ਰੱਬ ਦੇ ਨਾਮ ਦੀ, ਮਨ ਅੰਦਰੋਂ ਧਿਆਨ ਦੇ ਕੇ, ਪਛਾਣ ਕਰੀਏ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
07/06/2013. 293

ਰੱਬ ਦੇ ਪਿਅਰਿਆ ਭਗਤਾਂ ਵਿੱਚ ਰਹਿ ਖੁਸ਼ੀਆਂ ਮਾਂਣੀਏ। ਬੇਅੰਤ ਖੁਸ਼ੀਆਂ ਦੇਣ ਵਾਲੇ ਭਗਵਾਨ ਦੇ ਗੁਣ ਗਾ ਕੇ ਪ੍ਰਸੰਸਾ ਕਰੀਈਏ। ਰੱਬ ਦੇ ਨਾਮ ਦੀ, ਮਨ ਅੰਦਰੋਂ ਧਿਆਨ ਦੇ ਕੇ, ਪਛਾਣ ਕਰੀਏ। ਰੱਬ ਦੇ ਨਾਮ ਦੀ ਮਨ ਅੰਦਰੋਂ ਧਿਆਨ ਦੇ ਕੇ, ਪਛਾਣ ਕਰੀਏ। ਬੰਦੇ ਦੀ ਜੂਨ ਕੀਮਤੀ ਹੈ। ਗੁਰਬਾਣੀ ਦੱਸ ਰਹੀ ਹੈ। 84 ਲੱਖ ਬਾਰ ਜੰਮ-ਮਰ ਕੇ ਬੰਦੇ ਬੱਣੇ ਹਾਂ। ਇਸ ਦਾ ਚੱਕਰ, ਤਾਂ ਮੁੱਕਣਾਂ ਹੈ। ਜੇ ਰਾਮ-ਰਾਮ, ਰੱਬ ਰੱਬ, ਅੱਲਾ-ਅੱਲਾ, ਵਾਹਿਗੁਰੂ-ਵਾਹਿਗੁਰੂ ਕਰਦੇ ਰਹਾਂਗੇ। ਮਿੱਠੀ ਗੁਰਬਾਣੀ ਦੇ ਸ਼ਬਦਾਂ ਦੇ ਸੋਹਲੇ ਗਾਈਏ। ਸਾਹਾਂ ਨੂੰ ਲੇਖੇ ਲਗਾਉਣ ਦਾ ਇਹੀ ਤਰੀਕਾ ਹੈ। ਚੌਵੀ ਘੰਟੇ ਰੱਬ ਨੂੰ ਨੇੜੇ ਦੇਖੀਏ। ਸਾਰੇ ਭਰਮ ਭੁਲੇਖੇ, ਡਰ ਵਾਲੀ ਅੱਕਲ ਮੁੱਕ ਗਏ ਹਨ। ਮਨ ਦੇ ਵਿੱਚੋਂ ਦੁਨੀਆਂ ਦੇ ਵਿਕਾਰ ਕੰਮਾਂ ਦੇ ਹਨੇਰੇ ਮੁੱਕ ਗਏ ਹਨ। ਰੱਬ ਦੇ ਗੁਣ ਗਿਆਨ ਨੂੰ ਹਾਂਸਲ ਕਰਕੇ, ਮਨ ਵਿੱਚ ਸੰਭਾਲ ਲਈਏ। ਸਤਿਗੁਰ ਨਾਨਕ ਪ੍ਰਭੂ ਜੀ ਕੋਲੋ, ਹਰ ਮਨੋ ਕਾਂਮਨਾਂ ਇਛਾ ਹਾਂਸਲ ਕਰ ਸਕਦੇ ਹਾਂ।

