ਸਬ ਪਾਸੇ ਰੱਬ ਆਪ ਹੀ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
06/06/2013. 292

ਭਗਵਾਨ ਨੇ, ਇਸ ਦਿਸਣ ਵਾਲੇ ਸੰਸਾਰ ਨੂੰ ਆਪ ਬੱਣਾਇਆ ਹੈ। ਮਾਇਆ ਦਾ ਲਾਲਚ ਤਿੰਨ ਗੁਣਾਂ ਵਿੱਚ ਰੱਚਿਆ ਹੈ। ਜਦੋਂ ਲੋਕਾਂ ਵਿੱਚ ਗੱਲ ਚੱਲੀ ਇਹ ਪਾਪ ਹੈ, ਇਹ ਪੁੰਨ ਹੈ। ਕੋਈ ਦੁੱਖ, ਦਰਦ, ਕੋਈ ਸੁਖ, ਅੰਨਦ ਪੈ ਗਏ। ਮੰਗਣ ਲੱਗ ਗਏ। ਦੁਨੀਆਂ ਦੇ ਕੰਮ ਧੰਦੇ, ਧੰਨ ਪਿਆਰ ਸਾਰੇ ਜ਼ੰਜਾਲ ਹਨ। ਬੰਦੇ ਵਿੱਚ ਹੰਕਾਂਰ, ਮੈ-ਮੈਂ, ਪਿਆਰ, ਵਹਿਮ ਹਨ। ਬੇਅੰਤ ਤਰਾਂ ਨਾਲ ਗੱਲਾਂ ਕਰਨ ਲੱਗ ਗਏ। ਰੱਬ ਆਪਦੀ ਦੁਨੀਆਂ ਬੱਣਾਂ ਕੇ, ਆਪ ਹੀ ਦੇਖਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਇੱਕੋ ਆਪ ਹੀ ਦੁਨੀਆਂ ਦਾ ਪਸਾਰਾ ਕਰ ਰਿਹਾ ਹੈ। ਆਪ ਹੀ ਖਤਮ ਕਰ ਦਿੰਦਾ ਹੈ। ਸਬ ਪਾਸੇ ਰੱਬ ਆਪ ਹੀ ਹੈ। ਇਹ ਦੁਨੀਆਂ ਵਿੱਚ ਨਾ ਦਿਸਣ ਵਾਲਾ ਰੱਬ, ਭਗਤਾ ਵਿੱਚ ਆਪ ਹੀ ਹੈ। ਰੱਬ ਤੇ ਭਗਤਾਂ ਦੀ ਮਹਿਮਾਂ ਕਰਕੇ, ਇਹ ਦੁਨੀਆਂ ਪੈਦਾ ਹੋਈ ਹੈ। ਭਗਤ ਤੇ ਮਾਇਆ ਦੇ ਲਾਲਚੀ ਬੰਦਿਆਂ ਵਿੱਚ ਰੱਬ ਆਪ ਹੀ ਹੈ। ਰੱਬ ਦੇ ਨਾਂਮ ਦੀ ਵੱਡਿਆਈ ਪ੍ਰਭੂ ਆਪ ਹੀ ਜਾਂਣਦਾ ਹੈ।

