ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੪  Page 284 of 1430
13470    ਬੇਦ ਪੁਰਾਨ ਸਿੰਮ੍ਰਿਤਿ ਮਹਿ ਦੇਖੁ ॥
Baedh Puraan Sinmrith Mehi Dhaekh ||
बेद पुरान सिम्रिति महि देखु ॥
ਬੇਦ ਪੁਰਾਨ ਸਿੰਮ੍ਰਿਤੀਆਂ ਲਿਖਤਾਂ ਅੱਖਰਾਂ ਵਿੱਚ ਰੱਬ ਹੈ॥
See Him in the Vedas, the Puraanas and the Simritees.
13471    ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ ॥
Saseear Soor Nakhyathr Mehi Eaek ||
ससीअर सूर नख्यत्र महि एकु ॥
ਚੰਦਰਮਾਂ, ਸੂਰਜ, ਤਾਰੇ ਵਿੱਚ ਰੱਬ ਹੈ॥
In the moon, the sun and the stars, He is the One.
13472    ਬਾਣੀ ਪ੍ਰਭ ਕੀ ਸਭੁ ਕੋ ਬੋਲੈ ॥
Baanee Prabh Kee Sabh Ko Bolai ||
बाणी प्रभ की सभु को बोलै ॥
ਭਗਵਾਨ ਦੀ ਰੱਬੀ ਬਾਣੀ ਹੀ, ਹਰ ਬੰਦੇ ਵਿੱਚ ਬੋਲਦੀ ਹੈ॥
The Bani of God's Word is spoken by everyone.
13473   ਆਪਿ ਅਡੋਲੁ ਨ ਕਬਹੂ ਡੋਲੈ ॥
Aap Addol N Kabehoo Ddolai ||
आपि अडोलु न कबहू डोलै ॥
ਪ੍ਰਮਾਤਮਾਂ ਆਪ ਸਥਿਰ ਹੈ। ਆਪ ਟਿੱਕਿਆ ਹੋਇਆ ਹੈ। ਪੱਕੇ ਇਰਾਦੇ ਵਾਲਾ ਹੈ॥
He Himself is unwavering - He never wavers.
13474    ਸਰਬ ਕਲਾ ਕਰਿ ਖੇਲੈ ਖੇਲ ॥
Sarab Kalaa Kar Khaelai Khael ||
सरब कला करि खेलै खेल ॥
ਸਾਰੀਆਂ ਸ਼ਕਤੀਆਂ ਵਰਤ ਕੇ, ਦੁਨੀਆਂ ਨੂੰ ਚਲਾ ਕੇ, ਖੇਡਾ-ਖੇਡ ਕਰ ਰਿਹਾ ਹੈ॥
With absolute power, He plays His play.
13475  ਮੋਲਿ ਨ ਪਾਈਐ ਗੁਣਹ ਅਮੋਲ ॥
Mol N Paaeeai Guneh Amol ||
मोलि न पाईऐ गुणह अमोल ॥
ਰੱਬ ਦੇ ਗੁਣਾਂ, ਕੰਮਾਂ ਬਾਰੇ ਅੰਨਦਾਜ਼ਾ ਨਹੀਂ ਲਾ ਸਕਦੇ। ਬਹੁਤ ਜ਼ਿਆਦਾ ਤੇ ਬੇਅੰਤ ਕੀਮਤੀ ਹਨ। ਖ੍ਰੀਦ ਨਹੀਂ ਸਕਦੇ॥
His value cannot be estimated; His virtues are invaluable.
13476   ਸਰਬ ਜੋਤਿ ਮਹਿ ਜਾ ਕੀ ਜੋਤਿ ॥
Sarab Joth Mehi Jaa Kee Joth ||
सरब जोति महि जा की जोति ॥
ਸਾਰਿਆਂ ਜੀਵਾਂ ਵਿੱਚ ਰੱਬ ਦਾ ਪ੍ਰਕਾਸ਼ ਹੈ। ਰੱਬ ਦੀ ਜੋਤ ਜਗਦੀ ਹੈ॥
In all light, is His Light.
