ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੩ Page 293 of 1430
13406 ਸਾਧਸੰਗਿ ਮਿਲਿ ਕਰਹੁ ਅਨੰਦ



Saadhhasang Mil Karahu Anandh ||

साधसंगि मिलि करहु अनंद



ਰੱਬ ਦੇ ਪਿਅਰਿਆ ਭਗਤਾਂ ਵਿੱਚ ਰਹਿ ਕੇ ਖੁਸ਼ੀਆਂ ਮਾਂਣੀਏ॥

Join the Company of the Holy, and be happy.

13407 ਗੁਨ ਗਾਵਹੁ ਪ੍ਰਭ ਪਰਮਾਨੰਦ



Gun Gaavahu Prabh Paramaanandh ||

गुन गावहु प्रभ परमानंद



ਬੇਅੰਤ ਖੁਸ਼ੀਆਂ ਦੇਣ ਵਾਲੇ ਭਗਵਾਨ ਦੇ ਗੁਣ ਗਾ ਕੇ ਪ੍ਰਸੰਸਾ ਕਰੀਈਏ॥

Sing the Glories of God, the embodiment of supreme bliss.

13408 ਰਾਮ ਨਾਮ ਤਤੁ ਕਰਹੁ ਬੀਚਾਰੁ



Raam Naam Thath Karahu Beechaar ||

राम नाम ततु करहु बीचारु



ਰੱਬ ਦੇ ਨਾਮ ਦੀ ਮਨ ਅੰਦਰੋਂ ਧਿਆਨ ਦੇ ਕੇ, ਪਛਾਣ ਕਰੀਏ॥

Contemplate the essence of the Lord's Name.

13409 ਦ੍ਰੁਲਭ ਦੇਹ ਕਾ ਕਰਹੁ ਉਧਾਰੁ



Dhraalabh Dhaeh Kaa Karahu Oudhhaar ||

द्रुलभ देह का करहु उधारु



ਬੰਦੇ ਦੀ ਜੂਨ ਕੀਮਤੀ ਹੈ। ਗੁਰਬਾਣੀ ਦੱਸ ਰਹੀ ਹੈ। 84 ਲੱਖ ਬਾਰ ਜੰਮ-ਮਰ ਕੇ ਬੰਦੇ ਬੱਣੇ ਹਾਂ। ਇਸ ਦਾ ਚੱਕਰ, ਤਾਂ ਮੁੱਕਣਾਂ ਹੈ। ਜੇ ਰਾਮ-ਰਾਮ, ਰੱਬ ਰੱਬ, ਅੱਲਾ-ਅੱਲਾ, ਵਾਹਿਗੁਰੂ-ਵਾਹਿਗੁਰੂ ਕਰਦੇ ਰਹਾਂਗੇ॥

Redeem this human body, so difficult to obtain.

13410 ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ



Anmrith Bachan Har Kae Gun Gaao ||

अम्रित बचन हरि के गुन गाउ



ਮਿੱਠੀ ਗੁਰਬਾਣੀ ਦੇ ਸ਼ਬਦਾਂ ਦੇ ਸੋਹਲੇ ਗਾਈਏ॥

Sing the Ambrosial Words of the Lord's Glorious Praises;

13411 ਪ੍ਰਾਨ ਤਰਨ ਕਾ ਇਹੈ ਸੁਆਉ



Praan Tharan Kaa Eihai Suaao ||

प्रान तरन का इहै सुआउ



ਸਾਹਾਂ ਨੂੰ ਲੇਖੇ ਲਗਾਉਣ ਦਾ ਇਹੀ ਤਰੀਕਾ ਹੈ॥

This is the way to save your mortal soul.

13412 ਆਠ ਪਹਰ ਪ੍ਰਭ ਪੇਖਹੁ ਨੇਰਾ



Aath Pehar Prabh Paekhahu Naeraa ||

आठ पहर प्रभ पेखहु नेरा



ਚੌਵੀ ਘੰਟੇ ਰੱਬ ਨੂੰ ਨੇੜੇ ਦੇਖੀਏ॥

Behold God near at hand, twenty-four hours a day.