ਆਪ ਹੀ ਰੱਬ ਦੁਨੀਆਂ ਨੂੰ ਬੱਣਾਉਂਦਾ ਹੈ। ਕੌਤਕ, ਹੈਰਾਨੀ ਜੰਨਕ ਖੇਡ-ਤਮਾਸ਼ੇ ਕਰ ਰਿਹਾ ਹੈ। ਆਪ ਹੀ ਬੰਦਿਆ, ਜੀਵਾਂ ਵਿੱਚੋਂ ਦੀ ਹੋ ਕੇ, ਰੱਬ ਦੁਨੀਆਂ ਦਾ ਅੰਨਦ ਮਾਂਣ ਦਾ ਹੈ। ਇਸ ਤੋਂ ਆਪ ਹੀ ਦੂਰ ਹੈ। ਜਿਸ ਨੂੰ ਚਾਹੇ, ਆਪਣਾ ਨਾਂਮ ਜੱਪਾਉਂਦਾ ਹੈ। ਜਿਸ ਨੂੰ ਚਾਹੇ, ਦੁਨੀਆਂ ਦਾ ਅੰਨਦ ਮਾਂਣਨ ਲਈ ਧੰਨ, ਪਿਆਰ ਵਿੱਚ ਉਲਝਾ ਦਿੰਦਾ ਹੈ। ਬੇਅੰਤ, ਬਹੁਤ, ਅੱਣਗਿਣਤ, ਜਿਸ ਨੂੰ ਤੋਲਿਆ, ਮਾਪਿਆ ਨਹੀਂ ਜਾ ਸਕਦਾ। ਕੰਮਾਂ ਦਾਤਾਂ, ਸ਼ਕਤੀਆਂ ,ਗੁਣਾ, ਗਿਆਨ ਮਾਲਕ ਪ੍ਰਭੂ ਤੂੰ ਹੈ। ਸਤਿਗੁਰ ਨਾਨਕ ਪ੍ਰਭੂ ਜੀ, ਜਿਵੇਂ ਤੂੰ ਮੂੰਹ ਵਿੱਚੋਂ ਕਹਾਉਣਾਂ ਚਹੁੰਦਾ ਹੈ। ਉਵੇਂ ਹੀ ਬੰਦਾ ਬੋਲਦਾ ਹੈ।

ਜੀਵਾਂ, ਜਾਨਵਰਾਂ ਦੇ ਮਾਲਕ ਪ੍ਰਭੂ ਜੀ, ਆਪ ਹੀ ਸਾਰੇ ਪਾਸੇ, ਆਪ ਹੀ ਸ੍ਰਿਸਟੀ ਵਿੱਚ ਹਾਜ਼ਰ ਹੈ। ਇਕੋ ਹੀ ਸਤਿਗੁਰ ਨਾਨਕ ਪ੍ਰਭੂ ਜੀ, ਸਾਰੀ ਦੁਨੀਆਂ ਵਿੱਚ ਵਿਚਰ ਰਿਹਾ ਹੈ। ਦੂਜਾ ਹੋਰ ਕੋਣ ਦੇਖਣ ਵਿੱਚ ਆਉਂਦਾ ਹੈ? ਆਪ ਹੀ ਬਿਆਨ ਕਰ ਰਿਹਾ ਹੈ। ਆਪ ਹੀ ਕਥਾ ਨੂੰ ਸੁਣ ਰਿਹਾ ਹੈ। ਜੇ ਪ੍ਰਮਾਤਮਾਂ ਤੈਨੂੰ ਚੰਗਾ ਲੱਗਆ, ਤਾਂ ਬ੍ਰਹਿਮੰਡ ਜਗਤ ਰੱਚਿਆ ਹੈ। ਆਪਦੇ ਹੁਕਮ ਵਿੱਚ ਸਮਾਂ ਲੈਂਦਾਂ ਹੈ। ਤੇਰੇ ਤੋਂ ਅੱਲਗ ਕੋਈ ਵੀ ਕੁੱਝ ਨਹੀਂ ਹੈ। ਆਪ ਇੱਕ ਧਾਗੇ ਦੀ ਲੜੀ ਵਿੱਚ ਜਗਤ ਨੂੰ ਸੰਭਾਲਿਆ ਹੋਇਆ ਹੈ। ਜਿਸ ਨੂੰ ਰੱਬ ਅੱਕਲ ਦਿੰਦਾ ਹੈ। ਉਹ ਰੱਬ ਨੂੰ ਬੁੱਝ ਲੈਂਦਾ ਹੈ। ਸੱਚੇ ਰੱਬ ਦਾ ਨਾਂਮ ਉਹੀ ਜੀਵ, ਬੰਦਾ ਪਾ ਸਕਦਾ ਹੈ। ਉਹ ਪ੍ਰਭੂ ਸਾਰਿਆ ਨੂੰ ਇਕੋ ਨਜ਼ਰ ਨਾਲ ਦੇਖਦਾ ਹੈ। ਸਤਿਗੁਰ ਨਾਨਕ ਪ੍ਰਭੂ ਜੀ ਦੁਨੀਆਂ ਨੂੰ ਜਿੱਤਣ, ਮੋਹਣ ਵਾਲਾ ਹੈ।

