰਸਾ ਤੇ ਨਿੰਦਾ ਦਾ ਅਸਰ ਕਰਨਾਂ ਛੱਡ ਦਈਏ । ਉਨਾਂ ਵੱਲ ਧਿਆਨ ਦੇਣ ਲੱਗ ਜਾ। ਫਿਰ ਬੁਰਾ ਕਹਿੱਣ ਵਾਲੇ ਬੰਦਿਆਂ ਦਾ, ਆਪੇ ਪਿਆਰ ਆਉਣ ਲੱਗ ਜਾਵੇਗਾ। ਜੋ-ਜੋ ਮਰਦ- ਔਰਤਾਂ ਨੇ, ਮੇਰੇ ਉਤੇ ਨਫ਼ਰਤ ਭਰੀਆਂ ਨਜ਼ਰਾਂ ਪਾਈਆਂ ਹਨ। ਉਨਾਂ ਨੇ ਹੀ ਮੈਨੂੰ ਲਿਖਣਾਂ ਸਿੱਖਾਇਆ ਹੈ। ਪ੍ਰਸੰਸਕ ਤਾਂ ਮੈਂ ਦੇਖੇ ਹਨ। ਫੇਸਬੁੱਕ ਉਤੇ ਬਗੈਰ ਪੜ੍ਹੇ ਹੀ ਥੱਮ ਅੱਪ ਕਰੀ ਜਾਂਦੇ ਹਨ। ਜੋ ਬਹੁਤੀ ਸ਼ਾਬਾਸ਼ੇ ਦਿੰਦਾ ਲੱਗੇ। ਬਹੁਤੇ ਲੋਕ ਝੂਠੀ ਹੀ ਫੂਕ ਦਿੰਦੇ ਹਨ। ਉਸ ਵੱਲ ਧਿਆਨ ਨਾਂ ਹੀ ਦਿੱਤਾ ਜਾਵੇ। ਕਈ ਜੋ ਪੜ੍ਹਦੇ ਹਨ। ਚੋਰੀ ਦੇ ਗੁੜ ਦੀ ਡਲੀ ਚੱਕਣ ਵਾਗ, ਉਹ ਚੁਪਕੇ ਸੇ ਖਿਸਕ ਜਾਂਦੇ ਹਨ। ਅਲੋਚਕ ਉਹ ਨਫ਼ਰਤ ਕਰਦੇ ਸਨ। ਮੈਂ ਪਿਆਰ ਨਾਲ ਲਿਖ ਕੇ, ਜੁਆਬ ਦਿੰਦੀ ਰਹੀ ਹਾਂ। ਪਤਾ ਨਹੀਂ ਕਿੰਨੇ ਸੈਕੜੇ ਘੰਟੇ, ਉਨਾਂ ਦੀ ਇੱਕ ਲਾਈਨ ਦਾ ਜੁਆਬ ਦੇਣ ਲਈ ਲਾ ਦਿੰਦੀ ਹਾਂ। ਬੁਰੇ ਕਹਿੱਣ ਵਾਲੇ ਨੂੰ, ਤਰੀਕੇ ਨਾਲ ਦੱਸ ਸਕਦੇ ਹਾਂ। ਬਈ ਤੇਰੇ ਵਿੱਚ ਵੀ ਇਹ ਲੱਛਣ ਹਨ। ਐਸੇ ਬੰਦੇ ਉਤੇ ਤਰਸ ਵੀ ਆਉਂਦਾ ਹੈ। ਜਿਥੇ ਦਿਆ ਹੈ। ਉਥੇ ਧਰਮ ਹੈ। ਹਰ ਧਰਮ ਪਿਆਰ ਕਰਨਾਂ ਦੱਸਦਾ ਹੈ। ਅਸੀਂ ਡਰ ਤੇ ਖੁਸ਼ੀ ਵਿੱਚ ਰੱਬ ਨੂੰ ਪਿਆਰ ਕਰਦੇ ਹਾਂ। ਉਦੋਂ ਕਿਸੇ ਬੰਦੇ ਦਾ ਆਸਰਾ ਮਿਲਦਾ ਹੈ। ਉਹ ਬੰਦਾ ਰੱਬ ਹੋ ਕੇ, ਸਹਮਣੇ ਆਕੇ ਸਹਾਰਾ ਬੱਣਦਾ ਹੈ। ਬੰਦਿਆਂ ਵਿੱਚ ਰੱਬ ਹੈ। ਆਪ ਸਾਰਿਆਂ ਨੂੰ ਪਿਆਰ ਕਰਦੇ ਜਾਈਏ। ਉਸ ਦੇ ਵੱਟੇ ਵਿੱਚ ਭਾਵੇਂ ਦੂਜੇ ਲੋਕਾਂ ਤੋਂ ਗੁੱਸਾ ਤੇ ਨਫ਼ਰਤ ਹੀ ਮਿਲੇ। ਜੋ ਜੀਵਨ ਵਿੱਚ ਚਨੌਤੀਆਂ ਮਿਲਦੀਆਂ ਹਨ। ਉਹ ਸਾਨੂੰ ਤਾਕਤਵਾਰ ਬੱਣਾਉਂਦੀਆਂ ਹਨ।

ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ ਦੇਹੀ ਰੋਗੁ ਲਗਈ ਪਲੈ ਸਭੁ ਕਿਛੁ ਪਾਇ ੭੮॥ {ਪੰਨਾ 1382}

ਵਿਆਹੇ ਹੋਏ ਜੋੜੇ ਪਿਆਰ ਕਿਥੇ ਕਰਦੇ ਹਨ? ਉਹ ਤਾਂ ਖਾਨਦਾਨ ਚਲਾਉਂਦੇ ਹਨ। ਦਾਲ, ਲੂਣ, ਤੇਲ ਪਿਛੇ ਲੜਦੇ ਰਹਿੰਦੇ ਹਨ। ਇੱਕ ਦੂਜੇ ਦੇ ਰਿਸ਼ਤੇਦਾਰਾ ਦੀ ਐਸੀ ਕੀ ਤੈਸੀ ਕਰਦੇ ਹਨ। ਪਿਆਰ ਕਰਨਾਂ ਆਪਦੀ ਮਰਜ਼ੀ ਹੈ। ਦੂਜੇ ਬੰਦੇ ਦੇ ਔਗੁਣ ਦੇਖਣੇ ਹੀ ਕਿਉਂ ਹਨ? ਦੂਜੇ ਬੰਦੇ ਨੂੰ ਬਦਲ ਨਹੀਂ ਸਕਦੇ, ਆਪ ਦੇ ਵਿੱਚ ਗੁਣ ਇਕਠੇ ਕਰੀਏ। ਦੂਜਾ ਬੰਦਾ ਜੋ ਮਰਜ਼ੀ ਕਰੇ।

ਦੂਜੇ ਬੰਦੇ ਦੀ ਰੀਸ, ਤਾਂ ਕਰਨੀ ਚਾਹੀਦੇ ਹੈ। ਜੇ ਉਸ ਬੰਦੇ ਦੇ ਕੰਮ ਚੰਗੇ ਹਨ। ਉਸ ਵਿੱਚ ਗੁਣ ਹਨ। ਜੇ ਕਿਸੇ ਵਿੱਚ ਚੰਗੀਆਂ ਗੱਲਾਂ ਹੁੰਦੀਆਂ ਹਨ। ਉਹ ਬੰਦਾ, ਆਪੇ ਚੰਗਾ ਲੱਗਣ ਲੱਗ ਜਾਂਦਾ ਹੈ। ਉਸ ਦਾ ਚੇਹਰਾ ਜੈਸਾ ਵੀ ਹੋਵੇ। ਕੰਮਾਂ ਕਰਕੇ, ਬੰਦਾ ਪਿਆਰਾ ਲੱਗਦਾ ਹੈ। ਕੰਮ ਪਿਆਰਾ ਹੈ, ਚੰਮ ਨਹੀਂ। ਜੇ ਕਿਸੇ ਨੇ ਦਿਹਾੜੀਆ ਕੀਤਾ ਹੈ। ਕਨੇਡਾ, ਅਮਰੀਕਾ, ਬਾਹਰਲੇ ਦੇਸ਼ਾ ਵਿੱਚ ਦਿਹਾੜੀਆਂ ਹੀ ਕਰਨੀਆਂ ਪੈਂਦੀਆਂ ਹਨ। ਅੱਗਲੇ ਨੇ ਬੰਦਾ ਕੰਮ ਕਰਨ ਨੂੰ ਸੱਦਿਆ ਹੈ। ਜੇ ਕੰਮ ਨਹੀਂ ਕਰਨਾਂ, ਅੱਗਲਾ, ਦੂਜੇ ਦਿਨ ਘਰ ਬੈਠਾ ਦੇਵੇਗਾ। ਫੇਸਬੁੱਕ ਉਤੇ ਕਈਆਂ ਦੇ ਪੇਜ਼ ਉਤੇ, ਦੂਜਿਆਂ ਦੀਆਂ ਲਿਖਤਾਂ, ਸ਼ੇਅਰ ਕਰਨ ਦੀ ਜਗਾ, ਆਪਦੇ ਨਾਮ ਥੱਲੇ, ਚੋਰੀ ਕਰਕੇ ਲਾਈਆਂ ਹੁੰਦੀਆਂ ਹਨ। ਐਸੇ ਲੋਕਾਂ ਬਾਰੇ, ਕਿੰਨੀ ਕੁ ਇੱਜ਼ਤ ਰਹਿ ਜਾਂਦੀ ਹੈ। ਬੰਦੇ ਵਿੱਚ ਜੋ ਆਦਤਾਂ ਹਨ। ਉਹ ਜਾਨਵਰਾਂ, ਪੱਸ਼ੂਆ ਵਿੱਚ ਨਹੀਂ ਦਿਸਦੀਆਂ। ਜਾਨਵਰਾਂ, ਪੱਸ਼ੂ ਢਿੱਡ ਭਰਨ ਲਈ, ਜਰੂਰ ਇੱਕ ਦੂਜੇ ਤੋਂ ਖੋ ਕੇ ਖਾਂਦੇ ਹਨ। ਪਰ ਅੱਗਲੇ ਡੰਗ ਖਾਂਣ ਲਈ, ਇੱਕਠਾ ਨਹੀਂ ਕਰਦਾ। ਬੰਦਾ ਪੰਡਾ ਬੰਨਣ ਲੱਗ ਜਾਂਦਾ ਹੈ। ਜੰਮਣ ਵਾਲੇ ਬੱਚਿਆਂ ਦੇ ਬੱਚਿਆਂ, ਲਈ ਇਕੱਠਾ ਕਰਨ ਲੱਗ ਜਾਂਦਾ ਹੈ। ਬੰਦਾ ਬਹੁਤ ਲਾਲਚੀ ਹੈ। ਹਰ ਚੀਜ਼ ਨੂੰ ਸਿਰਫ਼, ਆਪਦੇ ਲਈ ਹੀ ਫੜ੍ਹ ਕੇ ਰੱਖਣਾਂ ਚਹੁੰਦਾ ਹੈ। ਆਪਦੇ ਜੋਗੀ ਹੀ ਸਮਝਦਾ ਹੈ। ਬੰਦੇ ਦਾ ਬਸ ਚੱਲੇ ਪੂਰੀ ਦੁਨੀਆਂ ਨੂੰ ਮਾਰ ਕੇ, ਸਾਰਾ ਕੁੱਝ ਆਪਦੇ ਨਾਂਮ ਕਰ ਲਵੇ। ਇੰਨਾਂ ਕੁੱਝ ਹੱੜਪ ਕੇ ਵੀ ਸਬਰ ਨਹੀਂ ਕਰਨਾਂ। ਕਈ ਬੰਦਿਆਂ ਨੂੰ ਝੂਠ ਬੋਲਣ ਦੀ ਆਦਤ ਹੁੰਦੀ ਹੈ। ਕਹਿੰਦੇ ਹਨ, " ਇਹ ਵੀ ਬਿਜ਼ਨਸ ਸਾਡਾ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਮੇਰੇ ਦਾਦੇ ਨਾਲ ਪੜ੍ਹਦਾ ਸੀ। " ਆਪਦੇ ਸਕਿਆ ਨੂੰ ਨਹੀਂ ਪੁੱਛਦੇ, ਪੈਸੇ ਵਾਲਾ ਬੰਦਾ ਤਾਇਆ ਲੱਗਦਾ ਹੈ।

