ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੯੧ Page 291 of 1430
13292 ਜਬ ਹੋਵਤ ਪ੍ਰਭ ਕੇਵਲ ਧਨੀ



Jab Hovath Prabh Kaeval Dhhanee ||

जब होवत प्रभ केवल धनी



ਜਦੋਂ ਰੱਬ ਹੀ ਇਕੱਲਾ ਦੌਲਤ ਵਾਲਾ ਸੀ॥

When there was only God the Master,

13293 ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ



Thab Bandhh Mukath Kahu Kis Ko Ganee ||

तब बंध मुकति कहु किस कउ गनी



ਤਾਂ ਕਿਸ ਨੂੰ ਧੰਨ ਦਾ ਲਾਲਚੀ ਤੇ ਇਸ ਤੋਂ ਬਚਿਆ ਸਮਝੀਏ?॥

Then who was called bound or liberated?

13294 ਜਬ ਏਕਹਿ ਹਰਿ ਅਗਮ ਅਪਾਰ



Jab Eaekehi Har Agam Apaar ||

जब एकहि हरि अगम अपार



ਜਦੋਂ ਉਹ ਰੱਬ ਜੋ ਅਗਮ-ਬੇਅੰਤ ਸ਼ਕਤੀਆਂ, ਗੁਣਾਂ, ਗਿਆਨ ਦਾ ਮਾਲਕ ਹੈ। ਅਪਾਰ-ਜਿਸ ਬਾਰੇ ਪੂਰੀ ਤਰਾਂ ਅਸੀਂ ਜਾਂਣ ਨਹੀਂ ਸਕਦੇ। ਕੋਈ ਉਸ ਤੱਕ ਪਹੁੰਚ ਨਹੀਂ ਸਕਿਆ। ਦੁਨੀਆਂ ਬੱਣਨ ਤੋਂ ਪਹਿਲਾਂ, ਜਦੋਂ ਉਹ ਰੱਬ ਆਪ ਹੀ ਸੀ॥

When there was only the Lord, Unfathomable and Infinite,

13295 ਤਬ ਨਰਕ ਸੁਰਗ ਕਹੁ ਕਉਨ ਅਉਤਾਰ



Thab Narak Surag Kahu Koun Aouthaar ||

तब नरक सुरग कहु कउन अउतार



ਤਾਂ ਦੁੱਖ, ਦਰਦਾਂ ਮੁਸ਼ਕਲਾ, ਤੇ ਦੁੱਖ, ਸੁੱਖ, ਅੰਨਦ ਕਿਹੜੇ ਬੰਦੇ, ਜੀਵ ਸਨ?॥

Then who entered hell, and who entered heaven?

13296 ਜਬ ਨਿਰਗੁਨ ਪ੍ਰਭ ਸਹਜ ਸੁਭਾਇ



Jab Niragun Prabh Sehaj Subhaae ||

जब निरगुन प्रभ सहज सुभाइ



ਜਦੋਂ ਰੱਬ ਮਾਇਆ ਦੇ ਲਾਲਚ ਵਿੱਚ ਨਹੀਂ ਸੀ॥

When God was without attributes, in absolute poise,

13297 ਤਬ ਸਿਵ ਸਕਤਿ ਕਹਹੁ ਕਿਤੁ ਠਾਇ



Thab Siv Sakath Kehahu Kith Thaae ||

तब सिव सकति कहहु कितु ठाइ



ਉਦੋ ਜੀਵ ਤੇ ਧੰਨ ਤੇ ਪਿਆਰ ਕਿਥੇ ਸਨ?॥

Then where was mind and where was matter - where was Shiva and Shakti?

13298 ਜਬ ਆਪਹਿ ਆਪਿ ਅਪਨੀ ਜੋਤਿ ਧਰੈ



Jab Aapehi Aap Apanee Joth Dhharai ||

जब आपहि आपि अपनी जोति धरै



ਜਦੋਂ ਰੱਬ ਆਪ ਹੀ ਇਕੱਲਾ, ਆਪਣੀ ਜੋਤ ਵਿੱਚ ਜਿਉ ਰਿਹਾ ਸੀ॥

When He held His Own Light unto Himself,

13299 ਤਬ ਕਵਨ ਨਿਡਰੁ ਕਵਨ ਕਤ ਡਰੈ



Thab Kavan Niddar Kavan Kath Ddarai ||

तब कवन निडरु कवन कत डरै



ਤਾਂ ਕੌਣ ਬੇਕੌਫ਼, ਡਰ ਤੋਂ ਬਗੈਰ ਸੀ? ਕੌਣ ਕਿਸੇ ਤੋਂ ਡਰ ਰਿਹਾ ਸੀ?