13413 ਮਿਟੈ ਅਗਿਆਨੁ ਬਿਨਸੈ ਅੰਧੇਰਾ



Mittai Agiaan Binasai Andhhaeraa ||

मिटै अगिआनु बिनसै अंधेरा



ਸਾਰੇ ਭਰਮ ਭੁਲੇਖੇ, ਡਰ ਵਾਲੀ ਅੱਕਲ ਮੁੱਕ ਗਏ ਹਨ। ਮਨ ਦੇ ਵਿੱਚੋਂ ਦੁਨੀਆਂ ਦੇ ਵਿਕਾਰ ਕੰਮਾਂ ਦੇ ਹਨੇਰੇ ਮੁੱਕ ਗਏ ਹਨ॥

Ignorance shall depart, and darkness shall be dispelled.

13414 ਸੁਨਿ ਉਪਦੇਸੁ ਹਿਰਦੈ ਬਸਾਵਹੁ



Sun Oupadhaes Hiradhai Basaavahu ||

सुनि उपदेसु हिरदै बसावहु



ਰੱਬ ਦੇ ਗੁਣ ਗਿਆਨ ਨੂੰ ਹਾਂਸਲ ਕਰਕੇ, ਮਨ ਵਿੱਚ ਸੰਭਾਲ ਲਈਏ॥

Listen to the Teachings, and enshrine them in your heart.

13415 ਮਨ ਇਛੇ ਨਾਨਕ ਫਲ ਪਾਵਹੁ ੫॥



Man Eishhae Naanak Fal Paavahu ||5||

मन इछे नानक फल पावहु ॥५॥


ਸਤਿਗੁਰ ਨਾਨਕ ਪ੍ਰਭੂ ਜੀ ਕੋਲੋ, ਹਰ ਮਨੋ ਕਾਂਮਨਾਂ ਇਛਾ ਹਾਂਸਲ ਕਰ ਸਕਦੇ ਹਾਂ ||5||

Sathigur Nanak, you shall obtain the fruits of your mind's desires. ||5||

13416 ਹਲਤੁ ਪਲਤੁ ਦੁਇ ਲੇਹੁ ਸਵਾਰਿ
Halath Palath Dhue Laehu Savaar ||

हलतु पलतु दुइ लेहु सवारि



ਆਪਣੀ ਇਹ ਦੁਨੀਆਂ ਤੇ ਅੱਗਲੀ ਮਰਨ ਪਿਛੋਂ ਦਾ ਜਨਮ ਰੱਬ ਬਚਾ ਲੈਂਦਾ ਹੈ। ਭਵਜਲ ਤਾਰ ਦਿੰਦਾ ਹੈ॥

Embellish both this world and the next;

13417 ਰਾਮ ਨਾਮੁ ਅੰਤਰਿ ਉਰਿ ਧਾਰਿ



Raam Naam Anthar Our Dhhaar ||

राम नामु अंतरि उरि धारि



ਰਾਮ-ਰਾਮ, ਰੱਬ ਰੱਬ, ਨੂੰ ਹਿਰਦੇ ਵਿੱਚ ਯਾਦ ਕਰੀਏ॥

Enshrine the Lord's Name deep within your heart.

13418 ਪੂਰੇ ਗੁਰ ਕੀ ਪੂਰੀ ਦੀਖਿਆ



Poorae Gur Kee Pooree Dheekhiaa ||

पूरे गुर की पूरी दीखिआ


ਸਪੂਰਨ ਸਤਿਗੁਰ ਨਾਨਕ ਪ੍ਰਭੂ ਜੀ ਦਾ ਉਪਦੇਸ਼ ਸੱਚਾ ਹੈ॥
Perfect are the Teachings of the Perfect Sathigur.

13419 ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ



Jis Man Basai This Saach Pareekhiaa ||

जिसु मनि बसै तिसु साचु परीखिआ



ਹਿਰਦੇ ਵਿੱਚ ਰੱਬ ਦੀ, ਜਿਸ ਬੰਦੇ ਨੂੰ ਯਾਦ ਰਹਿੰਦੀ ਹੈ। ਉਸ ਨੇ ਰੱਬ ਨੂੰ ਜਾਂਣ ਲਿਆ ਹੈ॥

That person, within whose mind it abides, realizes the Truth.

13420 ਮਨਿ ਤਨਿ ਨਾਮੁ ਜਪਹੁ ਲਿਵ ਲਾਇ



Man Than Naam Japahu Liv Laae ||

मनि तनि नामु जपहु लिव लाइ



ਸਰੀਰ ਤੇ ਜਿੰਦ-ਜਾਨ ਲਾ ਕੇ, ਇੱਕ ਪ੍ਰਭੂ ਨੂੰ ਚਿਤ ਜੋੜ ਕੇ, ਯਾਦ ਕਰੀਏ॥

With your mind and body, chant the Naam; lovingly attune yourself to it.

