ਭਾਗ 9 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਜਵਾਨੀ ਵਿੱਚ ਮੈਂ ਬਹੁਤ ਤੱਕੜਾ ਹੁੰਦਾ ਸੀ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਨੇ ਆਪਦੇ ਮਾਂਪੇ, ਵਿਆਹ ਉਤੇ ਕਿਉਂ ਨਹੀਂ ਸੱਦੇ ਸਨ? ਬਹੁਤ ਹੋਰ ਵੀ ਕਾਰਨ ਸਨ। ਟਿੱਕਟ ਦੇ ਪੈਸੇ ਵੀ ਚਾਹੀਦੇ ਸੀ। ਚੈਨ ਨੂੰ ਪਹਿਲਾਂ ਲੈਬਨਾਨ ਆਇਆ ਸੀ। ਉਥੋਂ ਵੀ ਖਾਂਲੀ ਹੱਥ ਮੁੜ ਗਿਆ ਸੀ। ਉਥੇ ਉਸੇ ਨਾਲ ਹੀ ਚੂਬੜ ਗਿਆ ਸੀ। ਜਿਸ ਨੇ ਆਪਦੀ ਟਰਾਸਪੋਰਟ ਵਿੱਚ, ਡਰਾਇਵਰ ਰੱਖਿਆ ਸੀ। ਡਿਊਟੀ ਦੇ ਸਮੇਂ ਹੀ ਸ਼ਰਾਬ ਪੀ ਕੇ ਟਰੱਕ ਚਲਾ ਰਿਹਾ ਸੀ। ਅੱਗਲੇ ਨੇ ਬਗੈਰ ਤੱਨਖ਼ਾਹ ਦਿੱਤੇ ਹੀ ਛੇ ਮਹੀਨਿਆਂ ਵਿੱਚ, ਪਿਛੇ ਮੋੜ ਦਿੱਤਾ ਸੀ। ਉਸ ਪਿਛੋਂ, ਪੰਜਾਬ ਵਿੱਚ ਡੈਅਰੀ ਫਾਰਮ ਬੱਣਾਉਣ ਲਈ, ਬੈਂਕ ਤੋਂ ਕਰਜਾ ਲਿਆ ਸੀ। ਪੇਪਰਾਂ ਵਿੱਚ ਫਾਰਮ ਬੱਣਾ ਦਿੱਤਾ ਸੀ। ਬਿਮਾਰੀ ਪੈ ਕੇ, ਮੱਝਾ ਮਰ ਗਈਆਂ ਸਨ। ਡੰਗਰਾਂ ਦਾ ਚੰਮੜਾ ਲਾਹੁਣ ਵਾਲਿਆ, ਕੋਲੋ ਫੋਟੋਂ ਖਿੱਚ ਕੇ, ਸਬੂਤ ਬੈਂਕ ਨੂੰ ਦੇ ਦਿੱਤੇ ਸਨ। ਕਰਜ਼ਾ ਮੁਆਫ਼ ਹੋ ਗਿਆ ਸੀ। ਪੈਸੇ ਚੈਨ ਨੇ ਲੇਖੇ ਲਾ ਦਿੱਤੇ ਸਨ। ਕਾਰ ਲੈ ਲਈ। ਘਰ ਪਾ ਲਿਆ ਸੀ। ਕਨੇਡਾ ਦਾ ਖ਼ਰਚਾ ਕੱਢ ਲਿਆ ਸੀ। ਕਨੇਡਾ ਆ ਕੇ, ਚੈਨ ਨੇ ਦੇਖਿਆ। ਲੈਬਨਾਨ ਤੋਂ ਵੀ ਕਿਤੇ ਵੱਧ ਮੇਹਨਤ ਕਰਨੀ ਪੈਂਦੀ ਹੈ। ਮਸਾਂ ਘਰ ਦਾ ਕਿਰਾਇਆ ਦੇ ਕੇ, ਦਾਲ ਰੋਟੀ ਚਲਦੀ ਸੀ। ਅਜੇ ਤਾਂ ਕਿਰਾਏ ਦੇ ਮਕਾਂਨ ਵਿੱਚ, ਛੇ ਮੁੰਡੇ ਰਲ ਕੇ ਰਹਿੰਦੇ ਸਨ। ਘਰ ਦੇ ਕੰਮਰੇ ਤਿੰਨ ਸਨ। ਲੰਘੇ ਡੰਗ ਰੋਟੀ ਪੱਕਦੀ ਸੀ। ਦਾਰੂ ਰੋਜ਼ ਰੱਜ ਕੇ ਪੀਂਦੇ ਸਨ। ਕਈ ਬਾਰ, ਰੋਟੀ ਪਕਾਂਉਣ ਖਾਣ ਤੋਂ ਬਗੈਰ ਹੀ, ਸ਼ਰਾਬੀ ਹੋ ਕੇ ਸੌਂ ਜਾਂਦੇ ਸਨ। ਮੁੰਡੇ ਹੀ ਰਲ-ਮਿਲ ਕੇ ਖਾਂਣਾ ਬੱਣਾਉਂਦੇ ਸਨ। ਮੁੰਡਿਆਂ ਦਾ ਘਰ, ਖਾਂਣਾ, ਬਿਸਤਰਾਂ, ਸ਼ਰਾਬ, ਕਬਾਬ ਸਬ ਸਾਂਝਾਂ ਸੀ। ਪੈਸਾ ਕਿਥੋਂ ਬੱਚਣਾਂ ਸੀ?
