ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੨੮੯ Page 289 of 1430
13174 ਗੁਨ ਗਾਵਤ ਤੇਰੀ ਉਤਰਸਿ ਮੈਲੁ



Gun Gaavath Thaeree Outharas Mail ||
गुन गावत तेरी उतरसि मैलु



ਪ੍ਰਭੂ ਦੀ ਪ੍ਰਸੰਸਾ ਕਰਦੇ ਹੋਏ, ਮਨ ਵਿੱਚੋ ਮਾੜੇ ਬਿਚਾਰ, ਪਾਪ ਹੱਟ ਜਾਂਣਗੇ॥
Chanting His Glories, your filth shall be washed off.
13175 ਬਿਨਸਿ ਜਾਇ ਹਉਮੈ ਬਿਖੁ ਫੈਲੁ



Binas Jaae Houmai Bikh Fail ||
बिनसि जाइ हउमै बिखु फैलु



ਮਨ ਵਿੱਚੋ ਹੰਕਾਂਰ ਦਾ ਜ਼ਹਿਰ, ਮੈਂ-ਮੈਂ ਕਰਨ ਦਾ ਪਸਾਰਾ ਮੁੱਕ ਜਾਵੇਗਾ॥
The all-consuming poison of ego will be gone.
13176 ਹੋਹਿ ਅਚਿੰਤੁ ਬਸੈ ਸੁਖ ਨਾਲਿ



Hohi Achinth Basai Sukh Naal ||
होहि अचिंतु बसै सुख नालि



ਬੇਫ਼ਿਕਰ ਹੋ ਕੇ, ਅੰਨਦ ਖੁਸ਼ੀਆਂ ਨਾਲ ਜੀਵਨ ਬੀਤੇਗਾ॥
You shall become carefree, and you shall dwell in peace.
13177 ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ



Saas Graas Har Naam Samaal ||
सासि ग्रासि हरि नामु समालि



ਹਰ ਸਾਹ ਨਾਲ ਰੱਬ ਨੂੰ ਯਾਦ ਕਰਕੇ ਇਕੱਠਾ ਕਰੀਏ॥
With every breath and every morsel of food, cherish the Lord's Name.
13178 ਛਾਡਿ ਸਿਆਨਪ ਸਗਲੀ ਮਨਾ



Shhaadd Siaanap Sagalee Manaa ||
छाडि सिआनप सगली मना



ਚਿਤ, ਮਨ ਦੀਆਂ ਸਾਰੀਆਂ ਅੱਕਲਾਂ, ਚਲਾਕੀਆਂ ਛੱਡਦੇ॥
Renounce all clever tricks, O mind.
13179 ਸਾਧਸੰਗਿ ਪਾਵਹਿ ਸਚੁ ਧਨਾ



Saadhhasang Paavehi Sach Dhhanaa ||
साधसंगि पावहि सचु धना



ਰੱਬ ਦੇ ਭਗਤਾਂ ਵਿੱਚ ਬੈਠ ਕੇ, ਪ੍ਰਭੂ ਦੀ ਬਾਣੀ ਦੀ ਪ੍ਰਸੰਸਾ ਕਰਨ ਨਾਲ, ਸਹੀ ਦੌਲਤ ਮਿਲਦੀ ਹੈ। ਜੋ ਮਰਨ ਪਿਛੋਂ ਕੰਮ ਆਉਂਦੀ ਹੈ॥
In the Company of the Holy, you shall obtain the true wealth.
13180 ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ



Har Poonjee Sanch Karahu Biouhaar ||
हरि पूंजी संचि करहु बिउहारु



ਰੱਬ ਦੇ ਨਾਂਮ ਦਾ ਧੰਨ ਇੱਕਠਾ ਕਰੀਏ। ਇਹੀ ਅਸਲੀ ਸੌਦਾ ਹੈ॥
So gather the Lord's Name as your capital, and trade in it.
13181 ਈਹਾ ਸੁਖੁ ਦਰਗਹ ਜੈਕਾਰੁ



