ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੮ Page 298 of 1430
13690 ਸਲੋਕੁ



Salok ||

सलोकु

ਸਲੋਕੁ

Shalok

13691 ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ



Santh Manddal Har Jas Kathhehi Bolehi Sath Subhaae ||

संत मंडल हरि जसु कथहि बोलहि सति सुभाइ



ਰੱਬ ਦੇ ਪਿਆਰੇ ਭਗਤ ਇੱਕਠੇ ਹੋ ਕੇ ਰੱਬ ਦੀ ਮਹਿਮਾਂ ਜੱਪਦੇ ਹਨ। ਸਦਾ ਰਹਿੱਣ ਵਾਲੇ ਸੱਚੇ ਰੱਬ ਦੇ ਪਿਆਰ ਵਿੱਚ, ਉਸ ਨੁੰ ਚੇਤੇ ਕਰਦੇ ਹਨ॥

In the gathering of the Saints, chant the Praises of the Lord, and speak the Truth with love.

13692 ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ੭॥



Naanak Man Santhokheeai Eaekas Sio Liv Laae ||7||

नानक मनु संतोखीऐ एकसु सिउ लिव लाइ ॥७॥


ਸਤਿਗੁਰ ਨਾਨਕ ਪ੍ਰਭ ਜੀ ਦੇ ਨਾਲ ਪਿਆਰ ਕਰਕੇ ਹਿਰਦੇ ਨੂੰ ਜੋੜ ਕੇ ਰੱਖੀਏ। ਇੱਕ ਰੱਬ ਜੋਤ ਲਾ ਕੇ ਰੱਖੀਏ ||7||


Sathigur Nanak, the mind becomes contented, enshrining love for the One Lord. ||7||
13693 ਪਉੜੀ
Pourree ||

पउड़ी

ਪਉੜੀ

Pauree

13694 ਸਪਤਮਿ ਸੰਚਹੁ ਨਾਮ ਧਨੁ ਟੂਟਿ ਜਾਹਿ ਭੰਡਾਰ



Sapatham Sanchahu Naam Dhhan Ttoott N Jaahi Bhanddaar ||

सपतमि संचहु नाम धनु टूटि जाहि भंडार

ਸਪਤਮਿ-ਪੂਰਨਮਾਸ਼ੀ ਤੋਂ ਪਿਛੋਂ ਸੱਤਵੇਂ ਦਿਨ ਨੂੰ ਕਹਿੰਦੇ ਹਨ। ਰੱਬ ਦੇ ਨਾਂਮ ਨੂੰ ਇਕਠਾ ਕਰੀਰੇ। ਜਿਸ ਨਾਂਮ ਦੇ ਖ਼ਜ਼ਾਨੇ ਮੁੱਕਦੇ ਨਹੀਂ ਹਨ॥



The seventh day of the lunar cycle: Gather the wealth of the Naam; this is a treasure which shall never be exhausted.

13695 ਸੰਤਸੰਗਤਿ ਮਹਿ ਪਾਈਐ ਅੰਤੁ ਪਾਰਾਵਾਰ



Santhasangath Mehi Paaeeai Anth N Paaraavaar ||

संतसंगति महि पाईऐ अंतु पारावार



ਰੱਬ ਨੂੰ ਚੇਤੇ ਕਰਨ ਵਾਲਿਆਂ, ਪਿਆਰਿਆਂ ਭਗਤਾਂ ਵਿੱਚ ਰਹਿ ਕੇ, ਰੱਬ ਯਾਦ ਕਰਨ ਨਾਲ ਉਹ ਮਿਲਦਾ ਹੈ। ਉਹ ਬਹੁਤ ਸ਼ਕਤੀ ਸ਼ਾਲੀ, ਗੁਣਾ ਤੇ ਗਿਆਨ ਵਾਲਾ ਬਹੁਤ ਵੱਡਾ ਹੈ। ਰੱਬ ਦੇ ਕੰਮਾਂ ਦਾ, ਪਤਾ ਹੀ ਨਹੀਂ ਚੱਲਦਾ ॥

In the Society of the Saints, He is obtained; He has no end or limitations.