ਆਪਣੀ ਇਹ ਦੁਨੀਆਂ ਤੇ ਅੱਗਲੀ ਮਰਨ ਪਿਛੋਂ ਦਾ ਜਨਮ ਰੱਬ ਬਚਾ ਲੈਂਦਾ ਹੈ। ਭਵਜਲ ਤਾਰ ਦਿੰਦਾ ਹੈ। ਰਾਮ-ਰਾਮ, ਰੱਬ ਰੱਬ, ਨੂੰ ਹਿਰਦੇ ਵਿੱਚ ਯਾਦ ਕਰੀਏ। ਸਪੂਰਨ ਸਤਿਗੁਰ ਨਾਨਕ ਪ੍ਰਭੂ ਜੀ ਦਾ ਉਪਦੇਸ਼ ਸੱਚਾ ਹੈ। ਹਿਰਦੇ ਵਿੱਚ ਰੱਬ ਦੀ, ਜਿਸ ਬੰਦੇ ਨੂੰ ਯਾਦ ਰਹਿੰਦੀ ਹੈ। ਉਸ ਨੇ ਰੱਬ ਨੂੰ ਜਾਂਣ ਲਿਆ ਹੈ। ਸਰੀਰ ਤੇ ਜਿੰਦ-ਜਾਨ ਲਾ ਕੇ, ਇੱਕ ਪ੍ਰਭੂ ਨੂੰ ਚਿਤ ਜੋੜ ਕੇ, ਯਾਦ ਕਰੀਏ। ਪੀੜਾਂ, ਤਕਲੀਫ਼ਾਂ ਦਾ ਜਾਨ ਨੂੰ ਡਰ ਮੁੱਕ ਜਾਂਦਾ ਹੈ। ਸੌਦਾਗਰ, ਪਵਿੱਤਰ ਸੱਚਾ ਸੌਦਾ, ਵੇਚੀਏ ਤੇ ਖ੍ਰੀਦੀਏ। ਇਹ ਸੌਦਾ ਰੱਬ ਦੇ ਮਹਿਲ ਵਿੱਚ ਆਸਰਾ ਬੱਣੇਗਾ। ਹਿਰਦੇ ਵਿੱਚ ਇੱਕ ਰੱਬ ਦਾ ਆਸਰਾ ਲਈਏ। ਸਤਿਗੁਰ ਨਾਨਕ ਪ੍ਰਭੂ ਜੀ ਨੇ ਲਿਖਿਆ ਹੈ, ਮੁੜ-ਮੁੜ ਕੇ, ਮਰਨ-ਜਨਮ ਦਾ ਚੱਕਰ ਮੁੱਕ ਜਾਂਦਾ ਹੈ।

ਐਸੇ ਪ੍ਰਭੂ ਜੀ ਤੋਂ ਦੂਰ, ਕਿਵੇਂ ਕੋਈ ਜੀਵ ਬੰਦਾ ਜਾ ਸਕਦਾ ਹੈ? ਬਚਾਉਣ ਵਾਲੇ, ਰੱਬ ਨੂੰ ਜੱਪ ਕੇ, ਜੀਵ ਬਚ ਸਕਦੇ ਹਨ। ਜੇ ਨਿਡਰ ਰੱਬ ਨੂੰ ਬੰਦਾ ਯਾਦ ਕਰਦਾ ਹੈ। ਉਸ ਦੇ ਸਾਰੇ ਡਰ ਮੁੱਕ ਜਾਂਦੇ ਹਨ। ਰੱਬ ਦੀ ਮੇਹਰ ਨਾਲ ਬੰਦਾ ਬੰਦਨਾਂ ਤੋਂ ਬਚ ਜਾਦਾ ਹੈ। ਜਿਹਨੂੰ ਰੱਬ ਆਪ ਬਚਾ ਲੈਂਦਾ ਹੈ। ਉਸ ਨੂੰ ਕੋਈ ਦਰਦ, ਪੀੜਾਂ ਨਹੀਂ ਹੁੰਦੇ। ਰੱਬ ਨੂੰ ਯਾਦ ਕਰਨ ਨਾਲ, ਜਾਨ ਅੰਨਦਤ ਹੋ ਜਾਂਦੀ ਹੈ। ਫ਼ਿਕਰ ਮੁੱਕ ਜਾਦੇ ਹਨ। ਹੰਕਾਂਰ ਦੀ ਮੈਂ-ਮੈਂ ਮੁੱਕ ਜਾਂਦੀ ਹੈ। ਉਸ ਊਚੀ ਮੱਤ ਵਾਲੇ, ਬੰਦੇ ਵਰਗਾ, ਕੋਈ ਹੋਰ ਨਹੀਂ ਬੱਣ ਸਕਦਾ। ਜਿਸ ਬੰਦੇ ਦੀ ਰਾਖੀ, ਸਤਿਗੁਰ ਨਾਨਕ ਪ੍ਰਭੂ ਜੀ ਬਹਾਦਰ, ਤਾਕਤਵਰ ਕਰ ਰਹੇ ਹਨ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਦੇ ਸਾਰੇ ਕੰਮ ਸਫ਼ਲੇ ਕਰ ਦਿੰਦੇ ਹਨ।

