ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰੀਏ, ਸਾਰੇ ਮਨ ਦੇ ਡਰ, ਵਹਿਮ ਹੋਰ ਸਾਰੇ ਝਗੜੇ ਮੁੱਕ ਜਾਂਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
12/06/2013. 298

ਰੱਬ ਦੇ ਪਿਆਰੇ ਭਗਤ ਇੱਕਠੇ ਹੋ ਕੇ ਰੱਬ ਦੀ ਮਹਿਮਾਂ ਜੱਪਦੇ ਹਨ। ਸਦਾ ਰਹਿੱਣ ਵਾਲੇ ਸੱਚੇ ਰੱਬ ਦੇ ਪਿਆਰ ਵਿੱਚ, ਉਸ ਨੁੰ ਚੇਤੇ ਕਰਦੇ ਹਨ। ਸਤਿਗੁਰ ਨਾਨਕ ਪ੍ਰਭ ਜੀ ਦੇ ਨਾਲ ਪਿਆਰ ਕਰਕੇ ਹਿਰਦੇ ਨੂੰ ਜੋੜ ਕੇ ਰੱਖੀਏ। ਇੱਕ ਰੱਬ ਜੋਤ ਲਾ ਕੇ ਰੱਖੀਏ। ਸਪਤਮਿ-ਪੂਰਨਮਾਸ਼ੀ ਤੋਂ ਪਿਛੋਂ ਸੱਤਵੇਂ ਦਿਨ ਨੂੰ ਕਹਿੰਦੇ ਹਨ। ਰੱਬ ਦੇ ਨਾਂਮ ਨੂੰ ਇਕਠਾ ਕਰੀਰੇ। ਜਿਸ ਨਾਂਮ ਦੇ ਖ਼ਜ਼ਾਨੇ ਮੁੱਕਦੇ ਨਹੀਂ ਹਨ। ਰੱਬ ਨੂੰ ਚੇਤੇ ਕਰਨ ਵਾਲਿਆਂ, ਪਿਆਰਿਆਂ ਭਗਤਾਂ ਵਿੱਚ ਰਹਿ ਕੇ, ਰੱਬ ਯਾਦ ਕਰਨ ਨਾਲ ਉਹ ਮਿਲਦਾ ਹੈ। ਉਹ ਬਹੁਤ ਸ਼ਕਤੀ ਸ਼ਾਲੀ, ਗੁਣਾ ਤੇ ਗਿਆਨ ਵਾਲਾ ਬਹੁਤ ਵੱਡਾ ਹੈ। ਰੱਬ ਦੇ ਕੰਮਾਂ ਦਾ, ਪਤਾ ਹੀ ਨਹੀਂ ਚੱਲਦਾ। ਆਪਣਾਂ ਆਪ ਛੱਡ ਕੇ, ਭਗਵਾਨ ਦਾ ਨਾਂਮ ਜੱਪੀਏ। ਰੱਬ ਦੇ ਆਸਰੇ ਵਿੱਚ ਆ ਜਾਈਏ। ਦਰਦ ਮਰ ਜਾਂਦੇ ਹਨ। ਚੌਵੀ ਘੰਟੇ ਰੱਬ ਦਾ ਡਰ, ਪਿਆਰ ਹਿਰਦੇ ਵਿੱਚ ਰੱਖੀਏ। ਬੰਦੇ ਦੇ ਦੁਨੀਆਂ ਵਿੱਚ ਆਉਣ ਦਾ, ਜੀਵਨ ਮਕਸਦ ਪੂਰਾ ਹੋ ਕੇ, ਮੁੱਕਤੀ ਮਿਲ ਜਾਂਦੀ ਹੈਸਰੀਰ ਦੇ ਅੰਦਰ ਤੇ ਬਾਹਰ, ਹਰ ਸਮੇਂ ਰੱਬ ਨਾਲ ਰਹਿੰਦਾ ਹੈ। ਉਸ ਬੱਣਾਉਣ ਵਾਲੇ ਨੂੰ ਬੁੱਝ ਲੈ। ਉਹੀ ਦੋਸਤ, ਉਹੀ ਮਿੱਤਰ ਹੈ। ਜੋ ਰੱਬ ਨੂੰ ਮਿਲਣ ਦੀ ਅੱਕਲ ਦਿੰਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਉਤੋਂ ਸਦਕੇ ਜਾਂਦੇ ਹਨ। ਜੋ ਰੱਬ ਦਾ ਨਾਂਮ ਯਾਦ ਕਰਾਉਂਦੇ ਹਨ। ਚੌਵੀ ਘੰਟੇ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰੀਏ, ਸਾਰੇ ਮਨ ਦੇ ਡਰ, ਵਹਿਮ ਹੋਰ ਸਾਰੇ ਝਗੜੇ ਮੁੱਕ ਜਾਂਦੇ ਹਨ।

