ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੦ Page 290 of 1430
13228 ਸੋ ਕਿਉ ਬਿਸਰੈ ਜਿ ਘਾਲ ਭਾਨੈ



So Kio Bisarai J Ghaal N Bhaanai ||

सो किउ बिसरै जि घाल भानै



ਬੰਦੇ ਤੈਨੂੰ, ਉਸ ਰੱਬ ਨੂੰ ਕਿਉਂ ਭੁੱਲਾਉਣਾਂ ਹੈ? ਜੋ ਕਿਸੇ ਦੀ ਮੇਹਨਤ ਨਹੀਂ ਰੱਖਦਾ। ਜੈਸਾ ਵੀ ਤਰਲਾ ਲੈ ਕੇ ਕੰਮ ਕਰਾਂਗੇ। ਵੈਸਾ ਫ਼ਲ ਮਿਲੇਗਾ॥

Why forget Him, who does not overlook our efforts?

13229 ਸੋ ਕਿਉ ਬਿਸਰੈ ਜਿ ਕੀਆ ਜਾਨੈ



So Kio Bisarai J Keeaa Jaanai ||

सो किउ बिसरै जि कीआ जानै



ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਾਉਣਾ ਹੈ? ਉਹ ਰੱਬ ਕਿਉਂ ਯਾਦ ਨਹੀਂ ਆਉਂਦਾ? ਜਿਸ ਰੱਬ ਨੂੰ ਜਦੋ-ਜਦੋਂ ਰੱਬ ਨੂੰ ਚੇਤੇ ਕਰੀਏ, ਉਹ ਸਬ ਜਾਂਣਦਾ ਹੈ। ਜਿੰਨਾਂ ਵੀ ਉਸ ਨੂੰ ਚੇਤੇ ਕਰੀਏ। ਭਗਵਾਨ ਆਪ ਜਾਣਦਾ ਹੈ॥

Why forget Him, who acknowledges what we do?

13230 ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ



So Kio Bisarai Jin Sabh Kishh Dheeaa ||

सो किउ बिसरै जिनि सभु किछु दीआ



ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜਿਸ ਨੇ, ਜੀਵਨ ਵਿੱਚ ਸਾਰਾ ਕੁੱਝ ਦਿੱਤਾ ਹੈ॥

Why forget Him, who has given us everything?

13231 ਸੋ ਕਿਉ ਬਿਸਰੈ ਜਿ ਜੀਵਨ ਜੀਆ



So Kio Bisarai J Jeevan Jeeaa ||

सो किउ बिसरै जि जीवन जीआ



ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜਿੰਦਗੀ ਜਿਉਣ ਲਈ ਦਿੱਤੀ ਹੈ॥

Why forget Him, who is the Life of the living beings?

13232 ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ



So Kio Bisarai J Agan Mehi Raakhai ||

सो किउ बिसरै जि अगनि महि राखै



ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜਿਸ ਰੱਬ ਨੇ, ਮਾਂ ਦੇ ਗਰਭ ਵਿੱਚ ਪੂਰੇ ਗੰਦ ਵਿੱਚ ਜਿਉਂਦਾ ਰੱਖਿਆ ਹੈ॥

Why forget Him, who preserves us in the fire of the womb?

13233 ਗੁਰ ਪ੍ਰਸਾਦਿ ਕੋ ਬਿਰਲਾ ਲਾਖੈ



Gur Prasaadh Ko Biralaa Laakhai ||

गुर प्रसादि को बिरला लाखै


ਸਤਿਗੁਰ ਜੀ ਦੀ ਰੱਬੀ ਬਾਣੀ ਬਿਚਾਰਨ ਨਾਲ ਕਿਸੇ ਨੂੰ ਹੀ ਸਮਝ ਪੈਂਦੀ ਹੈ॥
Sathigur's Grace, rare is the one who realizes this.

13234 ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ



So Kio Bisarai J Bikh Thae Kaadtai ||

सो किउ बिसरै जि बिखु ते काढै



ਬੰਦੇ ਤੈਨੂੰ, ਉਹ ਰੱਬ ਕਿਉਂ ਭੁੱਲਦਾ ਹੈ? ਜੋ ਦੁਨੀਆਂ ਦੇ ਵਿਕਾਰਾ ਕੰਮਾਂ, ਪਾਪਾਂ ਦੇ ਜ਼ਹਿਰ ਤੋਂ ਬਚਾ ਲੈਂਦਾ ਹੈ॥

Why forget Him, who lifts us up out of corruption?