13477     ਧਾਰਿ ਰਹਿਓ ਸੁਆਮੀ ਓਤਿ ਪੋਤਿ ॥
Dhhaar Rehiou Suaamee Outh Poth ||
धारि रहिओ सुआमी ओति पोति ॥
ਰੱਬ ਤਾਂਣੇ-ਪੇਟੇ ਨਾਲ, ਕੱਪੜੇ ਬੁਣੇ ਵਾਂਗ ਰੱਬ ਜੀਵਾਂ ਵਿੱਚ ਹੈ॥
The Lord and Master supports the weave of the fabric of the universe.
13478    ਗੁਰ ਪਰਸਾਦਿ ਭਰਮ ਕਾ ਨਾਸੁ ॥
Gur Parasaadh Bharam Kaa Naas ||
गुर परसादि भरम का नासु ॥
ਸਤਿਗੁਰ ਨਾਨਕ ਪ੍ਰਭੂ ਜੀ ਦੀ ਦਿਆ ਨਾਲ, ਸਾਰੇ ਵਹਿਮ ਡਰ ਮੁੱਕ ਜਾਂਦੇ ਹਨ॥
By Sathigur's Grace, doubt is dispelled.
13479    ਨਾਨਕ ਤਿਨ ਮਹਿ ਏਹੁ ਬਿਸਾਸੁ ॥੩॥
Naanak Thin Mehi Eaehu Bisaas ||3||
नानक तिन महि एहु बिसासु ॥३॥
ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ। ਜਿੰਨਾਂ ਬੰਦਿਆਂ ਦੇ ਮਨ ਵਿੱਚ ਗੁਰਬਾਣੀ ਤੇ ਰੱਬ ਲਈ, ਜ਼ਕੀਨ ਬੱਣ ਗਿਆ ਹੈ ||3||
Sathigur Nanak, this faith is firmly implanted within. ||3||
13480   ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
Santh Janaa Kaa Paekhan Sabh Breham ||
संत जना का पेखनु सभु ब्रहम ॥
ਰੱਬ ਨੂੰ ਪਿਆਰ ਕਰਨ ਵਾਲੇ ਭਗਤ, ਹਰ ਜਗਾ, ਸਾਰਿਆਂ ਜੀਵਾਂ, ਬੰਦਿਆਂ ਵਿੱਚ ਪ੍ਰਭੂ ਨੂੰ ਦੇਖਦੇ ਹਨ॥
In the eye of the Saint, everything is God.
13481     ਸੰਤ ਜਨਾ ਕੈ ਹਿਰਦੈ ਸਭਿ ਧਰਮ ॥
Santh Janaa Kai Hiradhai Sabh Dhharam ||
संत जना कै हिरदै सभि धरम ॥
ਰੱਬ ਨੂੰ ਪਿਆਰ ਕਰਨ ਵਾਲੇ, ਭਗਤਾਂ ਦੇ ਮਨ ਵਿੱਚ ਧਰਮ ਦੇ ਸਾਰੇ ਖਿਆਲ ਬੱਣਦੇ ਹਨ॥
In the heart of the Saint, everything is Dharma.
13482    ਸੰਤ ਜਨਾ ਸੁਨਹਿ ਸੁਭ ਬਚਨ ॥
Santh Janaa Sunehi Subh Bachan ||
संत जना सुनहि सुभ बचन ॥
ਰੱਬ ਨੂੰ ਪਿਆਰ ਕਰਨ ਵਾਲੇ, ਭਗਤਾ ਸਾਰੀਆਂ ਸ਼ੁੱਧ ਗੱਲਾਂ ਹੀ ਸੁਣਦੇ ਹਨ॥
The Saint hears words of goodness.
13483    ਸਰਬ ਬਿਆਪੀ ਰਾਮ ਸੰਗਿ ਰਚਨ ॥
Sarab Biaapee Raam Sang Rachan ||
सरब बिआपी राम संगि रचन ॥
ਰੱਬ ਹਰ ਥਾਂ ਉਤੇ ਹੈ। ਉਸ ਨਾਲ ਰੰਗੇ ਰਹਿੰਦੇ ਹਨ॥
He is absorbed in the All-pervading Lord.
