ਰੱਬ ਨੇ, ਆਪ ਹੀ ਜੱਗ ਰੱਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ। ਦੂਜਾ ਹੋਰ ਕੋਈ ਨਹੀਂ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
04/06/2013. 290

ਉਸ ਰੱਬ ਨੂੰ ਕਿਉਂ ਭੁੱਲਾਉਣਾਂ ਹੈ? ਜੋ ਕਿਸੇ ਦੀ ਮੇਹਨਤ ਨਹੀਂ ਰੱਖਦਾ। ਜੈਸਾ ਵੀ ਤਰਲਾ ਲੈ ਕੇ ਕੰਮ ਕਰਾਂਗੇ। ਵੈਸਾ ਫ਼ਲ ਮਿਲੇਗਾ। ਉਹ ਰੱਬ ਕਿਉਂ ਭੁੱਲਾਉਣਾ ਹੈ? ਉਹ ਰੱਬ ਕਿਉਂ ਯਾਦ ਨਹੀਂ ਆਉਂਦਾ? ਜਿਸ ਰੱਬ ਨੂੰ ਜਦੋ-ਜਦੋਂ ਰੱਬ ਨੂੰ ਚੇਤੇ ਕਰੀਏ, ਉਹ ਸਬ ਜਾਂਣਦਾ ਹੈ। ਜਿੰਨਾਂ ਵੀ ਉਸ ਨੂੰ ਚੇਤੇ ਕਰੀਏ। ਭਗਵਾਨ ਆਪ ਜਾਣਦਾ ਹੈ। ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜਿਸ ਨੇ, ਜੀਵਨ ਵਿੱਚ ਸਾਰਾ ਕੁੱਝ ਦਿੱਤਾ ਹੈ। ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜਿੰਦਗੀ ਜਿਉਣ ਲਈ ਦਿੱਤੀ ਹੈ। ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜਿਸ ਰੱਬ ਨੇ, ਮਾਂ ਦੇ ਗਰਭ ਵਿੱਚ ਪੂਰੇ ਗੰਦ ਵਿੱਚ ਜਿਉਂਦਾ ਰੱਖਿਆ ਹੈ। ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਕਿਸੇ ਨੂੰ ਹੀ ਸਮਝ ਪੈਂਦੀ ਹੈ। ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜੋ ਦੁਨੀਆਂ ਦੇ ਵਿਕਾਰਾ ਕੰਮਾਂ, ਪਾਪਾਂ ਦੇ ਜ਼ਹਿਰ ਤੋਂ ਬਚਾ ਲੈਂਦਾ ਹੈ। ਪਿਛਲੇ ਕਈ ਜਨਮਾਂ ਤੋਂ, ਟੁੱਟੇ ਹੋਏ ਜੀਵ ਆਤਮਾਂ ਨੂੰ, ਰੱਬ ਆਪਦੇ ਨਾਲ ਮਿਲਾ ਲੈਂਦਾ ਹੈ। ਸਪੂਰਨ ਸਤਿਗੁਰ ਜੀ ਨੇ, ਇਹ ਰੱਬੀ ਮਿਲਣ ਦੀ ਗੱਲ ਦੱਸੀ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਂਮ ਨੂੰ ਜਿਸ ਬੰਦੇ ਨੇ ਯਾਦ ਕੀਤਾ ਹੈ।

ਰੱਬ ਦੇ ਪਿਆਰਿਉ ਭਗਤੋਂ, ਇਹ ਕਾਰਜ ਕਰੋ। ਰੱਬ ਦੇ ਪਿਆਰਿਉ ਭਗਤੋਂ, ਇਹ ਕਾਰਜ ਕਰੋ। ਪ੍ਰਮਾਤਮਾਂ ਨੂੰ ਯਾਦ ਕਰੋ। ਭਗਵਾਨ ਨੂੰ ਬਾਰ-ਬਾਰ ਜੱਪ, ਬੋਲ, ਗਾ, ਬਿਚਾਰ ਕੇ ਅੰਨਦ ਪਾ ਲਵੋ। ਰੱਬ ਨੂੰ ਆਪ ਚੇਤੇ ਕਰੋ। ਹੋਰਾਂ ਨੂੰ ਪ੍ਰਮਾਤਮਾਂ ਦਾ ਨਾਂਮ ਯਾਦ ਕਰਾਈਏ। ਰੱਬ ਦੇ ਪਿਆਰੇ ਭਗਤਾਂ ਨਾਲ ਪ੍ਰੇਮ ਕਰਕੇ, ਗੁਣ ਹਾਂਸਲ ਕਰਕੇ, ਦੁਨੀਆਂ ਤੋਂ ਬਚ ਕੇ, ਭਵਜਲ ਤਰ ਜਾਈਦਾ ਹੈ। ਰੱਬ ਦੇ ਪਿਆਰੇ ਤੋਂ ਬਗੈਰ, ਸਰੀਰ ਬੇਕਾਰ ਸੁਆਹ ਵਰਗਾ ਹੈ। ਸਾਰੀ ਦੁਨੀਆਂ ਦੇ ਭਲੇ ਕੰਮ, ਅੰਨਦ ਰੱਬ ਦੇ ਨਾਂਮ ਦੇ ਖ਼ਜਾਨੇ ਦੇ ਅੰਦਰ ਹਨ। ਦੁਨੀਆਂ ਦੇ ਵਿਕਾਰਾਂ ਵਿੱਚ ਲੱਗੇ ਹੋਏ ਬੰਦੇ ਨੂੰ, ਰੱਬੀ ਬਾਣੀ ਪੜ੍ਹਨ, ਸੁਣਨ ਨਾਲ, ਛੁੱਟਕਾਰਾ ਮਿਲ ਕੇ, ਮਨ ਟਿੱਕ ਜਾਂਦਾ ਹੈ। ਸਾਰੇ ਦਰਦ ਮੁੱਕ ਜਾਂਦੇ ਹਨ। ਸਤਿਗੁਰ ਨਾਨਕ ਪ੍ਰਭੂ ਜੀ ਨੂੰ ਯਾਦ ਕਰੀਏ, ਸਿਮਰਨ ਕਰੀਏ। ਜੋ ਸਾਰੇ ਗੁਣਾਂ ਦਾ ਭੰਡਾਰ ਹੈ। ਜਦੋਂ ਰੱਬ ਦਾ ਪਿਆਰ, ਮੋਹ ਜਾਗਦਾ ਹੈ।

ਮਨ ਨੂੰ ਪਿਆਰ ਦੇ ਅੰਨਦ ਦੇ ਮਿੱਠੇ ਅੰਮ੍ਰਿਤ ਨਾਲ, ਖੁਸ਼ੀਆਂ ਦਾ ਚਾਅ ਚੜ੍ਹ ਜਾਂਦਾ ਹੈ। ਉਸ ਦੇ ਸਰੀਰ ਤੇ ਹਿਰਦੇ ਦੀ ਦਿਲੋਂ ਇਹੀ ਇੱਛਾ ਹੁੰਦੀ ਹੈ। ਰੱਬ ਨੂੰ ਅੱਖਾਂ ਨਾਲ ਦੇਖ ਕੇ, ਉਸ ਨੂੰ ਅੰਨਦ ਮਿਲਦਾ ਹੈ। ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਚਰਨ ਧੋ ਕੇ, ਨਿਵ ਕੇ ਸੇਵਾ ਕਰਕੇ, ਖੁਸ਼ੀ ਨਾਲ ਮਨ ਖਿੜ ਜਾਂਦਾ ਹੈ। ਰੱਬ ਨੂੰ ਪਿਆਰ ਕਰਨ ਵਾਲਿਆ ਦੇ ਸਰੀਰ ਤੇ ਜਿੰਦ-ਜਾਨ, ਰੱਬ ਦੇ ਪ੍ਰੇਮ ਵਿੱਚ ਰੁੱਝ ਕੇ, ਰੱਬ ਵਰਗੇ ਬੱਣੇ ਰਹਿੰਦੇ ਰਹਿੰਦੇ ਹਨ। ਰੱਬ ਦੇ ਪਿਆਰ ਨੂੰ ਕੋਈ ਹੀ ਬੰਦਾ ਹਾਂਸਲ ਕਰਦਾ ਹੈ। ਪ੍ਰਮਾਤਮਾਂ ਇੱਕ ਚੀਜ਼ ਮੇਹਰਬਾਨੀ ਕਰਕੇ ਦੇ ਦਿਉ। ਸਤਿਗੁਰੂ ਜੀ ਦੀ ਕਿਰਪਾ ਨਾਲ, ਨਾਂਮ ਚੇਤੇ ਕਰੀਏ। ਉਸ ਰੱਬ ਦੀ ਮਹਿਮਾਂ ਦੱਸੀ ਨਹੀਂ ਜਾ ਸਕਦੀ। ਸਤਿਗੁਰ ਨਾਨਕ ਪ੍ਰਭੂ ਜੀ ਸਾਰਿਆਂ ਜੀਵਾਂ, ਬੰਦਿਆ, ਸ੍ਰਿਸਟੀ ਵਿੱਚ ਆਪ ਹੀ ਹੈ।