Eehaa Sukh Dharageh Jaikaar ||
ईहा सुखु दरगह जैकारु



ਇਸ ਦੁਨੀਆਂ ਵਿੱਚ ਅੰਨਦ ਮਿਲਦਾ ਹੈ। ਰੱਬ ਦੇ ਮਹਿਲਾਂ ਵਿੱਚ ਸਦਾ ਜਿੱਤ ਹੋਣ ਦਾ ਮਾਂਣ ਬੱਣਿਆ ਰਹਿੰਦਾ ਹੈ॥
In this world you shall be at peace, and in the Court of the Lord, you shall be acclaimed.
13182 ਸਰਬ ਨਿਰੰਤਰਿ ਏਕੋ ਦੇਖੁ



Sarab Niranthar Eaeko Dhaekh ||
सरब निरंतरि एको देखु



ਸਾਰੇ ਜੀਵਾਂ ਵਿੱਚ ਇਕੋਂ ਰੱਬ ਨੂੰ ਜਾਂਣ ॥
See the One permeating all.

13183 ਕਹੁ ਨਾਨਕ ਜਾ ਕੈ ਮਸਤਕਿ ਲੇਖੁ ੭॥



Kahu Naanak Jaa Kai Masathak Laekh ||7||
कहु नानक जा कै मसतकि लेखु ॥७॥


ਸਤਿਗੁਰ ਨਾਨਕ ਪ੍ਰਭੂ ਜੀ ਦੱਸ ਰਹੇ ਹਨ। ਐਸਾ ਬੰਦਾ ਉਹੀ ਹੈ। ਜਿਸ ਦੀ ਬਹੁਤ ਚੰਗੀ ਕਿਸਮਤ ਹੈ ||7||