ਕਈ ਇਸ ਤਰਾਂ ਦੇ ਵੀ ਬੰਦੇ ਹਨ। ਜੋ ਆਪ ਨੂੰ ਮਰਗੇ, ਲੁੱਟੇ ਗਏ, ਕਹਿੰਦੇ ਰਹਿੰਦੇ ਹਨ। ਇਸ ਤਰਾਂ ਦੇ ਲੋਕ ਦੂਜਿਆਂ ਦਾ ਤਰਸ ਚਹੁੰਦੇ ਹਨ। ਕਈ ਲੋਕ, ਤਾਂ ਮਰਿਆਂ ਹੋਇਆਂ ਦਾ ਹੱਕ ਖਾਂਣੋਂ ਵੀ ਨਹੀਂ ਹੱਟਦੇ। ਦਿੱਲੀ ਵਿੱਚ 1984 ਦੇ ਦੰਗਾ ਪੀੜਤਾਂ ਨੂੰ ਪੈਸੇ ਵੰਡੇ ਗਏ ਸਨ। ਜਿੰਨਾਂ ਦੇ ਪਰਿਵਾਰ ਵਿੱਚੋਂ, ਕਿਸੇ ਦੀ ਜਾਨ ਦਾ ਨੁਕਸਾਨ ਹੋਇਆ ਸੀ। ਜੋ ਜਿਉਂਦੇ ਹਨ। ਉਹ ਲੋਕ ਵੀ ਪੈਸੇ ਲੈ ਗਏ। ਪੰਜਾਬ ਵਿੱਚ ਵੀ ਇਸ ਤਰਾ ਦੇ ਬਹੁਤ ਲੋਕ ਹਨ। ਜੋ ਕਦੇ ਦਿੱਲੀ ਨਹੀਂ ਗਏ। ਪਰ ਝੂਠ ਬੋਲ ਕੇ ਮੁਆਜ਼ਾ ਲੈ ਗਏ। ਪੰਜਾਬ ਵਿੱਚ, ਕਈ ਪਰਿਵਾਰ ਸਰਕਾਰੀ ਪੈਂਨਸ਼ਨ ਲਈ ਜਾਂਦੇ ਹਨ। ਜਿੰਨਾਂ ਬੰਦਿਆਂ ਨੂੰ ਪੈਂਨਸ਼ਨ ਲੱਗੀ ਸੀ। ਉਹ ਕਈ ਸਾਲ ਪਹਿਲਾਂ ਮਰ ਗਏ ਹਨ। ਜੇ ਮਰੇ ਬੰਦੇ ਦਾ ਹਸਪਤਾਲ ਤੋਂ ਮੁੱਲ ਵੱਟਿਆ ਜਾਵੇ। ਲੋਕ ਮੁਰਦਿਆਂ ਨੂੰ ਜਲਾਉਣ, ਦੱਬਣ ਤਾਰਨ ਦੀ ਥਾਂ, ਹਸਪਤਾਲ ਦੀਆਂ ਸ਼ੜਕਾਂ ਵੱਲ ਨੂੰ ਚੱਕੀ ਜਾਂਦੇ ਦਿੱਸਣਗੇ। ਧੰਨ, ਹੁਸਨ, ਜਾਇਦਾਦ ਨੂੰ ਦੇਖ ਕੇ, ਸਬ ਕੋਈ ਬੇਈਮਾਨ ਹੋ ਜਾਂਦਾ ਹੈ। ਆਪਦੇ ਮਾਲ ਉਤੇ ਬੰਦਾ ਕਬਜ਼ਾ ਕਰ ਲਵੇ। ਕੋਈ ਵੱਡੀ ਗੱਲ ਨਹੀਂ ਹੈ। ਹੱਕ ਬੱਣਦਾ ਹੈ। ਪਰ ਬੰਦਾ ਤਾਂ ਦੂਜੇ ਦੇ ਧੰਨ, ਹੁਸਨ, ਜਾਇਦਾਦ ਨੂੰ ਸੰਭਾਲਣਾਂ ਚਹੁੰਦਾ ਹੈ। ਦੂਜੇ ਦੇ ਕੋਲ ਚੀਜ਼ ਚੰਗੀ ਵੀ ਲੱਗਦੀ ਹੈ। ਜਿੰਨਾਂ ਚਿਰ ਆਪਦੇ ਹੱਥ ਵਿੱਚ ਨਹੀਂ ਆਉਂਦੀ। ਬੰਦੇ ਦੀ ਨੀਂਦ ਹਰਾਮ ਹੋ ਜਾਂਦੀ ਹੈ।

