ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੧੧ Page 311 of 1430

ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ
Jinaa Andhar Oumarathhal Saeee Jaanan Sooleeaa ||

जिना अंदरि उमरथल सेई जाणनि सूलीआ



ਜਿੰਨਾ ਦੇ ਸਰੀਰ ਅੰਦਰ ਜਖ਼ਮ ਫੋੜਾ ਹੈ। ਉਹੀ ਦਰਦ ਤਕਲੀਫ਼ ਨੂੰ ਜਾਂਣਦੇ ਹਨ॥

Those who have a festering boil within - they alone know its pain.

14208 ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ



Har Jaanehi Saeee Birahu Ho Thin Vittahu Sadh Ghum Gholeeaa ||

हरि जाणहि सेई बिरहु हउ तिन विटहु सद घुमि घोलीआ



ਉਵੇਂ ਹੀ ਰੱਬ ਨੂੰ ਪਿਆਰ ਕਰਨ ਵਾਲੇ, ਵਿਛੋੜੇ ਨੂੰ ਜਾਂਣਦੇ ਹਨ। ਮੈਂ ਉਨਾਂ ਤੋਂ ਸਦਕੇ ਜਾਂਦਾ ਹਾਂ॥

Those who know the pain of separation from the Lord - I am forever a sacrifice, a sacrifice to them.

14209 ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ



Har Maelahu Sajan Purakh Maeraa Sir Thin Vittahu Thal Roleeaa ||

हरि मेलहु सजणु पुरखु मेरा सिरु तिन विटहु तल रोलीआ



ਪ੍ਰਭੂ ਜੀ ਮੈਨੂੰ ਕੋਈ ਐਸਾ ਦੋਸਤ ਮਰਦ ਮਿਲਾਦੇ। ਮੈਂ ਉਸ ਨੂੰ ਆਪਦਾ ਸਿਰ ਭੇਟ ਕਰ ਦੇਵਾ॥

Lord, please lead me to meet the Guru, the Primal Being, my Friend; my head shall roll in the dust under His feet.

14210 ਜੋ ਸਿਖ ਗੁਰ ਕਾਰ ਕਮਾਵਹਿ ਹਉ ਗੁਲਮੁ ਤਿਨਾ ਕਾ ਗੋਲੀਆ



Jo Sikh Gur Kaar Kamaavehi Ho Gulam Thinaa Kaa Goleeaa ||

जो सिख गुर कार कमावहि हउ गुलमु तिना का गोलीआ

ਜੋ ਸਤਿਗੁਰ ਜੀ ਦੀ ਦੱਸੀ ਹੋਈ, ਸਿੱਖਿਆ ਉਤੇ ਜੀਵਨ ਬਤੀਤ ਕਰਦੇ ਹਨ। ਮੈਂ ਉਨਾਂ ਚਾਕਰ ਸੇਵਾਦਾਰ ਹਾਂ॥

I am the slave of the slaves of those Sathigur's GurSikhs who serve Him.

14211 ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ



Har Rang Chaloolai Jo Rathae Thin Bhinee Har Rang Choleeaa ||

हरि रंगि चलूलै जो रते तिन भिनी हरि रंगि चोलीआ



ਜੋ ਰੱਬ ਦੇ ਗੂੜੇ ਪਿਆਰ ਵਿੱਚ ਰੰਗੇ ਹੋਏ ਹਨ। ਉਨਾਂ ਨੇ ਸਰੀਰ ਨੂੰ ਪ੍ਰਭੂ ਪ੍ਰੇਮ ਦੇ ਰੰਗ ਨਾਲ ਮਸਤ ਰਹਿੰਦੇ ਹਨ॥

Those who are imbued with the deep crimson color of the Lord's Love - their robes are drenched in the Love of the Lord.