13235 ਜਨਮ ਜਨਮ ਕਾ ਟੂਟਾ ਗਾਢੈ



Janam Janam Kaa Ttoottaa Gaadtai ||

जनम जनम का टूटा गाढै



ਪਿਛਲੇ ਕਈ ਜਨਮਾਂ ਤੋਂ, ਟੁੱਟੇ ਹੋਏ ਜੀਵ ਆਤਮਾਂ ਨੂੰ, ਰੱਬ ਆਪਦੇ ਨਾਲ ਮਿਲਾ ਲੈਂਦਾ ਹੈ॥

Those separated from Him for countless lifetimes, are re-united with Him once again.

13236 ਗੁਰਿ ਪੂਰੈ ਤਤੁ ਇਹੈ ਬੁਝਾਇਆ



Gur Poorai Thath Eihai Bujhaaeiaa ||

गुरि पूरै ततु इहै बुझाइआ


ਸਪੂਰਨ ਸਤਿਗੁਰ ਜੀ ਨੇ, ਇਹ ਰੱਬੀ ਮਿਲਣ ਦੀ ਗੱਲ ਦੱਸੀ ਹੈ॥
Through the Perfect Sathigur, this essential reality is understood.

13237 ਪ੍ਰਭੁ ਅਪਨਾ ਨਾਨਕ ਜਨ ਧਿਆਇਆ ੪॥



Prabh Apanaa Naanak Jan Dhhiaaeiaa ||4||

प्रभु अपना नानक जन धिआइआ ॥४॥


ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਂਮ ਨੂੰ ਜਿਸ ਬੰਦੇ ਨੇ ਯਾਦ ਕੀਤਾ ਹੈ ||4||

Sathigur Nanak, God's humble servants meditate on Him. ||4||

13238 ਸਾਜਨ ਸੰਤ ਕਰਹੁ ਇਹੁ ਕਾਮੁ
Saajan Santh Karahu Eihu Kaam ||

साजन संत करहु इहु कामु



ਰੱਬ ਦੇ ਪਿਆਰਿਉ ਭਗਤੋਂ, ਇਹ ਕਾਰਜ ਕਰੋ॥

Friends, O Saints, make this your work.

13239 ਆਨ ਤਿਆਗਿ ਜਪਹੁ ਹਰਿ ਨਾਮੁ



Aan Thiaag Japahu Har Naam ||

आन तिआगि जपहु हरि नामु



ਰੱਬ ਦੇ ਪਿਆਰਿਉ ਭਗਤੋਂ, ਇਹ ਕਾਰਜ ਕਰੋ। ਪ੍ਰਮਾਤਮਾਂ ਨੂੰ ਯਾਦ ਕਰੋ॥

Renounce everything else, and chant the Name of the Lord.

13240 ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ



Simar Simar Simar Sukh Paavahu ||

सिमरि सिमरि सिमरि सुख पावहु



ਭਗਵਾਨ ਨੂੰ ਬਾਰ-ਬਾਰ ਜੱਪ, ਬੋਲ, ਗਾ, ਬਿਚਾਰ ਕੇ ਅੰਨਦ ਪਾ ਲਵੋ॥

Meditate, meditate, meditate in remembrance of Him, and find peace.

13241 ਆਪਿ ਜਪਹੁ ਅਵਰਹ ਨਾਮੁ ਜਪਾਵਹੁ



Aap Japahu Avareh Naam Japaavahu ||

आपि जपहु अवरह नामु जपावहु



ਰੱਬ ਨੂੰ ਆਪ ਚੇਤੇ ਕਰੋ। ਹੋਰਾਂ ਨੂੰ ਪ੍ਰਮਾਤਮਾਂ ਦਾ ਨਾਂਮ ਯਾਦ ਕਰਾਈਏ॥

Chant the Naam yourself, and inspire others to chant it.

13242 ਭਗਤਿ ਭਾਇ ਤਰੀਐ ਸੰਸਾਰੁ



Bhagath Bhaae Thareeai Sansaar ||

भगति भाइ तरीऐ संसारु



ਰੱਬ ਦੇ ਪਿਆਰੇ ਭਗਤਾਂ ਨਾਲ ਪ੍ਰੇਮ ਕਰਕੇ, ਗੁਣ ਹਾਂਸਲ ਕਰਕੇ, ਦੁਨੀਆਂ ਤੋਂ ਬਚ ਕੇ, ਭਵਜਲ ਤਰ ਜਾਈਦਾ ਹੈ॥

By loving devotional worship, you shall cross over the world-ocean.