13484   ਜਿਨਿ ਜਾਤਾ ਤਿਸ ਕੀ ਇਹ ਰਹਤ ॥
Jin Jaathaa This Kee Eih Rehath ||
जिनि जाता तिस की इह रहत ॥
ਜਿਸ ਨੇ ਰੱਬ ਨੂੰ ਜਾਂਣ ਲਿਆ ਹੈ। ਉਸ ਦਾ ਜੀਵਨ ਇਸ ਤਰਾਂ ਦਾ ਬੱਣ ਜਾਂਦਾ ਹੈ॥
This is the way of life of one who knows God.
13485    ਸਤਿ ਬਚਨ ਸਾਧੂ ਸਭਿ ਕਹਤ ॥
Sath Bachan Saadhhoo Sabh Kehath ||
सति बचन साधू सभि कहत ॥
ਰੱਬ ਨੂੰ ਪਿਆਰ ਕਰਨ ਵਾਲf ਭਗਤ, ਸੱਚੀ ਗੱਲ ਕਰਦਾ ਹੈ॥
True are all the words spoken by the Holy.
13486      ਜੋ ਜੋ ਹੋਇ ਸੋਈ ਸੁਖੁ ਮਾਨੈ ॥
Jo Jo Hoe Soee Sukh Maanai ||
जो जो होइ सोई सुखु मानै ॥
ਜਿਹੜਾ-ਜਿਹੜਾ ਵੀ ਰੱਬ ਦਾ ਭਾਂਣਾਂ ਵਰਤ ਰਿਹਾ ਹੈ। ਉਸ ਵਿੱਚ ਸੁਖ ਰਹਿੰਦਾ ਹੈ॥
Whatever happens, he peacefully accepts.
13487     ਕਰਨ ਕਰਾਵਨਹਾਰੁ ਪ੍ਰਭੁ ਜਾਨੈ ॥
Karan Karaavanehaar Prabh Jaanai ||
करन करावनहारु प्रभु जानै ॥
ਦੁਨੀਆਂ ਦਾਰੀ ਦੇ ਕੰਮ ਕਰਨ, ਜੀਵਾਂ ਦੁਆਰਾ ਕੰਮ ਕਰਾਉਣ ਵਾਲਾ ਰੱਬ ਹੀ ਜਾਂਣਦਾ ਹੈ॥
He knows God as the Doer, the Cause of causes.
13488     ਅੰਤਰਿ ਬਸੇ ਬਾਹਰਿ ਭੀ ਓਹੀ ॥
Anthar Basae Baahar Bhee Ouhee ||
अंतरि बसे बाहरि भी ओही ॥
ਸਰੀਰ ਦੇ ਅੰਦਰ ਬਾਹਰ, ਆਪ ਪ੍ਰਭੂ ਰਹਿੰਦਾ ਹੈ॥
He dwells inside, and outside as well.
13489    ਨਾਨਕ ਦਰਸਨੁ ਦੇਖਿ ਸਭ ਮੋਹੀ ॥੪॥
Sathigur Naanak Dharasan Dhaekh Sabh Mohee ||4||
नानक दरसनु देखि सभ मोही ॥४॥
ਸਤਿਗੁਰ ਨਾਨਕ ਪ੍ਰਭੂ ਜੀ ਨੂੰ ਅੱਖੀ ਦੇਖ ਕੇ, ਸਾਰੀ ਦੁਨੀਆਂ ਮੋਹਤ ਹੋ ਕੇ, ਪਿਆਰ ਕਰਦੀ ਹੈ ||4||
Nanak, beholding the Blessed Vision of His Darshan, all are fascinated. ||4||
13490   ਆਪਿ ਸਤਿ ਕੀਆ ਸਭੁ ਸਤਿ ॥
Aap Sath Keeaa Sabh Sath ||
आपि सति कीआ सभु सति ॥
ਰੱਬ ਆਪ ਤੇ ਸਾਰਾ ਕੁੱਝ ਸਦਾ ਲਈ ਸੱਚਾ ਰਹਿੱਣ ਵਾਲਾ ਹੈ॥ 
He Himself is True, and all that He has made is True.
