ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੫  Page 295 of 1430
13530    ਸਲੋਕੁ ॥
Salok ||
सलोकु ॥
ਸਲੋਕੁ ॥
Shalok]
13531   
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥
Pooraa Prabh Aaraadhhiaa Pooraa Jaa Kaa Naao ||
पूरा प्रभु आराधिआ पूरा जा का नाउ ॥
ਜਿਸ ਨੇ ਸਪੂਰਨ ਰੱਬ ਨੂੰ ਜੱਪਿਆ ਹੈ। ਜਿਸ ਰੱਬ ਦਾ ਨਾਂਮ ਸਪੂਰਨ ਹੈ। ਘੱਟ-ਵੱਧ ਨਹੀਂ ਹੈ॥
I worship and adore the Perfect Lord God. Perfect is His Name.
13532     ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥
Naanak Pooraa Paaeiaa Poorae Kae Gun Gaao ||1||
नानक पूरा पाइआ पूरे के गुन गाउ ॥१॥
ਸਤਿਗੁਰ ਨਾਨਕ ਪ੍ਰਭੂ ਜੀ ਪੂਰੇ ਨੂੰ ਮੈਂ ਮਿਲਿਆਂ ਹਾਂ। ਉਸੇ ਸੱਚੇ ਪਵਿੱਤਰ ਸਪੂਰਨ ਦੀ ਪ੍ਰਸੰਸਾ ਕਰੀਏ ||1||
Sathigur Nanak, I have obtained the Perfect One; I sing the Glorious Praises of the Perfect Lord. ||1||
13533     ਅਸਟਪਦੀ ॥
Asattapadhee ||
असटपदी ॥
ਅਸਟਪਦੀ ॥
Ashtapadee ॥
13534     ਪੂਰੇ ਗੁਰ ਕਾ ਸੁਨਿ ਉਪਦੇਸੁ ॥
Poorae Gur Kaa Sun Oupadhaes ||
पूरे गुर का सुनि उपदेसु ॥
ਸਪੂਰਨ ਸਤਿਗੁਰ ਜੀ ਦੀ ਸਿਖਿਆ ਸੁਣੀਏ॥
Listen to the Teachings of the Perfect Sathigur.
13535   ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥
Paarabreham Nikatt Kar Paekh ||
पारब्रहमु निकटि करि पेखु ॥
ਗੁਣੀ ਗਿਆਨੀ ਪ੍ਰਭੂ ਨੂੰ, ਆਪਦੇ ਕੋਲ ਤੇ ਹਰ ਥਾਂ ਦੇਖੀਏ॥
See the Supreme Lord God near you.
13536    ਸਾਸਿ ਸਾਸਿ ਸਿਮਰਹੁ ਗੋਬਿੰਦ ॥
Saas Saas Simarahu Gobindh ||
सासि सासि सिमरहु गोबिंद ॥
ਹਰ ਸਾਹ ਨਾਲ ਰੱਬ ਗੋਬਿੰਦ ਨੂੰ ਯਾਦ ਕਰੀਏ॥
With each and every breath, meditate in remembrance on the Lord of the Universe,
13537    ਮਨ ਅੰਤਰ ਕੀ ਉਤਰੈ ਚਿੰਦ ॥
Man Anthar Kee Outharai Chindh ||
मन अंतर की उतरै चिंद ॥
ਹਿਰਦੇ ਦੇ ਅੰਦਰ ਦੇ ਫ਼ਿਕਰ ਮੁੱਕ ਜਾਂਣਗੇ॥
And the anxiety within your mind shall depart.