ਕਿੰਨੇ ਕੁ ਬੰਦੇ ਆਪਦੇ ਦੋਸਤਾਂ, ਬੋਸ ਜਾਂ ਹੋਰ ਲਿਹਾਜ਼ ਵਾਲੇ ਨੂੰ, ਘਰ ਲੈ ਕੇ ਆਉਂਦੇ ਹਨ। ਔਰਤਾਂ ਵੀ ਸਹੇਲੀਆਂ ਨੂੰ ਘਰ ਲੈ ਹੀ ਆਉਂਦੀਆਂ ਹਨ। ਹਰ ਚੌਥੇ ਦਿਨ ਘਰ ਪਾਰਟੀਆਂ ਚਲਦੀਆਂ ਹਨ। ਬੰਦੇ ਦੀ ਨਜ਼ਰ ਬਦਲਣ ਨੂੰ ਅੱਖ ਝੱਪਕੇ, ਜਿੰਨਾਂ ਚਿਰ ਲੱਗਦਾ ਹੈ। ਕੀ ਤੁਹਾਨੂੰ ਪਤਾ ਹੈ? ਬੰਦੇ ਦਾ ਮਨ ਚੁੱਟਕੀ ਮਾਰਨ, ਜਿੰਨੇ ਸਮੇਂ ਵਿੱਚ ਬਦਲ ਜਾਂਦਾ ਹੈ। ਇਸ ਦਾ ਦਿਲ ਇੰਨਾਂ ਤੰਗ ਹੈ। ਦੂਜੇ ਕੋਲ ਸੋਹਣੀ ਚੀਜ਼ ਨਹੀਂ ਛੱਡਦਾ। ਆਪਦੀ ਬੱਣਾਂ ਲੈਂਦਾ ਹੈ। ਕੋਈ ਕਿਸੇ ਦੀ ਜੁੰਮੇਬਾਰੀ ਨਹੀਂ ਲੈ ਸਕਦਾ। ਕਿਸੇ ਉਤੇ ਭੋਰਾ ਜ਼ਕੀਨ ਨਹੀਂ, ਕਦੋਂ ਕਿਸੇ ਦਾ ਦਿਲ ਕਿਹਦੇ ਉਤੇ ਆ ਜਾਵੇ? ਇਸ ਲਈ ਆਪਦੇ ਘਰ ਦੇ ਮੈਂਬਰਾਂ ਨੂੰ , ਨਵੇਂ-ਨਵੇਂ ਦਿਲ ਨਾਂ ਹੀ ਦਿਖਾਵੋ। ਦਿਲ ਦਾ ਦੂਜਾ ਨਾਂਮ ਹੀ ਕਬਜ਼ਾ ਹੈ। ਕਈ ਬਾਰ ਬੰਦੇ, ਕਿਸੇ ਨੂੰ ਰੋਟੀ ਨਿਵਾਜ਼ਦਾ ਹੈ। ਅੱਗਲਾ ਆ ਕੇ, ਘਰ ਸੰਭਾਲ ਲੈਂਦਾ ਹੈ। ਸੋਹਣੀ ਚੀਜ਼ ਉਤੇ, ਹਰ ਬੰਦੇ ਦੀ ਅੱਖ ਜਾਂਦੀ ਹੈ। ਜਿਸ ਉਤੇ, ਬੰਦੇ ਦੀ ਅੱਖ ਜਾਂਦੀ ਹੈ। ਬੰਦਾ ਉਸ ਨੂੰ ਹੱਥ ਪਾ ਕੇ, ਹਾਂਸਲ ਕਰ ਲੈਂਦਾ ਹੈ। ਸੋਹਣੀਆਂ ਚੀਜ਼ਾਂ ਪਰਦੇ ਵਿੱਚ ਰੱਖੀਆਂ ਜਾਂਦੀਆਂ ਹਨ।

Comments

Popular Posts