Says Sathigur Nanak, your destiny is pre-ordained. ||7||

13184 ਏਕੋ ਜਪਿ ਏਕੋ ਸਾਲਾਹਿ
Eaeko Jap Eaeko Saalaahi ||
एको जपि एको सालाहि

ਇੱਕ ਪ੍ਰਭੂ ਨੂੰ ਹੀ ਯਾਦ ਕਰਕੇ, ਇੱਕ ਪ੍ਰਭੂ ਦੀ ਹੀ ਪ੍ਰਸੰਸਾ ਕਰੀਏ॥



Meditate on the One, and worship the One.
13185 ਏਕੁ ਸਿਮਰਿ ਏਕੋ ਮਨ ਆਹਿ



Eaek Simar Eaeko Man Aahi ||
एकु सिमरि एको मन आहि

ਇੱਕ ਰੱਬ ਨੂੰ ਹੀ ਜੱਪ ਕੇ, ਇੱਕ ਰੱਬ ਦੀ ਹੀ ਮਿਲਣ ਦੀ ਇੱਛਾ ਰੱਖੀਏ॥



Remember the One, and yearn for the One in your mind.
13186 ਏਕਸ ਕੇ ਗੁਨ ਗਾਉ ਅਨੰਤ



Eaekas Kae Gun Gaao Ananth ||
एकस के गुन गाउ अनंत

ਇੱਕ ਪ੍ਰਭੂ ਨੂੰ ਹੀ ਯਾਦ ਕਰਕੇ, ਇੱਕ ਪ੍ਰਭੂ ਦੇ ਹੀ ਬੇਅੰਤ ਕੰਮਾਂ ਦੀ ਪ੍ਰਸੰਸਾ ਕਰੀਏ॥



Sing the endless Glorious Praises of the One.
13187 ਮਨਿ ਤਨਿ ਜਾਪਿ ਏਕ ਭਗਵੰਤ



Man Than Jaap Eaek Bhagavanth ||
मनि तनि जापि एक भगवंत

ਸਰੀਰ ਤੇ ਹਿਰਦੇ ਨਾਲ, ਇੱਕ ਪ੍ਰਮਾਤਮਾਂ ਨੂੰ ਹੀ ਯਾਦ ਕਰੀਏ॥



With mind and body, meditate on the One Lord God.
13188 ਏਕੋ ਏਕੁ ਏਕੁ ਹਰਿ ਆਪਿ



Eaeko Eaek Eaek Har Aap ||
एको एकु एकु हरि आपि

ਤੂੰ ਇਕੋ, ਇੱਕ ਪ੍ਰਭੂ ਜੀ, ਤੂੰ ਇੱਕ ਪ੍ਰਭੂ ਆਪ ਹੀ ਸਾਰੇ ਪਾਸੇ ਹੈ॥



The One Lord Himself is the One and Only.
13189 ਪੂਰਨ ਪੂਰਿ ਰਹਿਓ ਪ੍ਰਭੁ ਬਿਆਪਿ



Pooran Poor Rehiou Prabh Biaap ||
पूरन पूरि रहिओ प्रभु बिआपि


ਪ੍ਰਭੂ ਆਪ ਹੀ ਸਾਰੇ ਜੀਵਾਂ ਵਿੱਚ, ਸਪੂਨ ਹੋ ਕੇ ਹਰ ਪਾਸੇ ਰਹਿੰਦਾ ਹੈ॥
The Pervading Lord God is totally permeating all.
13190 ਅਨਿਕ ਬਿਸਥਾਰ ਏਕ ਤੇ ਭਏ



Anik Bisathhaar Eaek Thae Bheae ||
अनिक बिसथार एक ते भए



ਦੁਨੀਆਂ ਉਤੇ ਬੇਅੰਤ ਤਰਾਂ ਦੇ ਖਿਲਾਰੇ, ਇੱਕ ਰੱਬ ਤੋਂ ਪੈਦਾ ਹੋਏ ਹਨ॥
The many expanses of the creation have all come from the One.
13191 ਏਕੁ ਅਰਾਧਿ ਪਰਾਛਤ ਗਏ



Eaek Araadhh Paraashhath Geae ||
एकु अराधि पराछत गए

ਇੱਕ ਪ੍ਰਮਾਤਮਾਂ ਨੂੰ ਹੀ ਯਾਦ ਕਰਕੇ, ਮਾੜੇ ਕੰਮ, ਪਾਪ ਮੁੱਕ ਗਏ ਹਨ॥



Adoring the One, past sins are removed.
13192 ਮਨ ਤਨ ਅੰਤਰਿ ਏਕੁ ਪ੍ਰਭੁ ਰਾਤਾ



Man Than Anthar Eaek Prabh Raathaa ||
मन तन अंतरि एकु प्रभु राता

ਸਰੀਰ ਤੇ ਹਿਰਦਾ, ਇੱਕ ਰੱਬ ਦੇ ਪਿਆਰ ਵਿੱਚ ਰੰਗਿਆ ਹੋਇਆ ਹੈ॥



Mind and body within are imbued with the One God.
13193 ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ੮॥੧੯॥



Gur Prasaadh Naanak Eik Jaathaa ||8||19||
गुर प्रसादि नानक इकु जाता ॥८॥१९॥


ਸਤਿਗੁਰ ਨਾਨਕ ਪ੍ਰਭੂ ਜੀ ਦੀ ਕਿਰਪਾ ਨਾਲ, ਇੱਕ ਰੱਬ ਨੂੰ ਜਾਂਣ ਕੇ ਪਛਾਂਣ ਲਿਆ ਹੈ ||8||19||

By Guru's Grace, Sathigur Nanak, the One is known. ||8||19||

13194 ਸਲੋਕੁ
Salok ||
सलोकु

ਸਲੋਕੁ

Shalok

13195 ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ



Firath Firath Prabh Aaeiaa Pariaa Tho Saranaae ||
फिरत फिरत प्रभ आइआ परिआ तउ सरनाइ