ਅਸਟਮੀ ਪੂਰਨਮਾਸ਼ੀ ਤੋਂ ਪਿਛੋਂ ਅੱਠਵੇਂ ਦਿਨ ਨੂੰ ਕਹਿੰਦੇ ਹਨ। ਅੱਠ ਸਿਧੀਆਂ ਸ਼ਕਤੀਆਂ, ਨੌ ਦੁਨੀਆਂ ਦੇ ਖ਼ਜ਼ਾਨੇ ਸਾਰੇ ਪਦਾਰਥ ਮਿਲ ਜਾਂਦੇ ਹਨ। ਸਾਰੇ ਪਦਾਰਥ ਮਿਲ ਜਾਂਦੇ ਹਨ। ਸਾਰੀਆਂ ਅੱਕਲਾਂ ਜਾਂਦੀ ਹੈ। ਉਸ ਬੰਦੇ ਮਨ ਕਮਲ ਫੁੱਲ ਵਾਂਗ ਖਿੜ ਕੇ ਖੁਸ਼ ਹੋ ਜਾਂਦਾ ਹੈ। ਹਰ ਸਮੇਂ ਖੁਸ਼ ਰਹਿੰਦਾ ਹੈ। ਉਸ ਬੰਦੇ ਦੇ ਪਵਿੱਤਰ ਕੰਮ ਹੋ ਜਾਂਦੇ ਹਨ। ਉਸ ਦੀ ਅੱਕਲ ਨੂੰ ਕੋਈ ਘਟਾ ਨਹੀਂ ਸਕਦਾ। ਰੱਬੀ ਬਾਣੀ ਦੇ ਗੁਣਾਂ ਨੂੰ ਉਸ ਬੰਦੇ ਵਿੱਚੋਂ, ਕੱਢਿਆ ਨਹੀਂ ਜਾ ਸਕਦਾ। ਜਿਸ ਬੰਦੇ ਵਿੱਚ, ਸਾਰੇ ਧਰਮਾਂ ਦੇ ਰੱਬੀ ਬਾਣੀ ਦੇ ਗੁਣ ਆ ਜਾਂਦੇ ਹਨ। ਰੱਬ ਦਾ ਨਾਂਮ, ਤਨ-ਮਨ ਨੂੰ ਸ਼ੁੱਧ ਬੱਣਾਂ ਦਿੰਦਾ ਹੈ। ਸਾਰਿਆਂ ਤੋਂ ਬਹੁਤ ਵੱਡਾ, ਊਚਾ ਵਧੀਆਂ ਗਿਆਨ ਹੈ। ਰੱਬ ਦੇ ਨਾਂਮ ਨਾਲ ਅੱਕਲ ਆਉਣ ਦਾ ਹੈ। ਰੱਬ, ਹਰੀ, ਹਰਿ ਨੂੰ ਸਪੂਰਨ ਗੁਰੂ ਨਾਲ ਮਿਲ ਕੇ ਜੱਪੀਏ। ਤੋਂ ਬਚਿਆ ਸਕਦੇ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਲ, ਪਿਆਰ ਦੀ ਲਿਵ ਲਾ ਕੇ ਹੁੰਦਾ ਹੈ। ਸਤਿਗੁਰ ਨਾਨਕ ਜੀ ਦਾ ਨਾਂਮ ਭੁੱਲ ਗਿਆ, ਤਾਂ ਦੁੱਖ-ਸੁਖ ਭੋਗਣ ਲਈ ਮੁੜ-ਮੁੜ ਕੇ, ਜਨਮ ਲੈਂਣਾਂ ਪੈਣਾਂ ਹੈ।