14212 ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ੧॥



Kar Kirapaa Naanak Mael Gur Pehi Sir Vaechiaa Moleeaa ||1||

करि किरपा नानक मेलि गुर पहि सिरु वेचिआ मोलीआ ॥१॥


ਸਤਿਗੁਰ ਨਾਨਕ ਜੀ ਮੇਹਰਬਾਨੀ ਕਰਕੇ, ਸਤਿਗੁਰ ਜੀ ਨਾਲ ਮਿਲਾਵੋਂ। ਉਸ ਦਾ ਮੁੱਲ ਸਿਰ ਵੱਟੇ ਖ੍ਰੀਦ ਲਵਾਂ ||1||

Grant Your Grace, and lead Sathigur Nanak to meet the Guru; I have sold my head to Him. ||1||

14213 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl 4

14214 ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ



Aouganee Bhariaa Sareer Hai Kio Santhahu Niramal Hoe ||

अउगणी भरिआ सरीरु है किउ संतहु निरमलु होइ



ਤਨ-ਮਨ ਵਿੱਚ ਬਹੁਤ ਪਾਪ, ਮਾੜੇ ਕੰਮ, ਬਿਚਾਰ ਹਨ। ਕਿਵੇਂ ਭਗਤੋਂ ਪਵਿੱਤਰ ਹੋ ਸਕਦੇ ਹਾਂ॥

The body is full of mistakes and misdeeds; how can it become pure, O Saints?

14215 ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ



Guramukh Gun Vaehaajheeahi Mal Houmai Kadtai Dhhoe ||

गुरमुखि गुण वेहाझीअहि मलु हउमै कढै धोइ


ਸਤਿਗੁਰ ਜੀ ਦੀ ਬਾਣੀ ਨਾਲ ਜੁੜ ਕੇ, ਭਗਤ ਗੁਣ ਹਾਂਸਲ ਕਰਦੇ ਹਨ। ਹੰਕਾਂਰ, ਮੈਂ-ਮੈਂ ਨੂੰ ਮਨ ਵਿੱਚੋਂ ਕੱਢ ਦਿੰਦੇ ਹਨ॥
The Sathigur's Gurmukh purchases virtues, which wash off the sin of egotism.

14216 ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ



Sach Vananjehi Rang Sio Sach Soudhaa Hoe ||

सचु वणंजहि रंग सिउ सचु सउदा होइ



ਜੋ ਸੱਚੇ ਰੱਬ ਨੂੰ ਪ੍ਰੇਮ ਦੇ ਸੌਦੇ ਨਾਲ ਹਾਂਸਲ ਕਰਦੇ ਹਨ। ਫਿਰ ਸੱਚੇ ਰੱਬ ਦੀ ਪ੍ਰਪਤੀ ਦੀ ਵਸਤੂ ਮਿਲਦੀ ਹੈ॥

True is the trade which purchases the True Lord with love.

14217 ਤੋਟਾ ਮੂਲਿ ਆਵਈ ਲਾਹਾ ਹਰਿ ਭਾਵੈ ਸੋਇ



Thottaa Mool N Aavee Laahaa Har Bhaavai Soe ||

तोटा मूलि आवई लाहा हरि भावै सोइ



ਭੋਰਾ ਵੀ ਹਾਨੀ ਨਹੀਂ ਹੁੰਦੀ। ਲਾਭ ਹੀ ਹੂੰਦਾ ਹੈ। ਭਗਵਾਨ ਪਿਆਰਾ ਲੱਗਣ ਲੱਗ ਜਾਂਦਾ ਹੈ॥

No loss will come from this, and the profit comes by the Lord's Will.

14218 ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ੨॥



Naanak Thin Sach Vananjiaa Jinaa Dhhur Likhiaa Paraapath Hoe ||2||

नानक तिन सचु वणंजिआ जिना धुरि लिखिआ परापति होइ ॥२॥


ਸਤਿਗੁਰ ਨਾਨਕ ਜੀ ਨਾਲ ਪ੍ਰੇਮ ਪਿਆਰ ਦਾ ਵਪਾਰ ਉਹੀ ਹਾਂਸਲ ਕਰਦੇ ਹਨ। ਜਿੰਨਾਂ ਦੇ ਜਨਮ ਤੋਂ ਲਿਖਿਆ ਉਕਰਿਆ ਹੋਇਆ ਹੈ ||2||


Sathigur Nanak, they alone purchase the Truth, who are blessed with such pre-ordained destiny. ||2||
14219 ਪਉੜੀ
Pourree ||

पउड़ी

ਪਉੜੀ

Pauree

14220 ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ



Saalaahee Sach Saalaahanaa Sach Sachaa Purakh Niraalae ||

सालाही सचु सालाहणा सचु सचा पुरखु निराले



ਉਸੇ ਦੀ ਸਿਫ਼ਤ ਕਰਨੀ ਹੈ। ਸੱਚੇ ਦੀ ਪ੍ਰਸੰਸਾ ਕਰਨ ਨਾਲ, ਸਹੀ ਸੱਚਾ ਭਗਵਾਨ ਬਹੁਤ ਅਨੋਖਾਂ ਖ਼ਸਮ, ਮਾਲਕ ਹੈ॥

I praise the True One, who alone is worthy of praise. The True Primal Being is True - this is His unique quality.