13696 ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ



Aap Thajahu Gobindh Bhajahu Saran Parahu Har Raae ||

आपु तजहु गोबिंद भजहु सरनि परहु हरि राइ



ਆਪਣਾਂ ਆਪ ਛੱਡ ਕੇ, ਭਗਵਾਨ ਦਾ ਨਾਂਮ ਜੱਪੀਏ। ਰੱਬ ਦੇ ਆਸਰੇ ਵਿੱਚ ਆ ਜਾਈਏ॥

Renounce your selfishness and conceit, and meditate, vibrate on the Lord of the Universe; take to the Sanctuary of the Lord, our King.

13697 ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ



Dhookh Harai Bhavajal Tharai Man Chindhiaa Fal Paae ||

दूख हरै भवजलु तरै मन चिंदिआ फलु पाइ



ਦਰਦ ਮਰ ਜਾਂਦੇ ਹਨ। ਦੁਨੀਆਂ ਦੇ ਬਿਕਾਰਾਂ ਤੋਂ ਬਚ ਕੇ, ਮੁੱਕਤੀ ਪਾਈਦਾ ਹੈ। ਮੰਗੀ ਹੋਈ ਮਨੋ-ਕਾਂਮਨਾਂ ਪੂਰੀ ਹੁੰਦੀ ਹੈ॥

Your pains shall depart - swim across the terrifying world-ocean, and obtain the fruits of your mind's desires.

13698 ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ



Aath Pehar Man Har Japai Safal Janam Paravaan ||

आठ पहर मनि हरि जपै सफलु जनमु परवाणु



ਚੌਵੀ ਘੰਟੇ ਰੱਬ ਦਾ ਡਰ, ਪਿਆਰ ਹਿਰਦੇ ਵਿੱਚ ਰੱਖੀਏ। ਬੰਦੇ ਦੇ ਦੁਨੀਆਂ ਵਿੱਚ ਆਉਣ ਦਾ, ਜੀਵਨ ਮਕਸਦ ਪੂਰਾ ਹੋ ਕੇ, ਮੁੱਕਤੀ ਮਿਲ ਜਾਂਦੀ ਹੈ॥

One who meditates on the Lord twenty-four hours a day - fruitful and blessed is his coming into the world.

13699 ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ



Anthar Baahar Sadhaa Sang Karanaihaar Pashhaan ||

अंतरि बाहरि सदा संगि करनैहारु पछाणु



ਸਰੀਰ ਦੇ ਅੰਦਰ ਤੇ ਬਾਹਰ, ਹਰ ਸਮੇਂ ਰੱਬ ਨਾਲ ਰਹਿੰਦਾ ਹੈ। ਉਸ ਬੱਣਾਉਣ ਵਾਲੇ ਨੂੰ ਬੁੱਝ ਲੈ॥

Inwardly and outwardly, realize that the Creator Lord is always with you.

13700 ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ



So Saajan So Sakhaa Meeth Jo Har Kee Math Dhaee ||

सो साजनु सो सखा मीतु जो हरि की मति देइ



ਉਹੀ ਦੋਸਤ, ਉਹੀ ਮਿੱਤਰ ਹੈ। ਜੋ ਰੱਬ ਨੂੰ ਮਿਲਣ ਦੀ ਅੱਕਲ ਦਿੰਦਾ ਹੈ॥

He is your friend, your companion, your very best friend, who imparts the Teachings of the Lord.

13701 ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ੭॥



Naanak This Balihaaranai Har Har Naam Japaee ||7||

नानक तिसु बलिहारणै हरि हरि नामु जपेइ ॥७॥


ਸਤਿਗੁਰ ਨਾਨਕ ਪ੍ਰਭੂ ਜੀ, ਉਸ ਬੰਦੇ ਉਤੋਂ ਸਦਕੇ ਜਾਂਦੇ ਹਨ। ਜੋ ਰੱਬ ਦਾ ਨਾਂਮ ਯਾਦ ਕਰਾਉਂਦੇ ਹਨ ||7||

Sathigur Nanak is a sacrifice to one who chants the Name of the Lord, Har, Har. ||7||