Then who was fearless, and who was afraid?

13300 ਆਪਨ ਚਲਿਤ ਆਪਿ ਕਰਨੈਹਾਰ



Aapan Chalith Aap Karanaihaar ||

आपन चलित आपि करनैहार



ਪ੍ਰਭੂ ਆਪਦੇ ਕੰਮ, ਚੋਜ਼ ਆਪ ਹੀ ਕਰਨ ਵਾਲਾ ਹੈ॥

He Himself is the Performer in His own plays;

13301 ਨਾਨਕ ਠਾਕੁਰ ਅਗਮ ਅਪਾਰ ੨॥



Naanak Thaakur Agam Apaar ||2||

नानक ठाकुर अगम अपार ॥२॥


ਸਤਿਗੁਰ ਨਾਨਕ ਪ੍ਰਭੂ ਜੀ, ਜੋ ਅਗਮ-ਬੇਅੰਤ ਸ਼ਕਤੀਆਂ, ਗੁਣਾਂ, ਗਿਆਨ ਦਾ ਮਾਲਕ ਹੈ। ਅਪਾਰ-ਜਿਸ ਬਾਰੇ ਪੂਰੀ ਤਰਾਂ ਅਸੀਂ ਜਾਂਣ ਨਹੀਂ ਸਕਦੇ। ਕੋਈ ਉਸ ਤੱਕ ਪਹੁੰਚ ਨਹੀਂ ਸਕਿਆ ||2||

Sathigur Nanak, the Lord Master is Unfathomable and Infinite. ||2||

13302 ਅਬਿਨਾਸੀ ਸੁਖ ਆਪਨ ਆਸਨ
Abinaasee Sukh Aapan Aasan ||

अबिनासी सुख आपन आसन



ਜਦੋਂ ਅਮਰ ਰਹਿੱਣ ਵਾਲਾ, ਰੱਬ ਆਪ ਹੀ ਅੰਨਦ ਵਿੱਚ ਸਮਾਧੀ ਲਾਈ ਬੈਠਾ ਸੀ॥

When the Immortal Lord was seated at ease,

13303 ਤਹ ਜਨਮ ਮਰਨ ਕਹੁ ਕਹਾ ਬਿਨਾਸਨ



Theh Janam Maran Kahu Kehaa Binaasan ||

तह जनम मरन कहु कहा बिनासन



ਤਾਂ ਜੰਮਣ, ਮਰਨ, ਮੋਤ ਕਿਥੇ ਸੀ?॥

Then where was birth, death and dissolution?

13304 ਜਬ ਪੂਰਨ ਕਰਤਾ ਪ੍ਰਭੁ ਸੋਇ



Jab Pooran Karathaa Prabh Soe ||

जब पूरन करता प्रभु सोइ



ਜਦੋਂ ਸਪੂਰਨ ਭਗਵਾਨ ਦੁਨੀਆਂ ਬੱਣਾਉਣ ਵਾਲਾ ਆਪ ਹੀ ਸੀ॥

When there was only God, the Perfect Creator,

13305 ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ



Thab Jam Kee Thraas Kehahu Kis Hoe ||

तब जम की त्रास कहहु किसु होइ



ਤਾਂ ਮੌਤ ਦੇ ਜੰਮਦੂਤ ਦਾ ਡਰ ਕਿਹਨੂੰ ਹੋਣਾਂ ਸੀ?॥

Then who was afraid of death?

13306 ਜਬ ਅਬਿਗਤ ਅਗੋਚਰ ਪ੍ਰਭ ਏਕਾ



Jab Abigath Agochar Prabh Eaekaa ||

जब अबिगत अगोचर प्रभ एका

ਨਾ ਦਿਸਣ ਵਾਲਾ ਰੱਬ, ਪ੍ਰਭੂ ਜਿਸ ਤੱਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ। ਇਕੋ ਰੱਬ ਹੀ ਹੈ॥



When there was only the One Lord, unmanifest and incomprehensible,

13307 ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ



Thab Chithr Gupath Kis Pooshhath Laekhaa ||

तब चित्र गुपत किसु पूछत लेखा



ਤਾਂ ਜੀਵਾਂ, ਬੰਦਿਆਂ ਦਾ ਹਿਸਾਬ ਰੱਖਣ ਵਾਲੇ ਦੂਤ ਕਿਹਦੇ ਤੋਂ ਲੇਖਾ ਪੁੱਛ ਸਕਦੇ ਸੀ?॥

Then who was called to account by the recording scribes of the conscious and the subconscious?