13243 ਬਿਨੁ ਭਗਤੀ ਤਨੁ ਹੋਸੀ ਛਾਰੁ



Bin Bhagathee Than Hosee Shhaar ||

बिनु भगती तनु होसी छारु



ਰੱਬ ਦੇ ਪਿਆਰੇ ਤੋਂ ਬਗੈਰ, ਸਰੀਰ ਬੇਕਾਰ ਸੁਆਹ ਵਰਗਾ ਹੈ॥

Without devotional meditation, the body will be just ashes.

13244 ਸਰਬ ਕਲਿਆਣ ਸੂਖ ਨਿਧਿ ਨਾਮੁ



Sarab Kaliaan Sookh Nidhh Naam ||

सरब कलिआण सूख निधि नामु



ਸਾਰੀ ਦੁਨੀਆਂ ਦੇ ਭਲੇ ਕੰਮ, ਅੰਨਦ ਰੱਬ ਦੇ ਨਾਂਮ ਦੇ ਖ਼ਜਾਨੇ ਦੇ ਅੰਦਰ ਹਨ॥

All joys and comforts are in the treasure of the Naam.

13245 ਬੂਡਤ ਜਾਤ ਪਾਏ ਬਿਸ੍ਰਾਮੁ



Booddath Jaath Paaeae Bisraam ||

बूडत जात पाए बिस्रामु



ਦੁਨੀਆਂ ਦੇ ਵਿਕਾਰਾਂ ਵਿੱਚ ਲੱਗੇ ਹੋਏ ਬੰਦੇ ਨੂੰ, ਰੱਬੀ ਬਾਣੀ ਪੜ੍ਹਨ, ਸੁਣਨ ਨਾਲ, ਛੁੱਟਕਾਰਾ ਮਿਲ ਕੇ, ਮਨ ਟਿੱਕ ਜਾਂਦਾ ਹੈ॥

Even the drowning can reach the place of rest and safety.

13246 ਸਗਲ ਦੂਖ ਕਾ ਹੋਵਤ ਨਾਸੁ



Sagal Dhookh Kaa Hovath Naas ||

सगल दूख का होवत नासु



ਸਾਰੇ ਦਰਦ ਮੁੱਕ ਜਾਂਦੇ ਹਨ॥

All sorrows shall vanish.

13247 ਨਾਨਕ ਨਾਮੁ ਜਪਹੁ ਗੁਨਤਾਸੁ ੫॥



Naanak Naam Japahu Gunathaas ||5||

नानक नामु जपहु गुनतासु ॥५॥


ਸਤਿਗੁਰ ਨਾਨਕ ਪ੍ਰਭੂ ਜੀ ਨੂੰ ਯਾਦ ਕਰੀਏ, ਸਿਮਰਨ ਕਰੀਏ। ਜੋ ਸਾਰੇ ਗੁਣਾਂ ਦਾ ਭੰਡਾਰ ਹੈ ||5||

Sathigur Nanak, chant the Naam, the treasure of excellence. ||5||

13248 ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ
Oupajee Preeth Praem Ras Chaao ||

उपजी प्रीति प्रेम रसु चाउ



ਜਦੋਂ ਰੱਬ ਦਾ ਪਿਆਰ, ਮੋਹ ਜਾਗਦਾ ਹੈ। ਮਨ ਨੂੰ ਪਿਆਰ ਦੇ ਅੰਨਦ ਦੇ ਮਿੱਠੇ ਅੰਮ੍ਰਿਤ ਨਾਲ, ਖੁਸ਼ੀਆਂ ਦਾ ਚਾਅ ਚੜ੍ਹ ਜਾਂਦਾ ਹੈ॥

Love and affection, and the taste of yearning, have welled up within;

13249 ਮਨ ਤਨ ਅੰਤਰਿ ਇਹੀ ਸੁਆਉ



Man Than Anthar Eihee Suaao ||

मन तन अंतरि इही सुआउ



ਉਸ ਦੇ ਸਰੀਰ ਤੇ ਹਿਰਦੇ ਦੀ ਦਿਲੋਂ ਇਹੀ ਇੱਛਾ ਹੁੰਦੀ ਹੈ॥

Within my mind and body, this is my purpose:

13250 ਨੇਤ੍ਰਹੁ ਪੇਖਿ ਦਰਸੁ ਸੁਖੁ ਹੋਇ



Naethrahu Paekh Dharas Sukh Hoe ||

नेत्रहु पेखि दरसु सुखु होइ



ਰੱਬ ਨੂੰ ਅੱਖਾਂ ਨਾਲ ਦੇਖ ਕੇ, ਉਸ ਨੂੰ ਅੰਨਦ ਮਿਲਦਾ ਹੈ॥

Beholding with my eyes His Blessed Vision, I am at peace.

13251 ਮਨੁ ਬਿਗਸੈ ਸਾਧ ਚਰਨ ਧੋਇ



Man Bigasai Saadhh Charan Dhhoe ||

मनु बिगसै साध चरन धोइ



ਰੱਬ ਨੂੰ ਪਿਆਰ ਕਰਨ ਵਾਲਿਆਂ ਦੇ ਚਰਨ ਧੋ ਕੇ, ਨਿਵ ਕੇ ਸੇਵਾ ਕਰਕੇ, ਖੁਸ਼ੀ ਨਾਲ ਮਨ ਖਿੜ ਜਾਂਦਾ ਹੈ।

My mind blossoms forth in ecstasy, washing the feet of the Holy.

13252 ਭਗਤ ਜਨਾ ਕੈ ਮਨਿ ਤਨਿ ਰੰਗੁ



Bhagath Janaa Kai Man Than Rang ||

भगत जना कै मनि तनि रंगु



ਰੱਬ ਨੂੰ ਪਿਆਰ ਕਰਨ ਵਾਲਿਆ ਦੇ ਸਰੀਰ ਤੇ ਜਿੰਦ-ਜਾਨ, ਰੱਬ ਦੇ ਪ੍ਰੇਮ ਵਿੱਚ ਰੁੱਝ ਕੇ, ਰੱਬ ਵਰਗੇ ਬੱਣੇ ਰਹਿੰਦੇ ਰਹਿੰਦੇ ਹਨ॥

The minds and bodies of His devotees are infused with His Love.

13253 ਬਿਰਲਾ ਕੋਊ ਪਾਵੈ ਸੰਗੁ



Biralaa Kooo Paavai Sang ||

बिरला कोऊ पावै संगु



ਰੱਬ ਦੇ ਪਿਆਰ ਨੂੰ ਕੋਈ ਹੀ ਬੰਦਾ ਹਾਂਸਲ ਕਰਦਾ ਹੈ॥

Rare is the one who obtains their company.

13254 ਏਕ ਬਸਤੁ ਦੀਜੈ ਕਰਿ ਮਇਆ



Eaek Basath Dheejai Kar Maeiaa ||

एक बसतु दीजै करि मइआ



ਪ੍ਰਮਾਤਮਾਂ ਇੱਕ ਚੀਜ਼ ਮੇਹਰਬਾਨੀ ਕਰਕੇ ਦੇ ਦਿਉ॥

Show Your mercy - please, grant me this one request:

13255 ਗੁਰ ਪ੍ਰਸਾਦਿ ਨਾਮੁ ਜਪਿ ਲਇਆ



Gur Prasaadh Naam Jap Laeiaa ||

गुर प्रसादि नामु जपि लइआ


ਸਤਿਗੁਰੂ ਜੀ ਦੀ ਕਿਰਪਾ ਨਾਲ, ਨਾਂਮ ਚੇਤੇ ਕਰੀਏ॥
Sathigur Guru's Grace, may I chant the Naam.

