ਭਾਗ 4 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਦੁਲਹਨ ਮਾਮੀ ਦੇ ਭਰਾ ਨਾਲ, ਉਹੀ ਹੋਟਲ ਦੇ ਕੰਮਰੇ ਵਿੱਚ ਇਸ਼ਕ ਲੜਾ ਰਹੀ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਪਹਿਲੀ ਤੱਕਣੀ ਵਿੱਚ, ਪਹਿਲੀ ਰਾਤ ਸੁਹਾਗਰਾਤ ਨੂੰ, ਚੈਨ ਤੇ ਪ੍ਰੀਤ ਦਾ ਐਸਾ ਪਿਆਰ ਹੋਇਆ। ਸਬ ਹੱਦਾ ਬੰਨੇ ਟੱਪ ਗਏ। ਕਿਆ ਪਿਆਰ ਹੋਇਆ। ਜਿਸ ਦੀ ਕਦੇ ਸ਼ਕਲ ਨਹੀਂ ਦੇਖੀ ਸੀ। ਅਵਾਜ਼ ਨਹੀਂ ਸੁਣੀ ਸੀ। ਉਸ ਦਾ ਕੱਦ-ਕਾਠ, ਰੰਗ-ਰੂਪ ਸਬ ਕੁੱਝ ਪਸੰਦ ਆ ਗਿਆ ਸੀ। ਇਸੇ ਨੂੰ ਪਿਆਰ ਕਹਿੰਦੇ ਹੋਣੇ ਹਨ? ਜਿਸ ਨਾਲ ਕੋਈ ਜਾਂਣ-ਪਛਾਣ ਨਹੀ। ਇੱਕ ਦਮ ਸਬ ਕੁੱਝ ਪਸੰਦ ਆ ਜਾਵੇ। ਉਹ ਵੀ ਰਾਤ ਦੇ ਹਨੇਰੇ ਵਿੱਚ, ਬੱਲਬ ਦੇ ਚਾਨਣ ਵਿਚ, ਖੰਡ ਦਾ ਕੜਾਹ ਲੱਗਿਆ ਹੋਣਾਂ ਹੈ। ਰੱਬ ਨੇ ਵਧੀਆ ਜੋੜੀ ਬੱਣਾਈ ਸੀ। ਇਹ ਜੋੜੀਆਂ ਤਾਂ ਅੰਬਰਾਂ ਉਤੇ ਬੱਣਦੀਆਂ ਹਨ। ਰੱਬ ਦੁਨੀਆਂ ਉਤੇ ਬੀਜ ਸਿੱਟ ਦਿੰਦਾ ਹੈ। ਆਪੇ ਆਪਦਾ ਸਾਥ ਭਾਲ ਲੈਂਦੇ ਹਨ। ਕਈਆਂ ਦਾ ਸਾਥ, ਇੱਕ ਦੂਜੇ ਨੂੰ ਧੂੰਹਦਿਆਂ ਦਾ ਜਿੰਦਗੀ ਭਰ ਨਿਭ ਜਾਂਦਾ ਹੈ।
ਕਿਹਦਾ-ਕਿਹਦਾ ਅਜੇ ਵਿਆਹ, ਪਿਆਰ ਹੋਇਆ ਨਹੀਂ ਹੈ? ਵਿਆਹ ਦਾ ਸੁਆਦ ਸਬ ਨੂੰ ਇਕੋ ਜਿਹਾ ਨਹੀਂ ਆਉਂਦਾ। ਹਰ ਇੱਕ ਦਾ ਆਪਦਾ ਸੁਆਦ ਹੈ। ਕਈਆਂ ਨੂੰ ਵਿਆਹ ਦਾ ਚਾਅ ਐਸਾ ਚੜ੍ਹਦਾ ਹੈ। ਆਪਦੇ ਮਾਂ-ਬਾਪ ਨੂੰ ਵੀ ਭੁੱਲ ਜਾਂਦੇ ਹਨ। ਜ਼ਨਾਨੀ ਦੇ ਹੋ ਜਾਂਦੇ ਹਨ। ਅੱਜ ਕੱਲ ਦੇ ਵਿਆਹ ਝੱਟ-ਪੱਟ ਦੇ ਹੁੰਦੇ ਹਨ। ਵਿਆਹ ਮਾਪਿਆਂ ਦੀ ਮਰਜ਼ੀ ਦੇ ਕਰਾ ਲੈਂਦਾ ਹਨ। ਰਾਤ ਨੂੰ ਹਨੀਮੂਨ, ਕਿਸੇ ਹੋਰ ਨਾਲ ਮਨਾਉਣ ਚਲੇ ਜਾਂਦੇ ਹਨ। ਹੋਟਲ ਦਾ ਕੰਮਰਾ, ਮਾਪਿਆ ਨੇ ਦੁਲਹਨ ਲਈ ਕਿਰਾਏ ਉਤੇ ਲਿਆ ਹੁੰਦਾ ਹੈ। ਸਹਾਗਰਾਤ ਕੋਈ ਹੋਰ ਮਨ ਜਾਂਦੀ ਹੈ। ਦਿਨੇ ਨਵੀਂ ਜੋੜੀ ਦੇ, ਅੰਨਦ ਕਾਰਜ ਹੋਏ ਸਨ। ਰਾਤ ਨੂੰ ਅਜੇ, ਪਾਰਟੀ ਚੱਲ ਰਹੀ ਸੀ। ਨਵੀਂ ਜੋੜੀ ਹਨੀਮੂਨ ਲਈ ਹੋਟਲ ਚਲੀ ਗਈ। ਉਥੇ ਜਾ ਕੇ ਦੁਲਹਨ ਆਪਦੇ ਨਵੇਂ ਲਾੜੇ ਨੂੰ ਕਹਿੰਦੀ, " ਮੈਂ ਆਪਦੇ ਮਾਪਿਆ ਤੇ ਮਾਮੇ ਦੇ ਚਾਅ ਪੂਰੇ ਕਰਨੇ ਸੀ, ਕਰ ਦਿੱਤੇ ਹਨ। ਲੋਕਾਂ ਦੀ ਪੇਟ ਪੁਜਾ ਕਰਾ ਦਿੱਤੀ ਹੈ। ਹੁਣ ਮੇਰਾ ਪੁਰਾਣਾਂ ਯਾਰ ਆ ਗਿਆ ਹੈ। ਤੈਨੂੰ ਛੁੱਟੀ ਹੈ। " ਲਾੜਾ ਆਪਦੀ ਲਾੜੀ ਨੂੰ ਛੱਡ ਕੇ, ਉਥੇ ਆ ਗਿਆ। ਜਿਥੇ ਪਾਰਟੀ ਚਲਦੀ ਸੀ। ਸਬ ਦੀ ਪੀਤੀ ਉਤਰ ਗਈ। ਔਰਤਾਂ ਦੇ ਰੋਦੀਆ ਦੇ ਮੇਕੱਪ ਲੱਥ ਗਏ। ਪਾਰਟੀ ਵਿੱਚ ਗਾਣੇ-ਨਾਚ ਦੀ ਥਾਂ ਸਿਆਪਾ ਪੈ ਗਿਆ। ਖਾਲੀ ਬਰਾਤ ਕੈਲਗਰੀ ਤੋਂ ਵੈਨਕੂਵਰ ਵਾਪਸ ਚਲੀ ਗਈ। ਦੁਲਹਨ ਆਪਦੀ ਮਾਮੀ ਦੇ ਭਰਾ ਨਾਲ, ਉਹੀ ਹੋਟਲ ਦੇ ਕੰਮਰੇ ਵਿੱਚ ਇਸ਼ਕ ਲੜਾ ਰਹੀ ਸੀ। ਚਾਰ ਕੁ ਦਿਨਾਂ ਦੋਂਨਾਂ ਦਾ ਚਾਅ ਪੂਰਾ ਹੋ ਗਿਆ। ਇਸ ਦੁਲਹਨ ਨੇ ਗੋਰਾ ਪੱਟਾ ਲਿਆ। ਜਿਸ ਨਾਲ ਇਸ ਨੇ ਵਿਆਹ ਵਾਲੇ, ਦਿਨ ਹਨੀਮੂਨ ਬੱਣਾਇਆ ਸੀ। ਉਸ ਮੁੰਡੇ ਨੂੰ ਘਰਵਾਲੇ, ਪੰਜਵੇਂ ਦਿਨ ਇੰਡੀਆਂ ਲੈ ਗਏ। ਪੰਜਾਬ ਵਧੀਆ ਜਗਾ ਹੈ। ਮੁੰਡਾ-ਕੁੜੀ ਜੈਸਾ-ਕੈਸਾ ਵੀ ਹੋਵੇ। ਵਿਆਹਿਆ ਜਾਂਦਾ ਹੈ। ਉਹ ਵੀ ਵਿਆਹ ਕਰਾਉਣ ਵਾਲੇ ਕਨੇਡਾ, ਅਮਰੀਕਾ ਦੇ ਹੋਣ, ਤਾਂ ਲੋਕ ਇੱਕ ਦੂਜੇ ਤੋਂ ਮੁਹਰੇ ਹੋ ਕੇ, ਮੁੰਡੇ-ਕੁੜੀ ਨੂੰ ਵਿਆਹੁਣ ਨੂੰ ਤਿਆਰ ਹੁੰਦੇ ਹਨ। ਜੇ ਕਨੇਡਾ, ਅਮਰੀਕਾ ਦੀ ਗੌਰਮਿੰਟ ਇਕੋ ਬਾਰੀ ਵਿੱਚ, ਇੱਕ ਤੋਂ ਵੱਧ ਵਿਆਹ ਕਰਾਉਣ ਦੀ ਅਜ਼ਾਜ਼ਤ ਦੇ ਦੇਵੇ। 10 ਵਿਆਹ ਵੀ ਕਰਾ ਲੈਣਗੇ। ਪੰਜਾਬ ਵਾਲੇ ਮਾਂਪੇ ਵੀ ਮੁੰਡਿਆਂ-ਕੁੜੀਆਂ ਦੇ ਵਿਆਹ, ਇੰਨੇ ਵਿਆਹ ਕਰਾਉਣ ਵਾਲੇ ਨਾਲ ਕਰ ਦੇਣਗੇ।
ਕਿਸੇ ਹੋਰ ਦੀ ਵਿਆਹੀ ਦੁਲਹਨ ਨਾਲ, ਇਸ ਕੁਆਰੇ ਮਸਟੰਡੇ ਨੇ, ਹਨੀਮੂਨ ਮਨਾ ਲਿਆ ਸੀ। ਆਪ ਉਸ ਨੂੰ ਛੱਡ ਕੇ, ਪੰਜਾਬ ਵਿਆਹ ਕਰਾ ਆਇਆ ਸੀ। ਇਸ ਦੀ ਪਤਨੀ ਕਨੇਡਾ ਆ ਗਈ ਸੀ। ਉਸ ਦੇ ਦੋ ਕੁੜੀਆਂ ਹੋ ਗਈਆਂ। ਇੱਕ ਕੁੜੀ 10 ਸਾਲਾਂ ਤੇ ਦੂਜੀ 6 ਸਾਲਾਂ ਦੀ ਸੀ। ਆਪਦੀ ਪਤਨੀ ਨੂੰ ਤਲਾਕ ਦੇ ਦਿੱਤਾ। " ਜਿਸ ਦੀ ਲਹਿ ਗਈ ਲੋਈ, ਕੀ ਕਰੂਗਾ ਦੂਜਾ ਕੋਈ? " ਜਿਸ ਦੀ ਲੋਈ ਲੱਥ ਗਈ ਹੈ। ਦੂਜਾ ਤਾਂ ਉਸ ਨੂੰ ਨੰਗੇ ਨੂੰ ਹੀ ਦੇਖੇਗਾ। ਜਾਂ ਆਪਦੇ ਲਾਹ ਕੇ ਦੇਣ ਲਈ, ਆਪ ਨੂੰ ਨੰਗਾ ਹੋਣਾਂ ਪਵੇਗਾ। ਇੱਕ ਨਾਲ ਹਨੀਮੂਨ ਮਨਾ ਲਿਆ। ਦੂਜੀ ਨਾਲ ਹਨੀਮੂਨ ਦੇ ਨਾਲ ਕੁੜੀਆਂ ਜੰਮਣ ਪਿਛੋਂ ਪਤਨੀ ਤੇ ਕੁੜੀਆਂ ਘਰੋਂ ਕੱਢ ਦਿੱਤੀ। ਆਪ ਪੰਜਾਬ ਜਾ ਕੇ, ਇੱਕ ਹੋਰ ਨਾਲ ਵਿਆਹ ਕਰਾ ਆਇਆ ਵਿਆਹ 2010 ਵਿੱਚ ਸੀ। ਸਾਡੇ ਪੰਜਾਬੀ ਇੰਨੇ ਅੰਨੇ ਹਨ। ਜਾਂ ਮਤਲੱਬੀ ਹਨ। ਕਨੇਡਾ, ਅਮਰੀਕਾ ਨੂੰ ਦੂਹਾਜੂ, ਬੁੱਢੇ ਨਾਲ ਧੀਆਂ ਵਿਆਹ ਦਿੰਦੇ ਹਨ। ਇਸ ਦੋ ਧੀਆਂ ਦੇ ਪਿਉ 45 ਸਾ਼ਲਾਂ ਦੇ ਖੋਲੇ ਨਾਲ ਧੀ ਵਿਆਹੁਦੇ ਹਨ। ਉਨਾਂ ਨਾਲੋਂ ਤਾਂ ਕਨੇਡਾ ਦੀ ਗੌਰਮਿੰਟ ਚੰਗੀ ਹੈ। ਜਿਸ ਨੇ ਉਹ ਕਨੇਡਾ ਆਉਣ ਵੱਲੋਂ ਰੋਕ ਦਿੱਤੀ ਹੈ। ਉਸ ਨੂੰ ਜੁਆਬ ਮਿਲ ਗਿਆ ਹੈ। ਕਨੇਡਾ ਦੀ ਗੌਰਮਿੰਟ ਨੇ ਕਿਹਾ ਹੈ, " ਤੂੰ ਪਹਿਲੇ ਬੱਚੇ ਸੰਭਾਲ ਨਹੀਂ ਸਕਿਆ। ਉਨਾਂ ਨੂੰ ਪੂਰਾ ਭੱਤਾ ਨਹੀਂ ਦਿੰਦਾ। ਸਾਲ-ਸਾਲ ਪੰਜਾਬ ਜਾ ਕੇ, ਬੈਠ ਜਾਂਦਾ ਹੈ। ਤੂੰ ਕਿਸੇ ਹੋਰ ਨੂੰ ਕਨੇਡਾ ਵਿੱਚ ਨਹੀਂ ਸੱਦ ਸਕਦਾ। " ਉਹ ਨਵੀਂ ਵਿਆਹੀ, ਕਨੇਡਾ ਨਹੀਂ ਆ ਸਕਦੀ। ਜਿਸ ਮੁੰਡੇ ਦੇ ਪਿਉ ਦੇ ਕਾਰਨ ਪਹਿਲੀਆਂ ਦੋ ਛੱਡ ਦਿੱਤੀਆਂ ਹਨ। ਉਹ ਮਰ ਗਿਆ ਹੈ। ਦੋਂਨੇਂ ਕੁੜੀਆਂ ਛੱਡਾਉਣ ਵੇਲੇ, ਉਸ ਨੇ ਕਿਹਾ ਸੀ, " ਜੇ ਮੇਰੀ ਜ਼ਮੀਨ ਚਾਹੀਦੀ ਹੈ। ਮੇਰੀ ਗੱਲ ਉਤੇ ਚੱਲਣਾਂ ਪਵੇਗਾ। ਮੇਰੇ ਪਸੰਦ ਦੀ ਬਹੂ ਆਵੇਗੀ। " ਦੋ ਕੁੜੀਆਂ ਦੀ ਮਾਂ ਵੀ ਬੁੱਢੇ ਦੀ ਪਸੰਦ ਸੀ। ਬੁੱਢਾ ਦੋਨਾਂ ਬਹੂਆਂ ਤੋਂ ਦਾਜ ਦੀ, ਮੋਟੀ ਰਕਮ ਲੈ ਚੁੱਕਾ ਹੈ। ਜਿਸ ਬੰਦੇ ਨੂੰ ਜ਼ਨਾਨੀਆਂ ਦੇ ਪੇਕਿਆਂ ਤੋਂ ਮਾਲ ਮਿਲਣ ਲੱਗ ਜਾਵੇ। ਮੁਫ਼ਤ ਦੇ ਮਾਲ ਉਤੇ ਮੌਜ਼ ਬੱਣਾਉਣ ਦੀ ਆਦਤ ਪੈ ਜਾਂਦੀ ਹੈ। ਬੁੱਢੇ ਨੂੰ ਪਤਨੀ ਦੇ ਪੇਕਿਆਂ ਤੋਂ 10 ਕਿੱਲੇ ਆਏ ਸਨ।
ਹੁਣ ਬਾਕੀ ਵੀ ਸੋਚ ਲਵੋਂ ਵਿਆਹ ਕਰਾ ਕੇ, ਖੈਰ ਨਹੀਂ ਜੀ। ਕਿਸੇ ਨੂੰ ਪਾਉਣ ਲਈ, ਆਪਣਾਂ ਆਪ ਗੁਵਾਉਣਾਂ ਪੈਂਦਾ ਹੈ। ਇਹ ਨਾਂ ਸੋਚਿਉ, ਪਤੀ ਦੇ ਰੂਪ ਵਿੱਚ ਕਮਾਈ ਕਰਨ ਵਾਲੀ ਬੈਂਕ ਆ ਜਾਵੇਗੀ। ਪਤਨੀ ਦੇ ਰੂਪ ਵਿੱਚ ਨੌਕਰਾਣੀ ਆ ਜਾਵੇਗੀ। ਸਮਝੋ ਜੇ ਵਿਆਹ ਹੋ ਗਿਆ। ਦੋਂਨਾਂ ਦੀ ਔਖੀ ਘੜੀ ਸ਼ੁਰੂ ਹੋ ਜਾਂਣੀ ਹੈ। ਮਸੀਬਤ ਆ ਜਾਂਣੀ ਹੈ। ਪਤੀ ਘਰ ਦਾ ਸਮਾਨ ਢੋਦਾਂ ਮਰਨੀ ਮਰ ਜਾਵੇਗਾ। ਪਤਨੀ ਦੇ ਘਰ ਦੇ ਧੰਦੇ ਨਹੀਂ ਮੁਕਣੇ। ਉਹ ਆਪ ਜਰੂਰ ਇੱਕ ਦਿਨ ਮੁੱਕ ਜਾਵੇਗੀ। ਚੂਲਾ-ਚੌਕਾ, ਝਾੜੂ-ਪੋਚਾ ਨਹੀਂ ਮਗਰੋਂ ਲਹਿਣਾਂ। " ਆਵੇ ਨੇ ਮੁੱਕਣਾਂ ਨਹੀਂ, ਗੱਧੇ ਨੇ ਛੁੱਟਣਾਂ ਨਹੀਂ ਹੈ। " ਦੋਂਨੇਂ ਪਤੀ-ਪਤਨੀ, ਇੱਕ ਦੂਜੇ ਨੂੰ ਤਿੱਖੀਆਂ-ਖੱਟੀਆਂ-ਮਿੱਠੀਆਂ ਸੁਣਾਉਂਦੇ ਹੋਏ, ਸੌਂਦੇ ਹੱਸਦੇ ਤੇ ਮੱਥਾ ਪਿੱਟਦੇ ਰਹਿੰਦੇ ਹਨ।

Comments
Post a Comment