ਵਿਆਹ ਤੋਂ ਦੋ ਦਿਨ ਪਹਿਲਾਂ ਇੱਕ ਕੰਮਰੇ ਘਰ ਕਿਰਾਏ ਉਤੇ ਲਿਆ ਸੀ। ਹੁਣ ਪ੍ਰੀਤ ਤੇ ਉਹ ਮਿਲ ਕੇ, ਕਿਰਾਇਆ ਤੇ ਬਾਕੀ ਘਰ ਦਾ ਖ਼ਰਚਾ ਕਰ ਸਕਦੇ ਸਨ। ਚੈਨ ਦੀ ਜੇਬ ਵਿੱਚ ਕੁੱਝ ਨਹੀਂ ਸੀ। ਚੈਨ ਆਪਦੇ ਵਿਆਹ ਦਿਖਾਉਣ ਲਈ ਕਨੇਡਾ ਦਾ ਵਿਜ਼ਾ, ਮੰਮੀ-ਡੈਡੀ ਨੂੰ ਦੁਆ ਸਕਦਾ ਸੀ। ਜੇਬ ਨੂੰ ਦੇਖ ਕੇ, ਕੰਨੀ ਕੱਤਰਾ ਗਿਆ। ਜਦੋਂ ਉਸ ਦੇ ਮਾਪਿਆਂ ਨੂੰ ਪਤਾ ਲੱਗਾ। ਚੈਨ ਨੇ ਵਿਆਹ ਕਰਾ ਲਿਆ ਹੈ। ਉਨਾਂ ਨੂੰ ਹੈਰਾਨੀ ਹੋਈ। ਇਕੋ-ਇਕ ਪੁੱਤਰ ਸੀ। ਹੋਰ ਕੋਈ ਔਲਾਦ ਵੀ ਨਹੀਂ ਸੀ। ਚੈਨ ਦੇ ਮੰਮੀ-ਡੈਡੀ ਲੋਕਾਂ ਨਾਲ ਸਾਈਆਂ-ਵਧਾਈਆਂ ਲਾਈ ਬੈਠੇ ਸਨ। ਬਈ ਮੁੰਡਾ ਕਨੇਡਾ ਗਿਆ ਹੋਇਆ ਹੈ। ਉਸ ਲਈ ਕੁੜੀ ਚਾਹੀਦੀ ਹੈ। ਉਹ ਸਮਾਂ ਚਲਾ ਗਿਆ। ਜਦੋਂ ਆਪਦੀਆਂ ਸੱਧਰਾਂ ਦੱਬਾ ਕੇ, ਮਾਪਿਆਂ ਦੀ ਗੱਲ ਵੀ ਮੰਨਦੇ ਸਨ। ਹੁਣ ਦਿਖਾਵਾਂ, ਦਿਖਾਉਣ ਦੇ ਦਿਨ ਚਲੇ ਗਏ। ਇਸੇ ਲਈ ਅੱਜ ਕੱਲ ਕੋਈ ਕਿਸੇ ਦੀ ਪ੍ਰਵਾਹ ਨਹੀਂ ਮੰਨਦਾ। ਭਾਵੇ ਮਾਂਪੇ, ਬੱਚੇ, ਨੌਜਵਾਨ ਹੋਣ ਜਾਂ ਰਿਸ਼ਤੇਦਾਰ, ਹਰ ਕੋਈ ਆਪਦਾ ਲੋਟ ਦੇਖਦਾ ਹੈ। ਕਈ ਐਸੇ ਵੀ ਹਨ। ਇੱਕ ਪਿੰਡ ਵਿਆਹ ਕਰਾ ਲੈਂਦੇ ਹਨ। ਲੈਬਨਾਨ, ਅਮਰੀਕਾ, ਦਿੱਲੀ ਬੰਬੇ, ਜਿਥੇ ਵੀ ਚਲੇ ਗਏ, ਉਥੇ ਵਿਆਹ ਕਰਾ ਲੈਂਦੇ ਹਨ। ਕਈਆਂ ਦੇ ਹੱਥ ਵਿੱਚ ਇੰਨੀਆਂ ਲਕੀਰਾਂ ਨਹੀਂ ਹੁੰਦੀਆਂ। ਜਿੰਨੀਆਂ ਔਰਤਾਂ ਹੁੰਦੀਆਂ ਹਨ।