13538    ਆਸ ਅਨਿਤ ਤਿਆਗਹੁ ਤਰੰਗ ॥
Aas Anith Thiaagahu Tharang ||
आस अनित तिआगहु तरंग ॥
ਜੋ ਚੀਜ਼ਾਂ ਸਦਾ ਨਹੀਂ ਰਹਿੱਣੀਆਂ, ਉਨਾਂ ਦੀ ਉਮੀਦ ਛੱਡ ਦੇਈਏ॥
Abandon the waves of fleeting desire,
13539     ਸੰਤ ਜਨਾ ਕੀ ਧੂਰਿ ਮਨ ਮੰਗ ॥
Santh Janaa Kee Dhhoor Man Mang ||
संत जना की धूरि मन मंग ॥
ਰੱਬ ਦੇ ਪਿਆਰਿਆਂ, ਭਗਤਾਂ ਦੀ ਪੈਰਾਂ ਦੀ ਮਿੱਟੀ ਰੱਬ ਤੋਂ ਮੰਗ, ਮਿੱਟੀ ਦੀ ਲਾਗ ਲੱਗ ਕੇ, ਭਗਤਾਂ ਦੇ ਕੋਲ ਰਹਿੱਣ ਨਾਲ, ਰੱਬ ਦੀ ਭਗਤੀ ਪੈਦਾ ਹੋ ਜਾਵੇ॥
And pray for the dust of the feet of the Saints.
13540   ਆਪੁ ਛੋਡਿ ਬੇਨਤੀ ਕਰਹੁ ॥
Aap Shhodd Baenathee Karahu ||
आपु छोडि बेनती करहु ॥
ਆਪਦਾ ਹੰਕਾਂਰ ਮੈਂ-ਮੈਂ ਤਿਆਗ ਕੇ, ਰੱਬ ਅੱਗੇ ਤਰਲਾ ਕਰੀਏ॥
Renounce your selfishness and conceit and offer your prayers.
13541     ਸਾਧਸੰਗਿ ਅਗਨਿ ਸਾਗਰੁ ਤਰਹੁ ॥
Saadhhasang Agan Saagar Tharahu ||
साधसंगि अगनि सागरु तरहु ॥
ਰੱਬ ਦੇ ਪਿਆਰਿਆਂ, ਭਗਤਾਂ ਵਿੱਚ ਰਹਿੱਣ ਨਾਲ, ਦੁਨੀਆਂ ਦੇ ਸਮੁੰਦਰ ਦੇ ਵਿਕਾਰਾਂ ਤੋਂ ਅਨੇਕਾਂ ਬਚ ਗਏ ਹਨ॥
In the Saadh Sangat, the Company of the Holy, cross over the ocean of fire.
13542      ਹਰਿ ਧਨ ਕੇ ਭਰਿ ਲੇਹੁ ਭੰਡਾਰ ॥
Har Dhhan Kae Bhar Laehu Bhanddaar ||
हरि धन के भरि लेहु भंडार ॥
ਪ੍ਰਮਾਤਮਾਂ ਦੇ ਨਾਂਮ ਦੇ ਖ਼ਜ਼ਾਨੇ ਇਕੱਠੇ ਕਰ ਲੈ॥
Fill your stores with the wealth of the Lord.
13543    ਨਾਨਕ ਗੁਰ ਪੂਰੇ ਨਮਸਕਾਰ ॥੧॥
Naanak Gur Poorae Namasakaar ||1||
नानक गुर पूरे नमसकार ॥१॥
ਸਤਿਗੁਰ ਨਾਨਕ ਸਪੂਰਨ ਪ੍ਰਭੂ ਜੀ ਨੂੰ, ਸਰਦਾਂ ਨਾਲ ਮੇਰਾ ਸਿਰ ਝੁੱਕਾਈਏ ||1||
Sathigur Nanak bows in humility and reverence to the Perfect Guru. ||1||
13544    ਖੇਮ ਕੁਸਲ ਸਹਜ ਆਨੰਦ ॥
Khaem Kusal Sehaj Aanandh ||
खेम कुसल सहज आनंद ॥
ਸਦਾ ਰਹਿੱਣ ਵਾਲਾ, ਸੁਖਾਂ ਭਰਿਆ ਖੁਸ਼ੀਆਂ ਵਾਲਾ, ਜੀਵਨ ਮਿਲ ਜਾਂਦਾ ਹੈ ||1||
Happiness, intuitive peace, poise and bliss
13545  ਸਾਧਸੰਗਿ ਭਜੁ ਪਰਮਾਨੰਦ ॥
Saadhhasang Bhaj Paramaanandh ||
साधसंगि भजु परमानंद ॥
ਰੱਬ ਦੇ ਪਿਆਰਿਆਂ, ਭਗਤਾਂ ਵਿੱਚ ਰਹਿ ਕੇ,  ਅੰਨਦ ਦੇਣ ਵਾਲੇ ਰੱਬ ਨੂੰ ਯਾਦ ਕਰੀਏ॥
In the Company of the Holy, meditate on the Lord of supreme bliss.