13256 ਤਾ ਕੀ ਉਪਮਾ ਕਹੀ ਜਾਇ



Thaa Kee Oupamaa Kehee N Jaae ||

ता की उपमा कही जाइ



ਉਸ ਰੱਬ ਦੀ ਮਹਿਮਾਂ ਦੱਸੀ ਨਹੀਂ ਜਾ ਸਕਦੀ॥

His Praises cannot be spoken

13257 ਨਾਨਕ ਰਹਿਆ ਸਰਬ ਸਮਾਇ ੬॥



Naanak Rehiaa Sarab Samaae ||6||

नानक रहिआ सरब समाइ ॥६॥


ਸਤਿਗੁਰ ਨਾਨਕ ਪ੍ਰਭੂ ਜੀ ਸਾਰਿਆਂ ਜੀਵਾਂ, ਬੰਦਿਆ, ਸ੍ਰਿਸਟੀ ਵਿੱਚ ਆਪ ਹੀ ਹੈ ||6||

Sathigur Nanak, He is contained among all. ||6||

13258 ਪ੍ਰਭ ਬਖਸੰਦ ਦੀਨ ਦਇਆਲ
Prabh Bakhasandh Dheen Dhaeiaal ||

प्रभ बखसंद दीन दइआल



ਰੱਬ ਭੁੱਲਾਂ ਨੂੰ ਮੁਆਫ਼ ਕਰਨ ਵਾਲਾ ਹੈ। ਗਰੀਬਾਂ ਉਤੇ ਤਰਸ ਕਰਨ ਵਾਲਾ ਹੈ॥

God, the Forgiving Lord, is kind to the poor.

13259 ਭਗਤਿ ਵਛਲ ਸਦਾ ਕਿਰਪਾਲ



Bhagath Vashhal Sadhaa Kirapaal ||

भगति वछल सदा किरपाल



ਰੱਬ ਆਪ ਨੂੰ ਪਿਆਰ ਕਰਨ ਵਾਲਿਆ ਨੂੰ, ਪ੍ਰੇਮ ਕਰਨ ਵਾਲਾ ਹੈ। ਹਰ ਸਮੇਂ ਮੇਹਰਬਾਨੀ ਕਰਨ ਵਾਲਾ ਹੈ॥

He loves His devotees, and He is always merciful to them.

13260 ਅਨਾਥ ਨਾਥ ਗੋਬਿੰਦ ਗੁਪਾਲ



Anaathh Naathh Gobindh Gupaal ||

अनाथ नाथ गोबिंद गुपाल



ਬੇਸਹਾਰਾ, ਗਰੀਬਾ ਨੂੰ ਪ੍ਰਭੂ ਜੀ ਤੂੰ ਪਾਲਣ ਵਾਲਾ ਹੈ॥

The Patron of the patronless, the Lord of the Universe, the Sustainer of the world,

13261 ਸਰਬ ਘਟਾ ਕਰਤ ਪ੍ਰਤਿਪਾਲ



Sarab Ghattaa Karath Prathipaal ||

सरब घटा करत प्रतिपाल



ਹਰ ਇੱਕ ਦੀ ਪਾਲਣਾਂ ਪ੍ਰਭੂ ਕਰਦਾ ਹੈ॥

The Nourisher of all beings.

13262 ਆਦਿ ਪੁਰਖ ਕਾਰਣ ਕਰਤਾਰ



Aadh Purakh Kaaran Karathaar ||

आदि पुरख कारण करतार



ਸ਼ੁਰੂ ਤੋਂ ਹੀ ਦੁਨੀਆਂ ਬੱਣਨ ਵੇਲੇ ਤੋਂ, ਰੱਬ ਹੀ ਸਬ ਕੁੱਝ ਕਰਦਾ ਹੈ॥

The Primal Being, the Creator of the Creation.

13263 ਭਗਤ ਜਨਾ ਕੇ ਪ੍ਰਾਨ ਅਧਾਰ



Bhagath Janaa Kae Praan Adhhaar ||

भगत जना के प्रान अधार



ਰੱਬ ਦੇ ਪਿਆਰਿਆਂ ਬੰਦਿਆਂ ਦੇ ਸਾਹਾਂ ਦਾ ਆਸਰਾ ਹੈ॥

The Support of the breath of life of His devotees.

13264 ਜੋ ਜੋ ਜਪੈ ਸੁ ਹੋਇ ਪੁਨੀਤ



Jo Jo Japai S Hoe Puneeth ||

जो जो जपै सु होइ पुनीत



ਜਿਹੜਾ-ਜਿਹੜਾ ਵੀ ਰੱਬ ਨੂੰ ਯਾਦ ਕਰਦਾ ਹੈ। ਉਹ ਪਵਿੱਤਰ ਹੋ ਜਾਂਦਾ ਹੈ॥

Whoever meditates on Him is sanctified,

13265 ਭਗਤਿ ਭਾਇ ਲਾਵੈ ਮਨ ਹੀਤ



Bhagath Bhaae Laavai Man Heeth ||

भगति भाइ लावै मन हीत



ਰੱਬ ਦੇ ਪਿਆਰਿਆਂ ਦਾ ਮਨ, ਰੱਬ ਨੂੰ ਪਿਆਰ ਕਰਨ ਲੱਗ ਜਾਂਦਾ ਹੈ॥

Focusing the mind in loving devotional worship.

13266 ਹਮ ਨਿਰਗੁਨੀਆਰ ਨੀਚ ਅਜਾਨ



Ham Niraguneeaar Neech Ajaan ||

हम निरगुनीआर नीच अजान



ਮੈਂ ਬੇਸਮਝ, ਅਣਜਾਂਣ-ਬੱਚੇ ਵਰਗਾ, ਬੇਅੱਕਲ ਹਾਂ॥

I am unworthy, lowly and ignorant.

13267 ਨਾਨਕ ਤੁਮਰੀ ਸਰਨਿ ਪੁਰਖ ਭਗਵਾਨ ੭॥



Naanak Thumaree Saran Purakh Bhagavaan ||7||

नानक तुमरी सरनि पुरख भगवान ॥७॥


ਸਤਿਗੁਰ ਨਾਨਕ ਪ੍ਰਭੂ ਜੀ ਤੇਰਾ ਆਸਰਾ ਲੈਣ ਆਇਆ ਹਾਂ ||7||

Sathigur Nanak has entered Your Sanctuary, O Supreme Lord God. ||7||

13268 ਸਰਬ ਬੈਕੁੰਠ ਮੁਕਤਿ ਮੋਖ ਪਾਏ
Sarab Baikunth Mukath Mokh Paaeae ||

सरब बैकुंठ मुकति मोख पाए



ਉਸ ਬੰਦੇ ਨੂੰ ਸਾਰੇ ਰੱਬ ਦੀ ਦਰਗਾਹ ਦੇ ਸੁਖ ਮਿਲ ਜਾਂਦੇ ਹਨ॥

Everything is obtained: the heavens, liberation and deliverance,

13269 ਏਕ ਨਿਮਖ ਹਰਿ ਕੇ ਗੁਨ ਗਾਏ



Eaek Nimakh Har Kae Gun Gaaeae ||

एक निमख हरि के गुन गाए



ਜੋ ਇੱਕ ਭੋਰਾ ਸਮਾਂ ਵੀ ਰੱਬ ਦਾ ਨਾਂਮ ਲੈਂਦੇ ਹਨ॥

If one sings the Lord's Glories, even for an instant.

13270 ਅਨਿਕ ਰਾਜ ਭੋਗ ਬਡਿਆਈ



Anik Raaj Bhog Baddiaaee ||

अनिक राज भोग बडिआई



ਬੇਅੰਤ ਬਾਦਸ਼ਾਹੀਆਂ, ਦੁਨੀਆਂ ਦੇ ਅੰਨਦ ਨਾਲ ਪ੍ਰਸੰਸਾ ਮਿਲਦੀ ਹੈ॥

So many realms of power, pleasures and great glories,

13271 ਹਰਿ ਕੇ ਨਾਮ ਕੀ ਕਥਾ ਮਨਿ ਭਾਈ



Har Kae Naam Kee Kathhaa Man Bhaaee ||

हरि के नाम की कथा मनि भाई



ਰੱਬ ਦੇ ਨਾਂਮ ਨਾਲ ਪਿਆਰ ਕਰਨ ਵਾਲਿਆ ਨੂੰ ਸਬ ਕੁੱਝ ਹਾਂਸਲ ਹੋ ਜਾਂਦਾ ਹੈ॥

Come to one whose mind is pleased with the Sermon of the Lord's Name.

13272 ਬਹੁ ਭੋਜਨ ਕਾਪਰ ਸੰਗੀਤ



Bahu Bhojan Kaapar Sangeeth ||

बहु भोजन कापर संगीत



ਉਸ ਬੰਦੇ ਨੂੰ ਖਾਂਣ ਵਾਲੇ ਸਾਰੇ ਪਦਾਰਥ, ਕੱਪੜੇ ਮਨ ਭਾਉਂਦੇ ਅੰਨਦ ਮਿਲਦੇ ਹਨ॥

Abundant foods, clothes and music

13273 ਰਸਨਾ ਜਪਤੀ ਹਰਿ ਹਰਿ ਨੀਤ



Rasanaa Japathee Har Har Neeth ||

रसना जपती हरि हरि नीत



ਜਿਸ ਦੀ ਜੀਭ ਹਰ ਰੋਜ਼ ਰੱਬ-ਰੱਬ ਕਰਦੀ ਰਹਿੰਦੀ ਹੈ॥

Come to one whose tongue continually chants the Lord's Name, Har, Har.

13274 ਭਲੀ ਸੁ ਕਰਨੀ ਸੋਭਾ ਧਨਵੰਤ



Bhalee S Karanee Sobhaa Dhhanavanth ||

भली सु करनी सोभा धनवंत



ਉਸ ਬੰਦੇ ਦਾ ਜੀਵਨ ਸਫ਼ਲ, ਸੁਖੀ, ਧੰਢਾਂਡ ਵਾਲ ਹੋ ਜਾਂਦਾ ਹੈ॥

His actions are good, he is glorious and wealthy;

13275 ਹਿਰਦੈ ਬਸੇ ਪੂਰਨ ਗੁਰ ਮੰਤ



Hiradhai Basae Pooran Gur Manth ||

हिरदै बसे पूरन गुर मंत



ਜਿਸ ਨੂੰ ਮਨ ਵਿੱਚ ਸਪੂਰਨ ਰੱਬ ਹਾਜ਼ਰ ਦਿਸਦਾ ਹੈ॥

The Mantra of the Perfect Guru dwells within his heart.

13276 ਸਾਧਸੰਗਿ ਪ੍ਰਭ ਦੇਹੁ ਨਿਵਾਸ



Saadhhasang Prabh Dhaehu Nivaas ||

साधसंगि प्रभ देहु निवास



ਰੱਬ ਦੇ ਨਾਂਮ ਨਾਲ ਪਿਆਰ ਕਰਨ ਵਾਲਿਆ ਵਿੱਚ ਰੱਬ ਦਿਸਦਾ ਹੈ॥

O God, grant me a home in the Company of the Holy.

13277 ਸਰਬ ਸੂਖ ਨਾਨਕ ਪਰਗਾਸ ੮॥੨੦॥



Sarab Sookh Naanak Paragaas ||8||20||

सरब सूख नानक परगास ॥८॥२०॥


ਸਤਿਗੁਰ ਨਾਨਕ ਪ੍ਰਭੂ ਜੀ ਕੋਲ ਸਾਰੇ ਅੰਨਦ ਲੱਭ ਜਾਂਦੇ ਹਨ ||8||20||

All pleasures, Sathigur Nanak, are so revealed. ||8||20||

13278 ਸਲੋਕੁ
Salok ||

सलोकु

ਸਲੋਕੁ

Shalok

13279 ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ



Saragun Niragun Nirankaar Sunn Samaadhhee Aap ||

सरगुन निरगुन निरंकार सुंन समाधी आपि



ਧੰਨ ਮੋਹ ਵਿੱਚੋਂ ਆਪ ਹੀ ਰੱਬ ਦੂਰ ਹੈ। ਆਪ ਹੀ ਜੀਵਾਂ ਦੁਆਰਾ ਵਿੱਚੋਂ ਦੀ ਧੰਨ ਮੋਹ ਫਸਿਆ ਹੋਇਆ ਹੈ॥

He possesses all qualities; He transcends all qualities; He is the Formless Lord. He Himself is in Primal Samaadhi.

13280 ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ੧॥



Aapan Keeaa Naanakaa Aapae Hee Fir Jaap ||1||

आपन कीआ नानका आपे ही फिरि जापि ॥१॥


ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪ ਹੀ ਜੱਗ ਰੱਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ ||1||

Sathigur Through His Creation, O Nanak, He meditates on Himself. ||1||

13281 ਅਸਟਪਦੀ
Asattapadhee ||

असटपदी

ਅਸਟਪਦੀ

Ashtapadee

13282 ਜਬ ਅਕਾਰੁ ਇਹੁ ਕਛੁ ਦ੍ਰਿਸਟੇਤਾ



Jab Akaar Eihu Kashh N Dhrisattaethaa ||

जब अकारु इहु कछु द्रिसटेता



ਜਦੋਂ ਦੁਨੀਆਂ ਬੱਣੀ ਨਹੀਂ ਸੀ॥

When this world had not yet appeared in any form,

13283 ਪਾਪ ਪੁੰਨ ਤਬ ਕਹ ਤੇ ਹੋਤਾ



Paap Punn Thab Keh Thae Hothaa ||

पाप पुंन तब कह ते होता



ਮਾੜੇ ਕੰਮ. ਪਾਪ ਕਿਹਤੋਂ ਹੋਣੇ ਸੀ?॥

Who then committed sins and performed good deeds?