13308 ਜਬ ਨਾਥ ਨਿਰੰਜਨ ਅਗੋਚਰ ਅਗਾਧੇ



Jab Naathh Niranjan Agochar Agaadhhae ||

जब नाथ निरंजन अगोचर अगाधे

ਜਦੋਂ ਬੇਅੰਤ ਗਿਆਨ-ਇੰਦ੍ਰਿਆਂ ਦੀ ਪਹੁੰਚ ਦੂਰ ਰੱਬ ਆਪ ਹੀ ਸੀ॥



When there was only the Immaculate, Incomprehensible, Unfathomable Master,

13309 ਤਬ ਕਉਨ ਛੁਟੇ ਕਉਨ ਬੰਧਨ ਬਾਧੇ



Thab Koun Shhuttae Koun Bandhhan Baadhhae ||

तब कउन छुटे कउन बंधन बाधे



ਤਾਂ ਕੌਣ ਮਾਇਆ ਦੇ ਬਚੇ ਜੁਟੇ ਹੋਏ ਸਨ? ਕੌਣ ਵਿਕਾਰਾਂ ਵਿੱਚ ਫਸੇ ਹੋਏ ਸਨ?

Then who was emancipated, and who was held in bondage?

13310 ਆਪਨ ਆਪ ਆਪ ਹੀ ਅਚਰਜਾ



Aapan Aap Aap Hee Acharajaa ||

आपन आप आप ही अचरजा



ਪ੍ਰਮਾਤਮਾਂ ਹੈਰਾਨ ਕਰਨ ਵਾਲਾ, ਆਪ ਹੀ ਆਪ ਇਕੱਲਾ ਹੀ ਹੈ॥

He Himself, in and of Himself, is the most wonderful.

13311 ਨਾਨਕ ਆਪਨ ਰੂਪ ਆਪ ਹੀ ਉਪਰਜਾ ੩॥



Naanak Aapan Roop Aap Hee Ouparajaa ||3||

नानक आपन रूप आप ही उपरजा ॥३॥


ਸਤਿਗੁਰ ਨਾਨਕ ਪ੍ਰਭੂ ਜੀ ਨੇ, ਸਾਰੀ ਸ੍ਰਿਸਟੀ ਜੀਵ, ਬੰਦੇ ਆਪਦਾ ਰੂਪ ਦੇ ਕੇ ਪੈਦਾ ਕੀਤਾ ਹੈ ||3||

Sathigur Nanak, He Himself created His Own Form. ||3||

13312 ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ
Jeh Niramal Purakh Purakh Path Hothaa ||

जह निरमल पुरखु पुरख पति होता



ਰੱਬ ਆਪ ਹੀ ਪਵਿੱਤਰ ਸੀ। ਰੱਬ ਹੀ ਜੀਵਾਂ ਦਾ ਮਾਲਕ ਮੈਲ ਤੋਂ ਬਗੈਰ ਸੀ॥

When there was only the Immaculate Being, the Lord of beings,

13313 ਤਹ ਬਿਨੁ ਮੈਲੁ ਕਹਹੁ ਕਿਆ ਧੋਤਾ



Theh Bin Mail Kehahu Kiaa Dhhothaa ||

तह बिनु मैलु कहहु किआ धोता



ਤਾਂ ਮੈਲ ਤੋਂ ਬਗੈਰ, ਦੱਸੋਂ ਕੀ ਧੋਣਾਂ ਸੀ?॥

There was no filth, so what was there to be washed clean?

13314 ਜਹ ਨਿਰੰਜਨ ਨਿਰੰਕਾਰ ਨਿਰਬਾਨ



Jeh Niranjan Nirankaar Nirabaan ||

जह निरंजन निरंकार निरबान



ਜਦੋਂ ਇੱਕ ਰੱਬ ਹੀ ਭਗਵਾਨ ਇਕੋ ਇਕ ਸੀ॥

When there was only the Pure, Formless Lord in Nirvaanaa,

13315 ਤਹ ਕਉਨ ਕਉ ਮਾਨ ਕਉਨ ਅਭਿਮਾਨ



Theh Koun Ko Maan Koun Abhimaan ||

तह कउन कउ मान कउन अभिमान



ਤਾਂ ਮਾਂਣ, ਹੰਕਾਂਰ ਕਿਹਨੂੰ ਹੋਣਾਂ ਸੀ?॥

Then who was honored, and who was dishonored?