14221 ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ



Sach Saevee Sach Man Vasai Sach Sachaa Har Rakhavaalae ||

सचु सेवी सचु मनि वसै सचु सचा हरि रखवाले



ਸੱਚੇ ਰੱਬ ਨੂੰ ਚੇਤੇ ਕਰੀਏ। ਸੱਚੇ ਰੱਬ ਮਨ ਵਿੱਚ ਰਹਿੰਦਾ ਹੈ। ਸਹੀ ਸੱਚਾ ਰੱਬ ਹੀ, ਸਬ ਕਾਸੇ ਦੀ ਸੰਭਾਲ ਕਰਦਾ ਹੈ ।।

Serving the True Lord, the Truth comes to dwell in the mind. The Lord, the Truest of the True, is my Protector.

14222 ਸਚੁ ਸਚਾ ਜਿਨੀ ਅਰਾਧਿਆ ਸੇ ਜਾਇ ਰਲੇ ਸਚ ਨਾਲੇ



Sach Sachaa Jinee Araadhhiaa Sae Jaae Ralae Sach Naalae ||

सचु सचा जिनी अराधिआ से जाइ रले सच नाले



ਜਿੰਨਾਂ ਨੇ ਸਹੀ ਸੱਚਾ ਰੱਬ ਯਾਦ ਕੀਤਾ ਹੈ। ਉਹ ਸਹੀ ਸੱਚਾ ਰੱਬ ਨਾਲ ਮਿਲ ਗਏ ਹਨ॥

Those who worship and adore the Truest of the True, shall go and merge with the True Lord.

14223 ਸਚੁ ਸਚਾ ਜਿਨੀ ਸੇਵਿਆ ਸੇ ਮਨਮੁਖ ਮੂੜ ਬੇਤਾਲੇ



Sach Sachaa Jinee N Saeviaa Sae Manamukh Moorr Baethaalae ||

सचु सचा जिनी सेविआ से मनमुख मूड़ बेताले



ਜਿੰਨਾਂ ਨੇ ਸਹੀ ਸੱਚਾ ਰੱਬ ਨੂੰ ਯਾਦ ਨਹੀਂ ਕੀਤਾ ਹੈ। ਉਹ ਮਨਮੱਤੇ, ਬੇਸਮਝ, ਭੂਤਨੇ ਹਨ॥

Those who do not serve the Truest of the True - those self-willed manmukhs are foolish demons.

14224 ਓਹ ਆਲੁ ਪਤਾਲੁ ਮੁਹਹੁ ਬੋਲਦੇ ਜਿਉ ਪੀਤੈ ਮਦਿ ਮਤਵਾਲੇ ੧੯॥



Ouh Aal Pathaal Muhahu Boladhae Jio Peethai Madh Mathavaalae ||19||

ओह आलु पतालु मुहहु बोलदे जिउ पीतै मदि मतवाले ॥१९॥

ਉਹ ਮੂੰਹ ਵਿੱਚੋ ਬਕਵਾਸ ਦੀਆਂ ਫਾਲਤੂ ਗੱਲਾਂ ਕਰਦੇ ਹਨ। ਜਿਵੇਂ ਸ਼ਰਾਬ ਪੀਤੀ ਵਾਲੇ ਬੇਹੋਸ਼ੀ ਵਿੱਚ ਕਰਦੇ ਹਨ ||19||


With their mouths, they babble on about this and that, like the drunkard who has drunk his wine. ||19||
14225 ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ



Saalaahee Sach Saalaahanaa Sach Sachaa Purakh Niraalae ||

सालाही सचु सालाहणा सचु सचा पुरखु निराले



ਉਸੇ ਦੀ ਸਿਫ਼ਤ ਕਰਨੀ ਹੈ। ਸੱਚੇ ਦੀ ਪ੍ਰਸੰਸਾ ਕਰਨ ਨਾਲ, ਸਹੀ ਸੱਚਾ ਭਗਵਾਨ ਬਹੁਤ ਅਨੋਖਾਂ ਖ਼ਸਮ, ਮਾਲਕ ਹੈ॥

I praise the True One, who alone is worthy of praise. The True Primal Being is True - this is His unique quality.