13421 ਦੂਖੁ ਦਰਦੁ ਮਨ ਤੇ ਭਉ ਜਾਇ



Dhookh Dharadh Man Thae Bho Jaae ||

दूखु दरदु मन ते भउ जाइ



ਪੀੜਾਂ, ਤਕਲੀਫ਼ਾਂ ਦਾ ਜਾਨ ਨੂੰ ਡਰ ਮੁੱਕ ਜਾਂਦਾ ਹੈ॥

Sorrow, pain and fear shall depart from your mind.

13422 ਸਚੁ ਵਾਪਾਰੁ ਕਰਹੁ ਵਾਪਾਰੀ



Sach Vaapaar Karahu Vaapaaree ||

सचु वापारु करहु वापारी



ਸੌਦਾਗਰ, ਪਵਿੱਤਰ ਸੱਚਾ ਸੌਦਾ, ਵੇਚੀਏ ਤੇ ਖ੍ਰੀਦੀਏ॥

Deal in the true trade, O trader,

13423 ਦਰਗਹ ਨਿਬਹੈ ਖੇਪ ਤੁਮਾਰੀ



Dharageh Nibehai Khaep Thumaaree ||

दरगह निबहै खेप तुमारी



ਇਹ ਸੌਦਾ ਰੱਬ ਦੇ ਮਹਿਲ ਵਿੱਚ ਆਸਰਾ ਬੱਣੇਗਾ॥

And your merchandise shall be safe in the Court of the Lord.

13424 ਏਕਾ ਟੇਕ ਰਖਹੁ ਮਨ ਮਾਹਿ



Eaekaa Ttaek Rakhahu Man Maahi ||

एका टेक रखहु मन माहि



ਹਿਰਦੇ ਵਿੱਚ ਇੱਕ ਰੱਬ ਦਾ ਆਸਰਾ ਲਈਏ॥

Keep the Support of the One in your mind.

13425 ਨਾਨਕ ਬਹੁਰਿ ਆਵਹਿ ਜਾਹਿ ੬॥



Naanak Bahur N Aavehi Jaahi ||6||

नानक बहुरि आवहि जाहि ॥६॥


ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ, ਮੁੜ-ਮੁੜ ਕੇ, ਮਰਨ-ਜਨਮ ਦਾ ਚੱਕਰ ਮੁੱਕ ਜਾਂਦਾ ਹੈ ||6||

Sathigur Nanak, you shall not have to come and go in reincarnation again. ||6||

13426 ਤਿਸ ਤੇ ਦੂਰਿ ਕਹਾ ਕੋ ਜਾਇ
This Thae Dhoor Kehaa Ko Jaae ||

तिस ते दूरि कहा को जाइ


ਐਸੇ ਪ੍ਰਭੂ ਜੀ ਤੋਂ ਦੂਰ, ਕਿਵੇਂ ਕੋਈ ਜੀਵ ਬੰਦਾ ਜਾ ਸਕਦਾ ਹੈ?
Where can anyone go, to get away from Him?

13427 ਉਬਰੈ ਰਾਖਨਹਾਰੁ ਧਿਆਇ



Oubarai Raakhanehaar Dhhiaae ||

उबरै राखनहारु धिआइ



ਬਚਾਉਣ ਵਾਲੇ, ਰੱਬ ਨੂੰ ਜੱਪ ਕੇ, ਜੀਵ ਬਚ ਸਕਦੇ ਹਨ॥

Meditating on the Protector Lord, you shall be saved.

13428 ਨਿਰਭਉ ਜਪੈ ਸਗਲ ਭਉ ਮਿਟੈ



Nirabho Japai Sagal Bho Mittai ||

निरभउ जपै सगल भउ मिटै



ਜੇ ਨਿਡਰ ਰੱਬ ਨੂੰ ਬੰਦਾ ਯਾਦ ਕਰਦਾ ਹੈ। ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ।

Meditating on the Fearless Lord, all fear departs.

13429 ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ



Prabh Kirapaa Thae Praanee Shhuttai ||

प्रभ किरपा ते प्राणी छुटै



ਰੱਬ ਦੀ ਮੇਹਰ ਨਾਲ ਬੰਦਾ, ਬੰਦਨਾਂ ਤੋਂ ਬਚ ਜਾਦਾ ਹੈ॥

By God's Grace, mortals are released.