13702 ਸਲੋਕੁ
Salok ||

सलोकु

ਸਲੋਕੁ

Shalok

13703 ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ



Aath Pehar Gun Gaaeeahi Thajeeahi Avar Janjaal ||

आठ पहर गुन गाईअहि तजीअहि अवरि जंजाल



ਚੌਵੀ ਘੰਟੇ ਰੱਬ ਦੇ ਕੰਮਾਂ ਦੀ ਪ੍ਰਸੰਸਾ ਕਰੀਏ। ਸਾਰੇ ਮਨ ਦੇ ਡਰ, ਵਹਿਮ ਹੋਰ ਸਾਰੇ ਝਗੜੇ ਮੁੱਕ ਜਾਂਦੇ ਹਨ॥

Sing the Glorious Praises of the Lord twenty-four hours a day; renounce other entanglements.

13704 ਜਮਕੰਕਰੁ ਜੋਹਿ ਸਕਈ ਨਾਨਕ ਪ੍ਰਭੂ ਦਇਆਲ ੮॥



Jamakankar Johi N Sakee Naanak Prabhoo Dhaeiaal ||8||

जमकंकरु जोहि सकई नानक प्रभू दइआल ॥८॥


ਉਸ ਨੂੰ ਜੰਮ-ਮੌਤ ਦਾ ਸਹਿਮ ਡਰਾ ਨਹੀਂ ਸਕਦਾ। ਜਿਸ ਉਤੇ ਬੰਦੇ ਸਤਿਗੁਰ ਨਾਨਕ ਪ੍ਰਭੂ ਮੇਹਰਬਾਨ ਜਾਂਦਾ ਹੈ ||8||


The Minister of Death cannot even see that person, Sathigur Nanak, unto whom God is merciful. ||8||
13705 ਪਉੜੀ
Pourree ||

पउड़ी

ਪਉੜੀ

Pauree

13706 ਅਸਟਮੀ ਅਸਟ ਸਿਧਿ ਨਵ ਨਿਧਿ



Asattamee Asatt Sidhh Nav Nidhh ||

असटमी असट सिधि नव निधि

ਅਸਟਮੀ ਪੂਰਨਮਾਸ਼ੀ ਤੋਂ ਪਿਛੋਂ ਅੱਠਵੇਂ ਦਿਨ ਨੂੰ ਕਹਿੰਦੇ ਹਨ। ਅੱਠ ਸਿਧੀਆਂ ਸ਼ਕਤੀਆਂ, ਨੌ ਦੁਨੀਆਂ ਦੇ ਖ਼ਜ਼ਾਨੇ ਮਿਲ ਜਾਂਦੇ ਹਨ॥



The eighth day of the lunar cycle: The eight spiritual powers of the Siddhas, the nine treasures,

13707 ਸਗਲ ਪਦਾਰਥ ਪੂਰਨ ਬੁਧਿ



Sagal Padhaarathh Pooran Budhh ||

सगल पदारथ पूरन बुधि


ਸਾਰੇ ਪਦਾਰਥ ਮਿਲ ਜਾਂਦੇ ਹਨ। ਸਾਰੀਆਂ ਅੱਕਲਾਂ ਜਾਂਦੀ ਹੈ॥
All precious things, perfect intellect,

13708 ਕਵਲ ਪ੍ਰਗਾਸ ਸਦਾ ਆਨੰਦ



Kaval Pragaas Sadhaa Aanandh ||

कवल प्रगास सदा आनंद


ਉਸ ਬੰਦੇ ਦਾ ਮਨ ਕਮਲ ਫੁੱਲ ਵਾਂਗ ਖਿੜ ਕੇ ਖੁਸ਼ ਹੋ ਜਾਂਦਾ ਹੈ। ਹਰ ਸਮੇਂ ਖੁਸ਼ ਰਹਿੰਦਾ ਹੈ॥
The opening of the heart-lotus, eternal bliss,