ਸਲੋਕ ਮਹਲਾ



Salok Mehalaa 3 ||

सलोक महला


ਸਤਿਗੁਰ ਅਮਰ ਦਾਸ ਜੀ ਦੀ ਬਾਣੀ ਹੈ ਸਲੋਕ ਮਹਲਾ 3
Sathigur Guru Amar Das Shalok, Third Mehl 3॥

14226 ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ



Gourree Raag Sulakhanee Jae Khasamai Chith Karaee ||

गउड़ी रागि सुलखणी जे खसमै चिति करेइ

ਗਉੜੀ ਰਾਗਿ ਦੀ ਰੱਬੀ ਬਾਣੀ ਦੱਸ ਰਹੀ ਹੈ। ਜੀਵ, ਔਰਤਾਂ ਬੰਦੇ ਤਾਂ ਹੀ ਸੁਚੱਜੇ ਹੋ ਸਕਦੇ ਹਨ। ਜੇ ਪਤੀ ਪ੍ਰਭੂ ਨੂੰ ਭਾਅ ਜਾਵੇ॥



Gauree Raga is auspicious, if, through it, one comes to think of his Lord and Master.

14227 ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ



Bhaanai Chalai Sathiguroo Kai Aisaa Seegaar Karaee ||

भाणै चलै सतिगुरू कै ऐसा सीगारु करेइ



ਬੰਦਾ ਸਤਿਗੁਰੂ ਪ੍ਰਭੂ ਦੇ ਹੁਕਮ ਨੂੰ ਜੀਵਨ ਵਿੱਚ ਕਬੂਲ ਕਰ ਲਵੇ॥

He should walk in harmony with the Will of the True Sathiguroo. this should be his decoration.

14228 ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ



Sachaa Sabadh Bhathaar Hai Sadhaa Sadhaa Raavaee ||

सचा सबदु भतारु है सदा सदा रावेइ



ਰੱਬੀ ਗੁਰਬਾਣੀ ਦਾ ਨਾਂਮ ਸਾਥ ਦੇਣ ਵਾਲਾ ਖ਼ਸਮ ਹੈ। ਹਰ ਸਮੇਂ ਯਾਦ ਕਰੀਏ॥

The True Word of the Shabad is our spouse; ravish and enjoy it, forever and ever.

14229 ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ



Jio Oubalee Majeethai Rang Gehagehaa Thio Sachae No Jeeo Dhaee ||

जिउ उबली मजीठै रंगु गहगहा तिउ सचे नो जीउ देइ



ਜਿਵੇਂ ਮਜੀਠੇ ਨੂੰ ਉਬਾਲਣ ਨਾਲ, ਗੂੜਾ ਰੰਗ ਲੱਗਦਾ ਹੈ। ਉਹ ਸੱਚੇ ਰੱਬ ਨੂੰ ਪਿਆਰ ਵਿੱਚ ਆਪਦਾ ਮਨ ਦੇ ਦਿੰਦੇ ਹਨ ॥

Like the deep crimson color of the madder plant - such is the dye which shall color you, when you dedicate your soul to the True One.

14230 ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ



Rang Chaloolai Ath Rathee Sachae Sio Lagaa Naehu ||

रंगि चलूलै अति रती सचे सिउ लगा नेहु



ਰੱਬ ਨਾਲ ਗੂੜਾ ਪ੍ਰੇਮ ਕਰਕੇ, ਉਸ ਦੀ ਯਾਦ ਵਿੱਚ ਘੁੱਲ ਮਿਲ ਜਾਂਦੇ ਹਨ।

One who loves the True Lord is totally imbued with the Lord's Love, like the deep crimson color of the poppy.

14231 ਕੂੜੁ ਠਗੀ ਗੁਝੀ ਨਾ ਰਹੈ ਕੂੜੁ ਮੁਲੰਮਾ ਪਲੇਟਿ ਧਰੇਹੁ



Koorr Thagee Gujhee Naa Rehai Koorr Mulanmaa Palaett Dhharaehu ||

कूड़ु ठगी गुझी ना रहै कूड़ु मुलमा पलेटि धरेहु



ਝੂ੍ਠ, ਧੋਖਾ, ਫਰੇਬ ਲੁੱਕੇ ਨਹੀਂ ਰਹਿੰਦੇ। ਭਾਵੇਂ ਸੱਚ ਦੇ ਨਾਲ ਲਗਾ ਕੇ ਰੱਖ ਦੇਈਏ॥

Falsehood and deception may be covered with false coatings, but they cannot remain hidden.