13430 ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ



Jis Prabh Raakhai This Naahee Dhookh ||

जिसु प्रभु राखै तिसु नाही दूख



ਜਿਹਨੂੰ ਰੱਬ ਆਪ ਬਚਾ ਲੈਂਦਾ ਹੈ। ਉਸ ਨੂੰ ਕੋਈ ਦਰਦ, ਪੀੜਾਂ ਨਹੀਂ ਹੁੰਦੇ॥

One who is protected by God never suffers in pain.

13431 ਨਾਮੁ ਜਪਤ ਮਨਿ ਹੋਵਤ ਸੂਖ



Naam Japath Man Hovath Sookh ||

नामु जपत मनि होवत सूख



ਰੱਬ ਨੂੰ ਯਾਦ ਕਰਨ ਨਾਲ, ਜਾਨ ਅੰਨਦਤ ਹੋ ਜਾਂਦੀ ਹੈ॥

Chanting the Naam, the mind becomes peaceful.

13432 ਚਿੰਤਾ ਜਾਇ ਮਿਟੈ ਅਹੰਕਾਰੁ



Chinthaa Jaae Mittai Ahankaar ||

चिंता जाइ मिटै अहंकारु



ਫ਼ਿਕਰ ਮੁੱਕ ਜਾਦੇ ਹਨ। ਹੰਕਾਂਰ ਦੀ ਮੈਂ-ਮੈਂ ਮੁੱਕ ਜਾਂਦੀ ਹੈ॥

Anxiety departs, and ego is eliminated.

13433 ਤਿਸੁ ਜਨ ਕਉ ਕੋਇ ਪਹੁਚਨਹਾਰੁ



This Jan Ko Koe N Pahuchanehaar ||

तिसु जन कउ कोइ पहुचनहारु



ਉਸ ਊਚੀ ਮੱਤ ਵਾਲੇ, ਬੰਦੇ ਵਰਗਾ, ਕੋਈ ਹੋਰ ਨਹੀਂ ਬੱਣ ਸਕਦਾ॥

No one can equal that humble servant.

13434 ਸਿਰ ਊਪਰਿ ਠਾਢਾ ਗੁਰੁ ਸੂਰਾ



Sir Oopar Thaadtaa Gur Sooraa ||

सिर ऊपरि ठाढा गुरु सूरा


ਜਿਸ ਬੰਦੇ ਦੀ ਰਾਖੀ, ਸਤਿਗੁਰ ਨਾਨਕ ਪ੍ਰਭੂ ਜੀ ਬਹਾਦਰ, ਤਾਕਤਵਰ ਕਰ ਰਹੇ ਹਨ॥
The Brave and Powerful Sathigur stands over his head.

13435 ਨਾਨਕ ਤਾ ਕੇ ਕਾਰਜ ਪੂਰਾ ੭॥



Naanak Thaa Kae Kaaraj Pooraa ||7||

नानक ता के कारज पूरा ॥७॥


ਸਤਿਗੁਰ ਨਾਨਕ ਪ੍ਰਭੂ ਜੀ, ਉਸ ਦੇ ਸਾਰੇ ਕੰਮ ਸਫ਼ਲੇ ਕਰ ਦਿੰਦੇ ਹਨ ||7||
Sathigur Nanak, his efforts are fulfilled. ||7||

13436 ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ



Math Pooree Anmrith Jaa Kee Dhrisatt ||

मति पूरी अम्रितु जा की द्रिसटि



ਉਸ ਦੀ ਰੱਬ ਅੱਕਲ ਦੀ ਸਪੂਰਨ ਹੈ। ਘਾਟ ਨਹੀਂ ਹੈ। ਇਸ ਦੀ ਤੱਕਣੀ ਵਿੱਚ ਸ਼ਾਂਤ ਕਰਨ ਵਾਲਾ ਮਿੱਠਾਂ ਨਜ਼ਰੀਆ ਹੈ॥

His wisdom is perfect, and His Glance is Ambrosial.

13437 ਦਰਸਨੁ ਪੇਖਤ ਉਧਰਤ ਸ੍ਰਿਸਟਿ



Dharasan Paekhath Oudhharath Srisatt ||

दरसनु पेखत उधरत स्रिसटि



ਉਸ ਦੇ ਦੇਖਣ ਨਾਲ ਹੀ, ਮਾੜੀ ਆਤਮਾਂ ਵੀ ਪਵਿੱਤਰ ਹੋ ਜਾਂਦੀ ਹੈ॥

Beholding His Vision, the universe is saved.