13546     ਨਰਕ ਨਿਵਾਰਿ ਉਧਾਰਹੁ ਜੀਉ ॥
Narak Nivaar Oudhhaarahu Jeeo ||
नरक निवारि उधारहु जीउ ॥
ਦੁੱਖਾਂ, ਮੁਸ਼ਕਲਾਂ ਨੂੰ ਦੂਰ ਕਰਕੇ, ਰੱਬ ਜੀਵਨ ਸੁਧਾਰ ਦਿੰਦਾ ਹੈ॥
You shall be spared from hell - save your soul!
13547    ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥
Gun Gobindh Anmrith Ras Peeo ||
गुन गोबिंद अम्रित रसु पीउ ॥
ਭਗਵਾਨ ਦੇ ਸੋਹਲੇ ਗਾਈਏ। ਗੁਰਬਾਣੀ ਦਾ ਮਿੱਠਾਂ ਸੁਆਦ ਪੀਈਏ॥
Drink in the ambrosial essence of the Glorious Praises of the Lord of the Universe.
13548     ਚਿਤਿ ਚਿਤਵਹੁ ਨਾਰਾਇਣ ਏਕ ॥
Chith Chithavahu Naaraaein Eaek ||
चिति चितवहु नाराइण एक ॥
ਮਨ ਵਿੱਚ ਇੱਕ ਰੱਬ ਨੂੰ ਯਾਦ ਕਰੀਏ॥
Focus your consciousness on the One, the All-pervading Lord
13549     ਏਕ ਰੂਪ ਜਾ ਕੇ ਰੰਗ ਅਨੇਕ ॥
Eaek Roop Jaa Kae Rang Anaek ||
एक रूप जा के रंग अनेक ॥
ਰੱਬ ਇੱਕ ਹੈ। ਉਸ ਬੇਅੰਤ ਅਕਾਰ, ਸ਼ਕਲਾਂ ਜੀਵਾਂ ਵਿੱਚ ਹਾਜ਼ਰ ਹੈ॥
He has One Form, but He has many manifestations.
13550    ਗੋਪਾਲ ਦਾਮੋਦਰ ਦੀਨ ਦਇਆਲ ॥
Gopaal Dhaamodhar Dheen Dhaeiaal ||
गोपाल दामोदर दीन दइआल ॥
ਪ੍ਰਭੂ ਗਰੀਬਾਂ, ਕੰਮਜ਼ੋਰਾਂ, ਦੁਨੀਆਂ ਪਾਲਣ, ਤਰਸ ਕਰਨ ਵਾਲਾ ਹੈ॥
Sustainer of the Universe, Lord of the world, Kind to the poor.
13551     ਦੁਖ ਭੰਜਨ ਪੂਰਨ ਕਿਰਪਾਲ ॥
Dhukh Bhanjan Pooran Kirapaal ||
दुख भंजन पूरन किरपाल ॥
ਦੁੱਖਾਂ ਦਾ ਨਾਸ ਕਰਨ ਵਾਲਾ, ਸਪੂਰਨ ਪੂਰੀ ਕਿਰਪਾ ਕਰਨ ਵਾਲਾ ਪ੍ਰਭੂ ਹੈ॥
Destroyer of sorrow, perfectly Merciful.
13552     ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥
Simar Simar Naam Baaran Baar ||
सिमरि सिमरि नामु बारं बार ॥
ਉਸ ਪ੍ਰਭੂ ਨੂੰ ਜੱਪ-ਬੋਲ ਕੇ, ਹਰ ਸਮੇਂ ਦੁਬਾਰਾ-ਦੁਬਾਰਾ ਯਾਦ ਕਰੀਏ॥
Meditate, meditate in remembrance on the Naam, again and again.