ਇੱਕ ਬੰਦਾ ਕਨੇਡੀਅਨ ਫੌਜ਼ ਵਿੱਚ ਸੀ। ਫੋਜ਼ੀ ਸਕੀਮ ਉਤੇ ਹੀ ਰਹਿੰਦੇ ਹਨ। ਇੰਨਾਂ ਨੂੰ ਕੈਂਪ ਵਿੱਚ ਹੀ ਰੱਖਿਆ ਜਾਦਾ ਹੈ। ਪਬਲਿਕ ਵਿੱਚ ਬਹੁਤ ਘੱਟ ਆਉਣ ਦਾ ਮੌਕਾ ਮਿਲਦਾ ਹੈ। ਜਦੋਂ ਮੈਂ ਉਸ ਨੂੰ ਦੇਖਿਆ। ਉਸ ਦੀ ਬਹੁਤ ਤਰਸ ਜੋਗ ਹਾਲਤ ਸੀ। ਮੈਂ ਉਸ ਦਿਨ ਡਿਊਟੀ ਉਤੇ ਸੀ। ਮੇਰੇ ਲਈ ਇਹ ਨਵੀਂ ਜਗਾ ਵੀ ਸੀ। ਮੈਨੂੰ ਛੁੱਟੀ ਦੇ ਦਿਨ ਕੰਮ ਲਈ ਸੱਦ ਲਿਆ ਸੀ। ਮੈਂ ਲੈਪਟਾਪ ਉਤੇ ਲਿਖ ਰਹੀ ਸੀ। ਉਹ ਮੈਨੂੰ ਪੁੱਛਣ ਲੱਗ ਗਿਆ, " ਤੂੰ ਇਹ ਕੀ ਲਿਖਦੀ ਹੈ? " ਮੈਂ ਉਸ ਨੂੰ ਦੱਸਿਆ, " ਮਰਦਾਂ ਔਰਤਾਂ ਦੇ ਜਾਇਜ਼, ਨਜ਼ਇਜ਼ ਰਿਸ਼ਤਿਆਂ ਉਤੇ ਲਿਖਦੀ ਹਾਂ। " ਇਹ ਬੰਦਾ 65 ਸਾਲਾਂ ਦਾ ਬੁੱਢਾ ਸੀ। ਮੈਂ ਇਸ ਦੀ ਹਾਲਤ ਦੇਖ ਕੇ, ਅਫ਼ਸੋਸ ਜਾਹਰ ਕੀਤਾ। ਉਸ ਦੀਆਂ ਦੋਂਨੋਂ ਲੱਤਾ ਕੱਟੀਆਂ ਹੋਈਆਂ ਸਨ। ਉਹ ਬਿੱਜਲੀ ਉਤੇ ਚਾਰਜ਼ ਹੋਣ ਵਾਲੀ, ਰੇੜੀ ਉਤੇ ਬੈਠਾ ਸੀ। ਜੋ ਉਸ ਨੂੰ ਇਧਰ-ਉਧਰ ਜਾਂਣ ਵਿੱਚ ਸਾਥ ਦਿੰਦੀ ਸੀ। ਉਸ ਨੇ ਦੱਸਿਆ, " ਜਵਾਨੀ ਵਿੱਚ ਮੈਂ ਬਹੁਤ ਤੱਕੜਾ ਹੁੰਦਾ ਸੀ। ਮੈਂ 88 ਔਰਤਾਂ ਨਾਲ ਸਰੀਰ ਸਬੰਧ ਬੱਣਾਏ ਹਨ। ਜੋ ਮੇਰੀ ਡੈਅਰੀ ਉਤੇ ਨਾਂਮ, ਫੋਨ ਨੰਬਰ ਲਿਖੇ ਹਨ। ਬਾਕੀ ਮੂੰਹ ਜਵਾਨੀ ਚੇਤੇ ਸਨ। ਹੁਣ ਭੁੱਲ ਗਏ ਹਨ। ਮੇਰੇ 70 ਬੱਚੇ ਹਨ। ਹੋਰ ਵੀ ਹੋਣਗੇ। ਮੇਰੇ ਕੋਲ ਇੰਨਾਂ ਸਮਾਂ ਨਹੀਂ, ਜਿੰਨਾਂ ਔਰਤਾਂ ਨੂੰ ਮੈਂ ਮਿਲਿਆਂ ਹਾਂ। ਉਨਾਂ ਕੋਲ ਜਾ ਕੇ, ਬਾਰ-ਬਾਰ ਦੇਖਦਾ। ਕਿਤੇ ਮੇਰਾ ਬੱਚਾ, ਤਾਂ ਤੇਰੇ ਕੋਲ ਨਹੀਂ ਹੈ। " ਮੈਂ ਉਸ ਨੂੰ ਕਿਹਾ, " ਇਹੋ ਜਿਹੀਆਂ ਗੱਲਾਂ ਤਾਂ ਗਲ਼ੀ ਦੇ ਗੁੰਡੇ ਵੀ ਸੁਣਾਉਂਦੇ ਹਨ। ਮੈਂ ਤਾਂ ਸੋਚਿਆਂ ਸੀ। ਤੇਰੀ ਲੱਤ ਫੌਜ਼ ਵਿੱਚ ਕੱਟੀ ਗਈ, ਤਾਂ ਅਫ਼ਸੋਸ ਜਾਹਰ ਕੀਤਾ ਸੀ। ਮੈਂ ਲਿਖਾਰੀ ਵੀ ਹਾਂ। ਤੇਰੀ ਬਹਾਦਰੀ ਬਾਰੇ ਜਰੂਰ ਲਿਖਦੀ। " ਉਸ ਨੇ ਕਿਹਾ, " ਮੈਂ ਸ਼ਰਾਬੀ ਸੀ। ਕਾਰ ਮੇਰੀਆਂ ਲੱਤਾਂ ਉਤੋਂ ਦੀ ਲੰਘ ਗਈ। ਮੈਨੂੰ ਸ਼ੂਗਰ ਹੋਣ ਕਰਕੇ, ਡਾਕਟਰ ਨੇ ਲੱਤਾਂ ਕੱਟ ਦਿੱਤੀਆਂ। ਤੂੰ ਇਹ ਮੇਰੀ ਕਾਪੀ ਰੱਖ ਲੈ, ਮੈਂ ਔਰਤਾਂ ਬਾਰੇ ਬਹੁਤ ਕੁੱਝ ਲਿਖਿਆ ਹੈ। " ਮੈਂ ਉਸ ਨੂੰ ਕਿਹਾ, " ਅਜੇ ਤਾਂ ਮੇਰੇ ਕੋਲ ਗੁਰਜੋਤ ਦੇ ਮੈਸਜ਼ ਬਹੁਤ ਪਏ ਹਨ। ਜੋ ਲਿਖਣ ਵਾਲੇ ਹਨ। ਬਾਕੀ ਔਰਤਾਂ ਬਾਰੇ, ਮੇਰੇ ਦਿਮਾਗ ਕੋਲ ਹੀ ਬਹੁਤ ਕੁੱਝ ਪਿਆ ਹੈ। " ਫਿਰ ਵੀ ਉਸ ਨੇ ਆਪਦੀ ਕਾਪੀ ਮੈਨੂੰ ਦੇ ਦਿੱਤੀ।

Comments
Post a Comment