13491   ਤਿਸੁ ਪ੍ਰਭ ਤੇ ਸਗਲੀ ਉਤਪਤਿ ॥
This Prabh Thae Sagalee Outhapath ||
तिसु प्रभ ते सगली उतपति ॥
ਉਸ ਰੱਬ ਤੋਂ ਸਾਰੀ ਦੁਨੀਆਂ ਪੈਦਾ ਹੋਈ ਹੈ॥
The entire creation came from God.
13492    ਤਿਸੁ ਭਾਵੈ ਤਾ ਕਰੇ ਬਿਸਥਾਰੁ ॥
This Bhaavai Thaa Karae Bisathhaar ||
तिसु भावै ता करे बिसथारु ॥
ਜੇ ਰੱਬ ਚਾਹੇ, ਤਾਂ ਦੁਨੀਆਂ ਵਸਾਉਂਦਾ ਹੈ॥
As it pleases Him, He creates the expanse.
13493    ਤਿਸੁ ਭਾਵੈ ਤਾ ਏਕੰਕਾਰੁ ॥
This Bhaavai Thaa Eaekankaar ||
तिसु भावै ता एकंकारु ॥
ਜੇ ਰੱਬ ਚਾਹੇ, ਤਾਂ ਆਪ ਹੀ ਇਕੱਲਾ, ਹਰ ਥਾਂ ਉਤੇ ਹੋ ਜਾਂਦਾ ਹੈ॥
As it pleases Him, He becomes the One and Only again.
13494    ਅਨਿਕ ਕਲਾ ਲਖੀ ਨਹ ਜਾਇ ॥
Anik Kalaa Lakhee Neh Jaae ||
अनिक कला लखी नह जाइ ॥
ਰੱਬ ਨੇ ਦੁਨੀਆਂ ਨੂੰ ਬਹੁਤ ਤਰਾਂ ਦੇ ਢੰਗਾਂ ਨਾਲ ਰੱਚਿਆ ਹੈ।  ਦੱਸ ਨਹੀਂ ਸਕਦੇ॥
His powers are so numerous, they cannot be known.
13495   ਜਿਸੁ ਭਾਵੈ ਤਿਸੁ ਲਏ ਮਿਲਾਇ ॥
Jis Bhaavai This Leae Milaae ||
जिसु भावै तिसु लए मिलाइ ॥
ਜਿਸ ਨੂੰ ਰੱਬ ਚਾਹੇ, ਤਾਂ ਆਪਦੇ ਨਾਲ ਮਿਲਾ ਲੈਂਦਾ ਹੈ॥
As it pleases Him, He merges us into Himself again.
13496     ਕਵਨ ਨਿਕਟਿ ਕਵਨ ਕਹੀਐ ਦੂਰਿ ॥
Kavan Nikatt Kavan Keheeai Dhoor ||
कवन निकटि कवन कहीऐ दूरि ॥
ਰੱਬ ਕਿੰਨਾਂ ਕਿਸੇ ਦੇ ਦੂਰ, ਕਿੰਨਾਂ ਨੇੜੇ ਹੈ?
Who is near, and who is far away?
13497      ਆਪੇ ਆਪਿ ਆਪ ਭਰਪੂਰਿ ॥
Aapae Aap Aap Bharapoor ||
आपे आपि आप भरपूरि ॥
ਰੱਬ ਆਪ ਹੀ ਸਾਰੇ ਪਾਸੇ ਪੂਰਾ ਹੈ॥
He Himself is Himself pervading everywhere.
13498    ਅੰਤਰਗਤਿ ਜਿਸੁ ਆਪਿ ਜਨਾਏ ॥
Antharagath Jis Aap Janaaeae ||
अंतरगति जिसु आपि जनाए ॥
ਮਨ ਦੀਆਂ ਜਾਂਨਣ ਵਾਲਾ ਰੱਬ, ਜਿਸ ਨੂੰ ਚਾਹੇ ਮਨ ਦੇ ਅੰਦਰ ਦਾ ਭੇਤ ਦਿੰਦਾ ਹੈ॥
One whom God causes to know that He is within the heart
13499    ਨਾਨਕ ਤਿਸੁ ਜਨ ਆਪਿ ਬੁਝਾਏ ॥੫॥
Naanak This Jan Aap Bujhaaeae ||5||
नानक तिसु जन आपि बुझाए ॥५॥
ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਨੂੰ ਆਪ ਹੀ ਅੱਕਲ ਦੇ ਦਿੰਦੇ ਹਨ ||5||
Sathigur Nanak, He causes that person to understand Him. ||5||
13500      ਸਰਬ ਭੂਤ ਆਪਿ ਵਰਤਾਰਾ ॥
Sarab Bhooth Aap Varathaaraa ||
सरब भूत आपि वरतारा ॥
ਸਾਰੇ ਜੀਵਾਂ, ਬੰਦਿਆਂ ਵਿੱਚ ਰੱਬ ਆਪ ਹੈ।
In all forms, He Himself is pervading.
13501    ਸਰਬ ਨੈਨ ਆਪਿ ਪੇਖਨਹਾਰਾ ॥
Sarab Nain Aap Paekhanehaaraa ||
सरब नैन आपि पेखनहारा ॥
ਸਾਰਿਆ ਦੀਆਂ ਅੱਖਾਂ ਵਿੱਚੋਂ ਰੱਬ ਆਪ ਦੇਖ ਰਿਹਾ ਹੈ॥
Through all eyes, He Himself is watching.
13502    ਸਗਲ ਸਮਗ੍ਰੀ ਜਾ ਕਾ ਤਨਾ ॥
Sagal Samagree Jaa Kaa Thanaa ||
सगल समग्री जा का तना ॥
ਸਾਰੀ ਸ੍ਰਿਸਟੀ ਵਿੱਚ ਰੱਬ ਦਾ ਸਰੀਰ ਹੈ॥
All the creation is His Body.
13503    ਆਪਨ ਜਸੁ ਆਪ ਹੀ ਸੁਨਾ ॥
Aapan Jas Aap Hee Sunaa ||
आपन जसु आप ही सुना ॥
ਆਪਦੇ ਆਪ ਹੀ ਰੱਬ ਸੁਣ ਰਿਹਾ ਹੈ॥
He Himself listens to His Own Praise.
13504    ਆਵਨ ਜਾਨੁ ਇਕੁ ਖੇਲੁ ਬਨਾਇਆ ॥
Aavan Jaan Eik Khael Banaaeiaa ||
आवन जानु इकु खेलु बनाइआ ॥
ਜੰਮਣਾਂ-ਮਰਨਾਂ ਰੱਬ ਨੇ, ਇੱਕ ਤਮਾਸ਼ਾਂ ਰੱਚਿਆ ਹੈ॥
The One has created the drama of coming and going.
13505   ਆਗਿਆਕਾਰੀ ਕੀਨੀ ਮਾਇਆ ॥
Aagiaakaaree Keenee Maaeiaa ||
आगिआकारी कीनी माइआ ॥
ਆਪਦੇ ਹੀ ਭਾਂਣੇ ਵਿੱਚ ਧੰਨ, ਮੋਹ ਬੱਣਾਂ ਦਿੱਤਾ ਹੈ॥
He made Maya subservient to His Will.
13506    ਸਭ ਕੈ ਮਧਿ ਅਲਿਪਤੋ ਰਹੈ ॥
Sabh Kai Madhh Alipatho Rehai ||
सभ कै मधि अलिपतो रहै ॥
ਰੱਬ ਸਬ ਦੇ ਅੰਦਰ ਹੈ। ਪਰ ਧੰਨ, ਮੋਹ ਵਿੱਚ ਨਹੀਂ ਫਸਦਾ॥
In the midst of all, He remains unattached.
13507     ਜੋ ਕਿਛੁ ਕਹਣਾ ਸੁ ਆਪੇ ਕਹੈ ॥
Jo Kishh Kehanaa S Aapae Kehai ||
जो किछु कहणा सु आपे कहै ॥
ਜਿਹੜਾ ਕੁੱਝ ਵੀ ਬੋਲਣਾਂ ਹੈ। ਆਪ ਹੀ ਬੋਲਦਾ ਹੈ॥
Whatever is said, He Himself says.