14232 ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ



Koorree Karan Vaddaaeeaa Koorrae Sio Lagaa Naehu ||

कूड़ी करनि वडाईआ कूड़े सिउ लगा नेहु



ਮਨ ਵਿੱਚ ਠੱਗੀਆਂ ਦੀ ਬੁੱਧੀ ਰੱਖਣ ਵਾਲੇ, ਝੂਠੀ ਪ੍ਰਸੰਸਾ ਕਰਦੇ ਹਨ। ਝੂਠ ਨਾਲ ਪਿਆਰ ਬੱਣਿਆ ਹੈ॥

False is the uttering of praises, by those who love falsehood.

14233 ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ੧॥



Naanak Sachaa Aap Hai Aapae Nadhar Karaee ||1||

नानक सचा आपि है आपे नदरि करेइ ॥१॥


ਸਤਿਗੁਰ ਨਾਨਕ ਜੀ ਆਪ ਹੀ ਸੱਚਾ ਪ੍ਰਮਾਤਮਾਂ ਹੈ। ਆਪ ਹੀ ਮੇਹਰ ਕਰਦਾ ਹੈ ||1||


Sathigur Nanak, He alone is True; He Himself casts His Glance of Grace. ||1||
14234 ਮਃ
Ma 4 ||

मः


ਸਤਿਗੁਰ ਰਾਮਦਾਸ ਜੀ ਚੌਥੇ ਗੁਰੂ ਦੀ ਬਾਣੀ ਹੈ ਮਹਲਾ 4
Sathigur Guru Ram Das Fourth Fourth Mehl 4

14235 ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ



Sathasangath Mehi Har Ousathath Hai Sang Saadhhoo Milae Piaariaa ||

सतसंगति महि हरि उसतति है संगि साधू मिले पिआरिआ


ਸਤਿਗੁਰ ਦੇ ਭਗਤਾਂ ਵਿੱਚ ਰੱਬ ਦਿ ਪ੍ਰਸੰਸਾ ਹੁੰਦੀ ਹੈ। ਸਤਿਗੁਰ ਜੀ ਤੇ ਭਗਤਾਂ ਕੋਲੋ ਪਿਆਰ ਪੈਦਾ ਹੁੰਦਾ ਹੈ ॥
In the Sat Sangat the True Congregation the Lord's Praises are sung. In the Saadh Sangat, the Company of the Holy, the Beloved Lord is met.

14236 ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ



Oue Purakh Praanee Dhhann Jan Hehi Oupadhaes Karehi Paroupakaariaa ||

ओइ पुरख प्राणी धंनि जन हहि उपदेसु करहि परउपकारिआ

ਉਹ ਬੰਦੇ, ਭਗਤ ਜੋ ਭਗਵਾਨ ਦੀ ਵੱਡਿਆਈ ਦੀ ਉਪਮਾਂ ਕਰਦੇ ਹਨ। ਬਹੁਤ ਵੱਡਾ, ਅਹਿਸਾਨ ਦਾ ਕੰਮ ਕਰਦੇ ਹਨ॥



Blessed is that mortal being, who shares the Teachings for the good of others.

14237 ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ



Har Naam Dhrirraavehi Har Naam Sunaavehi Har Naamae Jag Nisathaariaa ||

हरि नामु द्रिड़ावहि हरि नामु सुणावहि हरि नामे जगु निसतारिआ



ਜੋ ਪ੍ਰਮਾਤਮਾਂ ਦਾ ਨਾਂਮ ਚੇਤੇ ਕਰਾਉਂਦੇ ਹਨ। ਜੋ ਪ੍ਰਮਾਤਮਾਂ ਦਾ ਨਾਂਮ ਸੁਣਾਂਉਂਦੇ ਹਨ। ਪ੍ਰਮਾਤਮਾਂ ਦੇ ਨਾਂਮ ਨਾਲ ਦੁਨੀਆਂ ਨੂੰ ਵਿਕਾਰਾਂ ਤੋਂ ਬਚਾ ਲੈਂਦੇ ਹਨ ॥

He implants the Name of the Lord, and he preaches the Name of the Lord; through the Name of the Lord, the world is saved.