13438 ਚਰਨ ਕਮਲ ਜਾ ਕੇ ਅਨੂਪ



Charan Kamal Jaa Kae Anoop ||

चरन कमल जा के अनूप



ਜਿਸ ਦੇ ਸੋਹਣੇ ਚਰਨ ਬਹੁਤ ਸੋਹਣੇ ਹਨ॥

His Lotus Feet are incomparably beautiful.

13439 ਸਫਲ ਦਰਸਨੁ ਸੁੰਦਰ ਹਰਿ ਰੂਪ



Safal Dharasan Sundhar Har Roop ||

सफल दरसनु सुंदर हरि रूप



ਪ੍ਰਭੂ ਨੂੰ ਮਿਲਣਾਂ, ਜੀਵਨ ਨੂੰ ਸੇਧ ਦੇਣ ਵਾਲਾ ਹੈ। ਰੱਬ ਦਾ ਸੋਹਣਾ ਦੀਦਾਰ ਹੈ। ਬਹੁਤ ਸੁੰਦਰ ਚੇਹਰਾ ਹੈ॥

The Blessed Vision of His Darshan is fruitful and rewarding; His Lordly Form is beautiful.

13440 ਧੰਨੁ ਸੇਵਾ ਸੇਵਕੁ ਪਰਵਾਨੁ



Dhhann Saevaa Saevak Paravaan ||

धंनु सेवा सेवकु परवानु



ਰੱਬ ਦੇ ਭਗਤ ਦੀ ਸੇਵਾ ਪਵਿੱਤਰ ਹੈ। ਭਗਤ ਰੱਬ ਨੂੰ ਪਿਆਰਾ ਹੈ। ਰੱਬ ਦਾ ਬੱਣ ਜਾਂਦਾ ਹੈ॥

Blessed is His service; His servant is famous.

13441 ਅੰਤਰਜਾਮੀ ਪੁਰਖੁ ਪ੍ਰਧਾਨੁ



Antharajaamee Purakh Pradhhaan ||

अंतरजामी पुरखु प्रधानु



ਰੱਬ ਮਨ ਦੀਆਂ ਜਾਂਣਦਾ ਹੈ। ਉਹ ਦੁਨੀਆਂ ਦਾ ਸਬ ਤੋਂ ਵੱਡਾ ਮਾਲਕ ਹੈ॥

The Inner-knower, the Searcher of hearts, is the most exalted Supreme Being.

13442 ਜਿਸੁ ਮਨਿ ਬਸੈ ਸੁ ਹੋਤ ਨਿਹਾਲੁ



Jis Man Basai S Hoth Nihaal ||

जिसु मनि बसै सु होत निहालु



ਜਿਸ ਨੂੰ ਮਨ ਵਿੱਚ ਰੱਬ ਹਾਜ਼ਰ ਦਿੱਸਦਾ ਹੈ। ਉਹ ਪਵਿੱਤਰ, ਧੰਨ-ਧੰਨ ਹੋ ਗਏ ਹਨ॥

That one, within whose mind He abides, is blissfully happy.

13443 ਤਾ ਕੈ ਨਿਕਟਿ ਆਵਤ ਕਾਲੁ



Thaa Kai Nikatt N Aavath Kaal ||

ता कै निकटि आवत कालु



ਉਸ ਬੰਦੇ ਨੂੰ ਮੌਤ ਤੋਂ ਡਰ ਨਹੀਂ ਲੱਗਦਾ॥

Death does not draw near him.

