ਭਾਗ 109 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਸਬ ਤਕਦੀਰ ਦੀ ਲਿਖਤ ਕਾਰ ਹੈ, ਦੋਸ਼ ਦੂਜੇ ਨੂੰ ਦਿੰਦੇ ਹਾਂ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜੂਨ ਦਾ ਮਹੀਨਾਂ ਚੜ੍ਹ ਗਿਆ ਸੀ। ਸੂਰਜ ਚੜ੍ਹਦੇ ਹੀ ਬਹੁਤ ਤੱਪਤ ਵਿੱਚ ਹੁੰਦਾ ਸੀ। ਬਹੁਤ ਗਰਮੀ ਪੈ ਰਹੀ ਸੀ। ਕਈ ਬਾਰ ਤਾਂ ਲੱਗਦਾ ਸੀ। ਸੂਰਜ ਸਿਰ ਉਤੇ ਹੀ ਆ ਗਿਆ ਹੈ। ਗਰਮੀ ਬਹੁਤ ਕਰਕੇ, ਸੂਰਜ ਧਰਤੀ ਦੇ ਨਜ਼ਦੀਕ ਆਉਂਦਾ ਲੱਗਦਾ ਸੀ। ਰਾਤ ਨੂੰ ਵੀ ਬਹੁਤ ਗਰਮੀ ਹੋਣ ਲੱਗ ਗਈ ਸੀ। ਲੋਕਾ ਨੇ ਘਰਾਂ ਦੀਆਂ ਬਾਰੀਆਂ, ਤਾਜ਼ੀ ਹਵਾ ਆਉਣ ਲਈ ਖੋਲੀਆਂ ਹੋਈਆਂ ਸਨ। ਅੱਧੀ ਕੁ ਰਾਤ ਨੂੰ ਰੌਲਾ ਪੈ ਗਿਆ ਸੀ। ਲੋਕਾਂ ਦਾ ਚੀਕ ਚਿਹਾੜਾ ਵਿੰਦਰ ਨੂੰ ਵੀ ਸੁਣਿਆ। ਉਸ ਨੇ ਗੁਰਜੋਤ ਨੂੰ ਦੱਸਿਆ, " ਆਪਣੇ ਘਰਾਂ ਦੇ ਨੇੜੇ ਰੌਲਾ ਪੈ ਗਿਆ। ਬਾਹਰ ਜਾ ਕੇ ਦੇਖ ਕੀ ਹੋ ਗਿਆ ਹੈ? " ਵਿੰਦਰ ਮੁੰਡੇ ਨੂੰ ਛੱਡ ਕੇ ਨਹੀਂ ਜਾ ਸਕਦੀ ਸੀ। ਸ਼ਾਇਦ ਉਸ ਦੀ ਮੰਮੀ ਦੀ ਜਾਗ ਨਹੀਂ ਖੁਲੀ ਸੀ। ਸਾਧ ਤੇ ਸੰਗਤਾਂ ਦੀ ਸੇਵਾ ਕਰਕੇ ਥੱਕ ਗਈ ਸੀ। ਗੁਰਜੋਤ ਨੇ ਵੀ ਪੀਤੀ ਨਹੀਂ ਸੀ। ਉਹ ਉਦੋਂ ਹੀ ਉਠ ਕੇ ਬਾਹਰ ਨੂੰ ਭੱਜਿਆ। ਛੇਵੇਂ ਘਰ ਨੂੰ ਅੱਗ ਲੱਗੀ ਹੋਈ ਸੀ। ਗੁਰਜੋਤ ਜ਼ੋਰ ਨਾਲ ਉਧਰ ਨੂੰ ਭੱਜਿਆ। ਪਰ ਕਈ ਨਾਲ ਦੇ ਘਰਾਂ ਵਾਲੇ, ਆਪਦਾ ਘਰ ਛੱਡ ਕੇ ਬਾਹਰ ਨੂੰ ਭੱਜ ਰਹੇ ਸਨ। ਕਨੇਡਾ ਵਿੱਚ ਸਾਰੇ ਹੀ ਘਰ, ਲੱਕੜੀ ਦੇ ਹਨ। ਸਬ ਇੱਕ ਦੂਜੇ ਨਾਲ ਜੁੜੇ ਹੋਏ। ਇਕ ਥਾਂ ਅੱਗ ਲੱਗੇ। ਜੇ ਅੱਗ ਨਾਂ ਬੁੱਝੇ, ਪੂਰਾ ਸ਼ਹਿਰ ਤਬਾ ਹੋ ਸਕਦਾ ਹੈ। ਕਿਤੇ ਵੀ ਅੱਗ ਲੱਗਦੀ ਹੈ। ਨਾਲ ਵਾਲੇ ਘਰਾਂ, ਥਾਂ ਨੂੰ ਖਾਲੀ ਕਰ ਦਿੱਤਾ ਜਾਂਦਾ ਹੈ। 911 ਨੰਬਰ ਉਤੇ ਵੀ ਫੋਨ ਕਰ ਦਿੱਤਾ ਸੀ। ਅੱਗ ਬੁੱਝਾਉਣ ਵਾਲੀਆਂ ਗੱਡੀਆਂ ਆਉਣ ਨੂੰ 10 ਮਿੰਟ ਲੱਗ ਜਾਂਦੇ ਹਨ।