ਜੀਵ, ਜਾਨਵਰ ਸਾਰੇ ਰੱਬ ਦੀ ਮੇਹਰ ਨਾਲ ਦੁਨੀਆਂ ਉਤੇ ਰਹਿ ਰਹੇ ਹਨ। ਗਰੀਬਾ ਉਤੇ ਤਰਸ ਕਰਨ ਵਾਲਾ ਹੈ। ਬੇ ਸਹਾਰਾ ਨੂੰ ਸਹਾਰਾ ਦਿੰਦਾ ਹੈ। ਕਿਸ ਨੂੰ ਭਗਵਾਨ ਜਿਉਂਦਾ ਰੱਖਣਾ ਚਹੁੰਦਾ ਹੈ। ਉਸ ਨੂੰ ਕੋਈ ਮਾਰ ਨਹੀਂ ਸਕਦਾ। ਉਹ ਮਰਿਆ ਹੋਇਆ ਬੰਦਾ ਹੈ। ਜਿਸ ਨੂੰ ਰੱਬ ਭੁੱਲ ਜਾਦਾ ਹੈ। ਉਸ ਰੱਬ ਨੂੰ ਛੱਡ ਕੇ, ਹੋਰ ਕਿਧਰ ਨੂੰ ਕੋਈ ਜਾਵੇ। ਸਾਰਿਆ ਜੀਵਾਂ ਬੰਦਿਆਂ ਦਾ ਆਸਰਾ ਇੱਕ ਪ੍ਰਮਾਤਮਾਂ ਹੀ ਮਾਲਕ ਹੈ। ਜੀਵਾਂ ਨੂੰ ਪੈਦਾ ਕਰਨ, ਪਾਲਣ, ਚਲਾਉਣ ਦਾ ਤਰੀਕਾ ਰੱਬ ਕੋਲ ਹੈ। ਪ੍ਰਭੂ ਨੂੰ ਸਰੀਰ ਤੇ ਦੁਨੀਆਂ ਦੇ ਵਿੱਚ ਤੇ ਬਾਹਰ ਹਾਜ਼ਰ ਸਮਝੀਏ। ਰੱਬ ਕੋਲ ਬਹੁਤ, ਬੇਅੰਤ, ਬਹੁਤ ਜ਼ਿਆਦਾ ਗੁਣ ਦੇ ਭੰਡਾਰ ਹਨ। ਸਤਿਗੁਰ ਨਾਨਕ ਪ੍ਰਭੂ ਜੀ ਤੋਂ ਭਗਤ ਹਰ ਸਮੇਂ ਸਦਕੇ ਹੁੰਦੇ ਹਨ।

ਰੱਬ ਹਰ ਤਰਾਂ, ਹਰ ਪਾਸੇ ਸਪੂਰਨ ਹਾਜ਼ਰ ਤੇ ਮੇਹਰਬਾਨ ਹੈ। ਸਾਰੇ ਜੀਵਾਂ ਦੇ ਉਤੇ ਤਰਸ ਕਰਦਾ ਹੈ। ਆਪਦੇ ਕੰਮ ਰੱਬ ਆਪ ਹੀ ਜਾਂਣਦਾ ਹੈ। ਰੱਬ ਮਨ ਦੀਆਂ ਬੁੱਝਣ ਵਾਲਾ, ਸਾਰੇ ਥਾਂਈਂ ਜੀਵਾਂ ਵਿੱਚ ਹੈ। ਜੀਵਾਂ ਨੂੰ ਕਈ ਤਰੀਕਿਆ ਨਾਲ ਪਾਲਦਾ ਹੈ। ਜਿਹੜੇ-ਜਿਹੜੇ ਜੀਵ ਪੈਦਾ ਹੋਏ ਹਨ। ਉਹ ਰੱਬ ਨੂੰ ਚੇਤੇ ਕਰਦੇ ਹਨ। ਜਿਸ ਨੂੰ ਚਾਹੇ, ਉਸ ਨੂੰ ਰੱਬ ਆਪਦੇ ਨਾਲ ਰਲਾ ਲੈਂਦਾ ਹੈ। ਉਹ ਬੰਦੇ ਭਗਤੀ ਕਰਦੇ ਹਨ। ਰੱਬ ਦੇ ਕੰਮਾਂ ਦੇ ਸੋਹਲੇ ਗਾਉਂਦੇ ਹਨ। ਜਿਸ ਬੰਦੇ ਨੇ, ਪ੍ਰੇਮ ਨਾਲ ਹਿਰਦੇ ਅੰਦਰ ਰੱਬ ਨੂੰ ਜ਼ਕੀਨ ਕਰਕੇ, ਹਾਜ਼ਰ ਸਮਝ ਕੇ, ਯਾਦ ਕੀਤਾ ਹੈ। ਉਸ ਬੰਦੇ ਨੇ, ਦੁਨੀਆਂ ਚਲਾਉਣ ਵਾਲੇ, ਇਕੋ ਸਤਿਗੁਰ ਨਾਨਕ ਪ੍ਰਭੂ ਜੀ ਨੂੰ ਪਛਾਂਣ ਲਿਆ ਹੈ।

ਜੋ ਬੰਦਾ ਇੱਕ ਰੱਬ ਦੇ ਨਾਂਮ ਨੂੰ ਯਾਦ ਕਰਦਾ ਹੈ। ਉਸ ਬੰਦੇ ਦੀ ਉਮੀਦ ਖ਼ਾਲੀ ਨਹੀਂ ਜਾਂਦੀ। ਹਰ ਆਸ ਪੂਰੀ ਹੁੰਦੀ ਹੈ। ਰੱਬ ਨੂੰ ਪਿਆਰ ਕਰਨ ਵਾਲੇ ਬੰਦੇ ਨੂੰ, ਰੱਬ ਦਾ ਪਿਆਰ ਜਾਗ ਪਿਆ ਹੈ। ਉਹ ਭਗਤੀ ਕਰਨ ਲੱਗ ਗਿਆ ਹੈ। ਰੱਬ ਦਾ ਭਾਂਣਾਂ ਮੰਨ ਕੇ, ਪਵਿੱਤਰ ਸੂਚਾ ਗੁਣਾਂ ਵਾਲਾ ਜੀਵਨ ਮਿਲ ਜਾਂਦਾ ਹੈ। ਉਸ ਨੂੰ ਰੱਬ ਦੇ ਨਾਂਮ ਨੂੰ ਯਾਦ ਕਰਨ ਤੋਂ ਬਗੈਰ, ਹੋਰ ਕੁੱਝ ਨਹੀਂ ਸੁਝਦਾ। ਜਿੰਨਾਂ ਦੇ ਮਨ ਵਿੱਚ ਪ੍ਰਮਾਤਮਾਂ ਵੱਸਦਾ ਹੈ। ਜਿੰਨਾਂ ਦੇ ਮਨ ਵਿੱਚ ਪ੍ਰਮਾਤਮਾਂ ਵੱਸਦਾ ਹੈ। ਦਿਨ ਰਾਤ ਸਤਿਗੁਰ ਪ੍ਰਭੂ ਜੀ ਚਰਨਾਂ ਦਾ ਧਿਅਨ ਧਰੀਏ। ਇਹ ਦੁਨੀਆਂ ਤੇ ਮਰਨ ਪਿਛੋਂ ਅੰਨਦ ਤੇ ਖੁਸ਼ੀਆਂ ਮਿਲਦੀਆਂ ਹਨ। ਸਤਿਗੁਰ ਨਾਨਕ ਪ੍ਰਭੂ ਜੀ ਆਪ ਹੀ ਆਪਦੇ ਨਾਲ ਮਿਲਾਪ ਕਰਾਉਂਦੇ ਹਨ।

Comments

Popular Posts