13508     ਆਗਿਆ ਆਵੈ ਆਗਿਆ ਜਾਇ ॥
Aagiaa Aavai Aagiaa Jaae ||
आगिआ आवै आगिआ जाइ ॥
ਰੱਬ ਦੇ ਹੁਕਮ ਵਿੱਚ, ਜੀਵ ਬੰਦਾ, ਬਨਸਪਤੀ ਜੰਮਦੇ-ਮਰਦੇ ਹਨ॥
By His Will we come, and by His Will we go.
13509     ਨਾਨਕ ਜਾ ਭਾਵੈ ਤਾ ਲਏ ਸਮਾਇ ॥੬॥
Naanak Jaa Bhaavai Thaa Leae Samaae ||6||
नानक जा भावै ता लए समाइ ॥६॥
ਸਤਿਗੁਰ ਨਾਨਕ ਪ੍ਰਭੂ ਜੀ ਚਾਹੇ ਤਾਂ ਆਪਦੇ ਨਾਲ ਮਿਲਾ ਲੈਂਦੇ ਹਨ ||6||
Sathigur Nanak, when it pleases Him, then He absorbs us into Himself. ||6||
13510    ਇਸ ਤੇ ਹੋਇ ਸੁ ਨਾਹੀ ਬੁਰਾ ॥
Eis Thae Hoe S Naahee Buraa ||
इस ते होइ सु नाही बुरा ॥
ਜੋ ਕੁੱਝ ਰੱਬ ਦੇ ਹੁਕਮ ਦੁਆਰਾ, ਰੱਬ ਆਪ ਕਰਦਾ ਹੈ। ਉਹ ਜੀਵਾਂ ਲਈ ਬੁਰਾ ਨਹੀਂ ਹੋ ਸਕਦਾ॥
If it comes from Him, it cannot be bad.
13511    ਓਰੈ ਕਹਹੁ ਕਿਨੈ ਕਛੁ ਕਰਾ ॥
Ourai Kehahu Kinai Kashh Karaa ||
ओरै कहहु किनै कछु करा ॥
ਉਸ ਤੋਂ ਬਗੈਰ, ਕਿਸੇ ਨੇ ਦੱਸੋਂ ਕੀ ਕੀਤਾ ਹੈ॥
Other than Him, who can do anything?
13512     ਆਪਿ ਭਲਾ ਕਰਤੂਤਿ ਅਤਿ ਨੀਕੀ ॥
Aap Bhalaa Karathooth Ath Neekee ||
आपि भला करतूति अति नीकी ॥
ਰੱਬ ਆਪ ਵਧੀਆ ਹੈ। ਉਸ ਦਾ ਕੰਮ ਚੰਗਾ ਹੈ॥
He Himself is good; His actions are the very best.
13513    ਆਪੇ ਜਾਨੈ ਅਪਨੇ ਜੀ ਕੀ ॥
Aapae Jaanai Apanae Jee Kee ||
आपे जानै अपने जी की ॥
ਆਪਦੇ ਕੰਮ, ਆਪ ਦੀਆਂ ਗੱਲਾਂ-ਸਕੀਮਾਂ ਰੱਬ ਆਪ ਜਾਂਣਦਾ ਹੈ?॥
He Himself knows His Own Being.
13514     ਆਪਿ ਸਾਚੁ ਧਾਰੀ ਸਭ ਸਾਚੁ ॥
Aap Saach Dhhaaree Sabh Saach ||
आपि साचु धारी सभ साचु ॥
ਰੱਬ ਆਪ ਸੱਚਾ ਰਹਿੱਣ ਵਾਲਾ ਹੈ। ਸਾਰੀ ਦੁਨੀਆਂ ਸੱਚੀ ਰਹਿੱਣ ਵਾਲੀ ਹੈ॥
He Himself is True, and all that He has established is True.
13515    ਓਤਿ ਪੋਤਿ ਆਪਨ ਸੰਗਿ ਰਾਚੁ ॥
Outh Poth Aapan Sang Raach ||
ओति पोति आपन संगि राचु ॥
ਸਾਰੀ ਦੁਨੀਆਂ ਵਿੱਚ ਤਾਂਣੇ ਪੇਟੇ ਵਾਂਗ ਰੱਚਿਆ ਹੋਇਆ ਹੈ॥
Through and through, He is blended with His creation.