ਰੱਬ ਭੁੱਲਾਂ ਨੂੰ ਮੁਆਫ਼ ਕਰਨ ਵਾਲਾ ਹੈ। ਗਰੀਬਾਂ ਉਤੇ ਤਰਸ ਕਰਨ ਵਾਲਾ ਹੈ। ਰੱਬ ਆਪ ਨੂੰ ਪਿਆਰ ਕਰਨ ਵਾਲਿਆ ਨੂੰ ਪ੍ਰੇਮ ਕਰਨ ਵਾਲਾ ਹੈ। ਹਰ ਸਮੇਂ ਮੇਹਰਬਾਨੀ ਕਰਨ ਵਾਲਾ ਹੈ। ਬੇਸਹਾਰਾ, ਗਰੀਬਾ ਨੂੰ ਪ੍ਰਭੂ ਜੀ ਤੂੰ ਪਾਲਣ ਵਾਲਾ ਹੈ। ਹਰ ਇੱਕ ਦੀ ਪਾਲਣਾਂ ਪ੍ਰਭੂ ਕਰਦਾ ਹੈ। ਸ਼ੁਰੂ ਤੋਂ ਹੀ ਦੁਨੀਆਂ ਬੱਣਨ ਵੇਲੇ ਤੋਂ, ਰੱਬ ਹੀ ਸਬ ਕੁੱਝ ਕਰਦਾ ਹੈ। ਰੱਬ ਦੇ ਪਿਆਰਿਆਂ ਬੰਦਿਆਂ ਦੇ ਸਾਹਾਂ ਦਾ ਆਸਰਾ ਹੈ। ਜਿਹੜਾ-ਜਿਹੜਾ ਵੀ ਰੱਬ ਨੂੰ ਯਾਦ ਕਰਦਾ ਹੈ। ਉਹ ਪਵਿੱਤਰ ਹੋ ਜਾਂਦਾ ਹੈ। ਰੱਬ ਦੇ ਪਿਆਰਿਆਂ ਦਾ ਮਨ, ਰੱਬ ਨੂੰ ਪਿਆਰ ਕਰਨ ਲੱਗ ਜਾਂਦਾ ਹੈ। ਮੈਂ ਬੇਸਮਝ, ਅਣਜਾਂਣ-ਬੱਚੇ ਵਰਗਾ, ਬੇਅੱਕਲ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਤੇਰਾ ਆਸਰਾ ਲੈਣ ਆਇਆ ਹਾਂ।