13284 ਜਬ ਧਾਰੀ ਆਪਨ ਸੁੰਨ ਸਮਾਧਿ



Jab Dhhaaree Aapan Sunn Samaadhh ||

जब धारी आपन सुंन समाधि



ਜਦੋਂ ਰੱਬ ਆਪ ਹੀ ਚੁੱਪ, ਬਿਲਕੁਲ, ਇਕਾਂਤ ਵਿੱਚ ਸਮਾਧੀ ਲਾਈ ਬੈਠਾ ਸੀ॥

When the Lord Himself was in Profound Samaadhi,

13285 ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ



Thab Bair Birodhh Kis Sang Kamaath ||

तब बैर बिरोध किसु संगि कमाति



ਉਦੋਂ ਕਿਸੇ ਨਾਲ ਦੁਸ਼ਮੱਣੀ ਕਿਹਨੇ ਕਰਨੀ ਸੀ?॥

Then against whom were hate and jealousy directed?

13286 ਜਬ ਇਸ ਕਾ ਬਰਨੁ ਚਿਹਨੁ ਜਾਪਤ



Jab Eis Kaa Baran Chihan N Jaapath ||

जब इस का बरनु चिहनु जापत



ਜਦੋਂ ਰੱਬ ਦੁਨੀਆਂ ਦਾ ਕੋਈ ਅਕਾਰ, ਰੰਗ, ਰੂਪ ਨਹੀਂ ਸੀ॥

When there was no color or shape to be seen,

13287 ਤਬ ਹਰਖ ਸੋਗ ਕਹੁ ਕਿਸਹਿ ਬਿਆਪਤ



Thab Harakh Sog Kahu Kisehi Biaapath ||

तब हरख सोग कहु किसहि बिआपत



ਤਾਂ ਗੁੱਸਾ, ਖੁਸ਼ੀ, ਚਿੰਤਾ ਕਿਹਨੇ ਕਰਨੇ ਸੀ?॥

Then who experienced joy and sorrow?

13288 ਜਬ ਆਪਨ ਆਪ ਆਪਿ ਪਾਰਬ੍ਰਹਮ



Jab Aapan Aap Aap Paarabreham ||

जब आपन आप आपि पारब्रहम



ਜਦੋਂ ਆਪ ਹੀ ਆਪ ਰੱਬ ਸਾਰੇ ਪਾਸੇ ਸੀ॥

When the Supreme Lord Himself was Himself All-in-all,

13289 ਤਬ ਮੋਹ ਕਹਾ ਕਿਸੁ ਹੋਵਤ ਭਰਮ



Thab Moh Kehaa Kis Hovath Bharam ||

तब मोह कहा किसु होवत भरम



ਤਾਂ ਪਿਆਰ, ਵਹਿਮ ਕਿਹਨੇ ਕਰਨੀ ਸੀ?॥

Then where was emotional attachment, and who had doubts?

13290 ਆਪਨ ਖੇਲੁ ਆਪਿ ਵਰਤੀਜਾ



Aapan Khael Aap Varatheejaa ||

आपन खेलु आपि वरतीजा



ਰੱਬ ਆਪ ਹੀ ਆਪਦੀ ਦੁਨੀਆਂ ਬੱਣਾਉਂਦਾ ਹੈ॥

He Himself has staged His own drama;

13291 ਨਾਨਕ ਕਰਨੈਹਾਰੁ ਦੂਜਾ ੧॥



Naanak Karanaihaar N Dhoojaa ||1||

नानक करनैहारु दूजा ॥१॥


ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪ ਹੀ ਜੱਗ ਰੱਚਿਆ ਹੈ। ਸਾਰੇ ਪਾਸੇ ਆਪ ਹੀ ਆਪ ਹੈ। ਦੂਜਾ ਹੋਰ ਕੋਈ ਨਹੀਂ ਹੈ ||1||

Sathigur Nanak, there is no other Creator. ||1||

Comments

Popular Posts