13516     ਤਾ ਕੀ ਗਤਿ ਮਿਤਿ ਕਹੀ ਨ ਜਾਇ ॥
Thaa Kee Gath Mith Kehee N Jaae ||
ता की गति मिति कही न जाइ ॥
ਉਹ ਰੱਬ ਦੇ ਅਕਾਰ, ਰੂਪ, ਰੰਗ, ਸ਼ਕਤੀਆਂ ਕੰਮਾਂ, ਗੁਣਾਂ ਦਾ ਕੋਈ ਹਿਸਾਬ ਨਹੀਂ ਹੈ। ਉਸ ਰੱਬ ਬਾਰੇ ਸਾਰਾ ਕੁੱਝ ਚੰਗੀ ਤਰਾਂ ਦੱਸ ਨਹੀ ਹੋ ਸਕਦਾ॥
His state and extent cannot be described.
13517     ਦੂਸਰ ਹੋਇ ਤ ਸੋਝੀ ਪਾਇ ॥
Dhoosar Hoe Th Sojhee Paae ||
दूसर होइ त सोझी पाइ ॥
ਉਸ ਰੱਬ ਦੇ ਬਰਾਬਰ ਦਾ ਕੋਈ ਦੂਜਾ ਹੋਵੇ, ਤਾਂ ਰੱਬ ਦਾ ਭੇਤ ਪਾ ਸਕੇ॥
If there were another like Him, then only he could understand Him.
13518     ਤਿਸ ਕਾ ਕੀਆ ਸਭੁ ਪਰਵਾਨੁ ॥
This Kaa Keeaa Sabh Paravaan ||
तिस का कीआ सभु परवानु ॥
ਰੱਬ ਦਾ ਹੁਕਮ, ਸਾਰੇ ਬ੍ਰਹਿਮੰਡ, ਜੀਵਾਂ, ਬੰਦਿਆਂ ਨੂੰ ਸਵੀਕਾਰ ਹੁੰਦਾ ਹੈ॥
His actions are all approved and accepted.
13519    ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥੭॥
Gur Prasaadh Naanak Eihu Jaan ||7||
गुर प्रसादि नानक इहु जानु ॥७॥
ਸਤਿਗੁਰ ਨਾਨਕ ਪ੍ਰਭੂ ਜੀ ਦੀ, ਮੇਹਰਬਾਨੀ ਨਾਲ ਸਮਝ ਪੈਂਦੀ ਹੈ ||7||
Sathigur By Guru's Grace, O Nanak, this is known. ||7||
13520    ਜੋ ਜਾਨੈ ਤਿਸੁ ਸਦਾ ਸੁਖੁ ਹੋਇ ॥
Jo Jaanai This Sadhaa Sukh Hoe ||
जो जानै तिसु सदा सुखु होइ ॥
ਜਿਸ ਨੇ ਪ੍ਰਮਾਤਮਾਂ ਨੂੰ ਸਮਝ ਲਿਆ ਹੈ। ਉਹ ਹਰ ਸਮੇਂ, ਅੰਨਦ ਵਿੱਚ ਰਹਿੰਦੇ ਹਨ॥
One who knows Him, obtains everlasting peace.
13521    ਆਪਿ ਮਿਲਾਇ ਲਏ ਪ੍ਰਭੁ ਸੋਇ ॥
Aap Milaae Leae Prabh Soe ||
आपि मिलाइ लए प्रभु सोइ ॥
ਜਿਸ ਨੂੰ ਰੱਬ ਆਪ ਆਪਣੇ ਵਿੱਚ ਮਿਲਾਉਣਾ ਚਹੁੰਦਾ ਹੈ। ਆਪ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ॥
God blends that one into Himself.
13522     ਓਹੁ ਧਨਵੰਤੁ ਕੁਲਵੰਤੁ ਪਤਿਵੰਤੁ ॥
Ouhu Dhhanavanth Kulavanth Pathivanth ||
ओहु धनवंतु कुलवंतु पतिवंतु ॥
ਭਗਵਾਨ ਧੰਨ ਵਾਲਾ, ਚੰਗੇ ਖਾਨਦਾਨ ਵਾਲਾ ਉਚਾ, ਇੱਜ਼ਤਾਂ ਦੇਣ ਵਾਲਾ ਹੈ॥
He is wealth and prosperous, and of noble birth.