13709 ਨਿਰਮਲ ਰੀਤਿ ਨਿਰੋਧਰ ਮੰਤ



Niramal Reeth Nirodhhar Manth ||

निरमल रीति निरोधर मंत


ਉਸ ਬੰਦੇ ਦੇ ਪਵਿੱਤਰ ਕੰਮ ਹੋ ਜਾਂਦੇ ਹਨ। ਉਸ ਦੀ ਅੱਕਲ ਨੂੰ ਕੋਈ ਘਟਾ ਨਹੀਂ ਸਕਦਾ। ਰੱਬੀ ਬਾਣੀ ਦੇ ਗੁਣਾਂ ਨੂੰ ਉਸ ਬੰਦੇ ਵਿੱਚੋਂ, ਕੱਢਿਆ ਨਹੀਂ ਜਾ ਸਕਦਾ॥
Pure lifestyle, the infallible Mantra,

13710 ਸਗਲ ਧਰਮ ਪਵਿਤ੍ਰ ਇਸਨਾਨੁ



Sagal Dhharam Pavithr Eisanaan ||

सगल धरम पवित्र इसनानु

ਜਿਸ ਬੰਦੇ ਵਿੱਚ, ਸਾਰੇ ਧਰਮਾਂ ਦੇ ਰੱਬੀ ਬਾਣੀ ਦੇ ਗੁਣ ਆ ਜਾਂਦੇ ਹਨ। ਰੱਬ ਦਾ ਨਾਂਮ, ਤਨ-ਮਨ ਨੂੰ ਸ਼ੁੱਧ ਬੱਣਾਂ ਦਿੰਦਾ ਹੈ॥

All Dharmic virtues, sacred purifying baths.

13711 ਸਭ ਮਹਿ ਊਚ ਬਿਸੇਖ ਗਿਆਨੁ



Sabh Mehi Ooch Bisaekh Giaan ||

सभ महि ऊच बिसेख गिआनु

ਸਾਰਿਆਂ ਤੋਂ ਬਹੁਤ ਵੱਡਾ, ਊਚਾ ਵਧੀਆਂ ਗਿਆਨ ਹੈ। ਰੱਬ ਦੇ ਨਾਂਮ ਨਾਲ, ਅੱਕਲ ਆਉਣ ਦਾ ਹੈ॥



The most lofty and sublime spiritual wisdom

13712 ਹਰਿ ਹਰਿ ਭਜਨੁ ਪੂਰੇ ਗੁਰ ਸੰਗਿ



Har Har Bhajan Poorae Gur Sang ||

हरि हरि भजनु पूरे गुर संगि



ਰੱਬ, ਹਰੀ, ਹਰਿ ਨੂੰ ਸਪੂਰਨ ਗੁਰੂ ਨਾਲ ਮਿਲ ਕੇ ਜੱਪੀਏ॥

These are obtained by meditating, vibrating upon the Lord, Har, Har, in the Company of the Perfect Guru.

13713 ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ੮॥



Jap Thareeai Naanak Naam Har Rang ||8||

जपि तरीऐ नानक नाम हरि रंगि ॥८॥


ਦੁਨੀਆਂ ਤੋਂ ਬਚਿਆ ਸਕਦੇ ਹਾਂ। ਸਤਿਗੁਰ ਨਾਨਕ ਪ੍ਰਭੂ ਜੀ ਦੇ ਨਾਲ, ਪਿਆਰ ਦੀ ਲਿਵ ਲਾ ਕੇ ਹੁੰਦਾ ਹੈ ||8||

You shall be saved, Sathigur Nanak, by lovingly chanting the Lord's Name. ||8||

13714 ਸਲੋਕੁ
Salok ||

सलोकु

ਸਲੋਕੁ

Shalok

13715 ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ



Naaraaein Neh Simariou Mohiou Suaadh Bikaar ||

नाराइणु नह सिमरिओ मोहिओ सुआद बिकार



ਜੋ ਲੋਕ ਰੱਬ ਦਾ ਨਾਂਮ ਨਹੀਂ ਯਾਦ ਕਰਦੇ। ਉਹ ਦੁਨੀਆਂ ਦੇ, ਬੇਸੁਆਦ ਬਿਕਾਰ ਕੰਮ ਕਰਦੇ ਹਨ॥

He does not remember the Lord in meditation; he is fascinated by the pleasures of corruption.