ਉਸ ਦੀ ਰੱਬ ਅੱਕਲ ਦੀ ਸਪੂਰਨ ਹੈ। ਘਾਟ ਨਹੀਂ ਹੈ। ਇਸ ਦੀ ਤੱਕਣੀ ਵਿੱਚ ਸ਼ਾਂਤ ਕਰਨ ਵਾਲਾ ਮਿੱਠਾਂ ਨਜ਼ਰੀਆ ਹੈ। ਉਸ ਦੇ ਦੇਖਣ ਨਾਲ ਹੀ, ਮਾੜੀ ਆਤਮਾਂ ਵੀ ਪਵਿੱਤਰ ਹੋ ਜਾਂਦੀ ਹੈ। ਜਿਸ ਦੇ ਸੋਹਣੇ ਚਰਨ ਬਹੁਤ ਸੋਹਣੇ ਹਨ। ਪ੍ਰਭੂ ਨੂੰ ਮਿਲਣਾਂ, ਜੀਵਨ ਨੂੰ ਸੇਧ ਦੇਣ ਵਾਲਾ ਹੈ। ਰੱਬ ਦਾ ਸੋਹਣਾ ਦੀਦਾਰ ਹੈ। ਬਹੁਤ ਸੁੰਦਰ ਚੇਹਰਾ ਹੈ। ਰੱਬ ਦੇ ਭਗਤ ਦੀ ਸੇਵਾ ਪਵਿੱਤਰ ਹੈ। ਭਗਤ ਰੱਬ ਨੂੰ ਪਿਆਰਾ ਹੈ। ਰੱਬ ਦਾ ਬੱਣ ਜਾਂਦਾ ਹੈ। ਰੱਬ ਮਨ ਦੀਆਂ ਜਾਂਣਦਾ ਹੈ। ਉਹ ਦੁਨੀਆਂ ਦਾ ਸਬ ਤੋਂ ਵੱਡਾ ਮਾਲਕ ਹੈ। ਜਿਸ ਨੂੰ ਮਨ ਵਿੱਚ ਰੱਬ ਹਾਜ਼ਰ ਦਿੱਸਦਾ ਹੈ। ਉਹ ਪਵਿੱਤਰ, ਧੰਨ-ਧੰਨ ਹੋ ਗਏ ਹਨ। ਉਸ ਬੰਦੇ ਨੂੰ ਮੌਤ ਤੋਂ ਡਰ ਨਹੀਂ ਲੱਗਦਾ। ਜੀਵਨ ਜਿੱਤ ਗਏ ਹਨ। ਉਹ ਰੱਬ ਨਾਲ ਮਿਲ ਕੇ, ਉਚੇ ਸਦਾ ਰਹਿੱਣ ਵਾਲੇ, ਰੱਬ ਨਾਲ ਮਿਲ ਗਏ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਜਿਸ ਬੰਦੇ ਨੇ ਭਗਤਾਂ ਵਿੱਚ ਰਹਿ ਕੇ ਜੱਪਿਆ ਹੈ। ਜਿਸ ਨੂੰ ਸਤਿਗੁਰ ਨਾਨਕ ਪ੍ਰਭੂ ਜੀ ਦੀ, ਰੱਬ ਬਾਣੀ ਮਿਲ ਗਈ ਹੈ। ਉਸ ਵਿੱਚੋਂ ਸ਼ਬਦਾਂ ਦੀ ਰੋਸ਼ਨੀ ਅੱਕਲ ਦੇਣ ਵਾਲੇ, ਬਿਚਾਰ, ਗੁਣਾਂ ਦਾ ਸੁਰਮਾਂ ਮਿਲ ਗਇਆ ਹੈ। ਉਸ ਦੇ ਵਿਕਾਰ ਕੰਮਾਂ ਦੇ ਹਨੇਰੇ ਮੁੱਕ ਗਏ ਹਨ। ਸਤਿਗੁਰ ਨਾਨਕ ਜੀ ਨੂੰ ਪ੍ਰਭੂ ਜੀ ਨੇ ਮੇਹਰਬਾਨੀ ਕਰਕੇ ਦਿੱਤਾ ਹੈ। ਜਿਸ ਰੱਬ ਬਾਣੀ ਨੇ ਜਾਨ ਨੂੰ ਬੁੱਧ ਦੇ ਕੇ , ਰੱਬੀ ਗੁਣਾ ਨਾਲ ਸੁਰਤ ਜਗਾ ਦਿੱਤੀ ਹੈ।