13553      ਨਾਨਕ ਜੀਅ ਕਾ ਇਹੈ ਅਧਾਰ ॥੨॥
Naanak Jeea Kaa Eihai Adhhaar ||2||
नानक जीअ का इहै अधार ॥२॥
ਸਤਿਗੁਰ ਨਾਨਕ ਪ੍ਰਭੂ ਜੀ ਦਾ ਨਾਂਮ, ਜੀਵਾਂ ਬੰਦਿਆਂ ਦਾ ਆਸਰਾ, ਭਵਜਲ ਕੱਟਣ ਵਾਲਾ ਹੈ ||2||
SathigurNanak, it is the Support of the soul. ||2||
13554   ਉਤਮ ਸਲੋਕ ਸਾਧ ਕੇ ਬਚਨ ॥
Outham Salok Saadhh Kae Bachan ||
उतम सलोक साध के बचन ॥
ਰੱਬੀ ਬਾਣੀ ਦੇ ਸ਼ਬਦ ਸਬ ਤੋਂ ਪਵਿੱਤਰ ਹਨ॥
The most sublime hymns are the Words of the Holy.
13555   ਅਮੁਲੀਕ ਲਾਲ ਏਹਿ ਰਤਨ ॥
Amuleek Laal Eaehi Rathan ||
अमुलीक लाल एहि रतन ॥
ਇਹ ਬਹੁਤ ਕੀਮਤੀ ਹੀਰੇ, ਮੋਤੀ, ਲਾਲ, ਰਤਨ ਹਨ॥
These are priceless rubies and gems.
13556     ਸੁਨਤ ਕਮਾਵਤ ਹੋਤ ਉਧਾਰ ॥
Sunath Kamaavath Hoth Oudhhaar ||
सुनत कमावत होत उधार ॥
ਰੱਬੀ ਬਾਣੀ ਦੇ ਸ਼ਬਦ ਸੁਣ ਕੇ, ਉਸ ਨੂੰ ਯਾਦ ਕਰਕੇ, ਇੱਕਠਾਂ ਕਰਕੇ ਮੁੱਕਤੀ ਮਿਲਦੀ ਹੈ॥
One who listens and acts on them is saved.
13557    ਆਪਿ ਤਰੈ ਲੋਕਹ ਨਿਸਤਾਰ ॥
Aap Tharai Lokeh Nisathaar ||
आपि तरै लोकह निसतार ॥
ਆਪ ਤੇ ਦੁਨੀਆਂ ਦੀ ਗਤਿ ਕਰਾ ਦਿੰਦਾ ਹੈ॥
He himself swims across, and saves others as well.
13558    ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥
Safal Jeevan Safal Thaa Kaa Sang ||
सफल जीवनु सफलु ता का संगु ॥
ਉਸ ਦੇ ਜੀਵਨ ਦਾ ਮਕਸਦ ਪੂਰਾ ਹੋ ਜਾਂਦਾ ਹੈ। ਐਸੇ ਬੰਦੇ ਦਾ ਸਾਥ ਕਰਨ ਨਾਲ, ਜੀਵਨ ਦਾ ਮਕਸਦ ਪੂਰਾ ਹੋ ਜਾਂਦਾ ਹੈ॥
His life is prosperous, and his company is fruitful;
13559    ਜਾ ਕੈ ਮਨਿ ਲਾਗਾ ਹਰਿ ਰੰਗੁ ॥
Jaa Kai Man Laagaa Har Rang ||
जा कै मनि लागा हरि रंगु ॥
ਜਿਸ ਬੰਦੇ ਦੇ ਮਨ ਵਿੱਚ, ਰੱਬ ਦੀ ਲਿਵ ਲੱਗ ਗਈ ਹੈ॥
His mind is imbued with the love of the Lord.
13560    ਜੈ ਜੈ ਸਬਦੁ ਅਨਾਹਦੁ ਵਾਜੈ ॥
Jai Jai Sabadh Anaahadh Vaajai ||
जै जै सबदु अनाहदु वाजै ॥
ਰੱਬੀ ਬਾਣੀ ਦੇ ਗੁਣਾਂ ਦੇ ਸੋਹਲੇ ਗਾ ਕੇ, ਬੇਅੰਤ ਅੰਨਦ ਦਾ ਰਸ ਮਿਲਦਾ ਹੈ॥
Hail, hail to him, for whom the sound current of the Shabad vibrates.
