ਭਾਗ 107 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਕਈ ਔਰਤਾਂ-ਮਰਦ ਫੇਸਬੁੱਕ ਪੇਜ਼ ਉਤੇ, ਪਿਆਰ ਜਾਲ ਵਿੱਚ ਫਸ ਜਾਂਦੇ ਹਨ, ਜਾਂ ਕੀ ਆਪ ਫਸਣਾਂ ਚਹੁੰਦੇ ਹਨ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਫੇਸਬੁੱਕ ਕੀ ਹੈ? ਫੇਸਬੁੱਕ ਨੂੰ ਦੋ ਯੂਨੀਵਿਰਸਟੀ ਦੇ ਵਿਦਿਆਰਥੀਆਂ ਨੇ ਸ਼ੁਰੂ ਕੀਤਾ ਸੀ। ਉਨਾਂ ਨੂੰ ਪੜ੍ਹਦੇ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਹੱਮਣਾਂ ਕਰਨਾਂ ਪਿਆ ਸੀ। ਕਿਸੇ ਸੁਆਲ ਦਾ ਜੁਆਬ ਚਾਹੀਦਾ ਹੁੰਦਾ ਸੀ। ਤਾਂ ਖੋਜ਼ ਕਰਨੀ ਬਹੁਤ ਔਖੀ ਸੀ। ਕਿਸੇ ਸਟਡੀ ਉਤੇ ਰੀਸਰਚ ਕਰਨੀ ਹੁੰਦੀ ਸੀ। ਬਹੁਤ ਸਮਾਂ ਖ਼ਰਾਬ ਹੁੰਦਾ ਸੀ। ਹੁਣ ਤਾਂ ਝੱਟ ਗੂਗਲ ਉਤੇ, ਬਹੁਤ ਕੁੱਝ ਲੱਭ ਸਕਦੇ ਹਾਂ। ਬਸ ਇੱਕ ਅੱਖਰ ਲਿਖਣ ਦੀ ਲੋੜ ਹੈ। ਇਸ ਦੀ ਸਹਾਇਤਾ ਨਾਲ ਬੰਦਾ, ਘਰ ਬੈਠਾ ਡਾਕਟਰੀ ਦੀ ਪੜ੍ਹਾਈ ਪੜ੍ਹ ਕੇ, ਪਾਸ ਹੋ ਸਕਦਾ ਹੈ। ਫੇਸਬੁੱਕ ਨੂੰ ਐਸੀ ਖੋਜ਼ ਲਈ ਤਿਆਰ ਕੀਤਾ ਗਿਆ ਸੀ। ਇਸ ਤੋਂ ਗਿਆਨ ਲਿਆ ਜਾਵੇ। ਇੱਕ ਦੂਜੇ ਨੂੰ ਸੁਆਲ ਪੁੱਛੇ ਜਾਂਣ। ਜੁਆਬ ਮਿਲ ਸਕਣ। ਗਿਆਨ ਵਧਾਉਣ ਲਈ, ਪੜ੍ਹਾਈ ਕਰਨ ਲਈ ਸ਼ੁਰੂ ਹੋਈ ਸੀ। ਅੱਲਗ-ਅੱਲਗ ਲੋਕ ਦੂਰ ਬੈਠੇ, ਕਿਸੇ ਵੀ ਚੀਜ਼ ਦੀ ਰੀਸਰਚ ਉਤੇ ਪੁੱਛ ਦੱਸ ਕਰ ਸਕਣ। ਲੋਕਾਂ ਦੁਆਰਾ ਹੱਲ ਲੱਭ ਸਕਣ। ਇਸ਼ਤਿਹਾਰ, ਖ਼ਬਰਾ ਲਈ ਵੀ ਫੇਸਬੁੱਕ ਬਹੁਤ ਵਧੀਆ ਹੈ। ਕਈਆਂ ਨੂੰ ਵਿਛੜੇ ਯਾਰ ਵੀ ਮਿਲ ਜਾਦੇ ਹਨ। ਹਰ ਕੋਈ ਫੇਸਬੁੱਕ ਉਤੇ, ਵਿੰਗੀਆਂ ਟੇਡੀਆਂਆਪਦੀਆਂ ਫੋਟੋਆਂ ਹੀ ਦਿਖਾਉਣ ਲੱਗਾ ਹੈ। ਜਿਵੇਂ ਫੇਸਬੁੱਕ ਨਾਂ ਹੋਈ. ਵਿਆਹ ਕਰਾਉਣ ਵਾਲੀ, ਵਚੋਲਣ ਹੋਵੇ। ਬਾਕੀ ਲੋਕ ਫੋਟੋ ਦੇਖ ਕੇ ਵਾਹ-ਵਾਹ ਕਰੀ ਜਾਂਦੇ ਹਨ। ਮਨ ਵਿਚੋਂ ਚਾਹੇ ਗਾਲ਼ਾ ਹੀ ਕੱਢਦੇ ਹੋਣ। ਬਈ ਪੀ ਕੇ ਫੋਟੋਆਂ ਹੀ ਬਦਲੀ ਜਾਂਦਾ ਹੈ। ਕਈਆਂ ਨੂੰ ਗੁਰੀ ਵਾਂਗ, ਫੋਟੋ ਦਿਖਾ ਕੇ, ਪਿਛਲੇ ਜਨਮ ਦੀਆਂ ਵਿਛੜੀਆ ਹੋਈਆਂ ਸਹੇਲੀਆਂ, ਸਹੇਲੇ ਮਿਲ ਜਾਂਦੀਆਂ ਹਨ। ਔਰਤਾਂ ਨਾਲ ਸਯੋਗ ਕਰਨ ਨੂੰ, ਜੋਤ ਨੂੰ ਫੇਸਬੁੱਕ ਮਿਲੀ ਹੈ। ਤਾਂਹੀਂ ਇਹ ਕਈ ਨਾਂਮਾਂ ਥੱਲੇ ਫੇਸਬੁੱਕ ਪੇਜ਼ ਚੱਲਾ ਰਿਹਾ ਹੈ। ਜ਼ਿਆਦਾ ਫੇਸਬੁੱਕ ਪੇਜ਼ ਬੱਣਾਉਣ ਦੇ ਫ਼ੈਇਦੇ ਤੁਸੀਂ ਸਬ ਜਾਂਣਦੇ ਹੋ। ਇੱਕ ਤਾਂ ਇਸ ਤਰਾਂ ਕਰਨ ਨਾਲ, ਨਵੇਂ-ਨਵੇ, ਵੱਧ ਤੋਂ ਵੱਧ, ਅੱਲਗ-ਅੱਲਗ ਸਹੇਲੀਆਂ, ਸਹੇਲੇ ਬੱਣਾਏ ਜਾਂਦੇ ਹਨ। ਇੱਕ ਔਰਤਾਂ, ਸਹੇਲੀਆਂ, ਸਹੇਲੇ ਦੂਜੀ ਨੂੰ ਜਾਂਣ ਨਹੀਂ ਸਕਦੇ। ਆਪਸ ਵਿੱਚ ਜਾਂਣ ਪਛਾਣ ਨਹੀਂ ਹੁੰਦੀ। ਉਹ ਇਸ ਜੋਤ ਦੀਆਂ ਇਕੱ ਦੂਜੇ ਨਾਲ, ਭੇਤ ਭਰੀਆਂ ਗੱਲਾਂ ਨਹੀਂ ਕਰ ਸਕਦੇ। ਵੈਸੇ ਤਾਂ ਦੋਸਤੀ ਪੱਕੀ ਹੋਣ ਉਤੇ, ਇਹ ਅੱਗਲੀਆਂ ਨੂੰ ਬਲੌਕ ਕਰਕੇ, ਫੋਨ ਉਤੇ ਗੱਲ-ਬਾਤ ਚਾਲੂ ਕਰ ਲੈਂਦਾ ਹੈ। ਕਿਸੇ ਫੇਸਬੁੱਕ ਯਾਰ ਬੇਲੀ ਨੂੰ ਛੱਕ ਵੀ ਨਹੀਂ ਹੁੰਦੀ। ਫੇਸਬੁੱਕ ਤੋਂ ਅੱਗਲੀ ਬਲੌਕ ਹੋ ਕੇ, ਇਸ ਦੀ ਕਾਰਬਾਈ ਫੇਸਬੁੱਕ ਦੀ ਦੇਖ ਵੀ ਨਹੀਂ ਸਕਦੀ। ਜੋਤ ਭੁੱਲ ਹੀ ਜਾਂਦਾ ਹੈ। ਜੇ ਇਹ ਜਾਹਲੀ ਆਇਡੀਆਂ ਅੱਣਗਿੱਣਤ ਬੱਣਾਈ ਬੈਠਾ ਹੈ। ਹੋਰ ਵੀ ਲੋਕ ਐਸਾ ਕਰ ਸਕਦੇ ਹਨ। ਇਸ ਦੇ ਲੱਛਣ ਦੇਖ ਸਕਦੇ ਹਨ।



ਇਸ ਦੀ ਇੱਕ ਐਡੀ ਹਰਜੀਤ ਕੌਰ ਮਾਂਗਟ ਦੀ ਚੱਲ ਰਹੀ ਹੈ। ਜਿਸ ਫੇਸਬੁੱਕ ਦੇ ਪੇਜ਼ ਦੀ ਫੋਟੋ ਉਤੇ ਨੰਗ-ਧੱੜਗਾ ਬੱਚੇ ਹੈ। ਬੱਚੇ ਦੇ ਪਿੰਡੇ ਉਤੇ ਲਾਲ ਬੁੱਲਾਂ ਦੀਆਂ ਚੂੰਮੀਆਂ ਦੇ ਨਿਸ਼਼ਾਨ ਹਨ। ਇੱਕ ਫੇਸਬੁੱਕ ਦੇ ਪੇਜ਼ ਦੀ ਫੋਟੋ ਉਤੇ ਸਕੂਲ ਦੀ ਫੋਟੋ ਵਿੱਚ ਪੱਗ ਬੰਨੀ ਹੈ। ਪਰਭਜੋਤ ਬਾਸੀ ਦੇ ਨਾਮ ਥੱਲੇ ਹੈ। ਇੱਕ ਫੇਸਬੁੱਕ ਦੇ ਪੇਜ਼ ਉਤੇ, ਫੋਟੋ ਕੁੜੀ ਜਸਵੀਰ ਕੌਰ ਆਸਟ੍ਰੇਲੀਆਂ ਦੇ ਥਲੇ ਲੱਗੀ ਰਹੀ ਹੈ। ਉਸ ਦੀਆਂ ਬਦਲ-ਬਦਲ ਕੇ, ਫੋਟ ਲਗਾਉਂਦਾ ਰਿਹਾ ਹੈ। ਇਹ ਕੁੱਝ ਆਇਡੀਆਂ ਨਵੀਆਂ ਸਹੇਲੀਆਂ ਬੱਣਾਉਣ ਨੂੰ ਬੱਣਾਈਆਂ ਹੋਈਆਂ ਹਨ। ਇਸ ਦੀ ਇਹ ਆਇਡੀ ਚਾਰ ਕੁ ਮਹੀਨਿਆ ਦੀ ਮੇਰੀਆਂ ਅੱਖਾਂ ਸਹਮਣੇ ਸੀ। ਪਾਜ਼ ਖੁੱਲਣ ਕਰਕੇ, ਚਾਰ ਕੁ ਦਿਨਾਂ ਤੋਂ ਬੱਚੇ ਦੀ ਫੋਟੋ ਲਗਾ ਦਿੱਤੀ ਹੈ। ਜਿਸ ਦੇ ਸਿਰ ਉਤੇ ਤੌਲੀਆਂ ਲਿਆ ਹੋਇਆ ਹੈ। ਕੁੜੀਆਂ ਦੀਆਂ ਫੋਟੋ ਇਹ ਇੰਟਰਨੈਂਟ ਉਤੋ ਗੂਗਲ ਤੋਂ ਚੱਕਦਾ ਹੈ। ਇੱਕ ਫੇਸਬੁੱਕ ਦੇ ਪੇਜ਼ ਦੀ ਫੋਟੋ ਵਿੱਚ ਬਬੀਤਾ ਗੁਪਤਾ ਆਸਟ੍ਰੇਲੀਆਂ ਦੇ ਥਲੇ ਆਇਡੀ ਬੱਣੀ ਹੈ। ਬਬੀਤਾ ਗੁਪਤਾ ਉਹੀ ਹੈ। ਜਿਸ ਬਾਰੇ ਇਸ ਨੇ ਇੱਕ ਮੈਸਜ਼ ਵਿੱਚ ਲਿਖਿਆ ਸੀ। ਬੜੇ ਮਜ਼ੇ ਦਿੰਦੀ ਹੈ। ਐਸੀ ਮਜ਼ੇਦਾਰ ਔਰਤ ਨਹੀਂ ਦੇਖੀ। ਬਬੀਤਾ ਗੁਪਤਾ ਨੇ, ਪਟਿਆਲੇ ਆਈਲਿਟ ਕਰਦੇ ਨੂੰ ਬਹੁਤ ਐਸ਼ ਕਰਾਈ ਹੈ। ਹੁਣ ਆਸਟ੍ਰੇਲੀਆਂ ਹੈ। ਇਸ ਜੋਤ ਨੇ, ਕਨੇਡਾ ਵਿੱਚ ਕੱਚੇ ਬੰਦੇ ਨੇ, ਬਬੀਤਾ ਗੁਪਤਾ ਕਨੇਡਾ ਵਿੱਚ ਪੱਕੀ ਕਰਾਉਣੀ ਹੈ। ਤਾਂਹੀ ਚਾਟ ਤੇ ਲੱਗੀ ਹੈ।

ਇੱਕ ਫੇਸਬੁੱਕ ਦੇ ਪੇਜ਼ ਦੀ ਸਿੱਧੂ ਦੇ ਥਲੇ ਆਇਡੀ ਬੱਣੀ ਹੈ। ਰੱਬ ਜਾਣੇ ਹੋਰ ਕਿੰਨੇ ਫੇਸਬੁੱਕ ਦੇ ਪੇਜ਼ ਸ਼ਿਵਾਨੀ ਸੈਮ, ਜਸਕਿਰਨ, ਰਵਲੀਨ, ਜਸਮੀਤ, ਜੈਸੇ ਥੱਲੇ ਬੱਣਾਏ ਹੋਏ ਹਨ। ਇਹ ਇੰਨੇ ਪੇਜ਼ਾਂ ਰਾਹੀਂ ਔਰਤਾਂ ਨੂੰ ਉਧਾਲਣ ਦਾ ਐਡਾ ਵੱਡਾ ਬਿਜ਼ਨਸ ਕਰ ਰਿਹਾ ਹੈ। ਗੱਲ ਕੀ ਹੈ? ਕੀ ਫੇਸਬੁੱਕ ਉਤੇ ਔਰਤਾਂ-ਮਰਦ ਲੱਭਣ ਆਉਂਦੇ ਹਨ? ਕਈ ਔਰਤਾਂ-ਮਰਦ ਫੇਸਬੁੱਕ ਪੇਜ਼ ਉਤੇ, ਪਿਆਰ ਜਾਲ ਵਿੱਚ ਫਸ ਜਾਂਦੇ ਹਨ, ਜਾਂ ਕੀ ਆਪ ਫਸਣਾਂ ਚਹੁੰਦੇ ਹਨ?



Comments

Popular Posts