13716 ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ੯॥



Naanak Naam Bisaariai Narak Surag Avathaar ||9||

नानक नामि बिसारिऐ नरक सुरग अवतार ॥९॥


ਸਤਿਗੁਰ ਨਾਨਕ ਜੀ ਦਾ ਨਾਂਮ ਭੁੱਲ ਗਿਆ, ਤਾਂ ਦੁੱਖ-ਸੁਖ ਭੋਗਣ ਲਈ ਮੁੜ-ਮੁੜ ਕੇ, ਜਨਮ ਲੈਂਣਾਂ ਪੈਣਾਂ ਹੈ ||9||


Sathigur Nanak, forgetting the Naam, he is reincarnated into heaven and hell. ||9||
13717 ਪਉੜੀ
Pourree ||

पउड़ी

ਪਉੜੀ

Pauree

13718 ਨਉਮੀ ਨਵੇ ਛਿਦ੍ਰ ਅਪਵੀਤ



Noumee Navae Shhidhr Apaveeth ||

नउमी नवे छिद्र अपवीत

ਨਉਮੀ ਪੂਰਨਮਾਸ਼ੀ ਤੋਂ ਪਿਛੋਂ ਨੌਵੇਂ ਦਿਨ ਨੂੰ ਕਹਿੰਦੇ ਹਨ। ਸਰੀਰ ਦੇ ਨੌ ਛੇਕ ਦੋ ਕੰਨ, ਦੋ ਅੱਖਾਂ, ਦੋ ਕੰਨ, ਦੋ ਮਲਮੂਤਰ ਵਾਲੇ, ਮੂੰਹ ਅਪਵਿੱਤਰ ਗੰਦੇ ਹਨ॥



The ninth day of the lunar cycle: The nine holes of the body are defiled.

13719 ਹਰਿ ਨਾਮੁ ਜਪਹਿ ਕਰਤ ਬਿਪਰੀਤਿ



Har Naam N Japehi Karath Bipareeth ||

हरि नामु जपहि करत बिपरीति



ਰੱਬ ਦਾ ਨਾਂਮ ਯਾਦ ਨਹੀਂ ਕਰਦੇ। ਪੁੱਠੇ ਕੰਮ ਕਰਦੇ ਹਨ ॥

People do not chant the Lord's Name; instead, they practice evil.

13720 ਪਰ ਤ੍ਰਿਅ ਰਮਹਿ ਬਕਹਿ ਸਾਧ ਨਿੰਦ



Par Thria Ramehi Bakehi Saadhh Nindh ||

पर त्रिअ रमहि बकहि साध निंद



ਦੋ ਅੱਖਾਂ ਨਾਲ ਪਰਾਇਆ ਰੂਪ ਦੇਖਦੇ ਹਨ। ਮੂੰਹ ਨਾਲ ਭਗਤਾਂ ਨੂੰ ਮਾੜਾ ਬੋਲਦਾ ਹੈ॥

They commit adultery, slander the Saints,

13721 ਕਰਨ ਸੁਨਹੀ ਹਰਿ ਜਸੁ ਬਿੰਦ



Karan N Sunehee Har Jas Bindh ||

करन सुनही हरि जसु बिंद



ਕੰਨ ਰੱਬ ਦਾ ਨਾਂਮ, ਇੱਕ ਪਲ ਵੀ ਨਹੀਂ ਸੁਣਦੇ॥

And do not listen to even a tiny bit of the Lord's Praise.