13561     ਸੁਨਿ ਸੁਨਿ ਅਨਦ ਕਰੇ ਪ੍ਰਭੁ ਗਾਜੈ ॥
Sun Sun Anadh Karae Prabh Gaajai ||
सुनि सुनि अनद करे प्रभु गाजै ॥
ਪ੍ਰਭੂ ਦੀ ਰੱਬੀ ਬਾਣੀ ਦੇ ਗੁਣਾਂ ਨੂੰ ਸੁਣ-ਸੁਣ ਕੇ, ਖੁਸ਼ ਹੁੰਦਾ ਹੈ॥
Hearing it again and again, he is in bliss, proclaiming God's Praises.
13562     ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥
Pragattae Gupaal Mehaanth Kai Maathhae ||
प्रगटे गुपाल महांत कै माथे ॥
ਰੱਬੀ ਬਾਣੀ ਦੇ ਸ਼ਬਦ ਨਾਲ ਬਿਚਾਰਨ ਪੜ੍ਹਨ, ਸੁਣਨ ਨਾਲ, ਭਗਤ ਦੇ ਮੱਥੇ ਦੀ ਕਿਸਮਤ ਵਿੱਚ ਰੱਬ ਪ੍ਰਗਟ ਹੋ ਜਾਂਦੇ ਹਨ॥
The Lord radiates from the foreheads of the Holy.
13563   ਨਾਨਕ ਉਧਰੇ ਤਿਨ ਕੈ ਸਾਥੇ ॥੩॥
Naanak Oudhharae Thin Kai Saathhae ||3||
नानक उधरे तिन कै साथे ॥३॥
ਸਤਿਗੁਰ ਨਾਨਕ ਪ੍ਰਭੂ ਜੀ ਤੇ ਭਗਤਾਂ ਦੇ ਨਾਲ ਮਿਲ ਕੇ, ਜੀਵਨ ਮੁੱਕਤ ਹੋ ਜਾਂਦਾ ਹੈ ||3||
Sathigur Nanak is saved in their company. ||3||
13564     ਸਰਨਿ ਜੋਗੁ ਸੁਨਿ ਸਰਨੀ ਆਏ ॥
Saran Jog Sun Saranee Aaeae ||
सरनि जोगु सुनि सरनी आए ॥
ਪ੍ਰਮਾਤਮਾਂ ਜੀ ਤੂੰ ਆਸਰਾ ਦੇਣ ਵਾਲਾਂ ਹੈ। ਇਹ ਮਹਿਮਾਂ ਸੁਣ ਕੇ, ਤੇਰਾ ਸਹਾਰਾ ਲੈਣ ਆਏ ਹਾਂ॥
Hearing that He can give Sanctuary, I have come seeking His Sanctuary.
13565   ਕਰਿ ਕਿਰਪਾ ਪ੍ਰਭ ਆਪ ਮਿਲਾਏ ॥
Kar Kirapaa Prabh Aap Milaaeae ||
करि किरपा प्रभ आप मिलाए ॥
ਭਗਵਾਨ ਨੇ, ਮੇਹਰ ਕਰਕੇ, ਆਪ ਆਪਦੇ ਨਾਲ ਮਿਲਾ ਲਿਆ ਹੈ॥
Bestowing His Mercy, God has blended me with Himself.
13566   ਮਿਟਿ ਗਏ ਬੈਰ ਭਏ ਸਭ ਰੇਨ ॥
Mitt Geae Bair Bheae Sabh Raen ||
मिटि गए बैर भए सभ रेन ॥
ਸਾਰੇ ਵਿਰੋਧ, ਮਾੜੇ ਬਿਚਾਰ, ਮੁੱਕ ਗਏ ਹਨ। ਮੈਂ ਸਬ ਤੋਂ ਨੀਵਾਂ ਹੋ ਕੇ, ਸਬ ਦੇ ਪੈਰਾਂ ਦੀ ਧੂੜ ਹੋ ਗਏ ਹਾਂ॥
Hatred is gone, and I have become the dust of all.
13567    ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥
Anmrith Naam Saadhhasang Lain ||
अम्रित नामु साधसंगि लैन ॥
ਰੱਬੀ ਬਾਣੀ ਨੂੰ ਰੱਬ ਦੇ ਪਿਆਰੇ ਭਗਤ ਯਾਦ ਕਰਦੇ ਹਨ॥
I have received the Ambrosial Naam in the Company of the Holy.
