ਭਾਗ 110 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਅਸੀਂ ਤਾਂ ਪਿਆਰ, ਪ੍ਰੇਮ ਦੇ ਭੁੱਖੇ ਹਾਂ, ਜਦੋਂ ਵੀ ਮਰਜ਼ੀ ਪ੍ਰੋਗ੍ਰਾਮ ਬੱਣਾਂ ਲਵੋ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਵਿੰਦਰ ਮੁੰਡੇ ਨੂੰ ਗੁਰਦੁਆਰੇ ਸਾਹਿਬ ਲੈ ਕੇ ਗਈ ਸੀ। ਉਸ ਦਾ ਨਾਂਮ ਰੱਖਣਾਂ ਸੀ ਅੱਗੇ ਗੁਰਦੁਆਰੇ ਸਾਹਿਬ ਵਿੱਚ ਸਾਧ ਆਇਆ ਹੋਇਆ ਸੀ। ਸਾਰੇ ਉਸ ਦੇ ਦੁਆਲੇ ਹੋਏ ਸਨ। ਗੁਰਜੋਤ ਵਿੰਦਰ ਤੇ ਉਸ ਦੀ ਮੰਮੀ ਵੀ ਬੈਠ ਗਈਆਂ। ਸਾਧ ਨੇ ਕਿਹਾ, " ਮੇਰੇ ਨੇੜੇ ਨੂੰ ਆ ਜਾਵੋ। ਮਾਰੋ ਚੌਕੜੇ, ਅੱਖਾਂ ਨਹੀਂ ਖੋਲਣੀਆਂ। ਸੁਰਤ ਟਿੱਕਾ ਲਵੋ। ਅੰਦਰ ਦਸਵੇਂ ਦੁਆਰ ਵਿੱਚ ਮਾਰੋ ਝਾਤੀ। " ਸੰਗਤ ਨੂੰ ਅੱਖਾਂ ਮਿੱਚਵਾ ਦਿੱਤੀਆਂ ਸਨ। ਜਿੰਨਾਂ ਨੂੰ ਕੁੱਝ ਪਤਾ ਨੂੰ ਸੀ। ਗੁਰੀ ਵਰਗੇ ਕਈਆਂ ਨੂੰ, ਮੱਥੇ ਵਿੱਚ ਅੱਖਾਂ ਮਿੱਚੀਆਂ ਵਿੱਚ, ਹਨੇਰਾ ਹੀ ਦਿਸ ਰਿਹਾ ਸੀ। ਕਈ ਜੁਗਤੀ ਬੰਦੇ ਲਈਟ ਵਿੱਚ ਝਾਕ ਕੇ, ਅੱਖਾਂ ਬਿੰਦੇ-ਬਿੰਦੇ ਬੰਦ ਕਰਕੇ, ਮੱਥੇ ਵਿੱਚ ਬੱਲਬ ਦੀ ਰੋਸ਼ਨੀ ਦਾ ਸੁਆਦ ਲੈ ਰਹੇ ਸਨ। ਜੇ ਬੱਲਬ ਵੱਲ ਕੁੱਝ ਚਿਰ ਦੇਖ ਕੇ, ਅੱਖਾਂ ਬੰਦ ਕਰੀਆਂ। ਮੱਥੇ ਵਿੱਚ ਰੋਸ਼ਨੀ ਬੱਲਬ ਵਾਲੀ ਦਿਸਦੀ ਹੈ। ਪਰ ਇਹੀ ਰੋਸ਼ਨੀ ਮੱਥੇ ਵਿੱਚ, ਉਨਾਂ ਨੂੰ ਦਿਸਦੀ ਰਹਿੰਦੀ ਹੈ। ਜਿੰਨਾਂ ਦੀ ਲਿਵ ਰੱਬ ਨਾਲ ਜੁੜ ਗਈ ਹੈ। ਉਨਾਂ ਦੇ ਮੱਥੇ ਵਿੱਚ ਚੰਦ ਚੜ੍ਹਿਆ ਰਹਿੰਦਾ ਹੈ। ਉਨਾਂ ਦੇ ਸਾਰੇ ਫੁਰਨੇ ਪੂਰੇ ਹੋਣ ਲੱਗ ਜਾਂਦੇ ਹਨ। ਇਸ ਨੂੰ ਭਗਤ ਕਹਿੰਦੇ ਹਨ। ਨਾਂ ਕਿ ਸਾਧ, ਸੰਤ ਕਹਿੰਦੇ ਹਨ। ਸੰਤ ਰੱਬ ਤੇ ਸਤਿਗੁਰ ਜੀ ਹਨ।

ਉਸ ਸਾਧ ਨੇ ਬੋਲ ਕੱਢਿਆ, ਐਸਾ ਗੁਰ ਵਡਭਾਗੀ ਪਾਇਆ॥ ਮਗਰ ਸੰਗਤਾਂ ਬੋਲਣ ਲੱਗ ਗਈਆਂ ਸਨ, ਐਸਾ ਗੁਰ ਵੱਡਭਾਗੀ ਪਾਇਆ॥ ਸੰਗਤਾਂ ਦੇ ਸ਼ਬਦ ਬੋਲਣ ਸਮੇਂ, ਇਹ ਸਾਧ ਵਿੱਚੇ ਬੋਲਣ ਲੱਗਾ. " ਆਹਾ-ਆਹਾ। " ਜਿਵੇ ਕੋਈ ਚੁਟਕਲਾ ਸੁਣ ਕੇ, ਬੱਲੇ-ਬੱਲੇ ਕਰਦੇ ਹਨ। ਉਸ ਪਿਛੋਂ ਚਾਰ ਕੁ ਬਾਰੀ ਵਾਹਿਗੁਰੂ-ਵਾਹਿਗੁਰੂ ਕਰਕੇ ਸੰਗਤ ਨੂੰ ਲਾਲਕਾਰ ਕੇ ਕਹਿੰਦਾ, " ਜੁੜਗੀਆਂ ਤਾਰਾਂ, ਮਿਲ ਗਿਆ ਰੱਬ, ਸਾਰੇ ਹੋਗੇ ਰੱਬ ਦਾ ਰੂਪ " ਸਾਰੇ ਜੋਰੋ-ਜੋਰ ਵਾਹਿਗੁਰੂ-ਵਾਹਿਗੁਰੂ ਕਰਨ ਲੱਗ ਗਏ। ਸਬ ਦੇ ਸੰਘ ਸੁੱਕ ਗਏ। ਆਪ ਸਾਧ ਚੁੱਪ ਕੀਤਾ ਬੈਠਾ ਸੀ। ਸ਼ਾਇਦ ਅੰਦਰ ਘੰਡੀ ਵੱਜਦੀ ਹੋਵੇ। ਸਾਧ ਥੋੜੇ ਸਮੇਂ ਬਾਅਦ ਬਿੰਦੇ-ਬਿੰਦੇ, " ਆਹਾ-ਆਹਾ " ਉਹੋ-ਉਹੋ-ਕਰੀ ਜਾਂਦਾ ਸੀ। ਸੰਗਤ ਨੂੰ ਅੱਖਾਂ ਮਿੱਚਵਾ ਦਿੱਤੀਆਂ ਸਨ। ਆਪ ਸਾਧ, ਆਲਾ ਦੁਆਲਾ, ਬੀਬੀਆਂ ਨੂੰ ਦੇਖੀ ਜਾਂਦਾ ਸੀ। ਉਸ ਦੀ ਗਰਦਨ, ਬੰਦਿਆਂ ਬੁੜੀਆਂ ਵੱਲ, ਬੋਤੇ ਦੀ ਧੋਣ ਵਾਂਗ ਘੁੰਮ ਰਹੀ ਸੀ। ਫਿਰ ਉਹ ਕਹਿੱਣ ਲੱਗਾ, " ਨਿੰਦਾ ਕਰਨ ਵਾਲੇ ਦਾ ਮੂੰਹ ਕਾਲਾ ਹੁੰਦਾ ਹੈ। ਸਾਧ ਦਾ ਮੁੱਖ ਉਜਲਾ ਹੋ ਜਾਂਦਾ ਹੈ। ਬੀਬੀਉ ਤੁਸੀਂ ਵੀ ਧਿਆਨ ਨਾਲ ਸੁਣ ਲਵੋ। ਤੁਸੀ ਵੀ ਮੂੰਹ, ਬੁੱਲ ਰੰਗੀ ਫਿਰਦੀਆਂ ਹੋ। ਮੂੰਹ ਗੱਲ਼ਾਂ ਉਤੇ ਪੌਡਰ ਥੱਪਿਆ ਹੈ। ਬੀਬੀਆਂ ਨੇ, ਬੁੱਲ ਲਾਲ ਕੀਤੇ ਹੋਏ ਹਨ। ਤੁਹਾਡੇ ਕੋਲ ਬਿਊਟੀ ਪਰਲਰ ਕੋਲ ਜਾਂਣ ਦਾ ਸਮਾਂ ਹੈ। ਗੁਰਦੁਆਰੇ ਸਾਹਿਬ ਐਤਵਾਰ ਨੂੰ ਆਉਂਦੀਆਂ ਹੋ। " ਕਈ ਬੀਬੀਆਂ ਸਾਧ ਦੀ ਗੱਲ ਸੁਣ ਕੇ, ਭੁੱਲ ਦੰਦਾਂ ਨਾਲ ਟੁੱਕਣ ਲੱਗ ਗਈਆਂ। ਕਈ ਦੇਗ਼ ਨਾਲ ਮਿਲੇ, ਪੇਪਰਾਂ ਨਾਲ ਬੁੱਲ ਸਾਫ਼ ਕਰਨ ਲੱਗ ਗਈਆਂ ਸਨ। ਔਰਤਾਂ ਦੇ ਪਤੀ ਵੀ ਵਿੱਚੇ ਬੈਠੇ, ਬੇਗਾਨੇ ਮਰਦ ਤੋਂ ਆਪਦੀਆਂ ਜ਼ਨਾਨੀਆਂ ਦੀ ਪ੍ਰਸੰਸਾ ਜਾਂ ਬੇਇਜ਼ਤੀ ਕਰਾ ਕੇ, ਛੋਤ ਲੁਹਾ ਰਹੇ ਸਨ। ਇਸ ਸਾਧ ਨੂੰ ਕੋਈ ਪੁੱਛੇ, " ਤੂੰ ਬੇਗਾਨੀਆਂ ਔਰਤਾਂ ਦੀਆਂ ਗੱਲ਼ਾਂ, ਬੁੱਲ ਚੂਸਣੇ ਹਨ। ਤੈਨੂੰ ਕੀ ਤਕਲੀਫ਼ ਹੈ? ਬੇਗਾਨੀਆਂ ਔਰਤਾਂ ਕੁੱਝ ਵੀ ਕਰਨ। ਤੇਰਾ ਕੀ ਬਿਜ਼ਨਸ ਹੈ? ਤੇਰੀ ਬੁੜੀਆਂ ਦੇ ਬੁੱਲਾਂ ਉਤੇ ਨਜ਼ਰ ਪੈ ਗਈ ਹੈ। ਮੂੰਹ ਉਤੇ ਪੌਡਰ ਲੱਗਾ ਦਿਸ ਪਿਆ। ਕੀ ਤੇਰੇ ਸਾਧਾ ਵਾਲੇ ਲੱਛਣ ਹਨ? ਜਾਂ ਖੀ ਮਸਟੰਡਿਆ ਵਾਲੇ ਕਾਰਨਾਂਮੇ ਹਨ? " ਇਹ ਸਾਧ ਤਾਂ ਔਰਤਾਂ ਦੇ ਸੂਟ, ਬੁੱਲ, ਗੱਲ਼ਾਂ ਸਬ ਧਿਆਨ ਨਾਲ ਦੇਖਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਸੁਖਮਣੀ ਵਿੱਚ ਲਿਖਿਆ ਆਇਆ ਹੈ। ਇਸਤਰੀ ਦੀਆ ਅੱਖਾਂ ਵਿੱਚ ਨਹੀਂ ਦੇਖਣਾਂ। ਨੇਤਰਾਂ ਵਿੱਚ ਦੂਜੀਆ ਅੱਖਾਂ ਨੂੰ ਖਿੱਚਣ-ਮੋਹਣ ਦੀ ਖਿੱਚ ਹੁੰਦੀ ਹੈ। ਨਰ-ਮਾਦਾ ਦੋਨਾਂ ਨੂੰ, ਰੱਬੀ ਗੁਰਬਾਣੀ ਇਸਤਰੀ ਕਹਿੰਦੀ ਹੈ। ਰੱਬ ਦੁਨੀਆਂ ਦਾ ਖ਼ਸਮ ਅਕਾਲ ਪੁਰਖ ਹੈ। 30 ਕੁ ਬੰਦੇ 40 ਕੁ ਔਰਤਾਂ ਸੰਗਤ ਦੇ ਵਿੱਚ ਸਨ। ਸਾਧ ਨੇ ਕਿਹਾ, " ਮੈਨੂੰ ਤੁਹਾਡੇ ਇੱਕ-ਇੱਕ ਡਾਲਰ ਜਾ ਪੰਜ-ਪੰਜ ਡਾਲਰਾਂ ਦੀ ਲੋੜ ਨਹੀਂ ਹੈ। ਸੰਗਤ ਹੋਰ ਸਦ ਕੇ, ਲੈ ਕੇ ਆਇਆ ਕਰੋ। " ਸਾਰਾ ਸਮਾਂ ਵਾਹਿਗੁਰੂ-ਵਾਹਿਗੁਰੂ ਵਿੱਚ ਕੱਢ ਦਿੱਤਾ। ਅੱਜ ਕੱਲ ਦੇ ਸਾਧਾ ਨੇ ਇਹੀ ਲੜੀ ਫੜੀ ਹੋਈ ਹੈ। ਸੌਖਾ ਜਿਹਾ ਕੰਮ ਹੈ। ਇਸ ਤੋਂ ਬਗੈਰ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ, ਬਿਚਾਰ ਕਰਨ ਦੀ ਲੋੜ ਹੀ ਨਹੀਂ ਮਹਿਸੂਸ ਕਰਦੇ। ਗੁਰੂ ਗ੍ਰੰਥਿ ਸਾਹਿਬ ਜੀ ਦੀ, ਬਿਚਾਰ ਤੋਂ ਬਗੈਰ ਜੀਵਨ ਵਿੱਚ ਸੋਧ ਨਹੀਂ ਆ ਸਕਦੀ। ਬਿਚਾਰ ਕਰਨ ਲਈ, ਇਸ ਲਈ ਸਬਕ ਯਾਦ ਕਰਕੇ ਆਉਣਾ ਪਵੇਗਾ। ਕਥਾ ਕਰਨ ਲਈ, ਸ਼ਬਦਾਂ ਦੀ ਤਿਆਰੀ ਕਰਨੀ ਪਵੇਗੀ। ਸਬਕ ਯਾਦ ਕਰਨਾਂ ਪਵੇਗਾ। ਟੀਚਰ ਨੂੰ ਪਹਿਲਾਂ ਆਪ ਪੜ੍ਹਨਾਂ ਪੈਂਦਾ ਹੈ। ਫਿਰ ਮੂਹਰੇ ਬੈਠੀ ਪੂਰੀ ਕਲਾਸ ਨੂੰ ਸੁਣਾਂ ਹੁੰਦਾ ਹੈ। ਇੰਨਾਂ ਸਮਾਂ ਸਾਧ ਕੋਲ ਕਿਥੇ ਹੈ? ਕੁੱਤਿਆ ਵਾਂਗ ਲੋਕਾਂ ਦੇ ਘਰ-ਘਰ ਜਾ ਕੇ, ਭਾਂਡੇ ਚੱਟਣ ਦੀ ਆਦਤ ਹੈ।

ਉਸ ਪਿਛੋਂ ਕੀਰਤਨ ਕਰਨ ਵਾਲਾ, ਜੱਥਾ ਸਟੇਜ ਤੋਂ, ਕੀਰਤਨ ਕਰਨ ਲੱਗ ਗਿਆ ਸੀ। ਸਾਧ ਸਟੇਜ਼ ਤੋਂ ਉਤਰ ਕੇ, ਗੁਰਦੁਆਰੇ ਸਾਹਿਬ ਵਿੱਚੋਂ ਜਾਂਣ ਲਈ ਤੁਰ ਪਿਆ ਸੀ। ਮਸਾਂ 30 ਕੁ ਡਾਲਰ ਚੜ੍ਹਾਵਾ ਚੜ੍ਹੇ ਹੋਣੇ ਹਨ। ਸਾਧ ਜਾਂਦਾ ਹੋਇਆ, ਲੋਕਾਂ ਦਾ ਇੱਕ-ਇੱਕ ਡਾਲਰ, ਮਸਾਂ-ਮਸਾਂ ਦਾ ਦਿੱਤਾ ਹੋਇਆ, ਲੋਕਾਂ ਦੀਆਂ ਅੱਖਾਂ ਨੂੰ ਦਿਖਾਉਣ ਲਈ, ਗੋਲਕ ਵਿੱਚ ਪਾ ਗਿਆ। ਲੋਕ ਵਾਹ-ਵਾਹ ਕਰ ਰਹੇ ਸਨ। ਦੂਜੇ ਦਿਨ ਤੋਂ ਗੁਰਦੁਆਰੇ ਸਾਹਿਬ ਦਾ ਦਰਬਾਰ ਭਰ ਗਿਆ ਸੀ। ਲੋਕ ਕਰਨੀ ਵਾਲੇ, ਡਾਲਰਾਂ ਦੇ ਤਿਆਗੀ, ਸਾਧ ਨੂੰ ਦੇਖਣ ਆ ਰਹੇ ਸਨ। ਜੋ ਗੁਰਦੁਆਰੇ ਸਾਹਿਬ ਦੇ ਮੈਂਬਰਾਂ ਨਾਲ ਕੰਨਟ੍ਰੇਕਟ ਕੀਤਾ ਸੀ। ਤਾਹੀਂ ਤਾਂ ਸਾਈ ਲੈ ਕੇ, ਕੰਨਟ੍ਰੇਕਟ ਸਾਈਨ ਕਰਕੇ, ਗੁਰਦੁਆਰੇ ਸਾਹਿਬ ਦੇ ਮੈਂਬਰਾਂ ਨੇ ਸੱਦਿਆ ਸੀ। ਦੂਜੇ ਪਾਸੇ ਗੋਲਕ ਸੰਗਤ ਭਰੀ ਜਾਂਦੀ ਸੀ। ਗੋਲਕ ਵਿੱਚੋਂ ਹੀ ਕੱਢ ਕੇ, ਪੈਸੇ ਸਾਧ ਦੀ ਜੇਬ ਵਿੱਚ ਜਾਂਣੇ। ਪੈਸਾ ਚਾਹੇ ਸਿਧਾ ਸਟੇਜ਼ ਤੋਂ ਲਪੇਟ ਕੇ ਲੈ ਜਾਵੇ। ਜਾਂ ਦਫ਼ਤਰ ਵਿੱਚ ਵੜ ਕੇ ਲਿਫ਼ਾਫੇ ਵਿੱਚ ਪੁਆ ਕੇ ਲੈ ਜਾਵੇ।