13444 ਅਮਰ ਭਏ ਅਮਰਾ ਪਦੁ ਪਾਇਆ



Amar Bheae Amaraa Padh Paaeiaa ||

अमर भए अमरा पदु पाइआ



ਉਹ ਰੱਬ ਨਾਲ ਮਿਲ ਕੇ, ਜੀਵਨ ਜਿੱਤ ਗਏ ਹਨ। ਉਚੇ ਸਦਾ ਰਹਿੱਣ ਵਾਲੇ, ਰੱਬ ਨਾਲ ਮਿਲ ਗਏ ਹਨ॥

One becomes immortal, and obtains the immortal status,

13445 ਸਾਧਸੰਗਿ ਨਾਨਕ ਹਰਿ ਧਿਆਇਆ ੮॥੨੨॥



Saadhhasang Naanak Har Dhhiaaeiaa ||8||22||

साधसंगि नानक हरि धिआइआ ॥८॥२२॥


ਸਤਿਗੁਰ ਨਾਨਕ ਪ੍ਰਭੂ ਜੀ ਨੂੰ ਜਿਸ ਬੰਦੇ ਨੇ ਭਗਤਾਂ ਵਿੱਚ ਰਹਿ ਕੇ ਜੱਪਿਆ ਹੈ ||8||22||

Meditating on the Lord, Sathigur Nanak, in the Company of the Holy. ||8||22||

13446 ਸਲੋਕੁ
Salok ||

सलोकु

ਸਲੋਕੁ

Shalok

13447 ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ



Giaan Anjan Gur Dheeaa Agiaan Andhhaer Binaas ||

गिआन अंजनु गुरि दीआ अगिआन अंधेर बिनासु

ਜਿਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬ ਬਾਣੀ ਮਿਲ ਗਈ ਹੈ। ਉਸ ਵਿੱਚੋਂ ਸ਼ਬਦਾਂ ਦੀ ਰੋਸ਼ਨੀ ਅੱਕਲ ਦੇਣ ਵਾਲੇ, ਬਿਚਾਰ, ਗੁਣਾਂ ਦਾ ਸੁਰਮਾਂ ਮਿਲ ਗਇਆ ਹੈ। ਉਸ ਦੇ ਵਿਕਾਰ ਕੰਮਾਂ ਦੇ ਹਨੇਰੇ ਮੁੱਕ ਗਏ ਹਨ॥

The Sathigur Nanak has given the healing ointment of spiritual wisdom, and dispelled the darkness of ignorance.

13448 ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ੧॥



Har Kirapaa Thae Santh Bhaettiaa SathigurNaanak Man Paragaas ||1||

हरि किरपा ते संत भेटिआ नानक मनि परगासु ॥१॥


ਸਤਿਗੁਰ ਨਾਨਕ ਜੀ ਨੂੰ ਪ੍ਰਭੂ ਜੀ ਨੇ ਮੇਹਰਬਾਨੀ ਕਰਕੇ ਦਿੱਤਾ ਹੈ। ਜਿਸ ਰੱਬ ਬਾਣੀ ਨੇ ਜਾਨ ਨੂੰ ਬੁੱਧ ਦੇ ਕੇ , ਰੱਬੀ ਗੁਣਾ ਨਾਲ ਸੁਰਤ ਜਗਾ ਦਿੱਤੀ ਹੈ ||1||


By the Lord's Grace, I have met the Saint; O Nanak, my mind is enlightened. ||1||
13449 ਅਸਟਪਦੀ
Asattapadhee ||

असटपदी

ਅਸਟਪਦੀ

Ashtapadee

13450 ਸੰਤਸੰਗਿ ਅੰਤਰਿ ਪ੍ਰਭੁ ਡੀਠਾ



Santhasang Anthar Prabh Ddeethaa ||

संतसंगि अंतरि प्रभु डीठा



ਰੱਬ ਨੂੰ ਚੇਤੇ ਕਰਨ ਵਾਲਿਆ ਵਿੱਚ ਰੱਬ ਦੇਖਿਆ ਹੈ॥

In the Society of the Saints, I see God deep within my being.

13451 ਨਾਮੁ ਪ੍ਰਭੂ ਕਾ ਲਾਗਾ ਮੀਠਾ



Naam Prabhoo Kaa Laagaa Meethaa ||

नामु प्रभू का लागा मीठा



ਭਗਵਾਨ ਦਾ ਨਾਂਮ ਮੀਠਾ ਸੁਆਦ ਲੱਗਦਾ ਹੈ॥

God's Name is sweet to me.

13452 ਸਗਲ ਸਮਿਗ੍ਰੀ ਏਕਸੁ ਘਟ ਮਾਹਿ



Sagal Samigree Eaekas Ghatt Maahi ||

सगल समिग्री एकसु घट माहि



ਪੂਰੀ ਦੁਨੀਆਂ ਦੀਆਂ ਚੀਜ਼ਾਂ, ਇੱਕ ਰੱਬ ਕੋਲ ਹੀ ਹਨ॥

All things are contained in the Heart of the One,

13453 ਅਨਿਕ ਰੰਗ ਨਾਨਾ ਦ੍ਰਿਸਟਾਹਿ



Anik Rang Naanaa Dhrisattaahi ||

अनिक रंग नाना द्रिसटाहि



ਉਸ ਰੱਬ ਦੇ ਬੇਅੰਤ ਤਰਾ ਦੇ ਰੰਗ, ਰੂਪ, ਅਕਾਰ ਦਿਸਦੇ ਹਨ॥

Although they appear in so many various colors.