13568      ਸੁਪ੍ਰਸੰਨ ਭਏ ਗੁਰਦੇਵ ॥
Suprasann Bheae Guradhaev ||
सुप्रसंन भए गुरदेव ॥
ਪ੍ਰਭੂ ਜੀ ਮੋਹਤ ਹੋ ਕੇ, ਦਿਆਲ ਹੋ ਗਏ ਹਨ॥
The Divine Guru is perfectly pleased;
13569      ਪੂਰਨ ਹੋਈ ਸੇਵਕ ਕੀ ਸੇਵ ॥
Pooran Hoee Saevak Kee Saev ||
पूरन होई सेवक की सेव ॥
ਭਗਤਾਂ ਦੀ ਚਾਕਰੀ ਕੀਤੀ ਹੋਈ, ਪ੍ਰਵਾਨ ਹੋ ਗਈ ਹੈ॥
The service of His servant has been rewarded.
13570     ਆਲ ਜੰਜਾਲ ਬਿਕਾਰ ਤੇ ਰਹਤੇ ॥
Aal Janjaal Bikaar Thae Rehathae ||
आल जंजाल बिकार ते रहते ॥
ਦੁਨੀਆਂ ਦੇ ਵਾਧੂ ਦੇ ਕੰਮਾਂ ਤੋਂ ਬਚਾ ਹੋ ਗਿਆ ਹੈ॥
I have been released from worldly entanglements and corruption,
13571     ਰਾਮ ਨਾਮ ਸੁਨਿ ਰਸਨਾ ਕਹਤੇ ॥
Raam Naam Sun Rasanaa Kehathae ||
राम नाम सुनि रसना कहते ॥
ਰੱਬ ਦਾ ਨਾਂਮ ਸੁਣ ਕੇ, ਜੀਭ ਨਾਲ ਜੱਪਦੇ ਹਨ॥
Hearing the Lord's Name and chanting it with my tongue.
13572      ਕਰਿ ਪ੍ਰਸਾਦੁ ਦਇਆ ਪ੍ਰਭਿ ਧਾਰੀ ॥
Kar Prasaadh Dhaeiaa Prabh Dhhaaree ||
करि प्रसादु दइआ प्रभि धारी ॥
ਮੇਹਰਬਾਨੀ ਕਰਕੇ, ਕਿਰਪਾ ਕੀਤੀ ਹੈ॥
By His Grace, God has bestowed His Mercy.
13573    ਨਾਨਕ ਨਿਬਹੀ ਖੇਪ ਹਮਾਰੀ ॥੪॥
Naanak Nibehee Khaep Hamaaree ||4||
नानक निबही खेप हमारी ॥४॥
ਸਤਿਗੁਰ ਨਾਨਕ ਪ੍ਰਭੂ ਜੀ ਦੇ ਦਰ ਉਤੇ ਪ੍ਰਵਾਨ ਹੋ ਗਏ ਹਾਂ। ਮੇਰੀ ਤੋੜ ਨਿਭ ਗਈ ਹੈ ||4||
Sathigur Nanak, my merchandise has arrived save and sound. ||4||
13574      ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥
Prabh Kee Ousathath Karahu Santh Meeth ||
प्रभ की उसतति करहु संत मीत ॥
ਦੋਸਤੋ, ਭਗਤੋ ਰੱਬ ਦੀ ਪ੍ਰਸੰਸਾ ਕਰੋ॥
Sing the Praises of God, O Saints, O friends,
13575   ਸਾਵਧਾਨ ਏਕਾਗਰ ਚੀਤ ॥
Saavadhhaan Eaekaagar Cheeth ||
सावधान एकागर चीत ॥
ਤਨ-ਮਨ ਨੂੰ ਟਿੱਕਾ ਕੇ, ਪੱਕੇ ਇਰਾਦੇ ਨਾਲ ਧਿਆਨ ਕਰਕੇ, ਰੱਬ ਨੂੰ ਚੇਤੇ ਕਰੋ॥
With total concentration and one-pointedness of mind.