ਘਰ ਦੇ ਅੰਦਰੋਂ ਲਾਟਾਂ ਨਿੱਕਲ ਰਹੀਆਂ ਸਨ। ਰਸੋਈ ਵਾਲੇ ਪਾਸੇ ਅੱਗ ਲੱਗੀ ਸੀ। ਉਸੇ ਪਾਸੇ ਦੀ ਬਾਹਰ ਨਿੱਕਲਣ ਲਈ ਰਸਤਾ ਸੀ। ਉਸ ਘਰ ਦਾ ਮਰਦ ਪਹਿਲਾਂ ਹੀ, ਘਰ ਵਿੱਚ ਮੱਚ ਕੇ ਮਰ ਗਿਆ ਸੀ। ਘਰ ਦੀ ਔਰਤ ਚਾਰ ਬੱਚਿਆਂ ਨੂੰ ਲੈ ਕੇ, ਕੰਮਰੇ ਵਿਚੋ, " ਬਚਾਉ-ਬਚਾਉ " ਕਹਿ ਰਹੀ ਸੀ। ਉਸ ਨੂੰ ਲੋਕ ਕਹਿ ਰਹੇ ਸਨ, " ਬੱਚਿਆ ਨੂੰ ਬਾਹਰ ਸਿੱਟ ਦੇ। " ਪਰ ਮਾਂ ਬੱਚਿਆ ਨੂੰ ਦੂਜੀ ਮੰਜ਼ਲ ਤੋਂ ਥੱਲੇ ਕਿਵੇਂ ਥੱਲੇ ਸਿੱਟ ਦਿੰਦੀ? ਹੋਰ ਵੀ ਲੋਕ ਬਾਹਰ ਖੜ੍ਹੇ ਚੀਕ ਚਿਹੜਾ ਹੀ ਪਾ ਰਹੇ ਸਨ। ਅਜੇ ਅੱਗ ਬੁੱਝਾਉਣ ਵਾਲੀਆਂ ਗੱਡੀਆਂ ਆਉਣ ਦੇ, ਅਲਾਰਮ ਨਹੀਂ ਸੁਣ ਰਹੇ ਸਨ। ਗੁਰਜੋਤ ਨੇ ਦੋ ਹੋਰ ਜਵਾਨ ਮੁੰਡਿਆਂ ਨੂੰ ਇਸ਼ਾਰਾ ਕੀਤਾ। ਉਸ ਨੇ ਉਨਾਂ ਨੂੰ ਕਿਹਾ, " ਅੰਦਰ ਜਾਣ ਲਈ, ਸ਼ੀਸ਼ਾ ਭੰਨਣਾਂ ਪੈਣਾਂ ਹੈ। " ਬਰਫ਼ ਹਟਾਉਣ ਵਾਲੇ, ਦੋ ਵੇਲਚੇ, ਚੰਗੇ ਕਰਮਾਂ ਨੂੰ, ਦਰਾਂ ਮੂਹਰੇ ਪਏ ਸਨ। ਉਨਾਂ ਨਾਲ ਸ਼ੀਸਾ ਤੋਂੜ ਕੇ, ਤਿੰਨੇ ਅੰਦਰ ਚਲੇ ਗਏ। ਹੋਰ ਕੋਈ ਅੰਦਰ ਨਹੀਂ ਜਾਂਣਾ ਚਹੁੰਦਾ ਸੀ । ਸਬ ਨੂੰ ਜਾਨ ਪਿਆਰੀ ਹੈ। ਦੂਜੇ ਦੋਂਨੇਂ ਮੁੰਡੇ, ਅੱਗ ਦਾ ਸੇਕ ਲੱਗਦੇ ਹੀ ਬਾਹਰ ਨੂੰ ਭੱਜ ਆਏ। ਗੁਰਜੋਤ ਨੇ ਕੰਮਰੇ ਵਿੱਚ ਜਾਂਣ ਸਾਰ, ਚਾਰੇ ਬੱਚਿਆ ਨੂੰ ਬਾਹਰ ਸਿਟ ਦਿੱਤਾ ਸੀ। ਜੋ ਲੋਕਾਂ ਨੇ ਬੋਚ ਲਏ। ਬੱਚਿਆ ਨੂੰ ਬਾਹਰ ਗਏ ਦੇਖ ਕੇ, ਔਰਤ ਵੀ ਬਾਰੀ ਵਿੱਚੋਂ ਦੀ ਲੱਟਕ ਗਈ ਸੀ। ਜਿਸ ਨੂੰ ਬਾਹਰ ਖੜ੍ਹੇ ਲੋਕਾਂ ਨੇ ਬਚਾ ਲਿਆ ਸੀ। ਗੁਰਜੋਤ ਨੇ ਵੀ ਛਾਲ ਬਾਹਰ ਮਾਰ ਦਿੱਤੀ ਸੀ। ਲੋਕਾਂ ਨੇ ਉਸ ਨੂੰ ਹੱਥਾਂ ਉਤੇ ਚੱਕ ਲਿਆ ਸੀ। ਉਸ ਦੇ ਹੱਥ ਸੜ ਗਏ ਸਨ।