13454 ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ



No Nidhh Anmrith Prabh Kaa Naam ||

नउ निधि अम्रितु प्रभ का नामु



ਦੁਨੀਆਂ ਦੇ ਸਾਰੇ ਨੌ ਖ਼ਜ਼ਨਿਆ ਦੇ ਬਰਾਬਰ, ਰੱਬ ਮਿੱਠਾ ਰਸ ਦਾ ਨਾਂਮ ਹੈ॥

The nine treasures are in the Ambrosial Name of God.

13455 ਦੇਹੀ ਮਹਿ ਇਸ ਕਾ ਬਿਸ੍ਰਾਮੁ



Dhaehee Mehi Eis Kaa Bisraam ||

देही महि इस का बिस्रामु



ਰੱਬ ਦੇ ਰਹਿੱਣ ਦੀ ਥਾਂ ਬੰਦੇ ਦੇ ਸਰੀਰ ਵਿੱਚ ਹੈ॥

Within the human body is its place of rest.

13456 ਸੁੰਨ ਸਮਾਧਿ ਅਨਹਤ ਤਹ ਨਾਦ



Sunn Samaadhh Anehath Theh Naadh ||

सुंन समाधि अनहत तह नाद



ਰੱਬ ਬੰਦੇ ਵਿੱਚ ਸ਼ਾਂਤੀ ਨਾਲ ਆਸਣ ਲਾਈ ਬੈਠਾਂ ਹੈ। ਦਿਨ ਰਾਤ ਹੀ ਬੇਅੰਤ ਅੰਨਦ ਦੇਣ ਵਾਲੇ, ਸੰਗੀਤ ਚਲਦੇ ਹਨ॥

The Deepest Samaadhi, and the unstruck sound current of the Naad are there.

13457 ਕਹਨੁ ਜਾਈ ਅਚਰਜ ਬਿਸਮਾਦ



Kehan N Jaaee Acharaj Bisamaadh ||

कहनु जाई अचरज बिसमाद



ਹੈਰਾਨ ਕਰਨ ਵਾਲੇ, ਕੌਤਕ ਹੁੰਦੇ ਹਨ। ਦੱਸੇ ਨਹੀਂ ਜਾ ਸਕਦੇ। ਮਹਿਸੂਸ ਕੀਤੇ ਜਾ ਸਕਦੇ ਹਨ॥

The wonder and marvel of it cannot be described.

13458 ਤਿਨਿ ਦੇਖਿਆ ਜਿਸੁ ਆਪਿ ਦਿਖਾਏ



Thin Dhaekhiaa Jis Aap Dhikhaaeae ||

तिनि देखिआ जिसु आपि दिखाए



ਉਸੇ ਨੇ ਰੱਬ ਦੇ ਅੰਨਦ ਨੂੰ ਪਾਇਆ ਹੈ। ਜਿਸ ਨੂੰ ਰੱਬ ਆਪ ਆਪਦੇ ਚੋਜ਼ ਕੌਤਕ ਦਿਖਾਉਂਦਾ ਹੈ॥

He alone sees it, unto whom God Himself reveals it.

13459 ਨਾਨਕ ਤਿਸੁ ਜਨ ਸੋਝੀ ਪਾਏ ੧॥



Naanak This Jan Sojhee Paaeae ||1||

नानक तिसु जन सोझी पाए ॥१॥


ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਨੂੰ ਆਪਣਾਂ ਅੰਨਦ, ਖੁਸ਼ੀਆਂ ਦਿਖਾਉਣ ਦੀ ਬੁੱਧ ਦੇ ਦਿੰਦਾ ਹੈ||1||

Sathigur Nanak, that humble being understands. ||1||

13460 ਸੋ ਅੰਤਰਿ ਸੋ ਬਾਹਰਿ ਅਨੰਤ
So Anthar So Baahar Ananth ||

सो अंतरि सो बाहरि अनंत



ਬੇਅੰਤ ਪ੍ਰਮਾਤਮਾਂ, ਬੰਦੇ ਦੇ ਸਰੀਰ ਤੇ ਆਲੇ ਦੁਆਲੇ ਸਬ ਪਾਸੇ ਰਹਿੰਦਾ ਹੈ॥

The Infinite Lord is inside, and outside as well.