13576    ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥
Sukhamanee Sehaj Gobindh Gun Naam ||
सुखमनी सहज गोबिंद गुन नाम ॥
ਸੁਖਾਂ ਦੀ ਅੰਨਦ ਮਈ ਬਾਣੀ, ਅਡੋਲ ਸ਼ਾਂਤ ਭਗਵਾਨ ਗੋਬਿੰਦ ਦੇ ਕੰਮਾਂ ਦੀ ਪ੍ਰਸੰਸਾ ਹੈ॥
Sukhmani is the peaceful ease, the Glory of God, the Naam.
13577    ਜਿਸੁ ਮਨਿ ਬਸੈ ਸੁ ਹੋਤ ਨਿਧਾਨ ॥
Jis Man Basai S Hoth Nidhhaan ||
जिसु मनि बसै सु होत निधान ॥
ਜਿਸ ਦੇ ਹਿਰਦੇ ਵਿੱਚ ਰੱਬ ਦੀ ਬਾਣੀ ਦਾ ਪ੍ਰੇਮ ਹੈ। ਉਹ ਗੁਣਾਂ ਦਾ ਭੰਡਾਰ ਹੈ॥
When it abides in the mind, one becomes wealthy.
13578    ਸਰਬ ਇਛਾ ਤਾ ਕੀ ਪੂਰਨ ਹੋਇ ॥
Sarab Eishhaa Thaa Kee Pooran Hoe ||
सरब इछा ता की पूरन होइ ॥
ਉਸ ਦੀ ਹਰ ਉਮੀਦ ਸਫ਼ਲ ਹੋ ਜਾਂਦੀਂ ਹੈ॥
All desires are fulfilled.
13579     ਪ੍ਰਧਾਨ ਪੁਰਖੁ ਪ੍ਰਗਟੁ ਸਭ ਲੋਇ ॥
Pradhhaan Purakh Pragatt Sabh Loe ||
प्रधान पुरखु प्रगटु सभ लोइ ॥
ਉਹ ਭਗਤ ਬੰਦਾ, ਦੁਨੀਆਂ ਵਿੱਚ ਮੁੱਖੀ ਹੋ ਕੇ, ਸਾਰੇ ਪਾਸੇ ਜਾਂਣਿਆ ਜਾਂਦਾ ਹੈ।
One becomes the most respected person, famous all over the world.
13580      ਸਭ ਤੇ ਊਚ ਪਾਏ ਅਸਥਾਨੁ ॥
Sabh Thae Ooch Paaeae Asathhaan ||
सभ ते ऊच पाए असथानु ॥
ਉਸ ਨੂੰ ਸਾਰਿਆਂ ਤੋਂ ਪਵਿੱਤਰ ਥਾਂ ਮਿਲ ਜਾਂਦਾ ਹੈ॥
He obtains the highest place of all.
13581       ਬਹੁਰਿ ਨ ਹੋਵੈ ਆਵਨ ਜਾਨੁ ॥
Bahur N Hovai Aavan Jaan ||
बहुरि न होवै आवन जानु ॥
ਰੱਬੀ ਬਾਣੀ ਉਤੇ ਅਸਰ ਕਰਨ ਵਾਲਾ, ਮੁੜ ਕੇ ਜਨਮ-ਮਰਨ ਨਹੀਂ ਹੁੰਦਾ॥
He does not come and go in reincarnation any longer.
13582     ਹਰਿ ਧਨੁ ਖਾਟਿ ਚਲੈ ਜਨੁ ਸੋਇ ॥
Har Dhhan Khaatt Chalai Jan Soe ||
हरि धनु खाटि चलै जनु सोइ ॥
ਉਹ ਰੱਬ ਦਾ ਨਾਂਮ ਇਕੱਠਾ ਕਰਕੇ, ਇਸ ਦੁਨੀਆਂ ਤੋਂ ਜਾਂਦੇ ਹਨ ॥
One who departs, after earning the wealth of the Lord's Name,
13583     ਨਾਨਕ ਜਿਸਹਿ ਪਰਾਪਤਿ ਹੋਇ ॥੫॥
Naanak Jisehi Paraapath Hoe ||5||
नानक जिसहि परापति होइ ॥५॥
ਸਤਿਗੁਰ ਨਾਨਕ ਪ੍ਰਭੂ ਜੀ ਜਿਸ ਨੂੰ ਮਿਲ ਪਏ ਹਨ ||5||
Sathigur  Nanak, realizes it. ||5||

Comments

Popular Posts