13316 ਜਹ ਸਰੂਪ ਕੇਵਲ ਜਗਦੀਸ



Jeh Saroop Kaeval Jagadhees ||

जह सरूप केवल जगदीस



ਜਦੋਂ ਰੱਬ ਹੀ ਦਾ ਇਕੱਲਾ ਅਕਾਰ ਸੀ॥

When there was only the Form of the Lord of the Universe,

13317 ਤਹ ਛਲ ਛਿਦ੍ਰ ਲਗਤ ਕਹੁ ਕੀਸ



Theh Shhal Shhidhr Lagath Kahu Kees ||

तह छल छिद्र लगत कहु कीस



ਤਾਂ ਧੋਖਾ, ਐਬ ਕਿਹਦੇ ਨਾਲ ਲੱਗ ਸਕਦੇ ਸਨ।

Then who was tainted by fraud and sin?

13318 ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ



Jeh Joth Saroopee Joth Sang Samaavai ||

जह जोति सरूपी जोति संगि समावै



ਜਦੋਂ ਰੱਬ ਜੋਤ ਵਿੱਚ, ਆਪਦੀ ਜੋ ਵਿੱਚ ਸਮਾਇਆ ਹੋਇਆ ਸੀ॥

When the Embodiment of Light was immersed in His Own Light,

13319 ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ



Theh Kisehi Bhookh Kavan Thripathaavai ||

तह किसहि भूख कवनु त्रिपतावै



ਤਾਂ ਕਿਹਨੂੰ ਮਾਇਆ ਦੀ ਭੁੱਖ ਸਕਦੀ ਸੀ? ਕਿਹਨੂੰ ਮਾਇਆ ਦਾ ਰੱਜ ਆ ਸਕਦਾ ਸੀ?॥

Then who was hungry, and who was satisfied?

13320 ਕਰਨ ਕਰਾਵਨ ਕਰਨੈਹਾਰੁ



Karan Karaavan Karanaihaar ||

करन करावन करनैहारु



ਰੱਬ ਆਪ ਹੀ ਸਾਰਾ ਕੁੱਝ ਕਰਨ ਵਾਲਾ ਹੈ। ਜੀਵਾਂ ਬੰਦਿਆਂ ਤੋਂ ਕਰਾਉਣ ਵਾਲਾ ਹੈ॥

He is the Cause of causes, the Creator Lord.

13321 ਨਾਨਕ ਕਰਤੇ ਕਾ ਨਾਹਿ ਸੁਮਾਰੁ ੪॥



Naanak Karathae Kaa Naahi Sumaar ||4||

नानक करते का नाहि सुमारु ॥४॥


ਸਤਿਗੁਰ ਨਾਨਕ ਪ੍ਰਭੂ ਜੀ ਦੇ ਕੰਮਾਂ, ਗੁਣਾਂ ਤੇ ਗਿਆਨ ਦਾ ਅੰਨਦਾਜ਼ਾ ਨਹੀਂ ਲਗਾ ਸਕਦੇ ||4||

Sathigur Nanak, the Creator is beyond calculation. ||4||

13322 ਜਬ ਅਪਨੀ ਸੋਭਾ ਆਪਨ ਸੰਗਿ ਬਨਾਈ
Jab Apanee Sobhaa Aapan Sang Banaaee ||

जब अपनी सोभा आपन संगि बनाई



ਜਦੋਂ ਰੱਬ ਆਪਦੀ ਵਡਿਆਈ, ਆਪ ਹੀ ਕਰਦਾ ਸੀ॥

When His Glory was contained within Himself,

13323 ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ



Thab Kavan Maae Baap Mithr Suth Bhaaee ||

तब कवन माइ बाप मित्र सुत भाई



ਤਾਂ ਕੋਣ, ਮਾਂ-ਬਾਪ, ਦੋਸਤ, ਪੁੱਤਰ; ਭਾਈ ਸੀ?॥

Then who was mother, father, friend, child or sibling?

