ਭਾਗ 105 ਤੁਸੀਂ ਸਾਡੇ ਵਿਹੜੇ ਆਏ, ਭਾਗ ਸਾਡੀ ਕਿਸਮਤ ਨੂੰ ਲਾਏ
ਰੱਬ ਆਪ ਹੀ ਰਿਸ਼ਤਿਆਂ ਦੀ, ਪਛਾਣ ਕਰਾ ਦਿੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਜਿਵੇਂ-ਜਿਵੇਂ ਵੀ ਅਪ੍ਰੇਸ਼ਨ ਕੀਤਾ ਸੀ। ਅਪ੍ਰੇਸ਼ਨ ਕਰਨ ਦੇ ਨਾਲ ਡਾਕਟਰ, ਨਰਸਾਂ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ। ਬੇਸੁਰਤੀ ਵਿੱਚ ਕੋਈ-ਕੋਈ ਗੱਲ ਵਿੰਦਰ ਨੂੰ ਸੁਣਦੀ ਸੀ। ਵਿੰਦਰ ਨੂੰ, ਭਾਵੇਂ ਸੁਰਤ ਨਹੀਂ ਸੀ। ਅੱਖਾਂ ਬੰਦ ਸਨ। ਸਾਰੇ ਬੋਲਦੇ ਸੁਣ ਰਹੇ ਸਨ। ਇੱਕ ਉਸ ਨੂੰ ਡਾਕਟਰ ਗੱਲ ਸੁਣੀ ਸੀ। ਉਸ ਨੇ ਕਿਹਾ , " ਮੁੰਡਾ ਹੋਇਆ ਹੈ। " ਵਿੰਦਰ ਨੂੰ ਅਪ੍ਰੇਸ਼ਨ ਥੇਟਰ ਅੰਦਰੋਂ ਲਿਆ ਕੇ, ਕੰਮਰੇ ਵਿੱਚ ਕਰ ਦਿੱਤਾ ਸੀ। ਉਸ ਨੂੰ ਦੇਖਣ ਲਈ, ਪੂਰਾ ਪਰਿਵਾਰ ਦੁਆਲੇ ਹੋ ਗਿਆ ਸੀ। ਗੁਰੀ ਮੁੰਡੇ ਨੂੰ ਦੇਖ ਰਿਹਾ ਸੀ। ਵਿੰਦਰ ਨੇ ਅੱਖਾ ਖੋਲ ਲਈਆਂ ਸਨ। ਸਾਰੇ ਪਰਿਵਾਰ ਨੂੰ ਦੇਖ ਕੇ, ਉਸ ਨੂੰ ਖੁਸ਼ੀ ਵੀ ਹੋਈ। ਉਸ ਨੇ ਦੇਖਿਆ ਗੁਰਜੋਤ ਬੱਚੇ ਨੂੰ ਛੂਹ ਰਿਹਾ ਹੈ। ਮੁੰਡਾ ਘੂਕ ਸੁੱਤਾ ਪਿਆ ਸੀ। ਅਚਾਨਿਕ ਵਿੰਦਰ ਦੀ ਜਿੰਦਗੀ ਬਦਲ ਗਈ ਸੀ। ਉਹ ਸੋਚ ਰਹੀ ਸੀ। ਲੋਕ ਐਵੇ ਹੀ ਕਹਿੰਦੇ ਹਨ, " ਦੁੱਖ ਵੇਲੇ ਆਪਣੇ ਵੀ ਸਾਥ ਛੱਡ ਜਾਂਦੇ ਹਨ। " ਮੇਰੇ ਕੋਲ, ਤਾਂ ਮੇਰੇ ਸਾਰੇ ਕੋਲ ਹਨ। ਵਿੰਦਰ ਨੂੰ ਯਾਦ ਆਇਆ। ਦੁੱਖ ਦੀ ਘੜੀ ਤਾਂ ਮੇਰੇ ਲਈ ਸੀ। ਗੁਰਜੋਤ ਲਈ ਖੁਸ਼ੀ ਦਾ ਦਿਨ ਹੈ। ਮੇਰੇ ਪਰਿਵਾਰ ਲਈ ਵੀ ਖੁਸ਼ੀ ਦਾ ਦਿਨ ਹੈ। ਮੈਂ ਬਚ ਗਈ। ਸਾਰੇ ਹੀ ਸ਼ਾਇਦ ਮੇਰੇ ਮਰਨ ਦੀ ਉਡੀਕ ਵਿੱਚ ਸਨ। ਆਖ਼ਰੀ ਬਾਰੀ ਦੇਖਣ ਆਏ ਸਨ। ਇਹ ਤਾਂ ਸਾਰੇ ਮੋਡਾ ਦੇਣ ਆਏ ਸਨ। ਮੈਨੂੰ ਤੋਰਨ ਆਏ ਸਨ। ਗੁਰਜੋਤ ਵੀ ਤਾਂਹੀਂ ਬੈਠਾ ਹੋਣਾਂ ਹੈ। ਜਿਉਂਦੇ ਬੰਦੇ ਨੂੰ, ਚਾਹੇ ਕੋਈ ਮੂੰਖੋਂ ਨਾਂ ਬੁਲਾਵੇ। ਲੋਕ ਮਰਨ ਵਾਲੇ ਦਾ ਮੂੰਹ ਦੇਖਣ ਆਉਂਦੇ ਹਨ। ਪੱਕਾ ਜ਼ਕੀਨ ਕਰਨਾਂ ਹੁੰਦਾ ਹੈ। ਬਈ ਸੱਚੀ ਉਹੀ ਮਰਿਆ ਹੈ। ਕਿਤੇ ਕਿਸੇ ਹੋਰ ਦਾ ਹੀ ਜ਼ਨਾਜ਼ਾ ਨਾਂ ਨਿੱਕਲ ਜਾਵੇ। ਇਸੇ ਲਈ ਧੁਰ ਤੱਕ ਛੱਡ ਕੇ ਆਉਂਦੇ ਹਨ। ਫਿਰ ਉਥੇ ਮੁਰਦਾ ਘਾਟ ਕਈ ਬੰਦੇ, ਤਾਂ ਕਹਿ ਕੇ ਵੀ ਆਉਂਦੇ ਹਨ। ਤੇਰੇ ਨਾਲ ਸਬ ਰਿਸ਼ਤੇ ਟੁੱਟ ਗਏ ਹਨ। ਹੁਣ ਟਿੱਕ ਕੇ, ਰਹੀ। ਕਿਤੇ ਭੂਤ ਬੱਣ ਕੇ, ਉਠ ਕੇ ਮਗਰ ਹੀ ਨਾਂ ਆ ਜਾਵੀ।
ਵਿੰਦਰ ਨੇ ਆਪਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਦੇਖੇ। ਉਸ ਨੂੰ ਮਾਂ ਦੀ ਹਾਲਤ ਦਾ ਪਤਾ ਲੱਗ ਗਿਆ। ਮਾਂ ਕਿਉਂ ਰੌਂਦੀ ਹੈ? ਬੱਚੇ ਕਿੱਡੇ ਵੀ ਵੱਡੇ ਹੋ ਜਾਂਣ। ਮਾਪਿਆਂ ਲਈ ਬੱਚੇ ਹੀ ਰਹਿੰਦੇ ਹਨ। ਵਿੰਦਰ ਨੇ ਮਾਂ ਨੂੰ ਕਿਹਾ, " ਮਾਂ ਤੂੰ ਰੋਈ ਕਿਉਂ ਜਾਦੀ ਹੈ? ਕਿਤੇ ਮੈਨੂੰ ਜਿਉਂਦੀ ਦੇਖ ਕੇ, ਤਾਂ ਨਹੀਂ ਰੋਂਦੀ। ਵਿੰਦਰ ਦੀ ਮੰਮੀ ਨੇ ਕਿਹਾ, " ਮੈਂ ਤੇਰੀ ਹਾਲਤ ਦੇਖ ਕੇ ਰੋਂਦੀ ਹਾਂ। ਸਮਝ ਨਹੀਂ ਲੱਗਦੀ। ਰੱਬ ਨੇ ਖੁਸ਼ੀ ਦਿੱਤੀ ਹੈ ਜਾਂ ਮਸੀਬਤ ਦਿੱਤੀ ਹੈ। ਲੋਕ ਪੁੱਤਾਂ ਨੂੰ ਤਰਸਦੇ ਫਿਰਦੇ ਹਨ। ਇਸ ਦੇ ਬਾਪ ਦਾ ਨਾਂਮ ਕੀ ਲਿਖਾਏਗੀ? " ਵਿੰਦਰ ਮਾਂ ਦੀ ਗੱਲ ਸੁਣ ਕੇ ਹੱਸ ਪਈ। ਉਸ ਨੇ ਕਿਹਾ, " ਮੰਮੀ ਕਨੇਡਾ ਵਿੱਚ ਮਾਂ ਦਾ ਨਾਂਮ ਪਹਿਲਾਂ ਪੁੱਛਦੇ ਹਨ। ਤੂੰ ਆਪ ਹੀ ਦੇਖ ਲਈ। ਸਾਰੇ ਪੇਪਰਾਂ ਉਤੇ ਮਾਂ ਦਾ ਨਾਂਮ ਲਿਖਿਆ ਜਾਂਣਾਂ ਹੈ। ਬੱਚਾ ਵੀ ਮਾਂ ਨੂੰ ਹੀ ਸੰਭਾਲਦੇ ਹਨ। ਇਸ ਦੀ ਜੁੰਮੇਬਾਰੀ 18 ਸਾਲਾਂ ਤੱਕ ਮੇਰੀ ਹੈ। ਇਸ ਨੂੰ  ਗੌਰਮਿੰਟ ਵੀ, 18 ਸਾਲਾਂ ਤੱਕ, 300 ਡਾਲਰ ਮਹੀਨੇ ਦਾ ਦੇ ਕੇ, ਮੇਰੀ ਮਦੱਦ ਕਰੇਗੀ। ਉਸ ਪਿਛੋਂ ਇਸ ਨੇ, ਆਪਣਾਂ ਆਪ ਆਪੇ ਸੰਭਾਲ ਲੈਣਾਂ ਹੈ। ਇਥੇ ਦੇ ਬੱਚੇ, 14 ਸਾਲਾਂ ਦੀ ਉਮਰ ਵਿੱਚ ਕੰਮ ਤੇ ਲੱਗ ਜਾਂਦੇ ਹਨ। ਇਹ ਆਪਦੀ ਕਿਸਮਤ ਆਪ ਲਿਖਾ ਕੇ ਲਿਆਇਆ ਹੈ। ਉਪਰ ਵਾਲਾ ਸਬ ਦਾ ਬਾਪ ਹੈ। ਜੋ ਸਾਰਿਆਂ ਨੂੰ ਅੰਨਜਲ ਦਿੰਦਾ ਹੈ। " ਮੰਮੀ ਨੇ ਕਿਹਾ, " ਵਿੰਦਰ ਤੂੰ ਤਾਂ ਬੱਚੇ ਤੇ ਪੈਦਾ ਹੁੰਦੇ ਹੀ ਬਹੁਤ ਸਿਆਣੀਆਂ ਗੱਲਾਂ ਕਰਨ ਲੱਗ ਗਈ। ਰੱਬ ਹੀ ਆਪੇ ਮੱਤ ਦੇ ਦਿੰਦਾ ਹੈ। ਅਸੀ ਹੁਣ ਘਰੇ ਜਾਦੇ ਹਾਂ। ਜੇ ਕੁੱਝ ਖਾਂਣ ਨੂੰ ਜੀਅ ਕੀਤਾ। ਮੈਨੂੰ ਫੋਨ ਕਰ ਦੇਵੀ। "
ਗੁਰੀ ਵੀ ਵਿੰਦਰ ਕੋਲ ਆ ਕੇ ਬੈਠ ਗਿਆ ਸੀ। ਵਿੰਦਰ ਦੇ ਵਾਲ ਉਲਝੇ ਹੋਏ ਸਨ। ਵਾਲਾਂ ਨੂੰ ਉਂਗ਼ਲਾਂ ਨਾਲ ਸਿਧੇ ਕਰਨ ਲੱਗ ਗਿਆ ਸੀ। ਵਿੰਦਰ ਨੇ ਪੁੱਛਿਆ, " ਗੁਰਜੋਤ ਤੂੰ ਕੰਮ ਤੇ ਚੱਲਿਆ ਜਾਂਣਾ ਸੀ। ਚਾਰ ਦਿਨ ਹੋ ਗਏ ਹਨ। " ਗੁਰਜੋਤ ਨੇ ਕਿਹਾ, " ਵਿੰਦਰ ਜਿੰਦਗੀ ਵਿੱਚ, ਮੈਂ ਪਹਿਲੀ ਬਾਰ ਇੰਨਾਂ ਖੁਸ਼ ਹੋਇਆਂ ਹਾਂ। ਤੇਰੇ ਬਗੈਰ, ਹੋਰ ਕਿਸੇ ਨਾਲ ਖੁਸ਼ੀ ਸਾਂਝੀ ਨਹੀਂ ਕਰ ਸਕਦਾ। ਰੱਬ ਆਪ ਹੀ ਰਿਸ਼ਤਿਆਂ ਦੀ, ਪਛਾਣ ਕਰਾ ਦਿੰਦਾ ਹੈ। ਸੱਚ ਮੁੱਚ ਮੈਨੂੰ ਲੱਗਦਾ ਹੈ। ਮੈਂ ਇਕ ਬਾਰ ਫਿਰ ਬਾਪ ਬੱਣ ਗਿਆਂ ਹਾਂ। " ਡਾਕਟਰ ਆ ਗਿਆ ਸੀ ਉਸ ਨੇ ਦੱਸਿਆ, " ਵਿੰਦਰ ਤੇ ਬੱਚਾ ਕੱਲ ਸਵੇਰੇ ਘਰ ਜਾ ਸਕਦੇ ਹਨ। ਸਾਰਾ ਕੁੱਝ ਠੀਕ ਹੈ। ਹਫ਼ਤੇ ਪਿਛੋਂ, ਫਿਰ ਹਸਪਤਾਲ ਆ ਕੇ ਚੈਕਅੱਪ ਕਰਾਉਣੀ ਪਵੇਗੀ। " ਵਿੰਦਰ ਨੇ, ਡਾਕਟਰ ਦੀ ਗੱਲ ਸੁਣ ਕੇ, ਹਾਂ ਵਿੱਚ ਸਿਰ ਮਾਰ ਦਿੱਤਾ ਸੀ। ਵਿੰਦਰ ਨੇ ਗੁਰੀ ਨੂੰ ਕਿਹਾ, " ਤੂੰ ਘਰ ਜਾ ਕੇ ਅਰਾਮ ਕਰਲੈ। ਇਥੇ ਕੁਰਸੀ ਉਤੇ ਬੈਠਣਾਂ ਬਹੁਤ ਔਖਾ ਹੈ। " ਗੁਰਜੋਤ ਨੇ ਨਾਲ ਵਾਲਾ ਬਿਡ ਖ਼ਾਲੀ ਦੇਖ ਕੇ, ਵਿੰਦਰ ਕੋਲ ਖਿੱਚ ਲਿਆ ਸੀ। ਉਸ ਨੇ ਕਿਹਾ, " ਮੈਨੂੰ ਨੀਂਦ ਕਿਥੇ ਆਉਂਣੀ ਹੈ? ਬੱਚੇ ਦੀ ਵੀ ਰਾਖੀ ਕਰਨੀ ਹੈ। ਕਿਤੇ ਕੋਈ ਚੋਰੀ ਹੀ, ਨਾਂ ਕਰਕੇ ਲੈ ਜਾਵੇ। ਔਖੇ ਸੌਖੇ ਅੱਜ ਦੀ ਰਾਤ ਕੱਟ ਲਈਏ। ਫਿਰ ਸਾਰੀ ਉਮਰ ਸੌਣਾਂ ਹੀ ਹੈ। "
ਤੀਜੇ ਬਿਡ ਉਤੇ, ਇਕ ਹੋਰ ਪੰਜਾਬੀ ਔਰਤ ਸੀ। ਉਸ ਦਾ ਪਤੀ ਕੋਲ ਬੈਠਾ ਸੀ। ਉਸ ਬੱਚਾ ਪੈਦਾ ਹੁੰਦੇ ਹੀ ਮਰ ਗਿਆ ਸੀ। ਉਹ ਬਹੁਤ ਰੋ ਰਹੀ ਸੀ। ਹੋਰ ਕੋਈ ਪਰਿਵਾਰ ਦਾ ਮੈਂਬਰ ਨਹੀਂ ਆਇਆ ਸੀ। ਵਿੰਦਰ ਨੇ ਉਸ ਨੂੰ ਪੁੱਛਿਆ, " ਰੋ ਕਿਉਂ ਰਹੀ ਹੈ? ਰੋਣ ਨਾਲ ਤੇਰੀ ਆਪਦੀ ਸੇਹਿਤ ਖ਼ਰਾਬ ਹੋ ਜਾਵੇਗੀ। ਤੇਰਾ ਵੀ ਅਪ੍ਰੇਸ਼ਨ ਹੋਇਆ ਹੈ। ਇਸ ਹਾਲਤ ਵਿੱਚ ਤਾਂ ਰੋਣ ਨਾਲ, ਤੇਰੇ ਢਿੱਡ ਨੂੰ ਖਿਚ ਪੈ ਕੇ, ਟੰਕੇ ਖ਼ਰਾਬ ਹੋ ਜਾਂਣਗੇ। " ਉਹ ਵਿੰਦਰ ਦੀ ਗੱਲ ਸੁਣ ਕੇ, ਇੱਕ ਦਮ ਚੁੱਪ ਗਈ। ਉਸ ਨੇ ਦੱਸਿਆ, " ਇਹ ਮੇਰਾ ਚੌਥਾ ਬੱਚਾ ਹੈ। ਹਰ ਬੱਚਾ ਪੈਦਾ ਹੁੰਦੇ ਹੀ ਮਰ ਜਾਂਦਾ ਹੈ। ਦੁਨੀਆਂ ਉਤੇ ਸਾਹ ਨਹੀਂ ਲੈਂਦੇ। ਰੱਬ ਹਰ ਬਾਰ ਮੇਰੀ ਆਸ ਤੋੜ ਦਿੰਦਾ ਹੈ। " ਵਿੰਦਰ ਨੇ ਉਸ ਨੂੰ ਕਿਹਾ, " ਤੂੰ ਮੇਰਾ ਬੱਚਾ ਪਾਲ ਲੈ। ਤੇਰੇ ਕੋਲ ਬੱਚਾ ਨਹੀਂ ਹੈ। ਮੇਰੇ ਬੱਚੇ ਨੂੰ ਕੋਈ, ਪਾਲਣ ਲਈ ਤਿਆਰ ਨਹੀਂ ਹੈ। " ਉਸ ਔਰਤ ਦੇ ਬੋਲਣ ਤੋਂ ਪਹਿਲਾਂ ਹੀ ਗੁਰਜੋਤ ਬੋਲ ਪਿਆ। ਗੁਰੀ ਨੇ ਕਿਹਾ, " ਤੈਨੂੰ ਦਿੱਸਦਾ ਨਹੀਂ ਹੈ। ਮੈਂ ਚਾਰ ਦਿਨਾਂ ਦਾ ਰਾਖੀ ਬੈਠਾਂ ਹਾਂ। ਬਈ ਮੇਰਾ ਬੱਚਾ, ਤੂੰ ਕਿਤੇ ਰੋਲ ਨਾਂ ਦੇਵੀ। ਮੈਂ ਆਪਦਾ ਬੱਚਾ, ਆਪ ਪਾਲ ਸਕਦਾਂ ਹਾਂ। " ਉਸ ਔਰਤ ਨੇ ਕਿਹਾ, " ਇਹ ਤਾਂ ਕਹਿੱਣ ਦੀਆਂ ਗੱਲਾਂ ਹੁੰਦੀਆਂ ਹਨ। ਕੋਈ ਕਿਸੇ ਨੂੰ ਆਪਦਾ ਬੱਚਾ ਨਹੀਂ ਦਿੰਦਾ। ਇਸ ਬੱਚੇ ਨੂੰ ਪਾਲਣ ਲਈ, ਰੱਬ ਤੁਹਾਨੂੰ ਲੰਬੀ ਉਮਰ ਦੇਵੇ। " ਵਿੰਦਰ ਨੇ ਗੁਰਜੋਤ ਨੂੰ ਪੁੱਛਿਆ, " ਜੇ ਹੋਰ ਵੀ ਕਿਸੇ ਔਰਤ ਦੇ ਜੁਆਕ ਹੋਣ ਵਾਲਾ ਹੈ। ਉਹ ਇਸ ਨੂੰ ਦਿਵਾ ਦੇਵੀ। ਬਿਚਾਰੀ ਦਾ ਮਨ ਪਰਚ ਜਾਵੇਗਾ। " ਗੁਰਜੋਤ ਨੇ ਕਿਹਾ, " ਕੀ ਮੈਂ ਬੱਚਿਆਂ ਦੀ ਮੇਰੀ ਦੁਕਾਂਨ ਖੋਲੀ ਹੈ? ਜੋ ਮੈਂ ਇਸ ਨੂੰ ਲਿਆ ਕੇ ਦੇ ਦੇਵਾਂ। ਹਰ ਕੋਈ ਔਰਤ, ਤੇਰੇ ਵਰਗੀ ਬਹਾਦਰ ਨਹੀਂ ਹੈ। "

Comments

Popular Posts