ਪ੍ਰਮਾਤਮਾਂ ਜੀ, ਕਈ ਜਨਮਾਂ ਤੋਂ ਦੁਨੀਆਂ ਘੁੰਮ ਕੇ, ਤੇਰੇ ਕੋਲ ਤੇਰਾ ਆਸਰਾ ਲੈਣ ਲਈ ਆਇਆਂ ਹਾਂ। ਤੇਰੇ ਕੋਲ ਓਟ ਤੱਕ ਕੇ, ਢਹਿ ਪਿਆ ਹਾਂ॥
After wandering and wandering, O God, I have come, and entered Your Sanctuary.
13196 ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ੧॥



Naanak Kee Prabh Baenathee Apanee Bhagathee Laae ||1||
नानक की प्रभ बेनती अपनी भगती लाइ ॥१॥


ਸਤਿਗੁਰ ਨਾਨਕ ਲਿਖ ਰਹੇ ਹਨ, ਪ੍ਰਭੂ ਜੀ ਤੇਰੇ ਅੱਗੇ ਤਰਲਾ, ਅਰਦਾਸ ਹੈ। ਆਪਦਾ ਪਿਆਰ ਮੇਰੇ ਮਨ ਵਿੱਚ ਲਗਾ ਦਿਉ ||1||
Sathigur Nanak prayer God please, attach me to Your devotional service. ||1||

13197 ਅਸਟਪਦੀ



Asattapadhee ||
असटपदी

ਅਸਟਪਦੀ

Ashtapadee

13198 ਜਾਚਕ ਜਨੁ ਜਾਚੈ ਪ੍ਰਭ ਦਾਨੁ



Jaachak Jan Jaachai Prabh Dhaan ||
जाचक जनु जाचै प्रभ दानु



ਮੈਂ ਮੰਗਤਾ ਬੰਦਾ, ਪ੍ਰਭੂ ਜੀ ਤੇਰੇ ਨਾਂਮ ਦੀ ਭੀਖ ਮੰਗਦਾਂ ਹਾਂ॥
I am a beggar; I beg for this gift from You:
13199 ਕਰਿ ਕਿਰਪਾ ਦੇਵਹੁ ਹਰਿ ਨਾਮੁ



Kar Kirapaa Dhaevahu Har Naam ||
करि किरपा देवहु हरि नामु



ਮੇਹਰਬਾਨੀ ਕਰਕੇ, ਪ੍ਰਭੂ ਜੀ ਆਪਦੀ ਭਗਤੀ ਦੇ ਦੇਵੋ॥
Please, by Your Mercy, Lord, give me Your Name.
13200 ਸਾਧ ਜਨਾ ਕੀ ਮਾਗਉ ਧੂਰਿ



Saadhh Janaa Kee Maago Dhhoor ||
साध जना की मागउ धूरि



ਰੱਬ ਦੇ ਪਿਆਰੇ ਭਗਤਾਂ ਦੀ ਧੂੜੀ ਮੰਗਦਾ ਹਾਂ। ਭਗਤਾਂ ਵਿੱਚ ਰਲ ਕੇ ਰਹਿ ਕੇ, ਰੱਬੀ ਬਾਣੀ ਦੀ ਬਿਚਾਰ ਸੁਣਨਾਂ, ਪੜ੍ਹਨਾਂ, ਗਾਉਣਾਂ ਚਹੁੰਦਾਂ ਹਾਂ॥
I ask for the dust of the feet of the Holy.
13201 ਪਾਰਬ੍ਰਹਮ ਮੇਰੀ ਸਰਧਾ ਪੂਰਿ



Paarabreham Maeree Saradhhaa Poor ||
पारब्रहम मेरी सरधा पूरि



ਗੁਣਾਂ ਗਿਆਨ ਵਾਲੇ ਪ੍ਰਮਾਤਮਾਂ ਜੀ, ਮੇਰੀ ਆਸ ਪੂਰੀ ਕਰ ਦੇਵੋ॥
Supreme Lord God, please fulfill my yearning;
13202 ਸਦਾ ਸਦਾ ਪ੍ਰਭ ਕੇ ਗੁਨ ਗਾਵਉ



Sadhaa Sadhaa Prabh Kae Gun Gaavo ||
सदा सदा प्रभ के गुन गावउ



ਮੈਂ ਹਰ ਸਮੇਂ ਹੀ ਰੱਬ ਦੇ ਕੰਮਾਂ ਦੀ ਵੱਡਿਆਈ ਕਰਦਾਂ ਰਹਾਂ।
May I sing the Glorious Praises of God forever and ever.
13203 ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ



Saas Saas Prabh Thumehi Dhhiaavo ||
सासि सासि प्रभ तुमहि धिआवउ



ਹਰ ਸਾਹ, ਦਮ ਦੇ ਨਾਲ ਰੱਬ ਜੀ ਮੈਂ ਤੈਨੂੰ ਯਾਦ ਕਰਦਾਂ ਰਹਾਂ॥
With each and every breath, may I meditate on You, O God.
13204 ਚਰਨ ਕਮਲ ਸਿਉ ਲਾਗੈ ਪ੍ਰੀਤਿ



Charan Kamal Sio Laagai Preeth ||
चरन कमल सिउ लागै प्रीति



ਪ੍ਰਮਾਤਮਾਂ ਦੇ ਸੋਹਣੇ ਚਰਨਾਂ ਨੂੰ ਦੇਖਣ ਦਾ ਪਿਆਰ ਬੱਣਿਆ ਰਹੇ॥
May I enshrine affection for Your Lotus Feet.
13205 ਭਗਤਿ ਕਰਉ ਪ੍ਰਭ ਕੀ ਨਿਤ ਨੀਤਿ



Bhagath Karo Prabh Kee Nith Neeth ||
भगति करउ प्रभ की नित नीति



ਭਗਵਾਨ ਨਾਲ ਹਰ ਰੋਜ਼, ਹਮੇਸ਼ਾਂ ਰੱਬ ਨਾਲ ਪਿਆਰ ਕਰਦਾਂ ਰਹਾਂ॥
May I perform devotional worship to God each and every day.
13206 ਏਕ ਓਟ ਏਕੋ ਆਧਾਰੁ



Eaek Outt Eaeko Aadhhaar ||
एक ओट एको आधारु



ਇੱਕ ਪ੍ਰਮਾਤਮਾਂ ਦਾ ਹੀ ਸਹਾਰਾ ਹੈ। ਉਸੇ ਰੱਬ ਦਾ ਹੀ ਮਨ ਨੂੰ ਧਰਵਾਸ ਹੈ।
You are my only Shelter, my only Support.
13207 ਨਾਨਕੁ ਮਾਗੈ ਨਾਮੁ ਪ੍ਰਭ ਸਾਰੁ ੧॥



Naanak Maagai Naam Prabh Saar ||1||
नानकु मागै नामु प्रभ सारु ॥१॥


ਸਤਿਗੁਰ ਨਾਨਕ ਪ੍ਰਭੂ ਜੀ ਲਿਖ ਰਹੇ ਹਨ। ਸਿਰਫ਼ ਰੱਬ ਦਾ ਹੀ ਪਵਿੱਤਰ ਕੀਮਤੀ ਨਾਂਮ ਚਾਹੀਦਾ ਹੈ ||1||

Sathigur Nanak asks for the most sublime, the Naam, the Name of God. ||1||

13208 ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ
Prabh Kee Dhrisatt Mehaa Sukh Hoe ||
प्रभ की द्रिसटि महा सुखु होइ



ਭਗਵਾਨ ਦੀ ਨਜ਼ਰ ਥੱਲੇ ਰਹੀਏ, ਬੇਅੰਤ ਅੰਨਦ ਮਿਲ ਜਾਦੇ ਹਨ॥
By God's Gracious Glance, there is great peace.
13209 ਹਰਿ ਰਸੁ ਪਾਵੈ ਬਿਰਲਾ ਕੋਇ