13324 ਜਹ ਸਰਬ ਕਲਾ ਆਪਹਿ ਪਰਬੀਨ



Jeh Sarab Kalaa Aapehi Parabeen ||

जह सरब कला आपहि परबीन



ਜਦੋਂ ਭਗਵਾਨ ਆਪ ਕੀ ਹਰ ਤਰਾਂ ਨਾਲ ਸਿਆਣਾ ਸੀ॥

When all power and wisdom was latent within Him,

13325 ਤਹ ਬੇਦ ਕਤੇਬ ਕਹਾ ਕੋਊ ਚੀਨ



Theh Baedh Kathaeb Kehaa Kooo Cheen ||

तह बेद कतेब कहा कोऊ चीन

ਤਾਂ ਕਿਹੜੇ ਹਿੰਦੂ ਨੇ ਬੇਦ, ਮੁਸਲਮਾਨ ਕਤੇਬ ਬਿਚਾਰਨੇ ਸੀ?॥



Then where were the Vedas and the scriptures, and who was there to read them?

13326 ਜਬ ਆਪਨ ਆਪੁ ਆਪਿ ਉਰਿ ਧਾਰੈ



Jab Aapan Aap Aap Our Dhhaarai ||

जब आपन आपु आपि उरि धारै



ਜਦੋਂ ਰੱਬ ਆਪ ਨੂੰ ਆਪਦੇ ਵਿੱਚ ਟਿਕਾਈ ਬੈਠਾ ਸੀ॥

When He kept Himself, All-in-all, unto His Own Heart,

13327 ਤਉ ਸਗਨ ਅਪਸਗਨ ਕਹਾ ਬੀਚਾਰੈ



Tho Sagan Apasagan Kehaa Beechaarai ||

तउ सगन अपसगन कहा बीचारै



ਤਾਂ ਚੰਗੇ ਮੰਦੇ ਸਮੇਨ ਦਾ ਕੌਣ ਬਹਿਮ ਕਰਦਾ ਸੀ?॥

Then who considered omens to be good or bad?

13328 ਜਹ ਆਪਨ ਊਚ ਆਪਨ ਆਪਿ ਨੇਰਾ



Jeh Aapan Ooch Aapan Aap Naeraa ||

जह आपन ऊच आपन आपि नेरा



ਜੋ ਰੱਬ ਆਪ ਹੀ ਆਪਦੇ ਨੇੜੇ ਤੇ ਆਪ ਹੀ ਦੂਰ ਹੈ॥

When He Himself was lofty, and He Himself was near at hand,

13329 ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ



Theh Koun Thaakur Koun Keheeai Chaeraa ||

तह कउन ठाकुरु कउनु कहीऐ चेरा



ਤਾਂ ਕੌਣ ਮਾਲਕ ਤੇ ਕੌਣ ਨੌਕਰ ਹੈ?॥

Then who was called master, and who was called disciple?

13330 ਬਿਸਮਨ ਬਿਸਮ ਰਹੇ ਬਿਸਮਾਦ



Bisaman Bisam Rehae Bisamaadh ||

बिसमन बिसम रहे बिसमाद



ਬੰਦੇ ਹੈਰਾਨ ਤੋਂ ਵੀ ਹੈਰਾਨ ਅਚਰਜ਼ ਹੁੰਦੇ ਹਨ॥

We are wonder-struck at the wondrous wonder of the Lord.

13331 ਨਾਨਕ ਅਪਨੀ ਗਤਿ ਜਾਨਹੁ ਆਪਿ ੫॥



Naanak Apanee Gath Jaanahu Aap ||5||

नानक अपनी गति जानहु आपि ॥५॥


ਸਤਿਗੁਰ ਨਾਨਕ ਪ੍ਰਭੂ ਜੀ ਨੇ, ਆਪਣੇ ਆਪ ਨੂੰ, ਆਪਦੇ ਕੰਮਾਂ ਗੁਣਾਂ, ਗਿਆਨ, ਸ਼ਕਤੀ ਨੂੰ ਆਪ ਹੀ ਜਾਂਣਦਾ ਹੈ ||5||

Sathigur Nanak, He alone knows His own state. ||5||

13332 ਜਹ ਅਛਲ ਅਛੇਦ ਅਭੇਦ ਸਮਾਇਆ
Jeh Ashhal Ashhaedh Abhaedh Samaaeiaa ||

जह अछल अछेद अभेद समाइआ



ਜਿਥੇ ਧੋਖਾ ਨਾਂ ਖਾਂਣ ਵਾਲਾ, ਛੇਦਿਆ ਨਾਂ ਜਾਂਣ ਵਾਲਾ ਰੱਬ ਹਾਜ਼ਰ ਹੈ॥

When the Undeceiveable, Impenetrable, Inscrutable One was self-absorbed,

13333 ਊਹਾ ਕਿਸਹਿ ਬਿਆਪਤ ਮਾਇਆ



Oohaa Kisehi Biaapath Maaeiaa ||

ऊहा किसहि बिआपत माइआ



ਉਸ ਨੂੰ ਧੰਨ ਮੋਹ ਵਿੱਚ ਉਲਝਾ ਨਹੀਂ ਸਕਦੇ॥

Then who was swayed by Maya?

13334 ਆਪਸ ਕਉ ਆਪਹਿ ਆਦੇਸੁ



Aapas Ko Aapehi Aadhaes ||

आपस कउ आपहि आदेसु



ਪ੍ਰਮਾਤਮਾਂ ਆਪ ਨੂੰ ਆਪ ਹੀ ਨਮਸਕਾਰ ਕਰਦਾ ਹੈ॥

When He paid homage to Himself,

13335 ਤਿਹੁ ਗੁਣ ਕਾ ਨਾਹੀ ਪਰਵੇਸੁ



Thihu Gun Kaa Naahee Paravaes ||

तिहु गुण का नाही परवेसु



ਮਾਇਆ ਦੇ ਤਿੰਨੇ ਰਜੋ, ਤਪੋ, ਸਤੋ ਗੁਣ ਅਸਰ ਨਹੀਂ ਕਰਦੇ॥

Then the three qualities were not prevailing.

13336 ਜਹ ਏਕਹਿ ਏਕ ਏਕ ਭਗਵੰਤਾ



Jeh Eaekehi Eaek Eaek Bhagavanthaa ||

जह एकहि एक एक भगवंता



ਜਿਥੇ ਇਕ ਹੀ ਰੱਬ ਆਪ ਹੀ ਇਕੋ ਇੱਕ ਹੈ॥

When there was only the One, the One and Only Lord God,

13337 ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ



Theh Koun Achinth Kis Laagai Chinthaa ||

तह कउनु अचिंतु किसु लागै चिंता



ਤਾਂ ਕੌਣ ਬਗੈਰ ਬੇਫ਼ਿਕਰ ਸੀ? ਕੌਣ ਫ਼ਿਕਰ ਵਿੱਚ ਸੀ?

Then who was not anxious, and who felt anxiety?

13338 ਜਹ ਆਪਨ ਆਪੁ ਆਪਿ ਪਤੀਆਰਾ



Jeh Aapan Aap Aap Patheeaaraa ||

जह आपन आपु आपि पतीआरा



ਜਦੋਂ ਰੱਬ ਆਪਣੇ ਆਪ ਵਿੱਚ ਆਪ ਨੂੰ ਭਰਮਾਉਣ ਵਾਲਾ ਆਪ ਹੀ ਸੀ॥

When He Himself was satisfied with Himself,

13339 ਤਹ ਕਉਨੁ ਕਥੈ ਕਉਨੁ ਸੁਨਨੈਹਾਰਾ



Theh Koun Kathhai Koun Sunanaihaaraa ||

तह कउनु कथै कउनु सुननैहारा



ਤਾਂ ਕੌਣ ਕਹਿੱਣ ਤੇ ਕੌਣ ਸੁਣਨ ਵਾਲਾ ਸੀ?

Then who spoke and who listened?

13340 ਬਹੁ ਬੇਅੰਤ ਊਚ ਤੇ ਊਚਾ



Bahu Baeanth Ooch Thae Oochaa ||

बहु बेअंत ऊच ते ऊचा



ਰੱਬ ਬੁਹਤ ਜ਼ਿਆਦਾ ਉਚਿਆ ਤੋਂ ਵੀ ਉਪਰ ਤੱਕ ਬਹੁਤ ਉਚਾ ਹੈ॥

He is vast and infinite, the highest of the high.

13341 ਨਾਨਕ ਆਪਸ ਕਉ ਆਪਹਿ ਪਹੂਚਾ ੬॥



Naanak Aapas Ko Aapehi Pehoochaa ||6||

नानक आपस कउ आपहि पहूचा ॥६॥


ਸਤਿਗੁਰ ਨਾਨਕ ਪ੍ਰਭੂ ਜੀ, ਆਪਦੇ ਤੱਕ ਆਪ ਹੀ ਪਹੁੰਚ ਸਕਦਾ ਹੈ ||6||

Sathigur Nanak, He alone can reach Himself. ||6||

Comments

Popular Posts