13461 ਘਟਿ ਘਟਿ ਬਿਆਪਿ ਰਹਿਆ ਭਗਵੰਤ



Ghatt Ghatt Biaap Rehiaa Bhagavanth ||

घटि घटि बिआपि रहिआ भगवंत



ਜ਼ਰੇ-ਜ਼ਰੇ, ਹਰ ਸਮੇਂ ਰੱਬ ਹਾਜ਼ਰ ਰਹਿੰਦਾ ਹੈ॥

Deep within each and every heart, the Lord God is pervading.

13462 ਧਰਨਿ ਮਾਹਿ ਆਕਾਸ ਪਇਆਲ



Dhharan Maahi Aakaas Paeiaal ||

धरनि माहि आकास पइआल



ਧਰਤੀ, ਅਕਾਸ਼, ਪਤਾਲ ਵਿੱਚ ਰੱਬ ਹਾਜ਼ਰ ਰਹਿੰਦਾ ਹੈ॥

In the earth, in the Akaashic ethers, and in the nether regions of the underworld

13463 ਸਰਬ ਲੋਕ ਪੂਰਨ ਪ੍ਰਤਿਪਾਲ



Sarab Lok Pooran Prathipaal ||

सरब लोक पूरन प्रतिपाल



ਸਾਰੀ ਦੁਨੀਆਂ ਵਿੱਚ ਸਪੂਰਨ ਪ੍ਰਭੂ ਹਾਜ਼ਰ ਰਹਿੰਦਾ ਹੈ॥

In all worlds, He is the Perfect Cherisher.

13464 ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ



Ban Thin Parabath Hai Paarabreham ||

बनि तिनि परबति है पारब्रहमु



ਜੰਗਲ, ਘਾਹ, ਪਹਾੜਾ ਵਿੱਚ ਰੱਬ ਹਾਜ਼ਰ ਰਹਿੰਦਾ ਹੈ॥

In the forests, fields and mountains, He is the Supreme Lord God.

13465 ਜੈਸੀ ਆਗਿਆ ਤੈਸਾ ਕਰਮੁ



Jaisee Aagiaa Thaisaa Karam ||

जैसी आगिआ तैसा करमु



ਜੈਸਾ ਰੱਬ ਦਾ ਭਾਂਣਾ ਹੁੰਦਾ ਹੈ। ਜੀਵ ਬੰਦੇ ਨੂੰ ਉਵੇਂ ਕਰਨਾਂ, ਸਹਿਣਾਂ ਪੈਂਦਾ ਹੈ॥

As He orders, so do His creatures act.

13466 ਪਉਣ ਪਾਣੀ ਬੈਸੰਤਰ ਮਾਹਿ



Poun Paanee Baisanthar Maahi ||

पउण पाणी बैसंतर माहि



ਰੱਬ ਹਵਾ, ਪਾਣੀ, ਅੱਗ ਵਿੱਚ ਹੈ॥

He permeates the winds and the waters.

13467 ਚਾਰਿ ਕੁੰਟ ਦਹ ਦਿਸੇ ਸਮਾਹਿ



Chaar Kuntt Dheh Dhisae Samaahi ||

चारि कुंट दह दिसे समाहि



ਪ੍ਰਭੂ ਚਾਰੇ ਜੁਗ, ਹਰ ਪਾਸੇ, ਦਸੀ ਪਾਸੇ ਆਲੇ-ਦੁਆਲੇ ਹੈ॥

He is pervading in the four corners and in the ten directions.

13468 ਤਿਸ ਤੇ ਭਿੰਨ ਨਹੀ ਕੋ ਠਾਉ



This Thae Bhinn Nehee Ko Thaao ||

तिस ते भिंन नही को ठाउ



ਭਗਵਾਨ ਤੋਂ ਅੱਲਗ ਕੋਈ ਨਹੀਂ ਹੈ॥

Without Him, there is no place at all.

13469 ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ੨॥



Gur Prasaadh Naanak Sukh Paao ||2||

गुर प्रसादि नानक सुखु पाउ ॥२॥


ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰ ਨਾਲ ਅੰਨਦ ਲਈਏ ||2||

Sathigur Nanak, peace is obtained. ||2||
 

 


Comments

Popular Posts