14238 ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ



Gur Vaekhan Ko Sabh Koee Lochai Nav Khandd Jagath Namasakaariaa ||

गुर वेखण कउ सभु कोई लोचै नव खंड जगति नमसकारिआ


ਸਤਿਗੁਰ ਜੀ ਦੇ ਦਰਸ਼ਨ ਹਰ ਕੋਈ ਚਹੁੰਦਾ ਹੈ। ਨੌ ਖੰਡਾਂ ਦੇ ਜੀਵ, ਬੰਦੇ ਸਤਿਗੁਰ ਜੀ ਦੇ ਅੱਗੇ ਝੁੱਕਦੇ ਹਨ॥
Everyone longs to see the Sathigur, the world, and the nine continents, bow down to Him.

14239 ਤੁਧੁ ਆਪੇ ਆਪੁ ਰਖਿਆ ਸਤਿਗੁਰ ਵਿਚਿ ਗੁਰੁ ਆਪੇ ਤੁਧੁ ਸਵਾਰਿਆ



Thudhh Aapae Aap Rakhiaa Sathigur Vich Gur Aapae Thudhh Savaariaa ||

तुधु आपे आपु रखिआ सतिगुर विचि गुरु आपे तुधु सवारिआ


ਤੂੰ ਰੱਬ ਜੀ ਆਪ ਨੂੰ ਸਤਿਗੁਰ ਜੀ ਵਿੱਚ ਹਾਜ਼ਰ ਕੀਤਾ ਹੈ। ਸਤਿਗੁਰ ਜੀ ਨੂੰ ਆਪ ਹੀ ਜ਼ਾਹਰ ਕੀਤਾ ਹੈ।
You Yourself have established the True Sathigur, You Yourself have adorned the Guru.

14240 ਤੂ ਆਪੇ ਪੂਜਹਿ ਪੂਜ ਕਰਾਵਹਿ ਸਤਿਗੁਰ ਕਉ ਸਿਰਜਣਹਾਰਿਆ



Thoo Aapae Poojehi Pooj Karaavehi Sathigur Ko Sirajanehaariaa ||

तू आपे पूजहि पूज करावहि सतिगुर कउ सिरजणहारिआ


ਸਤਿਗੁਰ ਜੀ ਨੂੰ ਬਣਾਉਣ ਵਾਲੇ ਪ੍ਰਭੂ ਜੀ, ਭਗਵਾਨ ਜੀ ਤੂੰ ਆਪ ਹੀ ਆਪਦੀ ਪੂਜਾ, ਪ੍ਰਸੰਸਾ, ਮੰਨਤ ਕਰਾਉਂਦਾ ਹੈ ॥
You Yourself worship and adore the True Sathigur, You inspire others to worship Him as well, O Creator Lord.

14241 ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ



Koee Vishhurr Jaae Sathiguroo Paasahu This Kaalaa Muhu Jam Maariaa ||

कोई विछुड़ि जाइ सतिगुरू पासहु तिसु काला मुहु जमि मारिआ


ਜੇ ਕੋਈ ਸਤਿਗੁਰ ਜੀ ਨੂੰ ਭੁੱਲਾ ਕੇ, ਦੂਰ ਹੋ ਜਾਂਦਾ ਹੈ। ਉਸ ਦਾ ਮੂੰਹ ਕਾਲਾ ਹੁੰਦਾ ਹੈ। ਜੰਮਦੂਤ ਤੋਂ ਮਾਰ ਪੈਂਦੀ ਹੈ ॥
If someone separates himself from the True Sathigur, his face is blackened, and he is destroyed by the Messenger of Death.

14242 ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ



This Agai Pishhai Dtoee Naahee Gurasikhee Man Veechaariaa ||

तिसु अगै पिछै ढोई नाही गुरसिखी मनि वीचारिआ


ਉਸ ਨੂੰ ਲੋਕ, ਪ੍ਰਲੋਕ ਵਿੱਚ ਥਾਂ, ਇੱਜ਼ਤ ਨਹੀਂ ਮਿਲਦੀ। ਸਤਿਗੁਰ ਜੀ ਦੇ ਭਗਤਾਂ ਨੇ ਦੱਸਿਆ ਹੈ॥
He shall find no shelter, here or hereafter; theSathigur's GurSikhs have realized this in their minds.

Comments

Popular Posts