Har Ras Paavai Biralaa Koe ||
हरि रसु पावै बिरला कोइ



ਪ੍ਰਮਾਤਮਾ ਦੇ ਨਾਂਮ ਵਿਚੋਂ ਕੋਈ ਹੀ, ਮਿੱਠੇ ਸੁਆਦ ਦਾ ਅੰਨਦ ਲੈਂਦਾ ਹੈ॥
Rare are those who obtain the juice of the Lord's essence.
13210 ਜਿਨ ਚਾਖਿਆ ਸੇ ਜਨ ਤ੍ਰਿਪਤਾਨੇ



Jin Chaakhiaa Sae Jan Thripathaanae ||
जिन चाखिआ से जन त्रिपताने



ਜਿਸ ਨੇ ਰੱਬੀ ਬਾਣੀ ਦਾ, ਮਿੱਠੇ ਸੁਆਦ ਦਾ ਅੰਨਦ ਲੈਂ ਲਿਆ ਹੈ। ਉਹ ਤ੍ਰਿਪਤ ਹੋ ਗਏ ਹਨ॥
Those who taste it are satisfied.
13211 ਪੂਰਨ ਪੁਰਖ ਨਹੀ ਡੋਲਾਨੇ



Pooran Purakh Nehee Ddolaanae ||
पूरन पुरख नही डोलाने



ਉਨਾਂ ਭਗਤਾਂ ਵਿੱਚ ਸਾਰੇ ਗਿਆਨ ਦੇ ਗੁਣ ਆਉਣ ਨਾਲ, ਉਹ ਸਪੂਰ ਹੋ ਜਾਂਦੇ ਹਨ। ਉਹ ਘਬਰਾਉਂਦੇ, ਡੋਲਦੇ ਨਹੀਂ ਹਨ॥
They are fulfilled and realized beings - they do not waver.
13212 ਸੁਭਰ ਭਰੇ ਪ੍ਰੇਮ ਰਸ ਰੰਗਿ



Subhar Bharae Praem Ras Rang ||
सुभर भरे प्रेम रस रंगि



ਭਗਤ ਰੱਬ ਦੇ ਪਿਆਰ ਵਿੱਚ, ਸਦਾ ਹੀ ਰਿੱਝ ਕੇ, ਲਿਵ ਲਾਈ ਰੱਖਦੇ ਹਨ॥
They are totally filled to over-flowing with the sweet delight of His Love.
13213 ਉਪਜੈ ਚਾਉ ਸਾਧ ਕੈ ਸੰਗਿ



Oupajai Chaao Saadhh Kai Sang ||
उपजै चाउ साध कै संगि



ਰੱਬ ਦੇ ਭਗਤਾਂ ਵਿੱਚ ਬੈਠ ਕੇ, ਰੱਬ ਦੇ ਗੁਣਾਂ ਦੀ ਪ੍ਰਸੰਸਾ ਕਰਕੇ, ਮਨ ਅੰਨਦ ਰੱਬ ਨੂੰ ਮਿਲਣ ਦਾ ਸ਼ੋਕ ਬੱਣਦਾ ਹੈ॥
Spiritual delight wells up within, in the Saadh Sangat, the Company of the Holy.
13214 ਪਰੇ ਸਰਨਿ ਆਨ ਸਭ ਤਿਆਗਿ



Parae Saran Aan Sabh Thiaag ||
परे सरनि आन सभ तिआगि



ਰੱਬ ਦਾ ਸਹਾਰਾ ਤੱਕ ਕੇ, ਜੋ ਪ੍ਰਭੂ ਦੇ ਦਰ ਉਤੇ ਢਹਿ ਜਾਂਦੇ ਹਨ। ਹੋਰ ਆਸਰੇ ਛੱਡ ਦਿੰਦੇ ਹਨ॥
Taking to His Sanctuary, they forsake all others.
13215 ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ



Anthar Pragaas Anadhin Liv Laag ||
अंतरि प्रगास अनदिनु लिव लागि



ਉਨਾਂ ਭਗਤਾ ਨੂੰ ਰੱਬ ਮਨ ਵਿੱਚ ਦਿਸਦਾ ਹੈ। ਜਿੰਨਾਂ ਦੀ ਦਿਨ ਰਾਤ ਰੱਬ ਵਿੱਚ ਸੁਰਤ ਲੱਗੀ ਰਹਿੰਦੀ ਹੈ॥
Deep within, they are enlightened, and they center themselves on Him, day and night.
13216 ਬਡਭਾਗੀ ਜਪਿਆ ਪ੍ਰਭੁ ਸੋਇ



Baddabhaagee Japiaa Prabh Soe ||
बडभागी जपिआ प्रभु सोइ



ਰੱਬ ਨੂੰ ਬਹੁਤ ਚੰਗੀ ਕਿਸਮਤ ਵਾਲੇ ਸਿਮਰਦੇ ਹਨ॥
Most fortunate are those who meditate on God.
13217 ਨਾਨਕ ਨਾਮਿ ਰਤੇ ਸੁਖੁ ਹੋਇ ੨॥



Naanak Naam Rathae Sukh Hoe ||2||
नानक नामि रते सुखु होइ ॥२॥


ਸਤਿਗੁਰ ਨਾਨਕ ਪ੍ਰਭੂ ਜੀ ਦੇ, ਪ੍ਰੇਮ ਦੇ ਰੰਗ ਵਿੱਚ ਰੱਚਿਆਂ ਅੰਨਦ ਮਿਲਦਾ ਹੈ ||2||

Sathigur Nanak, attuned to the Naam, they are at peace. ||2||

13218 ਸੇਵਕ ਕੀ ਮਨਸਾ ਪੂਰੀ ਭਈ
Saevak Kee Manasaa Pooree Bhee ||
सेवक की मनसा पूरी भई



ਰੱਬ ਨੂੰ ਪਿਆਰ ਕਰਨ ਵਾਲੇ ਭਗਤਾ ਦੀ, ਸਾਰੇ ਫੁਰਨੇ, ਆਸਾ ਪੂਰੇ ਹੁੰਦੀਆਂ ਹਨ॥
The wishes of the Lord's servant are fulfilled.
13219 ਸਤਿਗੁਰ ਤੇ ਨਿਰਮਲ ਮਤਿ ਲਈ



Sathigur Thae Niramal Math Lee ||
सतिगुर ते निरमल मति लई


ਸਤਿਗੁਰ ਨਾਨਕ ਪ੍ਰਭੂ ਜੀ ਤੋਂ ਪਵਿੱਤਰ ਅੱਕਲ ਲਈ ਹੈ॥
From the True Sathigur, the pure teachings are obtained.
13220 ਜਨ ਕਉ ਪ੍ਰਭੁ ਹੋਇਓ ਦਇਆਲੁ



Jan Ko Prabh Hoeiou Dhaeiaal ||
जन कउ प्रभु होइओ दइआलु



ਜਿਸ ਬੰਦੇ ਉਤੇ ਰੱਬ ਦਿਆਲ ਹੁੰਦਾ ਹੈ।
Unto His humble servant, God has shown His kindness.
13221 ਸੇਵਕੁ ਕੀਨੋ ਸਦਾ ਨਿਹਾਲੁ



Saevak Keeno Sadhaa Nihaal ||
सेवकु कीनो सदा निहालु



ਉਸ ਨੂੰ ਭਗਤ ਬਣਾਂ ਕੇ, ਖੁਸ਼ੀਆਂ ਨਾਲ ਧੰਨ-ਧੰਨ ਕਰ ਦਿੰਦਾ ਹੈ।
He has made His servant eternally happy.
13222 ਬੰਧਨ ਕਾਟਿ ਮੁਕਤਿ ਜਨੁ ਭਇਆ