ਦਿਵਾਨ ਪਿਛੋਂ, ਸਾਧ ਕਾਰ ਵੱਲ ਨੂੰ ਤੁਰਿਆ ਜਾ ਰਿਹਾ ਸੀ। ਵਿੰਦਰ ਦੀ ਮੰਮੀ ਨੇ ਹੱਥ ਜੋੜ ਕੇ, ਸਾਧ ਨੂੰ ਫਤਿਹ ਬੁਲਾ ਦਿੱਤੀ। ਸਾਧ ਨੇ ਪੁੱਛਿਆ, " ਕੀ ਇਹ ਬੱਚਾ ਨਵਾਂ ਜੰਮਿਆ ਹੈ?" ਬੁੜੀਆਂ ਦੀਆਂ ਗੱਲ਼ਾਂ, ਬੁੱਲ ਲਿਪੇ ਪੋਚੇ, ਸਾਧ ਨੂੰ ਦੂਰੋਂ ਦਿਸ ਪੈਂਦੇ ਹਨ। ਨਵਾਂ ਜੰਮਿਆ, ਬੱਚਾ ਟੋਕਰੀ ਵਿੱਚ ਪਾਇਆ ਹੋਇਆ, ਦਿਸ ਨਹੀਂ ਰਿਹਾ ਸੀ। ਵਿੰਦਰ ਦੀ ਮੰਮੀ ਨੇ ਕਿਹਾ, " ਮਾਹਾਂਪੁਰਸ਼ੋ, ਇਹ ਮੇਰੀ ਬੇਟੀ ਦਾ ਬੇਟਾ ਹੈ। ਅਜੇ ਪੰਜ ਦਿਨਾਂ ਦਾ ਹੈ। ਬੱਚੇ ਨੂੰ ਅਸ਼ੀਰਵਾਦ ਦੇ ਦਿਉ। ਸਾਧ ਨੇ ਕਿਹਾ, " ਕੀ ਮੈਂ ਇਥੇ ਸ਼ੜਕ ਉਤੇ ਖੜ੍ਹ ਕੇ, ਅਸ਼ੀਰਵਾਦ ਦੇ ਦੇਵਾਂ? ਮਾਹਾਂਪੁਰਸ਼ਾਂ ਦੇ ਚਰਨ ਘਰ ਪੁਆਵੋ। ਬੱਚੇ ਦੀ ਲੰਬੀ ਉਮਰ ਦੀ ਅਰਦਾਸ ਕਰਾਂਗੇ। ਜਲ ਪਾਣੀ ਛੱਕਾਗੇ। " ਗੁਰਜੋਤ ਨੇ, ਵਿੰਦਰ ਨੂੰ ਕੂਹਣੀ ਮਾਰੀ, ਉਸ ਨੇ ਕੰਨ ਕੋਲ ਮੂੰਹ ਕਰਕੇ ਕਿਹਾ, " ਇਹ ਚੋਲੇ ਵਾਲੇ ਦੇ, ਤੇਰੀ ਮਾਂ ਜ਼ਿਆਦਾ ਹੀ ਪਸੰਦ ਆ ਗਈ ਲੱਗਦੀ ਹੈ। ਬੱਚੇ ਨੂੰ ਅਸ਼ੀਰਵਾਦ ਦੇਣ ਦੇ ਬਹਾਨੇ, ਇਸ ਦੇ ਨਾਲ ਹੀ ਘਰ ਜਾਂਣ ਨੂੰ ਫਿਰਦਾ ਹੈ। ਇਹ ਮੇਰੇ ਤੋਂ ਵੀ ਵੱਧ ਪੱਟੂ ਨਿੱਕਲਿਆ। ਗੁਰਦੁਆਰੇ ਸਾਹਿਬ ਵਿਚੋਂ ਹੀ ਜ਼ਨਾਨੀਆਂ ਪੱਟੀ ਜਾਂਦਾ ਹੈ। " ਵਿੰਦਰ ਦੀ ਮੰਮੀ ਨੇ ਕਿਹਾ, " ਮਾਹਾਂਪੁਰਸ਼ੋ ਘਰ ਜਾਂਣ ਦਾ ਕਦੋਂ ਸਮਾਂ ਹੈ? " ਸਾਧ ਨੇ ਕਿਹਾ, " ਅਸੀਂ ਤਾਂ ਪਿਆਰ, ਪ੍ਰੇਮ ਦੇ ਭੁੱਖੇ ਹਾਂ, ਜਦੋਂ ਵੀ ਮਰਜ਼ੀ ਪ੍ਰੋਗ੍ਰਾਮ ਬੱਣਾਂ ਲਵੋ। ਹੁਣੇ ਚਲਦੇ ਹਾਂ। " ਵਿੰਦਰ ਦੀ ਮੰਮੀ ਨੇ ਕਿਹਾ, " ਮਾਹਾਂਪੁਰਸ਼ੋ, ਸੱਤ-ਬਚਨ ਜੀ। ਸਾਡੇ ਪਿਛੇ ਕਾਰ ਲਾ ਲਵੋ। " ਸਾਧ ਵਾਲੀ ਕਾਰ, ਵਿੰਦਰ ਦੀ ਕਾਰ ਦਾ ਪਿਛਾ ਕਰਨ ਲੱਗੀ। ਸਾਧ ਦੀ ਕਾਰ ਦੇਖ ਕੇ, ਉਸ ਦੇ ਹੋਰ ਸ਼ਰਧਾਂਲੂਆਂ ਦੀਆਂ ਕਾਰਾਂ ਮਗਰ ਲੱਗ ਗਈਆਂ। ਵਿੰਦਰ ਦੇ ਘਰ ਅੱਗੇ, ਇੰਨੀਆਂ ਕਾਰਾਂ ਆ ਗਈਆਂ। ਕਾਰਾਂ ਖੜ੍ਹੀਆਂ ਕਰਨ ਨੂੰ ਥਾਂ ਨਹੀਂ ਸੀ। ਲੋਕਾਂ ਦਾ ਬਾਹਰ ਤੱਕ ਇੱਕਠ ਹੋ ਗਿਆ ਸੀ। ਗੁਆਂਢੀ ਗੋਰੇ, ਕਾਲੇ ਬਾਹਰ ਨਿੱਕਲ ਕੇ ਪੁੱਛ ਰਹੇ ਸਨ। ਕੀ ਹੋ ਗਿਆ ਹੈ? ਕੀ ਸਬ ਠੀਕ ਤਾਂ ਹੈ?

ਵਿੰਦਰ ਦੀ ਮੰਮੀ ਨੇ, ਗੁਰਜੋਤ ਨੂੰ 500 ਡਾਲਰ ਦੇ ਕੇ, ਦੁੱਧ ਜੂਸ ਖ੍ਰੀਦਣ ਭੇਜ ਦਿੱਤਾ। ਗੁਰੀ ਨਾਲ ਚਾਰ ਜਾਂਣੇ, ਸੰਗਤ ਦੇ ਨਾਲ ਤੁਰ ਗਏ। ਸਾਧ ਨੇ ਘਰ ਆ ਕੇ, ਵਿੰਦਰ ਦੀ ਮੰਮੀ ਨੂੰ ਪੁੱਛਿਆ, " ਬੱਚੇ ਦਾ ਨਾਂਮ ਕੀ ਹੈ? " ਵਿੰਦਰ ਨੇ ਕਿਹਾ, " ਅਜੇ ਨਾਂਮ ਰੱਖਣਾਂ ਹੈ। ਬਾਬਾ ਜੀ ਅੱਜ, ਅਸੀਂ ਗੁਰਦੁਆਰੇ ਸਾਹਿਬ ਹੁਕਮ ਨਾਂਮਾਂ ਲੈਣ ਗਏ ਸੀ। ਅੱਜ ਦਾ ਹੁਕਮਨਾਂਮਾਂ ਆਇਆ ਹੈ। ਸਤਿਗੁਰ ਆਇਉ ਸਰਣਿ ਤੁਹਾਰੀ।। ਮਿਲੇ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ।। (ਅੰਗ ੭੧੩) ਸਾਧ ਨੇ ਕਿਹਾ, " ਕਿਹੜਾ ਨਾਂਮ ਰੱਖਣਾਂ? ਦੱਸੋ, ਬੱਚੇ ਨੂੰ ਨਾਂਮ ਰੱਖ ਕੇ, ਅਸ਼ੀਰਵਾਦ ਦੇਈਏ। " ਗੁਰਜੋਤ ਵੀ ਆ ਗਿਆ ਸੀ। ਵਿੰਦਰ ਨੇ ਗੁਰਜੋਤ ਨੂੰ ਪੁੱਛਿਆ, " ਹੁਕਮਨਾਂਮੇ ਦਾ ਪਹਿਲਾ ਸ਼ਬਦ ਸਤਿਗੁਰ ਹੈ। ਕੀ ਨਾਮ ਰੱਖਣਾਂ ਹੈ? ਗੁਰਜੋਤ ਨੇ ਕਿਹਾ, " ਆਪੇ ਤਾਂ ਸਤਿਗੁਰ ਬੋਲੀ ਜਾਂਦੀ ਹੈ। ਇਹੀ ਰੱਖਣਾਂ ਹੈ। ਸਾਧ ਨੇ ਸੁਣਦੇ ਸਾਰ, ਸਤਿਗੁਰ ਦੇ ਬੁੱਲਾ ਨੂੰ ਮਿਸਰੀ ਲਾ ਦਿੱਤੀ। 5 ਜੈ ਕਾਰੇ ਬੁਲਾ ਦਿੱਤੇ। ਸਾਧ ਨੇ ਦੁੱਧ ਸ਼ੱਕ ਲਿਆ ਸੀ। ਵਿੰਦਰ ਦੀ ਮੰਮੀ ਨੇ, ਗੁਰਜੋਤ ਨੂੰ ਕਿਹਾ, " ਮਾਹਾਂਪੁਰਸ਼ਾਂ ਨੂੰ, ਇਹ 100 ਡਾਲਰ ਮੱਥਾ ਟੇਕਦੇ। " ਵਿੰਦਰ ਤੇ ਆਪ ਵੀ ਉਸ ਨੇ 100-100 ਡਾਲਰ ਮੱਥਾ ਟੇਕ ਦਿੱਤੇ। ਸਾਧ ਨੇ ਕਿਹਾ, " ਅਸੀਂ ਲੇਟ ਹੋ ਰਹੇ ਹਾਂ। ਮੁੰਡੇ ਦੀ ਵਧਾਈ ਦੇਵੋ। ਵਿੰਦਰ ਦੀ ਮੰਮੀ ਨੇ, ਹੋਰ 100 ਡਾਲਰ ਮੱਥਾ ਟੇਕ ਦਿੱਤਾ। ਸਾਧ ਨੇ ਕਿਹਾ, " ਬੀਬੀ ਮੁੰਡਾ ਜੰਮਿਆ ਹੈ। 1000 ਡਾਲਰ ਮੁੰਡੇ ਦੀ ਵਧਾਈ ਦੇਵੋ। 30 ਡਾਲਰ ਤਾਂ ਇਸ ਸਾਧ ਨੇ, ਗੋਲਕ ਵਿੱਚ ਪਾ ਦਿੱਤਾ। ਵਿੰਦਰ 2000 ਨੂੰ ਡਾਲਰ ਮੁੰਡੇ ਦੀ ਵਧਾਈ ਪਾ ਦਿੱਤੀ।

Comments

Popular Posts