ਉਸ ਬੰਦੇ ਨੂੰ ਸਾਰੇ ਰੱਬ ਦੀ ਦਰਗਾਹ ਦੇ ਸੁਖ ਮਿਲ ਜਾਂਦੇ ਹਨ। ਜੋ ਇੱਕ ਭੋਰਾ ਸਮਾਂ ਵੀ ਰੱਬ ਦਾ ਨਾਂਮ ਲੈਂਦੇ ਹਨ। ਬੇਅੰਤ ਬਾਦਸ਼ਾਹੀਆਂ, ਦੁਨੀਆਂ ਦੇ ਅੰਨਦ ਨਾਲ ਪ੍ਰਸੰਸਾ ਮਿਲਦੀ ਹੈ। ਰੱਬ ਦੇ ਨਾਂਮ ਨਾਲ ਪਿਆਰ ਕਰਨ ਵਾਲਿਆ ਨੂੰ ਸਬ ਕੁੱਝ ਹਾਂਸਲ ਹੋ ਜਾਂਦਾ ਹੈ। ਉਸ ਬੰਦੇ ਨੂੰ ਖਾਂਣ ਵਾਲੇ ਸਾਰੇ ਪਦਾਰਥ, ਕੱਪੜੇ ਮਨ ਭਾਉਂਦੇ ਅੰਨਦ ਮਿਲਦੇ ਹਨ। ਜਿਸ ਦੀ ਜੀਭ ਹਰ ਰੋਜ਼ ਰੱਬ-ਰੱਬ ਕਰਦੀ ਰਹਿੰਦੀ ਹੈ। ਉਸ ਬੰਦੇ ਦਾ ਜੀਵਨ ਸਫ਼ਲ, ਸੁਖੀ, ਧੰਢਾਂਡ ਵਾਲ ਹੋ ਜਾਂਦਾ ਹੈ। ਜਿਸ ਨੂੰ ਮਨ ਵਿੱਚ ਸਪੂਰਨ ਰੱਬ ਹਾਜ਼ਰ ਦਿਸਦਾ ਹੈ। ਰੱਬ ਦੇ ਨਾਂਮ ਨਾਲ ਪਿਆਰ ਕਰਨ ਵਾਲਿਆ ਵਿੱਚ ਰੱਬ ਦਿਸਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਕੋਲ ਸਾਰੇ ਅੰਨਦ ਲੱਭ ਜਾਂਦੇ ਹਨ। ਧੰਨ ਮੋਹ ਵਿੱਚੋਂ ਆਪ ਹੀ ਰੱਬ ਦੂਰ ਹੈ। ਆਪ ਹੀ ਜੀਵਾਂ ਦੁਆਰਾ ਵਿੱਚੋਂ ਦੀ ਧੰਨ ਮੋਹ ਫਸਿਆ ਹੋਇਆ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ ਆਪ ਹੀ ਜੱਗ ਰੱਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ

ਜਦੋਂ ਦੁਨੀਆਂ ਬੱਣੀ ਨਹੀਂ ਸੀ। ਮਾੜੇ ਕੰਮ. ਪਾਪ ਕਿਹਤੋਂ ਹੋਣੇ ਸੀ? ਜਦੋਂ ਰੱਬ ਆਪ ਹੀ ਚੁੱਪ, ਬਿਲਕੁਲ, ਇਕਾਂਤ ਵਿੱਚ ਸਮਾਧੀ ਲਾਈ ਬੈਠਾ ਸੀ। ਉਦੋਂ ਕਿਸੇ ਨਾਲ ਦੁਸ਼ਮੱਣੀ ਕਿਹਨੇ ਕਰਨੀ ਸੀ?ਜਦੋਂ ਰੱਬ ਦੁਨੀਆਂ ਦਾ ਕੋਈ ਅਕਾਰ, ਰੰਗ, ਰੂਪ ਨਹੀਂ ਸੀ। ਤਾਂ ਗੁੱਸਾ, ਖੁਸ਼ੀ, ਚਿੰਤਾ ਕਿਹਨੇ ਕਰਨੇ ਸੀ? ਜਦੋਂ ਆਪ ਹੀ ਆਪ ਰੱਬ ਸਾਰੇ ਪਾਸੇ ਸੀ। ਤਾਂ ਪਿਆਰ, ਵਹਿਮ ਕਿਹਨੇ ਕਰਨੀ ਸੀ? ਰੱਬ ਆਪ ਹੀ ਆਪਦੀ ਦੁਨੀਆਂ ਬੱਣਾਉਂਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪ ਹੀ ਜੱਗ ਰੱਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ। ਦੂਜਾ ਹੋਰ ਕੋਈ ਨਹੀਂ ਹੈ।


 

 

 

 


Comments

Popular Posts