13722 ਹਿਰਹਿ ਪਰ ਦਰਬੁ ਉਦਰ ਕੈ ਤਾਈ



Hirehi Par Dharab Oudhar Kai Thaaee ||

हिरहि पर दरबु उदर कै ताई



ਆਪਦਾ ਉਦਰ-ਪੇਟ ਭਰਨ ਲਈ, ਦੂਜੇ ਦਾ ਧੰਨ ਖੋਹਦਾ ਹੈ॥

They steal others' wealth for the sake of their own bellies,

13723 ਅਗਨਿ ਨਿਵਰੈ ਤ੍ਰਿਸਨਾ ਬੁਝਾਈ



Agan N Nivarai Thrisanaa N Bujhaaee ||

अगनि निवरै त्रिसना बुझाई



ਲਾਲਚ ਦੀ ਅੱਗ ਪਰੇ ਨਹੀਂ ਹੁੰਦੀ। ਮਨ ਦੀ ਤ੍ਰਿਪਤੀ ਨਹੀਂ ਹੁੰਦੀ॥

But the fire is not extinguished, and their thirst is not quenched.

13724 ਹਰਿ ਸੇਵਾ ਬਿਨੁ ਏਹ ਫਲ ਲਾਗੇ



Har Saevaa Bin Eaeh Fal Laagae ||

हरि सेवा बिनु एह फल लागे



ਰੱਬ ਨੂੰ, ਜੇ ਪਿਆਰ ਨਹੀਂ ਕਰਦੇ। ਇਹ ਮਾੜੇ ਬਿਚਾਰ ਆਉਂਦੇ ਰਹਿੰਦੇ ਹਨ॥

Without serving the Lord, these are their rewards.

13725 ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ੯॥



Naanak Prabh Bisarath Mar Jamehi Abhaagae ||9||

नानक प्रभ बिसरत मरि जमहि अभागे ॥९॥


ਸਤਿਗੁਰ ਨਾਨਕ ਪ੍ਰਭੂ ਜੀ ਨੂੰ, ਭੁੱਲਾ ਕੇ, ਉਹ ਜਮਦੇ ਮਰਦੇ ਰਹਿੰਦੇ ਹਨ ||9||


Sathigur Nanak, forgetting God, the unfortunate people are born, only to die. ||9||
13726 ਸਲੋਕੁ
Salok ||

सलोकु

ਸਲੋਕੁ

Shalok
13728
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ



Dhas Dhis Khojath Mai Firiou Jath Dhaekho Thath Soe ||

दस दिस खोजत मै फिरिओ जत देखउ तत सोइ



ਦਸੀ ਪਾਸੀ ਫਿਰ ਕੇ, ਮੈਂ ਲੱਭ ਕੇ, ਦੇਖਿਆ ਹੈ। ਸਾਰੇ ਪਾਸੇ ਜਿਧਰ ਵੀ ਦੇਖਦਾ ਹਾਂ। ਪ੍ਰਭੂ ਤੂੰ ਦਿਸਦਾ ਹੈ॥

I have wandered, searching in the ten directions - wherever I look, there I see Him.

13728 ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ੧੦॥



Man Bas Aavai Naanakaa Jae Pooran Kirapaa Hoe ||10||

मनु बसि आवै नानका जे पूरन किरपा होइ ॥१०॥


ਜਿੰਦ ਜਾਨ ਵੱਸ ਵਿੱਚ ਆ ਜਾਂਦੇ ਹਨ। ਜੇ ਸਤਿਗੁਰ ਨਾਨਕ ਪ੍ਰਭੂ ਜੀ ਸਪੂਰਨ ਗਿਆਨ ਤੇ ਗੁਣਾਂ ਦੀ ਮੇਹਰ ਹੋ ਜਾਵੇ ||10||


The mind comes to be controlled, Sathigur Nanak, if He grants His Perfect Grace. ||10||
13729 ਪਉੜੀ
Pourree ||

पउड़ी

ਪਉੜੀ

Pauree

13730 ਦਸਮੀ ਦਸ ਦੁਆਰ ਬਸਿ ਕੀਨੇ



Dhasamee Dhas Dhuaar Bas Keenae ||

दसमी दस दुआर बसि कीने

ਦਸਮੀ ਪੂਰਨਮਾਸ਼ੀ ਤੋਂ ਪਿਛੋਂ ਦਸਵੇਂ ਦਿਨ ਨੂੰ ਕਹਿੰਦੇ ਹਨ। ਸਰੀਰ ਦੇ ਦਸ ਦਰਵਾਜ਼ੇ ਰੋਕ ਕੇ, ਜਿਸ ਬੰਦੇ ਨੇ ਕਾਬੂ ਪਾ ਲਿਆ ਹੈ॥