Bandhhan Kaatt Mukath Jan Bhaeiaa ||
बंधन काटि मुकति जनु भइआ



ਦੁਨੀਆਂ ਦੇ ਵਿਕਾਰ ਕੰਮ ਛੱਡ ਕੇ, ਪਾਪ ਮਾੜੇ ਕੰਮਾਂ ਤੋਂ ਆਪਦੀ ਜਾਨ ਬਚਾ ਲੈਂਦਾ ਹੈ॥
The bonds of His humble servant are cut away, and he is liberated.
13223 ਜਨਮ ਮਰਨ ਦੂਖੁ ਭ੍ਰਮੁ ਗਇਆ



Janam Maran Dhookh Bhram Gaeiaa ||
जनम मरन दूखु भ्रमु गइआ



ਜੰਮਣ-ਮਰਨ ਦਰਦ ਵਹਿਮ ਸਬ ਦੂਰ ਹੋ ਜਾਂਦੇ ਹਨ॥
The pains of birth and death, and doubt are gone.
13224 ਇਛ ਪੁਨੀ ਸਰਧਾ ਸਭ ਪੂਰੀ



Eishh Punee Saradhhaa Sabh Pooree ||
इछ पुनी सरधा सभ पूरी



ਮਨ ਦੀਆਂ ਮਨੋਕਾਂਮਨਾਵਾਂ, ਉਮੀਦਾ, ਮਨਸਾ, ਭਾਵਨਾਵਾਂ ਪੂਰੀਆਂ ਹੋ ਜਾਂਦੀਆ ਹਨ॥
Desires are satisfied, and faith is fully rewarded,
13225 ਰਵਿ ਰਹਿਆ ਸਦ ਸੰਗਿ ਹਜੂਰੀ



Rav Rehiaa Sadh Sang Hajooree ||
रवि रहिआ सद संगि हजूरी



ਉਸ ਨੂੰ ਭਗਵਾਨ ਹਰ ਥਾਂ, ਹਰ ਚੀਜ਼, ਜੀਵ ਬੰਦੇ ਵਿੱਚ, ਆਪਦੇ ਨਾਲ ਹੀ ਦਿੱਸਦਾ ਹੈ॥
Imbued forever with His all-pervading peace.
13226 ਜਿਸ ਕਾ ਸਾ ਤਿਨਿ ਲੀਆ ਮਿਲਾਇ



Jis Kaa Saa Thin Leeaa Milaae ||
जिस का सा तिनि लीआ मिलाइ



ਜਿਸ ਦਾ ਪ੍ਰਭੂ ਬੰਦਾ ਹੈ। ਉਹ ਰੱਬ ਆਪਦੇ ਨਾਲ ਬੰਦੇ ਨੂੰ ਮਿਲਾ ਲੈਂਦਾ ਹੈ। ਰੱਬ ਤੇ ਬੰਦੇ ਵਿੱਚ ਇੱਕ ਜੋ ਹੋ ਜਾਂਦੀ ਹੈ॥
He is His - he merges in Union with Him.
13227 ਨਾਨਕ ਭਗਤੀ ਨਾਮਿ ਸਮਾਇ ੩॥
Naanak Bhagathee Naam Samaae ||3||
नानक भगती नामि समाइ ॥३॥

ਸਤਿਗੁਰ ਨਾਨਕ ਪ੍ਰਭੂ ਜੀ ਨੂੰ ਪਿਆਰ ਕਰਨ ਵਾਲੇ, ਰੱਬ ਦੇ ਪ੍ਰੇਮ ਵਿੱਚ ਰੰਗ ਕੇ, ਰੱਬ ਨਾਲ ਮਿਲ ਜਾਂਦੇ ਹਨ ||3||
Sathigur Nanak is absorbed in devotional worship of the Naam. ||3||

Comments

Popular Posts