ਅੱਗ ਬੁੱਝਾਉਣ ਵਾਲੀਆਂ ਗੱਡੀਆਂ ਦੇ ਆਉਣ ਤੱਕ, ਘਰ ਪੂਰਾ ਜਲ ਗਿਆ ਸੀ। ਅੱਗ ਦੀਆਂ ਲਾਟਾ ਅਸਮਾਨ ਨੂੰ ਛੂਹਦੀਆਂ ਸਨ। ਹਵਾ ਬਿਲਕੁਲ ਨਹੀਂ ਚੱਲ ਰਹੀ ਸੀ। ਅੱਗ ਬਾਹਰ ਨਹੀਂ ਭੱਟਕੀ ਸੀ। ਇਸੇ ਕਰਕੇ, ਨਾਲ ਵਾਲੇ ਘਰਾਂ ਦਾ ਬਚਾ ਹੋ ਗਿਆ ਸੀ। ਅੱਗ ਬੁੱਝਾਉਣ ਵਾਲੇ ਕਰਮਚਾਰੀਆਂ ਨੇ, ਅੱਗ ਪੂਰੀ ਤਰਾਂ ਬੁੱਝਾ ਦਿੱਤੀ ਸੀ। ਵਿੰਦਰ ਦੀ ਮੰਮੀ ਵੀ ਰੌਲਾ ਸੁਣ ਕੇ ਬਾਹਰ ਆ ਗਈ ਸੀ। ਗੁਰਜੋਤ ਘਰ ਵਾਪਸ ਆ ਗਿਆ ਸੀ। ਵਿੰਦਰ ਨੇ ਉਸ ਦੇ ਸੜੇ ਹੱਥਾਂ ਉਤੇ, ਮਲਮ ਲਾ ਦਿੱਤੀ। ਵਿੰਦਰ ਨੇ ਗੁਰੀ ਨੂੰ ਪੁੱਛਿਆ, " ਜੇ ਜ਼ਿਆਦਾ ਹੱਥ ਦੁੱਖਦੇ-ਮੱਚਦੇ ਹਨ। ਹਸਪਤਾਲ ਲੈ ਚਲਦੀ ਹਾਂ। " ਉਸ ਨੇ ਕਿਹਾ, " ਮਲਮ ਨਾਲੋਂ ਗੁੰਨਿਆ ਹੋਇਆ, ਫ੍ਰਿਜ਼ ਵਿੱਚੋਂ ਕੱਢ ਕੇ, ਠੰਡਾ-ਠੰਡਾ ਆਟਾ ਲੱਗਾ ਦੇ। ਉਸ ਨਾਲ ਛੇਤੀ ਰਾਹਤ ਆ ਕੇ, ਅਰਾਮ ਮਿਲੇਗਾ। " ਵਿੰਦਰ ਦੀ ਮੰਮੀ ਨੇ ਤਰੀਕ ਦੇਖ ਕੇ ਕਿਹਾ, " ਅੱਜ 5 ਜੂਨ ਹੈ। ਅੱਖਾਂ ਅੱਗੇ, ਇੱਕ ਘਰ ਨੂੰ ਅੱਗ ਲੱਗੀ ਦੇਖ ਕੇ, ਆਲੇ-ਦੁਆਲੇ ਦੇ ਘਰਾਂ ਵਾਲਿਆ, ਸਬ ਨੂੰ ਮੌਤ ਦਿਸ ਰਹੀ ਸੀ। ਮਰਨਾਂ ਵੀ ਕਿੰਨਾਂ ਔਖਾ ਹੈ। ਜੋ ਹਰਮੰਦਰ ਸਾਹਿਬ ਤੇ ਹੋਰ ਥਾਵਾਂ ਉਤੇ, ਅੱਗ ਤੇ ਬਰੂਦ ਨਾਲ ਮਰੇ ਹਨ। ਕਿਵੇਂ ਤੱੜਫੇ ਹੋਣੇ ਹਨ? ਸਬ ਤਕਦੀਰ ਦੀ ਲਿਖਤ ਕਾਰ ਹੈ, ਦੋਸ਼ ਦੂਜੇ ਨੂੰ ਦਿੰਦੇ ਹਾਂ। ਅੱਜ ਸੰਗਤ ਨਾਲ, ਉਸ ਘਰ ਵਾਲਾ ਬੰਦਾ ਵੀ, ਆਪਣੇ ਘਰ ਆਇਆ ਸੀ। ਜੋ ਮੱਚ ਕੇ ਸੁਆਹ ਹੋ ਗਿਆ। "

Comments
Post a Comment