The tenth day of the lunar cycle: Overpower the ten sensory and motor organs;

13731 ਮਨਿ ਸੰਤੋਖੁ ਨਾਮ ਜਪਿ ਲੀਨੇ



Man Santhokh Naam Jap Leenae ||

मनि संतोखु नाम जपि लीने

ਹਿਰਦੇ ਨੂੰ ਸ਼ਾਂਤੀ ਮਿਲਦੀ ਹੈ। ਜਦੋਂ ਰੱਬ ਦਾ ਨਾਮ ਚੇਤੇ ਕੀਤਾ ਜਾਂਦਾ॥



Your mind will be content, as you chant the Naam.

13732 ਕਰਨੀ ਸੁਨੀਐ ਜਸੁ ਗੋਪਾਲ



Karanee Suneeai Jas Gopaal ||

करनी सुनीऐ जसु गोपाल



ਕੰਨਾਂ ਨਾਲ ਰੱਬ ਦਾ ਨਾਂਮ ਗੁਣਾ ਨੂੰ ਸੁਣੀਏ॥

With your ears, hear the Praises of the Lord of the World;

13733 ਨੈਨੀ ਪੇਖਤ ਸਾਧ ਦਇਆਲ



Nainee Paekhath Saadhh Dhaeiaal ||

नैनी पेखत साध दइआल



ਅੱਖਾਂ ਦੇ ਨਾਲ ਰੱਬ ਤੇ ਭਗਤਾਂ ਨੂੰ ਅੱਖੀ ਦੇਖੀਏ॥

With your eyes, behold the kind, Holy Saints.

13734 ਰਸਨਾ ਗੁਨ ਗਾਵੈ ਬੇਅੰਤ



Rasanaa Gun Gaavai Baeanth ||

रसना गुन गावै बेअंत



ਜੀਭ ਰੱਬ ਦੇ ਬਹੁਤ ਗਾਉਣ ਲੱਗ ਜਾਂਦੀ ਹੈ॥

With your tongue, sing the Glorious Praises of the Infinite Lord.

13735 ਮਨ ਮਹਿ ਚਿਤਵੈ ਪੂਰਨ ਭਗਵੰਤ



Man Mehi Chithavai Pooran Bhagavanth ||

मन महि चितवै पूरन भगवंत


ਜਿੰਦ-ਜਾਨ ਲਾ ਕੇ, ਪੂਰੀਆਂ ਸ਼ਕਤੀ, ਗੁਣਾਂ, ਗਿਆਨ ਵਾਲੇ ਪ੍ਰਭੂ ਨੂੰ ਚੇਤੇ ਕਰਦੇ ਹਨ॥
In your mind, remember the Perfect Lord God.

13736 ਹਸਤ ਚਰਨ ਸੰਤ ਟਹਲ ਕਮਾਈਐ



Hasath Charan Santh Ttehal Kamaaeeai ||

हसत चरन संत टहल कमाईऐ



ਹੱਥਾਂ ਨਾਲ ਰੱਬ ਤਦੇ ਭਗਤਾਂ ਦੀ ਸੇਵਾ ਕੀਤੀ ਜਾਂਦੀ ਹੈ॥

With your hands and feet, work for the Saints.

13737 ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ੧੦॥



Naanak Eihu Sanjam Prabh Kirapaa Paaeeai ||10||

नानक इहु संजमु प्रभ किरपा पाईऐ ॥१०॥


ਸਤਿਗੁਰ ਨਾਨਕ ਪ੍ਰਭੂ ਜੀ ਦੀ , ਮੇਹਰਬਾਨੀ ਨਾਲ, ਇਹ ਜੀਵਨ ਦੀ ਚਾਲ, ਅੱਕਲ ਸਮਝ ਸਕਦੇ ਹਾਂ ||10||

Sathigur Nanak, this way of life is obtained by God's Grace. ||10||

Comments

Popular Posts