ਨਉਮੀ ਪੂਰਨਮਾਸ਼ੀ ਤੋਂ ਪਿਛੋਂ ਨੌਵੇਂ ਦਿਨ ਨੂੰ ਕਹਿੰਦੇ ਹਨ। ਸਰੀਰ ਦੇ ਨੌ ਛੇਕ ਦੋ ਕੰਨ, ਦੋ ਅੱਖਾਂ, ਦੋ ਕੰਨ, ਦੋ ਮਲਮੂਤਰ ਵਾਲੇ, ਮੂੰਹ ਅਪਵਿੱਤਰ ਗੰਦੇ ਹਨ। ਰੱਬ ਦਾ ਨਾਂਮ ਯਾਦ ਨਹੀਂ ਕਰਦੇ। ਪੁੱਠੇ ਕੰਮ ਕਰਦੇ ਹਨ। ਦੋ ਅੱਖਾਂ ਨਾਲ ਪਰਾਇਆ ਰੂਪ ਦੇਖਦੇ ਹਨ। ਮੂੰਹ ਨਾਲ ਭਗਤਾਂ ਨੂੰ ਮਾੜਾ ਬੋਲਦਾ ਹੈ। ਕੰਨ ਰੱਬ ਦਾ ਨਾਂਮ ਇੱਕ ਪਲ ਵੀ ਨਹੀਂ ਸੁਣਦੇ। ਆਪਦਾ ਉਦਰ-ਪੇਟ ਭਰਨ ਲਈ, ਦੂਜੇ ਦਾ ਧੰਨ ਖੋਹਦਾ ਹੈ। ਲਾਲਚ ਦੀ ਅੱਗ ਪਰੇ ਨਹੀਂ ਹੁੰਦੀ। ਮਨ ਦੀ ਤ੍ਰਿਪਤੀ ਨਹੀਂ ਹੁੰਦੀ। ਰੱਬ ਨੂੰ, ਜੇ ਪਿਆਰ ਨਹੀਂ ਕਰਦੇ। ਇਹ ਮਾੜੇ ਬਿਚਾਰ ਆਉਂਦੇ ਰਹਿੰਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਭੁੱਲਾ ਕੇ, ਉਹ ਜੰਮਦੇ ਮਰਦੇ ਰਹਿੰਦੇ ਹਨ। ਜੋ ਲੋਕ ਰੱਬ ਦਾ ਨਾਂਮ ਨਹੀਂ ਯਾਦ ਕਰਦੇ। ਉਹ ਦੁਨੀਆਂ ਦੇ, ਬੇਸੁਆਦ ਬਿਕਾਰ ਕੰਮ ਕਰਦੇ ਹਨ।

ਦਸੀ ਪਾਸੀ ਫਿਰ ਕੇ, ਮੈਂ ਲੱਭ ਕੇ, ਦੇਖਿਆ ਹੈ। ਸਾਰੇ ਪਾਸੇ ਜਿਧਰ ਵੀ ਦੇਖਦਾ ਹਾਂ। ਪ੍ਰਭੂ ਤੂੰ ਦਿਸਦਾ ਹੈ। ਜਿੰਦ ਜਾਨ ਵੱਸ ਵਿੱਚ ਆ ਜਾਂਦੇ ਹਨ। ਜੇ ਸਤਿਗੁਰ ਨਾਨਕ ਪ੍ਰਭੂ ਜੀ ਸਪੂਰਨ ਗਿਆਨ ਤੇ ਗੁਣਾਂ ਦੀ ਮੇਹਰ ਹੋ ਜਾਵੇ। ਦਸਮੀ ਪੂਰਨਮਾਸ਼ੀ ਤੋਂ ਪਿਛੋਂ ਦਸਵੇਂ ਦਿਨ ਨੂੰ ਕਹਿੰਦੇ ਹਨ। ਸਰੀਰ ਦੇ ਦਸ ਦਰਵਾਜ਼ੇ ਰੋਕ ਕੇ, ਜਿਸ ਬੰਦੇ ਨੇ ਕਾਬੂ ਪਾ ਲਿਆ ਹੈ। ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਜਦੋਂ ਰੱਬ ਦਾ ਨਾਮ ਚੇਤੇ ਕੀਤਾ ਜਾਂਦਾ। ਕੰਨਾਂ ਨਾਲ ਰੱਬ ਦਾ ਨਾਂਮ ਗੁਣਾ ਨੂੰ ਸੁਣੀਏ। ਅੱਖਾਂ ਦੇ ਨਾਲ ਰੱਬ ਤੇ ਭਗਤਾਂ ਨੂੰ ਅੱਖੀ ਦੇਖੀਏ। ਜੀਭ ਰੱਬ ਦੇ ਬਹੁਤ ਗਾਉਣ ਲੱਗ ਜਾਂਦੀ ਹੈ। ਹੱਥਾਂ ਨਾਲ ਰੱਬ ਤਦੇ ਭਗਤਾਂ ਦੀ ਸੇਵਾ ਕੀਤੀ ਜਾਂਦੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ , ਮੇਹਰਬਾਨੀ ਨਾਲ, ਇਹ ਜੀਵਨ ਦੀ ਚਾਲ, ਅੱਕਲ ਸਮਝ ਸਕਦੇ ਹਾਂ।

Comments

Popular Posts