13523     ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥
Jeevan Mukath Jis Ridhai Bhagavanth ||
जीवन मुकति जिसु रिदै भगवंतु ॥
ਉਸ ਦਾ ਜਿਉਣਾਂ ਸਫ਼ਲ ਹੈ। ਜਿਸ ਦੇ ਮਨ ਵਿੱਚ ਪ੍ਰਮਾਤਮਾਂ ਯਾਦ ਹੈ॥
He is Jivan Mukta - liberated while yet alive; the Lord God abides in his heart.
13524    ਧੰਨੁ ਧੰਨੁ ਧੰਨੁ ਜਨੁ ਆਇਆ ॥
Dhhann Dhhann Dhhann Jan Aaeiaa ||
धंनु धंनु धंनु जनु आइआ ॥
ਉਹ ਬੰਦਾ ਭਾਗਾਂ ਵਾਲਾ, ਕਿਸਮਤ ਵਾਲਾ ਪਵਿੱਤਰ ਸਬ ਕਾਸੇ ਵਾਲਾ ਹੈ॥
Blessed, blessed, blessed is the coming of that humble being;
13525    ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥
Jis Prasaadh Sabh Jagath Tharaaeiaa ||
जिसु प्रसादि सभु जगतु तराइआ ॥
ਜਿਸ ਦੀ ਮੇਹਰਬਾਨੀ ਨਾਲ, ਸਾਰੀ ਦੁਨੀਆਂ ਭਵਜਲ ਤਰ ਜਾਂਦੀ ਹੈ॥
By his grace, the whole world is saved.
13526      ਜਨ ਆਵਨ ਕਾ ਇਹੈ ਸੁਆਉ ॥
Jan Aavan Kaa Eihai Suaao ||
जन आवन का इहै सुआउ ॥
ਉਸ ਬੰਦੇ ਦਾ ਦੁਨੀਆਂ ਉਤੇ, ਆਉਣ ਦਾ ਮਕਸਦ ਪੂਰਾ ਹੋ ਜਾਂਦਾ ਹੈ॥
This is his purpose in life;
13527     ਜਨ ਕੈ ਸੰਗਿ ਚਿਤਿ ਆਵੈ ਨਾਉ ॥
Jan Kai Sang Chith Aavai Naao ||
जन कै संगि चिति आवै नाउ ॥
ਉਸ ਬੰਦੇ ਦੇ ਕੋਲ ਰਹਿੱਣ ਨਾਲ ਰੱਬ ਯਾਦ ਆਉਂਦਾ ਹੈ॥
In the Company of this humble servant, the Lord's Name comes to mind.
13528     ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥
Aap Mukath Mukath Karai Sansaar ||
आपि मुकतु मुकतु करै संसारु ॥
ਉਹ ਬੰਦਾ ਭਗਤ ਆਪ ਨੂੰ ਤੇ ਦੁਨੀਆਂ ਨੂੰ ਵਿਕਾਰਾਂ, ਮਾੜੇ ਕੰਮਾਂ ਤੋਂ ਬਚਾ ਕੇ, ਜੀਵਨ ਦੀ ਗਤੀ ਕਰਾ ਦਿੰਦਾ ਹੈ॥
He Himself is liberated, and He liberates the universe.
13529    ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥੮॥੨੩॥
Naanak This Jan Ko Sadhaa Namasakaar ||8||23||
नानक तिसु जन कउ सदा नमसकारु ॥८॥२३॥
ਸਤਿਗੁਰ ਨਾਨਕ ਪ੍ਰਭੂ ਜੀ ਲਿਖਦੇ ਹਨ, ਐਸੇ ਭਗਤ ਬੰਦੇ ਅੱਗੇ, ਹਰ ਸਮੇਂ ਸਿਰ ਝੁੱਕਦਾ ਹੈ||8||23||
 Sathigur Nanak, to that humble servant, I bow in reverence forever. ||8||23||

Comments

Popular Posts