ਰੱਬ ਨੂੰ ਚੇਤੇ ਕਰਨ ਵਾਲਿਆ ਵਿੱਚ ਰੱਬ ਦੇਖਿਆ ਹੈ। ਭਗਵਾਨ ਦਾ ਨਾਂਮ ਮੀਠਾ ਸੁਆਦ ਲੱਗਦਾ ਹੈ। ਪੂਰੀ ਦੁਨੀਆਂ ਦੀਆਂ ਚੀਜ਼ਾਂ, ਇੱਕ ਰੱਬ ਕੋਲ ਹੀ ਹਨ। ਉਸ ਰੱਬ ਦੇ ਬੇਅੰਤ ਤਰਾ ਦੇ ਰੰਗ, ਰੂਪ, ਅਕਾਰ ਦਿਸਦੇ ਹਨ। ਦੁਨੀਆਂ ਦੇ ਸਾਰੇ ਨੌ ਖ਼ਜ਼ਨਿਆ ਦੇ ਬਰਾਬਰ, ਰੱਬ ਮਿੱਠਾ ਰਸ ਦਾ ਨਾਂਮ ਹੈ। ਰੱਬ ਦੇ ਰਹਿੱਣ ਦੀ ਥਾਂ ਬੰਦੇ ਦੇ ਸਰੀਰ ਵਿੱਚ ਹੈ। ਰੱਬ ਬੰਦੇ ਵਿੱਚ ਸ਼ਾਂਤੀ ਨਾਲ ਆਸਣ ਲਾਈ ਬੈਠਾਂ ਹੈ। ਬੇਅੰਤ ਅੰਨਦ ਦੇਣ ਵਾਲੇ, ਸੰਗੀਤ ਚਲਦੇ ਹਨ। ਹੈਰਾਨ ਕਰਨ ਵਾਲੇ, ਕੌਤਕ ਹੁੰਦੇ ਹਨ। ਦੱਸੇ ਨਹੀਂ ਜਾ ਸਕਦੇ। ਮਹਿਸੂਸ ਕੀਤੇ ਜਾ ਸਕਦੇ ਹਨ। ਉਸੇ ਨੇ ਰੱਬ ਦੇ ਅੰਨਦ ਨੂੰ ਪਾਇਆ ਹੈ। ਜਿਸ ਨੂੰ ਰੱਬ ਆਪ ਆਪਦੇ ਚੋਜ਼ ਕੌਤਕ ਦਿਖਾਉਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਨੂੰ ਆਪਣਾਂ ਅੰਨਦ, ਖੁਸ਼ੀਆਂ ਦਿਖਾਉਣ ਦੀ ਬੁੱਧ ਦੇ ਦਿੰਦਾ ਹੈ।

ਬੇਅੰਤ ਪ੍ਰਮਾਤਮਾਂ, ਬੰਦੇ ਦੇ ਸਰੀਰ ਤੇ ਆਲੇ ਦੁਆਲੇ ਸਬ ਪਾਸੇ ਰਹਿੰਦਾ ਹੈ। ਜ਼ਰੇ-ਜ਼ਰੇ, ਹਰ ਸਮੇਂ, ਧਰਤੀ , ਅਕਾਸ਼, ਪਤਾਲ ਵਿੱਚ ਰੱਬ ਹਾਜ਼ਰ ਰਹਿੰਦਾ ਹੈ। ਸਾਰੀ ਦੁਨੀਆਂ ਵਿੱਚ ਸਪੂਰਨ ਪ੍ਰਭੂ ਹਾਜ਼ਰ ਰਹਿੰਦਾ ਹੈ। ਸਾਰੀ ਦੁਨੀਆਂ ਵਿੱਚ ਸਪੂਰਨ ਪ੍ਰਭੂ ਜੰਗਲ, ਘਾਹ, ਪਹਾੜਾ ਵਿੱਚ ਹਾਜ਼ਰ ਰਹਿੰਦਾ ਹੈ। ਜੈਸਾ ਰੱਬ ਦਾ ਭਾਂਣਾ ਹੁੰਦਾ ਹੈ। ਜੀਵ ਬੰਦੇ ਨੂੰ ਉਵੇਂ ਕਰਨਾਂ, ਸਹਿਣਾਂ ਪੈਂਦਾ ਹੈ। ਰੱਬ ਹਵਾ, ਪਾਣੀ, ਅੱਗ, ਪ੍ਰਭੂ ਚਾਰੇ ਜੁਗ, ਹਰ ਪਾਸੇ, ਦਸੀ ਪਾਸੇ ਆਲੇ-ਦੁਆਲੇ ਹੈ। ਭਗਵਾਨ ਤੋਂ ਅੱਲਗ ਕੋਈ ਨਹੀਂ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੀ ਮੇਹਰ ਨਾਲ ਅੰਨਦ ਲਈਏ।

Comments

Popular Posts